ਗੁਰੁ ਨਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸੈਕਟਰ 30 ਬੀ ,ਚੰਡੀਗੜ੍ਹ ਵਿਖੇ ਪ੍ਰੌ.ਪੰਡਿਤ ਰਾਓ ਧਰਨੇਵਰ ਨੂੰ ਸਨਮਾਨਿਤ ਕਰਦੇ ਵਿਦਿਆਰਥੀ ਅਤੇ ਸਟਾਫ਼ |
ਚੰਡੀਗੜ੍ਹ( 15 ਜਨਵਰੀ )--- ਗੁਰੁ ਨਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸੈਕਟਰ 30 ਬੀ ,ਚੰਡੀਗੜ੍ਹ ਵਿਖੇ ਸੱਤ ਰੋਜ਼ਾ ( 9-01-2012 ਤੋਂ 15-01-2012) ਐਨ.ਐਸ.ਐਸ. ਕੈਂਪ ਲਗਾਇਆ ਗਿਆ ।ਜਿਸ ਵਿੱਚ ਐਨ.ਐਸ.ਐਸ. ਸੈੱਲ ਤੋਂ ਸ੍ਰੀ ਵਿਕਰਮ ਸਿੰਘ ਰਾਣਾ, ਰੈੱਡ ਕਰਾਸ ਸੁਸਾਇਟੀ ਚੰਡੀਗੜ੍ਹ ਤੋਂ ਸ੍ਰੀ ਸੁਸ਼ੀਲ ਕੁਮਾਰ ਟਾਂਕ , ਸਵਿਤਾ ਅਤੇ ਸਪਨਾ ਬ੍ਰਹਮ ਕੁਮਾਰੀਆਂ , ਡਾ.ਜਤਿੰਦਰ ਦਹੀਆਂ ਅਤੇ ਕਈ ਬੁੱਧੀ ਜੀਵੀਆਂ ਨੇ ਆਪਣੇ ਵਿਚਾਰਾਂ ਨਾਲ ਭਰਪੂਰ ਕੀਤਾ ਅਤੇ ਬੱਚਿਆਂ ਨੇ ਇਹ ਗਿਆਨ ਸਮਾਜ ਵਿੱਚ ਵੰਡਣ ਦਾ ਵਾਅਦਾ ਕੀਤਾ।ਜਿਸ ਦੇ ਸਮਾਪਤੀ ਸਮਾਰੋਹ ਦੇ ਵਿੱਚ ਐਨ ਐਸ ਐਸ ਦੇ ਬੱਚਿਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਉਨਾਂ ਨੇ ਕੈਂਪ ਵਿੱਚ ਹਾਸਿਲ ਕੀਤੇ ਆਪਣੇ ਅਨੁਭਵਾਂ ਬਾਰੇ ਦੱਸਿਆ। ਮੁੱਖ ਮਹਿਮਾਨ ਪ੍ਰੌ.ਪੰਡਿਤ ਰਾਓ ਧਰਨੇਵਰ ਵਲੋਂ ਪੰਜਾਬੀ ਬੋਲੀ ਦੀ ਮਹਾਨਤਾ ਬਾਰੇ ਵਿਚਾਰ ਪੇਸ਼ ਕੀਤੇ ਗਏ ਅਤੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ।ਇਸ ਸਮਾਰੋਹ ਵਿੱਚ ਅਧਿਆਪਕਾਂ ਦੇ ਨਾਲ ਸਕੂਲ ਦੇ ਚੇਅਰਮੈਨ ਸ.ਅਵਤਾਰ ਸਿੰਘ ਅਤੇ ਮੈਨੇਜਰ ਸ. ਗੁਰਬਖਸ਼ ਸਿੰਘ ਵੀ ਸ਼ਾਮਿਲ ਹੋਏ।
No comments:
Post a Comment