www.sabblok.blogspot.com
ਨਕੋਦਰ (ਟੋਨੀ)-ਸਥਾਨਕ ਸ਼ਹਿਰ ਅੰਦਰ ਇਨ੍ਹਾਂ ਅਕਾਲੀਆਂ ਨੇ ਵਿਕਾਸ ਕੀ ਕਰਨਾ ਸੀ ਇਨ੍ਹਾਂ ਤਾਂ ਕਾਂਗਰਸ ਸਰਕਾਰ ਵਲੋਂ ਸ਼ੁਰੂ ਕੀਤੇ ਵਿਕਾਸ ਕੰਮਾਂ ਨੂੰ ਬੰਦ ਕਰਵਾ ਦਿੱਤਾ । ਅਮਰਜੀਤ ਸਿੰਘ ਸਮਰਾ ਮੌਜੂਦਾ ਉਮੀਦਵਾਰ ਨੇ ਪਿਛਲੀ ਕਾਂਗਰਸ ਸਰਕਾਰ ਵੇਲੇ ਕੈਬਨਿਟ ਮੰਤਰੀ ਹੁੰਦਿਆਂ ਸ਼ਹਿਰ ਦੀ ਮੁਖ ਸਮਸਿਆ ਸੀਵਰੇਜ ਲਈ ਕਰੋੜਾਂ ਰੁਪਏ ਲਿਆ ਕੇ ਕੰਮ ਚਾਲੂ ਕਰਵਾਇਆ ਸੀ ਪਰ ਅਕਾਲੀ-ਭਾਜਪਾ ਸਰਕਾਰ ਦੇ ਨੁਮਾਇੰਦਿਆਂ ਨੇ ਆਉਂਦਿਆਂ ਸਾਰ ਹੀ ਇਨ੍ਹਾਂ ਕੰਮਾਂ ਨੂੰ ਬੰਦ ਕਰਵਾ ਦਿਤਾ। ਇਹ ਸ਼ਬਦ ਕੇਵਲ ਸਿੰਘ ਤਖਰ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਨੇ ਸ਼ਹਿਰ ਅੰਦਰ ਹੋਈ ਵਿਸ਼ੇਸ਼ ਮੀਟਿੰਗ ਦੌਰਾਨ ਕਹੇ। ਉਨ੍ਹਾਂ ਕਿਹਾ ਕਿ ਸ: ਸਮਰਾ ਪੰਜਵੀਂ ਵਾਰ ਭਾਰੀ ਲੀਡ ਨਾਲ ਜਿਤ ਪ੍ਰਾਪਤ ਕਰਨਗੇ। ਇਸ ਮੌਕੇ ਸੁਖਵਿੰਦਰ ਸਿੰਘ ਬਲਰਾਮ ਭਾਰਦਵਾਜ, ਗੌਰਵ ਜੈਨ ਉਘੇ ਆਗੂ, ਅਰੁਣ ਕੁਮਾਰ ਗੁਪਤਾ, ਅਸ਼ਵਨੀ ਕੋਹਲੀ, ਸੁਰਿੰਦਰ ਭਾਟੀਆ, ਪਵਨ ਗਿਲ, ਸੁਰੇਸ਼ ਪ੍ਰਾਸ਼ਰ, ਕੇ. ਕੇ. ਖਟੜ ਐਡਵੋਕੇਟ ਕਿਰਨਦੀਪ ਧੀਰ ਸ਼ਹਿਰੀ ਪ੍ਰਧਾਨ ਆਦਿ ਹਾਜ਼ਰ ਸਨ ।
No comments:
Post a Comment