jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday, 27 January 2012

ਕਪੂਰਥਲਾ ਰੋਡ ’ਤੇ ਕਰਿਆਨੇ ਦੀ ਦੁਕਾਨ ਸੜ ਕੇ ਸੁਆਹ

www.sabblok.blogspot.com

ਨਕੋਦਰ, 26 ਜਨਵਰੀ (ਟੋਨੀ )-ਅੱਜ ਸਵੇਰੇ ਤਕਰੀਬਨ 7-30 ਵਜੇ ਕਪੂਰਥਲਾ ਰੋਡ ’ਤੇ ਸਥਿਤ ਕਰਿਆਨੇ ਦੀ ਦੁਕਾਨ ਨੂੰ ਅੱਗ ਲੱਗਣ ਦੀ ਸੂਚਨਾ ਪ੍ਰਾਪਤ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਦੁਕਾਨ ਮਾਲਕ ਨਰੋਤਮ ਟੰਡਨ, ਅਜੈ ਟੰਡਨ ਅਨੁਸਾਰ ਉਨ੍ਹਾਂ ਨੂੰ ਗੁਆਂਢੀ ਦੁਕਾਨਦਾਰ ਨੇ ਸੂਚਨਾ ਦਿੱਤੀ ਕਿ ਉਨ੍ਹਾਂ ਦੀ ਦੁਕਾਨ ਨੂੰ ਅੱਗ ਲੱਗੀ ਹੋਈ ਹੈ। ਇਤਲਾਹ ਮਿਲਦਿਆਂ ਉਹ ਮੌਕੇ ’ਤੇ ਪੁੱਜੇ ਅਤੇ ਵੇਖਿਆ ਕਿ ਦੁਕਾਨ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ। 

ਇਸ ਘਟਨਾ ਦੀ ਜਾਣਕਾਰੀ ਉਨ੍ਹਾਂ ਨੇ ਪੁਲਸ ਨੂੰ ਦਿੱਤੀ, ਜਿਸ ’ਤੇ ਐਸ.ਡੀ.ਐਮ. ਸਾਹਿਬ ਉਚ ਪੁਲਸ ਅਫ਼ਸਰ ਨਾਲ ਮੌਕੇ ’ਤੇ ਪੁੱਜ ਗਏ ਅਤੇ ਹਾਲਾਤ ਦਾ ਜਾਇਜ਼ਾ ਲਿਆ। ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਨੇ ਆ ਕੇ ਅੱਗ ’ਤੇ ਕਾਬੂ ਪਾਇਆ। ਇਸ ਅੱਗ ਨਾਲ ਲਗਭਗ 15-20 ਲੱਖ ਦਾ ਨੁਕਸਾਨ ਹੋ ਗਿਆ ਹੈ

Wednesday, 18 January 2012

Short story---By Rinnku saini

www.sabblok.blogspot.com

>>>>ਅਕਾਲੀ-ਭਾਜਪਾ ਸਰਕਾਰ ਕੀਤੇ ਵਿਕਾਸ ਦੇ ਮੁੱਦਿਆਂ ਦੇ ਆਧਾਰ ’ਤੇ ਚੋਣਾਂ ਲੜ ਰਹੀ ਹੈ ----ਜ. ਗੁਰਪ੍ਰਤਾਪ ਸਿੰਘ ਵਡਾਲਾ

www.sabblok.blogspot.com
ਨਕੋਦਰ,( ਟੋਨੀ)  "ਹਲਕਾ ਨਕੋਦਰ ਦੇ ਪਿੰਡਾਂ ਦੀ ਨੁਹਾਰ ਬਦਲ ਕੇ ਰੱਖ ਦਿਆਂਗਾ, ਅਕਾਲੀ-ਭਾਜਪਾ ਸਰਕਾਰ ਕੀਤੇ ਵਿਕਾਸ ਦੇ ਮੁੱਦਿਆਂ ਦੇ ਆਧਾਰ ’ਤੇ ਚੋਣਾਂ ਲੜ ਰਹੀ ਹੈ, ਲੋਕ ਕਾਂਗਰਸ ਦਾ ਸਫਾਇਆ ਕਰ ਦੇਣਗੇ ਅਤੇ ਮੁੜ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਸੱਤਾ ਵਿੱਚ ਆਵੇਗੀ।" ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਨਕੋਦਰ ਤੋਂ ਸ਼੍ਰੋਮਣੀ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਜ. ਗੁਰਪ੍ਰਤਾਪ ਸਿੰਘ ਵਡਾਲਾ ਨੇ ਦੋਨੇ ਇਲਾਕੇ ਦੇ ਪਿੰਡ ਰਸੂਲਪੁਰ ਕਲਾਂ, ਸਰਾਏ ਖ਼ਾਸ, ਲੱਧੇਵਾਲੀ, ਪਿੰਡ ਅਵਾਣ, ਸਹਿਮ ਹੁਸੈਨਪੁਰ, ਮਾਲੜੀ, ਬਾਉਪੁਰ, ਮੁੱਧ, ਸਿੰਘਪੁਰ, ਦੋਨਾ, ਸੈਦੂਪੁਰ ਆਦਿ ਪਿੰਡਾਂ ਵਿੱਚ ਭਾਰੀ ਇਕੱਠਾਂ ਨੂੰ ਸੰਬੋਧਨ ਕਰਦਿਆਂ ਕਹੇ। ਕਾਂਗਰਸ ਦੀ ਭ੍ਰਿਸ਼ਟ ਤੇ ਤਾਨਾਸ਼ਾਹੀ ਸਰਕਾਰ ਨੇ ਸਭ ਤੋਂ ਵੱਧ ਸਮਾਂ ਰਾਜ ਕੀਤਾ ਤੇ ਪੰਜਾਬ ਸੂਬੇ ਨੂੰ ਖੁਸ਼ਹਾਲੀ ਵਲ ਲਿਜਾਣ ਦੀ ਬਜਾਏ ਬਰਬਾਦੀ ਦੇ ਕੰਢੇ ਵਲ ਧੱਕ ਕੇ ਕੰਗਾਲ ਕਰ ਕੇ ਰੱਖ ਦਿੱਤਾ ਤੇ ਸ. ਪ੍ਰਕਾਸ਼ ਸਿੰਘ ਬਾਦਲ ਨੇ ਪੰਜ ਸਾਲਾਂ ਵਿੱਚ ਪੰਜਾਬ ਸੂਬੇ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਹੈ। ਇਸ ਮੌਕੇ ਜ. ਵਡਾਲਾ ਤੋ ਇਲਾਵਾ ਜ. ਸਰਵਨ ਸਿੰਘ ਹੇਰ, ਟਰਾਂਸਪੋਰਟਰ ਹਰਭਜਨ ਸਿੰਘ ਹੁੰਦਲ, ਸਰਪੰਚ ਮਨੋਹਰ ਬੈਂਸ, ਸਰਪੰਚ ਜਸਵੰਤ ਸਿੰਘ ਸਿੰਘਪੁਰ ਦੋਨਾ, ਪਰਮਜੀਤ ਸਿੰਘ ਮਾਲੜੀ, ਆਗਿਆਕਾਰ ਸਿੰਘ ਔਜਲਾ, ਤੇਜਪਾਲ ਸਿੰਘ  ਅਦਿ ਸ਼ਮਿਲ ਸਨ>>>>

>>>>ਸਮਰਾ ਨਕੋਦਰ ਤੋਂ ਪੰਜਵੀਂ ਵਾਰ ਭਾਰੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ---ਕੇਵਲ ਸਿੰਘ ਤਖਰ

www.sabblok.blogspot.com
ਨਕੋਦਰ (ਟੋਨੀ)-ਸਥਾਨਕ ਸ਼ਹਿਰ ਅੰਦਰ ਇਨ੍ਹਾਂ ਅਕਾਲੀਆਂ ਨੇ ਵਿਕਾਸ ਕੀ ਕਰਨਾ ਸੀ ਇਨ੍ਹਾਂ ਤਾਂ ਕਾਂਗਰਸ ਸਰਕਾਰ ਵਲੋਂ ਸ਼ੁਰੂ ਕੀਤੇ ਵਿਕਾਸ ਕੰਮਾਂ ਨੂੰ ਬੰਦ ਕਰਵਾ  ਦਿੱਤਾ । ਅਮਰਜੀਤ ਸਿੰਘ ਸਮਰਾ ਮੌਜੂਦਾ ਉਮੀਦਵਾਰ ਨੇ ਪਿਛਲੀ ਕਾਂਗਰਸ ਸਰਕਾਰ ਵੇਲੇ ਕੈਬਨਿਟ ਮੰਤਰੀ ਹੁੰਦਿਆਂ ਸ਼ਹਿਰ ਦੀ ਮੁਖ ਸਮਸਿਆ ਸੀਵਰੇਜ ਲਈ ਕਰੋੜਾਂ ਰੁਪਏ ਲਿਆ ਕੇ ਕੰਮ ਚਾਲੂ ਕਰਵਾਇਆ ਸੀ ਪਰ ਅਕਾਲੀ-ਭਾਜਪਾ ਸਰਕਾਰ ਦੇ ਨੁਮਾਇੰਦਿਆਂ ਨੇ ਆਉਂਦਿਆਂ ਸਾਰ ਹੀ ਇਨ੍ਹਾਂ ਕੰਮਾਂ ਨੂੰ ਬੰਦ ਕਰਵਾ ਦਿਤਾ। ਇਹ ਸ਼ਬਦ ਕੇਵਲ ਸਿੰਘ ਤਖਰ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਨੇ  ਸ਼ਹਿਰ ਅੰਦਰ ਹੋਈ ਵਿਸ਼ੇਸ਼ ਮੀਟਿੰਗ ਦੌਰਾਨ ਕਹੇ। ਉਨ੍ਹਾਂ ਕਿਹਾ ਕਿ ਸ: ਸਮਰਾ ਪੰਜਵੀਂ ਵਾਰ ਭਾਰੀ ਲੀਡ ਨਾਲ ਜਿਤ ਪ੍ਰਾਪਤ ਕਰਨਗੇ। ਇਸ ਮੌਕੇ ਸੁਖਵਿੰਦਰ ਸਿੰਘ ਬਲਰਾਮ ਭਾਰਦਵਾਜ, ਗੌਰਵ ਜੈਨ ਉਘੇ ਆਗੂ, ਅਰੁਣ ਕੁਮਾਰ ਗੁਪਤਾ, ਅਸ਼ਵਨੀ ਕੋਹਲੀ, ਸੁਰਿੰਦਰ ਭਾਟੀਆ, ਪਵਨ ਗਿਲ, ਸੁਰੇਸ਼ ਪ੍ਰਾਸ਼ਰ, ਕੇ. ਕੇ. ਖਟੜ ਐਡਵੋਕੇਟ ਕਿਰਨਦੀਪ ਧੀਰ ਸ਼ਹਿਰੀ ਪ੍ਰਧਾਨ ਆਦਿ ਹਾਜ਼ਰ ਸਨ ।

Sunday, 15 January 2012

>>>>ਗੁਰੁ ਨਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਚੰਡੀਗੜ੍ਹ ਵਿਖੇ ਐਨ.ਐਸ.ਐਸ. ਕੈਂਪ ਲਗਾਇਆ -

 ਗੁਰੁ ਨਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸੈਕਟਰ 30 ਬੀ ,ਚੰਡੀਗੜ੍ਹ
ਵਿਖੇ ਪ੍ਰੌ.ਪੰਡਿਤ ਰਾਓ ਧਰਨੇਵਰ ਨੂੰ ਸਨਮਾਨਿਤ ਕਰਦੇ ਵਿਦਿਆਰਥੀ ਅਤੇ ਸਟਾਫ਼ 
 
www.sabblok.blogspot.com
ਚੰਡੀਗੜ੍ਹ( 15 ਜਨਵਰੀ )--- ਗੁਰੁ ਨਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸੈਕਟਰ 30 ਬੀ ,ਚੰਡੀਗੜ੍ਹ ਵਿਖੇ ਸੱਤ ਰੋਜ਼ਾ ( 9-01-2012 ਤੋਂ 15-01-2012) ਐਨ.ਐਸ.ਐਸ. ਕੈਂਪ ਲਗਾਇਆ ਗਿਆ ।ਜਿਸ ਵਿੱਚ ਐਨ.ਐਸ.ਐਸ. ਸੈੱਲ ਤੋਂ ਸ੍ਰੀ ਵਿਕਰਮ ਸਿੰਘ ਰਾਣਾ, ਰੈੱਡ ਕਰਾਸ ਸੁਸਾਇਟੀ ਚੰਡੀਗੜ੍ਹ ਤੋਂ ਸ੍ਰੀ ਸੁਸ਼ੀਲ ਕੁਮਾਰ ਟਾਂਕ , ਸਵਿਤਾ ਅਤੇ ਸਪਨਾ ਬ੍ਰਹਮ ਕੁਮਾਰੀਆਂ , ਡਾ.ਜਤਿੰਦਰ ਦਹੀਆਂ ਅਤੇ ਕਈ ਬੁੱਧੀ ਜੀਵੀਆਂ ਨੇ ਆਪਣੇ ਵਿਚਾਰਾਂ ਨਾਲ ਭਰਪੂਰ ਕੀਤਾ ਅਤੇ ਬੱਚਿਆਂ ਨੇ ਇਹ ਗਿਆਨ ਸਮਾਜ ਵਿੱਚ ਵੰਡਣ ਦਾ ਵਾਅਦਾ ਕੀਤਾ।ਜਿਸ ਦੇ ਸਮਾਪਤੀ ਸਮਾਰੋਹ ਦੇ ਵਿੱਚ ਐਨ ਐਸ ਐਸ ਦੇ ਬੱਚਿਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਉਨਾਂ ਨੇ ਕੈਂਪ ਵਿੱਚ ਹਾਸਿਲ ਕੀਤੇ ਆਪਣੇ ਅਨੁਭਵਾਂ ਬਾਰੇ  ਦੱਸਿਆ। ਮੁੱਖ ਮਹਿਮਾਨ ਪ੍ਰੌ.ਪੰਡਿਤ ਰਾਓ ਧਰਨੇਵਰ ਵਲੋਂ ਪੰਜਾਬੀ ਬੋਲੀ ਦੀ ਮਹਾਨਤਾ ਬਾਰੇ ਵਿਚਾਰ ਪੇਸ਼ ਕੀਤੇ ਗਏ ਅਤੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ।ਇਸ ਸਮਾਰੋਹ ਵਿੱਚ ਅਧਿਆਪਕਾਂ ਦੇ ਨਾਲ ਸਕੂਲ ਦੇ ਚੇਅਰਮੈਨ ਸ.ਅਵਤਾਰ ਸਿੰਘ ਅਤੇ ਮੈਨੇਜਰ ਸ. ਗੁਰਬਖਸ਼ ਸਿੰਘ ਵੀ ਸ਼ਾਮਿਲ ਹੋਏ। 

ਹਲਕਾ ਉੜਮੁੜ ਤੋਂ ਬਸਪਾ ਉਮੀਦਵਾਰ ਸੁਰਜੀਤ ਪਾਲ ਦੇ ਸਮਰਥਕਾਂ ਨੇ ਕੀਤੀ ਬਸਪਾ ਪਾਰਟੀ ਦੀ ਜਿੱਤ ਲਈ ਅਰਦਾਸ --

ਹਲਕਾ ਉੜਮੁੜ ਤੋਂ ਬਸਪਾ ਉਮੀਦਵਾਰ ਸੁਰਜੀਤ ਪਾਲ ਦੇ ਸਮਰਥਕ ਪਾਰਟੀ ਦੀ ਜਿੱਤ ਲਈ ਅਰਦਾਸ ਕਰਦੇ ਹੋਏ ਅਤੇ ਨਾਲ ਖੜੇ ਸੁਰਜੀਤ ਪਾਲ
  • (ਫੋਟੋ -ਦਵਿੰਦਰ ਸੈਣੀ ਟਾਂਡਾ )  
  • www.sabblok.blogspot.com
ਟਾਂਡਾ ਉੜਮੁੜ( ਦਵਿੰਦਰ ਸੈਣੀ)--ਜਿਸ  ਤਰਾ ਚੋਣ ਪੋਲਿੰਗ   ਦੀ ਤਾਰੀਕ 30 ਜਨਵਰੀ ਦਿਨੋ ਦਿਨ ਨੇੜੇ ਆ ਰਹੀ ਹੈ । ਉਸੇ ਤਰਾਂ ਉਮੀਦਵਾਰਾਂ ਨੇ ਚੋਣ ਪਰਚਾਰ ਦੀ ਮੁਹਿੰਮ ਵਿੱਚ ਤੇਜੀ ਲਿਆਣ ਲਈ  ਘਰ ਘਰ ਜਾ ਕੇ ਵੋਟਰਾਂ ਨਾਲ ਸੰਪਰਕ ਕਰਨਾ ਸੁਰੂ ਕਰ ਦਿੱਤਾ ਹੈ ਇਸੇ ਮੁਹਿੰਮ ਦੇ ਤਹਿਤ  ਉੜਮੁੜ-41 ਤੋਂ ਬਸਪਾ ਦੇ  ਉਮੀਦਵਾਰ ਸੁਰਜੀਤ ਪਾਲ ਵਲੋ ਉੜਮੁੜ  ਹਲਕੇ ਵਿੱਚ ਨੁੱਕੜ-ਨੁੱਕੜ ਘਰਾਂ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਕੱਲ ਰਾਤ ਉਹਨਾਂ ਕਈ ਸਮਾਜ ਸੇਵਕਾਂ ਨੂੰ ਨਾਲ ਲੈ ਕੇ  ਘਰ-ਘਰ ਵੋਟਰਾਂ ਨਾਲ ਸਪੰਰਕ  ਕੀਤਾ ਅਤੇ ਉੜਮੁੜ ਦੇ ਕਈ ਮੁਹੱਲਿਆਂ ਵਿੱਚ ਨੁੱਕੜ ਮੀਟਗ਼ਾਂ ਕੀਤੀਆਂ ਗਈਆਂ।ਇਹਨਾਂ  ਮੀਟਿੰਗਾਂ  ਨੇ ਜਲਸੇ  ਵਾਂਗ ਰੂਪ ਲੈ ਲਿਆ ਜਿਹਨਾਂ ਵਿੱਚ  ਬਹੁਤ ਸਾਰੀ ਗਣਿਤੀ ਵਿੱਚ ਵੱਖ ਵੱਖ ਮੁਹੱਲਿਆਂ ਤੋਂ ਮੁਹੱਲਾ ਨਿਵਾਸੀ ਹਾਜਰ ਸਨ। ਬਸਪਾ ਦੇ ਉਮੀਦਵਾਰ ਸੁਰਜੀਤ ਪਾਲ ਨੇ ਦੱਸਿਆ ਕਿ ਪੰਜਾਬ ਵਿੱਚ ਬਸਪਾ  ਦੀ  ਸਰਕਾਰ ਬਨਣਨ ਤੇ ਗਰੀਬਾਂ ਅਤੇ ਦਲਿਤ ਪਰਿਵਾਰਾਂ ਨੂੰ ਉੱਤਰ-ਪ੍ਰਦੇਸ਼ ਦੀ ਤਰਜ ਤੇ ਸਹੂਲਤਾਂ ਦਿੱਤੀਆਂ ਜਾਣਗੀਆਂ  

Saturday, 14 January 2012

ਗੁਰਪਰਤਾਪ ਵਾਡਾਲਾ ਵਲੋ ਨਕੋਦਰ ਹਲਕੇ ਵਿੱਚ ਨੁੱਕੜ ਮੀਟਿਗ਼ਾਂ---

www.sabblok.blogspot.com

  • ਗੁਰਪਰਤਾਪ ਵਾਡਾਲਾ ਦੀ ਫ਼ਾਇਲ ਫੋਟੋ (ਫੋਟੋ -ਅਰਵਿੰਦਰ ਟੋਨੀ ਨਕੋਦਰ )





ਨਕੋਦਰ (ਅਰਵਿੰਦਰਪਾਲ ਟੋਨੀ) ਜਿਸ ਤਰਾ ਚੋਣ ਪੋਲਿੰਗ  ਦੀ ਤਾਰੀਕ ਨਜਦੀਕ ਆ ਰਹੀ ਹੈ । ਉਸੇ ਤਰਾਂ ਉਮੀਦਵਾਂਰਾਂ ਨੇ ਚੋਣ ਪਰਚਾਰ ਦੀ ਮੁਹਿੰਮ ਤੇਜ ਹੋਣ ਲਗ ਪਈ ਹੈ ਅਕਾਲੀ ਦੱਲ ਉਮੀਦਵਾਰ ਗੁਰਪਰਤਾਪ ਵਾਡਾਲਾ ਵਲੋ ਨਕੋਦਰ ਹਲਕੇ ਵਿੱਚ ਨੁੱਕੜ-ਨੁੱਕੜ ਘਰਾਂ ਵਚਿ ਮੀਟਿਗ਼ਾਂ ਕੀਤੀਆਂ ਜਾ ਰਹੀਆਂ ਹਨ। ਕਲ ਰਾਤ ਸਮਾਜ ਸੇਵਕ ਜੁਗਲਕਸ਼ੋਰ ਦੇ ਘਰ ਇਕ  ਮੀਟਿਗ਼ ਕੀਤੀ ਗਈ ਉਸ ਮੀਟਿੰਗ ਨੇ ਜਲਸੇ  ਵਾਂਗ ਰੂਪ ਲੈ ਲਿਆ ਇਸ ਨੁਕੜ  ਮੀਟਿੰਗ ਵਿੱਚ ਅਦਤਿਯ ਭਾਟਾਰਾਂ,ਵਜੈ ਪੋਪਲੀ ਐਮ.ਸੀ,ਧਰਮਵੀਰ ਸ਼ਾਸਤਰੀ ਐਮ.ਸੀ,ਭਗਵਾਨ ਸਘਿ ਪਰੂਥੀ ਐਮ.ਸੀ,ਸੁਜਾਨ ਸਿੰਘ,ਸੁਰਿੰਦਰ ਧੀਰ ਬਿੱਲੂ ਅਤੇ ਬਹੁਤ ਸਾਰੀ ਗਿਣਤੀ ਵਿੱਚ ਮੁਹਲਾ ਨਿਵਾਸੀ ਹਾਜਰ ਸਨ 















Wednesday, 11 January 2012

ADVERTISEMENT........IDP FAIR 2012 DATES

www.sabblok.blogspot.com

ਪੰਜਾਬੀ ਨਿਊਜ਼ ਆਨਲਾਈਨ ਤੋ ਧੰਨਵਾਦ ਸਹਿਤ ---

www.sabblok.blogspot.com

 ਗੁਰਭੇਜ ਸਿੰਘ ਚੌਹਾਨ
ਸੰਪਾਦਕ ਰਾਜਨੀਤਕ ਮਾਮਲੇ
 ਪੰਜਾਬੀ ਨਿਊਜ਼ ਆਨਲਾਈਨ
  98143 06545              
  ਪਿਛਲੇ ਦਿਨੀ ਅਸੀਂ ਇਕ ਲੇਖ ਲਿਖਕੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਵੋਟਾਂ ਮੰਗਣ ਆਉਣ ਵਾਲੇ ਲੀਡਰਾਂ ਨੂੰ ਸਵਾਲ ਕਰਨ ਕਿ ਤੁਸੀਂ ਆਜ਼ਾਦੀ ਤੋਂ ਬਾਅਦ ਸਾਡੇ ਲਈ ਕੀ ਕੀਤਾ ਹੈ। ਸਾਨੂੰ ਖੁਸ਼ੀ ਹੈ ਕਿ ਲੋਕ ਇਹ ਹਿੰਮਤ ਕਰਨ ਲੱਗੇ ਹਨ। ਜਿਲਾ ਫਰੀਦਕੋਟ ਦੇ ਹਲਕਾ ਕੋਟਕਪੂਰਾ ਸ਼ਹਿਰ ਵਿਚ ਇਕ ਮੁਹੱਲੇ ਵਾਲਿਆਂ ਨੇ ਲਿਖਕੇ ਬੋਰਡ ਲਗਾ ਰੱਖਿਆ ਹੈ ਕਿ ਜੇ ਵਿਕਾਸ ਨਹੀਂ ਤਾਂ ਵੋਟ ਨਹੀਂ ਸਾਡੇ ਮੁਹੱਲੇ ਵਿਚ ਕੋਈ ਵੋਟ ਮੰਗਣ ਨਾ ਆਵੇ। ਇਸੇ ਤਰਾਂ ਸ: ਬਾਦਲ ਦੇ ਲੰਬੀ ਹਲਕੇ ਵਿਚ ਵੀ ਲੋਕਾਂ ਨੇ ਸ: ਬਾਦਲ ਨੂੰ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਹਨ ਅਤੇ ਦੱਸਿਆ ਹੈ ਕਿ ਤੇਰੇ ਘੜੰਮ ਚੌਧਰੀ ਕਿਵੇਂ ਸਾਡੇ ਕੰਮਾਂ ਵਿਚ ਰੋੜੇ ਅਟਕਾਉਂਦੇ ਰਹੇ ਹਨ। ਚੰਗੀ ਗੱਲ ਹੈ ਜੇ ਲੋਕ ਸਵਾਲ ਕਰਨਗੇ ਤਾਂ ਹੀ ਇਨਾਂ ਨੂੰ ਕੁੱਝ ਲੋਕਾਂ ਦਾ ਖਿਆਲ ਰੱਖਣਾ ਪਏਗਾ ਨਹੀਂ ਤਾਂ ਇਨਾਂ ਦੇ ਆਪਣੇ ਢਿੱਡ ਹੀ ਐਨੇ ਵੱਡੇ ਹਨ ਕਿ ਭਰਨ ਦਾ ਨਾਂ ਨਹੀਂ ਲੈਂਦੇ। ਲੋਕਾਂ ਨੂੰ ਇਸੇ ਤਰਾਂ ਦਲ ਬਦਲੂਆਂ ਨੂੰ ਵੀ ਦੁਰਕਾਰ ਦੇਣਾ ਚਾਹੀਦਾ ਹੈ। ਲੋਕ ਵਫਾਦਾਰੀਆਂ ਪਾਲਦੇ ਰਹਿ ਜਾਂਦੇ ਹਨ, ਉਹ ਵਹਿਲ ਜ਼ਨਾਨੀ ਵਾਂਗੂ ਕਿਸੇ ਹੋਰ ਦੇ ਬਣਕੇ ਬੈਠ ਜਾਂਦੇ ਹਨ।
(ਪੰਜਾਬੀ ਨਿਊਜ਼ ਆਨਲਾਈਨ ਤੋ ਧੰਨਵਾਦ ਸਹਿਤ )

ADVERTISEMENT........ROYAL PUNJABI CLUB

www.sabblok.blogspot.com

ਗੁਰਵਿੰਦਰ ਸਿੰਘ ਅਟਵਾਲ ਨੇ ਨਕੋਦਰ ਤੋਂ ਅਜਾਦ ਚੋਣ ਲੜਨ ਦਾ ਕੀਤਾ ਐਲਾਨ-----


  • ਮੀਟਿੰਗ ਦੋਰਾਨ ਗੁਰਵਿੰਦਰ ਸਿੰਘ ਅਟਵਾਲ ਆਪਣੇ ਸਮਰਥਕਾ ਸਮੇਤ

 ( ਫੋਟੋ --ਅਰਵਿੰਦਰ ਪਾਲ  ਸਿੰਘ ਟੋਨੀ---ਨਕੋਦਰ)


www.sabblok.blogspot.com
ਨਕੋਦਰ (ਅਰਵਿੰਦਰ ਪਾਲ  ਸਿੰਘ ਟੋਨੀ)--11  ਜਨਵਰੀ --  ਅੱਜ  ਦੁਪਹਿਰ ਨਕੋਦਰ ਦੇ  ਇਕ ਰੈਸਟੋਰੈਟ ਵਿਚ ਗੁਰਵਿਦਰ ਸਿਘ ਅਟਵਾਲ ਕਾਗਰਸੀ ਨੇਤਾ ਨੇ ਇਕ ਪੈ੍ਸ ਮੀਟਿੰਗ  ਕੀਤੀ ਜਿਸ ਵਿਚ ਉਹਨਾਂ ਕਿਹਾ  ਕਿ ਮੈ  ਵਿਧਾਨ ਸਭਾ ਹਲਕਾ  ਨਕੌਦਰ ਤੋ ਕਾਂਗਰਸ ਪਾਰਟੀ ਦੇ  ਓਮੀਦਵਾਰ ਦਾ  ਹੱਕਦਾਂਰ ਹਾ    ਪਰ ਕੈਪਟਨ  ਸਹਿਬ ਨੇ ਆਪਣੇ ਰਿਸਤੇਦਾਰਾਂ ਨੂੰ ਟਿਕਟਾਂ ਦੇ ਕੇ  ਪਾਰਟੀ ਵਰਕਰਾਂ ਨਾਲ ਗ਼ਲਤ ਵਰਤਾਓ ਕੀਤਾ  ਹੈ। ਮੈ ਕਾਂਗਰਸ ਤੋ ਅਲਗ ਹੋ ਕੇ ਅਜਾਦ  ਉਮੀਦਵਾਰ ਦੇ ਤੋਰ ਤੇ ਨਕੋਦਰ ਤੋ ਚੌਣ ਲੜਾਂਗਾਂ ਤੇ 12   ਜਨਵਰੀ  ਨੂੰ ਆਪਣੇ ਨਾਮਜਦਗੀ ਪੇਪਰ ਅਜਾਦ ਓਮੀਦਵਾਰ ਦੇ ਤੋਰ ਤੇ  ਦਾਖ਼ਲ ਕਰਾਵਾਂ ਗਾ
   

Tuesday, 10 January 2012

ਚੋਣ ਸਰਗਰਮੀਆਂ--ਵਿਧਾਨ ਸਭਾ ਚੋਣਾਂ 2012(ਪੰਜਾਬ)-- Election-2012(punjab)---




  • ਨਜ਼ਦੀਕੀ ਰਿਸ਼ਤਿਆਂ ਅਤੇ ਕੁਨਬਾਪ੍ਰਵਰੀ ਚ ਘਿਰੀ ਪੰਜਾਬ ਦੀ ਰਾਜਨੀਤੀ
  • (ਪੰਜਾਬੀ ਨਿਊਜ਼ ਆਨਲਾਈਨ ਤੋਂ ਧੰਨਵਾਦ ਸਹਿਤ)
       ਗੁਰਭੇਜ ਸਿੰਘ ਚੌਹਾਨ

      ਸੰਪਾਦਕ ਰਾਜਨੀਤਕ ਮਾਮਲੇ
       ਪੰਜਾਬੀ ਨਿਊਜ਼ ਆਨਲਾਈਨ
        98143 06545
                        ਹਿੰਦੁਸਤਾਨੀਆਂ ਨੇ ਅੰਗਰੇਜ਼ਾਂ ਨੂੰ ਦੇਸ਼ ਚੋਂ ਬਾਹਰ ਕੱਢਣ ਦੇ ਨਾਲ ਨਾਲ ਰਜਵਾੜਾਸ਼ਾਹੀ ਖਿਲਾਫ ਵੀ ਆਪਣਾ ਖੂਨ ਡੋਲ ਕੇ ਲੰਬੀ ਲੜਾਈ ਲੜੀ। ਦੇਸ਼ ਆਜ਼ਾਦ ਹੋਇਆ ਤੇ ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ  ਬਣਿਆਂ। ਉਸਤੋਂ ਬਾਅਦ ਉਨ•ਾਂ ਦੀ ਬੇਟੀ ਇੰਦਰਾਂ ਗਾਂਧੀ ਪ੍ਰਧਾਨ ਮੰਤਰੀ ਬਣੀ। ਇੰਦਰਾ ਦੀ ਮੌਤ ਤੋਂ ਬਾਅਦ ਉਸਦਾ ਬੇਟਾ ਰਜੀਵ ਗਾਂਧੀ ਪ੍ਰਧਾਨ ਮੰਤਰੀ ਬਣਿਆਂ। ਉਸਦੀ ਮੌਤ ਤੋਂ ਬਾਅਦ ਚਾਹੁੰਦੀ ਤਾਂ ਸੋਨੀਆਂ ਗਾਂਧੀ ਵੀ ਇਸ ਅਹੁਦੇ ਨੂੰ ਆਸਾਨੀ ਨਾਲ ਪ੍ਰਾਪਤ ਕਰ ਸਕਦੀ ਸੀ ਪਰ ਉਸ ਵਿਚ ਸਾਡੇ ਵਾਲਾ ਭ੍ਰਿਸ਼ਟ ਖੂਨ ਨਹੀਂ ਸੀ ਅਤੇ ਉਹ ਵਿਦੇਸ਼ੀ ਜੰਮਪਲ ਹੋਣ ਕਾਰਨ ਹਾਲ ਦੀ ਘੜੀ ਇਸ ਅਹੁਦੇ ਤੋਂ ਦੂਰ ਰਹੀ ਪਰ ਹੁਣ ਜਾਪਦਾ ਹੈ ਕਿ ਸੋਨੀਆਂ ਦਾ ਬੇਟਾ ਰਾਹੁਲ ਗਾਂਧੀ ਇਸ ਗੱਦੀ ਤੇ ਬਿਰਾਜਮਾਨ ਹੋ ਸਕਦਾ ਹੈ। 64 ਸਾਲ ਤੋਂ ਮਿਲੀ ਆਜ਼ਾਦੀ ਦੇ ਸਮੇਂ ਵਿਚ ਜਿਆਦਾ ਸਮਾਂ ਇਕੋ ਗਾਂਧੀ ਪਰਵਾਰ ਨੇ ਹੀ ਹਿੰਦੁਸਤਾਨ ਤੇ ਰਾਜ ਕੀਤਾ, ਪਰ ਪੰਜਾਬ ਦੀ ਰਾਜਨੀਤੀ 
    ਇਸ ਬੀਮਾਰੀ ਤੋਂ ਬਹੁਤਾ ਸਮਾਂ  ਬਚੀ ਰਹੀ, ਕਿਉਂਕਿ ਸਿੱਖਾਂ ਅਤੇ ਪੰਜਾਬੀਆਂ ਵਿਚ ਦੇਸ਼ ਭਾਵਨਾਂ ਕੁੱਟ ਕੁੱਟ ਕੇ ਭਰੀ ਹੋਣ ਕਰਕੇ ਅਤੇ ਦੇਸ਼ ਦੀ ਆਜ਼ਾਦੀ ਲਈ 95 ਪ੍ਰਤੀਸ਼ਤ ਕੁਰਬਾਨੀਆਂ ਕਰਨ ਕਰਕੇ ਆਗੂਆਂ ਦੇ ਮਨਾਂ ਵਿਚ ਲੋਕ ਸੇਵਾ ਭਾਰੂ ਰਹੀ। ਕਿਉਂ ਕਿ ਇਕ ਤਾਂ ਪੰਜਾਬ ਦੀ ਪ੍ਰਮੁੱਖ ਪਾਰਟੀ ਸ਼੍ਰੋਮਣੀ ਅਕਾਲੀ ਦਲ ਧਰਮ ਦੇ ਨਾਂ ਤੇ ਬਣੀ ਪਾਰਟੀ ਸੀ ਅਤੇ ਇਸ ਵਿਚ ਕੁਰਬਾਨੀਆਂ ਵਾਲੇ ਹੀ ਲੋਕ ਆਗੂ ਸਨ ਅਤੇ ਦਿਲਾਂ ਤੇ ਧਰਮ ਦਾ ਖੌਫ ਵੀ ਭਾਰੂ ਸੀ ਅਤੇ ਪੰਜਾਬ ਦੇ ਲੋਕ ਇਸ ਪਾਰਟੀ ਨੂੰ ਛੱਡਕੇ ਪੰਜਾਬ ਵਿਚ ਹੋਰ ਕਿਸੇ ਪਾਰਟੀ ਨੂੰ ਬਹੁਤੀ ਤਰਜੀਹ ਨਹੀਂ ਸਨ ਦਿੰਦੇ। ਹੌਲੀ ਹੌਲੀ ਕੁਰਬਾਨੀ ਵਾਲੇ ਆਗੂ ਜਾਂ ਤਾਂ ਸਵਰਗ ਸਿਧਾਰ ਗਏ ਜਾਂ ਕੂਟਨੀਤੀ ਨਾਲ ਉਨਾਂ ਨੂੰ ਪਿੱਛੇ ਕਰ ਦਿੱਤਾ ਗਿਆ ਅਤੇ ਇਨਾਂ ਚਾਲਾਂ ਨਾਲ ਹੌਲੀ ਹੌਲੀ ਇਸ ਸ਼੍ਰੋਮਣੀ ਅਕਾਲੀ ਦਲ ਨੂੰ ਰਾਜਨੀਤੀ ਦੀ ਦਲਦਲ ਵਿਚ ਤਬਦੀਲ ਕਰਕੇ ਇਸਤੇ ਸਵਾਰਥੀ ਲੋਕਾਂ ਨੇ ਕਬਜ਼ਾ ਜਮਾ ਲਿਆ। ਜਿਸਦਾ ਆਮ ਲੋਕਾਂ ਨੂੰ ਪਤਾ ਨਾ ਚੱਲਿਆ ਅਤੇ ਉਹ ਧਰਮ ਨੂੰ ਮੁੱਖ ਰੱਖਕੇ ਹੀ ਇਸ ਪਾਰਟੀ ਨੂੰ ਵੋਟਾਂ ਪਾ ਕੇ ਸੱਤਾ ਵਿਚ ਲਿਆਉਂਦੇ ਰਹੇ ਅਤੇ ਇਹ ਚਾਤਰ ਲੋਕ ਲੋਕਾਂ ਨੂੰ ਬੁੱਧੂ ਬਣਾਕੇ ਧਰਮ ਦੇ ਨਾਂ ਤੇ ਐਸ਼ਾਂ ਕਰਦੇ ਰਹੇ। ਸਵਾਰਥੀਆਂ ਦੀ ਗ੍ਰਿਫਤ ਵਿਚ ਫਸੇ ਸਿਰਫ ਨਾਂ ਦੇ ਸ਼੍ਰੋਮਣੀ ਅਕਾਲੀ ਦਲ ਨੇ ਹੌਲੀ ਹੌਲੀ ਆਪਣੇ ਪੁੱਤਰਾਂ ਧੀਆਂ,  ਨੂੰਹਾਂ, ਜਵਾਈਆਂ, ਭਾਈਆਂ, ਸਾਲਿਆਂ ਨੂੰ ਅੱਗੇ ਲਿਆਉਣਾਂ ਸ਼ੁਰੂ ਕਰ ਦਿੱਤਾ ਅਤੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਨਾਲ ਆਪਣਾਂ ਨਾਂ ਜੋੜਕੇ ਇਸਦਾ ਨਿੱਜੀਕਰਨ ਕਰ ਲਿਆ ਅਤੇ ਪੰਜਾਬੀ ਕਹਾਵਤ ਤਾਏ ਦੀ ਧੀ ਚੱਲੀ, ਮੈਂ ਕਿਉਂ ਰਹਾਂ ਇਕੱਲੀ ਅਨੁਸਾਰ ਵੇਖੋ ਵੇਖੀ ਇਹ ਕੋਹੜ ਦੀ ਬੀਮਾਰੀ ਕਾਂਗਰਸ ਅਤੇ ਹੋਰ ਪੰਜਾਬ ਦੀਆਂ ਨਿੱਕੀਆਂ ਮੋਟੀਆਂ ਪਾਰਟੀਆਂ ਵਿਚ ਵੀ ਫੈਲ ਗਈ ਅਤੇ ਅੱਜ ਜੇ ਇਨਾਂ ਰਿਸ਼ਤੇਦਾਰੀਆਂ ਤੇ ਕੁਨਬਾਪ੍ਰਵਰੀ ਦੀ ਲੰਬੀ ਸੂਚੀ ਤੇ ਨਿਗਾਹ 

    ਮਾਰੀਏ ਤਾਂ ਪਾਠਕਾਂ ਦੀਆਂ ਅੱਖਾਂ ਖੁੱਲ ਜਾਣਗੀਆਂ ਅਤੇ ਉਨਾਂ ਨੂੰ ਮਹਿਸੂਸ ਹੋਵੇਗਾ ਕਿ ਉਹ ਅਤੇ ਉਨਾਂ ਦੇ ਵੱਡ ਵਡੇਰੇ ਤਾਂ ਬੈਲ ਵਾਂਗ ਕੋਹਲੂ ਹੀ ਗੇੜਦੇ ਰਹੇ ਗਾਂਧੀ ਤੇ ਬੈਠਕੇ ਝੂਟੇ ਤਾਂ ਇਹ ਲੋਕ ਲੈ ਗਏ। ਤੁਸੀਂ ਤਾਂ ਐਵੇਂ ਰਜਵਾੜਿਆਂ ਤੇ ਅੰਗਰੇਜ਼ਾਂ ਦੀਆਂ ਜੁੱਤੀਆਂ ਤੇ ਡੰਡੇ ਖਾਂਦੇ ਰਹੇ ਪਰਨਾਲਾ ਤਾਂ ਉੱਥੇ ਹੀ ਹੈ। ਅੱਜ ਵੀ ਨਾਂ ਦਾ ਭਾਵੇਂ ਲੋਕਤੰਤਰ ਹੈ ਪਰ ਇਸਦੀ ਆੜ ਵਿਚ ਰਾਜ ਤਾਂ ਰਜਵਾੜੇ ਹੀ ਕਰ ਰਹੇ ਹਨ। ਅੱਜ ਦੇ ਅਕਾਲੀ ਦਲ ਬਾਦਲ ਵੱਲ ਨਜ਼ਰ ਮਾਰੋ, ਪਿਉ, ਪੁੱਤਰ, ਨੂੰਹ, ਜਵਾਈ, ਪੁੱਤਰ ਦਾ ਸਹੁਰਾ ਪ੍ਰੀਵਾਰ ਮੁੱਖ ਅਹੁਦਿਆਂ ਤੇ ਬਿਰਾਜਮਾਨ ਹਨ ਅਤੇ ਬਾਕੀ ਦੇ ਦੂਰੋਂ ਨੇੜਿਉਂ ਰਿਸ਼ਤੇਦਾਰ ਉਸਤੋਂ ਹੇਠਲੇ ਅਹੁਦਿਆਂ ਤੇ ਬਿਰਾਜਮਾਨ ਹਨ। ਉਂਜ ਆਪਣੇ ਰਾਜ ਦਾ ਮਾਟੋ ,ਰਾਜ ਨਹੀਂ ਸੇਵਾ ਰੱਖਿਆ ਹੈ ਪਰ ਜਦੋਂ ਕਾਕਾ ਜੀ ਸਟੇਜ ਤੋਂ ਸੰਬੋਧਨ ਕਰਦੇ ਹਨ ਤਾਂ ਕਹਿੰਦੇ ਹਨ ਕਿ ਪੱਚੀ ਸਾਲ ਰਾਜ ਕਰਾਂਗੇ, ਉਦੋਂ ਸੇਵਾ ਕਰਾਂਗੇ ਪਤਾ ਨਹੀਂ ਕਿਉਂ ਨਹੀਂ ਕਹਿੰਦੇ। ਦਰ ਅਸਲ ਸੱਚੀ ਗੱਲ ਮੂੰਹੋਂ ਨਿੱਕਲ ਜਾਂਦੀ ਹੈ। 

    ਹੁਣ ਕਾਂਗਰਸ ਵੱਲ ਆਜੋ। ਕੈਪਟਨ ਸਾਹਿਬ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਭਾਵੀ ਮੁੱਖ ਮੰਤਰੀ ਹਨ। ਬੇਟਾ ਰਣਇੰਦਰ ਸਿੰਘ ਵੀ ਵਿਧਾਨ ਸਭਾ ਦੀ ਚੋਣ ਲੜ ਰਿਹਾ ਹੈ ਅਤੇ ਰੱਬ ਦੀ ਕਿਰਪਾ ਨਾਲ ਐਮ ਐਲ ਏ ਬਣ ਜਾਣਾ ਹੈ ਅਤੇ ਪਿਤਾ ਦੀ ਸਰਕਾਰ ਵਿਚ ਮੰਤਰੀ ਬਣਨ ਦੀ ਵੀ ਸੰਭਾਵਨਾ ਹੈ। ਸੁੱਖ ਨਾਲ ਬੀਬੀ ਪ੍ਰਨੀਤ ਕੌਰ ਜੀ ਪਹਿਲਾਂ ਹੀ ਮੰਤਰੀ ਹਨ। ਮੁਕਤਸਰ ਤੋਂ ਕੈਪਟਨ ਸਾਹਿਬ ਦੇ ਨਜ਼ਦੀਕੀ ਰਿਸ਼ਤੇਦਾਰ ਸਰਾਏਨਾਂਗਾ ਪ੍ਰੀਵਾਰ ਚੋਂ ਬੀਬੀ ਕਰਨ ਬਰਾੜ ਨੂੰ ਵੀ ਟਿਕਟ ਮਿਲ ਚੁੱਕੀ ਹੈ। ਇਸੇ ਤਰਾਂ ਜਗਮੀਤ ਸਿੰਘ ਬਰਾੜ ਖੁਦ ਕਾਂਗਰਸ ਦੇ ਸੀਨੀਅਰ ਆਗੂ ਹਨ । ਇਨਾਂ ਦੇ ਪਿਤਾ ਸ: ਗੁਰਮੀਤ ਸਿੰਘ ਵੀ ਅਕਾਲੀ ਪਾਰਟੀ ਵਿਚ ਆਗੂ ਸਨ ਤੇ ਜਗਮੀਤ ਸਿੰਘ ਬਰਾੜ ਦੇ ਛੋਟੇ ਭਾਈ ਰਿਪਜੀਤ ਸਿੰਘ ਬਰਾੜ ਵੀ ਕੋਟਕਪੂਰਾ ਤੋਂ ਵਿਧਾਇਕ ਹਨ ਅਤੇ ਦੁਬਾਰਾ ਫੇਰ ਇਥੋਂ ਹੀ ਚੋਣ ਲੜ ਰਹੇ ਹਨ। 
    ਹੁਣ ਆਜੋ ਭਗਤ ਸਿੰਘ ਦੀ ਸੋਚ ਤੇ ਪਹਿਰਾ ਦੇਣ ਵਾਲੇ ਅਤੇ ਨਿਜ਼ਾਮ ਬਦਲਣ ਵਾਲੇ ਪੰਜਾਬ ਪੀਪਲਜ਼ ਪਾਰਟੀ ਦੇ ਪ੍ਰਮੁੱਖ ਆਗੂ ਸ: ਮਨਪ੍ਰੀਤ ਸਿੰਘ ਬਾਦਲ ਵੱਲ। ਇਨਾਂ ਨੇ ਜਦੋਂ ਨਵੀਂ ਪਾਰਟੀ ਦਾ ਐਲਾਨ ਕੀਤਾ ਸੀ ਤਾਂ ਕਿਹਾ ਸੀ ਕਿ ਅਸੀਂ ਪੰਜਾਬ ਚੋਂ ਭਾਈ ਭਤੀਜਾਵਾਦ (ਕੁਨਬਾਪ੍ਰਵਰੀ ) ਦਾ ਰਾਜ ਖਤਮ ਕਰਾਂਗੇ। ਪੰਜਾਬੀ ਕਹਾਵਤ , ਕੋਹ ਨਾ ਚੱਲੀ ਬਾਬਾ ਤਿਹਾਈ ਅਨੁਸਾਰ ਸ: ਮਨਪ੍ਰੀਤ ਸਿੰਘ ਬਾਦਲ ਨੇ ਸਭ ਤੋਂ ਪਹਿਲਾਂ ਆਪਣੇ ਪਿਤਾ ਸ: ਗੁਰਦਾਸ ਸਿੰਘ ਬਾਦਲ ਦੀ ਟਿਕਟ ਦਾ ਐਲਾਨ ਲੰਬੀ ਤੋਂ ਕੀਤਾ। ਮੁਕਤਸਰ ਤੋਂ ਆਪਣੇ ਨਾਨਕੇ ਅਤੀ ਨਜ਼ਦੀਕੀ ਪ੍ਰੀਵਾਰ ਹਨੀ ਫੱਤਣ ਵਾਲਾ ਨੂੰ ਟਿਕਟ ਦਿੱਤੀ ਹੈ।  ਇਹ ਤਾਂ ਸੀ ਮੁੱਖ ਅਹੁਦਿਆਂ ਤੇ ਮੁੱਖ ਪਰੀਵਾਰਾਂ ਦੀ ਦਾਸਤਾਂ। ਹੁਣ ਬਰੀਕ ਛਾਨਣੀ ਲਗਾਕੇ ਵੇਖੀਏੇ ਤਾਂ ਯੂਥ ਦਲਾਂ ਵਿਚ ਵੀ ਰਿਸ਼ਤੇਦਾਰ ਅਤੇ ਨਵੇਂ ਪੁਰਾਣੇ ਲੀਡਰਾਂ ਦੇ ਪੁੱਤ ਪੋਤੇ ਹੀ ਸ਼ਾਮਲ ਹਨ। ਅਕਾਲੀ ਦਲ ਬਾਦਲ ਦੇ ਯੂਥ ਵਿੰਗ ਵਿਚ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਤੇ ਇੰਦਰਬੀਰ ਸਿੰਘ ਬੁਲਾਰੀਆ ਸਵਰਗੀ ਵਿਧਾਇਕ ਰਮਿੰਦਰ ਸਿੰਘਘ ਬੁਲਾਰੀਆ ਦੇ ਸਪੁੱਤਰ ਹਨ। ਇਸੇ ਤਰਾਂ ਜਸਜੀਤ ਸਿੰਘ ਬੰਨੀ ਕੈਪਟਨ ਕੰਵਲਜੀਤ ਸਿੰਘ ਦੇ, ਅਮਰਪਾਲ ਸਿੰਘ ਸੰਸਦ ਮੈਂਬਰ ਰਤਨ ਸਿੰਘ ਅਜਨਾਲਾ ਦੇ ਪੁੱਤਰ ਹਨ। ਬਰਜਿੰਦਰ ਸਿੰਘ ਬਰਾੜ, ਰਵੀਕਰਨ ਸਿੰਘ ਕਾਹਲੋਂ, ਯੁਵਰਾਜ ਭੁਪਿੰਦਰ ਸਿੰਘ, ਗੁਰਪ੍ਰੀਤ ਸਿੰਘ ਮਲੂਕਾ, ਰਣਬੀਰ ਸਿੰਘ ਲੋਪੋਕੇ, ਤਰਲੋਕ ਸਿੰਘ ਬਾਠ, ਇੰਦਰ ਇਕਬਾਲ ਸਿੰਘ ਅਟਵਾਲ, ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ,  ਹਰਪ੍ਰੀਤ ਸਿੰਘ ਗਰਚਾ, ਗੁਰਿੰਦਰਪਾਲ ਸਿੰਘ ਰਣੀਕੇ,ਸੁਖਜਿੰਦਰ ਸਿੰਘ ਲੰਗਾਹ,ਜਗਰੂਪ ਸਿੰਘ ਸੇਖਵਾ, ਰਖਵਿੰਦਰ ਸਿੰਘ  ਗਾਬੜੀਆ, ਮਨਿੰਦਰ ਸਿੰਘ ਮੱਕੜ, ਭਾਈ ਰਾਹੁਲ ਸਿੰਘ ਸਿੱਧੂ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ, ਯਾਦਵਿੰਦਰ ਸਿੰਘ ਆਲੀਵਾਲ, ਬਿਕਰਮ ਸਿੰਘ ਪੱਖੋਕੇ, ਹਰਿੰਦਰਪਾਲ ਸਿੰਘ ਟੌਹੜਾ ਸਭ ਅਕਾਲੀ ਦਲ ਬਾਦਲ ਦੇ ਆਗੂਆਂ ਦੇ ਹੀ ਪੁੱਤ ਭਤੀਜੇ ਹਨ। ਇਸੇ ਤਰਾਂ ਕਾਂਗਰਸ ਦੇ ਯੂਥ ਵਿੰਗ ਵਿਚ ਵਿਕਰਮਜੀਤ ਸਿੰਘ, ਸੁਖਪਾਲ ਸਿੰਘ ਭੁੱਲਰ, ਸੁਖਵਿੰਦਰ ਸਿੰਘ ਡੈਨੀ, ਗੁਰਵੀਰ ਭੱਠਲ, ਵਿਕਾਸ ਸੋਨੀ, ਰਵਨੀਤ ਸਿੰਘ ਬਿੱਟੂ, ਗੁਰਕੀਰਤ ਸਿੰਘ ਕੋਟਲੀ ਵੀ ਸੀਨੀਅਰ ਕਾਂਗਰਸੀ ਆਗੂਆਂ ਦੇ ਪੁੱਤ ਪੋਤਰੇ ਹਨ।





    www.sabblok.blogspot.com




    ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਨਵਾਂ ਮੋੜ ਲੈ ਸਕਦੀ ਹੈ ਉੜਮੁੜ-41  ਹਲਕੇ ਦੀ ਸਿਆਸਤ----
    ਅਗਾਮੀ 14ਵੀਆ ਪੰਜਾਬ ਵਿਧਾਨ ਸਭਾ ਚੌਣਾਂ ਦਾ ਵਿਗਲ ਵੱਜ ਚੁੱਕਾ ਹੈ ਸਾਰੀਆ ਪਾਰਟੀਆ ਵਿਚ ਟਿਕਟ ਦੇ ਦਾਅਵੇਦਾਰ 
    ਟਿਕਟਾਂ ਦੀ ਦੌੜ ਵਿਚ ਲੱਗੇ ਹੋਏ ਹਨ। ਪਹਿਲਾਂ ਤੋਂ ਹੀ ਪੰਜਾਬ ਦੀ ਸਿਆਸਤ ਵਿੱਚ ਚਰਚਾ ਵਿੱਚ ਰਿਹਾ ਹੈ ਵਿਧਾਨ ਸਭਾ  ਹਲਕਾ ਊੜਮੁੜ -41.ਵੱਖ -ਵੱਖ ਪਾਰਟੀਆਂ ਵਲੋਂ ਓਮੀਦਵਾਰਾਂ ਦੇ ਐਲਾਨ ਤੋਂ ਬਾਅਦ ਇੱਕ ਨਵਾਂ ਮੋੜ ਲੈ ਸਕਦੀ ਹੈ ਇਸ ਹਲਕੇ ਦੀ ਸਿਆਸਤ।ਸਮੇਂ ਨਾਲ ਕਦੇ ਕਾਂਗਰਸ ਅਤੇ ਕਦੀ ਆਕਾਲੀ ਦਲ ਦੇ ਵਿਧਾਇਕ ਹਲਕੇ ਦੀ ਵਾਗਡੋਰ ਸੰਭਾਲਦੇ ਆ ਰਹੇ ਹਨ ਪਿਛਲੇ ਸਮੇਂ ਦੇ ਨੇਤਾਵਾਂ ਡਾ: ਜਗਜੀਤ ਸਿੰਘ ਚੌਹਾਨ,ਡਾ: ਅਮੀਰ ਸਿੰਘ ,ਉਪਕਾਰ ਸਿੰਘ ਰੰਧਾਵਾ ਅਤੇ ਬੀਬੀ ਸੁਰਜੀਤ ਕੌਰ ਕਾਲਕਟ ਦੇ ਨਾਂਵਾਂ ਨਾਲ ਜਾਣਿਆ ਜਾਂਦਾ ਹੈ ਇਹ ਵਿਧਾਨ ਸਭਾ ਹਲਕਾ।
    ਕਾਂਗਰਸ ,ਆਕਾਲੀ ਦਲ ਬਾਦਲ,ਆਕਾਲੀ ਦਲ ਅੰਮ੍ਰਿਤਸਰ,ਬਸਪਾ ਅਤੇ ਲੋਕ-ਭਲਾਈ ਪਾਰਟੀ ਦੇ ਨਾਲ ਨਾਲ ਅਜਾਦ ਉਮੀਦਵਾਰਾਂ ਲਈ ਵੀ ਮਹੱਤਵਪੂਰਨ ਰਿਹਾ ਹੈ ਇਹ ਹਲਕਾ।ਹੁਣ ਨਵੀਂ ਬਣੀ ਮਨਪ੍ਰੀਤ ਬਾਦਲ ਦੀ ਪਾਰਟੀ ,ਪੀਪਲਜ ਪਾਰਟੀ ਆਫ ਪੰਜਾਬ ਲਈ ਵੀ ਉਮੀਦਵਾਰ ਅਜਮਾਉਣ ਲਈ ਪ੍ਰਭਾਵਸ਼ਾਲੀ ਲਗਦਾ ਹੈ ਇਹ ਐਨ. ਆਰ. ਆਈ. ਦੀ ਭਰਮਾਰ ਦਾ ਹਲਕਾ। 
    ਅਜੇ ਤੱਕ ਇਸ ਹਲਕੇ ਤੋਂ ਬਸਪਾ ਨੇ ਹੀ ਪਹਿਲ ਕਰਦਿਆ ਆਪਣੇ ਉਮੀਦਵਾਰ  ਸੁਰਜੀਤਪਾਲ ਦਾ ਐਲਾਨ ਕੀਤਾ ਹੈ ਜੋ ਹਲਕੇ ਵਿੱਚ ਕਾਫੀ ਸਰਗਰਮ ਦੱਸੇ ਜਾਂਦੇ ਹਨ ਅਤੇ ਆਪਣੇ ਕੰਮਾਂ ਸਦਕਾ ਪਹਿਲਾਂ ਤੋਂ ਹੀ ਹਲਕੇ ਵਿੱਚ ਚੰਗੀ ਪਹਿਚਾਣ ਰਖਦੇ ਹਨ  ਆਪਣੀ ਪਾਰਟੀ ਦੇ ਅੰਦਰੋਂ ਉਹਨਾਂ ਪ੍ਰਤੀ ਕੋਈ ਵਿਰੋਧੀ ਸੁਰ ਵੀ ਨਹੀ ਹੈ।ਪਰ ਦੂਜੇ ਪਾਸੇ ਦੂਜੀਆਂ ਪਾਰਟੀਆਂ ਵਲੋਂ ਅੰਦਰੂਨੀ ਖਿਚੋਤਾਣ ਕਰਕੇ ਮਜਬੂਤ ਉਮੀਦਵਾਰਾਂ ਦੀ ਚੋਣ ਵਿੱਚ ਦੇਰੀ ਦਿਖਾਈ ਜਾ ਰਹੀ ਹੈ।ਕਿਸੇ ਵੇਲੇ ਵੀ ਇਹਨਾਂ ਉਮੀਦਵਾਰਾਂ ਦੇ ਨਾਂਵਾਂ ਦਾ ਐਲਾਨ ਹਲਕੇ ਦੀ ਸਿਆਸਤ ਵਿੱਚ ਨਵਾਂ ਮੋੜ ਲਿਆ ਸਕਦਾ ਹੈ।
    ਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਦੋ ਵਾਰ ਆਕਾਲੀ ਵਿਧਾਇਕ ਰਹਿ ਚੁੱਕੇ ,ਅਤੇ ਆਕਾਲੀ ਸਰਕਾਰ ਵਿੱਚ ਮੰਤਰੀਂ ਰਹਿ ਚੁੱਕੇ ਸਾਬਕਾ ਮੰਤਰੀ ਚੌਧਰੀ ਬਲਵੀਰ ਸਿੰਘ ਮਿਆਣੀ ਹਲਕੇ ਅਤੇ ਆਕਾਲੀ ਵਰਕਰਾਂ ਵਿੱਚ ਚੰਗਾਂ ਪ੍ਰਭਾਵ ਰਖਦੇ ਹਨ। 1997 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਹਲਕੇ ਦੀਆਂ ਵੋਟਾਂ ਵਿੱਚੋ 53.29% ਵੋਟਾਂ ਲੈ ਕੇ ਕਾਂਗਰਸ ਦੀ ਬੀਬੀ ਸੁਰਜੀਤ ਕੌਰ ਕਾਲਕਟ ਨੂੰ ਹਰਾ ਕੇ ਪਹਿਲੀ ਵਾਰ ਆਕਾਲੀ ਵਿਧਾਇਕ ਵਜੋਂ ਸਾਹਮਣੇ ਆਏ ਸਨ।ਹਲਕੇ ਦੇ ਲੋਕਾਂ ਅਤੇ ਪ੍ਰਵਾਸੀ ਭਾਰਤੀਆਂ (ਐਨ. ਆਰ. ਆਈ. )ਵਿੱਚ ਹਰਮਨ ਪਿਆਰੇ ਅਤੇ ਆਪਣੀ ਪਾਰਟੀ ਦੇ ਉਸ ਸਮੇਂ ਦੇ ਪਾਰਟੀ ਪ੍ਰਧਾਨ ਸ.ਪ੍ਰਕਾਸ਼ ਸਿੰਘ ਬਾਦਲ  ਦੀ ਨਿਗਾਹ ਵਿੱਚ ਵੀ ਮਜਬੂਤ ਉਮੀਦਵਾਰ ਵਜੋਂ  ਕਾਫੀ ਅਹਿਮੀਅਤ ਰਖਦੇ ਹਨ ਚੌਧਰੀ ਬਲਵੀਰ ਸਿੰਘ ਮਿਆਣੀ।
    ਪੰਜਾਬ ਵਿਧਾਨ ਸਭਾ ਚੋਣਾਂ  2002 ਵਿੱਚ ਹਲਕੇ ਦੀ ਦੂਜੀ ਵਾਰ ਨੁਮਾਇੰਦਗੀ ਕੀਤੀ ਆਕਾਲੀ ਵਿਧਾਇਕ ਚੌਧਰੀ ਬਲਵੀਰ ਸਿੰਘ ਮਿਆਣੀ ਨੇ ਜੋ 46.75% ਵੋਟਾਂ ਲੈ ਕੇ ਉਸ ਸਮੇ ਦੇ ਕਾਂਗਰਸ ਦੇ ਉਮੀਦਵਾਰ ਉਸ ਸਮੇਂ ਦੇ ਨਵੇ ਚਿਹਰੇ ਸੰਗਤ ਸਿੰਘ ਗਿਲਜੀਆਂ ਨੂੰ ਹਰਾ ਕੇ ਵਿਧਾਇਕ ਬਣੇ ਸਨ। ਉਸ ਸਮੇਂ ਕਾਂਗਰਸ ਨੇ 43.59% ਵੋਟਾਂ ਪ੍ਰਾਪਤ ਕੀਤੀਆਂ।ਪਰ ਕੇਂਦਰ ਵਿੱਚ ਵੀ ਅਤੇ ਪੰਜਾਬ ਵਿੱਚ ਵੀ ਕਾਂਗਰਸ ਸਰਕਾਰ ਦੇ ਹੋਣ ਨਾਲ ਸੰਗਤ ਸਿੰਘ ਗਿਲਜੀਆਂ ਨੇ ਕੇਂਦਰ ਤੋਂ ਅਤੇ ਪੰਜਾਬ ਸਰਕਾਰ ਤੋਂ ਫੰਡ ਜੁਟਾ ਕੇ ਇਲਾਕੇ ਦਾ ਕਾਫੀ ਵਿਕਾਸ ਕਰਾਇਆ ਤੇ ਅਗਾਮੀ ਚੋਣਾਂ ਲਈ ਕਾਂਗਰਸ ਦੇ ਮਜਬੂਤ ਉਮੀਦਵਾਰ ਵਜੋ ਚੰਗੀ ਸਾਖ ਬਣਾ ਲਈ।
    2007 ਦੀਆਂ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਇਹਨਾਂ ਦੋਨਾਂ ਮੁੱਖ ਪਾਰਟੀਆਂ ਕਾਂਗਰਸ ਅਤੇ ਆਕਾਲੀਦਲ ਵਿੱਚ ਅੰਦਰੋ ਹੀ  ਵਿਰੋਧੀਸੁਰਾਂ ਉਠਣੀਆਂ ਸੁਰੂ ਹੋ ਗਈਆਂ। ਪਹਿਲੀ ਵਾਰ ਆਕਾਲੀ ਸਿਆਸਤ ਵਿੱਚ ਉਸ ਸਮੇ ਨਵਾਂ ਮੋੜ ਆਇਆ ਜਦੋਂ ਅਰਵਿੰਦਰ ਸਿੰਘ ਰਸੂਲਪੁਰ ਨੇ ਬਰਾਦਰੀਵਾਦ ਦੇ ਨਾਅਰੇ ਨਾਲ ਆਪਣੀ ਪਹਿਚਾਣ ਬਣਾ ਕੇ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੇ ਘਰ ਇੱਕ ਨਿੱਜੀ ਪ੍ਰੋਗ੍ਰਾਮ ਤੇ ਬੁਲਾ ਕੇ 2007 ਵਿਧਾਨਸਭਾ  ਚੋਣਾਂ ਲਈ ਆਪਣਾ ਨਾਂ ਆਕਾਲੀ ਉਮੀਦਵਾਰ ਵਜੋਂ ਪੇਸ਼ ਕੀਤਾ ਪਰ ਸ. ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਰਾਜਨੀਤਿਕ ਸੂਝ ਦੀ ਵਰਤੋਂ ਕਰਦੇ ਹੋਏ ਪਹਿਲਾਂ ਤੋਂ ਹੀ ਮਜਬੂਤ ਉਮੀਦਵਾਰ ਚੋਧਰੀ ਮਿਆਣੀ ਦੀ ਚੋਣ ਕੀਤੀ . ਪਰ ਕਾਂਗਰਸ ਦੀ ਸਰਕਾਰ ਸਮੇਂ ਵੀ ਹਲਕੇਂ ਤੋਂ ਜੇਤੂ ਰਹਿਣ ਵਾਲੇ ਚੋਧਰੀ ਮਿਆਣੀ ਨੂੰ ਉਸ ਵੇਲੇ ਹਾਰ ਦਾ ਵੱਡਾ ਝੱਟਕਾ ਲੱਗਾ ਜਦੋ ਅਕਾਲੀ ਦਲ ਦੀਆਂ ਅੰਦਰਲੀਆਂ ਮਿਆਣੀ ਵਿਰੋਧੀ ਤਾਕਤਾਂ ਨੇ ਅਕਾਲੀ ਦਲ ਨੂੰ ਹਾਰ ਦਾ ਮੂੰਹ ਦਿਖਾ ਦਿੱਤਾ. ਦੁਜੇ ਪਾਸੇ ਕਾਂਗਰਸ ਦੇ ਮਜਬੂਤ ਉਮੀਦਵਾਰ ਸੰਗਤ ਸਿੰਘ ਗਿਲਜੀਆਂ ਨੂੰ ਵੀ ਪਾਰਟੀ ਦੇ ਅੰਦਰੋ ਵਿਰੋਧੀ ਤਾਕਤਾਂ ਦੇ ਉਜਾਗਰ ਹੋਣ ਨਾਲ ਪਾਰਟੀ ਟਿਕਟ ਤੋਂ ਹੱਥ ਧੋਣਾ ਪਿਆ ਅਤੇ ਪਾਰਟੀ ਟਿੱਕਟ ਦੇ ਉਮੀਦਵਾਰ ਵਜੋਂ ਬੀਬੀ ਸੁਰਜੀਤ ਕੋਰ ਕਾਲਕਟ ਦੀ ਸਪੁੱਤਰੀ ਬੀਬੀ ਸੁਪਿੰਦਰ ਕੌਰ ਚੀਮਾ ਨੂੰ ਚੁਣ ਲਿਆ ਗਿਆ . ਉਸ ਸਮੇਂ ਭਾਵੇਂ ਇਸ ਖਬਰ ਨਾਲ ਅਕਾਲੀ ਵਰਕਰਾਂ ਚ ਖੁਸ਼ੀ ਦੀ ਲਹਿਰ ਦੋੜ ਪਈ ਹੋਵੇ ਪਰ ਸੁਲਜੇ ਹੋਏ ਅਕਾਲੀ ਉਮੀਦਵਾਰ ਇਸ ਗੱਲ ਤੋਂ ਭੱਲੀ ਭਾਂਤ ਜਾਣੂ ਸਨ ਕਿ ਸੰਗਤ ਸਿੰਘ ਗਿੱਲਜੀਆਂ 2002 ਦੀ ਕਾਗਰਸ ਸਰਕਾਰ ਸਮੇ ਵਿਧਾਇਕ ਨਾ ਹੁੰਦੇ ਹੋਏ ਵੀ ਕੇਂਦਰ ਸਰਕਾਰ ਤੋਂ ਗ੍ਰਾਟਾਂ ਪ੍ਰਾਪਤ ਕਰਕੇ ਲੋਕਾ ਦੇ ਵਧਰੇ ਨੇੜੇ ਆ ਗਏ ਹਨ. ਇਸ  ਦੇ ਨਾਲ ਅਕਾਲੀ ਦਲ ਦੇ ਅੰਦਰੋ ਵਿਰੋਧਤਾ ਉਹਨਾ ਨੂੰ ਹਜਮ  ਨਹੀਂ ਹੋ ਰਹੀ ਸੀ। ਨਤੀਜਾ ਇਹ ਹੋਇਆ ਕਿ 2007 ਵਿਚ ਪੰਜਾਬ ਵਿੱਚ ਸਰਕਾਰ ਤਾਂ ਅਕਾਲੀ ਦਲ ਦੀ ਬਣ ਗਈ ਪਰ ਅਕਾਲੀ ਉਮੀਦਵਾਰ ਨੂੰ ਹਰਾ ਕੇ ਸ. ਸੰਗਤ ਸਿੰਘ ਗਿਲਜੀਆਂ ਦਾ ਨਾਂ ਅਜਾਦ ਜੇਤੂ ਵਿਧਾਇਕ  ਵਜੋਂ ਉਭਰਿਆ । ਸਮੇਂ ਦੀ ਨਜਾਕਤ ਨੂੰ ਸਮਝਦਿਆਂ ਗਿੱਲਜੀਆ ਨੇ ਅਕਾਲੀ ਦਲ ਨੂੰ ਅਜਾਦ ਵਿਧਾਇਕ ਵਜੋਂ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ । ਫਿਰ ਮਿਆਣੀ ਹਮਾਇਤੀ ਸੁਰਾਂ ਨੇ ਗਿਲਜੀਆਂ ਦੇ ਆਕਾਲੀ ਦਲ ਵਿੱਚ ਰਲੇਵੇਂ ਦਾ ਵਿਰੋਧ ਕੀਤਾ. ਇਸ ਸਮੇਂ ਫਿਰ ਪ੍ਰਕਾਸ਼ ਸਿੰਘ ਬਾਦਲ ਨੇ ਸੂਝ ਤੋ ਕੰਮ ਲਿਆ ਅਤੇ ਅਕਾਲੀ ਵਰਕਰਾਂ ਦੇ ਰੋਸ ਨੂੰ ਧਿਆਨ ਵਿੱਚ ਰੱਖਦੇ ਹੋਏ  ਚੋਧਰੀ ਮਿਆਣੀ ਤੇ ਸ.ਰਸੂਲਪੁਰ ਨੂੰ ੇ ਹੀ ਹਲਕੇ ਦੇ ਵਿਕਾਸ ਦੀ ਜਿੰਮੇਵਾਰੀ ਸੰਭਾਲੀ । ਇਸ ਦੇ ਨਾਲ ਨਾਲ ਇੱਕ ਹੋਰ ਨਾਂ ਸ. ਲਖਵਿੰਦਰ ਸਿੰਘ ਲੱਖੀ ਦਾ ਨਾਂ ਵੀ ਚਰਚਾ ਵਿੱਚ ਰਿਹਾ ਅਤੇ ਬਾਅਦ ਵਿਚ ਅਕਾਲੀ ਦਲ ਨੇ ਉਹਨਾ ਨੂੰ ਮਾਰਕੀਟ ਕਮੇਟੀ ਦੀ ਚੇਅਰਮੈਨੀ ਨਾਲ ਨਿਵਾਜਿਆ । ਪਰ ਅਕਾਲੀ ਦਲ ਵਿਚ ਚੰਗਾ ਅਸਰ ਰਸੂਖ ਰੱਖਣ ਵਾਲੇ ਲੱਖੀ ਆਗਾਮੀ ਚੋਣਾਂ ਲਈ ਵਿਧਾਇਕ ਵਜੋਂ ਉਮੀਦਵਾਰੀ ਦੇ ਚਾਹਵਾਨ ਸਨ ਪਰ ਢੁਕਵਾਂ ਮਹੌਲ ਨਾ ਮਿਲਣ ਤੇਂ ਆਕਾਲੀ ਪਾਰਟੀ ਵਿੱਚ  ਹਲਕੇ ਤੋਂ ਉਮੀਦਵਾਰੀ ਜਿਤਾਉਣ ਵਾਲੇ  ਨਾਂਵਾਂ ਦੀ ਗਿਣਤੀ ਵਿੱਚ ਆਪਣੇ ਆਪ ਨੂੰ ਪਿੱਛੇ ਸਮਝਣ ਲੱਗੇ ਅਤੇ ਉਸ ਵੇਲੇ ਵੱਡਾ ਧਮਕਾ ਹੋਇਆ ਜਦੋ ਉਹ ਮਨਪ੍ਰੀਤ ਮਿੰਘ ਬਾਦਲ ਦੀ ਨਵੀਂ ਪਾਰਟੀ ਪੀ.ਪੀ.ਪੀ ਵਿਚ ਸ਼ਾਮਿਲ ਹੋ ਗਏ
     ਇਸ ਦੇ ਨਾਲ ਇੱਕ ਹੋਰ ਨਾਂ ਡਾ. ਜਸਵਿੰਦਰ ਸਿੰਘ ਖੁਣ ਖੁਣ ਸਾਹਮਣੇ ਆਇਆ ਜੋ ਕਿ ਇੱਕ ਉੱਗੇ ਸਿੱਖਿਆ ਸ਼ਾਸ਼ਤਰੀ ਹਨ . ਜੋ ਪੀ.ਪੀ.ਪੀ ਪਾਰਟੀ ਦੀ ਸ਼ੁਰੂਆਤ ਤੋ ਪਹਿਲਾ ਹੀ ਮਨਪ੍ਰੀਤ ਬਾਦਲ ਦੇ ਖਾਸ ਨਜਦੀਕੀ ਰਹੇ ਅਤੇ ਵੱਖ ਵੱਖ ਪਲੇਟਫਾਰਮਾ ਤੇ ਨੌਜਵਾਨਾ ਨੂੰ ਮਨਪ੍ਰੀਤ ਬਾਦਲ ਨਾਲ ਜੋੜਨ ਚ ਅਹਿਮ ਭੂਮਿਕਾ ਨਿਭਾਉਦੇਂ ਰਹੇ ਸਨ। ਉਹਨਾ ਨੇ ਇਲਾਕੇ ਵਿੱਚ ਪੀ.ਪੀ.ਪੀ ਲਈ ਕੰਮ ਕਰਨਾ ਸ਼ੁਰੂ ਕੀਤਾ ਅਤੇ ਜੋ ਪਹਿਲਾ ਵੀ ਜੋ ਲੋਕ ਸੇਵਾ ਦਲ ਦੀ ਸਮਾਜ-ਸੇਵੀ ਜਥੇਬੰਦੀ ਦੁਆਰਾ ਸਮਾਜ-ਸੇਵਾ ਦੇ ਕੰਮ ਕਰਦੇ ਆ ਰਹੇ ਸਨ. ਪਰ ਪਾਰਟੀ ਵੱਲੋਂ ਕੋਈ ਢੁਕਵਾ ਹੁੰਗਾਰਾ ਨਾ ਮਿਲਣ ਕਰਕੇ ਉਹਨਾ ਨੇ ਫਿਰ ਲੋਕ ਸੇਵਾ ਦਲ ਰਾਹੀ ਇਲਾਕੇ ਦੇ ਲੋਕਾ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ।
    ਪੜ੍ਹੇ ਲਿਖੇ ਸੂਜਵਾਨ ਅਤੇ ਚੰਗੀ ਸੋਚ ਦੇ ਮਾਲਕ ਡਾ.ਜਸਵਿੰਦਰ ਸਿੰਘ ਖੁਣ ਖੁਣ ਪੀ.ਪੀ.ਪੀ ਪਾਰਟੀ ਲਈ ਵਧੀਆ ਉਮੀਦਵਾਰ ਸਾਬਤ ਹੋ ਸਕਦੇ ਸਨ ਪਰ ਪਾਰਟੀ ਦਾ ਰੁਝਾਨ ਲਖਵਿੰਦਰ ਸਿੰਘ ਲੱਖੀ ਵੱਲ ਸੀ । ਹੁਣ ਸਿਆਸਤ ਨੇ ਇੱਕ ਦਮ ਨਵਾ ਮੋੜ ਲਿਆ ਜਦੋਂ ਲੱਖਵਿੰਦਰ ਸਿੰਘ ਲੱਖੀ ਵੀ ਪੰਜਾਬ ਦੇ ਕਈ ਹੋਰ ਨੇਤਾਂਵਾਂ ਵਾਂਗ ਪੀ.ਪੀ.ਪੀ ਪਾਰਟੀ ਛੱਡ ਕੇ ਮੁੜ ਸ਼੍ਰੋਮਣੀ ਅਕਾਲੀਦਲ (ਬਾਦਲ) ਵਿੱਚ ਸ਼ਾਮਿਲ ਹੋ ਗਏ। ਇਸ ਤੋਂ ਪਹਿਲਾ ਅਕਾਲੀਦਲ ਬਾਦਲ ਦਾ ਇੱਕ ਹੋਰ ਨਾ ਉਭਰ ਕੇ ਆਇਆ ਉਹ ਸੀ ਜਥੇਦਾਰ ਤਾਰਾ ਸਿੰਘ ਸੱਲ੍ਹਾ । ਪਾਰਟੀ ਦੇ ਪੁਰਾਣੇ ਤੇ ਵਫਾਦਾਰ ਨੇਤਾ ਵਜੋਂ ਜਾਣੇ ਜਾਂਦੇ ਜਥੇ: ਤਾਰਾ ਸਿੰਘ ਨੂੰ ਪਾਰਟੀ ਵੱਲੋਂ ਸ਼੍ਰੋਮਣੀ ਕਮੇਟੀ ਦੀ ਉਮੀਦਵਾਰੀ  ਨਾਲ ਨਿਵਾਜਇਆ ਗਿਆ ਜਿਹਨਾ ਨੇ ਭਾਰੀ ਬਹੁਮੱਤ ਨਾਲ ਸੀਟ  ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਈ । ਸ਼੍ਰੋਮਣੀ ਕਮੇਟੀ ਦੀ ਇੱਸ ਜਿੱਤ ਤੋਂ ਬਆਦ ਜਥੇ:ਤਾਰਾ ਸਿੰਘ ਦਾ ਨਾਂ ਵੀ ਅਕਾਲੀਦਲ ਦੇ ਵਿਧਾਇਕ ਲਈ ਚਰਚਾ ਵਿੱਚ ਆਇਆ। ਅਤੇ ਦੂਜੇ ਪਾਸੇ ਅਕਾਲੀਦਲ ਬਾਦਲ ਵੱਲੋਂ  ਸ਼੍ਰੋਮਣੀ ਕਮੇਟੀ ਸੀਟਾਂ ਬਹੁਮੱਤ ਨਾਲ ਜਿੱਤਣ ਵਾਲੇ ਉਮੀਦਵਾਰਾ ਨੂੰ ਹੋਰ ਲਾਭ ਦੇਣ ਦਾ ਵੀ ਮਨ ਬਣਾ ਰੱਖਿਆ ਸੀ . ਇਸ ਗੱਲ ਦਾ ਪ੍ਰਗਟਾਵਾ ਪੰਜਾਬ ਵਿੱਚ ਅਕਾਲੀਦਲ ਬਾਦਲ ਵੱਲੋਂ ਉਮੀਦਵਾਰਾ ਦੀ ਪਹਿਲੀ ਜਾਰੀ ਕੀਤੀ ਸੂਚੀ ਤੋਂ ਹੋਰ ਸਪੱਸ਼ਟ ਹੋ ਗਿਆ

    ਹੁਣ ਬੀਤੇ 31 ਦਸੰਬਰ ਨੂੰ ਪੀ.ਪੀ.ਪੀ ਪਾਰਟੀ ਵੱਲੋਂ ਆਪਣੇ ਉਮੀਦਵਾਰਾ ਦੀ ਸੂਚੀ ਜਾਰੀ ਕੀਤੀ ਗਈ ਜਿਸ ਵਿੱਚ ਮਨਪ੍ਰੀਤ ਬਾਦਲ ਨੇ ਦੂਰ-ਅੰਦੇਸ਼ੀ ਤੋਂ ਕੰਮ ਨਾ ਲੈਂਦੇ ਹੋਏ ਅਤੇ ਐਨ.ਆਰ.ਆਈ  ਹੱਲਕੇ ਦੀ ਅਹਮੀਅਤ ਨੂੰ ਅੱਖੋਂ ਪਰੋਖੇ ਕਰਦੇ  ਹੋਏ ਹਲਕਾ (ਉੜਮੁੜ -41) ਤੋਂ ਬਾਹਰਲੇ ਉਮੀਦਵਾਰ ਪੂਰਨ ਸਿੰਘ ਦਾ ਐਲਾਨ ਕਰ ਦਿੱਤਾ । ਇਸ ਐਲਾਨ ਤੋਂ ਬਾਅਦ ਡਾ. ਜਸਵਿੰਦਰ ਸਿੰਘ ਖੁਣ ਖੁਣ ਨੇ ਅਜਾਦ ਉਮੀਦਵਾਰ ਵੱਜੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ।
    ਹੁਣ ਦੋ ਮੁੱਖ ਪਾਰਟੀਆਂ ਅਕਾਲੀਦਲ(ਬਾਦਲ) ਅਤੇ ਕਾਂਗਰਸ ਵੱਲੋਂ  ਆਪਣੇ ਉਮੀਦਵਾਰਾ ਦਾ ਨਾਂ ਅਜੇ ਤੱਕ ਐਲਾਨ ਨਹੀ ਕੀਤਾ ਗਿਆ । ਉੜਮੁੜ-41 ਹਲਕੇ ਤੋਂ ਆਕਾਲੀ ਦਲ ਬਾਦਲ ਦੇ ਚੌਧਰੀ ਬਲਵੀਰ ਸਿੰਘ ਮਿਆਣੀ ਅਤੇ ਕਾਂਗਰਸ ਦੇ ਉਮੀਦਵਾਰ ਸ.ਸੰਗਤ ਸਿੰਘ ਗਿੱਲਜੀਆ ਦੇ ਨਾਂ  ਮਜਬੂਤ ਉਮੀਦਵਾਰਾ ਵਜੋ  ਚਰਚਾ ਵਿੱਚ ਹਨ ਅਤੇ ਫਸਵੀਂ ਟੱਕਰ ਵੀ ਇਹਨਾ  ਉਮੀਦਵਾਰਾ ਵਿਚ ਸਮਝੀ ਜਾ ਰਹੀ ਹੈ ਹੁਣ ਜੇ ਇਹਨਾ ਦੋਨਾ ਪਾਰਟੀਆਂ ਵਿਚੋ ਕੋਈ ਪਾਰਟੀ ਕੋਈ ਹੋਰ ਉਮੀਦਵਾਰ ਅੱਗੇ ਲੈ ਕੇ ਆਓਂਦੀ ਹੈ ਤਾਂ ਓਹ ਸੋਖਿਆਂ ਹੀ ਜਿਤ ਦੂਜੀ ਪਾਰਟੀ ਦੀ ਝੋਲੀ ਵਿਚ ਪਾ ਦੇਵੇਗੀ 




    ਪਾਰਟੀਆਂ ਲਈ ਟੇਡੀ ਖੀਰ ਸਾਬਿਤ ਹੋਵੇਗੀ ਮੌਜੂਦਾ ਵਿਧਾਇਕਾਂ ਜਾਂ ਪੁਰਾਣੇ ਉਮੀਦਵਾਰਾਂ ਨੂੰ ਟਿਕਟ ਨਾ ਦੇਣਾਂ-----ਅੱਗੇ ਪੜੋ 

    ADVERTISEMENT........kavi darvaar

    www.sabblok.blogspot.com

    ਪੰਜਾਬ ਚੋਣ--2012.. ਸਰਗਰਮੀਆਂ----ਨਾਮਜਦਗੀਆਂ...ਤਸਵੀਰਾਂ ਦੀ ਜੁਬਾਨੀ

    1.ਨਕੋਦਰ ਵਿਧਾਨ ਸਭਾ ਹਲਕੇ ਤੋਂ ਨਾਮਜਦਗੀ ਕਾਗਜ ਦਾਖਲ ਕਰਦੇ ਹੋਈ ਭਾਰਤੀ ਜਨਤਾ ਪਾਰਟੀ ਅਤੇ ਆਕਾਲੀ ਦਲ ਬਾਦਲ ਦੇ ਸਾਂਝੇ ਉਮੀਦਵਾਰ ਜਥੇ: ਗੁਰਪ੍ਰਤਾਪ ਸਿੰਘ ਵਡਾਲਾ 

     2.ਉੜਮੁੜ-41ਵਿਧਾਨ ਸਭਾ ਹਲਕੇ ਤੋਂ ਨਾਮਜਦਗੀ ਕਾਗਜ ਦਾਖਲ ਕਰਦੇ ਹੋਏ ਕਾਂਗਰਸ ਦੇ ਉਮੀਦਵਾਰ ਸ. ਸੰਗਤ ਸਿੰਘ ਗਿਲਜੀਆਂ

    3.ਵਿਧਾਨ ਸਭਾ ਚੋਣਾਂ 2012 ਲਈ ਨਾਮਜਦਗੀ ਦਾਖਲ ਕਰਦੇ ਹੋਏ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਜੀਤ ਸਿੰਘ ਸਮਰਾ(ਫੋਟੋ---ਅਰਵਿੰਦਰਪਾਲ ਸਿੰਘ ਟੋਨੀ ਨਕੋਦਰ)

    www.sabblok.blogspot.com





















































    ਜਥੇ: ਗੁਰਪ੍ਰਤਾਪ ਸਘਿ ਵਾਡਾਲਾ ਨੇ ਨਕੋਦਰ ਤੋਂ ਕੀਤੇ ਨਾਮਜਦਗੀ ਕਾਗਜ ਦਾਖਲ---

    www.sabblok.blogspot.com


    ਨਕੋਦਰ ਤੋਂ ਸ਼੍ਰੋਮਣੀ ਅਕਾਲੀ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਵਜੋਂ  ਨਾਮਜਦਗੀ ਪੇਪਰ ਦਾਖਲ ਕਰਦੇ ਹੋਏ
     ਜਥੇ: ਗੁਰਪ੍ਰਤਾਪ ਸਿੰਘ  ਵਾਡਾਲਾ
    (ਫੋਟੋ-ਅਰਵਿੰਦਰਪਾਲ ਸਿੰਘ ਟੋਨੀ ਨਕੋਦਰ)


    ਨਕੋਦਰ (ਅਰਵਿੰਦਰਪਾਲ ਸਿੰਘ ਟੋਨੀ) ਅੱਜ ਨਕੋਦਰ ਵਿਖੇ ਸ਼੍ਰੋਮਣੀ ਅਕਾਲੀ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਜਥੇ: ਗੁਰਪ੍ਰਤਾਪ ਸਿੰਘ  ਵਾਡਾਲਾ ਨੇ ਅਕਾਲੀ ਦੱਲ ਦੀ ਟਿਕਟ ਤੋਂ ਆਪਣੇ ਨਾਮਜਦਗੀ ਕਾਗਜ ਬਤੌਰ ਉਮੀਦਵਾਰ ਦਾਖਲ ਕੀਤੇ। ਸ਼੍ਰੋਮਣੀ ਅਕਾਲੀ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਂਰ ਜਥੇ: ਗੁਰਪ੍ਰਤਾਪ ਸਿੰਘ ਵਾਡਾਲਾ ਦਾ ਕਾਫਲਾ ਹਾਜ਼ਾਰਾ ਪਾਰਟੀ ਵਰਕਰਾਂ ਨਾਲ ਪੰਜਾਂਬ ਪੈਲਸ ਤੋ ਚਲ ਕੇ  ਐਸ.ਡੀ.ਐਮ ਦਫਤਰ  ਦੇ  ਨਜਦੀਕ  ਪਹੁੰਚਿਆਂ। 100 ਮੀਟਰ ਦੀ ਹੱਦ ਤੋ  ਸਾਥੀਆਂ ਸਮੇਤ ਪੈਦਲ ਚਲ  ਕੇ ਜਥੇ: ਗੁਰਪ੍ਰਤਾਪ ਸਘਿ ਵਾਡਾਲਾ ਨੇ ਰਿਟਰਨਿੰਗ ਅਧਕਾਰੀ ਦੇ ਕੋਲ ਨਾਮਜ਼ਦਗੀ ਪੱਤਰ ਦਾਖਲ ਕਰਾਏ ਉਸ ਤੋ ਉਪਰੰਤ ਗੁਰ ਪ੍ਰਤਾਪ ਸਿੰਘ ਵਡਾਲਾ ਨੇ ਆਏ ਹੋਏ ਹਜ਼ਾਰਾ ਸਮਰਥਕਾ ਦਾ ਧੰਨਵਾਦ ਕੀਤਾ

    ਪਿੱਪਲ ਮਾਜਰਾ ਚ ਖੂਨਦਾਨ ਕੈੰਪ

    www.sabblok.blogspot.com
    ਚੰਡੀਗੜ੍ਹ(ਟਹਿਲ ਸਿੰਘ ਬਰਾੜ) ਬੀਤੇ ਐਤਵਾਰ ਚਮਕੌਰ ਸਾਹਿਬ ਲਾਗੇ ਪੈਂਦੇ ਪਿੰਡ ਪਿੱਪਲ ਮਾਜਰਾ ਚ ਸਮਾਜ ਸੇਵੀ ਸੱਜਣਾਂ ਵੱਲੋਂ , ਮਨੁੱਖਤਾ ਦੀ ਸੇਵਾ ਹਿੱਤ ਇੱਕ ਖੂਨਦਾਨ ਕੈਂਪ ਲਾਇਆ ਗਿਆ।ਇਹ ਕੈਂਪ ਬਲੱਡ ਡੋਨਰਜ਼ ਸੁਸਾਇਟੀ(ਰਜਿਸਟਰਡ) ਵੱਲੋਂ ਪਿੰਡ ਪਿੱਪਲ ਮਾਜਰਾ ਦੀ ਪੰਚਾਇਤ ਅਤੇ ਰੋਟਰੀ ਬਲੱਡ ਬੈਂਕ ਸੁਸਾਇਟੀ ਸੈਕਟਰ 37 ਦੇ ਸਹਿਯੋਗ ਨਾਲ ਲਾਇਆ ਗਿਆ ਪਹਿਲਾ ਉੱਦਮ ਸੀ। ਇਸ ਮੌਕੇ ਜਿੱਥੇ ਹਲਕਾ ਓਮੀਦਵਾਰ ਚਰਨਜੀਤ ਸਿੰਘ ਚੰਨੀ , ਖੂਨਦਾਨੀਆਂ ਦੀ ਹੌਸਲਾ ਅਫਜ਼ਾਈ ਲਈ ਪਹੁੰਚੇ ਹੋਏ ਸਨ ਉਥੇ ਚੰਡੀਗੜ੍ਹ ਤੋਂ ਸਰਦਾਰ ਹਰਬੰਸ ਸਿੰਘ ਸਿੱਧੂ( 50 ਤੋਂ ਵੱਧ ਵਾਰ ਖੂਨਦਾਨੀ), ਦਲਬੀਰ ਸਿੰਘ ਜਟਾਣਾ,ਵਿਨੋਦ ਗੋਇਲ(ਪਨਸਪ), ਬੀਬੀ ਗੁਰਮੀਤ ਕੌਰ ਅਤੇ ਸਰਦਾਰਨੀ ਜਟਾਨਾ ਵੀ ਖਾਸ ਤੌਰ ਤੇ ਪਹੁੰਚੇ ਹੋਏ ਸਨ।
    ਸੁਸਾਇਟੀ ਦੇ ਪ੍ਰਧਾਨ ਗੁਰਬਰਨ ਸਿੰਘ ਸਹਿਗਲ (ਵਕੀਲ), ਅਤੇ ਜਗਦੀਸ਼ ਸਿੰਘ ਉੱਪ ਪ੍ਰਧਾਨ ਨੇ ਦੱਸਿਆ ਕਿ ਭਾਵੇ ਇਹ ਸਾਡਾ ਪਹਿਲਾ ਕੈਂਪ ਹੈ ਪਰ ਇਸ ਨਾਲ ਲੋਕਾਂ ਵਿਚ ਜਾਗਰੂਕਤਾ ਆਈ ਹੈ ਅਤੇ ਲੋਕਾਂ ਚ ਖੂਨਦਾਨ ਕਰਨ ਪ੍ਰਤੀ ਪਾਇਆ ਜਾਂਦਾ ਡਰ ਨਿਕਲਣ ਕਰਕੇ,ਭਵਿੱਖ ਵਿੱਚ ਹੋਰ ਵੀ ਵੱਡੀ ਗਿਣਤੀ ਚ ਪਿੰਡ ਦੇ ਲੋਕ ਖੂਨਦਾਨ ਕਰਿਆ ਕਰਨਗੇ।ਇਸ ਸੁਸਾਇਟੀ ਨੇ ਜਿੱਥੇ ਮੌਕੇ ਤੇ ਖੂਨਦਾਨੀਆਂ ਦਾ ਸਨਮਾਨ ਕੀਤਾ ਉਥੇ ਸਰਦਾਰ ਅਵਤਾਰ ਸਿੰਘ ਸਾਬਕਾ ਸਰਪੰਚ,ਸਾਧ ਸਿੰਘ ਸਰਪੰਚ,ਸੁਰਿੰਦਰ ਸਿੰਘ,ਦੀਦਾਰ ਸਿੰਘ ਪ੍ਰਧਾਨ ਪਿੰਡ ਡਹਿਰ,ਨਿਰਮਲ ਸਿੰਘ ਨਿੰਮਾ ਅਤੇ ਸ਼੍ਰੀਮਤੀ ਹਰਪਾਲ ਕੌਰ ਪ੍ਰਿੰਸੀਪਲ ਦਸ਼ਮੇਸ਼ ਪਬਲਿਕ ਸਕੂਲ ਪਿੰਡ ਤਿਉੜ ਦਾ ਵੀ ਭਰਵਾਂ ਸਹਿਯੋਗ ਦੇਣ ਲਈ ਧੰਨਵਾਦ ਕੀਤਾ  

    Monday, 9 January 2012

    ਉੜਮੁੜ-41 ਹਲਕੇ ਦੀ ਸਿਆਸਤ ਨੇ ਲਿਆ ਨਵਾਂ ਮੋੜ---ਸਾਬਕਾ ਮੰਤਰੀ ਚੌਧਰੀ ਬਲਵੀਰ ਸਿੰਘ ਮਿਆਣੀ ਨੂੰ ਟਿਕਟ ਨਾ ਦੇਣ ਤੇ ਆਕਾਲੀ ਵਰਕਰਾਂ ਵਿੱਚ ਭਾਰੀ ਰੋਸ

    www.sabblok.blogspot.com

    • ਸਾਬਕਾ ਮੰਤਰੀ ਚੌਧਰੀ ਬਲਵੀਰ ਸਿੰਘ ਮਿਆਣੀ  ਨੂੰ ਟਿਕਟ ਨਾ ਦੇਣ  ਤੇ ਭਾਰੀ ਰੋਸ ਵਿੱਚ ਹਲਕੇ ਦੇ ਆਕਾਲੀ ਵਰਕਰ 



    ਟਾਂਡਾ ਉੜਮੁੜ---ਹਲਕਾ ਉੜਮੁੜ-41 ਤੋਂ ਸਾਬਕਾ ਮੰਤਰੀ ਤੇ ਪੁਰਾਣੇ ਟਕਸਾਲੀ ਨੇਤਾ ਚੌਧਰੀ ਬਲਬੀਰ ਸਿੰਘ ਮਿਆਣੀ ਨੂੰ ਆਕਾਲੀ ਦਲ ਬਾਦਲ ਵਲੋਂ ਪਾਰਟੀ ਟਿਕਟ ਨਾ ਦਿੱਤੇ ਜਾਣ ਕਰਕੇ ਆਕਾਲੀ ਵਰਕਰਾਂ ਨੇ ਭਾਰੀ ਰੋਸ਼ ਮੁਜਾਹਰਾ ਕੀਤਾ। ਜਿਕਰਯੋਗ ਹੈ ਕਿ ਆਕਾਲੀਦਲ ਬਾਦਲ ਵਲੋਂ ਪਾਰਟੀ ਉਮੀਦਵਾਰ ਵਜੋਂ ਅਰਵਿੰਦਰ ਸਿੰਘ ਰਸੂਲਪੁਰ ਨੂੰ ਟਿਕਟ ਦਿੱਤੀ ਗਈ ਹੈ ਜਿਸ ਦਾ ਆਕਾਲੀ ਵਰਕਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਹਲਕੇ ਦੇ ਆਕਾਲੀ ਵਰਕਰਾਂ ਨੇ ਇੱਕ 21 ਮੈਂਬਰੀ ਕਮੇਟੀ ਬਣਾਈ ਹੈ ਜੋ ਅਗਲੀ ਰਣਨੀਤੀ ਤੈਅ ਕਰੇਗੀ। ਇਸ ਰੋਸ ਮੁਜਾਹਰੇ ਵਿੱਚ ਹਲਕੇ ਦੇ ਕਈ ਪਿੰਡਾਂ ਦੇ ਪੰਚਾਂ -ਸਰਪੰਚਾਂ ਅਤੇ ਪੁਰਾਣੇ ਅਕਾਲੀ ਆਗੂਆਂ ਨੈ ਭਾਗ ਲਿਆ।

    Saturday, 7 January 2012

    ਅਮਰਜੀਤ ਸਿੰਘ ਸਾਹੀ ਦੇ ਦਸੂਹਾ ਵਿਖੇ ਦਫਤਰ ਦਾ ਉਦਘਾਟਨ--


    • ਦਫਤਰ ਦੇ ਉਦਘਾਟਨ ਤੋ ਬਾਆਦ ਇਕੱਠ ਨੂੰ ਸੰਬੋਧਨ ਕਰਦੇ ਹੋਏ ਅਮਰਜੀਤ ਸਿੰਘ ਸਾਹੀ ਤੇ ਪਿੱਛੇ ਖੜੇ ਹੋਰ-(ਫੋਟੋ ਨੰ-ਦਸੂਹਾ-ਨਿੱਕੂ-)


    www.sabblok.blogspot.com
    ਦਸੂਹਾ, 7 ਜਨਵਰੀ : (ਸੁਰਜੀਤ ਸਿੰਘ ਨਿੱਕੂ)- ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਝੇ ਉਮੀਦਵਾਰ ਅਮਰਜੀਤ ਸਿੰਘ ਸਾਹੀ ਦੇ ਦਫਤਰ ਦਾ ਉਦਘਾਟਨ ਜੀ.ਟੀ.ਰੋਡ ਦਸੂਹਾ ਸਹੀਦ ਭਗਤ ਸਿੰਘ ਮਾਰਕਿੱਟ ਦੇ ਸਾਹਮਣੇ ਕੀਤਾ ਗਿਆ। ਇਸ ਮੌਕੇ ਤੇ ਵਰਿਦਰ ਸਿੰਘ ਬਾਜਵਾ ਸ੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ,ਜਿਲਾ ਯੂਥ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਬਜੋਤ ਸਿੰਘ ਸਾਬੀ, ਅਮਰੀਕਾ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਮਨਜੀਤ ਸਿੰਘ ਦਸੂਹਾ, ਬਲਜਿੰਦਰ ਹੀਰਾਹਾਰ ਮੀਤ ਪ੍ਰਧਾਨ ਸ੍ਰੋਮਣੀ ਅਕਾਲੀ ਦਲ, ਜਿਲਾ ਭਾਜਪਾ ਦੇ ਦਿਹਾਤੀ ਪ੍ਰਧਾਨ ਉਮੇਸ਼ ਸ਼ਾਕਰ ਵਲੋ ਸਾਝੇ ਤੋਰ ਤੇ ਉਦਘਾਟਨ ਕੀਤਾ ਗਿਆ। ਇਸ ਮੌਕੇ ਅਕਾਲੀ-ਭਾਜਪਾ ਦਲ ਦਸੂਹਾ ਵਧਾਨ ਸਭਾ ਹਲਕੇ ਤੇ ਉਮੀਦਵਾਰ ਅਤੇ ਮੁੱਖ ਸੰਸਦੀ ਸਕੱਤਰ ਅਮਰਜੀਤ ਸਿੰਘ ਸਾਹੀ ਨੇ ਕਿਹਾ ਕਿ ਮੈ ਬਤੋਰ ਸੇਵਾਦਾਰ ਲੋਕਾਂ ਦੀ ਸੇਵਾ ਕਰਦਾ ਆਇਆ ਹਾ ਅਤੇ ਹੁਣ ਫਿਰ ਸੇਵਾ ਭਾਵਨਾ ਨਾਲ ਕੰਮ ਕਰਾਗਾਂ। ਉਨਾ ਕਿਹਾ ਕਿ ਸ਼ਹਿਰਾ ਅਤੇ ਪਿੰਡਾਂ ਵਿਚ  ਉਨਾ ਨੂੰ ਸ਼ਹਿਰਾ ਅਤੇ ਪਿੰਡਾਂ ਵੋਟਰ ਭਾਰੀ ਬਹੁਮਤ ਨਾਲ ਜਿੱਤਾਕੇ ਵਿਧਾਨ ਸਭਾ ਵਿਚ ਭੇਜਣਗੇ। ਇਸ ਮੌਕੇ ਤੇ ਬਲਜਿੰਦਰ ਹੀਰਾਹਾਰ ਮੀਤ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਅਸੀ ਦਸੂਹਾ ਵਿਧਾਨ ਸਭਾ ਦੀ ਸੀਟ ਜਿੱਤਕੇ ਪ੍ਰਕਾਸ਼ ਸਿੰਘ ਬਾਦਲ ਦੀ ਝੋਲੀ ਵਿਚ ਪਾਵਾਗੇ। ਉਨਾ ਕਿਹਾ ਕਿ ਵਿਰੋਧੀਆ ਨੂੰ ਹਾਰ ਦਾ ਮੂੰਹ ਦੇਖਣਾ ਪਵੇਗਾ। ਇਸ ਮੌਕੇ ਤੇ ਰਾਵਿੰਦਰ ਸਿੰਘ ਰਵੀ ਪ੍ਰਧਾਨ ਨਗਰ ਕੌਸ਼ਲ ਦਸੂਹਾ, ਰਿੰਪਾ ਸਰਮਾ ਪ੍ਰੈਸ ਸਕੱਤਰ,ਜਥੇਦਾਰ ਤਾਰਾ ਸਿੰਘ ਸੱਲਾਂ ਐਸ.ਜੀ.ਪੀ.ਸੀ. ਮੈਂਬਰ ਦਸੂਹਾ, ਜਸਜੀਤ ਸਿੰਘ ਥਿਆੜਾ ਚੇਅਰਮੈਨ ਪੰਜਾਬ ਹੈਲਥ ਕਾਰਪੋਰੇਸ਼ਨ, ਸ਼.ਲਖਵਿੰਦਰ ਸਿੰਘ ਲੱਖੀ,ਸੁਰਜੀਤ ਸਿੰਘ ਹਿੰਮਤਪੁਰ,ਸਰਪੰਚ ਧਰਮਪਾਲ ਫਤੇਹਗੜ,ਜੋਗਿੰਦਰ ਸਿੰਘ ਨਿੱਕੂ,ਕੁਲਜੀਤ ਸਿੰਘ ਸਾਹੀ,ਹਰਵਿੰਦਰ ਸਿੰਘ ਲਵਲੀ,ਜਗਪ੍ਰੀਤ ਸਿੰਘ ਸਾਹੀ, ਠਾਕੁਰ ਬਲਦੇਵ ਸਿੰਘ,ਤਰੁਣ ਖੁੱਲਰ ਪ੍ਰਧਾਨ ਯੂਥ ਭਾਜਪਾ ਮੰਡਲ,ਸਰਪੰਚ ਕੁਲਵੀਰ ਸਿੰਘ ਪੱਸੀ,ਖੁਸ਼ਵੰਤ ਸਿੰਘ ਚੀਮਾ,ਹਰਪ੍ਰੀਤ ਸਿੰਘ ਹੁੰਦਲ,ਪ੍ਰਿਸੀਪਲ ਬਲਕੀਸ਼ ਰਾਜ, ਸਮਾਜ ਸੇਵੀ ਭੁਪਿਦਰ ਸਿੰਘ ਜੋਨੀ ਘੁੰਮਣ,ਮਨਿਦਰ ਸਿੰਘ ਜੰਬਾ,,ਵਰਿੰਦਰ ਸਿੰਘ ਸੋਨੂੰ ਸਰਪੰਚ ਅਤੇ ਸਰਕਲ ਪ੍ਰਧਾਨ ਯੂਥ ਅਕਾਲੀ ਦਲ,ਕੋਸ਼ਲਰ ਬੱਬੀ ਡੋਗਰਾ, ਕੌਸ਼ਲਰ ਸਤੀਸ਼ ਘਈ,ਜਸਵੰਤ ਸਿੰਘ ਪੱਪੂ ਭਾਜਪਾ ਪ੍ਰਧਾਨ,ਬਿਕਰਮਜੀਤ ਸਿੰਘ ਬਲੱਗਣ ਆਦਿ ਤੋ ਇਲਾਵਾ ਭਾਰੀ ਗਿਣਤੀ ਵਿਚ ਹਾਜਰ ਸਨ। 

    ਵਿਧਾਨ ਸਭਾ ਚੌਣਾਂ ਦੇ ਮੱਦੇ ਨਜਰ ਦਸੂਹਾ ਪੁਲਿਸ ਵਲੋ ਨਾਕਾਬੰਦੀ ਕਰਕੇ ਸਖਤੀ ਨਾਲ ਚੈਕਿੰਗ ----


    • ਸਥਾਨਿਕ ਬਲੱਗਣ ਚੌਕ ਵਿਖੇ ਨਾਕਾ ਲਗਾਕੇ ਵਾਹਨਾਂ ਦੀ ਚੈਕਿੰਗ ਕਰਦੇ ਹੋਏ ਨਾਇਬ ਤਹਿਸੀਲਦਾਰ ਨਿਰਮਲ ਸਿੰਘ ਅਤੇ ਐਸ.ਐਚ.ਓ .ਦਸੂਹਾ ਉਂਕਾਰ ਸਿੰਘ ਬਰਾੜ ਤੇ ਹੋਰ-(ਫੋਟੋ -ਦਸੂਹਾ-ਨਿੱਕੂ-)

    www.sabblok.blogspot.com 
    ਦਸੂਹਾ,7 ਜਨਵਰੀ (ਸੁਰਜੀਤ ਸਿੰਘ ਨਿੱਕੂ)-- ਵਿਧਾਨ ਸਭਾ ਚੌਣਾਂ ਦੇ ਮੱਦੇ ਨਜਰ ਦੇਖਦੇ ਹੋਏ ਦਸੂਹਾ ਪੁਲਿਸ ਵਲੋ ਨਾਇਬ ਤਹਿਸੀਲਦਾਰ ਨਿਰਮਲ ਸਿੰਘ ਦੀ ਹਾਜਰੀ ਵਿਚ ਕਿਸੇ ਅਨੋਹਣੀ ਨੂੰ ਰੋਕਣ ਲਈ ਥਾ-ਥਾਂ ਤੇ ਬੜੀ ਸਖਤੀ ਨਾਲ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ ਇਸ ਠੰਡੇ ਮੌਸਮ ਵਿਚ ਬਾਰਿਸ਼ ਵੀ ਹੋ ਰਹੀ ਸੀ ਜਿਸ ਵਿਚ ਪੁਲਿਸ ਵਲੋ  ਨਾਕਾਬੰਦੀ ਕਰਕੇ ਲੌਕਾਂ ਦੀਆ ਗੱਡੀਆ-ਮੋਟਰ ਸਾਇਕਲ ਚੈਕਿੰਗ ਕਰਨ ਤੇ ਆਮ ਜਨਤਾ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਤੇ ਦਸੂਹਾ ਹਲਕਾ ਦੇ ਪੀ.ਪੀ.ਪੀ.ਦੇ ਉਮੀਦਵਾਰ ਭੁਪਿੰਦਰ ਸਿੰਘ ਘੁੰਮਣ ਅਤੇ ਕਾਂਗਰਸ ਉਮੀਦਵਾਰ ਰਾਮੇਸ਼ ਚੰਦਰ ਡੋਗਰਾ ਦੀ ਗੱਡੀ ਦੀ ਵੀ ਚੈਕਿੰਗ ਕੀਤੀ ਗਈ। ਇਸ ਮੌਕੇ ਤੇ ਐਸ.ਐਚ.ਓ .ਦਸੂਹਾ ਉਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਪੁਲਿਸ ਜੋ ਵੀ ਕੰਮ ਕਰਦੀ ਹੈ ਉਹ ਚੌÎਣ ਕਮਿਸਨਰ ਦੀਆ ਹਦਾਇਤਾਂ ਅਨੁਸਾਰ ਕੰਮ ਕਰਦੀ ਹੈ। ਪੁਲਿਸ ਵਲੋ ਲਗਾਏ ਨਾਕੇ ਤੇ ਵਾਹਨਾਂ ਦੀ ਚੈਕਿੰਗ ਲਈ ਰੋਕੇ ਗਏ ਲੋਕਾ ਨੇ ਚੌਣ ਕਮਿਸਨਰ ਤੋ ਮੰਗ ਕੀਤੀ ਕਿ ਪੁਲਿਸ ਵਲੋ ਕੀਤੀ ਗਈ ਸਖਤੀ ਨੂੰ ਘਟਾਇਆ ਜਾਵੇ ਤਾ ਜੋ ਆਮ ਆਦਮੀ ਨੂੰ ਪੁਲਿਸ ਵਲੋ ਲਗਾਏ ਜਾਦੇ 24-24 ਘੰਟੇ ਦੇ ਨਾਕਿਆ ਤੋ ਰਾਹਤ ਮਿਲ ਸਕੇ। ਇਸ ਮੌਕੇ ਤੇ ਐਸ.ਡੀ.ਐਮ.ਦੇ ਰੀਡਰ ਨਿਰਮਲ ਸਿੰਘ ਕੰਗ ਨਾਲ ਸਨ।


     

    ਗਣਤੰਤਰ ਦਿਵਸ ਧੂਮਧਾਮ ਨਾਲ ਮਨਾਉਣ ਸਬੰਧੀ ਉਪਮੰਡਲ ਦਫਤਰ ਦਸੂਹਾ ਵਿਖੇ ਮੀਟਿੰਗ--

    • ਐਸ.ਡੀ.ਐਮ.ਉਮਾ ਸ਼ੰਕਰ ਗੁਪਤਾ ਪੀ.ਪੀ.ਐਸ. ਮੀਟਿੰਗ ਵਿਚ ਗੱਲਬਾਤ ਕਰਦੇ ਹੋਏ-(ਫੋਟੋ -ਦਸੂਹਾ-ਨਿੱਕੂ-)


    www.sabblok.blogspot.com
    ਦਸੂਹਾ,7 ਜਨਵਰੀ (ਸੁਰਜੀਤ ਸਿੰਘ ਨਿੱਕੂ)-- ਉਪਮੰਡਲ ਪੱਧਰ ਤੇ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਉਣ ਸਬੰਧੀ ਅੱਜ ਸਥਾਨਿਕ ਉਪਮੰਡਲ ਦਫਤਰ ਵਿਖੇ ਇਕ ਮੀਟਿੰਗ ਐਸ.ਡੀ.ਐਮ.ਉਮਾ ਸ਼ੰਕਰ ਗੁਪਤਾ ਪੀ.ਪੀ.ਐਸ. ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਸਕੂਲਾ ਕਾਲਜਾ ਦੇ ਮੁੱਖੀ ਹਾਜਰ ਹੋਏ। ਮੀਟਿੰਗ ਵਿਚ ਵਿਸ਼ੇਸ ਤੋਰ ਤੇ ਤਹਿਸੀਲਦਾਰ ਅਮਨਪਾਲ ਸਿੰਘ,ਡੀ.ਐਸ.ਪੀ.ਮਹਿੰਦਰ ਸਿੰਘ, ਨਾਇਬ ਤਹਿਸੀਲਦਾਰ ਨਿਰਮਲ ਸਿੰਘ ਦਸੂਹਾ, ਨਾਇਬ ਤਹਿਸੀਲਦਾਰ ਹਰਕਰਮ ਸਿੰਘ ਟਾਂਡਾ, ਨਾਇਬ ਤਹਿਸੀਲਦਾਰ ਮੋਹਨ ਲਾਲ ਗੜ•ਦੀਵਾਲਾ ਆਦਿ ਸ਼ਾਮਲ ਹੋਏ। ਐਸ.ਡੀ.ਐਮ.ਉਮਾ ਸ਼ੰਕਰ ਗੁਪਤਾ ਪੀ.ਪੀ.ਐਸ.ਦਸੂਹਾ ਨੇ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਉਣ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਅਤੇ ਉਨਾ ਕਿਹਾ ਕਿ ਇਸ ਮੌਕੇ ਤੇ ਅਯੋਜਿਤ ਕੀਤੇ ਜਾਣ ਵਾਲੇ ਸਮਾਰੋਹ ਲਈ ਸਲੈਕਸ਼ਨ 16 ਜਨਵਰੀ 2012 ਸਰਕਾਰੀ ਸੀਨੀਅਰ ਸਕੈਡਰੀ  ਸਕੂਲ ਦਸੂਹਾ ਵਿਖੇ ਸਵੇਰੇ 10 ਵਜੇ ਕੀਤੀ ਜਾਵੇਗੀ। ਰਿਹਰਸਲਾਂ ਦੀ ਮਿਤੀ 20,21ਅਤੇ 22 ਜਨਵਰੀ ਨੂੰ ਪੰਚਾਇਤ ਸੰਮਤੀ ਸਟੇਡੀਅਮ ਵਿਖੇ ਸਵੇਰੇ 10 ਵਜੇ ਤੋ ਹੋਣਗੀਆ ਅਤੇ 24 ਜਨਵਰੀ ਨੂੰਫੁੱਲ ਡਰੈਸ ਰਿਹਰਸਲ ਹੋਵੇਗੀ। ਇਸ ਮੌਕੇ ਤੇ ਡੀ.ਐਫ.ਓ.ਉਂਕਾਰ ਸਿੰਘ ਸੰਧਰ,ਐਸ.ਐਮ.ਓ . ਡਾ.ਨਾਰੇਸ਼ ਕਾਂਸਰਾਂ,ਏ.ਐਫ.ਐਸ.ਓ .ਉਮ ਪ੍ਰਕਾਸ਼ ਭਗਤ, ਜੋਗਿੰਦਰ ਸਿੰਘ ਇੰਸਪੈਕਟਰ ਫੂਡ ਸਪਲਾਈ, ਮਨਜੀਤ ਸਿੰਘ ਐਸ.ਡੀ.ਓ .ਬੀ.ਐਡ ਆਰ ਟਾਂਡਾ,ਪ੍ਰੇਮ ਕੁਮਾਰ ਸਰਮਾ,ਡਾ.ਗਰੀਸ਼ ਸ਼ਰਮਾ,ਪ੍ਰਿੰਸੀਪਲ ਫਕੀਰ ਚੰਦ, ਹੈਡਮਿਸਟ੍ਰੈਸ ਕਾਵਿਤਾ ,ਥਾਣਾ ਮੁੱਖੀ ਉਂਕਾਰ ਸਿੰਘ ਬਰਾੜ,ਈ.ਓ .ਦਸੂਹਾ ਤੇਜਿੰਦਰ ਸਿੰਘ,ਡਾ.ਮੁਜੈਲ ਸਿੰਘ ਐਗਰੀਕਲਚਰ ਡਿਵੈਲਪਮੈਟ ਅਫਸਰ, ਪ੍ਰਿੰਸੀਪਲ ਨਵਦੀਪ ਵਿਰਕ,ਸੀ.ਡੀ.ਪੀ.ਓ .ਕੁਲਵੰਤ ਕੌਰ,ਮਾਸਟਰ ਚਮਨ ਲਾਲ,ਪੀ.ਟੀ.ਅਮਰੀਕ ਸਿੰਘ ਆਦਿ ਤੋ ਇਲਾਵਾ ਵੱਖ-ਵੱਖ ਵਿਭਾਗਾਂ  ਅਤੇ  ਸਕੂਲਾਂ ਕਾਲਜਾਂ ਦੇ ਮੁੱਖ ਹਾਜਰ ਸਨ।

    Thursday, 5 January 2012

    ਡਾ: ਭਾਨ ਗਰਗ ਦੀ ਕਲਮ ਤੋਂ----ਸਤਿਕਾਰ੍ਯੋਗ ਪੰਜਾਬੀ ਵੋਟਰੋ

    www.sabblok.blogspot.com

    ਸਤਿਕਾਰ੍ਯੋਗ ਪੰਜਾਬੀ ਵੋਟਰੋ,

    ਚੋਣਾਂ ਦਾ ਐਲਾਨ ਹੋ ਚੁਕਾ ਹੈ ਅਤੇ ਤੁਸੀਂ ਇਹ ਸੋਚਦੇ ਹੋਵੋਂਗੇ ਕੇ NRI ਮਨਪ੍ਰੀਤ ਅਤੇ ਉਸਦੀ ਪਾਰਟੀ ਦੇ ਦੀਵਾਨੇ ਕਿਓਂ ਹਨ. ਦੋਸਤੋ ਅਸੀਂ ਹਿੰਦੋਸ੍ਤਾਨ ਮੂਲ ਦੇ ਨਾਗਰਿਕ ਲੰਮੇ ਸਮੇਂ ਤੋਂ ਵਿਕਸਤ ਦੇਸ਼ਾਂ ਦੇ ਢਾਂਚੇ ਵਿਚ ਵਿਚਰ ਰਹੇ ਹਾਂ ਅਤੇ ਅਸੀਂ ਇਸ ਢਾਂਚੇ ਨੂੰ ਸਮਝਣ ਅਤੇ ਪਰਖਣ ਦੀ ਕੋਸ਼ਿਸ਼ ਵੀ ਕੀਤੀ ਹੈ। ਮੈਂ ਪਿਛਲੇ 15 ਸਾਲਾਂ ਤੋਂ ਕਨੇਡਾ ਅਤੇ ਅਮਰੀਕਾ ਦੇ ਵਧਿਆ ਰਾਜ ਪ੍ਰਬੰਧ ਦਾ ਅਨੰਦੁ ਮਾਣਿਆ ਹੈ ਅਤੇ ਮੈਨੂੰ ਇਸ ਵਿਚ ਕੋਈ ਵੱਡੀ ਤਰੁਟੀ ਨਜਰ ਨਹੀਂ ਆਈ। ਪਰ ਇਸਦੇ ਬਿਲਕੁਲ ਉਲਟ ਮੈਂ ਆਪਣੀ ਜਿੰਦਗੀ ਦੇ ਪਹਲੇ 30 ਦੁਖਦਾਈ ਸਾਲ ਪੰਜਾਬੀ ਰਾਜ ਭਾਗ ਦੇ ਗਲੇ-ਸਢ਼ੇ ਰਿਸ਼ਵਤ ਖੋਰ ਢਾਂਚੇ ਵਿਚ ਗੁਜਾਰੇ ਅਤੇ ਅੰਤ ਵਿਚ ਇਹ ਢਾਂਚਾ ਨਹੀਂ ਬਲਕਿ ਕਲਾਸ 1 ਸਰਕਾਰੀ ਨੋਕਰੀ ਛੱਡ ਕੇ ਕਨੇਡਾ ਆ ਕੇ ਚੋੰਕੀਦਾਰੀ (Security Guard)ਦੀ ਨੋਕਰੀ ਕਰਨ ਨੂੰ ਤਰਜੀਹ ਦਿੱਤੀ। ਭਾਵੇਂ ਮੈਂ ਕਨੇਡਾ ਵਿਚ ਦੋ ਸਾਲ ਬਾਅਦ ਵੇਟਨਰੀ ਡਾਕਟਰ ਬਣਨ ਵਿਚ ਕਾਮਯਾਬ ਹੋ ਗਿਆ ਪਰ ਜੇ ਮੈਨੂ ਸਾਰੀ ਜਿੰਦਗੀ ਚੋੰਕੀਦਾਰ ਦੀ ਨੋਕਰੀ ਵੀ ਕਰਨੀ ਪੈਂਦੀ ਮੈਂ ਤਾਂ ਵੀ ਪੰਜਾਬ ਦੇ ਇਸ ਢਾਂਚੇ ਵਿਚ ਵਾਪਸ ਆ ਕੇ ਫਿਟ ਹੋਣ ਵਾਰੇ ਸੁਪਨੇ ਵਿਚ ਵੀ ਨਹੀਂ ਸੋਚ ਸਕਦਾ ਸੀ। ਤੁਸੀਂ ਸੋਚਦੇ ਹੋਵੋਂਗੇ ਕੇ ਭਾਰਤ ਵਿਚ ਵੀ ਉਹੀ ਲੋਕਤੰਤਰ ਹੈ ਜੋ ਕਨੇਡਾ ਵਿਚ, ਪਰ ਸਚ ਮਨਿਓਂ ਇਹਨਾ ਦੋਨਾਂ ਢਾਂਚਿਆਂ ਵਿਚ ਕੁਝ ਵੀ ਸਾਂਝਾ ਨਹੀਂ। ਇਕ ਬੈੰਕ ਵਿਚ ਖਾਤਾ ਖੋਲਣ, ਕੋਈ ਲਾਇਸੰਸ ਲੈਣ ਜਾਂ ਪੁਲਿਸ ਨਾਲ ਨਿਪਟਨ ਤੋਂ ਲਗ ਕੇ ਕੋਰਟ-ਕਚੇਹਰੀਆਂ ਤਕ ਦਾ ਸਾਰਾ ਸਫ਼ਰ ਪੰਜਾਬ ਵਿਚ ਅਤਿ ਦੁਖਦਾਈ ਅਤੇ ਕਨੇਡਾ ਵਿਚ ਅਤਿ ਸੋਖਾ ਹੈ।

    ਇਹ ਹੈ ਮੇਰੀ ਭਾਰਤ ਅਤੇ ਕਨੇਡਾ ਦੀ ਤੁਲਣਾ:
    ਕੈਨੇਡਾ ਇਕ ਅਸਲੀ ਲੋਕਤੰਤਰ ਹੈ, ਭਾਰਤ ਵਾਂਗ ਝੂਠਾ ਲੋਕਤੰਤਰ ਨਹੀਂ।
    ਇਥੇ ਕਾਨੂਨ ਦਾ ਰਾਜ ਹੈ, ਡੰਡੇ ਦਾ ਨਹੀਂ।
    ਇਥੇ ਹਰ ਇਕ ਨੂੰ ਇਨਸਾਫ਼ ਮਿਲਦਾ ਹੈ, ਭਾਰਤ ਵਾਂਗ ਇਨਸਾਫ਼ ਵਿਚ ਉਮਰ ਭਰ ਦੀ ਦੇਰੀ ਨਹੀਂ ਕੀਤੀ ਜਾਂਦੀ, ਤੇ ਨਾਂ ਹੀ ਇਨਸਾਫ਼ ਵੇਚਿਆ ਜਾਂਦਾ ਹੈ।
    ਜੇ ਅਸੀਂ ਕਿਸੇ ਵੀ ਮੁਸੀਬਤ ਵਿਚ ਹੋਈਏ ਤਾਂ ਅਸੀਂ ਪੁਲਿਸ ਦੇਖਦੇ ਹੀ ਸੁਰਖਿਅਤ ਮਹਿਸੂਸ ਕਰਦੇ ਹਨ ਪਰ ਪੰਜਾਬ ਵਿਚ ਪੁਲਿਸ ਦੇਖਦੇ ਹੀ ਮੁਸੀਬਤ ਦਾ ਅਹਸਾਸ ਹੋ ਜਾਂਦਾ ਹੈ।
    ਇਥੇ ਰੋਜਗਾਰ ਦੇ ਮੌਕੇ ਹਰ ਇਕ ਲਈ ਹਨ, ਸਿਰਫ ਤਾਕਤਵਾਰ ਲੋਕਾਂ ਲਈ ਨਹੀਂ।
    ਇਥੇ ਘੱਟ ਗਿਣਤੀ ਵਾਲੇ ਲੋਕ ਮੇਹ੍ਫੂਜ ਹਨ, ਭਾਰਤ ਦੀ ਤਰਾਂ ਰਾਜਧਾਨੀ ਵਿਚ ਕਤਲ ਨਹੀਂ ਕੀਤੇ ਜਾਂਦੇ।
    ਸਾਡੀ ਅਫਸਰਸ਼ਾਹੀ ਸਾਡੀਆਂ ਮੁਸ਼ਕਲਾਂ ਹੱਲ ਕਰਨ ਲਈ ਹੈ, ਨਾ ਕੇ ਭਾਰਤ ਵਾਂਗ ਸਾਨੂੰ ਪਰੇਸ਼ਾਨ ਕਰਨ ਲਈ।
    ਸਾਡੇ ਮਨੁਖੀ ਹਕਾਂ ਦੇ ਹਕ ਵਿਚ ਬੋਲਣ ਵਾਲੇ ਲੋਕਾਂ ਦੀ ਇੱਜ਼ਤ ਹੈ, ਜਸਵੰਤ ਸਿੰਘ ਖਾਲੜਾ ਵਾਂਗ ਕਤਲ ਨਹੀਂ ਕੀਤੇ ਜਾਂਦੇ
    ਸਾਡੇ ਸ਼ਹੀਦਾਂ ਦਾ ਪੂਰਾ ਸਨਮਾਨ ਕੀਤਾ ਜਾਂਦਾ ਹੈ, ਤੁਹਾਡੇ ਵਾਂਗ ਕਫ੍ਨਾਂ ਦੀ ਖ਼ਰੀਦ ਵਿਚ ਪੈਸੇ ਨਹੀਂ ਖਾਧੇ ਜਾਂਦੇ।
    ਸਾਡਾ ਟੇਕ੍ਸ ਦਾ ਪੈਸਾ ਸਾਡੀਆਂ ਸਹੂਲਤਾਂ ਲਈ ਖਰਚ ਹੁੰਦਾ ਹੈ, ਸਵਿਸ ਬੈੰਕਾਂ ਵਿਚ ਨਹੀਂ ਜਾਂਦਾ, ਨੇਤਾਵਾਂ ਦੇ 5 ਸਟਾਰ ਉਸਾਰਨ ਵਾਸਤੇ ਨਹੀਂ।
    ਇਥੇ ਸਿਆਸਤ ਸਾਫ਼ ਸੁਥਰੀ ਹੈ ਭਾਰਤ ਵਾਂਗ ਗੰਦਾ ਧੰਦਾ ਨਹੀਂ।
    ਇਥੇ ਵਿਖਾਵਾਕਾਰੀਆਂ ਨੂੰ ਗਲ ਕਹਨ ਦਾ ਮੌਕਾ ਦਿੱਤਾ ਜਾਂਦਾ ਹੈ ਅਤੇ ਗਲ ਸੁਨੀ ਜਾਂਦੀ ਹੈ, ਪੰਜਾਬ ਵਾਂਗ ਉਹਨਾ ਨੂੰ ਪੁਲਸ ਦੋਵਾਰਾ ਕੁਟਿਆ ਨਹੀ ਜਾਂਦਾ।
    ਸਾਡੇ ਸੁਪਨੇ ਪੂਰੇ ਹੁੰਦੇ ਹਨ , ਭਾਰਤ ਵਾਂਗ ਟੁਟਦੇ ਨਹੀਂ।
    ਸਾਡਾ ਮੀਡਿਆ ਆਜਾਦ ਹੈ , ਪੰਜਾਬ ਵਾਂਗ ਇਕ ਪਾਰਟੀ ਦਾ ਖਰੀਦਿਆ ਹੋਇਆ ਨਹੀਂ।(ਪੰਜਾਬ ਟੂਡੇ PTC)
    ਸਾਡੀਆਂ ਚੋਣਾਂ ਆਜ਼ਾਦ ਅਤੇ ਨਿਰਪੱਖ ਹੁੰਦੀਆਂ ਹਨ , ਭਾਰਤ ਵਾਂਗ ਤਾਕਤ ਅਤੇ ਪੈਸੇ ਨਾਲ ਨਹੀਂ ਜਿਤੀਆਂ ਜਾਂਦੀਆਂ।

    ਭਾਵੇਂ ਮੇਰੇ ਉੱਪਰ ਲਿਖੇ ਬਹੁਤ ਸਾਰੇ ਫ਼ਰਕ ਨਜਰ ਆਉਂਦੇ ਹਨ ਪਰ ਇਹਨਾਂ ਸਾਰਿਆਂ ਦਾ ਮੁੱਖ ਕਾਰਣ ਸਿਰਫ ਇੱਕ ਹੀ ਹੈ, ਓਹ ਹੈ ਕਾਨੂਨ ਦਾ ਰਾਜ, ਜੋ ਕਨੇਡਾ ਵਿਚ ਹੈ ਅਤੇ ਪੰਜਾਬ ਵਿਚ ਨਹੀਂ ਜੇ ਪੰਜਾਬ ਵਿਚ ਕਾਨੂੰਨ ਦਾ ਰਾਜ ਲਾਗੂ ਹੋ ਜਾਵੇ ਤਾਂ ਇਹ ਪੈਰਿਸ ਜਾਂ ਕੈਲੀਫੋਰਨੀਆ ਨਾਲੋਂ ਵੀ ਅੱਗੇ ਲੰਘ ਸਕਦਾ ਹੈ। ਕਿਓੰਕੇ ਪੰਜਾਬੀ, ਗੋਰਿਆਂ ਨਾਲੋਂ ਵੱਧ ਮਿਹਨਤਕਸ਼ ਕੌਮ ਹੈ। ਜੇ ਅਸੀਂ ਸਿਆਸਤਦਾਨਾ ਦੀ ਗਲ ਕਰੀਏ ਤਾਂ ਇਹ ਵੀ ਵਹੁਤ ਵਖਰੇ ਹਨ। ਮੈਂ ਕੋਈ ਵੀ ਪੰਜਾਬੀ ਸਿਆਸਤਦਾਨ ਨਹੀ ਦੇਖਿਆ ਜੋ ਸਾਡੇ ਸਿਆਸਤਦਾਨਾਂ ਨਾਲ ਮੇਲ ਖਾਂਦਾ ਹੋਵੇ, ਸਿਰਫ ਇਕ ਮਨਪ੍ਰੀਤ ਬਾਦਲ ਹੀ ਹੈ ਜੋ ਸਿਰਫ ਮੇਲ ਹੀ ਨਹੀਂ ਖਾਂਦਾ ਸਗੋਂ ਇਹਨਾ ਵਾਂਗ ਬਿਨਾਂ ਕਿਸੇ ਸੁਰਖਿਆ ਤੋਂ ਲੋਕਾਂ ਵਿਚ ਵਿਚਰਦਾ ਹੈ।
    ਜੇ ਪੰਜਾਬ ਨੂੰ ਇਕ ਮਰੀਜ ਮਨ ਲਿਆ ਜਾਵੇ ਤਾਂ ਮਨਪ੍ਰੀਤ ਨੇ ਇਕ ਚੰਗੇ ਡਾਕਟਰ ਵਾਂਗ ਇਸਦਾ ਡਾਇਆਗ੍ਨੋਸਿਸ( ਬਿਮਾਰੀ ਦਾ ਕਾਰਣ ਲੱਭ) ਕਰ ਲਿਆ ਹੈ ਜੋ ਹੈ 'ਕਾਨੂੰਨ ਦੇ ਰਾਜ ਦੀ ਘਾਟ'। ਇਕ ਮਰੀਜ ਦਾ ਇਲਾਜ ਕਰਨ ਲਈ ਇਲਾਜ ਨਾਲੋਂ ਡਾਇਆਗ੍ਨੋਸਿਸ ਹੀ ਜਿਆਦਾ ਜਰੂਰੀ ਹੁੰਦਾ ਹੈ। ਮਨਪ੍ਰੀਤ ਨੇ ਇਹ ਇਲਾਜ਼ ਕਰਨ (ਕਾਨੂੰਨ ਦਾ ਰਾਜ ਲਾਗੂ ਕਰਨ) ਦਾ ਭਰੋਸਾ ਵੀ ਦਿੱਤਾ ਹੈ। ਭਾਵੇ ਪੰਜਾਬ ਦੀਆਂ ਦੋਨੋ ਪਾਰਟੀਆਂ (ਅਕਾਲੀ ਦਲ ਅਤੇ ਕਾਂਗਰਸ) ਨੇ ਪੰਜਾਬ ਨੂੰ ਕੈਲੀਫੋਰਨੀਆ ਜਾ ਪੇਰਿਸ ਬਣਾਉਣ ਦਾ ਵਾਦਾ ਕਈ ਵਾਰੀ ਕੀਤਾ ਪਰ ਮੈਨੂੰ ਪੰਜਾਬ ਅਫਗਾਨਿਸਤਾਨ ਬਣਦਾ ਨਜਰ ਆ ਰਿਹਾ ਹੈ। ਮੈਂ ਨਹੀਂ ਮੰਨਦਾ ਕੇ ਇਹਨਾ ਦੋਨੋ ਪਾਰਟੀਆਂ ਨੂੰ ਇਹ ਪਤਾ ਨਹੀਂ ਕੇ ਕਾਨੂਨ ਦਾ ਰਾਜ ਲਿਆਉਣ ਨਾਲ ਹੀ ਪੰਜਾਬ ਤਰੱਕੀ ਕਰ ਸਕਦਾ ਹੈ। ਪਰ ਫੇਰ ਵੀ ਪਿਛਲੇ 20 ਸਾਲਾਂ ਵਿਚੋਂ ਇਹਨਾ ਦੋਨਾਂ ਨੂ 10 -10 ਸਾਲ ਮੌਕਾ ਮਿਲਿਆ ਪਰ ਇਹਨਾ ਦੀ ਮਾੜੀ ਨੀਯਤ ਅਤੇ ਪੈਸੇ ਦਾ ਲਾਲਚ ਕਰਕੇ ਇਹਨਾ ਨੇ ਪੰਜਾਬ ਦਾ ਕੁਝ ਨਹੀਂ ਸਵਾਰਿਆ।
    ਇਹਨਾਂ ਤੋਂ ਭਵਿਖ ਵਿਚ ਕੁਝ ਸਵਾਰਨ ਦੀ ਆਸ ਵੀ ਕਿਵੇਂ ਰੱਖੀ ਜਾ ਸਕਦੀ ਹੈ। ਜੇ ਸਾਡਾ ਵੱਸ ਚਲਦਾ ਤਾਂ ਅਸੀਂ NRI ਤਾਂ ਮਨਪ੍ਰੀਤ ਨੂੰ ਸਰਬਸੰਮਤੀ ਨਾਲ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੰਦੇ। ਪਰ ਇਹ ਹੱਕ ਤਾਂ ਤੁਹਾਡੇ ਕੋਲ ਹੈ। ਦੋਸਤੋ ਤੁਸੀਂ ਇਹ ਵੀ ਸੋਚਦੇ ਹੋਵੋਗੇ ਕੇ ਅਸੀਂ ਪੰਜਾਬ ਛੱਡ ਕੇ ਜਾ ਚੁੱਕੇ ਹਾਂ, ਪਰ ਫਿਰ ਵੀ ਪੰਜਾਬ ਵਾਰੇ ਕਿਓਂ ਸੋਚਦੇ ਹਾਂ?
    ਵਿਸ਼ਵਾਸ ਕਰਿਓ, ਅਸੀਂ ਬਹੁਤ ਸਾਰੇ ਪੜੇ ਲਿਖੇ ਪੰਜਾਬੀ ਆਪਣੇ ਆਪ ਨੂੰ ਦੇਸ਼-ਧਰੋਹੀ ਮੰਨਦੇ ਹਾਂ ਭਾਵੇਂ ਕਿ ਸਾਨੂੰ ਦੇਸ਼-ਧਰੋਹੀ ਬਣਨ ਲਈ ਇਹਨਾ ਸਿਆਸਤਦਾਨਾਂ ਨੇ ਹੀ ਮਜਬੂਰ ਕੀਤਾ। ਅਸੀਂ ਆਪਣੀ ਪੜਾਈ ਪੰਜਾਬ ਦੇ ਸਕੂਲਾਂ ਅਤੇ ਯੂਨੀਵਰਸਟੀਆਂ ਤੋਂ ਕੀਤੀ ਪਰ ਸੇਵਾ ਅਸੀਂ ਕਨੇਡਾ ਦੀ ਕਰ ਰਹੇ ਹਾਂ। ਅਸੀਂ ਇਹ ਪੰਜਾਬ ਦਾ ਕਰਜਾ ਤੁਹਾਨੂੰ ਪੰਜਾਬ ਵਿਚ ਵਧੀਆ ਰਾਜ ਪਰਬੰਧ ਸਥਾਪਿਤ ਕਰਨ ਵਿਚ ਤੁਹਾਡੀ ਮਦਦ ਕਰਕੇ ਮੋੜਨਾ ਚਾਹੁੰਦੇ ਹਾਂ।
    ਮੈਂ ਆਸ ਕਰਦਾ ਹਾਂ ਕੇ ਤੁਸੀਂ ਇਸ ਮਸਲੇ ਨੂੰ ਸੰਜੀਦਗੀ ਨਾਲ ਸੋਚ ਸਮਝ ਕੇ ਇਸ ਮਸਲੇ ਨੂੰ ਹਲ ਕਰਨ ਲਈ ਆਪਣੀ ਵੋਟ ਸਾਂਝੇ ਮੋਰਚੇ ਦੇ ਯੋਗ ਉਮੀਦਵਾਰਾਂ ਨੂੰ ਹੀ ਪਾਵੋੰਗੇ। ਭਾਵੇਂ ਸਾਡੇ ਲਈ ਰੁਝੇਵਿਆਂ ਵਾਲੀ ਜਿੰਦਗੀ ਵਿਚੋਂ ਸਮਾਂ ਕਢ ਕੇ ਤੁਹਾਡੇ ਕੋਲ ਆਓਣਾ ਮੁਸ਼ਕਿਲ ਹੈ ਪਰ ਫਿਰ ਵੀ ਬਹੁਤ ਸਾਰੇ NRI ਪੰਜਾਬ ਆਉਣਗੇ, ਉਮੀਦ ਹੈ ਕੇ ਤੁਸੀਂ ਇਹਨਾ ਦੀ ਗੱਲ ਧਿਆਨ ਨਾਲ ਸੁਣੋਗੇ ਅਤੇ ਸਾਡੇ ਤਜਰਬੇ ਦੇ ਕਾਰਨ ਸਾਡੇ ਤੇ ਭਰੋਸਾ ਕਰੋਗੇ i

    ਆਓ ਅਸੀਂ ਰਲ ਮਿਲ ਕੇ ਪੰਜਾਬ ਦੇ ਉਜਵਲ ਭਵਿਖ ਲਈ ਮਨਪ੍ਰੀਤ ਨੂੰ ਪੰਜਾਬ ਦਾ ਮੁਖ ਮੰਤਰੀ ਬਣਾਈਏ ਅਤੇ ਪੰਜਾਬ ਨੂੰ ਫਿਰ ਤੋਂ ਤਰੱਕੀ ਦੀਆਂ ਲੀਹਾਂ ਤੇ ਪਾਈਏ.
    ਧੰਨਵਾਦ ਸਹਿਤ

    ਡਾ: ਭਾਨ ਗਰਗ

    Sunday, 1 January 2012

    ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਜ਼ਬਰਦਸਤ ਝਟਕਾ----ਫ਼ਤਹਿਗੜ੍ਹ ਸਾਹਿਬ ਤੋਂ ਮੌਜੂਦਾ ਵਿਧਾਇਕ ਦੀਦਾਰ ਸਿੰਘ ਭੱਟੀ ਨੇ ਆਪਣੇ ਸਮਰਥਕਾਂ ਸਮੇਤ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦਿੱਤਾ

    ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਕੀਤਾ ਐਲਾਨ  
    www.sabblok.blogspot.com
    ਫ਼ਤਹਿਗੜ੍ਹ ਸਾਹਿਬ(ਐਚ .ਸੰਧੂ )----ਹਲਕਾ ਫ਼ਤਹਿਗੜ੍ਹ ਸਾਹਿਬ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਉਸ ਵੇਲੇ ਜ਼ਬਰਦਸਤ ਝਟਕਾ ਲੱਗਾ ਜਦੋਂ ਹਲਕਾ ਸਰਹਿੰਦ ਦੇ ਮੌਜੂਦਾ ਵਿਧਾਇਕ ਦੀਦਾਰ ਸਿੰਘ ਭੱਟੀ ਨੇ ਆਪਣੇ ਸਮਰਥਕਾਂ ਸਮੇਤ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦਿੰਦੇ ਹੋਏ ਆਜ਼ਾਦ ਉਮੀਦਵਾਰ ਵਜੋਂ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ ਕੰਮ ਕਾਰ ਕਰਨ ਦੀ ਸਖ਼ਤ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਦੇ ਕੰਮ ਕਰਨ ਦਾ ਤਰੀਕਾ ਆਪ ਹੁਦਰਾਪਨ ਹੈ ਤੇ ਪਾਰਟੀ ਵਿਚ ਲੋਕਤੰਤਰੀ ਨਹੀਂ ਰਿਹਾ ਹੈ। ਜਿਸ ਕਾਰਨ ਉਨ੍ਹਾਂ ਨੇ ਪਾਰਟੀ ਨੂੰ ਤਿਲਾਂਜਲੀ ਦੇ ਦਿੱਤੀ ਹੈ । ਉਨ੍ਹਾਂ ਕਿਹਾ ਕਿ ਉਹ ਪਿਛਲੇ ਦੋ ਤਿੰਨ ਦਿਨਾਂ ਤੋਂ ਹਲਕੇ ਦੇ ਵੋਟਰਾਂ ਨਾਲ ਸੰਪਰਕ ਕਰ ਰਹੇ ਸਨ ਤੇ ਉਨ੍ਹਾਂ ਨੇ ਆਪਣੇ ਵਰਕਰਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਕੇ ਹੀ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕੀਤਾ ਹੈ। 

    ਪੁਰਾਣੇ ਪੰਜਾਬੀ ਗੀਤਾਂ ਦੇ ਵੀਡੀਓ ਦੇਖੋ ---


    ADVERTISEMENT.......CHAIN OF DIPS INSTITUTES

    www.sabblok.blogspot.com

    ਈਸ਼ਵਰ ਚੰਦਰ ਨੂੰ ਲੁਧਆਿਣਾ ਦੇ ਪੋਲਿਸ ਕਮਸ਼ਿਨਰ ਨਿਯੁਕਤ ਕੀਤਾ

    www.sabblok.blogspot.com
    ਲੁਧਆਿਣਾ, 31 ਦਸੰਬਰ (ਰਣਜੀਤ ਸਿੰਘ ਖੰਨਾਂ)- ਭਾਰਤੀ ਚੋਣ ਕਮਸ਼ਿਨ ਦੀਆਂ ਹਦਾਇਤਾਂ ਅਨੁਸਾਰ  ਲੁਧਆਿਣਾ ਦਾ ਪੋਲਿਸ  ਕਮਸ਼ਿਨਰ ਸ੍ਰੀ ਈਸ਼ਵਰ ਚੰਦਰ ਨੂੰ ਨਿਯੁਕਤ  ਕੀਤਾ ਗਆਿ ਹੈ।  ਮੁੱਖ ਚੋਣ ਅਧਕਾਰੀ ਊਸ਼ਾ ਆਰ ਸ਼ਰਮਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਫਤਿਹਗੜ  ਸਾਹਬਿ ਦੇ ਐਸ.ਐਸ.ਪੀ. ਵੱਲੋਂ ਆਪਣੇ ਲੜਕੇ ਵੱਲੋਂ ਵਿਧਾਨ  ਸਭਾ ਚੋਣ ਲੜਨ ਦੀ ਸੰਭਾਵਨਾ ਨੂੰ ਮੁੱਖ ਰਖਦਿਆਂ  ਤਬਾਦਲੇ ਲਈ ਕਿਹਾ ਗਿਆ ਹੈ।  

    ਪੰਜਾਬੀ ਔਰਤ ਪੰਜਾਬ ਨੂ ਨਸ਼ਾ ਮੁਕਤ ਬਣ ਸਕਦੀ ਹੈ:--- ਪੰਡਿਤ ਰਾਓ ਧਾਰੇਨ੍ਨਾਵਾਰ

    www.sabblok.blogspot.com
      ਪ੍ਰੋ ਪੰਡਿਤ ਰਾਓ ਧਾਰੇਨ੍ਨਾਵਰ ਦੀ ਸਮਾਜਿਕ ਖੋਜ  ਦਾ ਨਤੀਜਾ ਪੂਰੇ   ਪੰਜਾਬ ਵਿਚ  ਖੁਸੀ ਦਾ ਲੇਹਰ ਲਿਆ  ਸਕਦੀ ਹੈ ਕਿਓਂ  ਕੀ ਉਨ੍ਨਾ ਦੀ ਸਮਾਜਿਕ ਖੋਜ ਦੇ ਨਤੀਜੇ ਦੇ ਅਨੁਸਾਰ ਪੰਜਾਬੀ ਔਰਤ ਪੰਜਾਬ ਨੂ  ਨਸ਼ਾ ਮੁਕਤ ਬਣਾ ਸਕਦੀ ਹੈ¢ ਇਹ ਸਾਮਜਿਕ ਖੋਜ ਉਨ੍ਨਾ ਵੱਲੋ ਪੰਜਾਬ ਤੇ  ਚੰਡੀਗਡ਼੍ਹ ਦੇ 500 ਲੋਕਾ ਨੂ ਕੀਤੇ  ਗਏ ਲਿਖਤੀ  ਸਵਾਲ ਜਵਾਬ ਉੱਤੇ ਅਧਾਰਿਤ ਹੈ¢ ਉਨ੍ਨਾ ਦੀ ਇਸ ਖੋਜ ਦੇ ਅਨੁਸਾਰ 100 ਪ੍ਰਤਿਸ਼ਤ  ਲੋਕ ਪੰਜਾਬ ਨੂ ਨਸ਼ਾ ਮੁਕਤ ਰਾਜ ਬਣਾਉਣ  ਦੀ ਇਛਾ  ਰਖਦੇ ਹਨ¢ 80 ਪ੍ਰਤਿਸ਼ਤ ਲੋਕ ਸਮਝਦੇ ਹਨ ਕਿ ਇਹ ਕ੍ਰਾਂਤੀਕਾਰੀ ਤਬਦੀਲੀ ਔਰਤ ਹੀ  ਲਿਯਾ ਸਕਦੀ ਹੈ¢ 90 ਪ੍ਰਤਿਸ਼ਤ ਲੋਕ ਮੇਹ੍ਸੁਸ  ਕਰਦੇ ਹਨ ਕਿ ਧਾਰਮਿਕ ਪਵਿਤ੍ਰਤਾ ਦੀ ਚੇਤਨਾ ਇਸ  ਤਬਦੀਲੀ  ਵਿਚ ਸਹਾਈ ਸਿਧ ਹੋ ਸਕਦੀ ਹੈ¢ 80 ਪ੍ਰਤਿਸ਼ਤ  ਲੋਕਾਂ ਮੁਤਾਬਿੱਕ ਸਰਕਾਰੀ ਨੀਤੀਆਂ ਤੇ ਪੰਜਾਬੀ ਲੋਕਾ  ਦਾ ਅਮੀਰ ਹੋਣਾ ਨਸ਼ਿਆਂ ਵਿਚ ਗ੍ਰਸਤ ਹੋਣ ਦਾ ਕਾਰਣ ਹੈ¢  ਇਕ   ਮਜ਼ੇਦਾਰ  ਪ੍ਰਸ਼ਨ ਦਾ ਉੱਤਰ ਦਿੰਦੇ ਹੋਵੇ 70 ਪ੍ਰਤਿਸ਼ਤ  ਲੋਕਾਂ  ਦਾ ਕਹਨਾ ਹੈ ਕਿ ਸ਼ਰਾਬੀ  ਬਾਰੇ ਲਿਖੇ ਅਤੇ ਗਾਏ  ਗਏ ਗੀਤ  ਵੀ ਪੰਜਾਬ ਨੂ ਨਸ਼ਿਆਂ  ਵਿਚ ਡੁਬੋਨ  ਦਾ ਕਾਰਣ ਹਨ¢ 60 ਪ੍ਰਤਿਸ਼ਤ ਲੋਕ ਸਮਝਦੇ  ਦੇ ਹਨ ਕਿ ਲੋਕਾਂ  ਵਿਚ ਧਾਰਮਿਕ ਭਾਵਨਾ ਘਟ ਰਹੀ ਹੈ¢ 99 ਪ੍ਰਤਿਸ਼ਤ ਲੋਕਾਂ  ਦੀ ਸੋਚਣੀ ਹੈ ਕਿ ਇਤਿਹਾਸ ਦੇ ਪੰਨੇ ਵਿਚ ਹਮੇਸ਼ਾਂ  ਸ਼ਾਂਤ ਰਹਨ ਵਾਲੀ  ਪੰਜਾਬੀ ਔਰਤ ਹੁਣ ਸ਼ਾਂਤ ਨਹੀ ਰਹੇਗੀ¢ 100 ਪ੍ਰਤਿਸ਼ਤ ਲੋਕਾਂ  ਦਾ ਮੰਨਣਾ ਹੈ  ਕਿ  ਪੰਜਾਬ ਪਵਿਤਰ ਸੀ ਤੇ ਹਮੇਸ਼ਾ ਪਵਿੱਤਰ ਰਹੇਗਾ, ਇਹ ਸਮਾਜਿਕ ਖੋਜ ਨਸ਼ਾ ਮੁਕਤ ਸਮਾਜ ਸਿਰਜਨ ਲਯੀ ਜਨਤਾ ਵਿਚ ਜਾਗ੍ਰਤਿ ਲਿਆ ਸਕਦੀ  ਹੈ¢ 
    ਕਰਨਾਟਕਾ ਦੇ ਜ਼ਮ੍ਪਾਲ ਪੰਡਿਤ  ਰਾਓ ਧਾਰੇਨ੍ਨਾਵਰ ਸਰਕਾਰੀ  ਕਾਲਜ  ਵਿਚ ਚੰਡੀਗਡ਼੍ਹ ਵਿਚ ਸਮਾਜ  ਸਾਸਤ੍ਰ ਪਢਾ ਰਹੇ   ਹਨ¢ ਪੰਜਾਬੀ ਭਾਸ਼ਾ ਨੂ ਸਿਖ ਕੇ 8 ਪੁਸਤਕਾਂ  ਪੰਜਾਬੀ ਵਿਚ ਲਿਖਣ ਵਾਲੇ ਪੰਡਿਤ ਰਾਓ ਹੋਰੀ  ਸ੍ਰੀ ਜਾਪ ਜੀ  ਸਾਹਿਬ  ਅਤੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਕੰਨਡ਼ ਭਾਸ਼ਾ ਵਿਚ ਅਨੁਵਾਦ ਕਰ  ਚੁਕੇ ਹਨ¢ ਇਸ  ਸਮਾਜਿਕ ਖੋਜ ਤੋਂ  ਬਾਅਦ ਉਨ੍ਨਾ ਦਾ ਮੰਨਣਾ  ਹੈ ਕਿ  ਪੰਜਾਬ ਵਿਚ ਇਹ ਤਬਦੀਲੀ ਇਕ  ਨਾ ਇਕ  ਦਿਨ ਜ਼ਰੂਰ ਆਏਗੀ ਕਿਓਂ ਕਿ  ਪੰਜਾਬੀ ਲੋਕਾਂ  ਦੇ ਦਿਲ ਬਹੁਤ ਨਰਮ ਹਨ¢ ਓਹ  ਗੁਰੂ ਸਾਹਿਬਾਨ ਦੀਆਂ  ਕੁਰਬਾਨੀਆਂ  ਤੇ ਬਲ ਦਾਨਿਯ  ਨੂ ਮਹਸੂਸ ਕਰਨਗੇ



    Punjabi women  can make Punjab alcohol less state:-- Pandit Rao Dharennavar's study reveal
                          
    The Independent Social  research  conducted by Pandit Rao Dharennavar, assistant Professor in PG Govt College sector 46, Chandigarh, has  come up with interesting findings  and happy news for all   true Punjabis. The study reveals that Punjab can be made Alcohol less state by women of Punjab. This sociological research  was conducted through  interviews with   open ended questions .. He conducted as many as 500 interviews from different section of society in  Punjab and Chandigarh. 100 percent of interviewed people  feel that Punjab can be made Alcohol less society. 80 percent of people feel that this  drastic change can be brought by women of Punjab. 90 percent of people feel that Punjab can be made alcohol less state by generating awerenss of  religious purity of Punjab. 80 percent of people feel that Money and government  are responcabe for making Punjab alcoholic state.The intrsting finding to note is that  70 percent of interviewed people  strongly feel that bad Punjabi  songs are responsible  people to drink. 60 percent of people feel that religious feeling is decrasing in punjab.99 percent of people say big no to very interesting fact of  Punjabi women to be silent against raising alcoholism in Punjab. It is important note that Punjabi women has been silent throughout history but this study has brought up with findings that Punjabi women  will rise her voice against alcoholism. 100 percent of people feel that Punjab was holy and it will remain holy forever. Feeling and social reality are just opposite  so  it will be interesting to see how the feeling of people will give way for Punjabi women to make Punjabi alcohol less state . It is interesting to know that the recent strong voice against Punjabi singer Daljit Dosanjh by Punjabi women in Ludhiyana is supporting this study. The study  may have given hope for  Punjabi women but alcoholism is like mountain in Punjab. The proper planning and social awareness  may bring change. The study was carried by   Pandit  Rao Dharennavar, who  is teaching Sociology in Govt college, Chandigarh,is originally from Karanataka but he has learned Punjabi  so well that he has written 8 books in Punjabi. According to him Punjab is holy state with religious mind but  now  Punjab is  alcoholic state therefore I took up this study  to  know whether Punjab can be made alcohol less  state or not . He hopes to have this drastic change because Pandit Rao feels  the  heart of Punjabi people is very soft, day will come which will make them to  realize the sacrifice of Gurus.