jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 19 May 2014

ਪੰਜਾਬ 'ਚ 'ਆਪ' ਦੇ ਤੂਫਾਨ ਨਾਲ ਹਲਚਲ

www.sabblok.blogspot.com
ਪੰਜਾਬ 'ਚ 'ਆਪ' ਦੇ ਤੂਫਾਨ ਨਾਲ ਹਲਚਲ
ਅਜਨਾਲਾ(ਬਲਜਿੰਦਰ)-ਲੋਕ ਸਭਾ ਚੋਣਾਂ 'ਚ ਪੰਜਾਬ ਅੰਦਰ ਫਿਰੇ 'ਝਾੜੂ' ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਤੇ ਇਨ੍ਹਾਂ ਚੋਣਾਂ 'ਚ ਆਮ ਆਦਮੀ ਪਾਰਟੀ ਨੂੰ ਬਹੁਤ ਵੱਡੀ ਲੀਡ ਨਾਲ ਮਿਲੀਆਂ 4 ਸੀਟਾਂ ਨੇ ਸਿਆਸੀ ਹਲਕਿਆਂ 'ਚ ਹਲਚਲ ਪੈਦਾ ਕਰ ਦਿੱਤੀ ਹੈ ਤੇ ਇਸ ਪਾਰਟੀ ਨੇ ਬਾਕੀ ਹਲਕਿਆਂ ਅੰਦਰ ਵੀ ਲੱਖਾਂ ਵੋਟਾਂ ਲੈ ਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ, ਜਦੋਂਕਿ ਇਨ੍ਹਾਂ ਚੋਣਾਂ 'ਚ 'ਆਪ' ਪੰਜਾਬ ਅੰਦਰ 24 ਫੀਸਦੀ ਦੇ ਕਰੀਬ ਵੋਟ ਲਿਜਾਣ ਵਿਚ ਕਾਮਯਾਬ ਹੋਈ ਹੈ । ਦਿੱਲੀ ਵਿਧਾਨ ਸਭਾ ਚੋਣਾਂ 'ਚ 9 ਕੁ ਮਹੀਨੇ ਪਹਿਲਾਂ ਹੋਂਦ ਵਿਚ ਆਈ ਆਮ ਆਦਮੀ ਪਾਰਟੀ ਦਾ ਹਸ਼ਰ ਪੰਜਾਬ ਦੇ ਸਿਆਸੀ ਮਾਹਿਰ ਮਨਪ੍ਰੀਤ ਸਿੰਘ ਬਾਦਲ ਦੀ ਪੀ. ਪੀ. ਪੀ. ਵਰਗਾ ਹੋਣ ਦੀ ਆਸ ਲਾਈ ਬੈਠੇ ਸਨ ਪਰ ਪਾਰਟੀ ਨੇ ਸਿਆਸੀ ਮਾਹਿਰਾਂ ਦੀਆਂ ਸਾਰੀਆਂ ਗਿਣਤੀਆਂ-ਮਿਣਤੀਆਂ ਉਲਟਾ-ਪੁਲਟਾ ਕਰਕੇ ਰੱਖ ਦਿੱਤੀਆਂ ਹਨ । ਪੰਜਾਬ ਅੰਦਰ ਲੋਕ ਸਭਾ ਚੋਣਾਂ ਦੇ ਆਏ ਨਤੀਜਿਆਂ ਮੁਤਾਬਿਕ 'ਆਪ' ਨੇ ਤੂਫਾਨ ਵਰਗੀ ਤੇਜ਼ੀ ਨਾਲ ਵਿਧਾਨ ਸਭਾ ਹਲਕਿਆਂ ਅੰਦਰ ਕਿਤੇ ਪਹਿਲੀ, ਬਹੁਤ ਥਾਵਾਂ 'ਤੇ ਦੂਜੀ ਤੇ ਤੀਜੀ ਪੁਜ਼ੀਸ਼ਨ ਹਾਸਲ ਕਰ ਲਈ ਹੈ ।ਪੰਜਾਬ ਦੀ ਸਿਆਸੀ ਚੇਤਨਾ ਵਿਚ ਪਹਿਲੀ ਵਾਰ ਇਹੋ ਜਿਹੀ ਤਬਦੀਲੀ ਵੇਖਣ ਨੂੰ ਮਿਲੀ ਹੈ । ਇਨ੍ਹਾਂ ਚੋਣਾਂ ਦੌਰਾਨ ਖੂਨ ਦੇ ਰਿਸ਼ਤਿਆਂ  ਵਿਚ ਵੀ ਵੱਡੀਆਂ ਤਰੇੜਾਂ ਪੈਂਦੀਆਂ ਵੇਖਣ ਨੂੰ ਮਿਲੀਆਂ ਸਨ, ਜਿਥੇ ਪਤੀ-ਪਤਨੀ ਤੇ ਪਿਉ-ਪੁੱਤਰ ਵਰਗੇ ਖੂਨ ਦੇ ਰਿਸ਼ਤੇ ਨੰਗੇ-ਚਿੱਟੇ ਰੂਪ ਵਿਚ ਇਕ-ਦੂਜੇ ਦੇ ਉਲਟ ਚਲੇ ਸਨ, ਉਥੇ ਅਮਰੀਕਾ, ਕਨੇਡਾ ਸਮੇਤ ਹੋਰਨਾਂ ਦੇਸ਼ਾਂ 'ਚ ਵਸਦੇ ਬਹੁਤ ਸਾਰੇ ਪੰਜਾਬੀ ਨੌਜਵਾਨਾਂ ਨੇ ਵੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਹ ਗੱਲ ਪੱਕੀ ਕਰਵਾ ਦਿੱਤੀ ਸੀ ਕਿ ਇਸ ਵਾਰ ਵੋਟਾਂ 'ਝਾੜੂ' ਨੂੰ ਪਾਉਣੀਆਂ ਹਨ । ਇਸ ਦੇ ਬਾਵਜੂਦ ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ਸਨ ਕਿ 'ਆਪ' ਦਾ ਸ਼ਹਿਰਾਂ ਤਕ ਹੀ ਬੋਲਬਾਲਾ ਰਹੇਗਾ ਪਰ ਨਤੀਜਿਆਂ ਤੋਂ ਬਾਅਦ ਪ੍ਰਤੱਖ ਰੂਪ ਵਿਚ ਸਾਹਮਣੇ ਆਇਆ ਕਿ 'ਆਪ' ਦਾ ਜਾਦੂ ਪਿੰਡਾਂ ਤੇ ਕਸਬਿਆਂ ਅੰਦਰ ਵੀ ਸਿਰ ਚੜ੍ਹ ਕੇ ਬੋਲਿਆ ਹੈ ਜਿਸ ਦੀ ਮਿਸਾਲ ਪੰਜਾਬ ਦੇ ਬਹੁਤ ਸਾਰੇ ਦਿਹਾਤੀ ਵਿਧਾਨ ਸਭਾ ਹਲਕਿਆਂ ਤੋਂ ਮਿਲਦੀ ਹੈ ਜਿੱਥੇ ਆਮ ਆਦਮੀ ਪਾਰਟੀ ਨੇ ਅਕਾਲੀ ਤੇ ਕਾਂਗਰਸ ਪਾਰਟੀ ਨੂੰ ਬੁਰੀ ਤਰ੍ਹਾਂ ਮਾਤ ਦਿੱਤੀ ਹੈ । ਵੇਖਣ 'ਚ ਆਇਆ ਸੀ ਕਿ ਕਾਂਗਰਸ, ਅਕਾਲੀ ਦਲ ਤੇ ਭਾਜਪਾ ਵਾਂਗ ਆਮ ਆਦਮੀ ਪਾਰਟੀ ਦਾ ਨਾ ਤਾਂ ਕੋਈ ਪੋਲਿੰਗ ਏਜੰਟ ਸੀ ਤੇ ਨਾ ਹੀ ਕੋਈ ਵਰਕਰ ਤੇ ਜਥੇਬੰਦਕ ਢਾਂਚਾ ਸੀ , ਜਦੋਂਕਿ ਪ੍ਰਚਾਰ ਤੇ ਇਸ਼ਤਿਹਾਰਬਾਜ਼ੀ ਵੀ ਨਾ-ਮਾਤਰ ਸੀ ਪਰ ਫਿਰ ਵੀ ਇਹ 4 ਸੀਟਾਂ ਜਿੱਤ ਕੇ ਦੂਜੀ ਵੱਡੀ ਪਾਰਟੀ ਦੇ ਤੌਰ 'ਤੇ ਉਭਰ ਕੇ ਸਾਹਮਣੇ ਆਈ ਹੈ । ਪੰਜਾਬ ਅੰਦਰ ਜਿਹੜੀ ਕਾਂਗਰਸ ਪਾਰਟੀ ਪਹਿਲਾਂ ਹੀ ਆਕਸੀਜਨ 'ਤੇ ਸੀ, ਵਿਚ ਜਾਨ ਪਾਉਣ ਲਈ ਕਾਂਗਰਸ ਹਾਈਕਮਾਨ ਨੇ ਕਈ ਦਿੱਗਜਾਂ ਨੂੰ ਚੋਣ ਮੈਦਾਨ 'ਚ ਉਤਾਰਿਆ ਪਰ ਆਮ ਆਦਮੀ ਪਾਰਟੀ ਦੀ ਚੱਲੀ ਹਨੇਰੀ ਨੇ ਕਾਂਗਰਸ ਦੀਆਂ ਸਾਰੀਆਂ ਆਸਾਂ 'ਤੇ ਪਾਣੀ ਫੇਰ ਦਿੱਤਾ ਹੈ, ਜਿਸ ਕਾਰਨ ਕੱਛਾਂ ਵਜਾ ਰਹੀ ਕਾਂਗਰਸ ਸਿਰਫ 3 ਸੀਟਾਂ ਹੀ ਜਿੱਤ ਸਕੀ ਹੈ ਤੇ ਕਾਂਗਰਸ ਪਾਰਟੀ ਦੇ ਵੱਡੇ ਥੰਮ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ, ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਕੇ. ਪੀ., ਮਹਾਰਾਣੀ ਪ੍ਰਨੀਤ ਕੌਰ ਤੇ ਅੰਬਿਕਾ ਸੋਨੀ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਹੈ, ਜਦੋਂ ਕਿ ਦੂਸਰੇ ਪਾਸੇ ਬੇਸ਼ੱਕ ਅਕਾਲੀ-ਭਾਜਪਾ ਗਠਜੋੜ 6 ਸੀਟਾਂ ਲਿਜਾਣ ਵਿਚ ਕਾਮਯਾਬ ਹੋਇਆ ਹੈ ਪਰ ਕਈ ਲੋਕ ਸਭਾ ਹਲਕਿਆਂ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਹਾਰਨ ਦਾ ਕਾਰਨ ਵੀ 'ਆਪ' ਹੀ ਬਣੀ ਹੈ ।
'ਆਪ' ਨੂੰ ਮਿਲੀ ਕਾਮਯਾਬੀ ਪੰਜਾਬ ਦੀ ਬਦਲੀ ਸਿਆਸੀ ਹਵਾ ਦੇ ਸੰਕੇਤ ਦਿੰਦੀ ਹੈ ਤੇ ਜੇਕਰ ਪੰਜਾਬ ਦੀ ਨੌਜਵਾਨ ਪੀੜ੍ਹੀ ਵਿਚ ਸਿਆਸੀ ਚੇਤੰਨਤਾ ਇਸੇ ਤੇਜ਼ੀ ਨਾਲ ਫੈਲਦੀ ਰਹੀ ਤਾਂ ਭਵਿੱਖ ਵਿਚ ਵੱਡੀਆਂ ਰਾਜਨੀਤਕ ਪਾਰਟੀਆਂ ਦੀ ਇਜ਼ਾਰੇਦਾਰੀ ਲੰਮਾ ਸਮਾਂ ਨਹੀਂ ਰਹੇਗੀ ।

No comments: