ਡਾ: ਭਾਨ ਗਰਗ ਦੀ ਕਲਮ ਤੋਂ----ਸਤਿਕਾਰ੍ਯੋਗ ਪੰਜਾਬੀ ਵੋਟਰੋ
www.sabblok.blogspot.com
ਸਤਿਕਾਰ੍ਯੋਗ ਪੰਜਾਬੀ ਵੋਟਰੋ,
ਚੋਣਾਂ ਦਾ ਐਲਾਨ ਹੋ ਚੁਕਾ ਹੈ ਅਤੇ ਤੁਸੀਂ ਇਹ ਸੋਚਦੇ ਹੋਵੋਂਗੇ ਕੇ NRI ਮਨਪ੍ਰੀਤ ਅਤੇ ਉਸਦੀ ਪਾਰਟੀ ਦੇ ਦੀਵਾਨੇ ਕਿਓਂ ਹਨ. ਦੋਸਤੋ ਅਸੀਂ ਹਿੰਦੋਸ੍ਤਾਨ ਮੂਲ ਦੇ ਨਾਗਰਿਕ ਲੰਮੇ ਸਮੇਂ ਤੋਂ ਵਿਕਸਤ ਦੇਸ਼ਾਂ ਦੇ ਢਾਂਚੇ ਵਿਚ ਵਿਚਰ ਰਹੇ ਹਾਂ ਅਤੇ ਅਸੀਂ ਇਸ ਢਾਂਚੇ ਨੂੰ ਸਮਝਣ ਅਤੇ ਪਰਖਣ ਦੀ ਕੋਸ਼ਿਸ਼ ਵੀ ਕੀਤੀ ਹੈ। ਮੈਂ ਪਿਛਲੇ 15 ਸਾਲਾਂ ਤੋਂ ਕਨੇਡਾ ਅਤੇ ਅਮਰੀਕਾ ਦੇ ਵਧਿਆ ਰਾਜ ਪ੍ਰਬੰਧ ਦਾ ਅਨੰਦੁ ਮਾਣਿਆ ਹੈ ਅਤੇ ਮੈਨੂੰ ਇਸ ਵਿਚ ਕੋਈ ਵੱਡੀ ਤਰੁਟੀ ਨਜਰ ਨਹੀਂ ਆਈ। ਪਰ ਇਸਦੇ ਬਿਲਕੁਲ ਉਲਟ ਮੈਂ ਆਪਣੀ ਜਿੰਦਗੀ ਦੇ ਪਹਲੇ 30 ਦੁਖਦਾਈ ਸਾਲ ਪੰਜਾਬੀ ਰਾਜ ਭਾਗ ਦੇ ਗਲੇ-ਸਢ਼ੇ ਰਿਸ਼ਵਤ ਖੋਰ ਢਾਂਚੇ ਵਿਚ ਗੁਜਾਰੇ ਅਤੇ ਅੰਤ ਵਿਚ ਇਹ ਢਾਂਚਾ ਨਹੀਂ ਬਲਕਿ ਕਲਾਸ 1 ਸਰਕਾਰੀ ਨੋਕਰੀ ਛੱਡ ਕੇ ਕਨੇਡਾ ਆ ਕੇ ਚੋੰਕੀਦਾਰੀ (Security Guard)ਦੀ ਨੋਕਰੀ ਕਰਨ ਨੂੰ ਤਰਜੀਹ ਦਿੱਤੀ। ਭਾਵੇਂ ਮੈਂ ਕਨੇਡਾ ਵਿਚ ਦੋ ਸਾਲ ਬਾਅਦ ਵੇਟਨਰੀ ਡਾਕਟਰ ਬਣਨ ਵਿਚ ਕਾਮਯਾਬ ਹੋ ਗਿਆ ਪਰ ਜੇ ਮੈਨੂ ਸਾਰੀ ਜਿੰਦਗੀ ਚੋੰਕੀਦਾਰ ਦੀ ਨੋਕਰੀ ਵੀ ਕਰਨੀ ਪੈਂਦੀ ਮੈਂ ਤਾਂ ਵੀ ਪੰਜਾਬ ਦੇ ਇਸ ਢਾਂਚੇ ਵਿਚ ਵਾਪਸ ਆ ਕੇ ਫਿਟ ਹੋਣ ਵਾਰੇ ਸੁਪਨੇ ਵਿਚ ਵੀ ਨਹੀਂ ਸੋਚ ਸਕਦਾ ਸੀ। ਤੁਸੀਂ ਸੋਚਦੇ ਹੋਵੋਂਗੇ ਕੇ ਭਾਰਤ ਵਿਚ ਵੀ ਉਹੀ ਲੋਕਤੰਤਰ ਹੈ ਜੋ ਕਨੇਡਾ ਵਿਚ, ਪਰ ਸਚ ਮਨਿਓਂ ਇਹਨਾ ਦੋਨਾਂ ਢਾਂਚਿਆਂ ਵਿਚ ਕੁਝ ਵੀ ਸਾਂਝਾ ਨਹੀਂ। ਇਕ ਬੈੰਕ ਵਿਚ ਖਾਤਾ ਖੋਲਣ, ਕੋਈ ਲਾਇਸੰਸ ਲੈਣ ਜਾਂ ਪੁਲਿਸ ਨਾਲ ਨਿਪਟਨ ਤੋਂ ਲਗ ਕੇ ਕੋਰਟ-ਕਚੇਹਰੀਆਂ ਤਕ ਦਾ ਸਾਰਾ ਸਫ਼ਰ ਪੰਜਾਬ ਵਿਚ ਅਤਿ ਦੁਖਦਾਈ ਅਤੇ ਕਨੇਡਾ ਵਿਚ ਅਤਿ ਸੋਖਾ ਹੈ।
ਇਹ ਹੈ ਮੇਰੀ ਭਾਰਤ ਅਤੇ ਕਨੇਡਾ ਦੀ ਤੁਲਣਾ:
ਕੈਨੇਡਾ ਇਕ ਅਸਲੀ ਲੋਕਤੰਤਰ ਹੈ, ਭਾਰਤ ਵਾਂਗ ਝੂਠਾ ਲੋਕਤੰਤਰ ਨਹੀਂ।
ਇਥੇ ਕਾਨੂਨ ਦਾ ਰਾਜ ਹੈ, ਡੰਡੇ ਦਾ ਨਹੀਂ।
ਇਥੇ ਹਰ ਇਕ ਨੂੰ ਇਨਸਾਫ਼ ਮਿਲਦਾ ਹੈ, ਭਾਰਤ ਵਾਂਗ ਇਨਸਾਫ਼ ਵਿਚ ਉਮਰ ਭਰ ਦੀ ਦੇਰੀ ਨਹੀਂ ਕੀਤੀ ਜਾਂਦੀ, ਤੇ ਨਾਂ ਹੀ ਇਨਸਾਫ਼ ਵੇਚਿਆ ਜਾਂਦਾ ਹੈ।
ਜੇ ਅਸੀਂ ਕਿਸੇ ਵੀ ਮੁਸੀਬਤ ਵਿਚ ਹੋਈਏ ਤਾਂ ਅਸੀਂ ਪੁਲਿਸ ਦੇਖਦੇ ਹੀ ਸੁਰਖਿਅਤ ਮਹਿਸੂਸ ਕਰਦੇ ਹਨ ਪਰ ਪੰਜਾਬ ਵਿਚ ਪੁਲਿਸ ਦੇਖਦੇ ਹੀ ਮੁਸੀਬਤ ਦਾ ਅਹਸਾਸ ਹੋ ਜਾਂਦਾ ਹੈ।
ਇਥੇ ਰੋਜਗਾਰ ਦੇ ਮੌਕੇ ਹਰ ਇਕ ਲਈ ਹਨ, ਸਿਰਫ ਤਾਕਤਵਾਰ ਲੋਕਾਂ ਲਈ ਨਹੀਂ।
ਇਥੇ ਘੱਟ ਗਿਣਤੀ ਵਾਲੇ ਲੋਕ ਮੇਹ੍ਫੂਜ ਹਨ, ਭਾਰਤ ਦੀ ਤਰਾਂ ਰਾਜਧਾਨੀ ਵਿਚ ਕਤਲ ਨਹੀਂ ਕੀਤੇ ਜਾਂਦੇ।
ਸਾਡੀ ਅਫਸਰਸ਼ਾਹੀ ਸਾਡੀਆਂ ਮੁਸ਼ਕਲਾਂ ਹੱਲ ਕਰਨ ਲਈ ਹੈ, ਨਾ ਕੇ ਭਾਰਤ ਵਾਂਗ ਸਾਨੂੰ ਪਰੇਸ਼ਾਨ ਕਰਨ ਲਈ।
ਸਾਡੇ ਮਨੁਖੀ ਹਕਾਂ ਦੇ ਹਕ ਵਿਚ ਬੋਲਣ ਵਾਲੇ ਲੋਕਾਂ ਦੀ ਇੱਜ਼ਤ ਹੈ, ਜਸਵੰਤ ਸਿੰਘ ਖਾਲੜਾ ਵਾਂਗ ਕਤਲ ਨਹੀਂ ਕੀਤੇ ਜਾਂਦੇ
ਸਾਡੇ ਸ਼ਹੀਦਾਂ ਦਾ ਪੂਰਾ ਸਨਮਾਨ ਕੀਤਾ ਜਾਂਦਾ ਹੈ, ਤੁਹਾਡੇ ਵਾਂਗ ਕਫ੍ਨਾਂ ਦੀ ਖ਼ਰੀਦ ਵਿਚ ਪੈਸੇ ਨਹੀਂ ਖਾਧੇ ਜਾਂਦੇ।
ਸਾਡਾ ਟੇਕ੍ਸ ਦਾ ਪੈਸਾ ਸਾਡੀਆਂ ਸਹੂਲਤਾਂ ਲਈ ਖਰਚ ਹੁੰਦਾ ਹੈ, ਸਵਿਸ ਬੈੰਕਾਂ ਵਿਚ ਨਹੀਂ ਜਾਂਦਾ, ਨੇਤਾਵਾਂ ਦੇ 5 ਸਟਾਰ ਉਸਾਰਨ ਵਾਸਤੇ ਨਹੀਂ।
ਇਥੇ ਸਿਆਸਤ ਸਾਫ਼ ਸੁਥਰੀ ਹੈ ਭਾਰਤ ਵਾਂਗ ਗੰਦਾ ਧੰਦਾ ਨਹੀਂ।
ਇਥੇ ਵਿਖਾਵਾਕਾਰੀਆਂ ਨੂੰ ਗਲ ਕਹਨ ਦਾ ਮੌਕਾ ਦਿੱਤਾ ਜਾਂਦਾ ਹੈ ਅਤੇ ਗਲ ਸੁਨੀ ਜਾਂਦੀ ਹੈ, ਪੰਜਾਬ ਵਾਂਗ ਉਹਨਾ ਨੂੰ ਪੁਲਸ ਦੋਵਾਰਾ ਕੁਟਿਆ ਨਹੀ ਜਾਂਦਾ।
ਸਾਡੇ ਸੁਪਨੇ ਪੂਰੇ ਹੁੰਦੇ ਹਨ , ਭਾਰਤ ਵਾਂਗ ਟੁਟਦੇ ਨਹੀਂ।
ਸਾਡਾ ਮੀਡਿਆ ਆਜਾਦ ਹੈ , ਪੰਜਾਬ ਵਾਂਗ ਇਕ ਪਾਰਟੀ ਦਾ ਖਰੀਦਿਆ ਹੋਇਆ ਨਹੀਂ।(ਪੰਜਾਬ ਟੂਡੇ PTC)
ਸਾਡੀਆਂ ਚੋਣਾਂ ਆਜ਼ਾਦ ਅਤੇ ਨਿਰਪੱਖ ਹੁੰਦੀਆਂ ਹਨ , ਭਾਰਤ ਵਾਂਗ ਤਾਕਤ ਅਤੇ ਪੈਸੇ ਨਾਲ ਨਹੀਂ ਜਿਤੀਆਂ ਜਾਂਦੀਆਂ।
ਭਾਵੇਂ ਮੇਰੇ ਉੱਪਰ ਲਿਖੇ ਬਹੁਤ ਸਾਰੇ ਫ਼ਰਕ ਨਜਰ ਆਉਂਦੇ ਹਨ ਪਰ ਇਹਨਾਂ ਸਾਰਿਆਂ ਦਾ ਮੁੱਖ ਕਾਰਣ ਸਿਰਫ ਇੱਕ ਹੀ ਹੈ, ਓਹ ਹੈ ਕਾਨੂਨ ਦਾ ਰਾਜ, ਜੋ ਕਨੇਡਾ ਵਿਚ ਹੈ ਅਤੇ ਪੰਜਾਬ ਵਿਚ ਨਹੀਂ ਜੇ ਪੰਜਾਬ ਵਿਚ ਕਾਨੂੰਨ ਦਾ ਰਾਜ ਲਾਗੂ ਹੋ ਜਾਵੇ ਤਾਂ ਇਹ ਪੈਰਿਸ ਜਾਂ ਕੈਲੀਫੋਰਨੀਆ ਨਾਲੋਂ ਵੀ ਅੱਗੇ ਲੰਘ ਸਕਦਾ ਹੈ। ਕਿਓੰਕੇ ਪੰਜਾਬੀ, ਗੋਰਿਆਂ ਨਾਲੋਂ ਵੱਧ ਮਿਹਨਤਕਸ਼ ਕੌਮ ਹੈ। ਜੇ ਅਸੀਂ ਸਿਆਸਤਦਾਨਾ ਦੀ ਗਲ ਕਰੀਏ ਤਾਂ ਇਹ ਵੀ ਵਹੁਤ ਵਖਰੇ ਹਨ। ਮੈਂ ਕੋਈ ਵੀ ਪੰਜਾਬੀ ਸਿਆਸਤਦਾਨ ਨਹੀ ਦੇਖਿਆ ਜੋ ਸਾਡੇ ਸਿਆਸਤਦਾਨਾਂ ਨਾਲ ਮੇਲ ਖਾਂਦਾ ਹੋਵੇ, ਸਿਰਫ ਇਕ ਮਨਪ੍ਰੀਤ ਬਾਦਲ ਹੀ ਹੈ ਜੋ ਸਿਰਫ ਮੇਲ ਹੀ ਨਹੀਂ ਖਾਂਦਾ ਸਗੋਂ ਇਹਨਾ ਵਾਂਗ ਬਿਨਾਂ ਕਿਸੇ ਸੁਰਖਿਆ ਤੋਂ ਲੋਕਾਂ ਵਿਚ ਵਿਚਰਦਾ ਹੈ।
ਜੇ ਪੰਜਾਬ ਨੂੰ ਇਕ ਮਰੀਜ ਮਨ ਲਿਆ ਜਾਵੇ ਤਾਂ ਮਨਪ੍ਰੀਤ ਨੇ ਇਕ ਚੰਗੇ ਡਾਕਟਰ ਵਾਂਗ ਇਸਦਾ ਡਾਇਆਗ੍ਨੋਸਿਸ( ਬਿਮਾਰੀ ਦਾ ਕਾਰਣ ਲੱਭ) ਕਰ ਲਿਆ ਹੈ ਜੋ ਹੈ 'ਕਾਨੂੰਨ ਦੇ ਰਾਜ ਦੀ ਘਾਟ'। ਇਕ ਮਰੀਜ ਦਾ ਇਲਾਜ ਕਰਨ ਲਈ ਇਲਾਜ ਨਾਲੋਂ ਡਾਇਆਗ੍ਨੋਸਿਸ ਹੀ ਜਿਆਦਾ ਜਰੂਰੀ ਹੁੰਦਾ ਹੈ। ਮਨਪ੍ਰੀਤ ਨੇ ਇਹ ਇਲਾਜ਼ ਕਰਨ (ਕਾਨੂੰਨ ਦਾ ਰਾਜ ਲਾਗੂ ਕਰਨ) ਦਾ ਭਰੋਸਾ ਵੀ ਦਿੱਤਾ ਹੈ। ਭਾਵੇ ਪੰਜਾਬ ਦੀਆਂ ਦੋਨੋ ਪਾਰਟੀਆਂ (ਅਕਾਲੀ ਦਲ ਅਤੇ ਕਾਂਗਰਸ) ਨੇ ਪੰਜਾਬ ਨੂੰ ਕੈਲੀਫੋਰਨੀਆ ਜਾ ਪੇਰਿਸ ਬਣਾਉਣ ਦਾ ਵਾਦਾ ਕਈ ਵਾਰੀ ਕੀਤਾ ਪਰ ਮੈਨੂੰ ਪੰਜਾਬ ਅਫਗਾਨਿਸਤਾਨ ਬਣਦਾ ਨਜਰ ਆ ਰਿਹਾ ਹੈ। ਮੈਂ ਨਹੀਂ ਮੰਨਦਾ ਕੇ ਇਹਨਾ ਦੋਨੋ ਪਾਰਟੀਆਂ ਨੂੰ ਇਹ ਪਤਾ ਨਹੀਂ ਕੇ ਕਾਨੂਨ ਦਾ ਰਾਜ ਲਿਆਉਣ ਨਾਲ ਹੀ ਪੰਜਾਬ ਤਰੱਕੀ ਕਰ ਸਕਦਾ ਹੈ। ਪਰ ਫੇਰ ਵੀ ਪਿਛਲੇ 20 ਸਾਲਾਂ ਵਿਚੋਂ ਇਹਨਾ ਦੋਨਾਂ ਨੂ 10 -10 ਸਾਲ ਮੌਕਾ ਮਿਲਿਆ ਪਰ ਇਹਨਾ ਦੀ ਮਾੜੀ ਨੀਯਤ ਅਤੇ ਪੈਸੇ ਦਾ ਲਾਲਚ ਕਰਕੇ ਇਹਨਾ ਨੇ ਪੰਜਾਬ ਦਾ ਕੁਝ ਨਹੀਂ ਸਵਾਰਿਆ।
ਇਹਨਾਂ ਤੋਂ ਭਵਿਖ ਵਿਚ ਕੁਝ ਸਵਾਰਨ ਦੀ ਆਸ ਵੀ ਕਿਵੇਂ ਰੱਖੀ ਜਾ ਸਕਦੀ ਹੈ। ਜੇ ਸਾਡਾ ਵੱਸ ਚਲਦਾ ਤਾਂ ਅਸੀਂ NRI ਤਾਂ ਮਨਪ੍ਰੀਤ ਨੂੰ ਸਰਬਸੰਮਤੀ ਨਾਲ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੰਦੇ। ਪਰ ਇਹ ਹੱਕ ਤਾਂ ਤੁਹਾਡੇ ਕੋਲ ਹੈ। ਦੋਸਤੋ ਤੁਸੀਂ ਇਹ ਵੀ ਸੋਚਦੇ ਹੋਵੋਗੇ ਕੇ ਅਸੀਂ ਪੰਜਾਬ ਛੱਡ ਕੇ ਜਾ ਚੁੱਕੇ ਹਾਂ, ਪਰ ਫਿਰ ਵੀ ਪੰਜਾਬ ਵਾਰੇ ਕਿਓਂ ਸੋਚਦੇ ਹਾਂ?
ਵਿਸ਼ਵਾਸ ਕਰਿਓ, ਅਸੀਂ ਬਹੁਤ ਸਾਰੇ ਪੜੇ ਲਿਖੇ ਪੰਜਾਬੀ ਆਪਣੇ ਆਪ ਨੂੰ ਦੇਸ਼-ਧਰੋਹੀ ਮੰਨਦੇ ਹਾਂ ਭਾਵੇਂ ਕਿ ਸਾਨੂੰ ਦੇਸ਼-ਧਰੋਹੀ ਬਣਨ ਲਈ ਇਹਨਾ ਸਿਆਸਤਦਾਨਾਂ ਨੇ ਹੀ ਮਜਬੂਰ ਕੀਤਾ। ਅਸੀਂ ਆਪਣੀ ਪੜਾਈ ਪੰਜਾਬ ਦੇ ਸਕੂਲਾਂ ਅਤੇ ਯੂਨੀਵਰਸਟੀਆਂ ਤੋਂ ਕੀਤੀ ਪਰ ਸੇਵਾ ਅਸੀਂ ਕਨੇਡਾ ਦੀ ਕਰ ਰਹੇ ਹਾਂ। ਅਸੀਂ ਇਹ ਪੰਜਾਬ ਦਾ ਕਰਜਾ ਤੁਹਾਨੂੰ ਪੰਜਾਬ ਵਿਚ ਵਧੀਆ ਰਾਜ ਪਰਬੰਧ ਸਥਾਪਿਤ ਕਰਨ ਵਿਚ ਤੁਹਾਡੀ ਮਦਦ ਕਰਕੇ ਮੋੜਨਾ ਚਾਹੁੰਦੇ ਹਾਂ।
ਮੈਂ ਆਸ ਕਰਦਾ ਹਾਂ ਕੇ ਤੁਸੀਂ ਇਸ ਮਸਲੇ ਨੂੰ ਸੰਜੀਦਗੀ ਨਾਲ ਸੋਚ ਸਮਝ ਕੇ ਇਸ ਮਸਲੇ ਨੂੰ ਹਲ ਕਰਨ ਲਈ ਆਪਣੀ ਵੋਟ ਸਾਂਝੇ ਮੋਰਚੇ ਦੇ ਯੋਗ ਉਮੀਦਵਾਰਾਂ ਨੂੰ ਹੀ ਪਾਵੋੰਗੇ। ਭਾਵੇਂ ਸਾਡੇ ਲਈ ਰੁਝੇਵਿਆਂ ਵਾਲੀ ਜਿੰਦਗੀ ਵਿਚੋਂ ਸਮਾਂ ਕਢ ਕੇ ਤੁਹਾਡੇ ਕੋਲ ਆਓਣਾ ਮੁਸ਼ਕਿਲ ਹੈ ਪਰ ਫਿਰ ਵੀ ਬਹੁਤ ਸਾਰੇ NRI ਪੰਜਾਬ ਆਉਣਗੇ, ਉਮੀਦ ਹੈ ਕੇ ਤੁਸੀਂ ਇਹਨਾ ਦੀ ਗੱਲ ਧਿਆਨ ਨਾਲ ਸੁਣੋਗੇ ਅਤੇ ਸਾਡੇ ਤਜਰਬੇ ਦੇ ਕਾਰਨ ਸਾਡੇ ਤੇ ਭਰੋਸਾ ਕਰੋਗੇ i
ਆਓ ਅਸੀਂ ਰਲ ਮਿਲ ਕੇ ਪੰਜਾਬ ਦੇ ਉਜਵਲ ਭਵਿਖ ਲਈ ਮਨਪ੍ਰੀਤ ਨੂੰ ਪੰਜਾਬ ਦਾ ਮੁਖ ਮੰਤਰੀ ਬਣਾਈਏ ਅਤੇ ਪੰਜਾਬ ਨੂੰ ਫਿਰ ਤੋਂ ਤਰੱਕੀ ਦੀਆਂ ਲੀਹਾਂ ਤੇ ਪਾਈਏ.
ਧੰਨਵਾਦ ਸਹਿਤ
ਡਾ: ਭਾਨ ਗਰਗ
No comments:
Post a Comment