www.sabblok.blogspot.com
ਚੰਡੀਗੜ੍ਹ, 7 ਮਈ (ਗੁਰਸੇਵਕ ਸਿੰਘ ਸੋਹਲ)-ਪੰਜਾਬ ਦੇ 7654 ਅਧਿਆਪਕ ਹੁਣ 10 ਮਈ ਦੀ ਬਜਾਏ ਚੋਣ ਜ਼ਾਬਤਾ ਖ਼ਤਮ ਹੋਣ ਮਗਰੋਂ 19 ਮਈ ਨੂੰ ਰੈਗੂਲਰ ਹੋਣਗੇ। ਅਜੇ 2 ਦਿਨ ਪਹਿਲਾਂ ਹੀ 7654 ਸਾਂਝਾ ਅਧਿਆਪਕ ਫਰੰਟ ਦੀ ਸਿੱਖਿਆ ਮੰਤਰੀ ਸ: ਸਿਕੰਦਰ ਸਿੰਘ ਮਲੂਕਾ ਨਾਲ ਬੈਠਕ ਹੋਈ ਸੀ। ਜਿਸ ਵਿਚ ਸ: ਮਲੂਕਾ ਨੇ ਇਨ੍ਹਾਂ ਅਧਿਆਪਕਾਂ ਨੂੰ 10 ਮਈ ਨੂੰ ਰੈਗੂਲਰ ਨਿਯੁਕਤੀ ਪੱਤਰ ਦੇਣ ਦਾ ਵਾਅਦਾ ਕੀਤਾ ਸੀ, ਪ੍ਰੰਤੂ ਅੱਜ ਫਰੰਟ ਨਾਲ ਮੁੜ ਹੋਈ ਇਕ ਹੋਰ ਬੈਠਕ 'ਚ ਸ: ਮਲੂਕਾ ਨੇ ਅਧਿਆਪਕਾਂ ਨੂੰ ਕਿਹਾ ਕਿ ਕਿ ਸਿੱਖਿਆ ਵਿਭਾਗ ਨੂੰ ਹਾਲ ਹੀ ਵਿਚ ਚੋਣ ਕਮਿਸ਼ਨ ਵੱਲੋਂ ਇਕ ਪੱਤਰ ਮਿਲਿਆ ਹੈ ਜਿਸ ਵਿਚ ਅਧਿਆਪਕਾਂ ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਤੋਂ ਬਾਅਦ ਪੱਤਰ ਜਾਰੀ ਕਰਨ ਦੀ ਗੱਲ ਆਖੀ ਗਈ ਹੈ। ਸਿੱਖਿਆ ਮੰਤਰੀ ਨੇ ਕਿਹਾ ਕਿ ਉਹ ਖੁਦ ਨਿੱਜੀ ਪੱਧਰ 'ਤੇ ਇਨ੍ਹਾਂ 7654 ਅਧਿਆਪਕਾਂ ਨੂੰ 19 ਮਈ ਨੂੰ ਅਜੀਤਗੜ੍ਹ ਵਿਖੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁੱਖ ਆਡੀਟੋਰੀਅਮ 'ਚ ਇਕ ਖਾਸ ਸਮਾਰੋਹ ਦੌਰਾਨ ਰੈਗੂਲਰ ਕਰਨ ਸਬੰਧੀ ਪੱਤਰ ਜਾਰੀ ਕਰਨਗੇ।
No comments:
Post a Comment