jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday, 16 May 2014

ਜਨਤਾ ਵਲੋਂ ਸੁਣਾਏ ਫੈਸਲੇ 'ਤੇ ਮਾਰਦੇ ਹਾਂ ਇਕ ਝਾਤ...

www.sabblok.blogspot.com

ਜਲੰਧਰ - 16ਵੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਜਿਥੇ ਆਪਣੇ ਸਿਖਰ 'ਤੇ ਚੱਲ ਰਹੀ ਸੀ, ਉਥੇ ਦੂਸਰੇ ਦੇਸ਼ਾਂ ਦੀਆਂ ਨਜ਼ਰਾਂ ਵੀ ਭਾਰਤ ਦੀਆਂ ਚੋਣਾਂ 'ਤੇ ਟਿਕੀਆਂ ਹੋਈਆਂ ਸਨ। ਪਿਛਲੇ ਕੁੱਝ ਮਹੀਨਿਆਂ ਤੋਂ ਭਖੀ ਸਿਆਸਤ ਦਾ ਅੱਜ ਫੈਸਲੇ ਦਾ ਦਿਨ ਸੀ। ਜਿਸ ਵਿਚ ਕਈ ਦਿੱਗਜਾਂ ਦੀ ਸਾਖ ਦਾਅ 'ਤੇ ਲੱਗੀ ਹੋਈ ਸੀ। ਅੱਜ ਜਦੋਂ ਫੈਸਲੇ ਦੀ ਘੜੀ ਆ ਹੀ ਗਈ ਹੈ ਤਾਂ ਇਸ ਦੌਰਾਨ ਮਿਲੇ ਅੰਕੜਿਆ ਤੋਂ ਪਤਾ ਲੱਗਦਾ ਹੈ ਕਿ ਜਨਤਾ ਨੇ ਆਪਣਾ ਫੈਸਲਾ ਕਿਸ ਉਮੀਦਵਾਰ ਦੇ ਹੱਕ ਵਿਚ ਸੁਣਾਇਆ ਹੈ ਅਤੇ ਕਿਹੜਾ ਉਮੀਦਵਾਰ ਜਨਤਾ ਦੀ ਕਸੌਟੀ 'ਤੇ ਖਰਾ ਉਤਰਿਆ ਹੈ। 
ਅੰਮ੍ਰਿਤਸਰ ਵਿਚ ਮੁੱਖ ਮੁਕਾਬਲਾ ਕਾਂਗਰਸ ਦੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਭਾਜਪਾ ਦੇ ਅਰੁਣ ਜੇਤਲੀ ਵਿਚਕਾਰ ਸੀ, ਜਿਸ ਵਿਚ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ 1,04,140 ਵੋਟਾਂ ਦੇ ਜ਼ਬਰਦਸਤ ਅੰਕੜੇ ਨਾਲ ਜੇਤੂ ਰਹੇ ਹਨ। ਸ੍ਰੀ ਅਨੰਦਪੁਰ ਸਾਹਿਬ ਤੋਂ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ ਜੇਤੂ ਐਲਾਨੇ ਗਏ ਹਨ। ਜਿਥੇ ਪੂਰੇ ਦੇਸ਼ ਦੀ ਸਿਆਸਤ ਭਖੀ ਹੋਈ ਹੈ, ਉਥੇ ਹੀ ਪੰਜਾਬ ਦੀ ਸਿਆਸਤ ਦੀ ਜੰਗ ਵਿਚ ਦਿਓਰ ਭਰਜਾਈ ਹਰਸਿਮਰਤ ਕੌਰ ਬਾਦਲ ਅਤੇ ਮਨਪ੍ਰੀਤ ਸਿੰਘ ਬਾਦਲ ਵਿਚ ਜ਼ਬਰਦਸਤ ਟੱਕਰ ਦੇਖਣ ਨੂੰ ਮਿਲੀ, ਉਥੇ ਹਰਸਿਮਰਤ ਕੌਰ ਬਾਦਲ ਨੇ 19395 ਵੋਟਾਂ ਨਾਲ ਮੈਦਾਨ ਜਿੱਤ ਲਿਆ ਹੈ। ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਸਾਧੂ ਸਿੰਘ ਜੇਤੂ ਐਲਾਨੇ ਗਏ ਹਨ। ਇਸੇ ਤਰ੍ਹਾਂ ਫਤਿਹਗੜ੍ਹ ਸਾਹਿਬ ਤੋਂ ਵੀ ਆਪ ਦਾ ਹੂੰਝਾ ਫੇਰ ਝਾੜੂ ਚੱਲਦਾ ਨਜ਼ਰ ਆਇਆ ਹੈ। ਜ਼ਿਕਰਯੋਗ ਹੈ ਕਿ ਫਤਿਹਗੜ੍ਹ ਦੀ ਸੀਟ 'ਤੇ ਮੁੱਖ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਕੁਲਵੰਤ ਸਿੰਘ, ਕਾਂਗਰਸ ਦੇ ਉਮੀਦਵਾਰ ਸਾਧੂ ਸਿੰਘ ਧਰਮਸੌਤ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਖਾਲਸਾ ਵਿਚਕਾਰ ਸੀ। ਇਸੇ ਤਰ੍ਹਾਂ ਕਾਂਗਰਸ ਦੂਸਰੇ, ਅਕਾਲੀ ਦਲ ਤੀਸਰੇ ਅਤੇ 'ਆਪ' ਦੇ ਹਰਿੰਦਰ ਸਿੰਘ ਖਾਲਸਾ 54 ਹਜ਼ਾਰ 144 ਵੋਟਾਂ ਨਾਲ ਜੇਤੂ ਰਹੇ ਹਨ। ਫਿਰੋਜ਼ਪੁਰ ਤੋਂ ਅਕਾਲੀ ਦਲ ਦੇ ਸ਼ੇਰ ਸਿੰਘ ਘੁਬਾਇਆ 31420 ਵੋਟਾਂ ਨਾਲ ਜੇਤੂ ਰਹੇ ਹਨ।  
ਗੁਰਦਾਸਪੁਰ ਦੀ ਸੀਟ ਤੋਂ ਮੁਖ ਮੁਕਾਬਲਾ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਅਤੇ ਭਾਜਪਾ ਦੇ ਉਮੀਦਵਾਰ ਵਿਨੋਦ ਖੰਨੇ ਵਿਚਕਾਰ ਸੀ, ਜਿਸ ਵਿਚ ਵਿਨੋਦ ਖੰਨਾ 1,36,106 ਦੇ ਜ਼ਬਰਦਸਤ ਅੰਕੜੇ ਨਾਲ ਜੇਤੂ ਐਲਾਨੇ ਗਏ ਹਨ। ਫਿਲਮ ਨਗਰੀ ਤੋਂ ਸਿਆਸਤ ਵਿਚ ਆਏ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰ ਵਿਨੋਦ ਖੰਨਾ ਦਾ ਮੁੱਖ ਮੁਕਾਬਲਾ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨਾਲ ਸੀ। ਜ਼ਿਕਰਯੋਗ ਹੈ ਕਿ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਵੀ ਵਿਨੋਦ ਖੰਨਾ ਦਾ ਮੁਕਾਬਲਾ ਮੌਜੂਦਾ ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨਾਲ ਸੀ ਅਤੇ ਪਿਛਲੀਆਂ ਚੋਣਾਂ ਵਿਚ ਪ੍ਰਤਾਪ ਸਿੰਘ ਬਾਜਵਾ ਜੇਤੂ ਰਹੇ ਸਨ ਪਰ ਇਸ ਵਾਰ ਵੋਟਰ ਵਿਨੋਦ ਖੰਨਾ ਦੇ ਹੱਕ ਵਿਚ ਰਹੇ ਹਨ। 
ਹੁਸ਼ਿਆਰਪੁਰ ਤੋਂ ਭਾਰਤੀ ਜਨਤਾ ਪਾਰਟੀ ਦੇ ਵਿਜੇ ਸਾਂਪਲਾ ਨੂੰ 13,582 ਵੋਟਾਂ ਨਾਲ ਜੇਤੂ ਐਲਾਨਿਆ ਗਿਆ ਹੈ। ਇਸ ਸੀਟ ਤੋਂ ਤ੍ਰਿਕੋਣਾ ਮੁਕਾਬਲਾ ਕਾਂਗਰਸ ਦੇ ਮਹਿੰਦਰ ਸਿੰਘ ਕੇ.ਪੀ, ਆਪ ਦੀ ਯਾਮੀਨੀ ਅਤੇ ਭਾਜਪਾ ਦੇ ਵਿਜੇ ਸਾਂਪਲਾ ਵਿਚਕਾਰ ਸੀ। ਜਿਸ ਵਿਚ ਵਿਜੇ ਸਾਂਪਲਾ ਜੇਤੂ ਰਹੇ ਹਨ। ਇਸ ਸਭ ਦਰਮਿਆਨ ਜਲੰਧਰ ਤੋਂ ਕਾਂਗਰਸ ਦੇ ਸੰਤੋਖ ਸਿੰਘ ਚੌਧਰੀ ਵੀ 70,000 ਦੇ ਜ਼ਬਰਦਸਤ ਅੰਕੜੇ ਨਾਲ ਜੇਤੂ ਰਹੇ ਹਨ। ਖੰਡੂਰ ਸਾਹਿਬ ਤੋਂ ਅਕਾਲੀ ਦਲ ਦੇ ਰਣਜੀਤ ਸਿੰਘ ਬ੍ਰਹਮਪੁਰਾ ਵੀ ਜੇਤੂ ਐਲਾਨੇ ਗਏ ਹਨ। ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਰਵਣੀਤ ਸਿੰਘ ਬਿੱਟੂ ਨੇ ਬਾਕੀ ਉਮੀਦਵਾਰਾਂ ਨੂੰ ਪਛਾੜ ਕੇ ਮੈਦਾਨ ਫਤਿਹ ਕਰ ਲਿਆ ਹੈ। ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਡਾ. ਧਰਮਵੀਰ ਗਾਂਧੀ 20942 ਨਾਲ ਮੈਦਾਨ ਜਿੱਤ ਕੇ ਪ੍ਰਨੀਤ ਕੌਰ ਨੂੰ ਪਛਾੜ ਦਿੱਤਾ ਹੈ। ਹੁਣ ਤੱਕ ਦੇ ਆਏ ਨਤੀਜਿਆਂ ਤੋਂ ਜਿਥੇ ਕੁਝ ਉਮੀਦਵਾਰ ਦੇ ਵਿਹੜੇ ਖੁਸ਼ੀਆਂ ਨਾਲ ਭਰ ਗਏ ਹਨ, ਉਥੇ ਕਈ ਵੋਟਰਾਂ ਦਾ ਭਾਣਾ ਮੰਨਣ ਲਈ ਮਜਬੂਰ ਹਨ। ਇਸ ਸਭ ਦੇ ਚੱਲਦੇ ਰਾਜਨੀਤੀ ਦੇ ਮੈਦਾਨ ਵਿਚ ਪਹਿਲੀ ਵਾਰ ਉੱਤਰੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ 211721 ਵੋਟਾਂ ਦੇ ਜ਼ਬਰਦਸਤ ਅੰਕੜੇ ਨਾਲ ਜੇਤੂ ਰਹੇ ਹਨ।

No comments: