jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday, 20 November 2011

ਛੇਵਾਂ ਯਾਦਗਾਰੀ ਉਪਨ ਫੁੱਟਬਾਲ ਅਤੇ ਉਪਨ ਕਬੱਡੀ ਟੂਰਨਾਮੈਟ ਸੰਪਨ ਹੋਇਆ

ਥੇਹ ਬਰਨਾਲਾ ਵਿਖੇ ਛੇਵਾਂ ਯਾਦਗਾਰੀ  ਉਪਨ ਫੁੱਟਬਾਲ ਅਤੇ ਉਪਨ ਕਬੱਡੀ  ਟੂਰਨਾਮੈਟ ਸੰਪਨ ਹੋਇਆ



  •  (ਫੋਟੋ -ਦਸੂਹਾ-ਨਿੱਕੂ- )
ਫੋਟੋ - ਥੇਹ ਬਰਨਾਲਾ ਵਿਖੇ ਹਰਦੀਪ ਸਿੰਘ ਲਾਲੀ ਛੇਵਾਂ ਯਾਦਗਾਰੀ  ਉਪਨ ਫੁੱਟਬਾਲ ਅਤੇ ਉਪਨ ਕਬੱਡੀ ਵਿਚ ਅੁਰਣੇਸ਼ ਸ਼ਾਕਰ ਕੈਬਨਿਟ ਮੰਤਰੀ ਪੰਜਾਬ ਸਰਕਾਰ ਦਿੰਦੇ ਹੋਏ ,ਕਬੱਡੀ ਜੇਤੂ ਟੀਮ ਨੂੰ ਇਨਾਂਮ ਦੇਣ ਦੀ ਅਤੇ ਜਸਵੰਤ ਸਿੰਘ ਨੂੰ ਸਨਮਾਨ ਕਰਦੇ ਹੋਇਆ 




ਦਸੂਹਾ (ਸੁਰਜੀਤ ਸਿੰਘ ਨਿੱਕੂ) 20, ਨਵੰਬਰ- -ਨਜਦੀਕੀ ਪਿੰਡ ਥੇਹ ਬਰਨਾਲਾ ਵਿਖੇ ਹਰਦੀਪ ਸਿੰਘ ਲਾਲੀ ਛੇਵਾਂ ਯਾਦਗਾਰੀ  ਉਪਨ ਫੁੱਟਬਾਲ ਅਤੇ ਉਪਨ ਕਬੱਡੀ  ਟੂਰਨਾਮੈਟ ਦਾ ਅਮਿੱਟ ਯਾਦਾਂ ਛੱਡਦਾ ਸੰਪਨ ਹੋਇਆ। ਕੱਬਡੀ ਦੇ ਮੈਚਾਂ ਦਾ ਉਦਘਾਟਨ ਦਲਜੀਤ ਸਿੰਘ ਸੇਠੀ ਮੈਬਰ ਜਿਲਾਂ ਪ੍ਰਸ਼ਿਦ ਨੇ ਕੀਤਾ। ਇਸ ਮੌਕੇ ਤੇ ਟੀਮਾਂ ਨੂੰ ਅਸ਼ੀਰਵਾਦ ਦੇਣ ਲਈ ਵਿਸ਼ੇਸ ਤੋਰ ਤੇ ਅੁਰਣੇਸ਼ ਸ਼ਾਕਰ ਕੈਬਨਿਟ ਮੰਤਰੀ ਪੰਜਾਬ ਸਰਕਾਰ ਪਹੁੰਚੇ ਅਤੇ ਉਨਾ ਆਪਣੇ ਸੰਬੋਧਨ ਕਰਦਿਆ ਕਿਹਾ ਕਿ ਥੇਹ ਬਰਨਾਲਾ ਪਿੰਡ ਦੇ ਵਾਸੀ ਇਸ  ਟੂਰਨਾਮੈਟ ਨੂੰ ਸਹਿਯੋਗ ਨਾਲ ਕਰਵਾਉਦੇ ਹਨ ਇਹ ਇਕ ਸਭ ਤੋ ਵੱਡੀ ਗੱਲ ਹੈ ਜਿਸ ਨਾਲ ਪਿੰਡਾ ਵਿਚ ਭਾਈਚਾਰਾਂ ਬਣਾਇਆ ਰਹਿੰਦਾ ਹੈ ਅਤੇ ਛੇਵਾਂ ਦਰਿਆ ਨਸ਼ਿਆ ਤੋ ਦੂਰ ਕਰਨ ਦੀ ਪਿੰਡ ਦੇ ਸਰਪੰਚ ਰਾਜਵਿੰਦਰ ਸਿੰਘ ਰੋਜੀ ਪੂਰੀ ਕੋਸ਼ਿਸ ਕਰਦੇ ਹਨ ਆਪਣੇ ਤੇ ਆਪਣੇ ਆਲੇ ਦੁਆਲੇ ਪਿੰਡਾ ਵਿਚ ਨਸ਼ਿਆ ਨੂੰ ਆਉਣ ਦਿੱਤਾ ਜਾਵੇ। ਜਿਵੇ ਕਿ ਪੰਜਾਬ ਸਰਕਾਰ ਖੇਡਾ ਦੇ ਮਿਆਰ  ਨੂੰ ਉਚਾ ਚੁਕਣ ਲਈ ਹਰ ਤਰਾ ਦੇ ਉਪਰਾਲੇ ਕਰ ਰਹੀ ਹੈ। ਪਹਿਲਾ ਕੱਬਡੀ ਖੇਡ ਸਿਰਫ ਕੱਖਾ ਵਿਚ ਹੁੰਦੀ ਅਤੇ ਹੁਣ ਕਬੱਡੀ ਖੇਡ ਕਰੋੜਾ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਲੈ ਗਏ ਹਨ ਅਤੇ ਖਿਡਾਰੀਆ ਨੂੰ ਨੌਕਰੀਆ ਵੀ ਦਿੱਤੀਆ ਹਨ ਜਿਸ ਖਿਡਾਰੀ ਨੂੰ ਉਸ ਦੀ ਮੇਹਨਤ ਦਾ ਮੁੱਲ ਮਿਲੇ ਉਹ ਨਸ਼ਿ ਆ ਵੱਲ ਜਾਣ ਦਾ ਸੋਚ ਦਾ ਵੀ ਨਹੀ। ਹਰਮੀਤ ਸਿੰਘ ਕੋਲਪੁਰ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਬਾਦਲ ਸਰਕਲ ਮੁਕੇਰੀਆ ਅਤੇ ਚੈਅਰਮੈਨ ਨੇ ਨਸ਼ਿਆ ਤੋ ਦੂਰ ਰਹਿਣ ਲਈ ਖਿਡਾਰੀਆ ਨੂੰ ਕਿਹਾ। ਇਸ ਮੌਕੇ ਉਨਾ ਦੇ ਨਾਲ ਕਲੱਬ ਦੇ ਪ੍ਰਧਾਨ ਮਾਸਟਰ ਸੁਰਿੰਦਰ ਪਾਲ ਸਿੰਘ ,ਹਰਮੀਤ ਸਿੰਘ ਚੈਅਰਮੈਨ ਕੌਲਪੁਰ,ਜਸਵੰਤ ਸਿੰਘ ਸੁੰਦਰਪੁਰ,ਜਸਵੰਤ ਸਿੰਘ ਘੋਗਰਾ ਪੰਪ ਵਾਲੇ,ਸੇਵਕ ਸਿੰਘ ਪਠਾਨਕੋਟ,ਲੈਬਰ ਸਿੰਘ, ਸਰਪੰਚ ਰਾਜਵਿੰਦਰ ਸਿੰਘ ਰੋਜੀ,ਮਨਵਿੰਦਰ ਸਿੰਘ ਦਸੂਹਾ,ਐਸ.ਐਚ.À.ਮੁਕੇਰੀਆ ਗੁਰਦਿਆਲ ਸਿੰਘ,ਹਰਦੇਵ ਸਿੰਘ,ਪਰਮਜੀਤ ਸਿੰਘ ਬਰਨਾਲਾ,ਵਰਿੰਦਰਪਾਲ,ਗੁਰਮੀਤ ਸਿੰਘ, ਹਰਪ੍ਰੀਤ ਸਿੰਘ ਪੰਨੂੰ ਬਲਾਕ ਸੰਮਤੀ ਚੈਅਰਮੈਨ ਸ਼੍ਰੀ ਹਰਗੋਬਿੰਦ ਪੁਰ, ਨਿੰਦਾ,ਸੋਨੂੰ,ਰਿੰਪਲ,ਸਨੀ ਅਤੇ ਹੋਰ ਕਲੱਬ ਦੇ ਅਹੁਦੇਦਾਰ ਸਨ।  ਫੁੱਟਬਾਲ ਦੇ  ਫਾਈਨਲ ਮੈਚ ਮਾਹਿਲਪੁਰ ਨੇ ਨਿੱਕੂ ਚੱਕ ਦੀ ਟੀਮ ਨੂੰ ਹਰਾ ਕੇ ਇਸ ਟੂਰਨਾਮੈਟ ਤੇ ਕਬਜਾ ਕੀਤਾ ਅਤੇ ਉਪਨ ਕਬੱਡੀ ਵਿਚ ਸ਼ੇਰੇ ਪੰਜਾਬ ਅਕੈਡਮੀ ਜਲੰਧਰ ਨੇ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਨੂੰ ਹਰਾ ਕੇ ਇਸ ਟੂਰਨਾਮੈਟ ਤੇ ਕਬਜਾ ਕੀਤਾ । ਦਵਿੰਦਰ ਸਿੰਘ ਮੱਲੀ ਨੇ ਇਸ ਕਲੱਬ ਦੀ ਮਾਲੀ ਮੱਦਦ ਕੀਤੀ। ਸਰਪੰਚ ਰਾਜਵਿੰਦਰ ਸਿੰਘ ਨੇ ਆਏ ਹੋਏ  ਮੁੱਖ ਮਹਿਮਾਨ ਅਤੇ ਆਈ ਹੋਈ ਇਲਾਕੇ ਦੇ ਮੋਹਤਵਾਰ ਸੱਜਣਾ ਨੂੰ ਜੀ ਆਇਆ ਕਿਹਾ ਤੇ ਉਨਾ ਦਾ ਧੰਨਵਾਦ ਕੀਤਾ ।

No comments: