jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday, 11 September 2011

ਸਾਇੰਸ ਟੀਚਰਜ਼ ਐਸੋਸੀਏਸ਼ਨ (ਰਜਿ:),ਪੰਜਾਬ,ਵਲੋਂ ਵੱਡਾ ਸੰਘਰਸ਼ ਛੇੜਨ ਦੀਆਂ ਤਿਅਰੀਆਂ.....ਹਲਕਾ ਪੱਧਰ ਤੇ ਧਰਨੇ/ਮੁਜ਼ਾਹਰੇ ਕਰਨ ਦੀ ਦਿੱਤੀ ਚੇਤਾਵਨੀ

Aਸਾਇੰਸ ਟੀਚਰਜ਼ ਐਸੋਸੀਏਸ਼ਨ (ਰਜਿ:),ਪੰਜਾਬ,ਵਲੋਂ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੀ ਚੇਤਾਵਨੀ....ਜਗਤਿੰਦਰ ਸਿੰਘ ਸੋਹਲ,ਪ੍ਰੈਸ ਸਕੱਤਰ ਵਲੋਂ ਪ੍ਰੈਸ ਨੋਟ  ਜਾਰੀ .. 
ਜਲੰਧਰ(11 ਸਤੰਬਰ)ਸਬਲੋਕ ਨਿਊਜ ਟੀਮ....ਸਾਇੰਸ ਟੀਚਰਜ਼ ਐਸੋਸੀਏਸ਼ਨ (ਰਜਿ:),ਪੰਜਾਬ ਦੀ ਸਟੇਟ ਬਾਡੀ ਦੀ ਹੰਗਾਮੀ ਮੀਟਿੰਗ ਸੂਬਾ ਪ੍ਰਧਾਨ ਸ.ਰਣਜੀਤ ਸਿੰਘ ਧਨੋਆ ਜੀ ਦੀ ਪ੍ਰਧਾਨਗੀ ਹੇਠ ਲੈਂਗੁਏਜ਼ਜ਼ ਪੈਰਾਡਾਇਜ਼ ਜਲੰਧਰ ਵਿਖੇ ਹੋਈ ਜਿਸ ਵਿੱਚ ਲੀਗਲ ਐਡਵਾਇਜ਼ਰ ਮਨਮੋਹਨ ਸਿੰਘ ਨਾਗਰਾ ,ਜਨਰਲ ਸਕੱਤਰ ਸਂਜੀਵਨ ਸਿੰਘ ਡਢਵਾਲ,ਲਕਸ਼ਮਣ ਵਾਲੀਆ ਸੀ.ਉਪਪ੍ਰਧਾਨ,ਉਪਪ੍ਰਧਾਨ ਗੁਲਬਰਗ ਸਿੰਘ,ਸ਼ਮੀਂਦਰ ਬੱਤਰਾ, ਪ੍ਰੈਸ ਸੱਕਤਰ ਜਗਤਿੰਦਰ ਸਿੰਘ ਸੋਹਲ,ਦਵਿੰਦਰ ਸ਼ਰਮਾ (ਰੂਪਨਗਰ),ਲੋਕੇਸ਼ ਖੇਤਰਪਾਲ (ਜਲੰਧਰ),ਬਲਵਿੰਦਰ ਸਿੰਘ ਭੁਲੱਰ (ਲੂਧਿਆਣਾ),ਜਸਪਾਲ ਸਿੰਘ ਨਾਗਰਾ (ਨਵਾਂਸਹਿਰ),ਲਖਵਿੰਦਰ ਸਿੰਘ (ਅਮ੍ਰਿਤਸਰ),ਕ੍ਰਿਸ਼ਨ ਲਾਲ,ਗੁਰਿਂਦਰ ਸਿੰਘ (ਫ਼ਾਜ਼ਿਲਕਾ),ਤਰਸੇਮ ਲਾਲ,ਪਵਨਪ੍ਰੀਤ ਸਿੰਘ (ਗੁਰਦਾਸਪੁਰ),ਨਰਿੰਦਰ ਪਰਾਸ਼ਰ (ਕਪੂਰਥਲਾ),ਪ੍ਰਦੀਪ ਕੁਮਾਰ,ਦੀਵਾਨ ਚੰਦ (ਬਰਨਾਲਾ) ਸਮੇਤ ਵੱਖ-ਵੱਖ ਜਿਲ੍ਹਿਆਂ ਤੋਂ ਆਹੁਦੇਦਾਰਾਂ ਨੇ ਭਾਗ ਲਿਆ।ਐਸੋਸਿਏਸ਼ਨ ਵਲੋਂ ਪੰਜਾਬ ਸਰਕਾਰ ਦੀ ਇਸ ਗਲੋਂ ਨਿਖੇਧੀ ਕੀਤੀ ਗਈ ਕਿ ਉਹ ਤਰਕਹੀਨ ਰੈਸ਼ਨਲਾਇਜ਼ੇਸਨ ਤੇ ਸਿੱਖਿਆ ਵਿਭਾਗ ਦੀ ਉਰਜਾ ਨਸ਼ਟ ਕਰ ਰਹੇ ਹਨ।ਜੇ ਪੰਜਾਬ ਵਿੱਚ ਬੀ.ਐਸ.ਸੀ ਮੈਡੀਕਲ/ਨਾਨ-ਮੈਡੀਕਲ ਦੇ ਆਧਾਰ ਤੇ ਰੈਸਨਲਾਇਜ਼ੇਸ਼ਨ ਕੀਤੀ ਜਾਂਦੀ ਹੈ ਤਾਂ ਐਸੋਸੀਏਸ਼ਨ ਵਲੋਂ ਅਣਮਿੱਥੇ ਸਮੇਂ ਦਾ ਸੰਘਰਸ਼ ਵਿੰਡਿਆ ਜਾਵੇਗਾ।ਜਿਸ ਦੀ ਸਾਰੀ ਜਿਮੇਂਵਾਰੀ ਪੰਜਾਬ ਸਰਕਾਰ ਸਿੱਖਿਆ ਵਿਭਾਗ ਦੀ ਹੋਵੇਗੀ।28 ਜੁਲਾਈ ਨੂੰ ਮਾਣਯੋਗ ਸਿੱਖਿਆ ਸੱਕਤਰ ਜੀ ਨਾਲ ਐਸੋਸ਼ਿਏਸ਼ਨ ਦੀ ਹੋਈ ਮੀਟਿੰਗ ਵਿੱਚ ਸਾਇੰਸ ਅਧਿਆਪਕਾਂ ਦੀਆਂ ਜਿਨ੍ਹਾਂ ਮੰਗਾਂ ਪ੍ਰਤੀ ਸਹਿਮਤੀ ਪ੍ਰਗਟਾਈ ਸੀ ਉਹਨਾਂ ਬਾਰੇ ਵੀ ਅਜੇ ਤਕ ਨੋਟੀਫਿਕੇਸ਼ਨ ਨਹੀਂ ਕੀਤਾ ਗਿਆ।ਪੰਜਾਬ ਸਰਕਾਰ ਦੇ ਇਸ ਢਿੱ੍ਹਲਮੁਠ ਰਵਈਏ ਕਾਰਣ ਜੇ ਐਸੋਸੀਏਸ਼ਨ ਵਲੋਂ ਮੰਤਰੀਆਂ ਦੇ ਹਲਕਾ ਪੱਧਰ ਤੇ ਧਰਨਾ/ਮੁਜ਼ਾਹਰਾ ਦਿਤਾ ਜਾਦਾਂ ਹੈ ਤਾਂ ਇਸ ਦੀ ਸਾਰੀ ਜਿਮੇਂਵਾਰੀ ਪੰਜਾਬ ਸਰਕਾਰ ਦੀ ਹੋਵੇਗੀ।ਐਸੋਸੀਏਸ਼ਨ ਵਲੋਂ ਪੰਜਾਬ ਦੇ ਸਾਰੇ ਜਿਲ੍ਹਿਆਂ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ aੇਹ ਆਪਣੇ- ਆਪਣੇ ਹਲਕੇ ਦੇ ਵਿਧਾਇਕ ਰਾਹੀਂ ਗਵਰਨਰ ਪੰਜਾਬ ਅਤੇ ਮੁੱਖਮੰਤਰੀ ਪੰਜਾਬ ਨੂੰ ਆਪਣੀਆਂ ਮੰਗ੍ਹਾਂ ਪ੍ਰਤੀ ਜਾਣੂ ਕਰਵਾਉਣ।ਸਟੇਟ ਬਾਡੀ ਵਲੋਂ ਇਹ ਵੀ ਅਪੀਲ ਕੀਤੀ ਗਈ ਕਿ ਤੀਹ ਸਤੰਬਰ ਤੱਕ ਹਰ ਜਿਲ੍ਹੇ ਦੀ ਚੋਣ ਕਰ ਲੈਣ ਤਾਕਿ ਅਕਤੂਬਰ ਵਿੱਚ ਨਵੀਂ ਸਟੇਟ ਬਾਡੀ ਦਾ ਗਠਨ ਕੀਤਾ ਜਾ ਸਕੇ ।                                            

No comments: