jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 24 November 2011

SABBLOK ....... POET SECTION



                                                                             (1)

                                                                                                           
***ਸਾਡੀ ਪਹਿਚਾਣ---***
                 
ਆਪ ਰੁਲ  ਕੇ ਅਸੀਂ, ਰੁਲਾਉਣਾ ਵੀ ਜਾਣਦੇ
      ਅਸੀ ਹੱਸਣਾ ਵੀ ਜਾਣਦੇ, ਹਸਾਉਣਾ ਵੀ ਜਾਣਦੇ।
           
          ਅਸੀ ਬੇਗਾਨਿਆ ਨੂੰ ਆਪਣਾ ਬਣਾਉਣਾ ਵੀ ਜਾਣਦੇ,
      ਰੁੱਸ ਜਾਣ ਜੇ ਆਪਣੇ ,ਭਾਵੇਂ ਕਦੇ ਗੈਰ  ਬਣਕੇ ,
    ਉਹਨਾਂ ਸੱਜਣਾਂ ਨੂੰ ਅਸੀ ਮਨਾਉਣਾ ਵੀ ਜਾਣਦੇ।
               
  ਲੱਖ ਮੁਸਕਿਲਾਂ ਆਉਣ ਭਾਵੇਂ ਕਹਿਰ ਬਣਕੇ,
             ਅਸੀ ਔਖੇ ਸਮੇਂ ਵਿੱਚ ਕਿੰਝ, ਮੁਸਕਰਾਉਣਾ ਵੀ ਜਾਣਦੇ।
             
             ਤੁਰ ਜਾਦੇ ਨੇ ਸਾਡੇ ਨਾਲ ਕਈ ਵਾਅਦਾ ਖਿਲਾਫੀ ਕਰਕੇ,
            ਅਸੀ ਆਪਣੇ ਵਾਅਦੇ ਨੂੰ ਕਿਦਾਂ ਪੁਗਾਉਣਾਂ ਵੀ ਜਾਣਦੇ।
         
           ਸਾਡੀ ਆਪਣੀ ਤਾਂ   , "ਅਦਾ" ਕੋਈ ਵੱਖਰੀ ਨਹੀਂ ,
        ਹਰ ਅਦਾ ਨੂੰ ਕਿਦਾਂ , ਅਪਣਾਉਣਾ  ਵੀ ਜਾਣਦੇ।
           
        ਭਾਵੇਂ ਇੱਕ  ਕੱਖ ਤੋਂ ਵੱਧ ਨਹੀ ਪਹਿਚਾਣ ਸਾਡੀ,
           ਪਰ "ਬਰਾੜ" ਕੱਖਾਂ ਤੋਂ ਕੁੱਲੀ ਬਣਾਉਣਾ ਵੀ ਜਾਣਦੇ॥
                      ------------------
                                             
( ਵਲੋਂ..ਨਿਮਾਣਾ "ਬਰਾੜ")
 (2) 



"ਐ ਮੇਰੇ ਵਤਨ ਕੇ ਲੋਗੋ, ਜਰਾ ਆਂਖ ਮੇ ਬਰ ਲੋ ਪਾਣੀ ,
ਜੋ ਸ਼ਹੀਦ ਹੁਏ ਹੈਂ ਉਨਕੀ ,ਜਰਾ ਯਾਦ ਕਰੋ ਕੁਰਬਾਨੀ"।

(ਕੁੱਝ ਅਰਸਾ ਪਹਿਲਾਂ ਭਾਰਤ ਦੀ ਸਭ ਤੋਂ ਸੁਰੀਲੀ ਅਵਾਜ—ਲਤਾ ਮੰਗੇਸ਼ਕਰ ਨੇ ਗਾਇਆ ਸੀ ਇੱਕ ਗੀਤ)
ਅੱਜ ਆਜਾਦੀ ਮਿਲਣ ਤੋਂ 64 ਸਾਲ ਬਾਅਦ ਜਰਾ ਯਾਦ ਕਰੋ ਉਸ ਗੀਤ ਨੂੰ
 

ਆਜਾਦੀ ਤੇ-----ਆਜਾਦੀ ਦੇ ਨਾਂ ----ਕੁੱਝ ਸਤਰਾਂ






ਸਹੀਦਾਂ ਦੇ ਸੁਪਨਿਆਂ ਨੂੰ ਕਦੇ ਬੂਰ ਨਾ ਪਿਆ,
ਉਹਨਾਂ ਦੀਆਂ ਆਸਾਂ ਤੋਂ, ਬਸ ਦੇਸ਼ ਦੂਰ ਹੀ ਗਿਆ।
ਸੁਣਿਆ ਸੀ ਆਜਾਦੀ ,ਆਜਾਦ ਖਿਆਲਾ ਦੀ ਹੁੰਦੀ,
ਪਰ ਅੱਜ ਦੀ ਆਜਾਦੀ ਤਾਂ, ਰਾਜਨੀਤਿਕ ਚਾਲਾਂ ਦੀ ਹੁੰਦੀ।
ਕਦੇ ਪਾਰਟੀ ਇੱਕ ,ਤੇ ਕਦੇ ਪਾਰਟੀ ਦੂਜੀ ਦਾ ਰਾਜ ,
ਕਦੇ ਤੀਜੇ ਬਦਲ ਦੀ ਗੱਲ, ਕਦੇ ਚੌਥੇ ਫਰੰਟ ਦੀ ਕਹਾਣੀ,
ਨਵੇਂ ਰੈਪਰ ਵਿੱਚ ਲਿਪਟੀ ਮਿਲਦੀ ,ਉਹੀ ਚੌਕਲੇਟ ਪੁਰਾਣੀ।

ਕੋਈ ਕਹਿੰਦਾ ਧਰਮ ਦੀ ,ਕੋਈ ਮਜਦੂਰਾਂ ਦੀ ਪਾਰਟੀ,
ਕੋਈ ਕਹੇ ਦੇਸ਼ ਭਗਤਾਂ  ,ਗਰੀਬਾਂ ,ਜਰੂਰਾਂ ਦੀ ਪਾਰਟੀ।
ਭੁਲ ਜਾਦੀਂ ਹੈ ਅਕਸਰ ਕਿਰਤੀ ਦੇ ਪਸੀਨੇ ਦੀ ਖੁਸ਼ਬੂ,
ਰਾਜ ਗੱਦੀ ਤੇ ਬੈਠੇ ਜਦ ਇਹ ਮਗਰੂਰਾਂ ਦੀ ਪਾਰਟੀ।
ਕੋਈ ਸਹੀਦਾਂ ਦੇ ਨਾਵਾਂ ਨੂੰ ਆਪਣੇ ਨਾਲ ਜੋੜੇ,
ਕੋਈ ਔਹਦਿਆਂ ਦੇ ਲਾਲਚ ਨਾਲ ਬੰਦਿਆਂ ਨੂੰ ਤੋੜੇ,
ਕੋਈ  ਕਰਦਾ ਵਧ ਰਹੇ ਭ੍ਰਿਸ਼ਟਾਚਾਰ ਦੀ ਗੱਲ,
ਕੋਈ ਕਰਦਾ ਆਰਥਿਕ ਉਪਚਾਰ ਦੀ ਗੱਲ,

ਕੋਈ ਕਰਦਾ ਪੁਰਾਣੀ ਘਟਨਾ ਦੀ ਯਾਦਾਂ ਦੀ ਗੱਲ,
ਕੋਈ ਕਰਦਾ ਬੀਤੇ ਦੰਗਿਆਂ ਫਸਾਦਾਂ ਦੀ ਗੱਲ,
ਇਹਨਾਂ ਸਟੇਜਾਂ ਤੇ ਹੁੰਦੀ ਹਮੇਸ਼ਾ ਵਿਵਾਦਾਂ ਦੀ ਗੱਲ,
ਦੂਜਾ ਮਹਾਂਚੋਰ ਤੇ ਮੈਂ ਹਾਂ ਸਾਧ ਬਣਿਆਂ,
ਇਹੀ ਉਹਨਾਂ ਦੇ ਜਾਤੀ ਮੁਹਾਦਾਂ ਦੀ ਗੱਲ।
ਸਹੀਦਾਂ ਦੇ ਸੁਪਨਿਆਂ ਨੂੰ ਕਦੇ ਬੂਰ ਨਾ ਪਿਆ,
ਉਹਨਾਂ ਦੀਆਂ ਆਸਾਂ ਤੋਂ, ਬਸ ਦੇਸ਼ ਦੂਰ ਹੀ ਗਿਆ॥



( ਵਲੋਂ..ਨਿਮਾਣਾ "ਬਰਾੜ")





No comments: