My Dear Political leaders, Journalists and writer friends
Writer:- Dr. S. NAZZ Canada (416-271-1040)
ਮੇਰੇ ਪਿਆਰੇ ਸਿਆਸੀ ਰਹਿਬਰੋ, ਸਾਹਿਤ ਕਾਰ ਅਤੇ ਲਿਖਾਰੀ ਦੋਸਤੋ!
ਇਹ ਮੇਰਾ ਤੁਹਾਡੇ ਨਾਂ ਇੱਕ ਖੁਲ੍ਹਾ ਖਤ ਹੈ। ਇਸ ਦੀ ਕੋਈ ਸੂਰਤ ਨਹੀਂ ਬੇਸ਼ਕ ਇਸ ਦੀ ਸੀਰਤ ਬੜੀ ਹੀ ਕੜਵੀ, ਖਰ੍ਹਵੀ ਅਤੇ ਬੇਢੰਗੀ ਲੱਗੇਗੀ। ਇਸ ਬਦਸਰੂਤੀ ਦਾ ਪਾਤਰ ਹੋ ਸਕਦਾ ਹੈ ਮੈਂ ਵੀ ਹੋਵਾਂ,ਕਿਉਂ ਜੋ ਮੇਰੇ ਕਾਇਦੇ ਦਾ ਪਹਿਲਾ ਸਬਕ ਅਲਿਫ ਨਾਲ ਹੀ ਅਰੰਭ ਹੁੰਦਾ ਹੈ। ਇਹ ਮੈਨੂੰ ਸਾਰੀ ਪੈਂਤੀ ਨਾਲ ਵਾਕਿਫ ਕਰਵਾਉਂਦਾ ਹੈ।
ਇਸ ਸਬਕ ਵਿੱਚ ਜਿਸ ਧਰਤੀ ਦਾ ਮੈਂ ਵਾਸੀ ਹਾਂ ਜਿਸ ਦੀ ਸ਼ਹਿਰੀਅੱਤ ਅਜੇ ਤਕ ਮੈਂ ਨਹੀਂ ਪਛਾਣੀ; ਹਾਂ ਇਹ ਧਰਤੀ ਹਵਾ ਪਾਣੀ ਅਤੇ ਆਕਾਸ਼ ਮੇਰਾ ਹੈ ਅਤੇ ਮੈਂ ਹੀ ਇਸ ਦੀ ਹਿਫਾਜ਼ਤ ਦਾ ਜ਼ੁੰਮੇਵਾਰ ਹਾਂ। ਇਹਨਾਂ ਹੱਕਾਂ ਦੇ ਹੋਕੇ ਨਾਲ ਬਝੀਆਂ ਪਈਆਂ ਹਨ; ਮੇਰੀਆਂ ਅਪਣੀਆਂ ਜ਼ੁੰਮੇਦਾਰੀਆਂ ਵੀ। ਬਦਕਿਸਮਤੀ ਇਹ ਹੈ ਕਿ ਮੈ ਸੋਚਦਾ ਹਾਂ ਕਿ ਅੱਜ ਦੀ ਛੇ ਬਿਲੀਅਨ ਦੀ ਆਬਾਦੀ ਵਿੱਚ ਜੇ ਮੇਰਾ ਇਸ ਧਰਤ ਮਹੱਤ ਨੂੰ ਬਚਾਉਣ ਵਿੱਚ ਕੋਈ ਨਾ ਵੀ ਯੋਗਦਾਨ ਹੋਇਆ ਤਾਂ ਕੀ ਫਰਕ ਪੈਣ ਲੱਗਾ ਹੈ।
ਇਸ ਕਰਕੇ ਭਾਵੇਂ ਇਸ ਦਾ ਸਾਰਾ ਤਲ਼ ਜ਼ਹਿਰ ਬਣ ਜਾਵੇ ਜਾਂ ਸਮੁੰਦਰਾਂ ਦੇ ਸਾਰੇ ਥਲ਼ ਤੇਜ਼ਾਬ ਬਣ ਜਾਣ ਜਾਂ ਸਾਰੀ ਦੀ ਸਾਰੀ ਹਵਾ ਗੈਸ ਪਦਾਰਥ ਵਿੱਚ ਕਿਉਂ ਨਾ ਬਦਲ ਜਾਵੇ; ਮੈ ਸ਼ਾਂਤ ਬੇਖਬਰ ਸੌਂ ਸਕਦਾ ਹਾਂ। ਦੁਖਾਂਤ ਇਹ ਹੀ ਹੈ ਕਿ ਹਰ ਬੰਦਾ ਮੇਰੇ ਵਾਂਗਰ ਹੀ ਸੋਚਦਾ ਹੈ!
ਚੀਨ ਅਤੇ ਭਾਰਤ ਆਖਦੇ ਹਨ ਕਿ ਜਦ ਸਾਰੇ ਪਛਮ ਨੇ ਸਾਰੀ ਧਰਤੀ ਨੂੰ ਵਿਕਸਤ ਹੋਣ ਦੇ ਨਾਂ ਹੇਠ ਬਰਬਾਦ ਕੀਤਾ; ਹੁਣ ਸਾਡੀ ਇਸ ਵਿਗਾਸੀ ਹਾਲਤ ਨੂੰ ਸਾਹਮਣੇ ਰਖ ਕੇ ਸਾਡੇ ਤੇ ਇਲਜ਼ਾਮ ਕਿਉਂ ਲਾਇਆ ਜਾਂਦਾ ਹੈ?ਦਲੀਲ ਬਾਜ਼ੀ ਬੜੀ ਨਿਰੋਲਅਤੇ ਦਰੁਸਤ ਹੈ।.......................................................
ਜੇ ਕਦੇ ਸਾਰੇ ਦਾ ਸਾਰਾ ਸੰਸਾਰ ਅੱਗ ਦੀ ਭਠੀ ਵੀ ਬਣ ਜਾਵੇ ਤਾਂ ਮੇਰੇ ਵਿਚਾਰ ਆਖਦੇ ਹਨ ਕਿ ਇਸ ਵਿੱਚ ਮੇਰਾ ਕੀ ਦੋਸ਼ ਹੈ? ਮੈਂ ਸਿਆਸਤ ਦਾਨ ਤਾਂ ਹਾਂ; ਪਰ ਕਿਸੇ ਤਰਾਂ ਵੀ ਸਾਇੰਸ ਦਾਨ ਤਾਂ ਨਹੀਂ! ਮੇਰੇ ਸਾਰੇ ਦਿਨਾਂ ਦਾ ਇੱਕ ਇੱਕ ਪਲ ਸਾਰੇ ਰੁਝੇਵਿਆਂ ਵਿੱਚ ਬਝਿਆ ਪਿਆ ਹੈ। ਮੀਟਿੰਗਾਂ ਅਤੇ ਦਾਅਵਤ ਨਾਮੇ, ਸਨਮਾਨ ਪੱਤਰ ਲੈਣੇ, ਸਰਕਾਰੀ ਕਾਰਵਾਈਆਂ ਰਿਪੋਰਟਾਂ ਬਣਾਉਨੀਆਂ, ਚਿਠੀਆਂ ਪੜ੍ਹਣੀਆਂ ਅਤੇ ਇਹਨਾਂ ਦਾ ਜਵਾਬ, ਉਦਘਾਟਨ, ਇਲੈਕਸ਼ਨ ਮੁਹਿੱਮ ਦੀਆਂ ਕਾਰਵਾਈਆਂ, ਘਰ ਘਰ ਵੋਟਾਂ ਪਿਛੇ ਧਕੇ ਖਾਣੇ। ਆਖਿਰ ਇਹ ਸਾਰੀਆਂ ਫਾਈਲਾਂ ਦਾ ਕਿਸ ਨੇ ਜਵਾਬ ਦੇਣਾ ਹੈ? ਮੈਂ ਅਪਣੇ ਸਾਰੇ ਹਲਕੇ ਦਾ ਚਲਦਾ ਫਿਰਦਾ ਦਫਤਰ ਹਾਂ। ਇੱਕ ਮੈਂ ਹਾਂ, ਇੱਕ ਮੇਰੀ ਬਲੈਕ ਬੈਰੀ ਅਤੇ ਇੱਕ ਮੇਰਾ ਕੰਪੂਟਰ। ਮੈਂ ਦੇਸ਼ ਦੇ ਕਿਸੇ ਮਸਲੇ ਦਾ ਜ਼ੁੰਮੇਦਾਰ ਨਹੀਂ। ਜੋ ਪਾਲਸੀ ਮੇਰੀ ਸਿਆਸੀ ਪਾਰਟੀ ਘੜੇ ਗੀ ਮੈਂ ਇਸ ਦਾ ਅਲਮ( ਝੰਡਾ) ਬਰਦਾਰ ਹਾਂ ਅਜੇਹੇ ਰੁਝੇਵਿਆਂ ਨੇ ਮੇਰਾ ਇਕ ਇੱਕ ਪਲ ਦਫਤਰੀ ਕਾਰਵਾਈ ਲਈ ਹੀ ਸੀਮਤ ਕਰਕੇ ਰਖ ਦਿੱਤਾ ਹੈ। ਮੈਂ ਇੱਕ ਚਲਦੀ ਫਿਰਦੀ ਮਸ਼ੀਨ ਹਾਂ। ਜੋ ਵੀ ਮਸਲਾ ਨਿੱਜੀ ਜਾਂ ਸਮੁੱਚਾ ਸਾਹਮਣੇ ਆਉਂਦਾ ਹੈ ਮੈਂ ਅੱਗੇ ਤੋਰ ਦਿੰਦਾ ਹਾਂ।
ਮੇਰਾ ਇੱਸ ਵਿੱਚ ਕੀ ਕਸੂਰ ਹੈ। ਰਹੀ ਗੱਲ ਭ੍ਰਿਸ਼ਟਾਚਾਰ ਦੀ, ਕੌਣ ਧੋਖਾਧੜੀ ਅਤੇ ਲੁੱਟ ਨਹੀਂ ਕਰਦਾ? ਤੁਸੀਂ ਹਰ ਟਰਾਲੀ ਦੀ ਚਵਾਨੀ ਪਿਛੇ ਕਿਸੇ ਪਾਰਕਿੰਗ ਲਾਟ ਵਿੱਚ ਟਰਾਲੀਆਂ ਵਿੱਚੋਂ ਪੈਸੇ ਕੱਡਦੇ ਹੋ ਮੈਂ ਚਾਰ ਲੱਖ ਦਾ ਚੋਰ ਹਾਂ ਕਿੰਨਾ ਕੁ ਫਰਕ ਹੈ। ਹਰ ਬੰਦੇ ਦਾ ਅਪਣਾ ਅਪਣਾ ਮੁੱਲ ਪੈਦਾ ਹੈ ਅਤੇ ਹਰ ਕੋਈ ਹੀ ਵਿਕਾਊ ਹੈ। ਗੰਦਗੀ ਤਾਂ ਗੰਦਗੀ ਹੀ ਹੈ; ਬੇਸ਼ਕ ਤੀਲੇ ਨਾਲ ਪਾ ਦਿਓ ਜਾਂ ਰੁੱਗ ਭਰਕੇ!
ਰੱਬ ਦੇ ਲਾਰਿਆਂ ਅਧੀਨ ਪਾਦਰੀ ਵਿੱਕਦੇ ਹਨ, ਮੌਲਵੀ ਅਤੇ ਰਹਿਬਰ ਵਿੱਕਦੇ ਹਨ, ਭਾਈ ਵਿੱਕਦੇ ਹਨ, ਸੰਤ ਅਤੇ ਟਿੱਲੇਦਾਰ ਵਿੱਕਦੇ ਹਨ। ਹੋਰ ਤਾਂ ਹੋਰ ਜ਼ਮੀਰ ਵਿੱਕਦੀ ਹੈ,ਜਿਸਮ ਵਿਕਦੇ ਹਨ ਸਿਆਸਤਦਾਨ ਅਤੇ ਸਰਕਾਰਾਂ ਵਿੱਕਦੀਆਂ ਹਨ। ਕਿਸ ਕਿਸ ਦੀ ਗੱਲ ਕਰਾਂ ਅਤੇ ਕਿਸ ਕਿਸ ਦਾ ਕਿੱਸਾ ਖੋਲ੍ਹਾਂ
ਪਿਛਲੇ ਦਿਨੀ ਇਹ ਹੀ ਕਿੱਸਾ ਕਈ ਤਰੀਕਾ ਕਾਰ ਨਾਲ ਟੋਰਾਂਟੋ ਵਿੱਚ ਅੰਤ੍ਰਰਾਸ਼ਟਰੀ ਪੰਜਾਬੀ ਕਾਨਫਰੈਂਸ ਵਿੱਚ ਦੁਹਰਾਇਆ ਗਿਆ। ਜਦ ਮੈਂ ਇਸ ਦੇ ਕਾਰਿੰਦਿਆਂ ਨੂੰ ਇਹ ਆਖਿਆ ਕਿ, "ਇਹ ਇੱਕ ਬੜੀ ਹੀ ਸੁਹਣੀ 'ਮੀਟ ਐਂਡ ਗਰੀਟ' ਪਾਰਟੀ ਸੀ; ਉਹ ਉੱਕਾ ਹੀ ਇਹ ਨਾ ਸਮਝ ਸਕੇ ਕਿ ਮੈਂ ਕਹਿ ਕੀ ਰਿਹਾ ਹਾਂ" ਮੇਰਾ ਭਾਵ ਇਹ ਸੀ ਕਿ ਸਾਰੇ ਸੰਸਾਰ ਵਿੱਚ ਤੁਸੀਂ ਇਹ ਰੌਲਾ ਪਾ ਛਡਿਆ ਕਿ ਇਹ ਪੰਜਾਬੀ ਦੀ ਵਿਲੱਖਣਤਾ ਵਾਲੀ ਕਾਨਫ੍ਰੈਂਸ ਹੋ ਰਹੀ ਹੈ, ਜਿਸ ਵਿੱਚ ਉਹ ਫੈਸਲੇ ਲਏ ਜਾਣ ਦਾ ਮੁਖ ਮਨਤਵ ਕੈਨੇਡੀਅਨ ਬੁਧੀ ਜੀਵੀ ਉਡੀਕ ਰਿਹਾ ਸੀ ਜਿਸ ਵਿੱਚ ਅਜੇਹੇ ਵਿੱਸ਼ੇ ਉਲੀਕੇ ਜਾਂਦੇ ਕਿ ਸੰਸਾਰਿਕ ਭੁਖ, ਬੀਮਾਰੀ , ਜੰਗਾਂ, ਅੱਤਵਾਦ, ਭ੍ਰਿਸ਼ਟਾਚਾਰ ਕਿਉਂ ਹੈ! ਸੰਸਾਰ ਵਿੱਚ ਅੱਤਵਾਦ ਦੀਆਂ ਜੜ੍ਹਾ ਕਿਸ ਤਰਾਂ ਮਜ਼ਬੂਤ ਹੋ ਰਹੀਆਂ ਹਨ ਅਤੇ ਇਸ ਵਿੱਚ ਕੌਣ ਦੋਸ਼ੀ ਹੈ। ਇਸ ਦਾ ਕੀ ਇਲਾਜ ਹੈ। ਮੇਰਾ ਅਰਥ ਇਸ ਦੇ ਇੰਤਜ਼ਾਮੀਆ ਨੂੰ ਭੰਡਣ ਦਾ ਨਹੀਂ ਹੈ ਸਗੋਂ ਇਹ ਸਵਾਲ ਸਾਹਮਣੇ ਲਿਆਉਣ ਦਾ ਹੈ ਕਿ ਸੰਸਾਰ ਨੂੰ ਬਦਲਣ ਵਾਲੇ ਕਰਾਂਤੀਆਂ ਲਿਉਣ ਵਾਲੇ, ਕੌਮਾਂ ਦੀਆਂ ਤਕਦੀਰਾਂ ਬਣਾਉਨ ਵਾਲੇ ਹਰ ਕੌਮ, ਹਰ ਦੇਸ਼ ਵਿੱਚ ਇਸ ਦੇ ਬੁਧੀਜੀਵੀ ਅਤੇ ਚਿੰਤਕ ਹੀ ਹੁੰਦੇ ਹਨ। ਜੇ ਇਹ ਇਸ ਰੋਲ ਨੂੰ ਅਦਾ ਨਹੀਂ ਕਰਦੇ ਤਾਂ ਇਹ ਕਰਦੇ ਕੀ ਹਨ!
ਹੁੰਦਾ ਇਹ ਹੈ ਕਿ ਅਜੇਹੀਆਂ ਸਭਾਵਾਂ ਅਤੇ ਸੰਸਥਾਵਾਂ ਕੇਵਲ ਇਸ ਕਰਕੇ ਹੀ ਖੜੀਆਂ ਕੀਤੀਆਂ ਜਾਂਦੀਆਂ ਹਨ ਕਿ ਇੱਕ ਦੂਜੇ ਦੀ ਕਹਾਣੀ, ਨਾਵਲ ਜਾਂ ਕਵਿਤਾ ਦੇ ਗੋਸ਼ਟੀ ਰਖੀ ਜਾਵੇ ਅਤੇ ਵਾਹਵਾ ਵਾਹਵਾ ਚੰਦ ਤਾਲੀਆਂ ਦੀ ਫੋਕੀ ਗੂੰਜ ਅਤੇ ਚਾਹ ਪਾਣੀ ਤੇ ਜਾਂ ਫਿਰ ਕੁਝ ਇੱਕ ਦੂਜੇ ਤੇ ਜੋ ਵੀ ਗੈਰਹਾਜ਼ਿਰ ਹੋਵੇ ਗੰਦਗੀ ਸਿੱਟ ਕੇ; ਤੂੰ ਅਪਣੇ ਘਰ ਤੇ ਮੈਂ ਅਪਣੇ ਘਰ ਰੁਖਸਤ ਹੋ ਜਾਂਦੇ ਹਾਂ। ਆਖਿਰ ਕਾਰ ਸਵਾਲ ਇਹ ਹੀ ਪੈਦਾ ਹੁੰਦਾ ਹੈ ਅੱਜ ਦੇ ਅਜੋਖੇ ਸਮਿਆਂ ਵਿੱਚ ਕੀ ਸਾਹਿਤਕਾਰ ਅਤੇ ਬੁਧੀ ਜੀਵੀ ਕੇਵਲ ਇਸ ਨੁੱਕਤੇ ਤੇ ਹੀ ਅੜੇ ਬੈਠੇ ਹਨ ਕਿ ਜਦ ਕਦੀ ਵੀ ਅਜੇਹੀਆਂ ਸਾਹਿਤਕ ਮਿਲਣੀਆਂ ਦੇ ਸਮਾਗਮ ਹੋਣ; ਕੇਵਲ ਇਹ ਹੀ ਬਹਿਸ ਦਾ ਪਹਿਲੂ ਹੋਵੇ ਕਿ ਕਿ ਕਹਾਣੀ ਕੀ ਹੈ? ਨਵਾਲ ਕਿਸ ਨੂੰ ਕਹਿੰਦੇ ਹਨ? ਕਵਿਤਾ ਕਿਸ ਨੂੰ ਆਖਦੇ ਹਨ? ਖੁਲ੍ਹੀ ਕਵਿਤਚ, ਬੰਦਿਸ਼ ਵਾਲੀ ਕਵਿਤਾ ਅਸ਼ਲੀਲ ਕਵਿਤਾ ਕਿਸ ਕਿਸਮ ਦੀ ਹੁੰਦੀ ਹੈ।
ਸਾਡੇ ਮਹਾਂ ਵਿੱਦਿਆਲੇ ਅਤੇ ਕਾਲਜਾਂ ਦੇ ਚਿੰਤਕ ਕਦ ਇਸ ਖਸਤਾ, ਘਸੇ ਪਿਟੇ ਵਾਦ ਵਿਵਾਦ ਚੋਂ ਬਾਹਿਰ ਨਿੱਕਲ ਕੇ ਕੁਝ ਇਸ ਤੋਂ ਉੱਪਰ ਵੀ ਸੋਚਣਗੇ?ਇਹ ਗੱਲ ਦਾਅਵੇ ਨਾਲ ਕਹੀ ਜਾ ਸਕਦੀ ਹੈ ਕਿ ਇਹ ਚਿੰਤਕ ਲੋਕ ਜਦ ਤੀਕ ਅਪਣੀ ਨੌਕਰੀ, ਅਪਣੀ ਪਦਵੀ ਅਤੇ ਨਿੱਜੀ ਮੁਫਾਦ ਦਾ ਸ਼ਿਕਾਰ ਹਨ, ਇਹ ਕਿਸੇ ਸਥੂਲ ਸੱਚਾਈ ਅਤੇ ਤਰੱਕੀ ਦਾ ਲੜ ਨਹੀਂ ਫੜ ਸਕਦੇ। ਲਿਖਾਰੀ ਅਤੇ ਪੱਤ੍ਰਕਾਰ ਜਦ ਤਕ ਅਪਣੀ ਪਦਵੀ ਨਾਲ ਬੱਝੇ ਪਏ ਹਨ ਉਹ ਪੱਤ੍ਰਕਾਰੀ ਅਤੇ ਲੋਕਾਂ ਦੀ ਸਹੀ ਨੁਮਾਇੰਦਗੀ ਅਤੇ ਰਾਹਬਰੀ ਦਾ ਰਾਹ ਨਹੀਂ ਟਟੋਲ ਸਕਦੇ।
ਅੱਜ ਦੀ ਵਿਗੜੀ ਹੋਈ ਮਨੁਖੀ ਸੂਰਤ ਦੀਆਂ ਜਦ ਦਲੀਲ ਬਾਜ਼ੀਆਂ ਅਤੇ ਵਾਦਵਿਵਾਦ ਛਿੜਦਾ ਹੈ; ਇੱਕ ਸਿੱਟੇ ਤੇ ਨਾਸਤਿਕ ਵੀ ਸਿਰ ਹਲਾ ਹਲਾ ਕੇ ਆਖਦਾ ਹੈ ਕਿ ਨੈਤਿਕਤਾ ਅਤੇ ਸਦਾਚਾਰ ਦਾ ਜਨਾਜ਼ਾ ਨਿੱਕਲ ਗਿਆ ਹੈ। ਆਖਿਰ ਇਹ ਨੈਤਿਕਤਾ ਕਿਸ ਤੋਂ ਜੰਮੀ ਹੈ? ਕਿਸ ਆਖਿਆ ਚੁਗਲੀ ਨਾ ਕਰ, ਚੋਰੀ ਨਾ ਕਰ, ਜ਼ਨਾਹ ਨਾ ਕਰ, ਅਪਣੇ ਮਾਂ ਬਾਪ ਦੀ ਇਜ਼ੱਤ ਕਰ। ਝੂਠੀ ਗਵਾਹੀ ਨਾ ਦੇ, ਅਪਣੇ ਗੁਆਂਡੀ ਦੀ ਕਿਸੇ ਸੈæਅ ਦਾ ਲਾਲਚ ਨਾ ਕਰ। ਕਤਲ ਨਾ ਕਰ। ਇਹ ਸਾਰੇ ਦੇ ਸਾਰੇ ਧਰਮ ਪੁਸਤਕਾਂ ਵਿੱਚ ਹੀ ਦਰਜ ਹਨ। ਸਾਡਾ ਅੱਜ ਦਾ ਪੀਨਲ ਕੋਡ ਅਤੇ ਸਾਰਾ ਇਨਸਾਫ ਪਸੰਦੀ ਵਾਲਾ ਸਾਰੇ ਸੰਸਾਰ ਦਾ ਕਾਨੂੰਨ ਇਸ ਧਰਮ ਨੇ ਹੀ ਜਨਮਿਆ ਹੈ। ਇਸ ਨੂੰ ਅੱਜ ਦੇ ਚਿੰਤਕ ਲੋਕਾਂ ਗੰਦਗੀ ਦੀ ਟੋਕਰੀ ਵਿੱਚ ਜਾ ਸੁੱਟਿਆ ਹੈ। ਇਸ ਦੇ ਸਿੱਟੇ ਹੀ ਤਾਂ ਅਸੀਂ ਭੁਗਤ ਰਹੇ ਹਾਂ!
ਮੈਂ ਆਪ ਧਰਮ ਧਾਰੀ ਤਾਂ ਹਾਂ; ਪਰ ਧਰਮੀ ਨਹੀਂ, ਰਾਹਬਰ ਤਾਂ ਹਾਂ ਪਰ ਰਾਹਜ਼ਨੀ ਕਰਦਾ ਹਾਂ, ਲੋਕ ਰਾਜ ਦਾ ਪ੍ਰਸਤਾਵ ਰਖਦਾ ਹਾਂ, ਪਰ ਲੁਟੇਰਾ ਬਣਕੇ, ਸਾਹਿਤਕਾਰ ਤਾਂ ਹਾਂ;ਪਰ ਸੇਧ ਤੋਂ ਪਰੇ ਹੱਟ ਕੇ। ਆਖਿਰ ਅੱਜ ਦੇ ਇਸ ਯੁਗੱ ਵਿੱਚ ਮੈਂ ਕੀ ਹਾਂ? ਕਾਸ਼ ਕਿਤੇ ਅੱਜ ਦਾ ਮਨੁਖ ਅਪਣੇ ਆਪ ਨੂੰ ਸਵਾਲ ਕਰਕੇ ਇਹ ਪੁਛ ਬੈਠੈ ਕਿ ਮੈਂ ਕੀ ਹਾਂ ਅਤੇ ਕੀ ਕਰਦਾ ਹਾਂ? ਮੇਰੇ ਵਿਚਾਰ ਅਨੁਸਾਰ ਮਨੁਖ ਬੜੀ ਹੀ ਚਲਾਕੀ ਨਾਲ ਗਿਰਗਟ ਦੇ ਰੰਗਾਂ ਵਾਂਗਰ ਅਪਣੇ ਆਪ ਨੂੰ ਛੁਪਾ ਰਿਹਾ ਹੈ ਕਿ ਕਿਤੇ ਮੈਂ ਅਪਣੇ ਆਪ ਨੂੰ ਪਛਾਣ ਨਾ ਲਵਾਂ। ਨੰਗਾ ਨਾ ਹੋ ਜਾਵਾਂ।.................
..........ਲੇਖਕ:-ਡਾ:ਐਸ: ਨਾਜ਼(416-271-1040)
Note:- ( All The written content and wording of this Article is writer’s own and sabblok publication bureau has no any connection with this except publish the article. Contact writer at…email id. solomon.naz@gmail.com
No comments:
Post a Comment