www.sabblok.blogspot.com
ਲੁਧਿਆਣਾ, 7 ਮਈ (ਪਰਮੇਸ਼ਰ ਸਿੰਘ)-ਦੇਸ਼ ਦੇ ਦੂਜੇ ਇਲਾਕਿਆਂ 'ਚੋਂ ਆਪਣੀ ਪਾਰਟੀ ਦੇ ਉਮੀਦਵਾਰ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਅਮੇਠੀ ਹਲਕੇ ਵਿਚੋਂ ਬਾਹਰ ਕੱਢਣ ਤੋਂ ਬਾਅਦ ਹੁਣ 'ਆਪ' ਦੇ ਸੰਸਥਾਪਕ ਅਰਵਿੰਦ ਕੇਜਰੀਵਾਲ ਦੇ ਹੱਕ 'ਚ ਵਾਰਾਨਸੀ ਪਹੁੰਚੇ ਪਾਰਟੀ ਵਰਕਰਾਂ ਨੂੰ ਵੀ ਹਲਕੇ ਵਿਚੋਂ ਵਾਪਸ ਚਲੇ ਜਾਣ ਦੇ ਜ਼ੁਬਾਨੀ ਹੁਕਮ ਕਰ ਦਿੱਤੇ ਗਏ ਹਨ। ਇਹ ਦਾਅਵਾ ਲੁਧਿਆਣਾ ਤੋਂ ਵਾਰਾਨਸੀ ਚੋਣ ਪ੍ਰਚਾਰ ਲਈ ਪਹੁੰਚੇ ਸਾਬਕਾ ਵਿਧਾਇਕ ਤਰਸੇਮ ਜੋਧਾਂ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਤੋਂ ਪਾਰਟੀ ਉਮੀਦਵਾਰ ਸਾਬਕਾ ਮੰਤਰੀ ਸੁੱਚਾ ਸਿੰਘ ਛੋਟੇਪੁਰ, ਫਿਰੋਜ਼ਪੁਰ ਤੋਂ ਐਡਵੋਕੇਟ ਸਤਨਾਮ ਸਿੰਘ ਕੰਬੋਜ਼, ਸੰਗਰੂਰ ਤੋਂ ਭਗਵੰਤ ਮਾਨ, ਸਾਬਕਾ ਐਮ. ਪੀ. ਤਰਲੋਚਨ ਸਿੰਘ ਤੁੜ ਤੋਂ ਇਲਾਵਾ ਜਸਵੰਤ ਸਿੰਘ ਛਾਪਾ ਸਮੇਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 1000 ਦੇ ਕਰੀਬ ਪੰਜਾਬੀ ਕੇਜਰੀਵਾਲ ਦੇ ਹੱਕ ਵਿਚ ਚੋਣ ਪ੍ਰਚਾਰ ਲਈ ਵਾਰਾਨਸੀ ਵਿਖੇ ਪਹੁੰਚੇ ਹੋਏ ਹਨ। ਕੁਝ ਪਾਰਟੀ ਵਰਕਰ ਸ਼ਹਿਰ ਦੀਆਂ ਧਰਮਸ਼ਾਲਾਵਾਂ ਅਤੇ ਹੋਟਲਾਂ ਆਦਿ ਵਿਚ ਰੁਕੇ ਹੋਏ ਸਨ ਜਿਨ੍ਹਾਂ ਨੂੰ ਪ੍ਰਬੰਧਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਦਾ ਹਵਾਲਾ ਦਿੰਦਿਆਂ ਕੱਲ੍ਹ ਤੱਕ ਕਮਰੇ ਖਾਲੀ ਕਰਨ ਦੀ ਹਦਾਇਤ ਕਰ ਦਿੱਤੀ ਹੈ। ਸ: ਛਾਪਾ ਨੇ ਦੱਸਿਆ ਕਿ ਬਹੁਤੇ ਪੰਜਾਬੀ ਹੋਟਲਾਂ ਵਿਚ ਹੀ ਰੁਕੇ ਹੋਏ ਹਨ ਪਰ ਸਥਾਨਕ ਲੋਕਾਂ ਨੇ ਆਪਣੇ ਘਰਾਂ ਵਿਚ ਵੀ ਹਜ਼ਾਰਾਂ ਲੋਕਾਂ ਲਈ ਠਹਿਰਾਓ ਦਾ ਪ੍ਰਬੰਧ ਕੀਤਾ ਹੋਇਆ ਹੈ। ਪਹਿਲੇ ਦਿਨ 'ਆਪ' ਝੰਡਾ ਲੱਗੇ ਹੋਣ ਕਾਰਨ ਪ੍ਰਵਾਨਗੀ ਨਾ ਹੋਣ ਦਾ ਬਹਾਨਾ ਕਰਕੇ ਉਨ੍ਹਾਂ ਦੀ ਗੱਡੀ ਥਾਣੇ ਬੰਦ ਕਰ ਦਿੱਤੀ ਗਈ ਸੀ ਜੋ ਕਿ ਅਗਲੇ ਦਿਨ ਵਾਪਸ ਕੀਤੀ ਗਈ।
No comments:
Post a Comment