- ਦਫਤਰ ਦੇ ਉਦਘਾਟਨ ਤੋ ਬਾਆਦ ਇਕੱਠ ਨੂੰ ਸੰਬੋਧਨ ਕਰਦੇ ਹੋਏ ਅਮਰਜੀਤ ਸਿੰਘ ਸਾਹੀ ਤੇ ਪਿੱਛੇ ਖੜੇ ਹੋਰ-(ਫੋਟੋ ਨੰ-ਦਸੂਹਾ-ਨਿੱਕੂ-)
www.sabblok.blogspot.com
ਦਸੂਹਾ, 7 ਜਨਵਰੀ : (ਸੁਰਜੀਤ ਸਿੰਘ ਨਿੱਕੂ)- ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਝੇ ਉਮੀਦਵਾਰ ਅਮਰਜੀਤ ਸਿੰਘ ਸਾਹੀ ਦੇ ਦਫਤਰ ਦਾ ਉਦਘਾਟਨ ਜੀ.ਟੀ.ਰੋਡ ਦਸੂਹਾ ਸਹੀਦ ਭਗਤ ਸਿੰਘ ਮਾਰਕਿੱਟ ਦੇ ਸਾਹਮਣੇ ਕੀਤਾ ਗਿਆ। ਇਸ ਮੌਕੇ ਤੇ ਵਰਿਦਰ ਸਿੰਘ ਬਾਜਵਾ ਸ੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ,ਜਿਲਾ ਯੂਥ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਬਜੋਤ ਸਿੰਘ ਸਾਬੀ, ਅਮਰੀਕਾ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਮਨਜੀਤ ਸਿੰਘ ਦਸੂਹਾ, ਬਲਜਿੰਦਰ ਹੀਰਾਹਾਰ ਮੀਤ ਪ੍ਰਧਾਨ ਸ੍ਰੋਮਣੀ ਅਕਾਲੀ ਦਲ, ਜਿਲਾ ਭਾਜਪਾ ਦੇ ਦਿਹਾਤੀ ਪ੍ਰਧਾਨ ਉਮੇਸ਼ ਸ਼ਾਕਰ ਵਲੋ ਸਾਝੇ ਤੋਰ ਤੇ ਉਦਘਾਟਨ ਕੀਤਾ ਗਿਆ। ਇਸ ਮੌਕੇ ਅਕਾਲੀ-ਭਾਜਪਾ ਦਲ ਦਸੂਹਾ ਵਧਾਨ ਸਭਾ ਹਲਕੇ ਤੇ ਉਮੀਦਵਾਰ ਅਤੇ ਮੁੱਖ ਸੰਸਦੀ ਸਕੱਤਰ ਅਮਰਜੀਤ ਸਿੰਘ ਸਾਹੀ ਨੇ ਕਿਹਾ ਕਿ ਮੈ ਬਤੋਰ ਸੇਵਾਦਾਰ ਲੋਕਾਂ ਦੀ ਸੇਵਾ ਕਰਦਾ ਆਇਆ ਹਾ ਅਤੇ ਹੁਣ ਫਿਰ ਸੇਵਾ ਭਾਵਨਾ ਨਾਲ ਕੰਮ ਕਰਾਗਾਂ। ਉਨਾ ਕਿਹਾ ਕਿ ਸ਼ਹਿਰਾ ਅਤੇ ਪਿੰਡਾਂ ਵਿਚ ਉਨਾ ਨੂੰ ਸ਼ਹਿਰਾ ਅਤੇ ਪਿੰਡਾਂ ਵੋਟਰ ਭਾਰੀ ਬਹੁਮਤ ਨਾਲ ਜਿੱਤਾਕੇ ਵਿਧਾਨ ਸਭਾ ਵਿਚ ਭੇਜਣਗੇ। ਇਸ ਮੌਕੇ ਤੇ ਬਲਜਿੰਦਰ ਹੀਰਾਹਾਰ ਮੀਤ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਅਸੀ ਦਸੂਹਾ ਵਿਧਾਨ ਸਭਾ ਦੀ ਸੀਟ ਜਿੱਤਕੇ ਪ੍ਰਕਾਸ਼ ਸਿੰਘ ਬਾਦਲ ਦੀ ਝੋਲੀ ਵਿਚ ਪਾਵਾਗੇ। ਉਨਾ ਕਿਹਾ ਕਿ ਵਿਰੋਧੀਆ ਨੂੰ ਹਾਰ ਦਾ ਮੂੰਹ ਦੇਖਣਾ ਪਵੇਗਾ। ਇਸ ਮੌਕੇ ਤੇ ਰਾਵਿੰਦਰ ਸਿੰਘ ਰਵੀ ਪ੍ਰਧਾਨ ਨਗਰ ਕੌਸ਼ਲ ਦਸੂਹਾ, ਰਿੰਪਾ ਸਰਮਾ ਪ੍ਰੈਸ ਸਕੱਤਰ,ਜਥੇਦਾਰ ਤਾਰਾ ਸਿੰਘ ਸੱਲਾਂ ਐਸ.ਜੀ.ਪੀ.ਸੀ. ਮੈਂਬਰ ਦਸੂਹਾ, ਜਸਜੀਤ ਸਿੰਘ ਥਿਆੜਾ ਚੇਅਰਮੈਨ ਪੰਜਾਬ ਹੈਲਥ ਕਾਰਪੋਰੇਸ਼ਨ, ਸ਼.ਲਖਵਿੰਦਰ ਸਿੰਘ ਲੱਖੀ,ਸੁਰਜੀਤ ਸਿੰਘ ਹਿੰਮਤਪੁਰ,ਸਰਪੰਚ ਧਰਮਪਾਲ ਫਤੇਹਗੜ,ਜੋਗਿੰਦਰ ਸਿੰਘ ਨਿੱਕੂ,ਕੁਲਜੀਤ ਸਿੰਘ ਸਾਹੀ,ਹਰਵਿੰਦਰ ਸਿੰਘ ਲਵਲੀ,ਜਗਪ੍ਰੀਤ ਸਿੰਘ ਸਾਹੀ, ਠਾਕੁਰ ਬਲਦੇਵ ਸਿੰਘ,ਤਰੁਣ ਖੁੱਲਰ ਪ੍ਰਧਾਨ ਯੂਥ ਭਾਜਪਾ ਮੰਡਲ,ਸਰਪੰਚ ਕੁਲਵੀਰ ਸਿੰਘ ਪੱਸੀ,ਖੁਸ਼ਵੰਤ ਸਿੰਘ ਚੀਮਾ,ਹਰਪ੍ਰੀਤ ਸਿੰਘ ਹੁੰਦਲ,ਪ੍ਰਿਸੀਪਲ ਬਲਕੀਸ਼ ਰਾਜ, ਸਮਾਜ ਸੇਵੀ ਭੁਪਿਦਰ ਸਿੰਘ ਜੋਨੀ ਘੁੰਮਣ,ਮਨਿਦਰ ਸਿੰਘ ਜੰਬਾ,,ਵਰਿੰਦਰ ਸਿੰਘ ਸੋਨੂੰ ਸਰਪੰਚ ਅਤੇ ਸਰਕਲ ਪ੍ਰਧਾਨ ਯੂਥ ਅਕਾਲੀ ਦਲ,ਕੋਸ਼ਲਰ ਬੱਬੀ ਡੋਗਰਾ, ਕੌਸ਼ਲਰ ਸਤੀਸ਼ ਘਈ,ਜਸਵੰਤ ਸਿੰਘ ਪੱਪੂ ਭਾਜਪਾ ਪ੍ਰਧਾਨ,ਬਿਕਰਮਜੀਤ ਸਿੰਘ ਬਲੱਗਣ ਆਦਿ ਤੋ ਇਲਾਵਾ ਭਾਰੀ ਗਿਣਤੀ ਵਿਚ ਹਾਜਰ ਸਨ।
No comments:
Post a Comment