jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 24 May 2014

ਪੁਲਸ ਵੱਲੋਂ ਸ਼ਰਾਰਤੀ ਅਣਸਰਾਂ ਨਾਲ ਕੁੱਟਮਾਰ, ਬੱਚਿਆਂ ਅਤੇ ਜਨਾਨੀਆਂ ਨਾਲ ਰੱਜ ਕੇ ਬਦਸਲੂਕੀ

www.sabblok.blogspot.com
ਲੁਧਿਆਣਾ— ਮਾਣਯੋਗ ਅਦਾਲਤ ਦੇ ਹੁਕਮਾਂ 'ਤੇ ਲੁਧਿਆਣਾ ਦੇ ਰਿਸ਼ੀ ਨਗਰ ਇਲਾਕੇ 'ਚ ਗਈ ਪੁਲਸ ਵੱਲੋਂ ਸ਼ਰਾਰਤੀ ਅਣਸਰਾਂ ਨਾਲ ਕੁੱਟਮਾਰ ਤਾਂ ਕੀਤੀ ਗਈ, ਪਰ ਇਸ ਕਾਰਵਾਈ ਦੌਰਾਨ ਉਨ੍ਹਾਂ ਨੇ ਬੱਚਿਆਂ ਅਤੇ ਜਨਾਨੀਆਂ ਨਾਲ ਰੱਜ ਕੇ ਬਦਸਲੂਕੀ ਕੀਤੀ। ਇਲਾਕੇ 'ਚ ਆਪਰੇਸ਼ਨ ਨੂੰ ਅੰਜ਼ਾਮ ਦੇਣ ਪੁੱਜੀ ਪੁਲਸ ਦੀਆਂ ਹਰਕਤਾਂ ਵੇਖ ਕੇ ਇੰਝ ਲੱਗ ਰਿਹਾ ਸੀ ਕਿ ਜਿਵੇਂ ਇੱਥੇ ਜਨਰਲ ਡਾਇਰ ਆਪਣੀ ਫੋਜ ਨਾਲ ਆ ਗਿਆ ਹੋਵੇ। ਛੋਟੇ ਬੱਚੇ ਜਨਾਨੀਆਂ ਸਾਹਮਣੇ ਘਰ ਦੇ ਮਰਦਾਂ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਗਿਆ। ਛੋਟਾ 8 ਸਾਲ ਦਾ ਬੱਚਾ ਵੀ ਇਨ੍ਹਾਂ ਨੂੰ ਸ਼ਰਾਰਤੀ ਅਣਸਰ ਲੱਗ ਰਿਹਾ ਸੀ। ਮੌਕਾ ਵੇਖ ਕੇ ਜਨਾਨੀਆਂ 'ਤੇ ਵੀ ਹਮਲਾ ਕੀਤਾ ਗਿਆ। ਜ਼ਰਾ ਇਹ ਸੀਨ ਵੇਖੋ…ਅੱਠ ਦੱਸ ਲੋਕ ਜਿਨੂੰ ਲਾਠੀਆਂ ਵਰਾ ਰਹੇ ਹਨ, ਉਹ ਕੋਈ ਪੱਥਰਬਾਜ਼ ਨਹੀਂ ਸਗੋਂ ਦਿਮਾਗੀ ਹਾਲਤ ਤੋਂ ਬਿਮਾਰ ਇਕ ਨੋਜਵਾਨ ਸੀ। ਪੱਤਰਕਾਰ ਅਤੇ ਲੋਕ ਕਹਿੰਦੇ ਵੀ ਰਹੇ ਕਿ ਇਹ ਪਾਗਲ ਹੈ, ਪਰ ਪੁਲਸ ਦਾ ਡੰਡਾ ਤੱਦ ਤੱਕ ਨਹੀਂ ਰੁਕਿਆ ਜਦੋਂ ਤੱਕ ਉਨ੍ਹਾਂ ਦੀ ਤਸੱਲੀ ਨਾ ਹੋ ਗਈ ਹੋਵੇ। ਆਮ ਬੰਦਿਆਂ ਨਾਲ ਕਾਂਗਰਸੀ ਵਿਧਾਇਕ ਭਾਰਤ ਭੂਸ਼ਣ ਆਸ਼ੂ ਵੀ ਜਨਰਲ ਡਾਇਰ ਦਾ ਸ਼ਿਕਾਰ ਬਣੇ। ਅਸੀ ਇੱਥੇ ਇਹ ਨਹੀਂ ਸਾਬਿਤ ਕਰਨਾ ਚਾਹੁੰਦੇ ਕਿ ਪੁਲਸ ਨੂੰ ਪਥਰਾਅ ਕਰਨ ਵਾਲਿਆਂ 'ਤੇ ਕਾਰਵਾਈ ਨਹੀਂ ਕਰਨੀ ਚਾਹੀਦੀ ਸੀ। ਬਿਲਕੁਲ ਕਰਦੇ, ਪਰ ਜਿਸ ਤਰ੍ਹਾਂ ਆਮ ਬੰਦਿਆਂ ਬੱਚਿਆਂ ਅਤੇ ਜਨਾਨੀਆਂ ਨੂੰ ਇਸ ਦਾ ਸ਼ਿਕਾਰ ਬਣਾਇਆ ਗਿਆ, ਉਹ ਬਿਲਕੁਲ ਹੀ ਗਲਤ ਹੈ ਅਤੇ ਅਸੀਂ ਇਸ ਦੀ ਨਿਖੇਦੀ ਕਰਦੇ ਹਾਂ।

ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਜਥੇਬੰਦੀ ਵਲੋਂ ਡੀ. ਸੀ. ਦਫਤਰ ਬਰਨਾਲਾ ਦੇ ਸਾਹਮਣੇ ਰੋਸ ਧਰਨਾ

www.sabblok.blogspot.com
ਬਰਨਾਲਾ—ਆਮ ਆਦਮੀ ਪਾਰਟੀ ਬਰਨਾਲਾ ਦੇ ਸੰਯੋਜਕ ਅਰਵਿੰਦ ਕੇਜਰੀਵਾਲ ਨੂੰ ਭਾਜਪਾ ਦੇ ਸਾਬਕਾ ਪ੍ਰਧਾਨ ਨਿਤਿਨ ਗਡਕਰੀ ਵਲੋਂ ਕੀਤੇ ਮਾਣਹਾਨੀ ਦੇ ਕੇਸ ਵਿਚ ਜ਼ੇਲ੍ਹ ਭੇਜਣ ਦਾ ਵਿਰੋਧ ਕਰਦਿਆਂ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਜਥੇਬੰਦੀ ਵਲੋਂ ਡੀ. ਸੀ. ਦਫਤਰ ਬਰਨਾਲਾ ਦੇ ਸਾਹਮਣੇ ਰੋਸ ਧਰਨਾ ਦਿੱਤਾ ਗਿਆ ਅਤੇ ਅਰਵਿੰਦ ਕੇਜਰੀਵਾਲ ਦੀ ਬਿਨ੍ਹਾਂ ਕਿਸੇ ਸ਼ਰਤ ਤੋਂ ਰਿਹਾਈ ਲਈ ਡੀ. ਸੀ. ਰਾਹੀਂ ਭਾਰਤ ਦੇ ਰਾਸ਼ਟਰਪਤੀ ਦੇ ਨਾਮ ਇਕ ਮੰਗ ਪੱਤਰ ਦਿੱਤਾ ਗਿਆ। ਆਪ ਦੇ ਸਟੇਟ ਕਮੇਟੀ ਮੈਂਬਰ ਮਨਜੀਤ ਸਿੰਘ ਸਿੱਧੂ ਦੀ ਅਗਵਾਈ 'ਚ ਲਾਏ ਇਸ ਧਰਨੇ ਵਿੱਚ ਪੰਜਾਬ ਪੁਲਸ ਵੱਲੋਂ ਸੱਤਾਧਾਰੀਆਂ ਦੀ ਸ਼ਹਿ 'ਤੇ ਨੌਜਵਾਨਾਂ ਅਤੇ ਆਮ ਲੋਕਾਂ ਨਾਲ ਟਰੈਫਿਕ ਚੈਕਿੰਗ ਦੇ ਨਾਮ 'ਤੇ ਕੀਤੀ ਜਾ ਰਹੀ ਧੱਕੇਸ਼ਾਹੀ ਦਾ ਵੀ ਸਖਤ ਨੋਟਿਸ ਲਿਆ ਗਿਆ। ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਸਿੱਧੂ ਨੇ ਕਿਹਾ ਕਿ ਭਾਵੇਂ ਪਾਰਟੀ ਹਾਈਕਮਾਂਡ ਵਲੋਂ ਇਹ ਜ਼ਿਲ੍ਹਾ ਪੱਧਰੀ ਸੰਕੇਤਕ ਰੋਸ ਧਰਨੇ ਕਰਨ ਦਾ ਪ੍ਰੋਗਰਾਮ ਰਾਤ 10 ਵਜੇ ਦੇ ਕਰੀਬ ਆਇਆ ਹੈ, ਪਰ ਸਵੇਰੇ ਹੀ ਕੀਤੇ ਗਏ ਟੈਲੀਫੋਨਾਂ 'ਤੇ ਆਮ ਆਦਮੀ ਪਾਰਟੀ ਦੇ ਸੈਂਕੜੇ ਜੁਝਾਰੂ ਵਰਕਰਾਂ ਵੱਲੋਂ ਸਰਕਾਰ ਨੂੰ ਦੱਸ ਦਿੱਤਾ ਗਿਆ ਹੈ ਕਿ ਹੁਣ ਲੋਕਾਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ। ਉਨ੍ਹਾਂ ਅਰਵਿੰਦ ਕੇਜਰੀਵਾਲਾ ਨੂੰ ਬਿਨਾਂ ਸ਼ਰਤ ਰਿਹਾਈ ਦੀ ਮੰਗ ਦੇ ਨਾਲ ਨਾਲ ਚੈਕਿੰਗ ਦੇ ਨਾਮ 'ਤੇ ਮੋਟਰਸਾਇਕਲ ਸਵਾਰ ਨੌਜਵਾਨਾਂ ਨੂੰ ਤੰਗ ਕਰਨ ਅਤੇ ਧੜਾਧੜ ਕੀਤੇ ਜਾ ਰਹੇ ਚਲਾਨਾਂ ਸਬੰਧੀ ਵੀ ਬਰਨਾਲਾ ਪੁਲਸ ਨੂੰ ਚੇਤਾਵਨੀ ਦਿੱਤੀ ਕਿ ਵੋਟਾਂ ਦੀ ਰੰਜ਼ਿਸ ਵਿੱਚ ਨੌਜਵਾਨਾਂ ਅਤੇ ਸ਼ਹਿਰੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਛੱਡ ਦੇਵੇ।
ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਦਾ ਸਿਰਫ ਏਨਾ ਹੀ ਕਸੂਰ ਹੈ ਕਿ ਉਨ੍ਹਾਂ ਨੇ ਚੋਰਾਂ ਨੂੰ ਚੋਰ ਕਹਿਣ ਦੀ ਜੁਰਅਤ ਕੀਤੀ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਚੋਰ ਨੂੰ ਚੋਰ ਕਹਿਣਾ ਜਾਂ ਭ੍ਰਿਸ਼ਟ ਨੂੰ ਭ੍ਰਿਸ਼ਟ ਕਹਿਣਾ ਵੀ ਹੁਣ ਜ਼ੁਰਮ ਹੋ ਗਿਆ ਹੈ। ਕੀ ਸੱਚ ਬੋਲਣ ਲਈ ਕੇਜਰੀਵਾਲ ਨੂੰ ਜੇਲ ਜਾਣਾ ਪਵੇਗਾ, ਜਾਂ ਫੇਰ ਜਮਾਨਤ ਕਰਵਾਉਣੀ ਜ਼ਰੂਰੀ ਹੋ ਜਾਵੇਗੀ? ਇਹ ਕਿਥੋਂ ਦਾ ਇਨਸਾਫ ਹੈ ਕਿ ਕੋਈ ਨੇਕ ਇਨਸਾਨ ਸਮਾਜ ਵਿੱਚ ਖੜ ਕੇ ਸੱਚ ਵੀ ਨਹੀਂ ਬੋਲ ਸਕਦਾ। ਉਨ੍ਹਾਂ ਨੇ ਕਿਹਾ ਕਿ ਸਮਾਜ ਅਤੇ ਕਾਨੂੰਨ ਸੱਚ ਦੀ ਰਖਵਾਲੀ ਕਰਨ ਲਈ ਹੁੰਦੇ ਹਨ, ਨਾ ਕਿ ਸੱਚ ਬੋਲਣ ਵਾਲਿਆਂ ਦੀ ਜੁਬਾਨ ਬੰਦ ਕਰਨ ਲਈ। ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਕਨਵੀਨਰ ਨਰਿੰਦਰ ਬਿੱਟਾ ਨੇ ਵੀ ਬਰਨਾਲਾ ਪੁਲਸ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦਾ ਮੁੱਦਾ ਉਠਾਇਆ ਅਤੇ ਇਸ ਦਾ ਤਿੱਖਾ ਵਿਰੋਧ ਕਰਨ ਦੀ ਗੱਲ ਕਹੀ।
ਇਸ ਰੋਸ ਧਰਨੇ ਉਪਰੰਤ ਏ. ਡੀ. ਸੀ ਪ੍ਰਵੀਨ ਕੁਮਾਰ ਰਾਹੀਂ ਭਾਰਤ ਦੇ ਰਾਸਟਰਪਤੀ ਦੇ ਨਾਮ ਇੱਕ ਮੰਗ ਪੱਤਰ ਵੀ ਦਿੱਤਾ ਗਿਆ।

ਪਹਿਲੀਆਂ ਤਿੰਨ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ 2.25 ਲੱਖ ਰੁਪਏ ਮਿਲੇਗਾ ਨਕਦ ਇਨਾਮ-ਮਲੂਕਾ

www.sabblok.blogspot.com
ਚੰਡੀਗੜ੍ਹ, 23 ਮਈ-ਪੰਜਾਬ ਸਰਕਾਰ ਨੇ ਦਸਵੀਂ ਵਿਚੋਂ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ 2.25 ਲੱਖ ਰੁਪਏ ਦੇ ਨਗਦ ਇਨਾਮ ਦੇਣ ਦਾ ਫੈਸਲਾ ਕੀਤਾ ਹੈ ਤਾਂਕਿ ਰਾਜ ਦੇ ਸਾਰੇ ਵਿਦਿਆਰਥੀਆਂ ਵਿਚ ਮੁਕਾਬਲੇ ਦੀ ਭਾਵਨਾ ਨੂੰ ਹੋਰ ਉਤਸ਼ਾਹਿਤ ਕੀਤਾ ਜਾ ਸਕੇ। ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਦੱਸਿਆ ਕਿ ਇਹ ਸਰਕਾਰ ਵਲੋਂ ਪਹਿਲਕਦਮੀ ਕੀਤੀ ਗਈ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਤਹਿਤ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਰੈਗੂਲਰ ਵਿਦਿਆਰਥੀਆਂ ਨੂੰ ਹਰ ਸਾਲ ਇਹ ਇਨਾਮ ਦਿੱਤੇ ਜਾਣਗੇ। ਸਿੱਖਿਆ ਮੰਤਰੀ ਨੇ ਦੱਸਿਆ ਸਿੱਖਿਆ ਬੋਰਡ ਦੀ ਹੋਈ ਡਾਇਰੈਕਟੋਰੇਟ ਦੀ ਮੀਟਿੰਗ ਵਿਚ ਪਹਿਲਾਂ ਹੀ ਤਿੰਨ ਇਨਾਮਾਂ ਲਈ ਰਾਸ਼ੀ ਪ੍ਰਵਾਨ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪਹਿਲੀ ਪੁਜ਼ੀਸ਼ਨ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਮੁਸਕਾਨ ਵਰਮਾ ਸੀਨੀਅਰ ਸੈਕੰਡਰੀ ਸਕੂਲ ਫਾਜਿਲਕਾ ਨੂੰ ਇਕ ਲੱਖ ਰੁਪਏ ਦੀ ਨਗਦ ਰਾਸ਼ੀ, ਦੂਜੀ ਪੁਜ਼ੀਸ਼ਨ ਪ੍ਰਾਪਤ ਕਰਨ ਵਾਲੀ ਛੇਜੀ ਗਰਗ, ਸਪਰਿੰਗ ਡੇਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸੰਗਰੂਰ ਨੂੰ 75,000/ ਅਤੇ ਚਾਰੂ, ਜੀ.ਟੀ.ਬੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਮਲੋਟ (ਸ਼੍ਰੀ ਮੁਕਤਸਰ ਸਾਹਿਬ) ਨੂੰ ਤੀਸਰੀ ਪੁਜ਼ੀਸ਼ਨ ਪ੍ਰਾਪਤ ਕਰਨ 'ਤੇ 50,000/- ਰੁਪਏ ਦਾ ਨਗਦ ਇਨਾਮ ਦਿੱਤੇ ਜਾਣਗੇ। ਸਿੱਖਿਆ ਮੰਤਰੀ ਨੇ ਦੱਸਿਆ ਕਿ ਜੇਕਰ ਇਕ ਸਥਾਨ 'ਤੇ ਦੋ ਜਾਂ ਵੱਧ ਵਿਦਿਆਰਥੀ ਆਉਂਦੇ ਹਨ ਤਾਂ ਉਨ੍ਹਾਂ ਨੂੰ ਵੀ ਇਸੇ ਦਰ ਨਾਲ ਰਾਸ਼ੀ ਦਿੱਤੀ ਜਾਵੇਗੀ।

ਸਰਕਾਰ ਦੇ ਗਠਨ ਨੂੰ ਲੈ ਕੇ ਭਾਜਪਾ ਵੱਲੋਂ ਵਿਚਾਰਾਂ, ਬਾਦਲ ਵੀ ਰਾਜਨਾਥ ਸਿੰਘ ਨੂੰ ਮਿਲੇ

www.sabblok.blogspot.com
ਨਵੀਂ ਦਿੱਲੀ, 23 ਮਈ (ਏਜੰਸੀ)-ਭਾਰਤ ਦੇ ਨਵੇਂ ਪ੍ਰਧਾਨ ਮੰਤਰੀ ਨਿਯੁਕਤ ਹੋਏ ਨਰਿੰਦਰ ਮੋਦੀ ਅੱਜ ਭਾਜਪਾ ਦੇ ਹੋਰਨਾਂ ਨੇਤਾਵਾਂ ਸਮੇਤ ਇਥੇ ਨਵੀਂ ਸਰਕਾਰ ਦੇ ਗਠਨ ਲਈ ਮੀਟਿੰਗਾਂ 'ਚ ਰੁੱਝੇ ਰਹੇ | ਮੋਦੀ ਜੋ ਕਿ 26 ਮਈ ਨੂੰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ, ਨੇ ਇਥੇ ਗੁਜਰਾਤ ਭਵਨ ਵਿਖੇ ਭਾਜਪਾ ਮੁਖੀ ਰਾਜਨਾਥ ਸਿੰਘ, ਅਮਿਤ ਸ਼ਾਹ, ਨਿਤਿਨ ਗਡਕਰੀ ਤੇ ਅਰੁਣ ਜੇਤਲੀ ਸਮੇਤ ਸੀਨੀਅਰ ਨੇਤਾਵਾਂ ਨਾਲ ਮੀਟਿੰਗ ਕੀਤੀ | ਅਜਿਹਾ ਮੰਨਿਆ ਜਾ ਰਿਹਾ ਹੈ ਕਿ ਸੀਨੀਅਰ ਭਾਜਪਾ ਨੇਤਾਵਾਂ ਦੀ ਇਸ ਮੀਟਿੰਗ 'ਚ ਮੋਦੀ ਦੇ ਮੰਤਰੀ ਮੰਡਲ ਦੇ ਗਠਨ ਬਾਰੇ ਵਿਚਾਰਾਂ ਹੋਈਆਂ | ਇਸੇ ਦੌਰਾਨ ਹੀ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਤੇ ਉਪ-ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਪਾਰਟੀ ਪ੍ਰਧਾਨ ਰਾਜਨਾਥ ਸਿੰਘ ਨੂੰ ਉਨ੍ਹਾਂ ਦੀ ਰਿਹਾਇਸ਼ ਵਿਖੇ ਮਿਲੇ | ਅਕਾਲੀ ਦਲ ਜੋ ਕਿ ਭਾਜਪਾ ਦੇ ਪੁਰਾਣੇ ਸਹਿਯੋਗੀਆਂ 'ਚ ਇਕ ਹੈ, ਨੂੰ ਵੀ ਮੋਦੀ ਮੰਤਰੀ ਮੰਡਲ 'ਚ ਜਗ੍ਹਾ ਮਿਲ ਸਕਦੀ ਹੈ | ਇਸ ਤੋਂ ਬਾਅਦ ਖਾਸ ਤੌਰ 'ਤੇ ਆਰ. ਐਸ. ਐਸ. ਨੇਤਾ ਰਾਮ ਮਾਧਵ ਵੀ ਰਾਜਨਾਥ ਸਿੰਘ ਨੂੰ ਉਨ੍ਹਾਂ ਦੀ ਰਿਹਾਇਸ਼ 'ਤੇ ਮਿਲੇ, ਜਿਸ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸੰਘ ਵੀ ਮੰਤਰੀ ਮੰਡਲ ਦੇ ਗਠਨ 'ਚ ਮਹੱਤਵਪੂਰਨ ਭੂਮਿਕਾ ਨਿਭਾਏਗਾ | ਜ਼ਿਕਰਯੋਗ ਹੈ ਕਿ ਅਨੰਦੀਬੇਨ ਪਟੇਲ ਨੂੰ ਗੁਜਰਾਤ ਦੀ ਨਵੀਂ ਮੁੱਖ ਮੰਤਰੀ ਵਜੋਂ ਸਹੁੰ ਚੁਕਾਉਣ ਤੋਂ ਬਾਅਦ ਮੋਦੀ ਕੱਲ੍ਹ ਸ਼ਾਮ ਰਾਜਧਾਨੀ ਪੁੱਜੇ ਸਨ | ਭਾਜਪਾ ਨੇ ਮੋਦੀ ਦੀ ਤਾਜਪੋਸ਼ੀ ਲਈ ਸ਼ਾਨਦਾਰ ਸਮਾਗਮ ਕਰਾਉਣ ਦੀ ਯੋਜਨਾ ਬਣਾਈ ਹੈ ਪਰ ਸ੍ਰੀਲੰਕਾ ਦੇ ਰਾਸ਼ਟਰਪਤੀ ਮਹਿੰਦਾ ਰਾਜਪਕਸੇ ਨੂੰ ਸਮਾਗਮ ਲਈ ਸੱਦਾ ਪੱਤਰ ਭੇਜੇ ਜਾਣ ਕਾਰਨ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ | ਐਮ. ਡੀ. ਐਮ. ਕੇ. ਮੁਖੀ ਵਾਈਕੋ ਨੇ ਮੋਦੀ ਤੇ ਰਾਜਨਾਥ ਸਿੰਘ ਨੂੰ ਮਿਲ ਰਾਜਪਕਸੇ ਨੂੰ ਬੁਲਾਉਣ ਦੇ ਫ਼ੈਸਲੇ 'ਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ |

Wednesday 21 May 2014

ਅਾਮ ਅਾਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਜੇਲ ਭੇਜਿਆ

www.sabblok.blogspot.com

ਅਾਮ ਅਾਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਨਿਤਿਨ ਗਡਕਰੀ ਦੇ ਮਾਨਹਾਨੀ ਵਾਲੇ ਮਾਮਲੇ ਵਿੱਚ ਜੇਲ ਭੇਜ ਦਿੱਤਾ ਗਿਅਾ ਹੈ। ਅਰਵਿਂਦ ਨੇ 10,000 ਦਾ ਜਮਾਨਤਨਾਮਾ ਭਰਨ ਤੋਂ ਮਨਾਂ ਕਰ ਦਿੱਤਾ ਸੀ। ਅਰਵਿੰਦ ਨੂੰ ਹੁਣ ਤਿਹਾੜ ਜੇਲ ਵਿੱਚ ਰੱਖਿਅਾ ਜਾਵੇਗਾ। ਮਨੀਸ਼ ਸਿਸੋਦੀਅਾ ਨੇ ਕਿਹਾ ਹੈ ਕਿ ਗਲ 10,000 ਦੀ ਨਹੀਂ, ਬਲਕਿ ਅਾਪਣੇ ਅਸੂਲਾਂ ਤੇ ਖੜੇ ਰਹਿਣ ਦੀ ਹੈ। ਜੇਕਰ ਨਿਤਿਨ ਗਡਕਰੀ ਨੂੰ ਚੋਰ ਕਹਿਣ ਤੇ ਜੇਲ   ਜਾਣਾ ਪਵੇਗਾ ਤਾਂ ਜਵਾਂਗੇ।

Monday 19 May 2014

ਨਿੰਬੂ ਨਾਲ ਹੋਣ ਵਾਲੇ ਫਾਇਦੇ

www.sabblok.blogspot.com
ਨਿੰਬੂ ਨਾਲ ਹੋਣ ਵਾਲੇ ਫਾਇਦੇ
ਗਰਮੀ ਆ ਗਈ ਹੈ। ਸਾਨੂੰ ਪੀਣ ਵਾਲੇ ਪਦਾਰਥ ਅਤੇ ਨਿੰਬੂ ਦੀ ਵਰਤੋਂ ਵਧਾ ਲੈਣੀ ਚਾਹੀਦੀ ਹੈ। ਨਿੰਬੂ ਦਾ ਰਸ ਤੁਹਾਨੂੰ ਤਾਜ਼ਗੀ ਦਾ ਅਹਿਸਾਸ ਦਿਵਾਉਂਦਾ ਹੈ ਅਤੇ ਨਾਲ ਕਈ ਤਰ੍ਹਾਂ ਦੀ ਸਮੱਸਿਆਂਵਾ ਤੋਂ ਛੁਟਕਾਰਾ ਦਿਵਾਉਂਦਾ ਹੈ।
► ਸ਼ੁੱਧ ਸ਼ਹਿਦ 'ਚ ਨਿੰਬੂ ਦੀ ਸ਼ਿਕੰਜਵੀ ਪੀਣ ਨਾਲ ਮੋਟਾਪਾ ਦੂਰ ਹੁੰਦਾ ਹੈ। 
► ਨਿੰਬੂ ਦੀ ਵਰਤੋਂ ਨਾਲ ਸੁਖਾ ਰੋਗ ਦੂਰ ਹੁੰਦਾ ਹੈ। 
► ਨਿੰਬੂ ਦੇ ਛਿਲਕੇ ਨੂੰ ਪੀਸ ਕੇ ਉਸ ਦਾ ਲੇਪ ਮੱਥੇ 'ਤੇ ਲਗਾਉਣ ਨਾਲ ਮਾਈਗ੍ਰੇਨ ਠੀਕ ਹੋਣ ਲੱਗਦਾ ਹੈ। 
► ਨਿੰਬੂ ਦਾ ਰਸ ਅਤੇ ਸ਼ਹਿਦ ਇਕ-ਇਕ ਤੋਲਾ ਲੈਣ ਨਾਲ ਦਮੇ ਤੋਂ ਆਰਾਮ ਮਿਲਦਾ ਹੈ। 
► ਨਿੰਬੂ ਦੇ ਰਸ 'ਚ ਨਮਕ ਮਿਲਾ ਕੇ ਨਹਾਉਣ ਨਾਲ ਚਮੜੀ ਦਾ ਰੰਗ ਨਿਖਰਦਾ ਹੈ ਅਤੇ ਖੂਬਸੂਰਤੀ ਵੱਧਦੀ ਹੈ। 
► ਨਿੰਬ 'ਚ ਪੀਸੀ ਕਾਲੀ ਮਿਰਚ ਛਿੜਕ ਕੇ ਥੋੜ੍ਹਾ ਜਿਹਾ ਗਰਮ ਕਰਕੇ ਚੂਸਣ ਨਲਾ ਮਲੇਰੀਆ ਦੇ ਬੁਖਾਰ ਤੋਂ ਆਰਾਮ ਮਿਲਦਾ ਹੈ। 
► ਨਿੰਬੂ ਦੇ ਬੀਜ ਨੂੰ ਪੀਸ ਕੇ ਲਗਾਉਣ ਨਾਲ ਗੰਜਾਪਨ ਦੂਰ ਹੋ ਜਾਂਦਾ ਹੈ। 
► ਅੱਧਾ ਕੱਪ ਗਾਜਰ ਦੇ ਰਸ 'ਚ ਨਿੰਬੂ ਨਿਚੋੜ ਕੇ ਪੀਓ। ਇਸ ਨਾਲ ਖੂਨ ਦੀ ਘਾਟ ਦੂਰ ਹੁੰਦੀ ਹੈ। 
► ਕਿਸੇ ਜਾਨਵਰ ਵੱਲੋਂ ਕੱਟੇ ਹੋਏ ਹਿੱਸੇ 'ਤੇ ਨਿੰਬੂ ਦਾ ਰਸ ਲਗਾਓਣ ਨਾਲ ਲਾਭ ਮਿਲੇਗਾ। 
► ਰੋਜ਼ਾਨਾ ਨਾਸ਼ਤੇ ਤੋਂ ਪਹਿਲਾਂ ਇਕ ਚਮਚ ਦਾ ਰਸ ਅਤੇ ਇਕ ਚਮਚ ਜੈਤੂਨ ਦਾ ਤੇਲ ਪੀਣ ਨਾਲ ਪਥੱਰੀ ਤੋਂ ਛੁੱਟਕਾਰਾ ਮਿਲਦਾ ਹੈ। 
► ਇਕ ਗਲਾਸ ਗਰਮ ਪਾਣੀ 'ਚ ਨਿੰਬੂ ਪਾ ਕੇ ਪੀਣ ਨਾਲ ਪਾਚਨ ਸ਼ਕਤੀ ਠੀਕ ਹੋ ਜਾਂਦੀ ਹੈ। 
► ਖਾਂਸੀ, ਕਬਜ ਵਰਗੀਆਂ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ।
► ਨਿੰਬੂ ਦੇ ਰਸ ਨੂੰ ਪਾਣੀ 'ਚ ਮਿਲਾ ਕੇ ਗਰਾਰੇ ਕਰਨ ਨਾਲ ਗਲਾ ਖੁੱਲ ਜਾਂਦਾ ਹੈ. 
► ਨਿੰਬੂ  ਦੇ ਰਸ ਨਾਲ ਖੂਨ ਦਾ ਸੰਚਾਰ ਠੀਕ ਰਹਿੰਦਾ ਹੈ।

ਮਜੀਠੀਏ ਦੇ ਅਸਤੀਫੇ 'ਤੇ ਬਾਦਲ ਦੀ ਟਾਲ-ਮਟੋਲ

www.sabblok.blogspot.com

ਜਲੰਧਰ-ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਸੋਮਵਾਰ ਨੂੰ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਅਸਤੀਫੇ ਨੂੰ ਲੈ ਕੇ ਉੱਠ ਰਹੇ ਸਵਾਲਾਂ 'ਤੇ ਕੋਈ ਸਪੱਸ਼ਟ ਉੱਤਰ ਨਹੀਂ ਦਿੱਤਾ। ਅੰਮ੍ਰਿਤਸਰ ਵਿਖੇ ਅਰੁਣ ਜੇਤਲੀ ਦੀ ਇਕ ਲੱਖ ਤੋਂ ਜ਼ਿਆਦਾ ਵੋਟਾਂ ਨਾਲ ਹੋਈ ਹਾਰ ਤੋਂ ਬਾਅਦ ਨਵਜੋਤ ਕੌਰ ਸਿੱਧੂ ਨੇ ਮਜੀਠੀਆ ਤੋਂ ਅਸਤੀਫਾ ਦੇਣ ਦੀ ਮੰਗ ਕੀਤੀ ਸੀ। ਇਸ ਮਾਮਲੇ 'ਤੇ ਹਾਲਾਂਕਿ ਬਿਕਰਮ ਸਿੰਘ ਮਜੀਠੀਆ ਤਾਂ ਅਜੇ ਤੱਕ ਮੀਡੀਆ ਦੇ ਸਾਹਮਣੇ ਨਹੀਂ ਆਏ ਪਰ ਜਲੰਧਰ 'ਚ ਮੀਡੀਆ ਸਾਹਮਣੇ ਆਏ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਮਾਮਲੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੱਤਾ।
ਲੋਕ ਸਭਾ ਚੋਣਾਂ ਦੇ ਨਤੀਜਿਆਂ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਰੁਣ ਜੇਤਲੀ ਅੰਮ੍ਰਿਤਸਰ ਲੋਕ ਸਭਾ ਸੀਟ ਅਧੀਨ ਆਉਂਦੇ 7 ਹਲਕਿਆਂ 'ਚ ਬੁਰੀ ਤਰ੍ਹਾਂ ਹਾਰ ਗਏ ਸਨ ਪਰ ਮਜੀਠਾ ਹਲਕੇ ਅਤੇ ਰਾਜਾਸਾਂਸੀ ਵਿਖੇ ਅਰੁਣ ਜੇਤਲੀ ਨੂੰ ਲੀਡ ਮਿਲੀ। ਇਹ ਦੋਵੇਂ ਹਲਕੇ ਅਕਾਲੀ ਦਲ ਦੇ ਹਨ। ਲਿਹਾਜਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੇਤਲੀ ਦੀ ਹਾਰ ਲਈ ਜ਼ਿੰਮੇਵਾਰ ਠਹਿਰਾਏ ਜਾ ਰਹੇ ਅਕਾਲੀ ਆਗੂਆਂ ਦਾ ਬਚਾਅ ਕਰਦੇ ਹੋਏ ਨਜ਼ਰ ਆਏ।
ਅੰਮ੍ਰਿਤਸਰ 'ਚ ਅਰੁਣ ਜੇਤਲੀ ਦੀ ਹਾਰ ਤੋਂ ਬਾਅਦ ਅੰਮ੍ਰਿਤਸਰ ਉੱਤਰੀ ਹਲਕੇ ਦੇ ਵਿਧਾਇਕ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਅਨਿਲ ਜੋਸ਼ੀ ਨੇ ਆਪਣਾ ਅਸਤੀਫਾ ਪਾਰਟੀ ਪ੍ਰਧਾਨ ਨੂੰ ਭੇਜ ਦਿੱਤਾ ਹੈ। ਭਾਰਤੀ ਜਨਤਾ ਪਾਰਟੀ 'ਚ ਸੂਬਾ ਪ੍ਰਧਾਨ ਕਮਲ ਸ਼ਰਮਾ ਦੇ ਅਸਤੀਫੇ ਦੇ ਨਾਲ-ਨਾਲ ਮਜੀਠੀਆ ਦੇ ਅਸਤੀਫੇ ਦੀ ਵੀ ਮੰਗ ਕੀਤੀ ਜਾ ਰਹੀ ਸੀ। ਇਸ ਮਾਮਲੇ 'ਤੇ ਅਕਾਲੀ ਦਲ ਦਾ ਅਗਲਾ ਕਦਮ ਕੀ ਹੁੰਦਾ ਹੈ, ਇਸ 'ਤੇ ਫਿਲਹਾਲ ਸਭ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ।

ਪੰਜਾਬ 'ਚ 'ਆਪ' ਦੇ ਤੂਫਾਨ ਨਾਲ ਹਲਚਲ

www.sabblok.blogspot.com
ਪੰਜਾਬ 'ਚ 'ਆਪ' ਦੇ ਤੂਫਾਨ ਨਾਲ ਹਲਚਲ
ਅਜਨਾਲਾ(ਬਲਜਿੰਦਰ)-ਲੋਕ ਸਭਾ ਚੋਣਾਂ 'ਚ ਪੰਜਾਬ ਅੰਦਰ ਫਿਰੇ 'ਝਾੜੂ' ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਤੇ ਇਨ੍ਹਾਂ ਚੋਣਾਂ 'ਚ ਆਮ ਆਦਮੀ ਪਾਰਟੀ ਨੂੰ ਬਹੁਤ ਵੱਡੀ ਲੀਡ ਨਾਲ ਮਿਲੀਆਂ 4 ਸੀਟਾਂ ਨੇ ਸਿਆਸੀ ਹਲਕਿਆਂ 'ਚ ਹਲਚਲ ਪੈਦਾ ਕਰ ਦਿੱਤੀ ਹੈ ਤੇ ਇਸ ਪਾਰਟੀ ਨੇ ਬਾਕੀ ਹਲਕਿਆਂ ਅੰਦਰ ਵੀ ਲੱਖਾਂ ਵੋਟਾਂ ਲੈ ਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ, ਜਦੋਂਕਿ ਇਨ੍ਹਾਂ ਚੋਣਾਂ 'ਚ 'ਆਪ' ਪੰਜਾਬ ਅੰਦਰ 24 ਫੀਸਦੀ ਦੇ ਕਰੀਬ ਵੋਟ ਲਿਜਾਣ ਵਿਚ ਕਾਮਯਾਬ ਹੋਈ ਹੈ । ਦਿੱਲੀ ਵਿਧਾਨ ਸਭਾ ਚੋਣਾਂ 'ਚ 9 ਕੁ ਮਹੀਨੇ ਪਹਿਲਾਂ ਹੋਂਦ ਵਿਚ ਆਈ ਆਮ ਆਦਮੀ ਪਾਰਟੀ ਦਾ ਹਸ਼ਰ ਪੰਜਾਬ ਦੇ ਸਿਆਸੀ ਮਾਹਿਰ ਮਨਪ੍ਰੀਤ ਸਿੰਘ ਬਾਦਲ ਦੀ ਪੀ. ਪੀ. ਪੀ. ਵਰਗਾ ਹੋਣ ਦੀ ਆਸ ਲਾਈ ਬੈਠੇ ਸਨ ਪਰ ਪਾਰਟੀ ਨੇ ਸਿਆਸੀ ਮਾਹਿਰਾਂ ਦੀਆਂ ਸਾਰੀਆਂ ਗਿਣਤੀਆਂ-ਮਿਣਤੀਆਂ ਉਲਟਾ-ਪੁਲਟਾ ਕਰਕੇ ਰੱਖ ਦਿੱਤੀਆਂ ਹਨ । ਪੰਜਾਬ ਅੰਦਰ ਲੋਕ ਸਭਾ ਚੋਣਾਂ ਦੇ ਆਏ ਨਤੀਜਿਆਂ ਮੁਤਾਬਿਕ 'ਆਪ' ਨੇ ਤੂਫਾਨ ਵਰਗੀ ਤੇਜ਼ੀ ਨਾਲ ਵਿਧਾਨ ਸਭਾ ਹਲਕਿਆਂ ਅੰਦਰ ਕਿਤੇ ਪਹਿਲੀ, ਬਹੁਤ ਥਾਵਾਂ 'ਤੇ ਦੂਜੀ ਤੇ ਤੀਜੀ ਪੁਜ਼ੀਸ਼ਨ ਹਾਸਲ ਕਰ ਲਈ ਹੈ ।ਪੰਜਾਬ ਦੀ ਸਿਆਸੀ ਚੇਤਨਾ ਵਿਚ ਪਹਿਲੀ ਵਾਰ ਇਹੋ ਜਿਹੀ ਤਬਦੀਲੀ ਵੇਖਣ ਨੂੰ ਮਿਲੀ ਹੈ । ਇਨ੍ਹਾਂ ਚੋਣਾਂ ਦੌਰਾਨ ਖੂਨ ਦੇ ਰਿਸ਼ਤਿਆਂ  ਵਿਚ ਵੀ ਵੱਡੀਆਂ ਤਰੇੜਾਂ ਪੈਂਦੀਆਂ ਵੇਖਣ ਨੂੰ ਮਿਲੀਆਂ ਸਨ, ਜਿਥੇ ਪਤੀ-ਪਤਨੀ ਤੇ ਪਿਉ-ਪੁੱਤਰ ਵਰਗੇ ਖੂਨ ਦੇ ਰਿਸ਼ਤੇ ਨੰਗੇ-ਚਿੱਟੇ ਰੂਪ ਵਿਚ ਇਕ-ਦੂਜੇ ਦੇ ਉਲਟ ਚਲੇ ਸਨ, ਉਥੇ ਅਮਰੀਕਾ, ਕਨੇਡਾ ਸਮੇਤ ਹੋਰਨਾਂ ਦੇਸ਼ਾਂ 'ਚ ਵਸਦੇ ਬਹੁਤ ਸਾਰੇ ਪੰਜਾਬੀ ਨੌਜਵਾਨਾਂ ਨੇ ਵੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਹ ਗੱਲ ਪੱਕੀ ਕਰਵਾ ਦਿੱਤੀ ਸੀ ਕਿ ਇਸ ਵਾਰ ਵੋਟਾਂ 'ਝਾੜੂ' ਨੂੰ ਪਾਉਣੀਆਂ ਹਨ । ਇਸ ਦੇ ਬਾਵਜੂਦ ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ਸਨ ਕਿ 'ਆਪ' ਦਾ ਸ਼ਹਿਰਾਂ ਤਕ ਹੀ ਬੋਲਬਾਲਾ ਰਹੇਗਾ ਪਰ ਨਤੀਜਿਆਂ ਤੋਂ ਬਾਅਦ ਪ੍ਰਤੱਖ ਰੂਪ ਵਿਚ ਸਾਹਮਣੇ ਆਇਆ ਕਿ 'ਆਪ' ਦਾ ਜਾਦੂ ਪਿੰਡਾਂ ਤੇ ਕਸਬਿਆਂ ਅੰਦਰ ਵੀ ਸਿਰ ਚੜ੍ਹ ਕੇ ਬੋਲਿਆ ਹੈ ਜਿਸ ਦੀ ਮਿਸਾਲ ਪੰਜਾਬ ਦੇ ਬਹੁਤ ਸਾਰੇ ਦਿਹਾਤੀ ਵਿਧਾਨ ਸਭਾ ਹਲਕਿਆਂ ਤੋਂ ਮਿਲਦੀ ਹੈ ਜਿੱਥੇ ਆਮ ਆਦਮੀ ਪਾਰਟੀ ਨੇ ਅਕਾਲੀ ਤੇ ਕਾਂਗਰਸ ਪਾਰਟੀ ਨੂੰ ਬੁਰੀ ਤਰ੍ਹਾਂ ਮਾਤ ਦਿੱਤੀ ਹੈ । ਵੇਖਣ 'ਚ ਆਇਆ ਸੀ ਕਿ ਕਾਂਗਰਸ, ਅਕਾਲੀ ਦਲ ਤੇ ਭਾਜਪਾ ਵਾਂਗ ਆਮ ਆਦਮੀ ਪਾਰਟੀ ਦਾ ਨਾ ਤਾਂ ਕੋਈ ਪੋਲਿੰਗ ਏਜੰਟ ਸੀ ਤੇ ਨਾ ਹੀ ਕੋਈ ਵਰਕਰ ਤੇ ਜਥੇਬੰਦਕ ਢਾਂਚਾ ਸੀ , ਜਦੋਂਕਿ ਪ੍ਰਚਾਰ ਤੇ ਇਸ਼ਤਿਹਾਰਬਾਜ਼ੀ ਵੀ ਨਾ-ਮਾਤਰ ਸੀ ਪਰ ਫਿਰ ਵੀ ਇਹ 4 ਸੀਟਾਂ ਜਿੱਤ ਕੇ ਦੂਜੀ ਵੱਡੀ ਪਾਰਟੀ ਦੇ ਤੌਰ 'ਤੇ ਉਭਰ ਕੇ ਸਾਹਮਣੇ ਆਈ ਹੈ । ਪੰਜਾਬ ਅੰਦਰ ਜਿਹੜੀ ਕਾਂਗਰਸ ਪਾਰਟੀ ਪਹਿਲਾਂ ਹੀ ਆਕਸੀਜਨ 'ਤੇ ਸੀ, ਵਿਚ ਜਾਨ ਪਾਉਣ ਲਈ ਕਾਂਗਰਸ ਹਾਈਕਮਾਨ ਨੇ ਕਈ ਦਿੱਗਜਾਂ ਨੂੰ ਚੋਣ ਮੈਦਾਨ 'ਚ ਉਤਾਰਿਆ ਪਰ ਆਮ ਆਦਮੀ ਪਾਰਟੀ ਦੀ ਚੱਲੀ ਹਨੇਰੀ ਨੇ ਕਾਂਗਰਸ ਦੀਆਂ ਸਾਰੀਆਂ ਆਸਾਂ 'ਤੇ ਪਾਣੀ ਫੇਰ ਦਿੱਤਾ ਹੈ, ਜਿਸ ਕਾਰਨ ਕੱਛਾਂ ਵਜਾ ਰਹੀ ਕਾਂਗਰਸ ਸਿਰਫ 3 ਸੀਟਾਂ ਹੀ ਜਿੱਤ ਸਕੀ ਹੈ ਤੇ ਕਾਂਗਰਸ ਪਾਰਟੀ ਦੇ ਵੱਡੇ ਥੰਮ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ, ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਕੇ. ਪੀ., ਮਹਾਰਾਣੀ ਪ੍ਰਨੀਤ ਕੌਰ ਤੇ ਅੰਬਿਕਾ ਸੋਨੀ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਹੈ, ਜਦੋਂ ਕਿ ਦੂਸਰੇ ਪਾਸੇ ਬੇਸ਼ੱਕ ਅਕਾਲੀ-ਭਾਜਪਾ ਗਠਜੋੜ 6 ਸੀਟਾਂ ਲਿਜਾਣ ਵਿਚ ਕਾਮਯਾਬ ਹੋਇਆ ਹੈ ਪਰ ਕਈ ਲੋਕ ਸਭਾ ਹਲਕਿਆਂ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਹਾਰਨ ਦਾ ਕਾਰਨ ਵੀ 'ਆਪ' ਹੀ ਬਣੀ ਹੈ ।
'ਆਪ' ਨੂੰ ਮਿਲੀ ਕਾਮਯਾਬੀ ਪੰਜਾਬ ਦੀ ਬਦਲੀ ਸਿਆਸੀ ਹਵਾ ਦੇ ਸੰਕੇਤ ਦਿੰਦੀ ਹੈ ਤੇ ਜੇਕਰ ਪੰਜਾਬ ਦੀ ਨੌਜਵਾਨ ਪੀੜ੍ਹੀ ਵਿਚ ਸਿਆਸੀ ਚੇਤੰਨਤਾ ਇਸੇ ਤੇਜ਼ੀ ਨਾਲ ਫੈਲਦੀ ਰਹੀ ਤਾਂ ਭਵਿੱਖ ਵਿਚ ਵੱਡੀਆਂ ਰਾਜਨੀਤਕ ਪਾਰਟੀਆਂ ਦੀ ਇਜ਼ਾਰੇਦਾਰੀ ਲੰਮਾ ਸਮਾਂ ਨਹੀਂ ਰਹੇਗੀ ।

ਪੰਜਾਬ ਦੀ ਸਿਆਸਤ

www.sabblok.blogspot.com
ਪੰਜਾਬ ਦੀ ਸਿਆਸਤ ਹੁਣ ਹਰ ਦਿਨ ਇੱਕ ਨਵਾਂ ਮੋੜ ਲਵੇਗੀ ... ਤੁਸੀਂ ਇਹ ਯਕੀਨ ਮੰਨੋ ਕੇਂਦਰ ਵਿਚ ਭਾਜਪਾ ਦੀ ਸਰਕਾਰ ਬਣਨੀ ,, ਅਕਾਲੀਆਂ ਲਈ ਕਬਰ ਵੀ ਬਣ ਸਕਦੀ ਹੈ | 
ਤੁਸੀਂ ਪੁਛੋਗੇ ਓਹ ਕਿਵੇਂ ...?
ਓਹ ਥੋਨੂ ਅਸੀਂ ਦੱਸਦੇ ਹਾਂ , ਅਕਾਲੀਆਂ ਕੋਲ ਕਦੇ ਵੀ ਕੋਈ ਲੋਕ ਮੁੱਦਾ ਨਹੀਂ ਸੀ ਰਿਹਾ , ਜਿਸਦੀ ਬਿਨਾ ਤੇ ਓਹ ਵੋਟਾਂ ਲੈ ਸਕਣ .... ਓਹਨਾਂ ਕੋਲ ਇੱਕ ਡੰਗੋਰੀ ਸੀ ..... ਧਰਮ ..... ਕਦੇ ਪੰਜਾਬੀ ਬੋਲਦਾ ਇਲਾਕਾ ,,,, ਕਦੇ ਆਨੰਦਪੁਰ ਸਾਹਿਬ ਦਾ ਮਤਾ ,,,, ਕਦੇ 1984 ਦੇ ਸਿਖ ਵਿਰੋਧੀ ਦੰਗੇ ,ਦਰਬਾਰ ਸਾਹਿਬ ਤੇ ਹਮਲਾ ... ਚੰਡੀਗੜ ਦਾ ਮੁੱਦਾ .... 
ਤੁਸੀਂ ਇਹ ਵੀ ਜਾਣਦੇ ਹੋ ..... ਅਕਾਲੀ ਛੇ ਕੁ ਸਾਲ ਕੇਂਦਰ ਵਿਚ ਸੱਤਾ ਦਾ ਸੁਖ ਭੋਗ ਚੁੱਕੇ ਹਨ [ਪਰ ਬਹਾਨਾ ਲਾਇਆ ,ਭਾਜਪਾ ਸਰਕਾਰ ਖੇਤਰੀ ਪਾਰਟੀਆਂ ਦੇ ਸਹਾਰੇ ਹੋਣ ਕਰਕੇ ਸਖਤ ਫ਼ੈਸਲਾ ਨੀ ਲੈ ਸਕਦੀ ] ,,, 12 ਸਾਲ ਅਕਾਲੀਆਂ ਨੇ 1990 ਤੋਂ ਬਾਦ ਪੰਜਾਬ ਵਿਚ ਰਾਜ ਕੀਤਾ ..... [ਬਹਾਨਾ ਕੇਂਦਰ ਵਿਚ ਜਿਆਦਾ ਸਮਾਂ ਕਾਂਗਰਸ ਦੀ ਸਰਕਾਰ ਰਹੀ ਜੋ ਓਹਨਾ ਨੂੰ ਕੁਛ ਕਰਨ ਨਹੀਂ ਦੇ ਰਹੀ ]
...............ਪਰ ਹੁਣ ਦੋਵੇਂ ਗੱਲਾਂ ਹੋ ਗਈਆ ,,, ਪੰਜਾਬ ਵਿਚ ਤੇ ਕੇਂਦਰ ਵਿਚ ਹੁਣ ਇਹਨਾਂ ਦੀ ਸਰਕਾਰ ਹੈ ....
ਜੇ ਹੁਣ ਵੀ ਪੰਜਾਬ ਦੇ ਲਟਕਦੇ ਮਸਲੇ ਹੱਲ ਨਾਂ ਹੋਏ .... ਫਿਰ ਕਦੇ ਵੀ ਨੀ ਹੋਣਗੇ .... ਜੇ ਹੁਣ ਸਨਅਤੀ .ਆਰਥਿਕ ਵਿਕਾਸ ਨਹੀਂ ਹੋਇਆ ਫਿਰ ਕਦੇ ਵੀ ਨੀ ਹੋਵੇਗਾ ...?
...... ਕੇਜਰੀਵਾਲ ਨੇ ਪੰਜਾਬ ਤੋਂ ਬਾਹਰਲਾ ਹੋਣ ਦੇ ਬਾਵਜੂਦ 49 ਦਿਨਾਂ ਵਿਚ ਆਪਣੇ ਵਲੋਂ ਸਿਖ ਮਸਲਿਆ ਦੇ ਬਾਬਤ ਕ੍ਰਾਂਤੀਕਾਰੀ ਕਦਮ ਚੁੱਕਕੇ ਇੱਕ ਸ਼ੁਰੂਆਤ ਕਰ ਦਿੱਤੀ ਹੈ | ਹੁਣ ਪੰਜਾਬ ਵਿਚ ਸੜਕਾ ,ਸਥਾ ,ਚੁਰਾਹਿਆ , ਤੇ ਅਸੀਂ ਅਕਾਲੀਆਂ ਦਾ ਅਸਲ ਚੇਹਰਾ ਲੈ ਕੇ ਜਾਣਾ ਹੈ | ਆਓਦੀਆਂ ਜਿਮਨੀ ਚੋਣਾਂ ਵਿਚ ਅਕਾਲੀ ਘੇਰਨੇ ਨੇ ,,, ਕਿਓਂਕਿ ਚੋਣਾਂ ਤੱਕ ਦੋ ਤੋਂ ਤਿੰਨ ਮਹੀਨੇ ਹੋ ਜਾਣੇ ਨੇ ....... ਆਓ ਦੋਸਤੋ ਇਸ ਸੁਨੇਹੇ ਨੂੰ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਪਾਹੁੰਚਦਾ ਕਰੀਏ ............ ਅਮੀਨ ...... 

ਤਰਨਦੀਪ ਦਿਓਲ

ਆਮ ਆਦਮੀ ਪਾਰਟੀ

www.sabblok.blogspot.com


ਡਾਕਟਰ ਹਰਜਿੰਦਰ ਸਿੰਘ ਦਿਲਗੀਰ

ਆਮ ਆਦਮੀ ਪਾਰਟੀ ਸਿਰਫ਼ 15 ਮਹੀਨੇ ਪਹਿਲਾਂ ਬਣੀ ਸੀ ਅਤੇ ਸਿਰਫ਼ 6-7ਮਹੀਨੇ ਤੋਂ ਚੋਣ ਸਿਆਸਤ ਵਿਚ ਦਾਖ਼ਿਲ ਹੋਈ ਸੀ ਤੇ ਇਸ ਕੋਲ ਖ਼ਾਲੀ ਜੇਬਾਂ ਸਨ।ਇਸ ਦੇ ਖ਼ਿਲਾਫ਼ ਵੀਹ ਹਜ਼ਾਰ ਕਰੋੜ ਖ਼ਰਚ ਕਰਨ ਵਾਲੀ ਭਾਜਪਾ ਅਤੇ 5 ਹਜ਼ਾਰਕਰੋੜ ਖ਼ਰਚ ਕਰਨ ਵਾਲੀ ਕਾਂਗਰਸ ਨੇ ਆਪਣਾ ਸਾਰ ਜ਼ੋਰ ਲਾਇਆ। ਇਨ੍ਹਾਂ ਚੋਣਾਂ ਨੇ ਇਕ ਹੋਰ ਕਮਾਲ ਦੀ ਗੱਲ ਦੁਹਰਾਈ ਹੈ ਕਿ ਇਨਕਲਾਬਹਮੇਸ਼ਾ ਪੰਜਾਬ ਅਤੇ ਬੰਗਾਲ ਵਿਚੋਂ ਹੀ ਜਨਮ ਲੈਂਦਾ ਹੈ। ਪੋਲਿੰਗ ਵਿਚ ਵੀ ਪੰਜਾਬਅਤੇ ਬੰਗਾਲ ਨੇ ਕਮਾਲ ਕੀਤੀ ਹੈ; 70% ਤੇ 80% ਪੋਲਿੰਗ ਕਮਾਲ ਹੈ। ਫਿਰਇਨ੍ਹਾਂ ਦੋਹਾਂ ਕੌਮਾਂ ਨੇ ਇਹ ਵੀ ਸਾਬਿਤ ਕੀਤਾ ਹੈ ਕਿ ਉਹ ਫ਼ਿਰਕੂ ਤਾਕਤਾਂ ਨੂੰ ਰੱਦਕਰਦੇ ਹਨ। ਇਹ ਤਾਂ ਸਾਬਿਤ ਹੋ ਗਿਆ ਹੈ ਕਿ 20 ਹਜ਼ਾਰ ਕਰੋੜ ਰੁਪੈ ਖ਼ਰਚ ਕੇ, 90%ਇਲੈਕਟਰੌਨਿਕ ਮੀਡੀਆ ਨੂੰ ਖ਼ਰੀਦ ਕੇ, ਹਿੰਦੂਤਵ ਦੇ ਨਾਅਰੇ ਹੇਠ, ਵਿਕਾਸ ਦੇਝੂਠ ਦੇ ਨਾਂ ‘ਤੇ, ਕੁਝ ਸ਼ੋਅ ਬੁਆਏ ਮੁਸਲਮਾਨਾਂ ਵਿਚੋਂ ਨਾਲ ਲੈ ਕੇ, ਅਤੇ ਸਿੱਖਪੰਥ ਅਤੇ ਪੰਜਾਬੀਅਤ ਦੇ ਸਭ ਤੋਂ ਵੱਡੇ ਦੁਸ਼ਮਣ ਬਾਦਲ ਨੂੰ ਨਾਲ ਰਲਾ ਕੇ,ਭੋਲੀ ਜਨਤਾ ਨੂੰ ਮੂਰਖ ਬਣਾਇਆ ਜਾ ਸਕਦਾ ਹੈ। ਪਰ, ਭਾਰਤੀਆਂ ਨੂੰ ਦੀਵਾਰ ‘ਤੇਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਕਿ ਮੁਸਲਮਾਨ, ਸਿੱਖ, ਇਸਾਈ ਦੀ ਮੋਦੀ ਦੀ ਹਕੂਮਤ ਵਿਚ ਕੋਈ ਥਾਂ ਨਹੀਂ ਹੋਵੇਗੀ।ਵਿਕਾਸ ਦਾ ਛੁਣਛੁਣਾ ਤੁਹਾਨੂੰ ਖਿਡੌਣੇ ਵਜੋਂ ਹੀ ਮਿਲੇਗਾ, ਸਚੁਮੱਚ ਨਹੀਂ; ਮੁਲਕਦਾ ਕੋਈ ਮਸਲਾ ਹੱਲ ਨਹੀਨ ਹੋਵੇਗਾ। ਭਾਰਤੀਓ, ਤੁਸੀਂ ਛੇਤੀ ਹੀ ਪਛਤਾਉਣਲਗ ਪਓਗੇ ਕਿ ਤੁਸੀਂ ਕੀ ਕਰ ਬੈਠੇ! ਪਰ ਇਹ ਪਛਤਾਵਾ ਤੁਹਾਡੀ ਜ਼ਿੰਦਗੀ ਦੇਘਟੋ-ਘਟ 5 ਸਾਲ ਤਾਂ ਵਿਅਰਥ ਗੁਆ ਦੇਵੇਗਾ।

ਡਾਕਟਰ ਹਰਜਿੰਦਰ ਸਿੰਘ ਦਿਲਗੀਰ

ਅਕਾਲੀ ਸਰਕਾਰ ਦੀ ਕਾਰਗੁਜ਼ਾਰੀ ਵਿਰੁੱਧ ਰੋਸ ਦਾ ਪ੍ਰਗਟਾਵਾ ਹਨ ਪੰਜਾਬ ਦੇ ਚੋਣ ਨਤੀਜੇ

www.sabblok.blogspot.com
ਗੁਰਭੇਜ ਸਿੰਘ ਚੌਹਾਨ
98143 06545
ਬੜੀ ਉਤਸੁਕਤਾ ਤੋਂ ਬਾਅਦ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦੇਸ਼ ਭਾਰਤ ਦੀ 16 ਵੀਂ ਲੋਕ ਸਭਾ ਦੇ ਨਤੀਜੇ ਸਾਹਮਣੇ ਆ ਚੁੱਕੇ ਹਨ ਅਤੇ ਅਬ ਕੀ ਵਾਰ ਮੋਦੀ ਸਰਕਾਰ ਦੇ ਨਾਅਰੇ ਅਨੁਸਾਰ ਭਾਜਪਾ ਪੂਰਨ ਬਹੁਮਤ ਲੈ ਕੇ ਸਰਕਾਰ ਬਣਾਉਣ ਦੀ ਤਾਕਤ ਹਾਸਲ ਕਰ ਚੁੱਕੀ ਹੈ। ਬਾਕੀ ਪੂਰੇ ਦੇਸ਼ ਵਿਚ ਕਿਆਸ ਅਰਾਂਈਆਂ ਅਨੁਸਾਰ ਨਤੀਜੇ ਲਗਪਗ ਖਰੇ ਉੱਤਰੇ ਹਨ ਪਰ ਪੰਜਾਬ ਵਿਚ ਤਵੀਤ ਪੁੱਠੇ ਪੈ ਗਏ ਹਨ। ਚੋਣਾਂ ਤੋਂ ਪਹਿਲਾਂ ਜਿਸ ਤਰਾਂ ਸੱਤਾ ਤੇ ਕਾਬਜ਼ ਅਕਾਲੀ ਸਰਕਾਰ ਨੂੰ ਇਹ ਭੁਲੇਖਾ ਸੀ ਕਿ ਕਾਂਗਰਸ ਤਾਂ ਪੰਜਾਬ ਵਿਚ ਖਤਮ ਹੋਣ ਦੇ ਕੰਢੇ ਹੈ ਅਤੇ ਉਨਾਂ ਦੀ ਪਾਰਟੀ ਪੰਜਾਬ ਦੀਆਂ ਸਾਰੀਆਂ ਸੀਟਾਂ ਤੇ ਆਸਾਨੀ ਨਾਲ ਜਿੱਤ ਪ੍ਰਾਪਤ ਕਰ ਲਵੇਗੀ ਪਰ ਜਿਉਂ ਹੀ ਕਾਂਗਰਸ ਪਾਰਟੀ ਨੇ ਆਪਣੀਆਂ ਵੱਡੀਆਂ ਤੋਪਾਂ ਮੈਦਾਨ ਏ ਜੰਗ ਵਿਚ ਲਿਆ ਖੜ•ੀਆਂ ਕੀਤੀਆਂ ਤਾਂ ਇਕ ਦਮ ਹੀ ਪੰਜਾਬ ਦੇ ਸਮੀਕਰਣ ਬਦਲ ਗਏ ਅਤੇ ਅਕਾਲੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਪਰ ਮੈਦਾਨ ਵਿਚ ਆਈ ਆਮ ਆਦਮੀ ਪਾਰਟੀ ਨੂੰ ਵੇਖਕੇ ਅਕਾਲੀ ਦਲ ਇਹ ਵੀ ਜਮਾਂ ਘਟਾਓ ਕਰਦਾ ਰਿਹਾ ਕਿ ਇਸ ਤਿਕੋਣੀ ਲੜਾਈ ਵਿਚ ਕਾਂਗਰਸ ਦਾ ਵਧੇਰੇ ਨੁਕਸਾਨ ਹੋਏਗਾ ਅਤੇ ਉਨ•ਾਂ ਦੀ ਜਿੱਤ ਸੁਖਾਲੀ ਹੋ ਜਾਏਗੀ ਪਰ ਉਨਾਂ ਨੂੰ ਇਹ ਚਿੱਤ ਚੇਤਾ ਵੀ ਨਹੀਂ ਸੀ ਕਿ ਪੰਜਾਬ ਦੀਆਂ ਸਾਰੀਆਂ ਸੀਟਾਂ ਤੇ ਤਾਂ ਜਿੱਤ ਦੂਰ ਦੀ ਗੱਲ ਹੋਏਗੀ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਆਪਣੀ ਨੂੰਹ ਰਾਣੀ ਦੀ ਸੀਟ ਜਿੱਤਣ ਲਈ ਵੀ ਐਨੇ ਅੱਡੀਆਂ ਗੋਡੇ ਰਗੜਨੇ ਪੈਣਗੇ। ਇਸ ਸੀਟ ਤੇ ਸਾਰੇ ਪੰਜਾਬ ਦੀ ਅਫਸਰਸ਼ਾਹੀ, ਪੰਜਾਬ ਦੀ ਪੂਰੀ ਲੀਡਰਸ਼ਿਪ, ਮੋਦੀ ਦੀ ਰੈਲੀ, ਐਕਟਰਾਂ, ਗਾਇਕਾਂ ਦਾ ਸਹਾਰਾ, ਮਣਾਂ ਮੂੰਹੀ ਪੈਸਾ, ਬੂਥਾਂ ਤੇ ਕਬਜ਼ੇ ਤੇ ਹੋਰ ਕਈ ਤਰਾਂ ਦੇ ਜਾਇਜ਼ ਨਜ਼ਾਇਜ਼ ਢੰਗ ਵਰਤਕੇ ਇੱਜਤ ਬਚਾਉਣ ਲਈ ਝੁੱਗੇ ਚੋਂ 19959 ਵੋਟਾਂ ਹੀ ਮਨਪ੍ਰੀਤ ਬਾਦਲ ਤੋਂ ਵੱਧ ਪ੍ਰਾਪਤ ਕਰਕੇ ਜਿੱਤ ਨਸੀਬ ਹੋਈ ਅਤੇ ਬਾਦਲ ਪਰੀਵਾਰ ਦੀ ਸਿਆਸੀ ਇੱਜਤ ਬਚੀ। ਬਾਦਲ ਸਾਹਬ ਨੂੰ ਆਪ ਵਾਲਿਆਂ ਦਾ ਧੰਨਵਾਦ ਕਰਨਾਂ ਬਣਦਾ ਹੈ ਜੋ ਇਸ ਸੀਟ ਤੋਂ 87000 ਵੋਟ ਲੈ ਗਏ ਹਨ ਨਹੀਂ ਤਾਂ ਇਹ ਸਾਰੀ ਵੋਟ ਅਕਾਲੀ ਦਲ ਦੇ ਖਿਲਾਫ ਭੁਗਤਣੀ ਸੀ ਤੇ ਦਿੱਲੀ ਦੂਰ ਹੋ ਜਾਣੀ ਸੀ। ਇਹ ਜਿੱਤ ਜਿੱਤ ਨਹੀਂ ਕਾਗਜ਼ੀ ਜਿੱਤ ਹੀ ਆਖੀ ਜਾ ਸਕਦੀ ਹੈ। ਆਵਦਾ ਇਲਾਕਾ ਹੋਵੇ, ਪੰਜਾਬ ਦੇ ਖਜ਼ਾਨੇ ਦਾ 80 ਪ੍ਰਤੀਸ਼ਤ ਪੈਸਾ ਖਰਚ ਕੀਤਾ ਹੋਵੇ ਤੇ ਫੇਰ ਵੀ ਹਰ ਹਰਬਾ ਵਰਤਕੇ ਮਸਾਂ ਜਿੱਤ ਨਸੀਬ ਹੋਵੇ ਤਾਂ ਜਰੂਰ ਕਿਤੇ ਨਾਂ ਕਿਤੇ ਕੋਈ ਵੱਡੀਆਂ ਗਲਤੀਆਂ ਹੋਈਆਂ ਹਨ ਜਿਨਾਂ ਤੇ ਝਾਤੀ ਮਾਰਨ ਦੀ ਲੋੜ ਹੈ ਅਤੇ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਵਿਚ ਇਨਾਂ ਚੋਣਾਂ ਦੇ ਜੋ ਨਤੀਜੇ ਹਵਾ ਦੇ ਉਲਟ ਆਏ ਹਨ ਇਹ ਅਕਾਲੀ ਸਰਕਾਰ ਦੀ ਕਾਰਗੁਜ਼ਾਰੀ ਵਿਰੁੱਧ ਰੋਸ ਦਾ ਪ੍ਰਗਟਾਵਾ ਹਨ। ਜੇ ਇਹ ਕਹਿ ਲਿਆ ਜਾਵੇ ਕਿ ਜਦੋਂ ਸੱਤਾ ਤੇ ਕਾਬਜ਼ ਸਰਕਾਰ ਅੰਨੀ ਤੇ ਬੋਲੀ ਹੋ ਜਾਵੇ ਤਾਂ ਉਹਦੇ ਰਾਜ ਵਿਚ ਆਪੋਧਾਪੀ ਪੈ ਜਾਵੇ, ਅਹਿਲਕਾਰ, ਅਫਸਰ ਲੁੱਟ ਦੇ ਮਾਲ ਦੀਆਂ ਤਿਜੌਰੀਆਂ ਭਰਨ ਲੱਗ ਜਾਣ, ਪਰਜਾ ਪ੍ਰਤੀ ਹਇਆ ਦਇਆ ਖਤਮ ਹੋ ਜਾਵੇ, ਸੱਤਾ ਦੀ ਦੁਰਵਰਤੋਂ ਨਾਲ ਧੱਕੇਸ਼ਾਹੀਆਂ, ਮਨਮਾਨੀਆਂ ਵਧ ਜਾਣ ਤਾਂ ਪਰਜਾ ਦੇ ਮਨਾਂ ਵਿਚ ਵਿਦਰੋਹ ਦੀ ਅੱਗ ਜਲਣ ਲੱਗ ਪੈਂਦੀ ਹੈ ਜੋ ਹਾਲਾਤ ਅਨੁਸਾਰ ਤਬਦੀਲੀ ਵੱਲ ਤੂਫਾਨ ਬਣਕੇ ਉੱਭਰਦੀ ਹੈ ਅਤੇ ਸਭ ਰੁਕਾਵਟਾਂ ਤੋੜਕੇ ਆਪਣਾ ਰੰਗ ਵਿਖਾਉਂਦੀ ਹੈ। ਇੱਥੇ ਇਹ ਕਹਿਣਾ ਠੀਕ ਨਹੀਂ ਹੋਵੇਗਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਤੋਂ ਪ੍ਰਭਾਵਿਤ ਹੋਏ ਹਨ। ਪੰਜਾਬ ਵਿਚ ਲੋਕਾਂ ਨੇ ਕਿਸੇ ਪਾਰਟੀ ਨੂੰ ਵੋਟਾਂ ਨਹੀਂ ਪਾਈਆਂ ਸਗੋਂ ਮੌਜੂਦਾ ਸਰਕਾਰ ਤੋਂ ਅਸ਼ੰਤੁਸ਼ਟ ਹੋ ਕੇ ਵਿਰੋਧ ਵਿਚ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ ਅਤੇ ਤੀਸਰੀ ਧਿਰ ਵੱਲ ਰੁਖ ਕੀਤਾ ਹੈ ਕਿਉਂ ਕਿ ਕਾਂਗਰਸ ਦੀ ਪਾਟੋਧਾੜ ਵਿੱਚੋਂ ਵੀ ਉਨਾਂ ਨੂੰ ਆਪਣੇ ਭਲੇ ਦੀ ਆਸ ਨਜ਼ਰ ਨਹੀਂ ਆਈ ਪਰੰਤੂ ਇਸਦੇ ਨਾਲ ਹੀ ਅੰਮ੍ਰਿਤਸਰ ਸੀਟ ਤੋਂ ਵਿਅਕਤੀਗਤ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਦੀ ਨਾਂ ਕਿ ਕਾਂਗਰਸ ਦੀ ਵੱਡੀ ਜਿੱਤ ਦਰਜ ਇਸ ਲਈ ਕਰਵਾਈ ਹੈ ਕਿ ਲੋਕ ਉਨਾਂ ਵੱਲੋਂ ਪਿਛਲੇ ਸਮੇਂ ਦੌਰਾਨ ਪੰਜਾਬ ਵਿਚ ਦਿੱਤੇ ਰਾਜ ਤੋਂ ਕਾਫੀ ਹੱਦ ਤੱਕ ਸ਼ੰਤੁਸ਼ਟ ਸਨ। ਇੱਥੇ ਇਹ ਵੀ ਕਹਿਣਾ ਗਲਤ ਨਹੀਂ ਹੋਵੇਗਾ ਕਿ ਪੰਜਾਬ ਦੇ ਲੋਕਾਂ ਦੇ ਮਨ ਪਿਆਰ ਨਾਲ ਜਿੱਤੇ ਜਾ ਸਕਦੇ ਹਨ ਅਤੇ ਇਨਾਂ ਨੂੰ ਬਹੁਤਾ ਚਿਰ ਦਬਾਕੇ ਨਹੀਂ ਰੱਖਿਆ ਜਾ ਸਕਦਾ।

Friday 16 May 2014

ਜਨਤਾ ਵਲੋਂ ਸੁਣਾਏ ਫੈਸਲੇ 'ਤੇ ਮਾਰਦੇ ਹਾਂ ਇਕ ਝਾਤ...

www.sabblok.blogspot.com

ਜਲੰਧਰ - 16ਵੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਜਿਥੇ ਆਪਣੇ ਸਿਖਰ 'ਤੇ ਚੱਲ ਰਹੀ ਸੀ, ਉਥੇ ਦੂਸਰੇ ਦੇਸ਼ਾਂ ਦੀਆਂ ਨਜ਼ਰਾਂ ਵੀ ਭਾਰਤ ਦੀਆਂ ਚੋਣਾਂ 'ਤੇ ਟਿਕੀਆਂ ਹੋਈਆਂ ਸਨ। ਪਿਛਲੇ ਕੁੱਝ ਮਹੀਨਿਆਂ ਤੋਂ ਭਖੀ ਸਿਆਸਤ ਦਾ ਅੱਜ ਫੈਸਲੇ ਦਾ ਦਿਨ ਸੀ। ਜਿਸ ਵਿਚ ਕਈ ਦਿੱਗਜਾਂ ਦੀ ਸਾਖ ਦਾਅ 'ਤੇ ਲੱਗੀ ਹੋਈ ਸੀ। ਅੱਜ ਜਦੋਂ ਫੈਸਲੇ ਦੀ ਘੜੀ ਆ ਹੀ ਗਈ ਹੈ ਤਾਂ ਇਸ ਦੌਰਾਨ ਮਿਲੇ ਅੰਕੜਿਆ ਤੋਂ ਪਤਾ ਲੱਗਦਾ ਹੈ ਕਿ ਜਨਤਾ ਨੇ ਆਪਣਾ ਫੈਸਲਾ ਕਿਸ ਉਮੀਦਵਾਰ ਦੇ ਹੱਕ ਵਿਚ ਸੁਣਾਇਆ ਹੈ ਅਤੇ ਕਿਹੜਾ ਉਮੀਦਵਾਰ ਜਨਤਾ ਦੀ ਕਸੌਟੀ 'ਤੇ ਖਰਾ ਉਤਰਿਆ ਹੈ। 
ਅੰਮ੍ਰਿਤਸਰ ਵਿਚ ਮੁੱਖ ਮੁਕਾਬਲਾ ਕਾਂਗਰਸ ਦੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਭਾਜਪਾ ਦੇ ਅਰੁਣ ਜੇਤਲੀ ਵਿਚਕਾਰ ਸੀ, ਜਿਸ ਵਿਚ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ 1,04,140 ਵੋਟਾਂ ਦੇ ਜ਼ਬਰਦਸਤ ਅੰਕੜੇ ਨਾਲ ਜੇਤੂ ਰਹੇ ਹਨ। ਸ੍ਰੀ ਅਨੰਦਪੁਰ ਸਾਹਿਬ ਤੋਂ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ ਜੇਤੂ ਐਲਾਨੇ ਗਏ ਹਨ। ਜਿਥੇ ਪੂਰੇ ਦੇਸ਼ ਦੀ ਸਿਆਸਤ ਭਖੀ ਹੋਈ ਹੈ, ਉਥੇ ਹੀ ਪੰਜਾਬ ਦੀ ਸਿਆਸਤ ਦੀ ਜੰਗ ਵਿਚ ਦਿਓਰ ਭਰਜਾਈ ਹਰਸਿਮਰਤ ਕੌਰ ਬਾਦਲ ਅਤੇ ਮਨਪ੍ਰੀਤ ਸਿੰਘ ਬਾਦਲ ਵਿਚ ਜ਼ਬਰਦਸਤ ਟੱਕਰ ਦੇਖਣ ਨੂੰ ਮਿਲੀ, ਉਥੇ ਹਰਸਿਮਰਤ ਕੌਰ ਬਾਦਲ ਨੇ 19395 ਵੋਟਾਂ ਨਾਲ ਮੈਦਾਨ ਜਿੱਤ ਲਿਆ ਹੈ। ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਸਾਧੂ ਸਿੰਘ ਜੇਤੂ ਐਲਾਨੇ ਗਏ ਹਨ। ਇਸੇ ਤਰ੍ਹਾਂ ਫਤਿਹਗੜ੍ਹ ਸਾਹਿਬ ਤੋਂ ਵੀ ਆਪ ਦਾ ਹੂੰਝਾ ਫੇਰ ਝਾੜੂ ਚੱਲਦਾ ਨਜ਼ਰ ਆਇਆ ਹੈ। ਜ਼ਿਕਰਯੋਗ ਹੈ ਕਿ ਫਤਿਹਗੜ੍ਹ ਦੀ ਸੀਟ 'ਤੇ ਮੁੱਖ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਕੁਲਵੰਤ ਸਿੰਘ, ਕਾਂਗਰਸ ਦੇ ਉਮੀਦਵਾਰ ਸਾਧੂ ਸਿੰਘ ਧਰਮਸੌਤ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਖਾਲਸਾ ਵਿਚਕਾਰ ਸੀ। ਇਸੇ ਤਰ੍ਹਾਂ ਕਾਂਗਰਸ ਦੂਸਰੇ, ਅਕਾਲੀ ਦਲ ਤੀਸਰੇ ਅਤੇ 'ਆਪ' ਦੇ ਹਰਿੰਦਰ ਸਿੰਘ ਖਾਲਸਾ 54 ਹਜ਼ਾਰ 144 ਵੋਟਾਂ ਨਾਲ ਜੇਤੂ ਰਹੇ ਹਨ। ਫਿਰੋਜ਼ਪੁਰ ਤੋਂ ਅਕਾਲੀ ਦਲ ਦੇ ਸ਼ੇਰ ਸਿੰਘ ਘੁਬਾਇਆ 31420 ਵੋਟਾਂ ਨਾਲ ਜੇਤੂ ਰਹੇ ਹਨ।  
ਗੁਰਦਾਸਪੁਰ ਦੀ ਸੀਟ ਤੋਂ ਮੁਖ ਮੁਕਾਬਲਾ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਅਤੇ ਭਾਜਪਾ ਦੇ ਉਮੀਦਵਾਰ ਵਿਨੋਦ ਖੰਨੇ ਵਿਚਕਾਰ ਸੀ, ਜਿਸ ਵਿਚ ਵਿਨੋਦ ਖੰਨਾ 1,36,106 ਦੇ ਜ਼ਬਰਦਸਤ ਅੰਕੜੇ ਨਾਲ ਜੇਤੂ ਐਲਾਨੇ ਗਏ ਹਨ। ਫਿਲਮ ਨਗਰੀ ਤੋਂ ਸਿਆਸਤ ਵਿਚ ਆਏ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰ ਵਿਨੋਦ ਖੰਨਾ ਦਾ ਮੁੱਖ ਮੁਕਾਬਲਾ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨਾਲ ਸੀ। ਜ਼ਿਕਰਯੋਗ ਹੈ ਕਿ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਵੀ ਵਿਨੋਦ ਖੰਨਾ ਦਾ ਮੁਕਾਬਲਾ ਮੌਜੂਦਾ ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨਾਲ ਸੀ ਅਤੇ ਪਿਛਲੀਆਂ ਚੋਣਾਂ ਵਿਚ ਪ੍ਰਤਾਪ ਸਿੰਘ ਬਾਜਵਾ ਜੇਤੂ ਰਹੇ ਸਨ ਪਰ ਇਸ ਵਾਰ ਵੋਟਰ ਵਿਨੋਦ ਖੰਨਾ ਦੇ ਹੱਕ ਵਿਚ ਰਹੇ ਹਨ। 
ਹੁਸ਼ਿਆਰਪੁਰ ਤੋਂ ਭਾਰਤੀ ਜਨਤਾ ਪਾਰਟੀ ਦੇ ਵਿਜੇ ਸਾਂਪਲਾ ਨੂੰ 13,582 ਵੋਟਾਂ ਨਾਲ ਜੇਤੂ ਐਲਾਨਿਆ ਗਿਆ ਹੈ। ਇਸ ਸੀਟ ਤੋਂ ਤ੍ਰਿਕੋਣਾ ਮੁਕਾਬਲਾ ਕਾਂਗਰਸ ਦੇ ਮਹਿੰਦਰ ਸਿੰਘ ਕੇ.ਪੀ, ਆਪ ਦੀ ਯਾਮੀਨੀ ਅਤੇ ਭਾਜਪਾ ਦੇ ਵਿਜੇ ਸਾਂਪਲਾ ਵਿਚਕਾਰ ਸੀ। ਜਿਸ ਵਿਚ ਵਿਜੇ ਸਾਂਪਲਾ ਜੇਤੂ ਰਹੇ ਹਨ। ਇਸ ਸਭ ਦਰਮਿਆਨ ਜਲੰਧਰ ਤੋਂ ਕਾਂਗਰਸ ਦੇ ਸੰਤੋਖ ਸਿੰਘ ਚੌਧਰੀ ਵੀ 70,000 ਦੇ ਜ਼ਬਰਦਸਤ ਅੰਕੜੇ ਨਾਲ ਜੇਤੂ ਰਹੇ ਹਨ। ਖੰਡੂਰ ਸਾਹਿਬ ਤੋਂ ਅਕਾਲੀ ਦਲ ਦੇ ਰਣਜੀਤ ਸਿੰਘ ਬ੍ਰਹਮਪੁਰਾ ਵੀ ਜੇਤੂ ਐਲਾਨੇ ਗਏ ਹਨ। ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਰਵਣੀਤ ਸਿੰਘ ਬਿੱਟੂ ਨੇ ਬਾਕੀ ਉਮੀਦਵਾਰਾਂ ਨੂੰ ਪਛਾੜ ਕੇ ਮੈਦਾਨ ਫਤਿਹ ਕਰ ਲਿਆ ਹੈ। ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਡਾ. ਧਰਮਵੀਰ ਗਾਂਧੀ 20942 ਨਾਲ ਮੈਦਾਨ ਜਿੱਤ ਕੇ ਪ੍ਰਨੀਤ ਕੌਰ ਨੂੰ ਪਛਾੜ ਦਿੱਤਾ ਹੈ। ਹੁਣ ਤੱਕ ਦੇ ਆਏ ਨਤੀਜਿਆਂ ਤੋਂ ਜਿਥੇ ਕੁਝ ਉਮੀਦਵਾਰ ਦੇ ਵਿਹੜੇ ਖੁਸ਼ੀਆਂ ਨਾਲ ਭਰ ਗਏ ਹਨ, ਉਥੇ ਕਈ ਵੋਟਰਾਂ ਦਾ ਭਾਣਾ ਮੰਨਣ ਲਈ ਮਜਬੂਰ ਹਨ। ਇਸ ਸਭ ਦੇ ਚੱਲਦੇ ਰਾਜਨੀਤੀ ਦੇ ਮੈਦਾਨ ਵਿਚ ਪਹਿਲੀ ਵਾਰ ਉੱਤਰੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ 211721 ਵੋਟਾਂ ਦੇ ਜ਼ਬਰਦਸਤ ਅੰਕੜੇ ਨਾਲ ਜੇਤੂ ਰਹੇ ਹਨ।

ਹਾਰ ਤੋਂ ਬਾਅਦ ਬੋਲੇ ਕੇਜਰੀਵਾਲ, 'ਧੰਨਵਾਦ ਕਾਸ਼ੀ'

www.sabblok.blogspot.com
ਹਾਰ ਤੋਂ ਬਾਅਦ ਬੋਲੇ ਕੇਜਰੀਵਾਲ, 'ਧੰਨਵਾਦ ਕਾਸ਼ੀ' (ਵੀਡੀਓ)
ਨਵੀਂ ਦਿੱਲੀ— ਵਾਰਾਣਸੀ ਤੋਂ ਭਾਜਪਾ ਦੇ ਪ੍ਰਧਾਨ ਮੰਤਰੀ ਸੀਟ ਦੇ ਉਮੀਦਵਾਰ ਨਰਿੰਦਰ ਮੋਦੀ ਖਿਲਾਫ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਨੇ ਕਰਾਰੀ ਹਾਰ ਤੋਂ ਬਾਅਦ ਕਿਹਾ ਕਿ ਇਹ ਚੋਣ ਸਾਡੇ ਲਈ ਨਹੀਂ ਹੈ, ਜਨਤਾ ਲਈ ਹੈ। ਇਸ ਲਈ ਜਿੱਤ ਅਤੇ ਹਾਰ ਸਾਡੇ ਲਈ ਨਹੀਂ ਹੈ। ਕੇਜਰੀਵਾਲ ਨੇ ਵਾਰਾਣਸੀ ਦੀ ਜਨਤਾ ਦਾ ਧੰਨਵਾਦ ਅਦਾ ਕਰਦੇ ਹੋਏ ਕਿਹਾ ਕਿ ਮੈਨੂੰ ਕਾਸ਼ੀ ਦੇ ਲੋਕਾਂ ਤੋਂ ਬਹੁਤ ਪਿਆਰ ਮਿਲਿਆ, ਇਸ ਲਈ ਸਭ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਪੰਜਾਬ 'ਚ 4 ਸੀਟਾਂ 'ਤੇ ਮਿਲ ਰਹੀ ਚੜਤ 'ਤੇ ਕੇਜਰੀਵਾਲ ਨੇ ਕਿਹਾ ਕਿ ਸਾਨੂੰ ਉਮੀਦ ਨਹੀਂ ਸੀ ਕਿ ਪੰਜਾਬ 'ਚ ਪਾਰਟੀ ਨੂੰ ਇੰਨਾ ਸਮਰਥਨ ਮਿਲੇਗਾ ਅਤੇ ਦਿੱਲੀ 'ਚ ਇੰਨਾ ਘੱਟ। ਆਉਣ ਵਾਲੇ 2-3 ਦਿਨਾਂ 'ਚ ਇਸ ਦੀ ਚਰਚਾ ਕੀਤੀ ਜਾਵੇਗੀ।

ਆਮ ਆਦਮੀ ਪਾਰਟੀ ਦੇ 400 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ

www.sabblok.blogspot.com
ਆਮ ਆਦਮੀ ਪਾਰਟੀ ਦੇ 400 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ
ਜਲੰਧਰ-ਦਿੱਲੀ ਵਿਧਾਨ ਸਭਾ ਚੋਣਾਂ ਤੋਂ ਸਿਆਸਤ ਦੀ ਸ਼ੁਰੂਆਤ ਕਰਨ ਵਾਲੀ ਆਮ ਆਦਮੀ ਪਾਰਟੀ ਨੇ ਆਪਣੀਆਂ ਪਹਿਲੀਆਂ ਲੋਕ ਸਭਾ ਚੋਣਾਂ ਦੌਰਾਨ ਹੀ ਇਕ ਦਿਲਚਸਪ ਰਿਕਾਰਡ ਬਣਾ ਦਿੱਤਾ ਹੈ। ਪਹਿਲੀ ਵਾਰ ਲੋਕ ਸਭਾ ਚੋਣ ਮੈਦਾਨ 'ਚ ਉਤਰੇ ਆਮ ਆਦਮੀ ਪਾਰਟੀ ਦੇ 434 ਉਮੀਦਵਾਰਾਂ 'ਚੋਂ 400 ਤੋਂ ਜ਼ਿਆਦਾ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ ਹੈ। ਇਨ੍ਹਾਂ 'ਚੋਂ ਪੰਜਾਬ ਦੇ ਤਿੰਨ ਉਮੀਦਵਾਰ ਵੀ ਸ਼ਾਮਲ ਹਨ। ਪੰਜਾਬ ਦੀਆਂ ਅੰਮ੍ਰਿਤਸਰ, ਖਡੂਰ ਸਾਹਿਬ ਅਤੇ ਫਿਰੋਜਪੁਰ ਸੀਟਾਂ 'ਤੋਂ ਆਪ ਦੇ ਉਮੀਦਵਾਰ ਆਪਣੀਆਂ ਜ਼ਮਾਨਤਾਂ ਨਹੀਂ ਬਚਾ ਸਕੇ। ਆਮ ਚੋਣਾਂ ਦੌਰਾਨ ਕਿਸੇ ਵੀ ਉਮੀਦਵਾਰ ਨੂੰ ਆਪਣੀ ਜ਼ਮਾਨਤ ਬਚਾਉਣ ਲਈ ਕੁੱਲ ਪਈਆਂ ਵੋਟਾਂ ਦਾ ਛੇਵਾਂ ਹਿੱਸਾ ਹਾਸਲ ਕਰਨਾ ਹੁੰਦਾ ਹੈ ਪਰ ਆਮ ਆਦਮੀ ਪਾਰਟੀ ਦੇ ਬਹੁਤੇ ਉਮੀਦਵਾਰ ਇਹ ਵੋਟ ਹਾਸਲ ਨਹੀਂ ਕਰ ਸਕੇ। ਆਮ ਆਦਮੀ ਪਾਰਟੀ ਨੂੰ ਕੌਮੀ ਪੱਧਰ 'ਤੇ 2.5 ਫੀਸਦੀ ਵੋਟ ਤਾਂ ਹਾਸਲ ਹੋਏ ਪਰ ਪੰਜਾਬ ਨੂੰ ਛੱਡ ਕੇ ਕਿਸੇ ਵੀ ਸੂਬੇ 'ਚ ਆਮ ਆਦਮੀ ਪਾਰਟੀ ਨੂੰ ਕੋਈ ਸੀਟ ਨਹੀਂ ਮਿਲੀ। ਇੱਥੋਂ ਤੱਕ ਕਿ ਆਪਣੇ ਗੜ੍ਹ ਦਿੱਲੀ 'ਚ ਵੀ ਆਮ ਆਦਮੀ ਪਾਰਟੀ ਇਕ ਵੀ ਸੀਟ ਨਹੀਂ ਜਿੱਤ ਸਕੀ।
ਆਮ ਆਦਮੀ ਪਾਰਟੀ ਨੇ ਉੱਤਰ ਪ੍ਰਦੇਸ਼ 'ਚ 77, ਮਹਾਰਾਸ਼ਟਰ 'ਚ 48, ਤਾਮਿਲਨਾਡੂ 'ਚ 25, ਮੱਧ ਪ੍ਰਦੇਸ਼ 'ਚ 29, ਕਰਨਾਟਕਾ 'ਚ 28, ਛੱਤੀਸਗੜ੍ਹ 'ਚ 11, ਬਿਹਾਰ 'ਚ 40, ਆਂਧਰਾ ਪ੍ਰਦੇਸ਼ 'ਚ 22, ਆਸਾਮ 'ਚ 8, ਗੁਜਰਾਤ 'ਚ 24, ਹਰਿਆਣਾ 'ਚ 10, ਕੇਰਲਾ 'ਚ 15, ਕਰਨਾਟਕਾ 'ਚ 28, ਪੱਛਮੀ ਬੰਗਾਲ 'ਚ 4, ਹਿਮਾਚਲ ਪ੍ਰਦੇਸ਼ 'ਚ 4, ਉੱਤਰਾਖੰਡ 'ਚ 5, ਗੋਆ 'ਚ 2, ਦਿੱਲੀ 'ਚ 7 ਅਤੇ ਪੰਜਾਬ 'ਚ 13 ਸੀਟਾਂ ਸਮੇਤ ਕੁੱਲ 434 ਉਮੀਦਵਾਰ ਖੜ੍ਹੇ ਕੀਤੇ ਸਨ ਪਰ ਇਨ੍ਹਾਂ 'ਚੋਂ ਪੰਜਾਬ 'ਚ ਹੀ ਪਾਰਟੀ ਦੇ ਉਮੀਦਵਾਰ ਚੰਗਾ ਪ੍ਰਦਰਸ਼ਨ ਕਰ ਸਕੇ।

ਫਤਿਹਗੜ੍ਹ ਸਾਹਿਬ ਤੋਂ ਆਪ ਦੇ ਹਰਿੰਦਰ ਖਾਲਸਾ ਰਹੇ ਜੇਤ੍ਹ

www.sabblok.blogspot.com

ਚੰਡੀਗੜ੍ਹ, 16 ਮਈ (ਅਜੀਤ) - ਫਤਿਹਗੜ੍ਹ ਸਾਹਿਬ (ਰਿਜਰਵ) ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਹਰਿੰਦਰ ਸਿੰਘ ਖਾਲਸਾ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਇੱਥੇ ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਉਮੀਦਵਾਰ ਸਾਧੂ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਕੁਲਵੰਤ ਸਿੰਘ ਨਾਲ ਸੀ। ਉਨ੍ਹਾਂ ਨੇ ਇਸ ਦਿਲਚਸਪ ਮੁਕਾਬਲੇ 'ਚ ਜਿੱਤ ਪ੍ਰਾਪਤ ਕੀਤੀ ਹੈ। ਹਰਿੰਦਰ ਸਿੰਘ ਨੇ 54,103 ਵੋਟਾਂ ਦੇ ਨਾਲ ਜਿੱਤ ਦਰਜ ਕੀਤੀ ਹੈ।

ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਜੇਤੂ

ਲੁਧਿਆਣਾ, 16 ਮਈ (ਏਜੰਸੀ) - ਲੁਧਿਆਣਾ ਸੀਟ ਤੋਂ ਕਾਂਗਰਸ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਜਿੱਤ ਦਰਜ ਕੀਤੀ ਹੈ। ਰਵਨੀਤ ਸਿੰਘ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਵਿੰਦਰ ਸਿੰਘ ਫੂਲਕਾ ਤੇ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਨਾਲ ਸੀ। ਉਨ੍ਹਾਂ ਨੇ ਇਨ੍ਹਾਂ ਉਮੀਦਵਾਰਾਂ ਨੂੰ ਪਛਾੜ ਕੇ ਜਿੱਤ ਹਾਸਲ ਕਰ ਲਈ ਹੈ। ਜਿੱਤ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਨੇ ਵੋਟਰਾਂ ਦਾ ਧੰਨਵਾਦ ਕੀਤਾ।

ਜਗਰਾਉਂ ਹਲਕੇ 'ਚ 'ਆਪ' ਨੂੰ ਮਿਲਿਆ ਜਬਰਦਸਤ ਹੁੰਗਾਰਾ

www.sabblok.blogspot.com
ਜਗਰਾਉਂ ਹਲਕੇ 'ਚ 'ਆਪ' ਨੂੰ ਮਿਲਿਆ ਜਬਰਦਸਤ ਹੁੰਗਾਰਾ
36 ਹਜ਼ਾਰ ਦੀ ਲੀਡ ਕਾਰਨ ਸਿਆਸੀ ਸਮੀਕਰਨ ਬਦਲਣ ਦੇ ਆਸਾਰ
ਜਗਰਾਉਂ (ਜਸਬੀਰ ਸ਼ੇਤਰਾ)- ਲੋਕ ਸਭਾ ਹਲਕਾ ਲੁਧਿਆਣਾ ਦੇ 9 ਵਿਧਾਨ ਸਭਾ ਹਲਕਿਆਂ 'ਚੋਂ ਜੇਕਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਨੂੰ ਕਿਤੇ ਜ਼ਬਰਦਸਤ ਹੁੰਗਾਰਾ ਮਿਲਿਆ ਤਾਂ ਉਹ ਹੈ ਜਗਰਾਉਂ ਹਲਕਾ। ਬੇਸ਼ਕ ਲੁਧਿਆਣਾ ਲੋਕ ਸਭਾ ਹਲਕਾ 'ਚ ਕਾਂਗਰਸ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਜੇਤੂ ਰਹੇ ਹਨ ਪਰ ਦੂਜੇ ਸਥਾਨ 'ਤੇ ਰਹਿਣ ਵਾਲੇ ਐਡਵੋਕੇਟ ਫੂਲਕਾ ਨੇ ਜਗਰਾਉਂ 'ਚ ਉਨ੍ਹਾਂ ਨੂੰ ਤੀਸਰੇ ਸਥਾਨ 'ਤੇ ਧੱਕ ਦਿੱਤਾ। ਇਕੱਲੇ ਫੂਲਕਾ ਆਪਣੇ ਵਿਰੋਧੀ ਤਿੰਨਾਂ ਉਮੀਦਵਾਰਾਂ ਨੂੰ ਪਈ ਵੋਟ ਤੋਂ ਵੀ 7800 ਤੋਂ ਵਧੇਰੇ ਵੋਟ ਲੈ ਜਾਣ 'ਚ ਸਫਲ ਰਹੇ ਹਨ। ਐਡਵੋਕੇਟ ਫੂਲਕਾ ਨੂੰ ਜਗਰਾਉਂ ਹਲਕੇ 'ਚ 62359 ਵੋਟਾਂ ਪਈਆਂ ਜਦਕਿ ਅਕਾਲੀ-ਭਾਜਪਾ ਗੱਠਜੋੜ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਨੂੰ 26303 ਵੋਟਾਂ ਪਈਆਂ। ਇਸ ਤਰ੍ਹਾਂ ਐਡਵੋਕੇਟ ਫੂਲਕਾ ਦੀ ਲੀਡ 36056 ਦੀ ਰਹੀ ਹੈ। ਕਾਂਗਰਸ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਜਗਰਾਉਂ ਹਲਕੇ 'ਚ 23845 ਵੋਟਾਂ ਪਈਆਂ ਜਦਕਿ ਆਜ਼ਾਦ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਨੂੰ 4327 ਵੋਟਾਂ ਮਿਲੀਆਂ। ਇਨ੍ਹਾਂ ਤਿੰਨਾਂ ਉਮੀਦਵਾਰਾਂ ਦੀ ਵੋਟਾਂ ਜੇਕਰ ਮਿਲਾ ਦਿੱਤੀਆਂ ਜਾਣ ਤਾਂ ਇਹ 54,475 ਬਣਦੀਆਂ ਹਨ ਜਦਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਜਗਰਾਉਂ ਹਲਕੇ 'ਚ 72359 ਵੋਟਾਂ ਮਿਲੀਆਂ। ਜਗਰਾਉਂ ਹਲਕੇ 'ਚ ਆਪ ਉਮੀਦਵਾਰ ਨੂੰ ਇੰਨਾ ਜ਼ਬਰਦਸਤ ਹੁੰਗਾਰਾ ਹੈਰਾਨਕੁੰਨ ਹੈ। ਇਹ ਹੁੰਗਾਰਾ ਸ਼ਾਇਦ ਖੁਦ ਆਪ ਪਾਰਟੀ ਅਤੇ ਇਸ ਦੇ ਉਮੀਦਵਾਰ ਲਈ ਵੀ ਕਿਸੇ ਅਚੰਭੇ ਤੋਂ ਘੱਟ ਨਹੀਂ।
ਜਦਕਿ ਦੂਜੇ ਪਾਸੇ ਸਾਹਮਣੇ ਆਇਆ ਇਹ ਨਤੀਜਾ ਦੋਹਾਂ ਪ੍ਰਮੁੱਖ ਪਾਰਟੀਆਂ ਕਾਂਗਰਸ ਤੇ ਅਕਾਲੀ-ਭਾਜਪਾ ਗੱਠਜੋੜ ਲਈ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ। ਅਗਲੇ ਦਿਨਾਂ 'ਚ ਇਨ੍ਹਾਂ ਦੋਹਾਂ ਪਾਰਟੀਆਂ ਦੇ ਆਗੂ ਇਸ ਸਬੰਧੀ ਲਾਜ਼ਮੀ ਤੌਰ 'ਤੇ ਚਰਚਾ ਕਰਨਗੇ ਅਤੇ ਵਿਚਾਰਨਗੇ ਕਿ ਆਖਰ ਕੀ ਕਾਰਨ ਰਹੇ ਜੋ ਆਪ ਉਮੀਦਵਾਰ ਨੂੰ ਇਥੋਂ ਇੰਨੀ ਵੱਡੀ ਲੀਡ ਮਿਲੀ। ਜੇਕਰ ਵੋਟਾਂ ਪੈਣ ਤੋਂ ਇਕ ਹਫਤਾ ਪਹਿਲਾਂ ਉਭਰੇ ਸਿਆਸੀ ਦ੍ਰਿਸ਼ ਨੂੰ ਗਹੁ ਨਾਲ ਦੇਖਿਆ ਜਾਵੇ ਤਾਂ ਉਸ ਸਮੇਂ ਆਪ ਨੂੰ ਹੁੰਗਾਰਾ ਮਿਲਦਾ ਤਾਂ ਦਿਖਾਈ ਦਿੰਦਾ ਸੀ ਪਰ ਇਹ ਪਹਿਲੇ ਸਥਾਨ ਵਾਲਾ ਨਹੀਂ ਸੀ ਜਾਪਦਾ। ਜਦੋਂ ਵੋਟਾਂ ਪੈਣ ਤੋਂ ਕੁਝ ਦਿਨ ਪਹਿਲਾਂ ਸੰਗਰੂਰ ਤੋਂ ਪਾਰਟੀ ਉਮੀਦਵਾਰ ਭਗਵੰਤ ਮਾਨ, ਜੋ ਖੁਦ ਸੁਖਦੇਵ ਸਿੰਘ ਢੀਂਡਸਾ ਵਰਗੇ ਸੀਨੀਅਰ ਅਕਾਲੀ ਲੀਡਰ ਨੂੰ ਦੋ ਲੱਖ ਤੋਂ ਵਧੇਰੇ ਵੋਟਾਂ ਦੇ ਫਰਕ ਨਾਲ ਹਰਾ ਕੇ ਜੇਤੂ ਰਹੇ ਹਨ, ਐਡਵੋਕੇਟ ਫੂਲਕਾ ਦੇ ਹੱਕ 'ਚ ਜਗਰਾਉਂ ਰੋਡ ਸ਼ੋਅ ਕਰਨ ਪਹੁੰਚੇ ਸਨ ਤਾਂ ਉਸਨੇ ਹਲਕੇ ਦੇ ਸਿਆਸੀ ਹਾਲਾਤਾਂ 'ਚ ਤਬਦੀਲੀ ਲਿਆਂਦੀ। ਇਸ ਰੋਡ ਸ਼ੋਅ ਦੌਰਾਨ ਵੱਡਾ ਇਕੱਠ ਹੋਇਆ ਜਦਕਿ ਪਿੰਡ ਕਾਉਂਕੇ ਕਲਾਂ 'ਚ ਇਕ ਵੱਡਾ ਜਲਸਾ ਜਿਸ 'ਚ ਆਮ-ਮੁਹਾਰਾ ਇਕੱਠ ਜੁੜਿਆ। ਉਦੋਂ ਕੁਝ-ਕੁਝ ਸਪੱਸ਼ਟ ਹੋ ਗਿਆ ਸੀ ਕਿ ਆਪ ਉਮੀਦਵਾਰ ਐਡਵੋਕੇਟ ਫੂਲਕਾ ਇਸ ਹਲਕੇ 'ਚੋਂ ਚੰਗੀ-ਖਾਸੀ ਵੋਟ ਲੈ ਜਾਣ 'ਚ ਸਫਲ ਹੋਣਗੇ। ਪਰ ਅੱਜ ਜਦੋਂ ਨਤੀਜੇ ਸਾਹਮਣੇ ਆਏ ਤਾਂ ਇਹ ਸੱਚਮੁੱਚ ਹੈਰਾਨੀਜਨਕ ਰਹੇ ਕਿਉਂਕਿ ਐਡਵੋਕੇਟ ਫੂਲਕਾ ਬਾਕੀ ਤਿੰਨਾਂ ਉਮੀਦਵਾਰਾਂ ਨੂੰ ਪਈ ਕੁੱਲ ਵੋਟ ਤੋਂ ਵੀ 7800 ਤੋਂ ਜ਼ਿਆਦਾ ਵੋਟਾਂ ਇਕੱਲੇ ਲੈ ਗਏ ਹਨ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਐਡਵੋਕੇਟ ਫੂਲਕਾ ਨੂੰ ਮਿਲੀ ਜ਼ਬਰਦਸਤ ਲੀਡ ਨਾਲ ਹੁਣ ਇਸ ਹਲਕੇ ਦੇ ਸਿਆਸੀ ਸਮੀਕਰਨ ਵੀ ਬਦਲਣਗੇ। ਇਸੇ ਸਾਲ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਹਲਕੇ 'ਚ ਆਪਣੀ ਟੀਮ ਖੜ੍ਹੀ ਕਰੇਗੀ। ਇਸ ਤੋਂ ਇਲਾਵਾ ਚਾਰ ਮੈਂਬਰ ਪਾਰਲੀਮੈਂਟ ਚੁਣੇ ਜਾਣ ਕਾਰਨ ਇਸ ਪਾਰਟੀ ਦੀਆਂ ਸਰਗਰਮੀਆਂ ਪੰਜਾਬ 'ਚ ਹੁਣ ਵਧਣਗੀਆਂ। ਪਾਰਟੀ ਆਗੂ ਹੁਣੇ ਕਹਿਣ ਲੱਗੇ ਹਨ ਕਿ ਸੂਬੇ ਦੀਆਂ ਨਗਰ ਕੌਂਸਲਾਂ ਚੋਣਾਂ ਤੋਂ ਬਾਅਦ ਉਹ 2017 ਦੀ ਵਿਧਾਨ ਸਭਾ ਦੀ ਲੜਾਈ ਲਈ ਹੁਣੇ ਤੋਂ ਕਮਰਕੱਸੇ ਕਰ ਦੇਣਗੇ।

ਜਦੋਂ ਭਗਵੰਤ ਮਾਨ ਦੀਆਂ ਅੱਖਾਂ 'ਚੋਂ ਛਲਕੇ ਖੁਸ਼ੀ ਦੇ ਹੰਝੂ

www.sabblok.blogspot.com


ਸੰਗਰੂਰ—ਪੰਜਾਬ ਹੀ ਨਹੀਂ ਸਗੋਂ ਦੁਨੀਆ ਦੇ ਕੋਨੇ-ਕੋਨੇ ਵਿਚ ਨਜ਼ਰ 'ਤੇ ਰਹੀ ਸੰਗਰੂਰ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੇ ਇੰਦਰ ਸਿੰਗਲਾ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਸੁਖਦੇਵ ਸਿੰਘ ਢੀਂਡਸਾ ਵਿਚਾਲੇ ਲਗਭਗ 1 ਮਹੀਨਾ ਚੱਲੀ ਤਿਕੋਣੀ ਜੰਗ ਤੋਂ ਬਾਅਦ ਆਖਰਕਾਰ ਸੰਗਰੂਰ ਹਲਕਾ ਵਾਸੀਆਂ ਨੇ ਲੋਕ ਸਭਾ ਸੀਟ ਦਾ ਤਾਜ ਹਾਸਰਸ ਕਲਾਕਾਰ ਭਗਵੰਤ ਮਾਨ ਦੇ ਸਿਰ ਤੇ ਸਜਾ ਦਿੱਤਾ ਹੈ। ਇਸ ਜਿੱਤ 'ਤੇ ਜਿੱਥੇ ਖਿੱਤੇ ਦੇ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਉੱਥੇ ਭਗਵੰਤ ਮਾਨ ਇਸ ਖੁਸ਼ੀ ਦੇ ਮੌਕੇ 'ਤੇ ਆਪਣੀਆਂ ਅੱਖਾਂ ਵਿਚ ਹੰਝੂ ਆਉਣੋ ਰੋਕ ਨਾ ਸਕੇ। ਵੱਡੀ ਜਿੱਤ ਜਿਤਾ ਕੇ ਹਲਕਾ ਸੰਗਰੂਰ ਦੇ ਵਾਸੀਆ ਨੇ ਸਾਬਤ ਕਰ ਦਿੱਤਾ ਹੈ ਕਿ ਇਸ ਹਲਕੇ ਦੇ ਲੋਕ ਸੀਟਿੰਗ ਐਮ. ਪੀ. ਨੂੰ ਮੁੜ ਤੋਂ ਦੁਬਾਰਾ ਸੰਸਦ ਵਿਚ ਜਾਣ ਦਾ ਮੌਕਾ ਨਹੀਂ ਦਿੰਦੇ। ਆਮ ਆਦਮੀ ਪਾਰਟੀ ਦੇ ਉਮਦੀਵਾਰ ਮਾਨ ਜਿਥੇ ਮੌਜੂਦਾ ਮੈਂਬਰ ਪਾਰਲੀਮੈਂਟ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੇ ਇੰਦਰ ਸਿੰਗਲਾ ਨੂੰ ਵੱਡੀ ਲੀਡ ਨਾਲ ਮਾਤ ਦਿੱਤੀ ਹੈ ਉਥੇ ਹੀ ਇਸ ਮਾਤ ਤੋਂ ਪੰਜਾਬ ਦੇ ਖਜਾਨਾ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਦੇ ਪਿਤਾ ਸ. ਸੁਖਦੇਵ ਸਿੰਘ ਢੀਂਡਸਾ ਅਤੇ ਸ਼੍ਰੋਮਣੀ ਅਕਾਲੀ ਬਾਦਲ ਦੇ ਉਮੀਦਵਾਰ ਵੀ ਨਹੀਂ ਬਚ ਸਕੇ। ਐਨੇ ਵੱਡੇ ਪੱਧਰ ਤੇ ਲੋਕਾਂ ਨੇ ਮਾਨ ਨੂੰ ਜਿਤਾ ਕੇ ਸੰਸਦ ਵਿਚ ਭੇਜਣ ਦਾ ਰਿਕਾਰਡ ਹੀ ਤੋੜ ਕੇ ਰੱਖ ਦਿੱਤਾ ਹੈ। ਕਿਉਂਕਿ ਹਲਕਾ ਸੰਗਰੂਰ ਤੋਂ ਅੱਜ ਤੱਕ ਕਦੇ ਵੀ ਨਵੀਂ ਉਗਰੀ ਪਾਰਟੀ ਦਾ ਉਮੀਦਵਾਰ ਲੱਖਾਂ ਦੀ ਲੀਡ ਬਣਾ ਕੇ ਰਿਕਾਰਡ ਨਹੀਂ ਬਣਾ ਸਕਿਆ। ਜਦੋਂ ਕਿ ਮੌਜੂਦਾ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਦੇ ਪਹਿਲਾਂ ਜਿੱਤ ਚੁੱਕੇ ਮੈਂਬਰ ਪਾਰਲੀਮੈਂਟੀ ਹਜ਼ਾਰਾਂ ਤੋਂ ਲੱਖਾਂ 'ਤੇ ਨਹੀ ਪਹੁੰਚ ਸਕੇ। 
ਲੋਕ ਸਭਾ ਸੰਗਰੂਰ ਤੋਂ ਜਿੱਤ ਪ੍ਰਾਪਤ ਕਰਕੇ ਦਿੱਲੀ ਪਹੁੰਚਣ ਵਾਲੇ ਹਾਸਰਸ ਕਲਾਕਾਰ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਵੱਲੋਂ ਜਿਥੇ ਗਲੇ ਵਿਚ ਫੈਲੀ ਇਨਫੈਕਸ਼ਨ ਦੇ ਬਾਵਜੂਦ ਵੀ ਆਪਣੀ ਚੋਣ ਮੁਹਿੰਮ ਵਿਚ ਕੋਈ ਵੀ ਕਸਰ ਬਾਕੀ ਨਹੀ ਰਹਿਣ ਦਿੱਤੀ। ਉਥੇ ਹੀ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਹੁੰਗਾਰਾ ਦੇਣ ਲਈ ਪੰਜਾਬ ਦੇ ਗਾਇਕ ਰਵਿੰਦਰ ਗਰੇਵਾਲ, ਸ਼ੈਰੀਮਾਨ, ਹਰਜੀਤ ਹਰਮਨ , ਸੁਖਵਿੰਦਰ ਸੁੱਖੀ, ਬਲਕਾਰ ਸਿੱਧੂ, ਗੁਰਚੇਤ ਚਿੱਤਰਕਾਰ ਤੋਂ ਇਲਾਵਾ ਗੀਤਕਾਰ ਬਚਨ ਬੇਦਿਲ ਵੀ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਦਿਨ ਰਾਤ ਅੱਗੇ ਤੋਰਦੇ ਹੋਏ ਜਿੱਤ ਯਕੀਨੀ ਬਣਾਉਣ ਲਈ ਲਗਾਤਾਰ ਵੋਟਰਾਂ ਨਾਲ ਰਾਬਤਾ ਕਾਇਮ ਕਰਦੇ ਰਹੇ। ਅੱਜ ਭਗਵੰਤ ਮਾਨ ਦੀ ਮਿਹਨਤ ਅਤੇ ਹਲਕੇ ਦੇ ਵੋਟਰਾਂ ਦੇ ਭਰਪੂਰ ਹੁੰਗਾਰੇ ਨੇ ਉਨ੍ਹਾਂ ਦੀ ਜਿੱਤ ਯਕੀਨੀ ਬਣਾ ਦਿੱਤੀ। 
ਲੋਕ ਸਭਾ ਸੰਗਰੂਰ ਤੋ ਭਗਵੰਤ ਮਾਨ ਦੇ ਜਿੱਤਣ ਦੀ ਖੁਸ਼ੀ ਵਿਚ ਸ਼ਹਿਰ ਸੰਗਰੂਰ, ਭਵਾਨੀਗੜ੍ਹ, ਦਿੜਬਾ, ਲਹਿਰਾ, ਸੁਨਾਮ, ਚੀਮਾ ਮੰਡੀ, ਲੌਂਗੋਵਾਲ, ਮਾਲੇਰਕੋਟਲਾ, ਤੇ ਅਮਰਗੜ੍ਹ ਵਿਚ ਲੱਡੂ ਵੰਡੇ ਅਤੇ ਆਪ ਦੇ ਸਮਰਥਕਾਂ ਨੇ ਭੰਗੜੇ ਪਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ।

ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਹੋਈ ਵੱਡੀ ਜਿੱਤ

www.sabblok.blogspot.com


ਸੰਗਰੂਰ --(ਜੱਗੀ)--ਛੇ ਮਹੀਨੇ ਤੋਂ ਇੱਕ ਸਾਲ ਵਿਚ੍ਚ ਆਪਣਾ ਅਧਾਰ ਬਨਾਓਣ  ਵਾਲੀ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਵੱਡੀ ਜਿੱਤ ਹੋਈ ਹੈ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ 13 ਵਿੱਚੋਂ 4 ਸੀਟਾਂ ਮਿਲੀਆਂ ਹਨ। ਪਹਲੀ ਜਿੱਤ ਸੰਗਰੂਰ ਤੋਂ ਭਗਵੰਤ ਮਾਨ ਨੇ ਦਰਜ ਕੀਤੀ ਹੈ ਓਹਨੇ ਆਕਲੀ ਦਲ ਦੇ ਸੁਖਦੇਵ ਸਿੰਘ ਢੀਡਸਾ ਨੂੰ 211721ਵੋਟਾਂ ਨਾਲ ਹਰਾਇਆ ਹੈ 

Punjab Result Status

Punjab Result Status

Status Known For 13 out of 13 Constituencies
ConstituencyConst. No.Leading CandidateLeading PartyTrailing CandidateTrailing PartyMarginStatus
Amritsar2CAPTAIN AMARINDER SINGHIndian National CongressARUN JAITLEYBharatiya Janata Party105175Counting In Progress
Anandpur Sahib6PREM SINGH CHANDUMAJRAShiromani Akali DalAMBIKA SONIIndian National Congress23697Counting In Progress
Bathinda11HARSIMRAT KAUR BADALShiromani Akali DalMANPREET SINGH BADAL S/O GURDAS SINGHIndian National Congress19395Counting In Progress
Faridkot9PROF. SADHU SINGHAam Aadmi PartyPARAMJIT KAUR GULSHANShiromani Akali Dal172516Counting In Progress
Fatehgarh Sahib8HARINDER SINGH KHALSAAam Aadmi PartySADHU SINGHIndian National Congress54144Counting In Progress
Firozpur10SHER SINGH GHUBAYAShiromani Akali DalSUNIL JAKHARIndian National Congress31420Result Declared
Gurdaspur1VINOD KHANNABharatiya Janata PartyPARTAP SINGH BAJWAIndian National Congress136106Counting In Progress
Hoshiarpur5VIJAY SAMPLABharatiya Janata PartyMOHINDER SINGH KAYPEEIndian National Congress13582Counting In Progress
Jalandhar4SANTOKH SINGH CHAUDHARYIndian National CongressPAWAN KUMAR TINUShiromani Akali Dal69347Counting In Progress
Khadoor Sahib3RANJIT SINGH BRAHMPURAShiromani Akali DalHARMINDER SINGH GILLIndian National Congress100569Counting In Progress
Ludhiana7RAVNEET SINGH BITTUIndian National CongressHARVINDER SINGH PHOOLKAAam Aadmi Party15895Counting In Progress
Patiala13DR. DHARAM VIRA GANDHIAam Aadmi PartyPRENEET KAURIndian National Congress20942Counting In Progress
Sangrur12BHAGWANT MANNAam Aadmi PartySUKHDEV SINGH DHINDSAShiromani Akali Dal211721Counting In Progress
Last Updated at 4:06 PM On 16/5/2014

Friday 9 May 2014

25 ਸਾਲ ਬਾਅਦ ਵੀ ਇਨਸਾਫ਼ ਨਹੀਂ ਮਿਲਿਆ-ਢੱਟ ਪਰਿਵਾਰ

www.sabblok.blogspot.com



dhatt
ਹੁਸ਼ਿਆਰਪੁਰ-ਢੱਟ ਦੀ ਹਿਰਾਸਤੀ ਮੌਤ ਵਾਲੇ ਕੇਸ ਦੇ ਫ਼ੈਸਲੇ ਤੋਂ ਬਾਅਦ ਭਾਵੁਕ ਹੋਏ ਪੀੜ੍ਹਤ ਪਰਿਵਾਰ ਨੇ ਕੋਰਟ ਦੇ ਫ਼ੈਸਲੇ ਦੇ ਖਿਲਾਫ਼ ਰੋਸ ਵਜੋਂ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ | ਆਪਣੀ ਪ੍ਰਤੀਕ੍ਰਿਆ ਜਾਹਿਰ ਕਰਦੇ ਹੋਏ ਕੁਲਜੀਤ ਸਿੰਘ ਢੱਟ ਦੇ ਭਰਾ ਹਰਭਜਨ ਸਿੰਘ ਢੱਟ, ਪਤਨੀ ਗੁਰਮੀਤ ਕੌਰ, ਪੁੱਤਰ ਹਰਵੀਰ ਸਿੰਘ ਅਤੇ ਹੋਰਨਾਂ
ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹ ਉਕਤ ਫ਼ੈਸਲੇ ਤੋਂ ਖੁੱਸ਼ ਨਹੀਂ ਹਨ, ਕਿਉਂਕਿ ਉਨ੍ਹਾਂ ਨੂੰ 25 ਸਾਲ ਦੇ ਇੰਤਜਾਰ ਤੋਂ ਬਾਅਦ ਵੀ ਅਦਾਲਤ ਤੋਂ ਇਨਸਾਫ਼ ਨਹੀਂ ਮਿਲਿਆ | ਉਨ੍ਹਾਂ ਕਿਹਾ ਕਿ ਅਦਾਲਤ ‘ਤੇ ਉਨ੍ਹਾਂ ਨੂੰ ਬਹੁਤ ਆਸਾਂ ਸਨ, ਪ੍ਰੰਤੂ ਅੱਜ ਦੇ ਫ਼ੈਸਲੇ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਿਰਾਸ਼ ਕਰ ਦਿੱਤਾ ਹੈ, ਪਰ ਉਹ ਹਾਲੇ ਵੀ ਹਿੰਮਤ ਨਹੀਂ ਹਾਰੇ ਹਨ ਇਸ ਲਈ ਉਹ ਉਕਤ ਫ਼ੈਸਲੇ ਨੂੰ ਹਾਈਕੋਰਟ ‘ਚ ਚੁਣੌਤੀ ਦੇਣਗੇ | ਇਸ ਮੌਕੇ ਉਨ੍ਹਾਂ ਨਾਲ ਵਕੀਲ ਤੇਜਵੀਰ ਸਿੰਘ ਬਾਜਵਾ ਵੀ ਹਾਜ਼ਰ ਸਨ | ਇੱਥੇ ਜ਼ਿਕਰਯੋਗ ਹੈ ਕਿ ਕੁਲਜੀਤ ਸਿੰਘ ਢੱਟ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਦੀ ਸਕੀ ਭੈਣ ਪ੍ਰਕਾਸ਼ ਕੌਰ ਦੇ ਜਵਾਈ ਸਨ | ਉਨ੍ਹਾਂ ਹੀ ਇਹ ਇਨਸਾਫ਼ ਦੀ ਲੜਾਈ ਸ਼ੁਰੂ ਕੀਤੀ ਸੀ | ਪਰਿਵਾਰ ਨੇ ਕਿਹਾ ਕਿ ਪੁਲਿਸ ਵਾਲਿਆਂ ਨੇ ਜੋ ਗੈਰ-ਜ਼ਿੰਮੇਵਾਰਾਨਾ ਰਵੱਈਆ ਦਿਖਾਇਆ ਹੈ, ਉਸ ਲਈ ਉਨ੍ਹਾਂ ਨੂੰ ਘੱਟੋ-ਘੱਟ ਉਮਰ ਕੈਦ ਹੋਣੀ ਚਾਹੀਦੀ ਸੀ ਤਾਂ ਜੋ ਮੁੜ ਤੋਂ ਕਿਸੇ ਪਰਿਵਾਰ ਨੂੰ ਇਹੋ ਜਿਹਾ ਕਾਲਾ ਦਿਨ ਦੇਖਣਾ ਨਾ ਪਵੇ | ਉਨ੍ਹਾਂ ਕਿਹਾ ਕਿ 25 ਸਾਲ ਉਨ੍ਹਾਂ ਕਿਸ ਤਰ੍ਹਾਂ ਗੁਜ਼ਾਰੇ ਹਨ, ਉਹ ਹੀ ਜਾਣਦੇ ਹਨ | ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਦੇ ਖਾਲੜਾ ਕੇਸ ‘ਚ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ, ਪ੍ਰੰਤੂ ਅਦਾਲਤ ਵੱਲੋਂ ਇਨ੍ਹਾਂ ਦੋਸ਼ੀਆਂ ਨੂੰ ਸਜ਼ਾ ਘੱਟ ਦੇ ਕੇ ਪੀੜ੍ਹਤਾਂ ਨੂੰ ਨਿਰਾਸ਼ ਕੀਤਾ ਹੈ | ਇਸ ਮੌਕੇ ਕੁਲਜੀਤ ਸਿੰਘ ਢੱਟ ਦੀ ਪਤਨੀ ਗੁਰਮੀਤ ਕੌਰ ਭਾਵੁਕਹੋ ਗਈ ਅਤੇ ਉਨ੍ਹਾਂ ਕਿਹਾ ਕਿ ਉਹ ਆਪਣੇ ਪਤੀ ਦੇ ਹਥਿਆਰਿਆਂ ਨੂੰ ਸਜ਼ਾ ਦਿਵਾ ਕੇ ਹੀ ਸਾਹ ਲਵੇਗੀ |

Thursday 8 May 2014

7654 ਅਧਿਆਪਕ ਹੁਣ 19 ਮਈ ਨੂੰ ਹੋਣਗੇ ਰੈਗੂਲਰ

www.sabblok.blogspot.com

ਚੰਡੀਗੜ੍ਹ, 7 ਮਈ (ਗੁਰਸੇਵਕ ਸਿੰਘ ਸੋਹਲ)-ਪੰਜਾਬ ਦੇ 7654 ਅਧਿਆਪਕ ਹੁਣ 10 ਮਈ ਦੀ ਬਜਾਏ ਚੋਣ ਜ਼ਾਬਤਾ ਖ਼ਤਮ ਹੋਣ ਮਗਰੋਂ 19 ਮਈ ਨੂੰ ਰੈਗੂਲਰ ਹੋਣਗੇ। ਅਜੇ 2 ਦਿਨ ਪਹਿਲਾਂ ਹੀ 7654 ਸਾਂਝਾ ਅਧਿਆਪਕ ਫਰੰਟ ਦੀ ਸਿੱਖਿਆ ਮੰਤਰੀ ਸ: ਸਿਕੰਦਰ ਸਿੰਘ ਮਲੂਕਾ ਨਾਲ ਬੈਠਕ ਹੋਈ ਸੀ। ਜਿਸ ਵਿਚ ਸ: ਮਲੂਕਾ ਨੇ ਇਨ੍ਹਾਂ ਅਧਿਆਪਕਾਂ ਨੂੰ 10 ਮਈ ਨੂੰ ਰੈਗੂਲਰ ਨਿਯੁਕਤੀ ਪੱਤਰ ਦੇਣ ਦਾ ਵਾਅਦਾ ਕੀਤਾ ਸੀ, ਪ੍ਰੰਤੂ ਅੱਜ ਫਰੰਟ ਨਾਲ ਮੁੜ ਹੋਈ ਇਕ ਹੋਰ ਬੈਠਕ 'ਚ ਸ: ਮਲੂਕਾ ਨੇ ਅਧਿਆਪਕਾਂ ਨੂੰ ਕਿਹਾ ਕਿ ਕਿ ਸਿੱਖਿਆ ਵਿਭਾਗ ਨੂੰ ਹਾਲ ਹੀ ਵਿਚ ਚੋਣ ਕਮਿਸ਼ਨ ਵੱਲੋਂ ਇਕ ਪੱਤਰ ਮਿਲਿਆ ਹੈ ਜਿਸ ਵਿਚ ਅਧਿਆਪਕਾਂ ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਤੋਂ ਬਾਅਦ ਪੱਤਰ ਜਾਰੀ ਕਰਨ ਦੀ ਗੱਲ ਆਖੀ ਗਈ ਹੈ। ਸਿੱਖਿਆ ਮੰਤਰੀ ਨੇ ਕਿਹਾ ਕਿ ਉਹ ਖੁਦ ਨਿੱਜੀ ਪੱਧਰ 'ਤੇ ਇਨ੍ਹਾਂ 7654 ਅਧਿਆਪਕਾਂ ਨੂੰ 19 ਮਈ ਨੂੰ ਅਜੀਤਗੜ੍ਹ ਵਿਖੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁੱਖ ਆਡੀਟੋਰੀਅਮ 'ਚ ਇਕ ਖਾਸ ਸਮਾਰੋਹ ਦੌਰਾਨ ਰੈਗੂਲਰ ਕਰਨ ਸਬੰਧੀ ਪੱਤਰ ਜਾਰੀ ਕਰਨਗੇ।

ਹੁਣ ਗਰੈਜੂਏਟ ਹੀ ਬਣ ਸਕਣਗੇ ਪਟਵਾਰੀ, ਨੋਟੀਫਿਕੇਸ਼ਨ ਜਲਦ


ਤਿੰਨ ਸਾਲਾਂ 'ਚ 1200 ਪਟਵਾਰੀਆਂ ਦੀ ਹੋਵੇਗੀ ਭਰਤੀ 

ਲੁਧਿਆਣਾ, 7 ਮਈ (ਪਰਮੇਸ਼ਰ ਸਿੰਘ)-ਪੰਜਾਬ ਸਰਕਾਰ ਨੇ ਪਟਵਾਰੀਆਂ ਦੀ ਨਵੀਂ ਭਰਤੀ ਲਈ ਪਹਿਲੇ ਨਿਯਮਾਂ ਵਿਚ ਸੋਧ ਕਰਕੇ ਪਟਵਾਰੀਆਂ ਲਈ ਘੱਟੋ ਘੱਟ ਯੋਗਤਾ ਗਰੈਜੂਏਟ ਕਰਨ ਦਾ ਫੈਸਲਾ ਕੀਤਾ ਹੈ ਜੋ ਕਿ ਇਸ ਵਰ੍ਹੇ ਤੋਂ ਸ਼ੁਰੂ ਹੋ ਰਹੀ ਪਟਵਾਰੀਆਂ ਦੀ ਨਵੀਂ ਭਰਤੀ ਲਈ ਲਾਗੂ ਹੋਵੇਗੀ। ਮਾਲ ਵਿਭਾਗ ਦੇ ਸਕੱਤਰ ਨਵਰੀਤ ਸਿੰਘ ਕੰਗ ਨੇ ਦੱਸਿਆ ਕਿ ਪੰਜਾਬ ਮੰਤਰੀ ਮੰਡਲ ਨੇ ਸੂਬੇ ਵਿਚ ਖਾਲੀ ਪਈਆਂ ਪਟਵਾਰੀਆਂ ਦੀਆਂ ਆਸਾਮੀਆਂ ਪੁਰ ਕਰਨ ਲਈ ਪੜਾਅਵਾਰ ਭਰਤੀ ਕਰਨ ਦਾ ਫੈਸਲਾ ਕੀਤਾ ਸੀ ਜਿਸ 'ਚੋਂ ਇਸ ਵਰ੍ਹੇ 600 ਪਟਵਾਰੀ ਭਰਤੀ ਕੀਤੇ ਜਾਣੇ ਹਨ ਅਤੇ ਆਉਂਦੇ ਦੋ ਸਾਲਾਂ ਦੌਰਾਨ ਹਰੇਕ ਵਰ੍ਹੇ 300-300 ਪਟਵਾਰੀ ਹੋਰ ਭਰਤੀ ਕੀਤੇ ਜਾਣਗੇ। ਮੰਤਰੀ ਮੰਡਲ ਵੱਲੋਂ ਕੀਤੇ ਫੈਸਲੇ ਮੁਤਾਬਕ ਹੀ ਪਟਵਾਰੀ ਦੇ ਅਹੁਦੇ 'ਤੇ ਨਿਯੁਕਤੀ ਲਈ ਉਮੀਦਵਾਰ ਦੀ ਵਿਦਿਅਕ ਯੋਗਤਾ ਵੀ ਦਸਵੀਂ ਤੋਂ ਵਧਾ ਕੇ ਘੱਟੋ-ਘੱਟ ਗਰੈਜੂਏਟ ਕੀਤੇ ਜਾਣ ਦਾ ਫੈਸਲਾ ਕੀਤਾ ਗਿਆ ਹੈ। ਇਸ ਬਾਰੇ ਨੋਟੀਫਿਕੇਸ਼ਨ ਕਾਨੂੰਨ ਵਿਭਾਗ ਦੀ ਪ੍ਰਵਾਨਗੀ ਤੋਂ ਬਾਅਦ ਆਉਂਦੇ ਕੁਝ ਦਿਨਾਂ ਦੌਰਾਨ ਜਾਰੀ ਕਰ ਦਿੱਤਾ ਜਾਵੇਗਾ।

ਹੁਣ ਵਾਰਾਨਸੀ ਤੋਂ ਵੀ 'ਆਪ' ਦੇ ਵਰਕਰਾਂ ਨੂੰ ਹਲਕਾ ਛੱਡਣ ਦੀਆਂ ਹਦਾਇਤਾਂ

www.sabblok.blogspot.com
ਲੁਧਿਆਣਾ, 7 ਮਈ (ਪਰਮੇਸ਼ਰ ਸਿੰਘ)-ਦੇਸ਼ ਦੇ ਦੂਜੇ ਇਲਾਕਿਆਂ 'ਚੋਂ ਆਪਣੀ ਪਾਰਟੀ ਦੇ ਉਮੀਦਵਾਰ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਅਮੇਠੀ ਹਲਕੇ ਵਿਚੋਂ ਬਾਹਰ ਕੱਢਣ ਤੋਂ ਬਾਅਦ ਹੁਣ 'ਆਪ' ਦੇ ਸੰਸਥਾਪਕ ਅਰਵਿੰਦ ਕੇਜਰੀਵਾਲ ਦੇ ਹੱਕ 'ਚ ਵਾਰਾਨਸੀ ਪਹੁੰਚੇ ਪਾਰਟੀ ਵਰਕਰਾਂ ਨੂੰ ਵੀ ਹਲਕੇ ਵਿਚੋਂ ਵਾਪਸ ਚਲੇ ਜਾਣ ਦੇ ਜ਼ੁਬਾਨੀ ਹੁਕਮ ਕਰ ਦਿੱਤੇ ਗਏ ਹਨ। ਇਹ ਦਾਅਵਾ ਲੁਧਿਆਣਾ ਤੋਂ ਵਾਰਾਨਸੀ ਚੋਣ ਪ੍ਰਚਾਰ ਲਈ ਪਹੁੰਚੇ ਸਾਬਕਾ ਵਿਧਾਇਕ ਤਰਸੇਮ ਜੋਧਾਂ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਤੋਂ ਪਾਰਟੀ ਉਮੀਦਵਾਰ ਸਾਬਕਾ ਮੰਤਰੀ ਸੁੱਚਾ ਸਿੰਘ ਛੋਟੇਪੁਰ, ਫਿਰੋਜ਼ਪੁਰ ਤੋਂ ਐਡਵੋਕੇਟ ਸਤਨਾਮ ਸਿੰਘ ਕੰਬੋਜ਼, ਸੰਗਰੂਰ ਤੋਂ ਭਗਵੰਤ ਮਾਨ, ਸਾਬਕਾ ਐਮ. ਪੀ. ਤਰਲੋਚਨ ਸਿੰਘ ਤੁੜ ਤੋਂ ਇਲਾਵਾ ਜਸਵੰਤ ਸਿੰਘ ਛਾਪਾ ਸਮੇਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 1000 ਦੇ ਕਰੀਬ ਪੰਜਾਬੀ ਕੇਜਰੀਵਾਲ ਦੇ ਹੱਕ ਵਿਚ ਚੋਣ ਪ੍ਰਚਾਰ ਲਈ ਵਾਰਾਨਸੀ ਵਿਖੇ ਪਹੁੰਚੇ ਹੋਏ ਹਨ। ਕੁਝ ਪਾਰਟੀ ਵਰਕਰ ਸ਼ਹਿਰ ਦੀਆਂ ਧਰਮਸ਼ਾਲਾਵਾਂ ਅਤੇ ਹੋਟਲਾਂ ਆਦਿ ਵਿਚ ਰੁਕੇ ਹੋਏ ਸਨ ਜਿਨ੍ਹਾਂ ਨੂੰ ਪ੍ਰਬੰਧਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਦਾ ਹਵਾਲਾ ਦਿੰਦਿਆਂ ਕੱਲ੍ਹ ਤੱਕ ਕਮਰੇ ਖਾਲੀ ਕਰਨ ਦੀ ਹਦਾਇਤ ਕਰ ਦਿੱਤੀ ਹੈ। ਸ: ਛਾਪਾ ਨੇ ਦੱਸਿਆ ਕਿ ਬਹੁਤੇ ਪੰਜਾਬੀ ਹੋਟਲਾਂ ਵਿਚ ਹੀ ਰੁਕੇ ਹੋਏ ਹਨ ਪਰ ਸਥਾਨਕ ਲੋਕਾਂ ਨੇ ਆਪਣੇ ਘਰਾਂ ਵਿਚ ਵੀ ਹਜ਼ਾਰਾਂ ਲੋਕਾਂ ਲਈ ਠਹਿਰਾਓ ਦਾ ਪ੍ਰਬੰਧ ਕੀਤਾ ਹੋਇਆ ਹੈ। ਪਹਿਲੇ ਦਿਨ 'ਆਪ' ਝੰਡਾ ਲੱਗੇ ਹੋਣ ਕਾਰਨ ਪ੍ਰਵਾਨਗੀ ਨਾ ਹੋਣ ਦਾ ਬਹਾਨਾ ਕਰਕੇ ਉਨ੍ਹਾਂ ਦੀ ਗੱਡੀ ਥਾਣੇ ਬੰਦ ਕਰ ਦਿੱਤੀ ਗਈ ਸੀ ਜੋ ਕਿ ਅਗਲੇ ਦਿਨ ਵਾਪਸ ਕੀਤੀ ਗਈ।

ਪੱਤਰਕਾਰ ਬਾਜ ਸਿੰਘ ਦੀ ਮੌਤ ਦਾ ਕਾਰਨ ਬਣਿਆ ਨਸ਼ਾ ਤਸਕਰ

www.sabblok.blogspot.com

ਤਸਕਰ ਸਰਾਏ ਅਮਾਨਤ ਖਾਂ ਤੋਂ ਲੈਣ ਆਇਆ ਸੀ ਹੈਰੋਇਨ
ਤਰਨ ਤਾਰਨ/ਝਬਾਲ, 7 ਮਈ (ਹਰਿੰਦਰ ਸਿੰਘ, ਸੁਖਮਿੰਦਰ ਸਿੰਘ)-ਬੀਤੀ ਦੇਰ ਰਾਤ ਕਸਬਾ ਸਰਾਏ ਅਮਾਨਤ ਖਾਂ ਤੋਂ 'ਅਜੀਤ' ਦੇ ਪੱਤਰਕਾਰ ਬਾਜ਼ ਸਿੰਘ ਦੇ ਮੋਟਰ ਸਾਈਕਲ ਨੂੰ ਇਕ ਕਾਰ ਚਾਲਕ ਵੱਲੋਂ ਉਸਦੇ ਘਰ ਤੋਂ ਥੋੜੀ ਦੂਰ ਪਿੰਡ ਗੰਡੀਵਿੰਡ ਵਿਖੇ ਯੋਜਨਾਬੱਧ ਤਰੀਕੇ ਨਾਲ ਟੱਕਰ ਮਾਰ ਕੇ ਹਲਾਕ ਕੀਤੇ ਜਾਣ 'ਤੇ ਪੁਲਿਸ ਵੱਲੋਂ ਥਾਣਾ ਸਰਾਏ ਅਮਾਨਤ ਖਾਂ ਵਿਖੇ ਪੱਤਰਕਾਰ ਬਾਜ਼ ਸਿੰਘ ਦੇ ਭਰਾ ਫਤਹਿ ਸਿੰਘ ਦੇ ਬਿਆਨਾਂ 'ਤੇ ਗੈਰ ਇਰਾਦਨ ਕਤਲ ਦੀ ਧਾਰਾ 304 ਅਤੇ ਹੋਰ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ, ਪਰ ਮੁੱਢਲੀ ਜਾਂਚ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਘਟਨਾ ਜ਼ਰੀਏ ਯੋਜਨਾਬੱਧ ਤਰੀਕੇ ਨਾਲ ਬਾਜ਼ ਸਿੰਘ ਨੂੰ ਮਾਰਿਆ ਗਿਆ ਹੈ ਕਿਉਂਕਿ ਮ੍ਰਿਤਕ ਦੇ ਭਰਾ ਨੇ ਪੁਲਿਸ ਪਾਸ ਦਰਜ ਕਰਾਏ ਬਿਆਨਾਂ ਵਿਚ ਵੀ ਇਹ ਵੀ ਖੁਲਾਸਾ ਕੀਤਾ ਹੈ ਕਿ ਬਾਜ਼ ਸਿੰਘ ਇਲਾਕੇ ਵਿਚ ਸ਼ਰੇਆਮ ਵਿਕਦੀ ਹੈਰੋਇਨ ਅਤੇ ਉਨ੍ਹਾਂ ਦੇ ਅੱਡਿਆਂ ਬਾਰੇ ਖਬਰਾਂ ਪ੍ਰਕਾਸ਼ਿਤ ਕਰਦਾ ਰਹਿੰਦਾ ਸੀ, ਜਿਸ ਕਰਕੇ ਉਸ ਨੂੰ ਕਈ ਵਾਰ ਜਾਨੋ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ ਸਨ, ਪਰ ਉਹ ਹਰ ਵਾਰ ਇਹ ਕਹਿ ਕੇ ਟਾਲ ਦਿੰਦਾ ਸੀ ਕਿ ਪੱਤਰਕਾਰਾਂ ਨੂੰ ਅਜਿਹੀਆਂ ਧਮਕੀਆਂ ਮਿਲਦੀਆਂ ਹੀ ਰਹਿੰਦੀਆਂ ਹਨ। ਬੀਤੀ ਸ਼ਾਮ ਵੀ ਟੱਕਰ ਮਾਰਨ ਵਾਲੀ ਗੱਡੀ ਜਿਸ ਉਪਰ 'ਪ੍ਰੈਸ' ਦੇ ਨਾਲ-ਨਾਲ ਸੱਤਾਧਾਰੀ ਪਾਰਟੀ ਦਾ ਸਟਿੱਕਰ ਲੱਗਾ ਹੋਇਆ ਸੀ ਤੇ ਸ਼ੱਕੀ ਹਾਲਤ ਵਿਚ ਇਲਾਕੇ 'ਚ ਘੁੰਮ ਰਹੀ ਇਸ ਗੱਡੀ ਬਾਰੇ ਬਾਜ਼ ਸਿੰਘ ਨੇ ਹੋਰ ਪੱਤਰਕਾਰਾਂ ਨੂੰ ਵੀ ਸੁਚੇਤ ਕੀਤਾ ਸੀ। ਜਿਸ ਕਰਕੇ ਹਾਦਸੇ ਨੂੰ ਅੰਜਾਮ ਦੇਣ ਵਾਲੀ ਤੇਜ਼ ਰਫਤਾਰ ਗੱਡੀ ਦਾ ਡਰਾਈਵਰ ਜਦ ਹੈਰੋਇਨ ਲੈ ਕੇ ਆ ਰਿਹਾ ਸੀ ਤਾਂ ਉਸ ਵੱਲੋਂ ਬਾਜ਼ ਸਿੰਘ ਦੇ ਮੋਟਰ ਸਾਈਕਲ ਨੂੰ ਸਾਹਮਣੇ ਵੇਖੇ ਜਾਣ 'ਤੇ ਏਨੀ ਜ਼ੋਰ ਦੀ ਟੱਕਰ ਮਾਰੀ ਕਿ ਉਸਦੀ ਮੌਤ ਹੋ ਗਈ ਅਤੇ ਉਸਦਾ ਇਕ ਹੋਰ ਸਾਥੀ ਗੰਭੀਰ ਜਖ਼ਮੀ ਹੋ ਗਿਆ। ਚਸ਼ਮਦੀਦ ਗਵਾਹਾਂ ਅਨੁਸਾਰ ਫੜੇ ਗਏ ਕਾਰ ਚਾਲਕ (ਨਸ਼ਾ ਤਸਕਰ) ਨੇ ਘਟਨਾ ਤੋਂ ਤੁਰੰਤ ਬਾਅਦ ਆਪਣੇ ਸਾਥੀਆਂ ਨੂੰ ਫੋਨ ਕਰਕੇ ਸੂਚਿਤ ਕੀਤਾ ਕਿ ਪੱਤਰਕਾਰ ਦੀ ਮੌਤ ਹੋ ਗਈ ਹੈ। ਇਸੇ ਦੌਰਾਨ ਜਦ ਪਰਿਵਾਰਕ ਮੈਂਬਰ ਤੇ ਪਿੰਡ ਵਾਸੀ ਗੰਭੀਰ ਜ਼ਖ਼ਮੀ ਹਾਲਤ 'ਚ ਬਾਜ਼ ਸਿੰਘ ਨੂੰ ਸੰਭਾਲ ਰਹੇ ਸਨ ਤਾਂ ਕਾਰ ਵਿਚ ਪਈ ਹੈਰੋਇਨ ਗਾਇਬ ਕਰ ਦਿੱਤੀ ਗਈ। 

ਤੋਤਾ ਸਿੰਘ ਸਮੇਤ 12 'ਤੇ ਦੋਸ਼ ਤੈਅ

www.sabblok.blogspot.com
♦♦ ਤੋਤਾ ਸਿੰਘ ਸਮੇਤ 12 'ਤੇ ਦੋਸ਼ ਤੈਅ ♦♦

ਪੰਜਾਬ ਸਕੂਲ ਸਿੱਖਿਆ ਬੋਰਡ ਦੇ 134 ਕਲਰਕ ਘਪਲੇ ਦੇ ਮਾਮਲੇ ਵਿਚ ਅੱਜ ਮੋਹਾਲੀ ਦੀ ਅਦਾਲਤ ਨੇ ਸਾਬਕਾ ਸਿੱਖਿਆ ਮੰਤਰੀ ਤੋਤਾ ਸਿੰਘ, ਬੋਰਡ ਦੇ ਸਾਬਕਾ ਚੇਅਰਮੈਨ ਡਾ. ਕੇਹਰ ਸਿੰਘ ਅਤੇ ਸਾਬਕਾ ਸਕੱਤਰ ਜਗਜੀਤ ਸਿੰਘ ਸਿੱਧੂ ਸਮੇਤ 12 ਵਿਅਕਤੀਆਂ 'ਤੇ ਦੋਸ਼ ਤੈਅ ਕੀਤੇ ਹਨ। ਇਸ ਮਾਮਲੇ ਦੀ ਅਗਲੀ ਸੁਣਵਾਈ 14 ਮਈ ਨੂੰ ਹੋਵੇਗੀ। ਅਦਾਲਤ ਨੇ ਅਗਲੀ ਪੇਸ਼ੀ 'ਤੇ ਇਸ ਮਾਮਲੇ ਦੇ ਮੁੱਖ ਗਵਾਹ ਅਤੇ ਬੋਰਡ ਦੇ ਹੀ ਸੰਯੁਕਤ ਸਕੱਤਰ ਅਹੁਦੇ ਤੋਂ ਰਿਟਾਇਰ ਹੋਏ ਓਮ ਪ੍ਰਕਾਸ਼ ਸੋਨੀ ਨੂੰ ਗਵਾਹੀ ਲਈ ਬੁਲਾਇਆ ਹੈ।ਜ਼ਿਕਰਯੋਗ ਹੈ ਕਿ ਸਾਲ 2001 ਵਿਚ ਪੰਜਾਬ ਸਕੂਲ ਸਿੱਖਿਆ ਬੋਰਡ ਵਿਚ 134 ਕਲਰਕਾਂ ਦੀ ਭਰਤੀ ਕੀਤੀ ਗਈ ਸੀ। ਇਸ ਭਰਤੀ ਨੂੰ ਲੈ ਕੇ ਇਹ ਦੋਸ਼ ਲਗਾਏ ਗਏ ਸਨ ਕਿ ਕਥਿਤ ਤੌਰ 'ਤੇ ਆਪਣੇ ਚਹੇਤਿਆਂ ਨੂੰ ਭਰਤੀ ਕਰਨ ਲਈ ਟਾਈਪ ਟੈਸਟ ਅਤੇ ਇੰਟਰਵਿਊ ਦੇ ਅੰਕਾਂ ਵਿਚ ਫੇਰਬਦਲ ਕੀਤਾ ਗਿਆ ਹੈ। 21 ਦਸੰਬਰ 2001 ਨੂੰ ਕਲਰਕਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਗਏ ਸਨ। 22 ਅਤੇ 23 ਦਸੰਬਰ ਨੂੰ ਛੁੱਟੀ ਦਾ ਦਿਨ ਸੀ ਅਤੇ 24 ਦਸੰਬਰ ਨੂੰ 12 ਵਜੇ ਤੋਂ ਪਹਿਲਾਂ ਸਾਰੇ ਕਲਰਕਾਂ ਨੂੰ ਨੌਕਰੀ ਜੁਆਇੰਨ ਕਰਵਾ ਦਿੱਤੀ ਗਈ ਸੀ। ਜ਼ਿਕਰਯੋਗ ਹੈ ਕਿ ਕਿਸੇ ਵੀ ਕਰਮਚਾਰੀ ਦੇ ਜੁਆਇੰਨ ਕਰਨ ਤੋਂ ਪਹਿਲਾਂ ਬੋਰਡ ਦੇ ਕੈਸ਼ੀਅਰ ਕੋਲ ਫੀਸ ਜਮ੍ਹਾ ਕਰਵਾਉਣ ਤੋਂ ਬਾਅਦ ਹੀ ਬੋਰਡ ਦਾ ਡਾਕਟਰ ਕਰਮਚਾਰੀ ਦਾ ਮੈਡੀਕਲ ਕਰਦਾ ਹੈ ਪਰ ਇਸ ਮਾਮਲੇ ਵਿਚ ਸਾਰੇ ਕਰਮਚਾਰੀਆਂ ਨੂੰ 12 ਵਜੇ ਤੋਂ ਪਹਿਲਾਂ ਮੈਡੀਕਲ ਕਲੀਅਰੈਂਸ ਦੇ ਦਿੱਤੀ ਗਈ ਸੀ। ਦੋਸ਼ ਸੀ ਕਿ ਇਕ ਡਾਕਟਰ 2 ਘੰਟੇ ਵਿਚ ਇੰਨੇ ਕਰਮਚਾਰੀਆਂ ਦਾ ਮੈਡੀਕਲ ਕਿਵੇਂ ਕਰ ਸਕਦਾ ਹੈ। ਸੱਤਾ ਤਬਦੀਲੀ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਉਂਦੇ ਹੀ ਇਹ ਕਥਿਤ ਘੋਟਾਲਾ ਉਜਾਗਰ ਹੋਇਆ। ਤਤਕਾਲੀਨ ਸਿੱਖਿਆ ਮੰਤਰੀ ਤੋਤਾ ਸਿੰਘ, ਯੂਨੀਅਨ ਸਿਲੈਕਸ਼ਨ ਕਮੇਟੀ ਦੇ ਚੇਅਰਮੈਨ ਜਗਜੀਤ ਸਿੰਘ ਸਿੱਧੂ, ਸਾਬਕਾ ਸਕੱਤਰ ਪਵਿੱਤਰ ਪਾਲ ਕੌਰ, ਕਰਨਲ ਜੋਰਾ ਸਿੰਘ ਅਤੇ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਰਿਟਾਇਰ ਓ. ਐੱਸ. ਡੀ. ਤੀਰਥ ਸਿੰਘ ਨੂੰ ਦੋਸ਼ੀ ਬਣਾ ਕੇ ਇਹ ਮਾਮਲਾ ਦਾਇਰ ਹੋਇਆ ਸੀ। ਬੋਰਡ ਦੇ ਹੀ ਅਧਿਕਾਰੀ ਓਮ ਪ੍ਰਕਾਸ਼ ਸੋਨੀ ਨੇ 17 ਅਪ੍ਰੈਲ 2012 ਨੂੰ ਅਦਾਲਤ ਵਿਚ ਅਰਜ਼ੀ ਦੇ ਕੇ ਕਿਹਾ ਸੀ ਕਿ ਇਨ੍ਹਾਂ 6 ਵਿਅਕਤੀਆਂ ਤੋਂ ਇਲਾਵਾ ਦੂਜੇ 6 ਵਿਅਕਤੀਆਂ ਨੂੰ ਵੀ ਇਸ ਮਾਮਲੇ ਵਿਚ ਦੋਸ਼ੀ ਦੇ ਤੌਰ 'ਤੇ ਸ਼ਾਮਲ ਕੀਤਾ ਜਾਵੇ, ਜਿਨ੍ਹਾਂ ਵਿਚ ਬੋਰਡ ਦੇ ਸਾਬਕਾ ਚੇਅਰਮੈਨ ਡਾ. ਕੇਹਰ ਸਿੰਘ, ਟਾਈਪ ਟੈਸਟ ਕਮੇਟੀ ਦੇ ਮੈਂਬਰ ਅਮਰ ਸਿੰਘ, ਵਰਿੰਦਰ ਕੁਮਾਰ, ਮਹਿੰਦਰ ਸਿੰਘ ਕਰੀਰ, ਤੇਜਰਾਮ ਗੋਇਲ, ਮੇਜਰ ਚਰਨਜੀਤ ਸਿੰਘ ਮੀਲੂ ਅਤੇ ਅਮਰਜੀਤ ਸਿੰਘ ਮੁਲਤਾਨੀ ਦੇ ਨਾਮ ਸ਼ਾਮਲ ਸਨ।  ਅਦਾਲਤ ਨੇ ਦਸੰਬਰ 2013 ਵਿਚ ਇਸ ਅਰਜ਼ੀ ਦੇ ਆਧਾਰ 'ਤੇ ਉਕਤ 6 ਵਿਅਕਤੀਆਂ ਨੂੰ ਵੀ ਸ਼ਾਮਲ ਕਰ ਲਿਆ ਗਿਆ। ਅੱਜ ਇਸ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੇ ਸਾਰੇ 12 ਵਿਅਕਤੀਆਂ 'ਤੇ ਦੋਸ਼ ਤੈਅ ਕਰਦੇ ਹੋਏ ਮੁੱਖ ਗਵਾਹ ਓਮ ਪ੍ਰਕਾਸ਼ ਸੋਨੀ ਨੂੰ 14 ਮਈ ਨੂੰ ਗਵਾਹੀ ਲਈ ਬੁਲਾਇਆ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਦੇ 134 ਕਲਰਕ ਘਪਲੇ ਦੇ ਮਾਮਲੇ ਵਿਚ ਅੱਜ ਮੋਹਾਲੀ ਦੀ ਅਦਾਲਤ ਨੇ ਸਾਬਕਾ ਸਿੱਖਿਆ ਮੰਤਰੀ ਤੋਤਾ ਸਿੰਘ, ਬੋਰਡ ਦੇ ਸਾਬਕਾ ਚੇਅਰਮੈਨ ਡਾ. ਕੇਹਰ ਸਿੰਘ ਅਤੇ ਸਾਬਕਾ ਸਕੱਤਰ ਜਗਜੀਤ ਸਿੰਘ ਸਿੱਧੂ ਸਮੇਤ 12 ਵਿਅਕਤੀਆਂ 'ਤੇ ਦੋਸ਼ ਤੈਅ ਕੀਤੇ ਹਨ। ਇਸ ਮਾਮਲੇ ਦੀ ਅਗਲੀ ਸੁਣਵਾਈ 14 ਮਈ ਨੂੰ ਹੋਵੇਗੀ। ਅਦਾਲਤ ਨੇ ਅਗਲੀ ਪੇਸ਼ੀ 'ਤੇ ਇਸ ਮਾਮਲੇ ਦੇ ਮੁੱਖ ਗਵਾਹ ਅਤੇ ਬੋਰਡ ਦੇ ਹੀ ਸੰਯੁਕਤ ਸਕੱਤਰ ਅਹੁਦੇ ਤੋਂ ਰਿਟਾਇਰ ਹੋਏ ਓਮ ਪ੍ਰਕਾਸ਼ ਸੋਨੀ ਨੂੰ ਗਵਾਹੀ ਲਈ ਬੁਲਾਇਆ ਹੈ।ਜ਼ਿਕਰਯੋਗ ਹੈ ਕਿ ਸਾਲ 2001 ਵਿਚ ਪੰਜਾਬ ਸਕੂਲ ਸਿੱਖਿਆ ਬੋਰਡ ਵਿਚ 134 ਕਲਰਕਾਂ ਦੀ ਭਰਤੀ ਕੀਤੀ ਗਈ ਸੀ। ਇਸ ਭਰਤੀ ਨੂੰ ਲੈ ਕੇ ਇਹ ਦੋਸ਼ ਲਗਾਏ ਗਏ ਸਨ ਕਿ ਕਥਿਤ ਤੌਰ 'ਤੇ ਆਪਣੇ ਚਹੇਤਿਆਂ ਨੂੰ ਭਰਤੀ ਕਰਨ ਲਈ ਟਾਈਪ ਟੈਸਟ ਅਤੇ ਇੰਟਰਵਿਊ ਦੇ ਅੰਕਾਂ ਵਿਚ ਫੇਰਬਦਲ ਕੀਤਾ ਗਿਆ ਹੈ। 21 ਦਸੰਬਰ 2001 ਨੂੰ ਕਲਰਕਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਗਏ ਸਨ। 22 ਅਤੇ 23 ਦਸੰਬਰ ਨੂੰ ਛੁੱਟੀ ਦਾ ਦਿਨ ਸੀ ਅਤੇ 24 ਦਸੰਬਰ ਨੂੰ 12 ਵਜੇ ਤੋਂ ਪਹਿਲਾਂ ਸਾਰੇ ਕਲਰਕਾਂ ਨੂੰ ਨੌਕਰੀ ਜੁਆਇੰਨ ਕਰਵਾ ਦਿੱਤੀ ਗਈ ਸੀ। ਜ਼ਿਕਰਯੋਗ ਹੈ ਕਿ ਕਿਸੇ ਵੀ ਕਰਮਚਾਰੀ ਦੇ ਜੁਆਇੰਨ ਕਰਨ ਤੋਂ ਪਹਿਲਾਂ ਬੋਰਡ ਦੇ ਕੈਸ਼ੀਅਰ ਕੋਲ ਫੀਸ ਜਮ੍ਹਾ ਕਰਵਾਉਣ ਤੋਂ ਬਾਅਦ ਹੀ ਬੋਰਡ ਦਾ ਡਾਕਟਰ ਕਰਮਚਾਰੀ ਦਾ ਮੈਡੀਕਲ ਕਰਦਾ ਹੈ ਪਰ ਇਸ ਮਾਮਲੇ ਵਿਚ ਸਾਰੇ ਕਰਮਚਾਰੀਆਂ ਨੂੰ 12 ਵਜੇ ਤੋਂ ਪਹਿਲਾਂ ਮੈਡੀਕਲ ਕਲੀਅਰੈਂਸ ਦੇ ਦਿੱਤੀ ਗਈ ਸੀ। ਦੋਸ਼ ਸੀ ਕਿ ਇਕ ਡਾਕਟਰ 2 ਘੰਟੇ ਵਿਚ ਇੰਨੇ ਕਰਮਚਾਰੀਆਂ ਦਾ ਮੈਡੀਕਲ ਕਿਵੇਂ ਕਰ ਸਕਦਾ ਹੈ। ਸੱਤਾ ਤਬਦੀਲੀ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਉਂਦੇ ਹੀ ਇਹ ਕਥਿਤ ਘੋਟਾਲਾ ਉਜਾਗਰ ਹੋਇਆ। ਤਤਕਾਲੀਨ ਸਿੱਖਿਆ ਮੰਤਰੀ ਤੋਤਾ ਸਿੰਘ, ਯੂਨੀਅਨ ਸਿਲੈਕਸ਼ਨ ਕਮੇਟੀ ਦੇ ਚੇਅਰਮੈਨ ਜਗਜੀਤ ਸਿੰਘ ਸਿੱਧੂ, ਸਾਬਕਾ ਸਕੱਤਰ ਪਵਿੱਤਰ ਪਾਲ ਕੌਰ, ਕਰਨਲ ਜੋਰਾ ਸਿੰਘ ਅਤੇ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਰਿਟਾਇਰ ਓ. ਐੱਸ. ਡੀ. ਤੀਰਥ ਸਿੰਘ ਨੂੰ ਦੋਸ਼ੀ ਬਣਾ ਕੇ ਇਹ ਮਾਮਲਾ ਦਾਇਰ ਹੋਇਆ ਸੀ। ਬੋਰਡ ਦੇ ਹੀ ਅਧਿਕਾਰੀ ਓਮ ਪ੍ਰਕਾਸ਼ ਸੋਨੀ ਨੇ 17 ਅਪ੍ਰੈਲ 2012 ਨੂੰ ਅਦਾਲਤ ਵਿਚ ਅਰਜ਼ੀ ਦੇ ਕੇ ਕਿਹਾ ਸੀ ਕਿ ਇਨ੍ਹਾਂ 6 ਵਿਅਕਤੀਆਂ ਤੋਂ ਇਲਾਵਾ ਦੂਜੇ 6 ਵਿਅਕਤੀਆਂ ਨੂੰ ਵੀ ਇਸ ਮਾਮਲੇ ਵਿਚ ਦੋਸ਼ੀ ਦੇ ਤੌਰ 'ਤੇ ਸ਼ਾਮਲ ਕੀਤਾ ਜਾਵੇ, ਜਿਨ੍ਹਾਂ ਵਿਚ ਬੋਰਡ ਦੇ ਸਾਬਕਾ ਚੇਅਰਮੈਨ ਡਾ. ਕੇਹਰ ਸਿੰਘ, ਟਾਈਪ ਟੈਸਟ ਕਮੇਟੀ ਦੇ ਮੈਂਬਰ ਅਮਰ ਸਿੰਘ, ਵਰਿੰਦਰ ਕੁਮਾਰ, ਮਹਿੰਦਰ ਸਿੰਘ ਕਰੀਰ, ਤੇਜਰਾਮ ਗੋਇਲ, ਮੇਜਰ ਚਰਨਜੀਤ ਸਿੰਘ ਮੀਲੂ ਅਤੇ ਅਮਰਜੀਤ ਸਿੰਘ ਮੁਲਤਾਨੀ ਦੇ ਨਾਮ ਸ਼ਾਮਲ ਸਨ। ਅਦਾਲਤ ਨੇ ਦਸੰਬਰ 2013 ਵਿਚ ਇਸ ਅਰਜ਼ੀ ਦੇ ਆਧਾਰ 'ਤੇ ਉਕਤ 6 ਵਿਅਕਤੀਆਂ ਨੂੰ ਵੀ ਸ਼ਾਮਲ ਕਰ ਲਿਆ ਗਿਆ। ਅੱਜ ਇਸ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੇ ਸਾਰੇ 12 ਵਿਅਕਤੀਆਂ 'ਤੇ ਦੋਸ਼ ਤੈਅ ਕਰਦੇ ਹੋਏ ਮੁੱਖ ਗਵਾਹ ਓਮ ਪ੍ਰਕਾਸ਼ ਸੋਨੀ ਨੂੰ 14 ਮਈ ਨੂੰ ਗਵਾਹੀ ਲਈ ਬੁਲਾਇਆ ਹੈ।

16 ਮਈ ਤੋਂ ਬਾਅਦ ਬਦਲੇਗਾ ਪੰਜਾਬ ਦਾ ਸਿਆਸੀ ਸੀਨ; ਕੇਜਰੀਵਾਲ ਦਾ ਝਾੜੂ ਸਿਰ ਚੜ੍ਹ ਬੋਲਿਆ ਪੰਜਾਬ ਦੀਆਂ ਵੋਟਾਂ ਵਾਲੇ ਦਿਨ

www.sabblok.blogspot.com
ਬਲਜੀਤ ਬੱਲੀ
ਤਿਰਛੀ ਨਜ਼ਰ :
ਕੇਵਲ ਸ਼ਹਿਰਾਂ ਵਿਚ ਹੀ ਨਹੀਂ ਸਗੋਂ ਪੇਂਡੂ ਇਲਾਕੇ ਵੀ ਝਾੜੂ ਫਿਰਿਆ; ਤੀਜਾ ਬਦਲ ਸਮਝ ਕੇ ਆਮ ਆਦਮੀ ਪਾਰਟੀ ਵੱਲ ਉੱਲਰੇ ਪੰਜਾਬੀ
6 ਮਈ ਨੂੰ ਮੇਰੇ ਤਿਰਛੀ ਨਜ਼ਰ ਮੀਡੀਆ ਦਫ਼ਤਰ ਦਾ ਇੱਕ ਪੁਰਾਣਾ ਸਹਿਯੋਗੀ ਮਿਲਣ ਆਇਆ ।ਉਹ ਮੁਹਾਲੀ ਵਾਸੀ ਹੈ ।ਗੱਲਾਂ ਵੋਟਾਂ ਦੀ ਚੱਲ ਪਈਆਂ। ਕਹਿਣ ਲੱਗਾ ਕਿ ਉਨ੍ਹਾ ਨੇ ਤੇ ਆਲੇ ਦੁਆਲੇ ਸਭ ਨੇ ਆਮ ਆਦਮੀ ਪਾਰਟੀ ਨੂੰ ਹੀ ਵੋਟਾਂ ਪਈਆਂ ਨੇ ।ਉਸਨੇ ਦਿਲਚਸਪ ਕਿੱਸਾ ਸੁਣਾਇਆ । ਕਹਿੰਦਾ '' ਮੇਰੀ ਬੀਵੀ ਨੂੰ ਮੈਂ ਪੁੱਛਿਆ ਕਿ ਉਮੀਦਵਾਰ ਕੌਣ ਹੈ ? '' ਅੱਗੋਂ ਜਵਾਬ ਮਿਲਿਆ ਕਿ ਕੈਂਡੀਡੇਟ ਤਾਂ ਪਤਾ ਨਹੀਂ ਪਰ ਵੋਟ ਝਾੜੂ ਨੂੰ ਪਾਉਣੀ ਹੈ । ਉਹ ਕਹਿਣ ਲੱਗਾ ਕਿ ਮੈਂ ਆਪਣੀ ਬੀਵੀ ਨੂੰਦੱਸਿਆ ਕਿ ਅਨੰਦਪੁਰ ਸਾਹਿਬ ਸੀਟ ਤੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਕੌਣ ਹੈ ।ਉਹ ਕਹਿਣ ਲੱਗੀ ਕੋਈ ਫ਼ਰਕ ਨਹੀਂ ਪੈਂਦਾ ਵੋਟ ਕੇਜਰੀਵਾਲ ਨੂੰ ਪਾਉਣੀ ਹੈ । 30 ਅਪ੍ਰੈਲ ਨੂੰ ਪੰਜਾਬ ਵਿਚ ਲੋਕ ਸਭਾ ਲਈ ਪਈਆਂ ਵੋਟਾਂ ਤੋਂ ਬਾਅਦ ਬਹੁਗਿਣਤੀ ਪਾਰਲੀਮਾਨੀ ਹਲਕਿਆਂ ਦੇ ਵੱਖ ਤਬਕਿਆਂ ਦੇ ਲੋਕਾਂ ਤੋਂ ਮਿਲੀ ਫੀਡ ਬੈਕ ਵੀ ਇਹੀ ਸੰਕੇਤ ਕਰਦੀ ਹੈ ਕਿ ਕੇਜਰੀਵਾਲ ਪਾਰਟੀ ਦੇ ਝਾੜੂ ਨੂੰ ਬੇਹਿਸਾਬੀਆਂ ਵੋਟਾਂ ਪਈਆਂ ਹਨ।ਭਾਵੇਂ ਪਿੰਡ ਸੀ ਜਾਂ ਸ਼ਹਿਰ ਜਾਂ ਕਸਬੇ , ਲੱਗਭੱਗ ਇਕੋ ਜਿਹਾ ਰੁਝਾਨ ਬਹੁਗਿਣਤੀ ਹਲਕਿਆਂ ਵਿਚ ਦੇਖਣ ਨੂੰ ਮਿਲਿਆ। ਹੁਣ ਲਗਭਗ ਸਾਰੇ ਸਿਆਸੀ ਹਲਕੇ ਵੀ ਮੰਨਦੇ ਨੇ ਪੋਲਿੰਗ ਦੇ ਨੇੜੇ ਆਕੇ ਪੰਜਾਬ ਦੇ ਲਗਭਗ ਅੱਧੇ ਹਲਕਿਆਂ ਵਿਚ ਆਮ ਆਦਮੀ ਪਾਰਟੀ ਦੇ ਹੱਕ ਵਿਚ ਲੁਕਵੀਂ ਅਤੇ ਜ਼ਾਹਰਾ ਦੋਵਾਂ ਤਰ੍ਹਾਂ ਦੀ ਇੱਕ ਤਕੜੀ ਲਹਿਰ ਬਣ ਗਈ ਸੀ ।ਬਠਿੰਡੇ ਨੂੰ ਛੱਡ ਕੇ ਮਾਲਵੇ ਦੇ ਬਹੁਤੇ ਹਲਕਿਆਂ ਵਿਚ ਇਹ ਵਰਤਾਰਾ ਵਧੇਰੇ ਦੇਖਣ ਨੂੰ ਮਿਲਿਆ । ਬੇਸ਼ੱਕ ਇਹ ਗੱਲ ਠੀਕ ਹੈ ਕਿ ਨੌਜਵਾਨ ਵਰਗ ਦਾ ਝੁਕਾਅ ਵਧੇਰੇ ਕੇਜਰੀਵਾਲ ਪਾਰਟੀ ਵੱਲ ਹੋਇਆ ਪਰ ਇਹ ਵੀ ਸੱਚਾਈ ਹੈ ਕਿ ਉਮਰ , ਜਾਤ- ਬਰਾਦਰੀ ਅਤੇ ਧਰਮਾਂ ਅਤੇ ਧੜੇਬੰਦੀਆਂ ਤੋਂ ਉੱਪਰ ਉਠਕੇ ਲੋਕਾਂ ਨੇ ਝਾੜੂ ਦੇ ਹੱਕ ਵਿਚ ਵੋਟਾਂ ਪਾਈਆਂ।ਜਿਸ ਤਰ੍ਹਾਂ ਲੋਕਾਂ ਦਾ ਸਿਆਸੀ ਮੁਹਾਣ ਆਮ ਆਦਮੀ ਪਾਰਟੀ ਵੱਲ ਹੋਇਆ , ਇਸ ਦੀ ਉਮੀਦ ਤੇ ਅੰਦਾਜ਼ਾ ਨਾ ਹੀ ਪੰਜਾਬ ਦੇ ਚੋਣ ਮੈਦਾਨ ਵਿਚ ਡਟੀਆਂ ਸਿਆਸੀ ਪਾਰਟੀਆਂ ਅਤੇ ਇਨ੍ਹਾ ਦੇ ਨੇਤਾਵਾਂ ਨੂੰ ਸੀ ਅਤੇ ਨਾ ਹੀ ਖ਼ੁਦ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਸੀ । ਉਂਝ ਵੀ ਕੇਜਰੀਵਾਲ ਸਮੇਤ ਦਿੱਲੀ ਵਿਚ ਸਰਗਰਮ ਇਸ ਪਾਰਟੀ ਦੇ ਬਹੁਤੇ ਨੇਤਾ ਹਰਿਆਣਾ ਜਾਂ ਦਿੱਲੀ ਦੇ ਹੀ ਵਾਸੀ ਸਨ । ਪੰਜਾਬ ਵਿਚ ਲੋਕ ਸਭਾ ਚੋਣ ਲਈ ਡਾ. ਸੁਮੇਲ ਸਿੰਘ ਵਰਗੇ ਕਰਿੰਦੇ ਨੂੰ ਕੋਆਰਡੀਨੇਟਰ ਬਣਾਇਆ ਸੀ ਜਿਸ ਨੂੰ ਬਹੁਤ ਘੱਟ ਲੋਕ ਜਾਣਦੇ ਸਨ ।ਸੰਗਰੂਰ, ਲੁਧਿਆਣਾ ਅਤੇ ਗੁਰਦਾਸਪੁਰ ਨੂੰ ਛੱਡਕੇ ਬਾਕੀ ਹਲਕਿਆਂ ਬਾਰੇ ਮੀਡੀਆ ਵਿਚ ਆਮ ਆਦਮੀ ਪਾਰਟੀ ਦੀ ਸਰਗਰਮੀ ਦਾ ਕੋਈ ਖ਼ਾਸ ਨੋਟਿਸ ਨਹੀਂ ਸੀ ਲਿਆ। 19 ਅਪ੍ਰੈਲ ਨੂੰ ਪੰਜਾਬ ਦੇ ਚੋਣ-ਮੈਦਾਨ 'ਤੇ ਮੈਂ ਤਿਰਛੀ ਨਜ਼ਰ ਦੇ ਰੂਪ ਵਿੱਚ ਆਪਣੀ ਆਬਜ਼ਰਵੇਸ਼ਨ ਦਿੱਤੀ ਸੀ। ਮੈਂ ਲਿਖਿਆ ਸੀ ਕਿ ਆਮ ਆਦਮੀ ਪਾਰਟੀ ਦਾ ਪੰਜਾਬ ਵਿਚ ਤੇਜ਼ੀ ਨਾਲ ਪਸਾਰਾ ਹੋ ਰਿਹਾ ਸੀ ਅਤੇ ਪੰਜਾਬ ਵਿਚ ਚੋਣ ਨਤੀਜੇ ਹੈਰਾਨੀਜਨਕ ਹੋਣਗੇ।ਜਿਸ ਹਿਸਾਬ ਨਾਲ ਪੰਜਾਬ ਭਰ ਵਿਚੋਂ ਅਤੇ ਦੁਨੀਆ ਭਰ ਦੇ ਪੰਜਾਬੀਆਂ ਵੱਲੋਂ ਇਸ ਰੁਝਾਨ ਦੀ ਪੁਸ਼ਟੀ ਕੀਤੀ ਗਈ ਤਾਂ ਉਸ ਵੇਲੇ ਵੀ ਇਹ ਸੰਕੇਤ ਮਿਲ ਗਏ ਸਨ ਕਿ ਇਹ ਪਾਰਟੀ ਵੋਟਰਾਂ ਮਨਾਂ ਅੰਦਰ ਨਵਾਂ ਘਰ ਬਣਾ ਰਹੀ ਹੈ। ਹੁਣ 30 ਅਪਰੈਲ ਦੀ ਪੋਲਿੰਗ ਤੋਂ ਸਾਹਮਣੇ ਆਏ ਰੁਝਾਨਾਂ ਨੇ 19 ਅਪ੍ਰੈਲ ,2014 ਅਤੇ ਇਸਤੋਂ ਬਾਅਦ 23 ਅਪ੍ਰੈਲ,2014 ਨੂੰ ਤਿਰਛੀ ਨਜ਼ਰ ਵੱਜੋਂ ਲਿਖੇ ਮੇਰੇ ਉਨ੍ਹਾ ਲੇਖਾਂ ਦੀ ਪੁਸ਼ਟੀ ਕਰ ਦਿੱਤੀ ਹੈ ਜਿਨ੍ਹਾਂ ਵਿਚ ਆਮ ਆਦਮੀਂ ਪਾਰਟੀ ਦੇ ਪਸਾਰ ਦੀ ਰਾਜਨੀਤਿਕ ਅਹਮੀਅਤ ਜ਼ਿਕਰ ਕੀਤਾ ਗਿਆ ਸੀ ।ਇਸ ਪਾਰਟੀ ਦੇ ਪ੍ਰਚਾਰ ਵਿਚ ਸਭ ਤੋਂ ਵੱਧ ਅਹਿਮ ਰੋਲ ਸੀ ਸੋਸ਼ਲ ਨੈਟਵਰਕ ਮੀਡੀਆ ਦਾ ।ਵਟ੍ਹਸਐਪ , ਫੇਸ ਬੁੱਕ ਯੂ ਟਿਊਬ ਆਦਿਕ ਨੈੱਟ ਮੀਡੀਆ ਕੇਜਰੀਵਾਲ ਪਾਰਟੀ ਦਾ ਇੱਕ ਵੱਡਾ ਸੰਚਾਰ ਸਾਧਨ ਬਣਿਆ। ਆਮ ਆਦਮੀ ਪਾਰਟੀ ਕਿਸ ਹਲਕੇ ਵਿਚ ਕਿਸ ਪਾਰਟੀ ਨੂੰ ਵੇਧੇਰੇ ਰਗੜਾ ਲਾਏਗੀ ਅਤੇ ਕੇਜਰੀਵਾਲ ਪਾਰਟੀ ਕਿੰਨੀਆਂ ਸੀਟਾਂ ਜਿੱਤੇਗੀ , ਇਸ ਬਾਰੇ ਤਾਂ ਕੁਝ ਕਹਿਣਾ ਮੁਸ਼ਕਲ ਹੈ ਪਰ ਇੰਝ ਲਗਦਾ ਹੈ ਕਿ ਪਰ ਇਸ ਪਾਰਟੀ ਨੂੰ ਇੰਨੀ ਕੁ ਫ਼ੀ ਸਦੀ ਵੋਟਾਂ ਮਿਲ ਜਾਣੀਆਂ ਨੇ ਕਿ ਪੰਜਾਬ ਦੇ ਸਿਆਸੀ ਪਿੜ ਵਿਚ ਇਹ ਪਾਰਟੀ ਇਕ ਰਾਜਨੀਤਿਕ ਧਿਰ ਬਣ ਕੇ ਉੱਭਰ ਸਕਦੀ ਹੈ । ਇਹ ਵੀ ਸਵਾਲ ਖੜ੍ਹੇ ਨੇ ਕਿ ਇਸ ਪਾਰਟੀ ਦੀ ਸੂਬਾਈ ਲੀਡਰਸ਼ਿਪ ਕਿਹੋ ਉੱਭਰੇਗੀ ? ਉਹ ਕਿਸ ਤਰ੍ਹਾਂ ਪਾਰਟੀ ਨੂੰ ਅੱਗੇ ਲਿਜਾਏਗੀ ? ਇਹ ਪਾਰਟੀ ਆਪਣੇ ਸਤੱਈ ਆਧਾਰ ਨੂੰ ਇੱਕ ਜਥੇਬੰਦਕ ਢਾਂਚੇ ਵਿਚ ਤਬਦੀਲ ਕਰ ਸਕੇਗੀ ਜਾਂ ਨਹੀਂ ? ਪਰ ਇੱਕ ਗੱਲ ਯਕੀਨੀ ਹੈ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਫ਼ੌਰੀ ਤੌਰ 'ਤੇ ਝਾੜੂ ਵਾਲੀ ਪਾਰਟੀ - ਕਾਂਗਰਸ ਅਤੇ ਅਕਾਲੀ- ਬੀ ਜੇ ਪੀ ਗੱਠਜੋੜ ਲਈ ਇੱਕ ਰਾਜਨੀਤਿਕ ਚੁਨੌਤੀ ਜ਼ਰੂਰ ਬਣੇਗੀ । ਲੋਕ ਸਭਾ ਚੋਣ ਪ੍ਰਚਾਰ ਦੌਰਾਨ ਐਂਟੀ- ਇਨਕਮਬੈਂਸੀ ਦੇ ਇਜ਼ਹਾਰ ਅਤੇ ਇਸ ਤੋਂ ਬਾਅਦ ਹੋਈ ਪੋਲਿੰਗ ਰੁਝਾਨ ਸਪਸ਼ਟ ਸੰਕੇਤ ਕਰਦੇ ਨੇ ਕਿ ਲੋਕਾਂ ਦਾ ਇੱਕ ਵੱਡਾ ਹਿੱਸਾ ਅਤੇ ਖ਼ਾਸ ਕਰਕੇ ਨੌਜਵਾਨ , ਬਾਦਲ ਸਰਕਾਰ ਅਤੇ ਕਾਂਗਰਸ ਦੋਹਾਂ ਧਿਰਾਂ ਤੋਂ ਹੀ ਨਾਰਾਜ਼ ਸਨ।ਇਸ ਦੇ ਕਾਰਨ ਬਹੁ-ਪੱਖੀ ਨੇ । ਆਮ ਆਦਮੀ ਪਾਰਟੀ ਦੇ ਪੰਜਾਬ ਵਿਚ ਵਿਚ ਹੋਏ ਪਸਾਰ ਨੇ ਬਹੁਜਨ ਸਮਾਜ ਪਾਰਟੀ ਨੂੰ ਵੀ ਚੌਥੇ ਥਾਂ ਲਿਆ ਖੜ੍ਹਾ ਕੀਤਾ ਅਤੇ ਇਸ ਦੇ ਆਧਾਰ ਨੂੰ ਵੀ ਖੋਰਾ ਲਾਕੇ ਦੋਆਬੇ ਨੂੰ ਛੱਡ ਕੇ ਪੰਜਾਬ ਦੇ ਸਿਆਸੀ ਸੀਨ'ਤੇ ਬਸਪਾ ਦੀ ਰੇਲੇਵੈਨਸ ਇੱਕ ਵਾਰ ਤਾਂ ਸੀਮਿਤ ਕਰ ਦਿੱਤੀ ਹੈ। ਇਸੇ ਤਰ੍ਹਾਂ ਖੱਬੀਆਂ ਪਾਰਟੀਆਂ ਦੇ ਬੱਚੇ -ਖੁਚੇ ਆਧਾਰ ਨੂੰ ਹੋਰ ਵੀ ਸੰਗੋੜ ਦਿਤਾ ਹੈ ਕਿਉਂਕਿ ਖੱਬੇਪੱਖੀ ਧਿਰਾਂ ਦੇ ਵੀ ਕਾਫ਼ੀ ਸਰਗਰਮ ਜਾਂ ਗ਼ੈਰ- ਸਰਗਰਮ ਹਿੱਸੇ ਇਸ ਵਾਰ ਕੇਜਰੀਵਾਲ ਵੱਲ ਝੁਕ ਗਏ ਸਨ ।ਕਾਂਗਰਸ ਦੇ ਪੰਜੇ ਵਿਚ ਆ ਕੇ ਪੀਪਲਜ਼ ਪਾਰਟੀ ਤਾਂ ਮਨਪ੍ਰੀਤ ਬਾਦਲ ਨੇ ਖ਼ੁਦ ਹੀ ਸਮੇਟ ਦਿੱਤੀ ਹੈ । ਉਂਝ ਪੰਜਾਬ ਦੀਆਂ ਪਿਛਲੀਆਂ ਕੁਝ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਦੇ ਨਤੀਜੇ ਬੋਲਦੇ ਨੇ ਕੀ ਸੂਬੇ ਵਿਚ 10 ਤੋਂ 15 ਫ਼ੀ ਸਦੀ ਦੇ ਵਿਚਕਾਰ ਅਜਿਹਾ ਵੋਟਰ ਰਿਹਾ ਹੈ ਜਿਹੜਾ ਜਿਹੜਾ ਕਿ ਤੀਜੀਆਂ ਸਿਆਸੀ ਧਿਰਾਂ ਅਤੇ ਆਜ਼ਾਦ ਉਮੀਦਵਾਰਾਂ ਦੇ ਹੱਕ ਵਿਚ ਭੁਗਤਦਾ ਰਿਹਾ ਹੈ। ਇਨ੍ਹਾ ਵਿਚ ਬਸਪਾ , ਖੱਬੀਆਂ ਪਾਰਟੀਆਂ, ਪੀਪਲਜ਼ ਪਾਰਟੀ, ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਜਾਂ ਹੋਰ ਬਾਦਲ-ਵਿਰੋਧੀ ਅਕਾਲੀ ਧੜੇ ,ਲੋਕ ਭਲਾਈ ਪਾਰਟੀ ਆਦਿਕ ਸ਼ਾਮਲ ਰਹੀਆਂ ਨੇ ।ਹੁਣ ਸਵਾਲ ਇਹ ਖੜ੍ਹਾ ਹੈ ਕਿ ਇਸ ਵਾਰ ਆਮ ਆਦਮੀ ਪਾਰਟੀ ਜੋ ਵੋਟ ਬੈਂਕ ਹਾਸਲ ਕਰੇਗੀ , ਇਸ ਵਿਚ ਕਿੰਨਾ ਹਿੱਸਾ ਜ਼ਿਕਰ ਕੀਤੇ ਤੀਜੇ ਵੋਟ ਬੈਂਕ ਵਿਚੋਂ ਹੋਵੇਗਾ ਅਤੇ ਕਿੰਨਾ ਖੋਰਾ ਕਾਂਗਰਸ ਅਤੇ ਹਾਕਮ ਅਕਾਲੀ-ਬੀ ਜੇ ਪੀ ਗੱਠਜੋੜ ਦੇ ਵੋਟ ਬੈਂਕ ਵਿਚੋਂ ਹਾਸਲ ਕੀਤਾ ਹੈ ।ਕੇਜਰੀਵਾਲ ਪਾਰਟੀ ਦੇ ਉਭਾਰ ਨੇ ਪੰਜਾਬ ਵਿਚ ਮੋਦੀ ਲਹਿਰ ਨੂੰ ਵੀ ਕਾਫ਼ੀ ਰੋਕਾ ਲਾਇਆ ਲਗਦੈ... ਹਾਲਾਂਕਿ ਪੂਰੀ ਤਸਵੀਰ 16 ਮੈਂ ਨੂੰ ਹੀ ਸਾਹਮਣੇ ਆ ਸਕੇਗੀ ।
ਬਲਜੀਤ ਬੱਲੀ ਸੰਪਾਦਕ , ਬਾਬੂਸ਼ਾਹੀ ਡਾਟ ਕਾਮ +91-9915177722


Monday 5 May 2014

ਹੌਲਨਾਕ ਹਾਦਸੇ ਵਿੱਚ ਪੰਜ ਨੌਜਵਾਨ ਹਲਾਕ, ਹਾਦਸਾ ਪੁਲੀਸ ਦੀ ਅਣਗਹਿਲੀ ਕਾਰਨ ਵਾਪਰਿਆ

www.sabblok.blogspot.com

accident
ਅੰਮ੍ਰਿਤਸਰ 5 ਮਈ (ਜਸਬੀਰ ਸਿੰਘ) ਹਰ ਰੋਜ਼ ਨਵੇ ਨਵੇ ਹਾਦਸਿਆ ਨੂੰ ਜਨਮ ਦੇਣ ਵਾਲੇ ਕਚਿਹਰੀ ਚੌਕ ਵਿਖੇ ਫਲਾਈ ਉਵਰ ਦੀ ਗਲਤ ਬਣਤਰ ਕਾਰਨ ਅਜਾਦੀ ਪ੍ਰਵਾਨੇ ਦੇ ਨਾਮ ਤੇ ਜਾਣੇ ਜਾਂਦੇ ਕਿਚਲੂ ਚੌਕ ਬੀਤੀ ਰਾਤ ਉਸ ਵੇਲੇ ਲਹੂ ਲੂਹਾਣ ਹੋ ਗਿਆ ਜਦੋ ਇੱਕ ਤੇਜ ਰਫਤਾਰ ਵਹੀਕਲ ਸ਼ਹਿਰ ਵਾਲੇ ਪਾਸਿਉ ਹਵਾਈ ਅੱਡੇ ਵੱਲ ਰਿਹਾ ਸੀ ਤਾਂ ਇੱਕ ਦਰਖਤ ਨਾਲ ਟਕਰਾਉਣ ਕਾਰਨ ਪੰਜ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਥਾਣਾ ਸਿਵਲ ਲਾਈਨ ਦੇ ਮੁੱਖੀ ਸੁਖਵਿੰਦਰ ਸਿੰਘ ਨੂੰ ਅਣਗਹਿਲੀ ਵਰਤਣ ਦੋ ਦੋਸ਼ ਵਿੱਚ ਮੁਅੱਤਲ ਕਰ ਦਿੱਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ ਤਿੰਨ ਤੋ ਪੰਜ ਵਜੇ ਦੇ ਦਰਮਿਆਨ ਕਿਚਲੂ ਚੌਕ ਦੇ ਉਪਰ ਦੀ ਕਰੋੜਾਂ ਰੁਪਏ ਖਰਚ ਕਰਕੇ ਬਣੇ ਫਲਾਈ ਓਵਰ ਤੋਂ ਹੇਠਾ ਉਤਰਦਿਆ ਇੱਕ ਵਹੀਕਲ ਸਿੱਧਾ ਡਿਵਾਈਡਰ ਨਾਲ ਜਾ ਵੱਜਾ ਤੇ ਉਥੋ ਬੁੜਕ ਕੇ ਇੱਕ ਦਰਖਤ ਨਾਲ ਜਾ ਕੇ ਟੱਕਰਾ ਗਿਆ ਜਿਸ ਵਿੱਚ ਕਰੀਬ ਪੰਜ ਸਵਾਰ ਨੌਜਵਾਨ ਜਿਹੜੇ ਮੌਕੇ ਤੇ ਦਮ ਤੋੜ ਗਏ ਜਿਹਨਾਂ ਦੀ ਪਛਾਣ ਰਜੇਸ਼ ਕੁਮਾਰ, ਸੰਦੀਪ ਕੁਮਾਰ, ਗੋਰਵ ਕੁਮਾਰ, ਗੌਰੀ ਸ਼ੰਕਰ ਅਤੇ ਪ੍ਰਿਸ ਸੇਠ ਵਜੋ ਹੋਈ। ਇਹ ਸਾਰੇ ਨੋਜਵਾਨ 30 ਸਾਲ ਦੇ ਕਰੀਬ ਦਸੇ ਜਾ ਰਹੇ ਹਨ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਕਾਰ ਦੇ ਚੀਥੜੇ ਉਡ ਗਏ।
ਪ੍ਰਾਪਤ ਜਾਣਕਾਰੀ ਮੁਤਾਬਿਕ ਬੀਤੀ ਰਾਤ 5 ਨੋਜਵਾਨ ਕਿਸੇ ਸਮਾਰੋਹ ਵਿਚ ਭਾਗ ਲੈ ਕੇ ਵਾਪਸ ਪਰਤ ਰਹੇ ਸਨ ਕਿ ਕਿਚਲੂ ਚੌਕ ਫਲਾਈ ਓਵਰ ਤੇ ਇਹ ਦਿਲ ਕੰਬਾਉ ਹਾਦਸਾ ਵਾਪਰ ਗਿਆ। ਮੌਕੇ ਤੇ ਮੌਜੂਦ ਵਿਅਕਤੀਆਂ ਮੁਤਾਬਿਕ ਹਾਦਸੇ ਤੋ ਬਾਅਦ ਕਾਰ ਹਵਾ ਵਿਚ ਉਛਲੀ ਤੇ ਭੁਆਟਨੀਆਂ ਖਾਂਦੀ ਹੋਈ ਪੁਲ ਤੋ ਜਮੀਨ ਤੇ ਆ ਡਿਗੀ। ਕਾਰ ਬੂਰੀ ਤਰ•ਾਂ ਫਿਸ ਚੁਕੀ ਸੀ ਤੇ ਉਸ ਵਿਚੋ ਲਾਸ਼ਾ ਬੜੀ ਹੀ ਮੁਸ਼ਕਿਲ ਨਾਲ ਕਢੀਆਂ ਗਈਆਂ। ਦੇਰ ਰਾਤ ਵਾਪਰੇ ਇਸ ਹਾਦਸੇ ਦਾ ਪੂਲੀਸ ਨੂੰ ਸਵੇਰੇ ਪਤਾ ਲਗਾ ਜਦ ਕਿ ਪੁਲੀਸ ਸਾਰੀ ਰਾਤ ਗਸ਼ਤ ਕਰਨ ਦਾ ਦਾਅਵਾ ਕਰਦੀ ਹੈ। ਇੱਕ ਹੋਟਲ ਮਾਲਕ ਵਿਕਾਸ ਹਾਂਡਾ ਕਿਹਾ ਕਿ ਫਲਾਈ ਓਵਰ ਦੀ ਬਣਤਰ ਹੀ ਐਸੀ ਹੈ ਕਿ ਹਰ ਰੋਜ ਇਥੇ ਹਾਦਸੇ ਵਾਪਰਦੇ ਰਹਿੰਦੇ ਹਨ ਪਰ ਇਸ ਹੌਲਨਾਕ ਘਟਨਾ ਨੇ ਤਾਂ ਇੱਕ ਵਾਰੀ ਸਾਰੇ ਸ਼ਹਿਰ ਵਾਸੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉਹਨਾਂ ਪੁਲ ਤੋ ਸ਼ਹਿਰ ਤੋ ਬਾਹਰ ਵਾਲੇ ਪਾਸੇ ਉਤਦਿਆ ਬਣਿਆ ਡੀਵਾਈਜਰ ਪੂਰੀ ਤਰ•ਾ ਗਲਤ ਤਰੀਕੇ ਨਾਲ ਬਣਿਆ ਹੈ ਅਤੇ ਇਹ ਦੂਰੋ ਦਿਖਾਈ ਵੀ ਨਹੀ ਦਿੰਦਾ ਜਿਸ ਕਾਰਨ ਇਹ ਡਿਵਾਈਡਰ ਹੀ ਅਸਲੀ ਐਕਸੀਡੈਟਾਂ ਦੀ ਜੜ• ਹੈ।
ਹਾਦਸੇ ਵਾਲੀ ਥਾਂ ਤੇ ਕੁਝ ਗਜ ਤੇ ਹੀ ਥਾਣਾ ਸਿਵਲ ਲਾਈਨ ਹੈ ਅਤੇ ਸਾਰੀ ਰਾਤ ਇਹ ਸੜਕ ਚੱਲਦੀ ਹੈ ਕਿਉਕਿ ਸਾਰੀ ਰਾਤ ਰਾਜਾਂਸਾਸੀ ਹਵਾਈ ਅੱਡੇ ਤੇ ਲੋਕ ਆਉਦੇਜਾਂਦੇ ਰਹਿੰਦੇ ਹਨ ਪਰ ਸਵੇਰੇ ਸੱਤ ਵਜੇ ਤੱਕ ਕਿਸੇ ਨੂੰ ਵੀ ਇਸ ਹਾਦਸੇ ਦਾ ਪਤਾ ਨਹੀ ਲੱਗਾ ਜਦ ਕਿ ਸਮੇਂ ਸਿਰ ਬਚਾਉ ਕਾਰਵਾਈ ਕੀਤੀ ਗਈ ਹੁੰਦੀ ਤਾਂ ਗੱਡੀ ਵਿੱਚ ਸਵਾਰ ਨੌਜਵਾਨਾਂ ਨੂੰ ਬਚਾਇਆ ਵੀ ਜਾ ਸਕਦਾ ਸੀ। ਮ੍ਰਿਤਕਾਂ ਦੀਆ ਲਾਸ਼ਾਂ ਬੁਰੀ ਤਰ•ਾ ਗੱਡੀ ਵਿੱਚ ਫਸੀਆ ਪਈਆ ਸਨ ਜਿਹਨਾਂ ਨੂੰ ਬੜੀ ਹੀ ਜਦੋ ਜਹਿਦ ਉਪਰੰਤ ਬਾਹਰ ਕੱਢਿਆ ਗਿਆ ਸੀ। ਗੱਡੀ ਪੂਰੀ ਤਰ•ਾ ਫਿਸ ਗਈ ਤੇ ਲਾਸ਼ਾਂ ਦੇ ਵੀ ਚੀਥੜੇ ਉ¤ਡੇ ਹੋਏ ਸਨ। ਥਾਣਾ ਸਿਵਲ ਲਾਈਨ ਦੇ ਮੁੱਖੀ ਸੁਖਵਿੰਦਰ ਸਿੰਘ ਜਿਸ ਵੱਲੋ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਨੇ ਗਸ਼ਤ ਪਾਰਟੀ ਲਗਾਈ ਹੋਈ ਸੀ ਪਰ ਅਸਲ ਵਿੱਚ ਕੋਈ ਵੀ ਗਸ਼ਤ ਪਾਰਟੀ ਤਾਇਨਾਤ ਨਹੀ ਕੀਤੀ ਗਈ ਸੀ ਜਿਸ ਕਾਰਨ ਲਾਸ਼ਾਂ ਸਵੇਰੇ 8 ਵਜੇ ਤੱਕ ਰੁਲਦੀਆ ਰਹੀਆ। ਥਾਣਾ ਮੁੱਖੀ ਨੂੰ ਭਾਂਵੇ ਲਾਈਨ ਹਾਜਰ ਕਰ ਦਿੱਤਾ ਗਿਆ ਹੈ ਪਰ ਲੋਕਾਂ ਦੀ ਮੰਗ ਹੈ ਕਿ ਅਣਗਹਿਲੀ ਵਰਤਣ ਵਾਲੇ ਇਸ ਪੁਲੀਸ ਅਧਿਕਾਰੀ ਦੇ ਖਿਲਾਫ ਵਿਭਾਗੀ ਕਾਰਵਾਈ ਕਰਨ ਦੇ ਨਾਲ ਨਾਲ ਕਤਲ ਦਾ ਵੀ ਮੁਕੱਦਮਾ ਵੀ ਦਰਜ ਕੀਤਾ ਜਾਵੇ। ਇਸੇ ਤਰ•ਾ ਇੱਕ ਸਾਬਕਾ ਪੁਲੀਸ ਅਧਿਕਾਰੀ ਨੇ ਕਿਹਾ ਕਿ ਰਾਤ ਨੂੰ ਕਿਸੇ ਥਾਂ ਤੇ ਕੋਈ ਗਸ਼ਤ ਨਹੀ ਹੁੰਦੀ ਤੇ ਨਾ ਹੀ ਕੋਈ ਨਾਕੇ ਤੇ ਪੁਲੀਸ ਨੂੰ ਤਾਇਨਾਤ ਕੀਤਾ ਗਿਆ ਹੁੰਦਾ ਹੈ। ਉਹਨਾਂ ਕਿਹਾ ਕਿ ਅਜਿਹੀ ਹਾਲਤ ਵਿੱਚ ਸ਼ਹਿਰ ਜਦੋ ਮਰਜ਼ੀ ਕੋਈ ਲੁੱਟ ਕੇ ਲਿਜਾ ਸਕਦਾ ਹੈ ਪਰ ਪੁਲੀਸ ਦੀ ਨੀਂਦ ਉਸ ਵੇਲੇ ਹੀ ਖੁਲਦੀ ਹੈ ਜਦੋਂ ਕੋਈ ਵੱਡਾ ਭਾਣਾ ਵਰਤ ਜਾਂਦਾ ਹੈ।

Thursday 1 May 2014

Teacher murder : Election Boycott : None of the Dhadiala villagers polled their vote

www.sabblok.blogspot.com
Teacher murder : Election Boycott : None of the Dhadiala villagers polled their vote
 Tanda Urmur-- April 30, 2014

Tanda: The residents of village Dhadiala near Tanda boycotted the elections protesting against the Police who failed to trace the murderers of a teacher who was murdered on 9th March.

dhadiala boycott elections Teacher murder : Election Boycott : None of the Dhadiala villagers polled their vote
Notably, A teacher Arwinder Singh Chauhan of village Dhadhiala was hanged to death in the tubewell room in the farms of the Dhadiala village on 9th March, 2014. He was hanging with the roof of the room with a piece of cloth while his hands were tied backside with another piece of cloth. At that time, the Police registered the case against Palwinder Singh Pola resident of village Saggran near Bhogpur on the basis of the statement of the deceased’s father Gurchetan Singh and began the investigation.
Deceased’s father told Police that Palwinder Singh Pola had killed his son Arwinder Singh in order to take some old revenge. He said that his son refused a marital proposal which Palwinder Singh was suggesting him. He said that his son was to marry some other girl on 23rd March but Palwinder killed him on 9th March in the tubewell room.
Arwinder Singh was a teacher at Army School Adampur and his marriage was scheduled on 23rd March.
Today, the whole village decided to boycott the elections against the Police who failed to trace the murderers even after 2 months of the case. They said that if the Police won’t solve the case in the near future, then their agitation will intensify.
DIG Police also reached the village and tried to persuade the villagers to vote after assuring them to take the required action but the villagers didn’t took their decision back.
On the other hand, when we talked to SSP Hoshiarpur, Mr. Sushil Kumar, he said that they have arrested Palwinder Singh and further action will be taken accordingly.