- ਸਥਾਨਿਕ ਬਲੱਗਣ ਚੌਕ ਵਿਖੇ ਨਾਕਾ ਲਗਾਕੇ ਵਾਹਨਾਂ ਦੀ ਚੈਕਿੰਗ ਕਰਦੇ ਹੋਏ ਨਾਇਬ ਤਹਿਸੀਲਦਾਰ ਨਿਰਮਲ ਸਿੰਘ ਅਤੇ ਐਸ.ਐਚ.ਓ .ਦਸੂਹਾ ਉਂਕਾਰ ਸਿੰਘ ਬਰਾੜ ਤੇ ਹੋਰ-(ਫੋਟੋ -ਦਸੂਹਾ-ਨਿੱਕੂ-)
www.sabblok.blogspot.com
ਦਸੂਹਾ,7 ਜਨਵਰੀ (ਸੁਰਜੀਤ ਸਿੰਘ ਨਿੱਕੂ)-- ਵਿਧਾਨ ਸਭਾ ਚੌਣਾਂ ਦੇ ਮੱਦੇ ਨਜਰ ਦੇਖਦੇ ਹੋਏ ਦਸੂਹਾ ਪੁਲਿਸ ਵਲੋ ਨਾਇਬ ਤਹਿਸੀਲਦਾਰ ਨਿਰਮਲ ਸਿੰਘ ਦੀ ਹਾਜਰੀ ਵਿਚ ਕਿਸੇ ਅਨੋਹਣੀ ਨੂੰ ਰੋਕਣ ਲਈ ਥਾ-ਥਾਂ ਤੇ ਬੜੀ ਸਖਤੀ ਨਾਲ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ ਇਸ ਠੰਡੇ ਮੌਸਮ ਵਿਚ ਬਾਰਿਸ਼ ਵੀ ਹੋ ਰਹੀ ਸੀ ਜਿਸ ਵਿਚ ਪੁਲਿਸ ਵਲੋ ਨਾਕਾਬੰਦੀ ਕਰਕੇ ਲੌਕਾਂ ਦੀਆ ਗੱਡੀਆ-ਮੋਟਰ ਸਾਇਕਲ ਚੈਕਿੰਗ ਕਰਨ ਤੇ ਆਮ ਜਨਤਾ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਤੇ ਦਸੂਹਾ ਹਲਕਾ ਦੇ ਪੀ.ਪੀ.ਪੀ.ਦੇ ਉਮੀਦਵਾਰ ਭੁਪਿੰਦਰ ਸਿੰਘ ਘੁੰਮਣ ਅਤੇ ਕਾਂਗਰਸ ਉਮੀਦਵਾਰ ਰਾਮੇਸ਼ ਚੰਦਰ ਡੋਗਰਾ ਦੀ ਗੱਡੀ ਦੀ ਵੀ ਚੈਕਿੰਗ ਕੀਤੀ ਗਈ। ਇਸ ਮੌਕੇ ਤੇ ਐਸ.ਐਚ.ਓ .ਦਸੂਹਾ ਉਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਪੁਲਿਸ ਜੋ ਵੀ ਕੰਮ ਕਰਦੀ ਹੈ ਉਹ ਚੌÎਣ ਕਮਿਸਨਰ ਦੀਆ ਹਦਾਇਤਾਂ ਅਨੁਸਾਰ ਕੰਮ ਕਰਦੀ ਹੈ। ਪੁਲਿਸ ਵਲੋ ਲਗਾਏ ਨਾਕੇ ਤੇ ਵਾਹਨਾਂ ਦੀ ਚੈਕਿੰਗ ਲਈ ਰੋਕੇ ਗਏ ਲੋਕਾ ਨੇ ਚੌਣ ਕਮਿਸਨਰ ਤੋ ਮੰਗ ਕੀਤੀ ਕਿ ਪੁਲਿਸ ਵਲੋ ਕੀਤੀ ਗਈ ਸਖਤੀ ਨੂੰ ਘਟਾਇਆ ਜਾਵੇ ਤਾ ਜੋ ਆਮ ਆਦਮੀ ਨੂੰ ਪੁਲਿਸ ਵਲੋ ਲਗਾਏ ਜਾਦੇ 24-24 ਘੰਟੇ ਦੇ ਨਾਕਿਆ ਤੋ ਰਾਹਤ ਮਿਲ ਸਕੇ। ਇਸ ਮੌਕੇ ਤੇ ਐਸ.ਡੀ.ਐਮ.ਦੇ ਰੀਡਰ ਨਿਰਮਲ ਸਿੰਘ ਕੰਗ ਨਾਲ ਸਨ।
No comments:
Post a Comment