jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 16 May 2014

ਜਦੋਂ ਭਗਵੰਤ ਮਾਨ ਦੀਆਂ ਅੱਖਾਂ 'ਚੋਂ ਛਲਕੇ ਖੁਸ਼ੀ ਦੇ ਹੰਝੂ

www.sabblok.blogspot.com


ਸੰਗਰੂਰ—ਪੰਜਾਬ ਹੀ ਨਹੀਂ ਸਗੋਂ ਦੁਨੀਆ ਦੇ ਕੋਨੇ-ਕੋਨੇ ਵਿਚ ਨਜ਼ਰ 'ਤੇ ਰਹੀ ਸੰਗਰੂਰ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੇ ਇੰਦਰ ਸਿੰਗਲਾ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਸੁਖਦੇਵ ਸਿੰਘ ਢੀਂਡਸਾ ਵਿਚਾਲੇ ਲਗਭਗ 1 ਮਹੀਨਾ ਚੱਲੀ ਤਿਕੋਣੀ ਜੰਗ ਤੋਂ ਬਾਅਦ ਆਖਰਕਾਰ ਸੰਗਰੂਰ ਹਲਕਾ ਵਾਸੀਆਂ ਨੇ ਲੋਕ ਸਭਾ ਸੀਟ ਦਾ ਤਾਜ ਹਾਸਰਸ ਕਲਾਕਾਰ ਭਗਵੰਤ ਮਾਨ ਦੇ ਸਿਰ ਤੇ ਸਜਾ ਦਿੱਤਾ ਹੈ। ਇਸ ਜਿੱਤ 'ਤੇ ਜਿੱਥੇ ਖਿੱਤੇ ਦੇ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਉੱਥੇ ਭਗਵੰਤ ਮਾਨ ਇਸ ਖੁਸ਼ੀ ਦੇ ਮੌਕੇ 'ਤੇ ਆਪਣੀਆਂ ਅੱਖਾਂ ਵਿਚ ਹੰਝੂ ਆਉਣੋ ਰੋਕ ਨਾ ਸਕੇ। ਵੱਡੀ ਜਿੱਤ ਜਿਤਾ ਕੇ ਹਲਕਾ ਸੰਗਰੂਰ ਦੇ ਵਾਸੀਆ ਨੇ ਸਾਬਤ ਕਰ ਦਿੱਤਾ ਹੈ ਕਿ ਇਸ ਹਲਕੇ ਦੇ ਲੋਕ ਸੀਟਿੰਗ ਐਮ. ਪੀ. ਨੂੰ ਮੁੜ ਤੋਂ ਦੁਬਾਰਾ ਸੰਸਦ ਵਿਚ ਜਾਣ ਦਾ ਮੌਕਾ ਨਹੀਂ ਦਿੰਦੇ। ਆਮ ਆਦਮੀ ਪਾਰਟੀ ਦੇ ਉਮਦੀਵਾਰ ਮਾਨ ਜਿਥੇ ਮੌਜੂਦਾ ਮੈਂਬਰ ਪਾਰਲੀਮੈਂਟ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੇ ਇੰਦਰ ਸਿੰਗਲਾ ਨੂੰ ਵੱਡੀ ਲੀਡ ਨਾਲ ਮਾਤ ਦਿੱਤੀ ਹੈ ਉਥੇ ਹੀ ਇਸ ਮਾਤ ਤੋਂ ਪੰਜਾਬ ਦੇ ਖਜਾਨਾ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਦੇ ਪਿਤਾ ਸ. ਸੁਖਦੇਵ ਸਿੰਘ ਢੀਂਡਸਾ ਅਤੇ ਸ਼੍ਰੋਮਣੀ ਅਕਾਲੀ ਬਾਦਲ ਦੇ ਉਮੀਦਵਾਰ ਵੀ ਨਹੀਂ ਬਚ ਸਕੇ। ਐਨੇ ਵੱਡੇ ਪੱਧਰ ਤੇ ਲੋਕਾਂ ਨੇ ਮਾਨ ਨੂੰ ਜਿਤਾ ਕੇ ਸੰਸਦ ਵਿਚ ਭੇਜਣ ਦਾ ਰਿਕਾਰਡ ਹੀ ਤੋੜ ਕੇ ਰੱਖ ਦਿੱਤਾ ਹੈ। ਕਿਉਂਕਿ ਹਲਕਾ ਸੰਗਰੂਰ ਤੋਂ ਅੱਜ ਤੱਕ ਕਦੇ ਵੀ ਨਵੀਂ ਉਗਰੀ ਪਾਰਟੀ ਦਾ ਉਮੀਦਵਾਰ ਲੱਖਾਂ ਦੀ ਲੀਡ ਬਣਾ ਕੇ ਰਿਕਾਰਡ ਨਹੀਂ ਬਣਾ ਸਕਿਆ। ਜਦੋਂ ਕਿ ਮੌਜੂਦਾ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਦੇ ਪਹਿਲਾਂ ਜਿੱਤ ਚੁੱਕੇ ਮੈਂਬਰ ਪਾਰਲੀਮੈਂਟੀ ਹਜ਼ਾਰਾਂ ਤੋਂ ਲੱਖਾਂ 'ਤੇ ਨਹੀ ਪਹੁੰਚ ਸਕੇ। 
ਲੋਕ ਸਭਾ ਸੰਗਰੂਰ ਤੋਂ ਜਿੱਤ ਪ੍ਰਾਪਤ ਕਰਕੇ ਦਿੱਲੀ ਪਹੁੰਚਣ ਵਾਲੇ ਹਾਸਰਸ ਕਲਾਕਾਰ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਵੱਲੋਂ ਜਿਥੇ ਗਲੇ ਵਿਚ ਫੈਲੀ ਇਨਫੈਕਸ਼ਨ ਦੇ ਬਾਵਜੂਦ ਵੀ ਆਪਣੀ ਚੋਣ ਮੁਹਿੰਮ ਵਿਚ ਕੋਈ ਵੀ ਕਸਰ ਬਾਕੀ ਨਹੀ ਰਹਿਣ ਦਿੱਤੀ। ਉਥੇ ਹੀ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਹੁੰਗਾਰਾ ਦੇਣ ਲਈ ਪੰਜਾਬ ਦੇ ਗਾਇਕ ਰਵਿੰਦਰ ਗਰੇਵਾਲ, ਸ਼ੈਰੀਮਾਨ, ਹਰਜੀਤ ਹਰਮਨ , ਸੁਖਵਿੰਦਰ ਸੁੱਖੀ, ਬਲਕਾਰ ਸਿੱਧੂ, ਗੁਰਚੇਤ ਚਿੱਤਰਕਾਰ ਤੋਂ ਇਲਾਵਾ ਗੀਤਕਾਰ ਬਚਨ ਬੇਦਿਲ ਵੀ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਦਿਨ ਰਾਤ ਅੱਗੇ ਤੋਰਦੇ ਹੋਏ ਜਿੱਤ ਯਕੀਨੀ ਬਣਾਉਣ ਲਈ ਲਗਾਤਾਰ ਵੋਟਰਾਂ ਨਾਲ ਰਾਬਤਾ ਕਾਇਮ ਕਰਦੇ ਰਹੇ। ਅੱਜ ਭਗਵੰਤ ਮਾਨ ਦੀ ਮਿਹਨਤ ਅਤੇ ਹਲਕੇ ਦੇ ਵੋਟਰਾਂ ਦੇ ਭਰਪੂਰ ਹੁੰਗਾਰੇ ਨੇ ਉਨ੍ਹਾਂ ਦੀ ਜਿੱਤ ਯਕੀਨੀ ਬਣਾ ਦਿੱਤੀ। 
ਲੋਕ ਸਭਾ ਸੰਗਰੂਰ ਤੋ ਭਗਵੰਤ ਮਾਨ ਦੇ ਜਿੱਤਣ ਦੀ ਖੁਸ਼ੀ ਵਿਚ ਸ਼ਹਿਰ ਸੰਗਰੂਰ, ਭਵਾਨੀਗੜ੍ਹ, ਦਿੜਬਾ, ਲਹਿਰਾ, ਸੁਨਾਮ, ਚੀਮਾ ਮੰਡੀ, ਲੌਂਗੋਵਾਲ, ਮਾਲੇਰਕੋਟਲਾ, ਤੇ ਅਮਰਗੜ੍ਹ ਵਿਚ ਲੱਡੂ ਵੰਡੇ ਅਤੇ ਆਪ ਦੇ ਸਮਰਥਕਾਂ ਨੇ ਭੰਗੜੇ ਪਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ।

No comments: