ਸੰਗਰੂਰ 26 ਨਵੰਬਰ --ਨਸ਼ਾਮੁਕਤੀ ਦੇ ਅਗਲੇ ਪੜਾਅ ਨੂੰ ਸਰ ਕਰਦਆਿਂ ਉਘੇ ਸਮਾਜ ਸੇਵਕ ਅਤੇ "ਵਿਗਆਿਨਕ ਜਾਗਰੂਕਤਾ ਅਤੇ ਲੋਕਭਲਾਈ ਫੋਰਮ" ਦੇ ਪ੍ਰਧਾਨ ਸ.ਅਮਰਜੀਤ ਸਿੰਘ ਮਾਨ ਵਲੋ ਇਸ ਸੰਸਥਾ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸੰਗਰੂਰ ਵਖੇ ਇੱਕ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿੱਚ ਬੋਲਦਆਿ ਵੱਖ ਵੱਖ ਬੁਲਾਰਆਿਂ ਨੇ ਵਿਦਆਿਰਥੀਆਂ ਨੂੰ ਨਸ਼ੇ ਦੇ ਭੈੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਇਆ । ਡਾ. ਅਮਰਜੀਤ ਸਿੰਘ ਮਾਨ ਨੇ ਚੋਣਾ ਸਮੇ ਨਸ਼ੇ ਵੰਡਣ ਵਾਲਆਿਂ ਦਾ ਵਿਰੋਧ ਕਰਦਆਿਂ ਨੌਜਵਾਨ ਵਿਦਆਿਰਥੀਆਂ ਨੂੰ ਚੋਣਾਂ ਦੌਰਾਨ ਨਸ਼ੇ ਵੰਡਣ ਵਾਲੇ ਲੋਕਾਂ ਦਾ ਬਾਈਕਾਟ ਕਰਨ ਲਈ ਕਿਹਾ। ਉਹਨਾਂ ਨੇ ਕਿਹਾ ਕਿ ਬੜੀ ਮੰਦਭਾਗੀ ਗੱਲ ਹੈ ਕਿ ਪੰਜਾਬ ਦੀ ਨੌਜਵਾਨ ਪੀੜੀ ਵਿੱਚ ਦਿਨੋ ਦਿਨ ਨਸ਼ਿਆਂ ਪ੍ਰਤੀ ਰੁਝਾਨ ਵੱਧ ਰਿਹਾ ਹੈ ਪਰ ਪ੍ਰਸ਼ਾਸਨ ਅਤੇ ਸਬੰਧਤ ਸਰਕਾਰਾਂ ਵਲੋ ਨਸ਼ਾ ਵਿਰੋਧੀ ਕਾਰਵਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਦਾਂ ਸਗੋਂ ਚੋਣਾਂ ਜਿੱਤਣ ਅਤੇ ਸੱਤਾ ਵਿੱਚ ਆਣ ਲਈ ਚੋਣਾਂ ਦੌਰਾਨ ਨਸ਼ਾ ਵੰਡਣ ਦੀ ਦੌੜ ਵੱਧ ਗਈ ਹੈ, ਨੌਜਵਾਨਾਂ ਨੂੰ ਜਹਿਰਾਂ ਵੱਲ ਧਕੇਲਿਆ ਜਾ ਰਿਹਾ ਹੈ।ਪੰਜਾਬ ਦੇ ਵਿਕਾਸ ਦੀ ਹਾਮੀ ਇਹ ਨੌਜਵਾਨ ਪੀੜੀ ਇੱਕ ਦਿਨ ਨਸ਼ਿਆਂ ਵਿੱਚ ਡੁੱਬ ਕੇ ਰਹਿ ਜਾਵੇਗੀ। ਵੱਖ ਵੱਖ ਸਮਾਜ ਸੇਵੀ ਜਥੇਬੰਦੀਆਂ ਵਲੋ ਚਲਾਈਆਂ ਜਾ ਰਹੀਆਂ ਨਸ਼ਾ ਵਿਰੋਧੀ ਮੁਹਿੰਮਾਂ ਨੂੰ ਵੀ ਪ੍ਰਸ਼ਾਸਨ ਅਤੇ ਸਰਕਾਰੀ ਮੀਡੀਏ ਵਲੋਂ ਕੋਈ ਢੁਕਵਾਂ ਸਹਿਯੋਗ ਨਹੀ ਮਿਲਦਾ ਇਸ ਲਈ ਨੋਜਵਾਨੋ ਤੁਹਾਨੂੰ ਖੁਦ ਹੰਭਲਾ ਮਾਰ ਇਹਨਾਂ ਨਸ਼ਾਂ ਵੰਡਣ ਵਾਲੇ ਲੋਕਾਂ ਦਾ ਡਟ ਕੇ ਬਾਈਕਾਟ ਕਰਨਾ ਚਹੀਦਾ ਹੈ ਅਤੇ ਸਾਫ ਸੁਥਰੇ ਨਸ਼ਾਮੁਕਤ ਸਮਾਜ ਦੀ ਸਿਰਜਣਾਂ ਕਰਨੀ ਚਹੀਦੀ ਹੈ। ਸੈਮੀਨਾਰ ਵਿੱਚ 200 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ।
No comments:
Post a Comment