- ਫੋਟੋ -(ਦਸੂਹਾ-ਨਿੱਕੂ-)
ਦਸੂਹਾ(ਸੁਰਜੀਤ ਸਿੰਘ ਨਿੱਕੂ) 25, ਨਵੰਬਰ -ਅੱਜ ਥਾਣਾ ਮੁੱਖੀ ਦਸੂਹਾ ਇੰਨਪੈਕਟਰ ਉਕਾਂਰ ਸਿੰਘ ਬਰਾੜ ਨੇ ਪ੍ਰੈਸ ਕਾਂਨਫਰੈਸ ਕਰਕੇ ਸ: ਬਲਕਾਰ ਸਿੰਘ ਸਿੱਧੂ, ਐਸ ਐਸ ਪੀ ਸਾਹਿਬ ਹੁਸ਼ਿਆਰਪੁਰ ਜੀ ਅਤੇ ਸ: ਮਹਿੰਦਰ ਸਿੰਘ, ਡੀ ਐਸ ਪੀ ਦਸੂਹਾ ਵੱਲੋ ਜਾਰੀ ਹੋਏ ਹੁਕਮਾਂ ਨੂੰ ਲਾਗੂ ਕਰਾਉਣ ਲਈ ਪਬਲਿਕ ਤੋਂ ਸਹਿਯੋਗ ਦੀ ਮੰਗ ਕੀਤੀ ਕਿ ਇਲਾਕਾ ਵਿਖੇ ਵੱਧ ਰਹੀਆਂ ਵਾਰਦਾਤਾਂ ਨੂੰ ਕਾਬੂ ਕੀਤਾ ਜਾ ਸਕੇ । ਥਾਣਾ ਮੁੱਖੀ ਨੇ ਹੁਕਮ ਦਿੱਤਾ ਕਿ ਹਰੇਕ ਵਹੀਕਲ ਸਕੂਟਰ, ਮੋਟਰ ਸਾਇਕਲ, ਬੱਸ, ਹਰੇਕ ਗੱਡੀ ਦੇ ਅੱਗੇ ਪਿੱਛੇ ਨੰਬਰ ਪੈਟਰਨ ਅਨੁਸਾਰ ਲਿਖਿਆਂ ਹੋਇਆ ਹੋਵੇ ਅਤੇ ਹੈਲਮਟ, ਸੇਫਟੀ ਬੈਲਟ ਲਗਾਉਣ ਅਤੇ ਪ੍ਰੈਸ਼ਰ ਹਾਰਨ ਨਾ ਵਜਾਉਣ ਤੇ ਨਾ ਹੀ ਲਗਾਉਣ ।
ਜੇਕਰ ਕੋਈ ਰਾਹਗੀਰ (ਔਰਤ) ਲਿਫਟ ਮੰਗਦਾ ਹੈ ਉਸਨੂੰ ਲਿਫਟ ਨਾ ਦਿੱਤੀ ਜਾਵੇ । ਬਿੰਨਾ ਜਾਣਕਾਰੀ ਤੋਂ ਘਰ ਦਾ ਦਰਵਾਜਾ ਨਾ ਖੋਲਿਆ ਜਾਵੇ ਅਤੇ ਇਲਾਕਾ ਵਿੱਚ ਜੋ ਮੰਗਤੇ ਭਿਖਾਰੀ ਜੋ ਸਾਧੂਆਂ ਦੇ ਭੇਸ ਵਿੱਚ ਆਉਦਾ ਹਨ ਜਾਂ ਸੋਨੇ ਦੇ ਗਹਿਣੇ ਧੋਣ ਦੇ ਬਹਾਨੇ ਆਉਦੇ ਹਨ ਤਾਂ ਤਰੁੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਅਤੇ ਪੈਟਰੋਲ ਪੰਪ, ਬੈਂਕ ਅਤੇ ਸਾਰੇ ਸਰਕਾਰੀ ਅਦਾਰੇ ਆਪਣੇ- ਆਪਣੇ ਸੀ.ਸੀ.ਟੀ.ਵੀ. ਕੈਮਰੇ ਲਗਾਉਣ । ਹੋਟਲ ਰੈਸਟੋਰੈਂਟ ਆਦਿ ਵਿੱਚ ਮਿਊਜਿਕ ਧੀਮੀ ਗਤੀ ਵਿੱਚ ਚਲਾਉਣਗੇ ਅਤੇ ਸਮਾਗਮ ਰੈਲੀਆਂ, ਮੇਲੇ, ਜਲਸੇ ਕਰਨ ਸਬੰਧੀ ਮੰਨਜੂਰੀ ਹਾਸਲ ਕਰਨ ਅਤੇ ਅਜਿਹੀਆਂ ਥਾਵਾਂ ਤੇ ਅਸ਼ਲੀਲ ਗਾਣੇ ਨਾ ਚਲਾਏ ਜਾਣ । ਸਾਈਬਰ ਕੈਫੇ ਆਪਣੇ- ਆਪਣੇ ਦਫਤਰਾਂ ਵਿੱਚ ਸਾਈਬਰ ਇਸਤੇਮਾਲ ਕਰਨ ਵਾਲੇ ਗਾਹਕਾਂ ਦਾ ਪੂਰਾ ਪਤਾ ਰਿਕਾਰਡ ਰੱਖਣ । ਪਿੰਡਾਂ ਵਿੱਚ ਠੀਕਰੀ ਪਹਿਰੇ, ਸ਼ਹਿਰ ਵਿੱਚ ਮੁਹੱਲਿਆਂ ਵਾਲੇ ਤੇ ਦੁਕਾਨਦਾਰ ਚੌਕੀਦਾਰ ਰੱਖਣ । ਮਕਾਨ ਮਾਲਕ/ਦੁਕਾਂਨਦਾਰ/ਜਿਮੀਦਾਰ ਆਪਣੇ ਬਾਹਰੋ ਆਏ ਪ੍ਰਵਾਸੀ ਜਾਂ ਗੈਰ ਰਹਾਇਸ਼ੀ ਆਦਮੀਆਂ ਦੀ ਜਾਣਕਾਰੀ ਲੋੜੀਦੀ ਪੜਤਾਲ ਲਈ ਪੁਲਿਸ ਨੂੰ ਤਰੂੰਤ ਦੇਣ । ਜਿਹਨਾਂ ਪਾਸ ਅਸਲਾ ਲਾਇਸੈਸ ਹੈ ਉਹਨਾਂ ਅਸਲਾ ਲਾਇਸੈਸਦਾਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਆਪਣਾ ਅਸਲਾ ਥਾਣਾ ਵਿੱਚ ਜਮਾਂ ਕਰਾਉਣ । ਅਜਿਹਾ ਨਾ ਕਰਨ ਤੇ ਕਾਨੂੰਨ ਅਨੁਸਾਰ ਕਾਰਵਾਈ ਤਰੁੰਤ ਕੀਤੀ ਜਾਵੇਗੀ ।
No comments:
Post a Comment