jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 8 May 2014

ਪੱਤਰਕਾਰ ਬਾਜ ਸਿੰਘ ਦੀ ਮੌਤ ਦਾ ਕਾਰਨ ਬਣਿਆ ਨਸ਼ਾ ਤਸਕਰ

www.sabblok.blogspot.com

ਤਸਕਰ ਸਰਾਏ ਅਮਾਨਤ ਖਾਂ ਤੋਂ ਲੈਣ ਆਇਆ ਸੀ ਹੈਰੋਇਨ
ਤਰਨ ਤਾਰਨ/ਝਬਾਲ, 7 ਮਈ (ਹਰਿੰਦਰ ਸਿੰਘ, ਸੁਖਮਿੰਦਰ ਸਿੰਘ)-ਬੀਤੀ ਦੇਰ ਰਾਤ ਕਸਬਾ ਸਰਾਏ ਅਮਾਨਤ ਖਾਂ ਤੋਂ 'ਅਜੀਤ' ਦੇ ਪੱਤਰਕਾਰ ਬਾਜ਼ ਸਿੰਘ ਦੇ ਮੋਟਰ ਸਾਈਕਲ ਨੂੰ ਇਕ ਕਾਰ ਚਾਲਕ ਵੱਲੋਂ ਉਸਦੇ ਘਰ ਤੋਂ ਥੋੜੀ ਦੂਰ ਪਿੰਡ ਗੰਡੀਵਿੰਡ ਵਿਖੇ ਯੋਜਨਾਬੱਧ ਤਰੀਕੇ ਨਾਲ ਟੱਕਰ ਮਾਰ ਕੇ ਹਲਾਕ ਕੀਤੇ ਜਾਣ 'ਤੇ ਪੁਲਿਸ ਵੱਲੋਂ ਥਾਣਾ ਸਰਾਏ ਅਮਾਨਤ ਖਾਂ ਵਿਖੇ ਪੱਤਰਕਾਰ ਬਾਜ਼ ਸਿੰਘ ਦੇ ਭਰਾ ਫਤਹਿ ਸਿੰਘ ਦੇ ਬਿਆਨਾਂ 'ਤੇ ਗੈਰ ਇਰਾਦਨ ਕਤਲ ਦੀ ਧਾਰਾ 304 ਅਤੇ ਹੋਰ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ, ਪਰ ਮੁੱਢਲੀ ਜਾਂਚ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਘਟਨਾ ਜ਼ਰੀਏ ਯੋਜਨਾਬੱਧ ਤਰੀਕੇ ਨਾਲ ਬਾਜ਼ ਸਿੰਘ ਨੂੰ ਮਾਰਿਆ ਗਿਆ ਹੈ ਕਿਉਂਕਿ ਮ੍ਰਿਤਕ ਦੇ ਭਰਾ ਨੇ ਪੁਲਿਸ ਪਾਸ ਦਰਜ ਕਰਾਏ ਬਿਆਨਾਂ ਵਿਚ ਵੀ ਇਹ ਵੀ ਖੁਲਾਸਾ ਕੀਤਾ ਹੈ ਕਿ ਬਾਜ਼ ਸਿੰਘ ਇਲਾਕੇ ਵਿਚ ਸ਼ਰੇਆਮ ਵਿਕਦੀ ਹੈਰੋਇਨ ਅਤੇ ਉਨ੍ਹਾਂ ਦੇ ਅੱਡਿਆਂ ਬਾਰੇ ਖਬਰਾਂ ਪ੍ਰਕਾਸ਼ਿਤ ਕਰਦਾ ਰਹਿੰਦਾ ਸੀ, ਜਿਸ ਕਰਕੇ ਉਸ ਨੂੰ ਕਈ ਵਾਰ ਜਾਨੋ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ ਸਨ, ਪਰ ਉਹ ਹਰ ਵਾਰ ਇਹ ਕਹਿ ਕੇ ਟਾਲ ਦਿੰਦਾ ਸੀ ਕਿ ਪੱਤਰਕਾਰਾਂ ਨੂੰ ਅਜਿਹੀਆਂ ਧਮਕੀਆਂ ਮਿਲਦੀਆਂ ਹੀ ਰਹਿੰਦੀਆਂ ਹਨ। ਬੀਤੀ ਸ਼ਾਮ ਵੀ ਟੱਕਰ ਮਾਰਨ ਵਾਲੀ ਗੱਡੀ ਜਿਸ ਉਪਰ 'ਪ੍ਰੈਸ' ਦੇ ਨਾਲ-ਨਾਲ ਸੱਤਾਧਾਰੀ ਪਾਰਟੀ ਦਾ ਸਟਿੱਕਰ ਲੱਗਾ ਹੋਇਆ ਸੀ ਤੇ ਸ਼ੱਕੀ ਹਾਲਤ ਵਿਚ ਇਲਾਕੇ 'ਚ ਘੁੰਮ ਰਹੀ ਇਸ ਗੱਡੀ ਬਾਰੇ ਬਾਜ਼ ਸਿੰਘ ਨੇ ਹੋਰ ਪੱਤਰਕਾਰਾਂ ਨੂੰ ਵੀ ਸੁਚੇਤ ਕੀਤਾ ਸੀ। ਜਿਸ ਕਰਕੇ ਹਾਦਸੇ ਨੂੰ ਅੰਜਾਮ ਦੇਣ ਵਾਲੀ ਤੇਜ਼ ਰਫਤਾਰ ਗੱਡੀ ਦਾ ਡਰਾਈਵਰ ਜਦ ਹੈਰੋਇਨ ਲੈ ਕੇ ਆ ਰਿਹਾ ਸੀ ਤਾਂ ਉਸ ਵੱਲੋਂ ਬਾਜ਼ ਸਿੰਘ ਦੇ ਮੋਟਰ ਸਾਈਕਲ ਨੂੰ ਸਾਹਮਣੇ ਵੇਖੇ ਜਾਣ 'ਤੇ ਏਨੀ ਜ਼ੋਰ ਦੀ ਟੱਕਰ ਮਾਰੀ ਕਿ ਉਸਦੀ ਮੌਤ ਹੋ ਗਈ ਅਤੇ ਉਸਦਾ ਇਕ ਹੋਰ ਸਾਥੀ ਗੰਭੀਰ ਜਖ਼ਮੀ ਹੋ ਗਿਆ। ਚਸ਼ਮਦੀਦ ਗਵਾਹਾਂ ਅਨੁਸਾਰ ਫੜੇ ਗਏ ਕਾਰ ਚਾਲਕ (ਨਸ਼ਾ ਤਸਕਰ) ਨੇ ਘਟਨਾ ਤੋਂ ਤੁਰੰਤ ਬਾਅਦ ਆਪਣੇ ਸਾਥੀਆਂ ਨੂੰ ਫੋਨ ਕਰਕੇ ਸੂਚਿਤ ਕੀਤਾ ਕਿ ਪੱਤਰਕਾਰ ਦੀ ਮੌਤ ਹੋ ਗਈ ਹੈ। ਇਸੇ ਦੌਰਾਨ ਜਦ ਪਰਿਵਾਰਕ ਮੈਂਬਰ ਤੇ ਪਿੰਡ ਵਾਸੀ ਗੰਭੀਰ ਜ਼ਖ਼ਮੀ ਹਾਲਤ 'ਚ ਬਾਜ਼ ਸਿੰਘ ਨੂੰ ਸੰਭਾਲ ਰਹੇ ਸਨ ਤਾਂ ਕਾਰ ਵਿਚ ਪਈ ਹੈਰੋਇਨ ਗਾਇਬ ਕਰ ਦਿੱਤੀ ਗਈ। 

No comments: