jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday, 20 November 2011

ਲੋਕ ਅਕਾਲੀ ਭਾਜਪਾ ਸਰਕਾਰ ਨੂੰ ਚਲਦਾ ਕਰਕੇ ਕਾਂਗਰਸ ਨੂੰ ਸੱਤਾ ਦੇਣਗੇ --ਗੁੱਲਚੈਨ ਸਿੰਘ ਚਾੜਕ

ਲੋਕ ਅਕਾਲੀ ਭਾਜਪਾ ਸਰਕਾਰ ਨੂੰ ਚਲਦਾ ਕਰਕੇ ਕਾਂਗਰਸ ਨੂੰ ਸੱਤਾ ਦੇਣਗੇ --ਗੁੱਲਚੈਨ ਸਿੰਘ ਚਾੜਕ 


ਫੋਟੋ -ਦਸੂਹਾ-ਨਿੱਕੂ- ਫੋਟੋ -- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਇਚਾਰਜ ਗੁੱਲਚੈਨ ਸਿੰਘ ਚਾੜਕ ਅਤੇ ਹੋਰ


ਦਸੂਹਾ,( ਸੁਰਜੀਤ ਸਿੰਘ ਨਿੱਕੂ) 20,ਨਵੰਬਰ- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋ ਸ਼ੁਰੂ ਕੀਤੀ ਗਈ ਪੰਜਾਬ ਬਚਾÀ ਯਾਤਰਾ ਅਧੀਨ ਕੀਤੀਆ ਜਾ ਰਹੀਆ ਰੈਲੀਆ ਦੀ ਸਫਲਤਾ ਨੇ ਸਿੱਧ ਕਰ ਦਿੱਤਾ ਹੈ ਕਿ ਲੋਕ ਅਕਾਲੀ ਭਾਜਪਾ ਸਰਕਾਰ ਤੋ ਛੇਤੀ ਤੋ ਛੇਤੀ ਛੁਟਕਾਰਾ ਚਾਹੁੰਦੇ ਹਨ। ਇਨਾ ਸਬਦਾ ਦਾ ਪ੍ਰਗਟਾਵਾ  ਕਾਂਗਰਸ ਵਰਕਿੰਗ ਕਮੇਟੀ ਦੇ ਮੈਬਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਇਚਾਰਜ ਗੁੱਲਚੈਨ ਸਿੰਘ ਚਾੜਕ ਨੇ ਅੱਜ ਜੰਮੂ ਤੋ ਲੁਧਿਆਣਾ ਜਾਦੇ ਹੋਏ ਦਸੂਹਾ ਵਿਖੇ ਹੋਟਲ ਪ੍ਰਜੀਡੈਟ ਵਿਖੇ ਚੋਣੀਦਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ ਉਨਾ ਕਿਹਾ ਕਿ ਲੋਕ ਭਾਰੀ ਗਿਣਤੀ ਵਿਚ ਕਾਂਗਰਸ ਦੇ ਨਾਲ ਜੁੜ ਰਹੇ ਹਨ । ਜਿਸ ਕਾਰਣ ਦਿਨ ਪ੍ਰਤੀ ਦਿਨ ਮਜਬੂਤ ਹੋ ਰਹੀ ਹੈ ਇੱਕ ਸਵਾਲ ਦੇ ਜਵਾਬ ਵਿਚ ਚਾੜਕ ਨੇ  ਕਿਹਾ ਕਿ ਪੰਜਾਬ ਵਿਚ ਹੋ ਰਹੀਆ ਰੈਲੀਆ ਦਾ ਟਿਕਟਾ ਨਾਲ ਕੋਈ ਸਬੰਧ ਨਹੀ ਹੈ। ਇਸ ਦਾ ਮਕਸਦ ਤਾ ਲੋਕਾਂ ਨੂੰ ਕਾਂਗਰਸ ਦੀਆ ਨੀਤੀਆ ਨਾਲ ਜਾਣੂ ਕਰਵਾਣਾ ਹੈ।ਉਨਾ ਕਿਹਾ ਕਿ ਇਹ ਰੈਲੀਆ 7 8 ਦਸੰਬਰ ਤੱਕ ਚੱਲਣ ਗਿਆ। ਰੈਲੀਆ ਦੀ ਸਫਲਤਾ ਨੂੰ ਵੇਖਦੀਆ ਲੱਗ ਰਹਾ ਹੈ ਕਿ ਲੋਕਾਂ ਨੇ ਆਪਣਾ ਫਤਵਾ ਦੇ ਦਿੱਤਾ ਹੈ ਅਤੇ ਲੋਕ ਅਕਾਲੀ ਭਾਜਪਾ ਸਰਕਾਰ ਨੂੰ ਚਲਦਾ ਕਰਕੇ ਕਾਂਗਰਸ ਨੂੰ ਸੱਤਾ ਦੇਣਗੇ ਉਨਾ ਕਿਹਾ ਕਿ ਕਾਂਗਰਸੀ ਵਰਕਰ ਸਾਰੀਆ ਸੀਟਾਂ ਜਿੱਤਾਕੇ ਸੋਨੀਆ ਗਾਧੀ ਦੀ ਝੋਲੀ ਵਿਚ ਪਾਉਣਗੇ। ਮਹਿਗਾਈ ਸਬੰਧੀ ਗੱਲਬਾਤ ਕਰਦਿਆ ਉਨਾ ਕਿਹਾ ਕਿ ਕਾਂਗਰਸ ਪਾਰਟੀ ਮਹਿਗਾਈ ਖਿਲਾਫ ਹੈ ਪਰ ਜੇਕਰ ਪੰਜਾਬ ਸਰਕਾਰ ਚਾਹੇ ਤਾ ਰਾਜ ਦੇ ਲੋਕਾ ਨੂੰ ਮਹਿਗਾਈ ਤੋ ਰਾਹਤ ਦੇ ਸਕਦੀ ਹੈ ਕਿਉਕਿ ਪੰਜਾਬ ਸਰਕਾਰ ਵਲੋ ਵੈਟ ਅਤੇ ਹੋਰ ਟੈਕਸ ਹੋਰਨਾਂ ਰਾਜਾਂ ਨਾਲੋ ਕਿੱਤੇ ਜਿਆਦਾ ਹਨ ਜੇਕਰ ਸਰਕਾਰ ਇਨਾ ਨੂੰ ਘਟਾ ਦੇਵੇ ਤਾ ਲੋਕਾਂ ਨੂੰ ਮਹਿਗਾਈ ਤੋ ਬਹੁਤ ਵੱਡੀ ਰਾਹਤ ਮਿਲ ਸਕਦੀ ਹੈ। ਪੰਜਾਬ ਕਾਂਗਰਸ ਵਿਚ ਚੱਲ ਰਹੀ ਆਪਸੀ ਖਿੱਚ ਧੂ ਸਬੰਧੀ ਚਾੜਕ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਸਾਰੇ ਨੇਤਾ ਇਕ ਜੁਟ ਹਨ ਜਿਸ ਦਾ ਸਬੂਤ ਹੈ ਕਿ ਹਰ ਥਾਂ ਤੇ ਹੋ ਰਹੀਆ ਰੈਲੀਆ ਕਾਮਯਾਬ ਹੋ ਰਹੀਆ ਹਨ। ਉਨਾ ਦੱਸਿਆ ਕਿ ਉਨਾ ਵਲੋ ਸਾਰੇ ਕਾਂਗਰਸੀ ਨੇਤਾਵਾ ਨੂੰ ਅਨੁਸ਼ਾਸਨ ਵਿਚ ਰਹਿ ਕੇ ਪਾਰਟੀ ਲਈ ਕੰਮ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਮੌਕੇ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਦਵਿੰਦਰ ਸਿੰਘ ਦਰਸ਼ੀ, ਮੈਬਰ ਰੂਰਲ ਡਿਵੈਲਮੈਟ ਸੈਲ ਪੰਜਾਬ ਠਾਕੁਰ ਪਰਮਵੀਰ ਪੰਮਾ, ਕਾਂਗਰਸੀ ਨੇਤਾ ਰਾਜਨਪ੍ਰੀਤ ਸਿੰਘ ਸਾਹਕੋਟ,ਪੰਜਾਬ ਕਾਂਗਰਸ ਸਹਿਰੀ ਵਿਕਾਸ ਸੈਲ ਮੈਬਰ ਅਤੇ ਮਹਿਲਾ ਕਾਂਗਰਸੀ ਨੇਤਾ ਐਡਵੋਕੇਟ ਦਵਿੰਦਰ ਕੌਰ ਰੰਧਾਵਾ, ਸਾਬਕਾ ਚੇਅਰਮੈਨ ਜਗਦੀਸ਼ ਸਿੰਘ ਰੰਧਾਵਾ, ਮੈਬਰ ਰੂਰਲ ਡਿਵੈਲਮੈਟ ਸੈਲ ਅਤੇ  ਪੰਜਾਬ ਕੋਸ਼ਲਰ ਸੁਦੇਸ਼ ਭੱਟੀ,ਬਿੱਟਾ ਕਾਟਲ,ਮਹਿੰਦਰ ਸਿੰਘ ਸੈਣੀ ਸੀਨੀਅਰ ਪ੍ਰੈਜੀਡੈਟ ਸੈਣੀ ਸਭਾ ਪੰਜਾਬ,ਜਿਲਾ ਪ੍ਰਸ਼ਿਦ ਮੈਬਰ ਮੋਹਨ ਸਿੰਘ,ਯੂਥ ਆਗੂ ਸੁਖਬੀਰ ਸਿੰਘ ਮਿੰਟਾ ਬਸੋਹਾ ਆਦਿ ਤੋ ਇਲਾਵਾ ਹੋਰ ਵੀ ਵਰਕਰ ਹਾਜਰ ਸਨ।

No comments: