- ਐਸ.ਡੀ.ਐਮ.ਉਮਾ ਸ਼ੰਕਰ ਗੁਪਤਾ ਪੀ.ਪੀ.ਐਸ. ਮੀਟਿੰਗ ਵਿਚ ਗੱਲਬਾਤ ਕਰਦੇ ਹੋਏ-(ਫੋਟੋ -ਦਸੂਹਾ-ਨਿੱਕੂ-)
www.sabblok.blogspot.com
ਦਸੂਹਾ,7 ਜਨਵਰੀ (ਸੁਰਜੀਤ ਸਿੰਘ ਨਿੱਕੂ)-- ਉਪਮੰਡਲ ਪੱਧਰ ਤੇ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਉਣ ਸਬੰਧੀ ਅੱਜ ਸਥਾਨਿਕ ਉਪਮੰਡਲ ਦਫਤਰ ਵਿਖੇ ਇਕ ਮੀਟਿੰਗ ਐਸ.ਡੀ.ਐਮ.ਉਮਾ ਸ਼ੰਕਰ ਗੁਪਤਾ ਪੀ.ਪੀ.ਐਸ. ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਸਕੂਲਾ ਕਾਲਜਾ ਦੇ ਮੁੱਖੀ ਹਾਜਰ ਹੋਏ। ਮੀਟਿੰਗ ਵਿਚ ਵਿਸ਼ੇਸ ਤੋਰ ਤੇ ਤਹਿਸੀਲਦਾਰ ਅਮਨਪਾਲ ਸਿੰਘ,ਡੀ.ਐਸ.ਪੀ.ਮਹਿੰਦਰ ਸਿੰਘ, ਨਾਇਬ ਤਹਿਸੀਲਦਾਰ ਨਿਰਮਲ ਸਿੰਘ ਦਸੂਹਾ, ਨਾਇਬ ਤਹਿਸੀਲਦਾਰ ਹਰਕਰਮ ਸਿੰਘ ਟਾਂਡਾ, ਨਾਇਬ ਤਹਿਸੀਲਦਾਰ ਮੋਹਨ ਲਾਲ ਗੜ•ਦੀਵਾਲਾ ਆਦਿ ਸ਼ਾਮਲ ਹੋਏ। ਐਸ.ਡੀ.ਐਮ.ਉਮਾ ਸ਼ੰਕਰ ਗੁਪਤਾ ਪੀ.ਪੀ.ਐਸ.ਦਸੂਹਾ ਨੇ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਉਣ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਅਤੇ ਉਨਾ ਕਿਹਾ ਕਿ ਇਸ ਮੌਕੇ ਤੇ ਅਯੋਜਿਤ ਕੀਤੇ ਜਾਣ ਵਾਲੇ ਸਮਾਰੋਹ ਲਈ ਸਲੈਕਸ਼ਨ 16 ਜਨਵਰੀ 2012 ਸਰਕਾਰੀ ਸੀਨੀਅਰ ਸਕੈਡਰੀ ਸਕੂਲ ਦਸੂਹਾ ਵਿਖੇ ਸਵੇਰੇ 10 ਵਜੇ ਕੀਤੀ ਜਾਵੇਗੀ। ਰਿਹਰਸਲਾਂ ਦੀ ਮਿਤੀ 20,21ਅਤੇ 22 ਜਨਵਰੀ ਨੂੰ ਪੰਚਾਇਤ ਸੰਮਤੀ ਸਟੇਡੀਅਮ ਵਿਖੇ ਸਵੇਰੇ 10 ਵਜੇ ਤੋ ਹੋਣਗੀਆ ਅਤੇ 24 ਜਨਵਰੀ ਨੂੰਫੁੱਲ ਡਰੈਸ ਰਿਹਰਸਲ ਹੋਵੇਗੀ। ਇਸ ਮੌਕੇ ਤੇ ਡੀ.ਐਫ.ਓ.ਉਂਕਾਰ ਸਿੰਘ ਸੰਧਰ,ਐਸ.ਐਮ.ਓ . ਡਾ.ਨਾਰੇਸ਼ ਕਾਂਸਰਾਂ,ਏ.ਐਫ.ਐਸ.ਓ .ਉਮ ਪ੍ਰਕਾਸ਼ ਭਗਤ, ਜੋਗਿੰਦਰ ਸਿੰਘ ਇੰਸਪੈਕਟਰ ਫੂਡ ਸਪਲਾਈ, ਮਨਜੀਤ ਸਿੰਘ ਐਸ.ਡੀ.ਓ .ਬੀ.ਐਡ ਆਰ ਟਾਂਡਾ,ਪ੍ਰੇਮ ਕੁਮਾਰ ਸਰਮਾ,ਡਾ.ਗਰੀਸ਼ ਸ਼ਰਮਾ,ਪ੍ਰਿੰਸੀਪਲ ਫਕੀਰ ਚੰਦ, ਹੈਡਮਿਸਟ੍ਰੈਸ ਕਾਵਿਤਾ ,ਥਾਣਾ ਮੁੱਖੀ ਉਂਕਾਰ ਸਿੰਘ ਬਰਾੜ,ਈ.ਓ .ਦਸੂਹਾ ਤੇਜਿੰਦਰ ਸਿੰਘ,ਡਾ.ਮੁਜੈਲ ਸਿੰਘ ਐਗਰੀਕਲਚਰ ਡਿਵੈਲਪਮੈਟ ਅਫਸਰ, ਪ੍ਰਿੰਸੀਪਲ ਨਵਦੀਪ ਵਿਰਕ,ਸੀ.ਡੀ.ਪੀ.ਓ .ਕੁਲਵੰਤ ਕੌਰ,ਮਾਸਟਰ ਚਮਨ ਲਾਲ,ਪੀ.ਟੀ.ਅਮਰੀਕ ਸਿੰਘ ਆਦਿ ਤੋ ਇਲਾਵਾ ਵੱਖ-ਵੱਖ ਵਿਭਾਗਾਂ ਅਤੇ ਸਕੂਲਾਂ ਕਾਲਜਾਂ ਦੇ ਮੁੱਖ ਹਾਜਰ ਸਨ।