www.sabblok.blogspot.com
ਚੰਡੀਗੜ੍ਹ(ਟਹਿਲ ਸਿੰਘ ਬਰਾੜ) ਬੀਤੇ ਐਤਵਾਰ ਚਮਕੌਰ ਸਾਹਿਬ ਲਾਗੇ ਪੈਂਦੇ ਪਿੰਡ ਪਿੱਪਲ ਮਾਜਰਾ ਚ ਸਮਾਜ ਸੇਵੀ ਸੱਜਣਾਂ ਵੱਲੋਂ , ਮਨੁੱਖਤਾ ਦੀ ਸੇਵਾ ਹਿੱਤ ਇੱਕ ਖੂਨਦਾਨ ਕੈਂਪ ਲਾਇਆ ਗਿਆ।ਇਹ ਕੈਂਪ ਬਲੱਡ ਡੋਨਰਜ਼ ਸੁਸਾਇਟੀ(ਰਜਿਸਟਰਡ) ਵੱਲੋਂ ਪਿੰਡ ਪਿੱਪਲ ਮਾਜਰਾ ਦੀ ਪੰਚਾਇਤ ਅਤੇ ਰੋਟਰੀ ਬਲੱਡ ਬੈਂਕ ਸੁਸਾਇਟੀ ਸੈਕਟਰ 37 ਦੇ ਸਹਿਯੋਗ ਨਾਲ ਲਾਇਆ ਗਿਆ ਪਹਿਲਾ ਉੱਦਮ ਸੀ। ਇਸ ਮੌਕੇ ਜਿੱਥੇ ਹਲਕਾ ਓਮੀਦਵਾਰ ਚਰਨਜੀਤ ਸਿੰਘ ਚੰਨੀ , ਖੂਨਦਾਨੀਆਂ ਦੀ ਹੌਸਲਾ ਅਫਜ਼ਾਈ ਲਈ ਪਹੁੰਚੇ ਹੋਏ ਸਨ ਉਥੇ ਚੰਡੀਗੜ੍ਹ ਤੋਂ ਸਰਦਾਰ ਹਰਬੰਸ ਸਿੰਘ ਸਿੱਧੂ( 50 ਤੋਂ ਵੱਧ ਵਾਰ ਖੂਨਦਾਨੀ), ਦਲਬੀਰ ਸਿੰਘ ਜਟਾਣਾ,ਵਿਨੋਦ ਗੋਇਲ(ਪਨਸਪ), ਬੀਬੀ ਗੁਰਮੀਤ ਕੌਰ ਅਤੇ ਸਰਦਾਰਨੀ ਜਟਾਨਾ ਵੀ ਖਾਸ ਤੌਰ ਤੇ ਪਹੁੰਚੇ ਹੋਏ ਸਨ।
ਸੁਸਾਇਟੀ ਦੇ ਪ੍ਰਧਾਨ ਗੁਰਬਰਨ ਸਿੰਘ ਸਹਿਗਲ (ਵਕੀਲ), ਅਤੇ ਜਗਦੀਸ਼ ਸਿੰਘ ਉੱਪ ਪ੍ਰਧਾਨ ਨੇ ਦੱਸਿਆ ਕਿ ਭਾਵੇ ਇਹ ਸਾਡਾ ਪਹਿਲਾ ਕੈਂਪ ਹੈ ਪਰ ਇਸ ਨਾਲ ਲੋਕਾਂ ਵਿਚ ਜਾਗਰੂਕਤਾ ਆਈ ਹੈ ਅਤੇ ਲੋਕਾਂ ਚ ਖੂਨਦਾਨ ਕਰਨ ਪ੍ਰਤੀ ਪਾਇਆ ਜਾਂਦਾ ਡਰ ਨਿਕਲਣ ਕਰਕੇ,ਭਵਿੱਖ ਵਿੱਚ ਹੋਰ ਵੀ ਵੱਡੀ ਗਿਣਤੀ ਚ ਪਿੰਡ ਦੇ ਲੋਕ ਖੂਨਦਾਨ ਕਰਿਆ ਕਰਨਗੇ।ਇਸ ਸੁਸਾਇਟੀ ਨੇ ਜਿੱਥੇ ਮੌਕੇ ਤੇ ਖੂਨਦਾਨੀਆਂ ਦਾ ਸਨਮਾਨ ਕੀਤਾ ਉਥੇ ਸਰਦਾਰ ਅਵਤਾਰ ਸਿੰਘ ਸਾਬਕਾ ਸਰਪੰਚ,ਸਾਧ ਸਿੰਘ ਸਰਪੰਚ,ਸੁਰਿੰਦਰ ਸਿੰਘ,ਦੀਦਾਰ ਸਿੰਘ ਪ੍ਰਧਾਨ ਪਿੰਡ ਡਹਿਰ,ਨਿਰਮਲ ਸਿੰਘ ਨਿੰਮਾ ਅਤੇ ਸ਼੍ਰੀਮਤੀ ਹਰਪਾਲ ਕੌਰ ਪ੍ਰਿੰਸੀਪਲ ਦਸ਼ਮੇਸ਼ ਪਬਲਿਕ ਸਕੂਲ ਪਿੰਡ ਤਿਉੜ ਦਾ ਵੀ ਭਰਵਾਂ ਸਹਿਯੋਗ ਦੇਣ ਲਈ ਧੰਨਵਾਦ ਕੀਤਾ

No comments:
Post a Comment