jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 19 May 2014

ਅਕਾਲੀ ਸਰਕਾਰ ਦੀ ਕਾਰਗੁਜ਼ਾਰੀ ਵਿਰੁੱਧ ਰੋਸ ਦਾ ਪ੍ਰਗਟਾਵਾ ਹਨ ਪੰਜਾਬ ਦੇ ਚੋਣ ਨਤੀਜੇ

www.sabblok.blogspot.com
ਗੁਰਭੇਜ ਸਿੰਘ ਚੌਹਾਨ
98143 06545
ਬੜੀ ਉਤਸੁਕਤਾ ਤੋਂ ਬਾਅਦ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦੇਸ਼ ਭਾਰਤ ਦੀ 16 ਵੀਂ ਲੋਕ ਸਭਾ ਦੇ ਨਤੀਜੇ ਸਾਹਮਣੇ ਆ ਚੁੱਕੇ ਹਨ ਅਤੇ ਅਬ ਕੀ ਵਾਰ ਮੋਦੀ ਸਰਕਾਰ ਦੇ ਨਾਅਰੇ ਅਨੁਸਾਰ ਭਾਜਪਾ ਪੂਰਨ ਬਹੁਮਤ ਲੈ ਕੇ ਸਰਕਾਰ ਬਣਾਉਣ ਦੀ ਤਾਕਤ ਹਾਸਲ ਕਰ ਚੁੱਕੀ ਹੈ। ਬਾਕੀ ਪੂਰੇ ਦੇਸ਼ ਵਿਚ ਕਿਆਸ ਅਰਾਂਈਆਂ ਅਨੁਸਾਰ ਨਤੀਜੇ ਲਗਪਗ ਖਰੇ ਉੱਤਰੇ ਹਨ ਪਰ ਪੰਜਾਬ ਵਿਚ ਤਵੀਤ ਪੁੱਠੇ ਪੈ ਗਏ ਹਨ। ਚੋਣਾਂ ਤੋਂ ਪਹਿਲਾਂ ਜਿਸ ਤਰਾਂ ਸੱਤਾ ਤੇ ਕਾਬਜ਼ ਅਕਾਲੀ ਸਰਕਾਰ ਨੂੰ ਇਹ ਭੁਲੇਖਾ ਸੀ ਕਿ ਕਾਂਗਰਸ ਤਾਂ ਪੰਜਾਬ ਵਿਚ ਖਤਮ ਹੋਣ ਦੇ ਕੰਢੇ ਹੈ ਅਤੇ ਉਨਾਂ ਦੀ ਪਾਰਟੀ ਪੰਜਾਬ ਦੀਆਂ ਸਾਰੀਆਂ ਸੀਟਾਂ ਤੇ ਆਸਾਨੀ ਨਾਲ ਜਿੱਤ ਪ੍ਰਾਪਤ ਕਰ ਲਵੇਗੀ ਪਰ ਜਿਉਂ ਹੀ ਕਾਂਗਰਸ ਪਾਰਟੀ ਨੇ ਆਪਣੀਆਂ ਵੱਡੀਆਂ ਤੋਪਾਂ ਮੈਦਾਨ ਏ ਜੰਗ ਵਿਚ ਲਿਆ ਖੜ•ੀਆਂ ਕੀਤੀਆਂ ਤਾਂ ਇਕ ਦਮ ਹੀ ਪੰਜਾਬ ਦੇ ਸਮੀਕਰਣ ਬਦਲ ਗਏ ਅਤੇ ਅਕਾਲੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਪਰ ਮੈਦਾਨ ਵਿਚ ਆਈ ਆਮ ਆਦਮੀ ਪਾਰਟੀ ਨੂੰ ਵੇਖਕੇ ਅਕਾਲੀ ਦਲ ਇਹ ਵੀ ਜਮਾਂ ਘਟਾਓ ਕਰਦਾ ਰਿਹਾ ਕਿ ਇਸ ਤਿਕੋਣੀ ਲੜਾਈ ਵਿਚ ਕਾਂਗਰਸ ਦਾ ਵਧੇਰੇ ਨੁਕਸਾਨ ਹੋਏਗਾ ਅਤੇ ਉਨ•ਾਂ ਦੀ ਜਿੱਤ ਸੁਖਾਲੀ ਹੋ ਜਾਏਗੀ ਪਰ ਉਨਾਂ ਨੂੰ ਇਹ ਚਿੱਤ ਚੇਤਾ ਵੀ ਨਹੀਂ ਸੀ ਕਿ ਪੰਜਾਬ ਦੀਆਂ ਸਾਰੀਆਂ ਸੀਟਾਂ ਤੇ ਤਾਂ ਜਿੱਤ ਦੂਰ ਦੀ ਗੱਲ ਹੋਏਗੀ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਆਪਣੀ ਨੂੰਹ ਰਾਣੀ ਦੀ ਸੀਟ ਜਿੱਤਣ ਲਈ ਵੀ ਐਨੇ ਅੱਡੀਆਂ ਗੋਡੇ ਰਗੜਨੇ ਪੈਣਗੇ। ਇਸ ਸੀਟ ਤੇ ਸਾਰੇ ਪੰਜਾਬ ਦੀ ਅਫਸਰਸ਼ਾਹੀ, ਪੰਜਾਬ ਦੀ ਪੂਰੀ ਲੀਡਰਸ਼ਿਪ, ਮੋਦੀ ਦੀ ਰੈਲੀ, ਐਕਟਰਾਂ, ਗਾਇਕਾਂ ਦਾ ਸਹਾਰਾ, ਮਣਾਂ ਮੂੰਹੀ ਪੈਸਾ, ਬੂਥਾਂ ਤੇ ਕਬਜ਼ੇ ਤੇ ਹੋਰ ਕਈ ਤਰਾਂ ਦੇ ਜਾਇਜ਼ ਨਜ਼ਾਇਜ਼ ਢੰਗ ਵਰਤਕੇ ਇੱਜਤ ਬਚਾਉਣ ਲਈ ਝੁੱਗੇ ਚੋਂ 19959 ਵੋਟਾਂ ਹੀ ਮਨਪ੍ਰੀਤ ਬਾਦਲ ਤੋਂ ਵੱਧ ਪ੍ਰਾਪਤ ਕਰਕੇ ਜਿੱਤ ਨਸੀਬ ਹੋਈ ਅਤੇ ਬਾਦਲ ਪਰੀਵਾਰ ਦੀ ਸਿਆਸੀ ਇੱਜਤ ਬਚੀ। ਬਾਦਲ ਸਾਹਬ ਨੂੰ ਆਪ ਵਾਲਿਆਂ ਦਾ ਧੰਨਵਾਦ ਕਰਨਾਂ ਬਣਦਾ ਹੈ ਜੋ ਇਸ ਸੀਟ ਤੋਂ 87000 ਵੋਟ ਲੈ ਗਏ ਹਨ ਨਹੀਂ ਤਾਂ ਇਹ ਸਾਰੀ ਵੋਟ ਅਕਾਲੀ ਦਲ ਦੇ ਖਿਲਾਫ ਭੁਗਤਣੀ ਸੀ ਤੇ ਦਿੱਲੀ ਦੂਰ ਹੋ ਜਾਣੀ ਸੀ। ਇਹ ਜਿੱਤ ਜਿੱਤ ਨਹੀਂ ਕਾਗਜ਼ੀ ਜਿੱਤ ਹੀ ਆਖੀ ਜਾ ਸਕਦੀ ਹੈ। ਆਵਦਾ ਇਲਾਕਾ ਹੋਵੇ, ਪੰਜਾਬ ਦੇ ਖਜ਼ਾਨੇ ਦਾ 80 ਪ੍ਰਤੀਸ਼ਤ ਪੈਸਾ ਖਰਚ ਕੀਤਾ ਹੋਵੇ ਤੇ ਫੇਰ ਵੀ ਹਰ ਹਰਬਾ ਵਰਤਕੇ ਮਸਾਂ ਜਿੱਤ ਨਸੀਬ ਹੋਵੇ ਤਾਂ ਜਰੂਰ ਕਿਤੇ ਨਾਂ ਕਿਤੇ ਕੋਈ ਵੱਡੀਆਂ ਗਲਤੀਆਂ ਹੋਈਆਂ ਹਨ ਜਿਨਾਂ ਤੇ ਝਾਤੀ ਮਾਰਨ ਦੀ ਲੋੜ ਹੈ ਅਤੇ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਵਿਚ ਇਨਾਂ ਚੋਣਾਂ ਦੇ ਜੋ ਨਤੀਜੇ ਹਵਾ ਦੇ ਉਲਟ ਆਏ ਹਨ ਇਹ ਅਕਾਲੀ ਸਰਕਾਰ ਦੀ ਕਾਰਗੁਜ਼ਾਰੀ ਵਿਰੁੱਧ ਰੋਸ ਦਾ ਪ੍ਰਗਟਾਵਾ ਹਨ। ਜੇ ਇਹ ਕਹਿ ਲਿਆ ਜਾਵੇ ਕਿ ਜਦੋਂ ਸੱਤਾ ਤੇ ਕਾਬਜ਼ ਸਰਕਾਰ ਅੰਨੀ ਤੇ ਬੋਲੀ ਹੋ ਜਾਵੇ ਤਾਂ ਉਹਦੇ ਰਾਜ ਵਿਚ ਆਪੋਧਾਪੀ ਪੈ ਜਾਵੇ, ਅਹਿਲਕਾਰ, ਅਫਸਰ ਲੁੱਟ ਦੇ ਮਾਲ ਦੀਆਂ ਤਿਜੌਰੀਆਂ ਭਰਨ ਲੱਗ ਜਾਣ, ਪਰਜਾ ਪ੍ਰਤੀ ਹਇਆ ਦਇਆ ਖਤਮ ਹੋ ਜਾਵੇ, ਸੱਤਾ ਦੀ ਦੁਰਵਰਤੋਂ ਨਾਲ ਧੱਕੇਸ਼ਾਹੀਆਂ, ਮਨਮਾਨੀਆਂ ਵਧ ਜਾਣ ਤਾਂ ਪਰਜਾ ਦੇ ਮਨਾਂ ਵਿਚ ਵਿਦਰੋਹ ਦੀ ਅੱਗ ਜਲਣ ਲੱਗ ਪੈਂਦੀ ਹੈ ਜੋ ਹਾਲਾਤ ਅਨੁਸਾਰ ਤਬਦੀਲੀ ਵੱਲ ਤੂਫਾਨ ਬਣਕੇ ਉੱਭਰਦੀ ਹੈ ਅਤੇ ਸਭ ਰੁਕਾਵਟਾਂ ਤੋੜਕੇ ਆਪਣਾ ਰੰਗ ਵਿਖਾਉਂਦੀ ਹੈ। ਇੱਥੇ ਇਹ ਕਹਿਣਾ ਠੀਕ ਨਹੀਂ ਹੋਵੇਗਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਤੋਂ ਪ੍ਰਭਾਵਿਤ ਹੋਏ ਹਨ। ਪੰਜਾਬ ਵਿਚ ਲੋਕਾਂ ਨੇ ਕਿਸੇ ਪਾਰਟੀ ਨੂੰ ਵੋਟਾਂ ਨਹੀਂ ਪਾਈਆਂ ਸਗੋਂ ਮੌਜੂਦਾ ਸਰਕਾਰ ਤੋਂ ਅਸ਼ੰਤੁਸ਼ਟ ਹੋ ਕੇ ਵਿਰੋਧ ਵਿਚ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ ਅਤੇ ਤੀਸਰੀ ਧਿਰ ਵੱਲ ਰੁਖ ਕੀਤਾ ਹੈ ਕਿਉਂ ਕਿ ਕਾਂਗਰਸ ਦੀ ਪਾਟੋਧਾੜ ਵਿੱਚੋਂ ਵੀ ਉਨਾਂ ਨੂੰ ਆਪਣੇ ਭਲੇ ਦੀ ਆਸ ਨਜ਼ਰ ਨਹੀਂ ਆਈ ਪਰੰਤੂ ਇਸਦੇ ਨਾਲ ਹੀ ਅੰਮ੍ਰਿਤਸਰ ਸੀਟ ਤੋਂ ਵਿਅਕਤੀਗਤ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਦੀ ਨਾਂ ਕਿ ਕਾਂਗਰਸ ਦੀ ਵੱਡੀ ਜਿੱਤ ਦਰਜ ਇਸ ਲਈ ਕਰਵਾਈ ਹੈ ਕਿ ਲੋਕ ਉਨਾਂ ਵੱਲੋਂ ਪਿਛਲੇ ਸਮੇਂ ਦੌਰਾਨ ਪੰਜਾਬ ਵਿਚ ਦਿੱਤੇ ਰਾਜ ਤੋਂ ਕਾਫੀ ਹੱਦ ਤੱਕ ਸ਼ੰਤੁਸ਼ਟ ਸਨ। ਇੱਥੇ ਇਹ ਵੀ ਕਹਿਣਾ ਗਲਤ ਨਹੀਂ ਹੋਵੇਗਾ ਕਿ ਪੰਜਾਬ ਦੇ ਲੋਕਾਂ ਦੇ ਮਨ ਪਿਆਰ ਨਾਲ ਜਿੱਤੇ ਜਾ ਸਕਦੇ ਹਨ ਅਤੇ ਇਨਾਂ ਨੂੰ ਬਹੁਤਾ ਚਿਰ ਦਬਾਕੇ ਨਹੀਂ ਰੱਖਿਆ ਜਾ ਸਕਦਾ।

No comments: