ਚੰਡੀਗਡ਼੍ਹ (5 ਸਤੰਬਰ)2011 –ਸਬਲੋਕ ਆਨਲਾਈਨ ਨਿਊਜ ਟੀਮ....(ਅਰਸ਼ਦੀਪ ਜੱਜ).. ਜੀ. ਕੇ. ਇੰਮੀਗਰੇਸ਼ਨ ਕੰਪਨੀ ਕੈਨੇਡਾ ਨੇ ਸਾਲ 2011 ਚ, ਭਾਰਤ ਵਿੱਚ ਦੋ ਸ਼ਹਿਰਾਂ, ਅਹਿਮਦਾਬਾਦ ਅਤੇ ਚੰਡੀਗੜ੍ਹ ਤੋ, ਵਿਦਿਆਰਥੀ ਵੀਜ਼ੇ ਤਹਿਤ ਕੈਨੇਡਾ ਜਾ ਕੇ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਲਈ ਸੇਵਾਵਾਂ ਦੇਣੀਆਂ ਸੁਰੂ ਕੀਤੀਆਂ ਹਨ। ਕੰਪਨੀ ਰਾਂਹੀ ਵਿਦਿਆਰਥੀਆਂ ਨੂੰ ਕੈਨੇਡਾ ਦੇ ਬਹੁਤ ਸਾਰੇ ਨਾਮੀਂ ਕਾਲਜਾਂ ਅਤੇ ਯੂਨੀਵਰਸਟੀਆਂ ਚ ਸਤੰਬਰ 2011 ਦੀ ਪੜ੍ਹਾਈ ਲਈ ਦਾਖਲੇ ਮਿਲ ਚੁੱਕੇ ਹਨ ।ਕੰਪਨੀ ਦੇ ਮੈਨੇਜਰ ਟਹਿਲ ਸਿੰਘ ਬਰਾੜ ਨੇ ਦੱਸਿਆ ਕਿ ਅਜਿਹਾ ਕੰਪਨੀ ਦੇ ਲਾਇਸੰਸ-ਸ਼ੁਦਾ ਮਾਹਰਾਂ ਵੱਲੋਂ ਮੁਹੱਈਆ ਕੀਤੀਆਂ ਸੇਵਾਵਾਂ ਸਦਕਾ ਹੀ ਸੰਭਵ ਹੋ ਸਕਿਆ ਹੈ। ਕੰਪਨੀ ਦੀ ਡਾਇਰੈਕਟਰ ਗੁਰਲੀਨ ਕੌਰ ਬਰਾੜ ਨੇ ਦੱਸਆ ਕਿ ਹੁਣ ਕੈਨੇਡਾ ਲਈ ਜਨਵਰੀ ਸ਼ੈਸ਼ਨ ਲਈ ਦਾਖਲੇ ਹੋ ਰਹੇ ਹਨ ਅਤੇ ਨਾਲ ਹੀ ਕੈਨੇਡਾ ਜਾਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਸਲਾਹ ਵੀ ਦਿੱਤੀ ਕਿ ਪੜ੍ਹਾਈ ਪੂਰੀ ਕਰਨ ਉਪਰੰਤ ਕੈਨੇਡਾ ਦੀ ਪੀ ਆਰ ਹਾਸਲ ਕਰਨ ਲਈ ਕੈਨੇਡਾ ਸਰਕਾਰ ਵੱਲੋ ਨਿਰਧਾਰਤ ਇੰਮੀਗਰੇਸ਼ਨ ਸਲਾਹਕਾਰਾਂ ਕੋਲੋ ਹੀ ਸਲਾਹ ਲਈ ਜਾਵੇ। ਗੁਰਲੀਨ ਬਰਾੜ ਨੇ ਇਹ ਵੀ ਦੱਸਿਆ ਕਿ ਕੰਪਨੀ ਦੇ ਚੰਡੀਗੜ੍ਹ (ਮੋਹਾਲੀ) ਸਥਿੱਤ ਦਫਤਰ ਚ ਆਈ-ਲਿਟਸ ਦੀਆਂ ਕਲਾਸਾਂ ਵੀ ਚਾਲੂ ਕਰ
ਦਿੱਤੀਆਂ ਹਨ ਅਤੇ ਜੇਕਰ ਵਿਦਿਆਰਥੀਆਂ ਦਾ ਉਤਸ਼ਾਹ ਇਸੇ ਤਰਾਂ ਰਿਹਾ ਤਾਂ ਹੋਰ ਸ਼ਹਿਰਾਂ ਚ ਵੀ ਕੰਪਨੀ ਵੱਲੋ ਅਜਿਹੀਆਂ ਸੇਵਾਵਾਂ ਚਾਲੂ ਕਰ ਦਿੱਤੀਆਂ ਜਾਣਗੀਆਂ। ਹੋਰ ਵਧੇਰੇ ਜਾਣਕਾਰੀ ਲੈਣ ਲਈ 98140-15245 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਦਿੱਤੀਆਂ ਹਨ ਅਤੇ ਜੇਕਰ ਵਿਦਿਆਰਥੀਆਂ ਦਾ ਉਤਸ਼ਾਹ ਇਸੇ ਤਰਾਂ ਰਿਹਾ ਤਾਂ ਹੋਰ ਸ਼ਹਿਰਾਂ ਚ ਵੀ ਕੰਪਨੀ ਵੱਲੋ ਅਜਿਹੀਆਂ ਸੇਵਾਵਾਂ ਚਾਲੂ ਕਰ ਦਿੱਤੀਆਂ ਜਾਣਗੀਆਂ। ਹੋਰ ਵਧੇਰੇ ਜਾਣਕਾਰੀ ਲੈਣ ਲਈ 98140-15245 ਤੇ ਸੰਪਰਕ ਕੀਤਾ ਜਾ ਸਕਦਾ ਹੈ।
1 comment:
this is nice for all student and g k img good job
Post a Comment