ਚੰਡੀਗੜ੍ਹ -- 6 ਸਤੰਬਰ--(ਅਰਸਦੀਪ )--ਸਬਲੋਕ ਨਿਊਜ ਟੀਮ---ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ 1 ਸਤੰਬਰ 2011 ਨੂੰ ਜਾਰੀ ਕੀਤੇ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਚੋਣਾਂ ਸਬੰਧੀ ਆਪਣੇ ਹੁਕਮਾਂ ਨੂੰ ਮੁਅੱਤਲ ਕਰ ਦਿੱਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਵਿਚ ਸਹਿਜਧਾਰੀ ਸਿੱਖਾਂ ਨੂੰ ਵੋਟ ਦਾ ਅਧਿਕਾਰ ਦੇਣ ਦੇ ਕੇਸ ਦੀ ਫਾਇਲ ਇੱਕ ਵਾਰ ਫਿਰ ਖੁੱਲ੍ਹ ਗਈ ਹੈ ।ਕੇਂਦਰ ਸਰਕਾਰ ਵੱਲੋਂ 1 ਸਤੰਬਰ ਦੇ ਫੈਸਲੇ ਨੂੰ ਰਿਕਾਲ ਕਰਨ ਲਈ ਦਾਇਰ ਕੀਤੀ ਗਈ ਅਰਜ਼ੀ 'ਤੇ ਸੁਣਵਾਈ ਕਰਦਿਆਂ ਜਸਟਿਸ ਐਮ ਐਮ ਕੁਮਾਰ ਦੇ ਫੁਲ ਬੈਂਚ ਨੇ ਮਾਮਲੇ 'ਤੇ ਸਬੰਧਤ ਪਾਰਟੀਆਂ ਅਤੇ ਨੂੰ 13 ਸਤੰਬਰ ਤੱਕ ਨੋਟਿਸ ਜਾਰੀ ਕੀਤਾ ਹੈ।
No comments:
Post a Comment