jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 8 September 2011

ਦਿੱਲੀ ਹਾਈ ਕੋਰਟ ਦੇ ਬਾਹਰ ਬੰਬ ਧਮਾਕਾ---11 ਹਲਾਕ , 85 ਜਖਮੀ

ਦੇਸ ਭਰ ਵਿੱਚ ਹਾਈ ਅਲਟਰ --ਦੋ ਸੱਕੀਆਂ ਦੇ ਸਕੈਚ ਜਾਰੀ-
ਨਵੀ ਦਿੱਲੀ (7 ਸਤੰਬਰ)--ਸਬਲੋਕ ਨਿਊਜ ਟੀਮ---ਅੱਜ ਬੁੱਧਵਾਰ ਸਵੇਰੇ ਲਗਭਗ ਕਰੀਬ 10 ਵਜੇ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਹਾਈ ਕੋਰਟ ਦੇ ਬਾਹਰ  ਹੋਏ ਦਹਿਸ਼ਤਗਰਦੀ ਧਮਾਕੇ ਵਿੱਚ 11 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 85 ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਹਾਈ ਕੋਰਟ ਦੇ ਗੇਟ ਨੰ 5 ਕੋਲ  ਹੋਇਆ ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਘਟਨਾ ਵਾਲੀ ਥਾਂ 'ਤੇ 3-4 ਫੁੱਟ ਡੂੰਘਾ ਖੱਡਾ ਪੈ ਗਿਆ। ਇਸ ਘਟਨਾ  ਦੀ ਜ਼ਿੰਮੇਵਾਰੀ ਦਹਿਸ਼ਤਗਰਦੀ ਜਥੇਬੰਦੀ ਹਰਕਤ-ਉਲ-ਜੇਹਾਦੀ ਇਸਲਾਮੀ  ਨੇ ਲਈ ਹੈ।ਇਸ ਜਥੇਬੰਦੀ ਵੱਲੋਂ ਮੀਡੀਆ ਨੂੰ ਭੇਜੇ ਈ-ਮੇਲ ਵਿੱਚ ਕਿਹਾ ਗਿਆ ਹੈ ਕਿ ਅਸੀਂ ਦਿੱਲੀ ਹਾਈ ਕੋਰਟ ਦੇ ਬਾਹਰ ਹੋਏ ਬੰਬ ਧਮਾਕੇ ਦੀ ਜ਼ਿੰਮੇਵਾਰੀ ਲੈਂਦੇ ਹਾਂ। ਮੀਡੀਆ ਨੂੰ ਭੇਜੇ ਈ-ਮੇਲ ਵਿੱਚ  ਜਥੇਬੰਦੀ ਨੇ ਸੰਸਦ 'ਤੇ ਹਮਲੇ ਦੇ ਦੋਸ਼ੀ ਮੁਹੰਮਦ ਅਫ਼ਜ਼ਲ ਗੁਰੂ ਦੀ ਫਾਂਸੀ ਦੀ ਸਜ਼ਾ ਰੱਦ ਕਰਨ ਦੀ ਮੰਗ ਕੀਤੀ ਹੈ ਤੇ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਸੁਪਰੀਮ ਕੋਰਟ ਅਤੇ ਹੋਰ ਵੱਡੀਆਂ ਅਦਾਲਤਾਂ ਨੂੰ  inÈfnf bxfAux dI DmkI idwqI hY.ਇਸ ਧਮਾਕੇ ਦੀ ਦੇਸ਼ ਦੀਆਂ ਸਮੂਹ ਸਿਆਸੀ ਪਾਰਟੀਆਂ ਨੇ ਸਖ਼ਤ ਨਿਖੇਧੀ ਕੀਤੀ ਹੈ।

No comments: