ਹਲਕਾ ਉੜਮੁੜ ਤੋਂ ਬਸਪਾ ਉਮੀਦਵਾਰ ਸੁਰਜੀਤ ਪਾਲ ਦੇ ਸਮਰਥਕਾਂ ਨੇ ਕੀਤੀ ਬਸਪਾ ਪਾਰਟੀ ਦੀ ਜਿੱਤ ਲਈ ਅਰਦਾਸ --
ਹਲਕਾ ਉੜਮੁੜ ਤੋਂ ਬਸਪਾ ਉਮੀਦਵਾਰ ਸੁਰਜੀਤ ਪਾਲ ਦੇ ਸਮਰਥਕ ਪਾਰਟੀ ਦੀ ਜਿੱਤ ਲਈ ਅਰਦਾਸ ਕਰਦੇ ਹੋਏ ਅਤੇ ਨਾਲ ਖੜੇ ਸੁਰਜੀਤ ਪਾਲ
- (ਫੋਟੋ -ਦਵਿੰਦਰ ਸੈਣੀ ਟਾਂਡਾ )
- www.sabblok.blogspot.com
ਟਾਂਡਾ ਉੜਮੁੜ( ਦਵਿੰਦਰ ਸੈਣੀ)--ਜਿਸ ਤਰਾ ਚੋਣ ਪੋਲਿੰਗ ਦੀ ਤਾਰੀਕ 30 ਜਨਵਰੀ ਦਿਨੋ ਦਿਨ ਨੇੜੇ ਆ ਰਹੀ ਹੈ । ਉਸੇ ਤਰਾਂ ਉਮੀਦਵਾਰਾਂ ਨੇ ਚੋਣ ਪਰਚਾਰ ਦੀ ਮੁਹਿੰਮ ਵਿੱਚ ਤੇਜੀ ਲਿਆਣ ਲਈ ਘਰ ਘਰ ਜਾ ਕੇ ਵੋਟਰਾਂ ਨਾਲ ਸੰਪਰਕ ਕਰਨਾ ਸੁਰੂ ਕਰ ਦਿੱਤਾ ਹੈ ਇਸੇ ਮੁਹਿੰਮ ਦੇ ਤਹਿਤ ਉੜਮੁੜ-41 ਤੋਂ ਬਸਪਾ ਦੇ ਉਮੀਦਵਾਰ ਸੁਰਜੀਤ ਪਾਲ ਵਲੋ ਉੜਮੁੜ ਹਲਕੇ ਵਿੱਚ ਨੁੱਕੜ-ਨੁੱਕੜ ਘਰਾਂ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਕੱਲ ਰਾਤ ਉਹਨਾਂ ਕਈ ਸਮਾਜ ਸੇਵਕਾਂ ਨੂੰ ਨਾਲ ਲੈ ਕੇ ਘਰ-ਘਰ ਵੋਟਰਾਂ ਨਾਲ ਸਪੰਰਕ ਕੀਤਾ ਅਤੇ ਉੜਮੁੜ ਦੇ ਕਈ ਮੁਹੱਲਿਆਂ ਵਿੱਚ ਨੁੱਕੜ ਮੀਟਗ਼ਾਂ ਕੀਤੀਆਂ ਗਈਆਂ।ਇਹਨਾਂ ਮੀਟਿੰਗਾਂ ਨੇ ਜਲਸੇ ਵਾਂਗ ਰੂਪ ਲੈ ਲਿਆ ਜਿਹਨਾਂ ਵਿੱਚ ਬਹੁਤ ਸਾਰੀ ਗਣਿਤੀ ਵਿੱਚ ਵੱਖ ਵੱਖ ਮੁਹੱਲਿਆਂ ਤੋਂ ਮੁਹੱਲਾ ਨਿਵਾਸੀ ਹਾਜਰ ਸਨ। ਬਸਪਾ ਦੇ ਉਮੀਦਵਾਰ ਸੁਰਜੀਤ ਪਾਲ ਨੇ ਦੱਸਿਆ ਕਿ ਪੰਜਾਬ ਵਿੱਚ ਬਸਪਾ ਦੀ ਸਰਕਾਰ ਬਨਣਨ ਤੇ ਗਰੀਬਾਂ ਅਤੇ ਦਲਿਤ ਪਰਿਵਾਰਾਂ ਨੂੰ ਉੱਤਰ-ਪ੍ਰਦੇਸ਼ ਦੀ ਤਰਜ ਤੇ ਸਹੂਲਤਾਂ ਦਿੱਤੀਆਂ ਜਾਣਗੀਆਂ
No comments:
Post a Comment