jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday, 25 November 2011

ਮੁਫਤ ਦਵਾਈਆ ਦੇਣ ਨਾਲ ਮਾਨਸਿਕ ਅਤੇ ਆਤਮਿਕ ਤੋਰ ਤੇ ਸਤੁੰਸ਼ਟੀ ਮਿਲਦੀ ਹੈ



  • ਫੋਟੋ (-ਦਸੂਹਾ-ਨਿੱਕੂ-)

- ਹਕੀਮ ਬਾਬਾ ਅਵਤਾਰ ਸਿੰਘ ਮੁਫਤ ਦਵਾਈਆ ਦੇਣ ਦੀ ਤਸਵੀਰ


ਦਸੂਹਾ, (ਸੁਰਜੀਤ ਸਿੰਘ ਨਿੱਕੂ) 25, ਨਵੰਬਰ --ਅੱਜ ਦੇ ਸਮੇ ਵਿਚ ਜੇ ਕੋਈ ਘਰ ਵਿਚੋ ਬੀਮਾਰ ਹੋ ਜਾਵੇ ਤਾ ਉਸ ਤੇ ਐਨਾ ਕੁ ਪੈਸਾ ਲੱਗ ਜਾਦਾ ਹੈ ਕਿ ਗਰੀਬ ਆਦਮੀ ਦੇ ਵੱਸ ਤੋ ਬਾਹਰ ਹੇ ਜਾਦਾ ਹੈ ਪਰ ਇਕ ਪਾਸੇ ਤਾ ਡਾਕਟਰ ਪੈਸੋ ਤੋ ਬਿਨਾ ਇਲਾਜ ਨਹੀ ਕਰਦੇ ਦੂਜੇ ਪਾਸੇ ਸਹਿਰ ਦਸੂਹਾ ਬਲੱਗਣ ਰੋਡ ਤੇ ਚੰਡੀ ਦਾਸ ਵਾਲੇ ਹਕੀਮ ਬਾਬਾ ਅਵਤਾਰ ਸਿੰਘ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆ ਦਸਿਆ ਕਿ
ਲੋੜਵੰਦਾ,ਬੇਸਹਾਰਾ ਅਤੇ ਦੁੱਖੀ ਲੋਕਾਂ ਨੂੰ ਮੁਫਤ ਦਵਾਈਆ ਦੇਣ ਨਾਲ ਮਾਨਸਿਕ ਅਤੇ ਆਤਮਿਕ ਤੋਰ ਤੇ ਸਤੁੰਸ਼ਟੀ ਮਿਲਦੀ ਹੈ। ਉਨਾ ਦੱਿਸਆ ਕਿ ਦਵਾਈਆ ਦਾ ਕਿਸੇ ਵੀ ਮਰੀਜ ਕੋਲੋ ਕੋਈ ਵੀ ਪੈਸਾ ਨਹੀ ਵਸੂਲਦੇ ਸਗੋ ਵੱਖ ਵੱਖ ਬਿਮਾਰੀਆਂ ਦੀ ਦੇਸੀ ਦਵਾਈ ਨਾਲ ਸੇਵਾ ਕਰਦੇ ਹਨ। ਉਨਾ ਹੋਰ ਕਿਹਾ ਕਿ ਪੰਜਾਬ ਵਿਚ ਸਿਰਫ ਦਸੂਹਾ ਵਿਚ ਮੈ ਹੀ ਦਵਾਈ ਦਿੰਦਾ ਹਾ ਤੇ ਪੰਜਾਬ ਵਿਚ ਸਾਡੀ ਕੋਈ ਵੀ ਬਰਾਚ ਨਹੀ ਹੈ ਜਦਕਿ ਕੁਝ ਗਲਤ ਕਿਸਮ ਦੇ ਅਨਸਰ ਸੰਗਤਾ ਨੂੰ ਗੁੰਮਰਾਹ ਕਰਕੇ ਦਵਾਈ ਦੇ ਪੈਸੇ ਵਸੂਲ ਰਹੇ ਹਨ। ਉਨਾ ਸੰਗਤਾ ਨੂੰ ਸਪਸ਼ਟ ਕਰਦਿਆ ਅਪੀਲ ਕਰਦਿਆ ਕਿਹਾ ਕਿ ਉਹ ਮੇਰੇ ਨਾਂ ਤੇ ਕਿਸੇ ਨੂੰ ਕੋਈ ਵੀ ਪੈਸਾ ਨਾ ਦੇਣ। ਉਨਾ ਹੋਰ ਕਿਹਾ ਕਿ ਸਿਰ ਦਰਦ ਤੋ ਲੈ ਕੇ ਹਰ ਤਰਾ ਦੀ ਭਿਆਨਕ ਬਿਮਾਰੀ,ਗੁਰਦੇ ਦੀ ਪੱਥਰੀ,ਪਿੱਤੇ ਦੀ ਪੱਥਰੀ,ਅਲਸਰ ਅਤੇ ਹਰ ਤਰਾ ਦੀ ਬਿਮਾਰੀ ਦੀ ਦਵਾਈ ਮੁਫਤ ਦਿੱਤੀ ਜਾਦੀ ਹੈ।

1 comment: