www.sabblok.blogspot.comਨਕੋਦਰ,( ਟੋਨੀ) "ਹਲਕਾ ਨਕੋਦਰ ਦੇ ਪਿੰਡਾਂ ਦੀ ਨੁਹਾਰ ਬਦਲ ਕੇ ਰੱਖ ਦਿਆਂਗਾ, ਅਕਾਲੀ-ਭਾਜਪਾ ਸਰਕਾਰ ਕੀਤੇ ਵਿਕਾਸ ਦੇ ਮੁੱਦਿਆਂ ਦੇ ਆਧਾਰ ’ਤੇ ਚੋਣਾਂ ਲੜ ਰਹੀ ਹੈ, ਲੋਕ ਕਾਂਗਰਸ ਦਾ ਸਫਾਇਆ ਕਰ ਦੇਣਗੇ ਅਤੇ ਮੁੜ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਸੱਤਾ ਵਿੱਚ ਆਵੇਗੀ।" ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਨਕੋਦਰ ਤੋਂ ਸ਼੍ਰੋਮਣੀ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਜ. ਗੁਰਪ੍ਰਤਾਪ ਸਿੰਘ ਵਡਾਲਾ ਨੇ ਦੋਨੇ ਇਲਾਕੇ ਦੇ ਪਿੰਡ ਰਸੂਲਪੁਰ ਕਲਾਂ, ਸਰਾਏ ਖ਼ਾਸ, ਲੱਧੇਵਾਲੀ, ਪਿੰਡ ਅਵਾਣ, ਸਹਿਮ ਹੁਸੈਨਪੁਰ, ਮਾਲੜੀ, ਬਾਉਪੁਰ, ਮੁੱਧ, ਸਿੰਘਪੁਰ, ਦੋਨਾ, ਸੈਦੂਪੁਰ ਆਦਿ ਪਿੰਡਾਂ ਵਿੱਚ ਭਾਰੀ ਇਕੱਠਾਂ ਨੂੰ ਸੰਬੋਧਨ ਕਰਦਿਆਂ ਕਹੇ। ਕਾਂਗਰਸ ਦੀ ਭ੍ਰਿਸ਼ਟ ਤੇ ਤਾਨਾਸ਼ਾਹੀ ਸਰਕਾਰ ਨੇ ਸਭ ਤੋਂ ਵੱਧ ਸਮਾਂ ਰਾਜ ਕੀਤਾ ਤੇ ਪੰਜਾਬ ਸੂਬੇ ਨੂੰ ਖੁਸ਼ਹਾਲੀ ਵਲ ਲਿਜਾਣ ਦੀ ਬਜਾਏ ਬਰਬਾਦੀ ਦੇ ਕੰਢੇ ਵਲ ਧੱਕ ਕੇ ਕੰਗਾਲ ਕਰ ਕੇ ਰੱਖ ਦਿੱਤਾ ਤੇ ਸ. ਪ੍ਰਕਾਸ਼ ਸਿੰਘ ਬਾਦਲ ਨੇ ਪੰਜ ਸਾਲਾਂ ਵਿੱਚ ਪੰਜਾਬ ਸੂਬੇ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਹੈ। ਇਸ ਮੌਕੇ ਜ. ਵਡਾਲਾ ਤੋ ਇਲਾਵਾ ਜ. ਸਰਵਨ ਸਿੰਘ ਹੇਰ, ਟਰਾਂਸਪੋਰਟਰ ਹਰਭਜਨ ਸਿੰਘ ਹੁੰਦਲ, ਸਰਪੰਚ ਮਨੋਹਰ ਬੈਂਸ, ਸਰਪੰਚ ਜਸਵੰਤ ਸਿੰਘ ਸਿੰਘਪੁਰ ਦੋਨਾ, ਪਰਮਜੀਤ ਸਿੰਘ ਮਾਲੜੀ, ਆਗਿਆਕਾਰ ਸਿੰਘ ਔਜਲਾ, ਤੇਜਪਾਲ ਸਿੰਘ ਅਦਿ ਸ਼ਮਿਲ ਸਨ>>>>
jd1
Pages
Wednesday, 18 January 2012
>>>>ਅਕਾਲੀ-ਭਾਜਪਾ ਸਰਕਾਰ ਕੀਤੇ ਵਿਕਾਸ ਦੇ ਮੁੱਦਿਆਂ ਦੇ ਆਧਾਰ ’ਤੇ ਚੋਣਾਂ ਲੜ ਰਹੀ ਹੈ ----ਜ. ਗੁਰਪ੍ਰਤਾਪ ਸਿੰਘ ਵਡਾਲਾ
Subscribe to:
Post Comments (Atom)
No comments:
Post a Comment