jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 20 November 2011

ਪਰਲਜ ਵਰਲਡ ਕਬੱਡੀ ਕੱਪ 2011 ਵਿੱਚ ਭਾਰਤ ,ਕਨੇਡਾ ਨੂੰ 59-25 ਨਾਲ ਹਰਾ ਕੇ ਜੇਤੂ ...

ਪਰਲਜ ਵਰਲਡ ਕਬੱਡੀ ਕੱਪ 2011 ਵਿੱਚ ਭਾਰਤ ,ਕਨੇਡਾ ਨੂੰ 59-25 ਨਾਲ ਹਰਾ ਕੇ ਜੇਤੂ ...


ਲੁਧਿਆਣਾ(ਸਬਲੋਕ ਨਿਊਜ)20 ਨਵੰਬਰ--(ਟੀ.ਐਸ.ਬਰਾੜ) ਸ. ਸੁਖਬੀਰ ਸਿੰਘ ਬਾਦਲ ਉਪਮੁੱਖ ਮੰਤਰੀ ਪੰਜਾਬ ਦੇ ਯਤਨਾਂ ਸਦਕਾ ਕਰੋੜਾਂ ਦੀ ਖੇਡ ਬਣੀ ਕਬੱਡੀ ਦੇ ਫਾਇਨਲ ਮੁਕਾਬਲੇ ਅੱਜ ਗੁਰੂ ਨਾਨਕ ਸਟੇਡੀਅਮ ਲੁਧਿਆਣਾਂ ਵਿੱਚ ਕਰਵਾਏ ਗਏ ਅੱਜ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਖੇਡੇ ਗਏ ਦੂਜੇ ਪਰਲਜ ਵਰਲਡ ਕਬੱਡੀ ਕੱਪ 2011 ਦੇ ਫਾਇਨਲ ਮੁਕਾਬਲੇ ਵਿੱਚ ਭਾਰਤ ਦੀ ਮੁੰਡਿਆਂ ਦੀ ਟੀਮ ਨੇ ਕਨੇਡਾ ਦੀ  ਮੁੰਡਿਆਂ ਦੀ ਟੀਮ ਨੂੰ 59-25 ਨਾਲ ਹਰਾ ਕੇ ਜਿੱਤ ਹਾਸ਼ਲ ਕਰ ਲਈ । ਮੈਚ ਸੁਰੂ ਤੋਂ ਹੀ ਭਾਰਤ ਦੇ ਹੱਕ ਵਿੱਚ ਰਿਹਾ। ਪਹਿਲੇ ਅੱਧ ਦੌਰਾਨ ਭਾਰਤ ਦੇ 6 ਅੰਕ ਹੋਣ ਤੋਂ ਬਾਅਦ ਹੀ ਕਨੇਡਾ ਦੀ ਟੀਮ ਨੇ ਪਹਿਲੇ ਅੰਕ ਨਾਲ ਖਾਤਾ ਖੋਲਿਆ।ਪਹਿਲੇ ਅੱਧ ਦੌਰਾਨ ਦੀ ਸਮਾਪਤੀ ਤੱਕ ਭਾਰਤ ਦੀ ਟੀਮ ਕਨੇਡਾ ਤੋਂ ਅੱਧੇ ਤੋਂ ਵੱਧ ਅੰਕਾਂ ਨਾਲ ਅੱਗੇ ਨਿੱਕਲ ਗਈ ਦੂਜੇ ਅੱਧ ਵਿੱਚ ਮੈਚ ਥੋੜਾ ਰੋਮਾਂਚਕ ਹੋਇਆ ਪਰ ਭਾਰਤੀ ਟੀਮ ਦੇ ਕਪਤਾਨ ਸੁਖਬੀਰ ਸਮੇਤ ਭਾਰਤੀ ਖਿਡਾਰੀ ਮੰਗੀ, ਗੁਰਲਾਲ ਅਤੇ ਸੰਦੀਪ ਕਨੇਡੀਅਨ ਖਿਡਾਰੀਆਂ ਤੇ ਹਾਵੀ ਰਹੇ। ਦੂਜੇ ਪਾਸੇ ਕਨੇਡੀਅਨ ਟੀਮ ਦੇ ਤਾਊ ਵਜੋਂ ਜਾਣੇ  ਜਾਂਦੇ ਖਿਡਾਰੀ ਨੇ ਵੀ ਵਧੀਆ ਸਟਾਪਰ ਵਜੋਂ ਭਾਰਤੀ ਕਪਤਾਨ ਸੁਖਬੀਰ ਨੂੰ ਕਈ ਵਾਰ ਜਿੱਤ ਕੀਤਾ। ਪਰ ਕਨੇਡੀਅਨ ਟੀਮ ਦਾ ਕਪਤਾਨ ਪਿੱਛਲੇ ਮੈਚਾਂ ਦੌਰਾਨ ਜਖਮੀ ਹੋਣ ਕਾਰਣ ਫਾਇਨਲ ਮੈਚ ਨਹੀਂ ਖੇਡ ਸਕਿਆ ਅਤੇ ਪਕਿਸਤਾਨ ਨੂੰ ਹਰਾਉਣ ਵਾਲੀ ਕਨੇਡਾ ਦੀ ਟੀਮ ,ਭਾਰਤੀ ਟੀਮ ਤੋਂ 59-25 ਨਾਲ ਹਾਰ ਗਈ। ਪੰਜਾਬ ਸਰਕਾਰ ਵਲੋਂ ਭਾਰਤ ਦੀ ਜੇਤੂ ਟੀਮ ਨੂੰ ਸੋਨੇ ਦੀ ਟਰਾਫੀ ਅਤੇ ਦੋ ਕਰੋੜ ਦੇ ਇਨਾਮ ਦਾ ਚੈਕ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਅਤੇ ਉਪਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਭੇਂਟ ਕੀਤਾ। ਦੂਜੇ ਸਥਾਨ ਤੇ ਰਹਿਣ ਵਾਲੀ ਕਨੇਡਾ ਦੀ ਟੀਮ ਨੂੰ ਚਾਂਦੀ ਦੀ ਟਰਾਫੀ ਅਤੇ ਇੱਕ ਕਰੋੜ ਦੇ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਤੀਸਰੇ ਸਥਾਨ ਤੇ ਰਹਿਣ ਵਾਲੀ ਪਕਿਸਤਾਨ ਦੀ ਟੀਮ ਨੂੰ 51 ਲੱਖ ਦਾ ਇਨਾਮ ਦਿੱਤਾ ਗਿਆ। ਭਾਰਤੀ ਖਿਡਾਰੀਆਂ ਵਿੱਚੋ  ਹੀ ਦੋ ਖਿਡਾਰੀਆਂ  ਨੇ ਉਤਮ ਰੇਡਰ ਅਤੇ ਉੱਤਮ ਸਟਾਪਰ ਦਾ ਖਿਤਾਬ ਪ੍ਰਾਪਤ ਕਰਦੇ ਹੋਏ ਇੱਕ-ਇੱਕ ਟਰੈਕਟਰ ਦਾ ਇਨਾਮ ਪ੍ਰਾਪਤ ਕੀਤਾ ਕੁੜੀਆਂ ਦੇ ਫਾਇਨਲ ਮੁਕਾਬਲੇ ਵਿੱਚ ਭਾਰਤ ਦੀ ਟੀਮ ਨੇ ਯੂ.ਕੇ. ਦੀ ਟੀਮ ਨੂੰ 44-17 ਨਾਲ ਹਰਾ ਕੇ ਟਰਾਫੀ ਅਤੇ 25 ਲੱਖ ਦਾ ਇਨਾਮ ਪ੍ਰਾਪਤ ਕੀਤਾ।ਦੂਜੇ ਸਥਾਨ ਤੇ ਰਹਿਣ ਵਾਲੀ ਯੂ.ਕੇ. ਦੀ ਟੀਮ   ਨੂੰ 15 ਲੱਖ ਅਤੇ ਤੀਜੇ ਸਥਾਨ ਤੇ ਰਹਿਣ ਵਾਲੀ ਯੂ.ਐਸ.ਏ. ਦੀ ਟੀਮ ਨੂੰ 10 ਲੱਖ ਇਨਾਮ ਦਿੱਤਾ ਗਿਆ।ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਜੇਤੂ ਟੀਮਾਂ ਨੂੰ ਵਧਾਈ ਦਿੰਦੇ ਹੋਏ ਉੱਪ ਮੁੱਖ ਮੰਤਰੀ ਸ. ਸੋਖਬੀਰ ਸਿੰਘ ਬਾਦਲ ਦੇ ਖੇਡ ਮੰਤਰੀ ਵਜੋ ਸ਼ਿਫਾਰਿਸ਼ ਕਰਨ ਤੇ ਭਾਰਤ ਦੀ ਕੁੜੀਆਂ ਦੀ ਟੀਮ ਨੂੰ ਪੰਜਾਬ ਸਰਕਾਰ ਵਲੋਂ ਨੌਕਰੀ ਦੇਣ ਦਾ ਐਲਾਨ ਕੀਤਾ। ਇਸਦੇ ਨਾਲ ਨਾਲ ਉਹਨਾਂ ਨੇ ਭਾਰਤ ਦੀ ਮੁੰਡਿਆਂ ਦੀ ਟੀਮ ਦੇ ਉਹਨਾਂ ਖਿਡਾਰੀਆਂ ਨੂੰ ਵੀ ਨੌਕਰੀ ਦੇਣ ਦਾ ਅੇਲਾਨ ਕੀਤਾ ਜੋ ਪਹਿਲਾਂ ਨੌਕਰੀਸ਼ੁਦਾ ਨਹੀਂ ਸਨ।ਉਹਨਾਂ ਨੇ ਭਾਰਤ ਦੀ  ਟੀਮ ਦੇ ਕੋਚਾਂ ਨੂੰ ਵੀ ਪਰਮੋਸ਼ਨ ਦੇਣ ਦੀ ਘੋਸ਼ਨਾ ਕੀਤੀ।

No comments: