ਪੰਜਾਬ ਅੰਦਰ ਅਕਾਲੀ-ਭਾਜਪਾ ਸਰਕਾਰ ਵੁਰਧ ਲੋਕਾ ਦੇ ਮਨ ਵਿਚ ਗੁਸੇ ਦੀ ਜਵਾਲਾ---ਐਡਵੋਕੇਟ ਦਵਿੰਦਰ ਕੌਰ ਰੰਧਾਵਾ ਫੋਟੋ -ਦਸੂਹਾ-ਨਿੱਕੂ-- ਪੰਜਾਬ ਸਹਿਰੀ ਵਿਕਾਸ ਸੈਲ ਮੈਬਰ ਐਡਵੋਕੇਟ ਦਵਿੰਦਰ ਕੌਰ ਰੰਧਾਵਾ ਦੀ ਫਾਈਲ ਫੋਟੋ-
ਦਸੂਹਾ,(ਸੁਰਜੀਤ ਸਿੰਘ ਨਿੱਕੂ) 17,ਨਵੰਬਰ-- ਭਾਜਪਾ-ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਅਜਿਹਾ ਭਰਮ ਪੈਦਾ ਹੋਇਆ ਕਿ ਅਸੀ ਪੰਜਾਬ ਵਿਚ ਬਹੁਤ ਵਿਕਾਸ ਕਰਵਾ ਦਿੱਤਾ ਹੈ। ਵਾਜਪਈ ਸਾਹਿਬ ਦੀ ਸਰਕਾਰ ਵੇਲੇ ਵੀ ਅਜਿਹਾ ਹੀ ਭਰਮ ਪੈਦਾ ਹੋਇਆ ਸੀ ਕਿ ਭਾਰਤ ਵਿਚ ਬੁਹਤ ਵਿਕਾਸ ਕਰ ਦਿੱਤਾ ਹੈ ਤੇ ਸਮੇ ਤੋ ਪਹਿਲਾ ਚੌਣਾ ਕਰਵਾਉਣ ਲਈ ਉਤਾਵਲੇ ਹੋ ਕੇ ਇੰਡੀਆ ਸਾਈਨਿੰਗ ਦਾ ਨਾਅਰਾ ਲੈ ਕੇ ਚੌਣ ਮੈਦਾਨ ਵਿਚ ਉਤਰੀ ਭਾਜਪਾ ਚਾਰੋ ਖਾਨੇ ਚਿੱਤ ਹੋ ਗਈ ਸੀ । ਇਸੇ ਤਰਾ ਅਕਾਲੀ-ਭਾਜਪਾ ਸਰਕਾਰ ਨੂੰ ਵੀ ਵਿਕਾਸ ਦਾ ਭੁਲੇਖਾ ਪੈ ਗਿਆ ਹੈ ਕਿਉਕਿ ਇਸ ਤੋ ਇਲਾਵਾ ਸਰਕਾਰ ਕੋਲ ਕੋਈ ਏਜੰਡਾ ਨਹੀ ਹੈ ਜਿਸ ਤੇ ਚੌਣਾ ਲੜੀਆਂ ਜਾਣ ਇਨਾ ਗੱਲਾ ਦਾ ਪ੍ਰਗਟਾਵਾ ਪੰਜਾਬ ਸਹਿਰੀ ਵਿਕਾਸ ਸੈਲ ਮੈਬਰ ਐਡਵੋਕੇਟ ਦਵਿੰਦਰ ਕੌਰ ਰੰਧਾਵਾ ਪਤਨੀ ਸਰਵਰਗਵਾਸੀ ਹਰਦੀਸ ਸਿੰਘ ਰੰਧਾਵਾ ਆਈ.ਜੀ.ਪੰਜਾਬ ਪੁਲਿਸ ਨੇ ਕੀਤਾ । ਉਨਾ ਕਿਹਾ ਕਿ ਪੰਜਾਬ ਅੰਦਰ ਅਕਾਲੀ-ਭਾਜਪਾ ਸਰਕਾਰ ਵੁਰਧ ਲੋਕਾ ਦੇ ਮਨ ਵਿਚ ਗੁਸੇ ਦੀ ਜਵਾਲਾ ਬਲ ਰਹੀ ਹੈ ਜੋ ਚੌਣਾ ਵੇਲੇ ਭਾਂਬੜ ਦਾ ਰੂਪ ਧਾਰਨ ਕਰੇਗੀ। ਕਾਂਗਰਸ ਸਰਕਾਰ ਸੱਤਾ ਵਿਚ ਆਉਣ ਤੇ ਬੁਹਤ ਸਾਰੇ ਕੰਮ ਕੀਤੇ ਜਾਣਗੇ ਲਿਆ। ਇਸ ਮੌਕੇ ਸਾਬਕਾ ਚੇਅਰਮੈਨ ਜਗਦੀਸ਼ ਸਿੰਘ ਰੰਧਾਵਾ, ,ਵਿੰਪਨ ਗੰਭੀਰ,ਜਗਜੀਤ ਸਿੰਘ ਬੱਲਗਣ, ਮਨਮੋਹਨ ਲਾਲ ਅਰੋੜਾ ਸਾਬਕਾ ਪ੍ਰਧਾਨ ਨਗਰ ਕੌਸਲ,ਧਰਮਪਾਲ ਸਲਗੋਤਰਾ,ਭੰਪਿਦਰ ਸਿੰਘ ਰੰਧਾਵਾ, ਨਵਰੀਤ ਸਿੰਘ ਰੰਧਾਵਾ ,ਸੁਰਜੀਤ ਸਿੰਘ ਸੋਨੂੰ ਯੂਥ ਆਗੂ,ਸਰਵਨ ਸਿੰਘ ਸਾਹੀ,ਰਤਨ ਸਿੰਘ ਸਰਪੰਚ ਸਫਦਰਪੁਰ, ਮਾਸਟਰ ਰਮੇਸ਼,ਕੋਸ਼ਲਰ ਸੁਦੇਸ਼ ਭੱਟੀ,ਗੁਰਮੀਤ ਸਿੰਘ ਗਿਲਜੀਆ,ਸਮਸੇਰ ਸਿੰਘ ਟਰਾਸਪੋਟਰ,ਜੱਸਾ ਸਿੰਘ ਨੰਬੜਦਾਰ,ਗੁਰਦਿਆਲ ਸਿੰਘ ਹਲੇੜ,ਅਜੇਬ ਸਿੰਘ ਜਲੋਟਾ, ਕਸਮੀਰ ਸਿੰਘ ਬੰਗਾਲੀਪੁਰ ਤੇ ਨਿਰਮਲਾ ਦੇਵੀ ਆਦਿ ਤੋ ਇਾਲਾਵਾ ਹੋਰ ਵੀ ਵਰਕਰ ਹਾਜਰ ਸਨ।
No comments:
Post a Comment