jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday, 9 November 2012

ਮਿਲਾਵਟ ਰਹਿਤ ਦੁੱਧ ਸਪਲਾਈ ਕਰਵਾਉਣ ਲਈ ਦੁੱਧ ਦੀ ਅਚਨਚੇਤੀ ਪਰਖ ਕਰਵਾਈ ਜਾਵੇਗੀ

ਮਿਲਾਵਟ ਰਹਿਤ ਦੁੱਧ ਸਪਲਾਈ ਕਰਵਾਉਣ ਲਈ ਦੁੱਧ ਦੀ ਅਚਨਚੇਤੀ ਪਰਖ ਕਰਵਾਈ ਜਾਵੇਗੀ

ਪਟਿਆਲਾ(ਪੀ. ਐਮ. ਆਈ.) :- ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਅਨਿੰਨਦਿੱਤਾ ਮਿੱਤਰਾ ਨੇ ਕਿਹਾ ਹੈ ਕਿ ਆਮ ਲੋਕਾਂ ਦੀ ਸਿਹਤ ਦੇ ਮੱਦੇਨਜ਼ਰ ਪੰਜਾਬ ਸਰਕਾਰ ਲੋਕਾਂ ਨੂੰ ਮਿਲਾਵਟ ਰਹਿਤ ਦੁੱਧ ਦੀ ਸਪਲਾਈ ਯਕੀਨੀ ਕਰਵਾਉਣ ਲਈ ਦੁੱਧ ਦੀ ਅਚਨਚੇਤੀ ਪਰਖ ਲਗਾਤਾਰ ਕਰਵਾਈ ਜਾਵੇਗੀ। ਸ਼੍ਰੀਮਤੀ ਮਿੱਤਰਾ ਇੱਥੇ ਜਿਲ੍ਹਾ ਪਟਿਆਲਾ ਡੇਅਰੀ ਵਿਕਾਸ ਕੋਰ ਕਮੇਟੀ ਦੀ ਪਲੇਠੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਦੁੱਧ ਇਕ ਅਜਿਹਾ ਤਰਲ ਪਦਾਰਥ ਹੈ ਜਿਸ ਦੀ ਪੀਣ ਲਈ ਵਰਤੋਂ ਹਰੇਕ ਵਿਅਕਤੀ ਵੱਲੋਂ ਕੀਤੀ ਜਾ ਰਹੀ ਹੈ, ਇਸ ਲਈ ਇਸ ਨੂੰ ਬਿਨਾਂ ਮਿਲਾਵਟ ਆਮ ਲੋਕਾਂ ਤੱਕ ਪੁੱਜਦਾ ਕਰਨਾ ਯਕੀਨੀ ਬਣਾਇਆ ਜਾਵੇਗਾ।
ਇਸ ਮੌਕੇ ਸ਼੍ਰੀਮਤੀ ਮਿੱਤਰਾ ਨੇ ਕਿਹਾ ਕਿ ਦੁੱਧ ਦੀ ਕੁਆਲਟੀ ਨੂੰ ਨਿਯਮਤ ਕਰਨਾ ਸਮੇਂ ਦੀ ਲੋੜ ਹੈ, ਨਹੀਂ ਤਾ ਵਿਸ਼ਵ ਵਪਾਰ ਪੱਧਰ ਤੇ ਅਪਣਾਏ ਜਾ ਰਹੇ ਮਾਪਦੰਡਾਂ ਨੂੰ ਬਣਾਈ ਰੱਖਣਾ ਮੁਸ਼ਕਲ ਹੋਵੇਗਾ ਅਤੇ ਦੁੱਧ ਦੇ ਹਾਲਾਤ ਪੰਜਾਬ ਵਿੱਚ ਹੋਰ ਵੀ ਮਾੜੇ ਹੋ ਸਕਦੇ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਬਣਾਉਟੀ ਦੁੱਧ ਅਤੇ ਦੁੱਧ ਦੇ ਰੇਟਾਂ ਤੇ ਕੰਟਰੋਲ ਕਰਨ ਬਾਰੇ ਜਲਦੀ ਤੋਂ ਜਲਦੀ ਯੋਗ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਯੋਗ ਕਾਰਵਾਈ ਜਰੂਰ ਕੀਤੀ ਜਾਵੇਗੀ।
ਇਸ ਮੌਕੇ ਦੁੱਧ ਦੇ ਰੇਟਾਂ ਅਤੇ ਮਿਲਕ ਪਲਾਂਟਾਂ ਵੱਲੋਂ ਦੁੱਧ ਨਾ ਚੁੱਕਣ ਬਾਰੇ ਵਿਸ਼ੇਸ਼ ਗੱਲਬਾਤ ਹੋਈ। ਯਾਦ ਰਹੇ ਕਿ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ 'ਤੇ ਜਿਲ੍ਹੇ ਵਾਇਜ਼ ਗਠਨ ਕੀਤੀਆਂ ਜਾ ਰਹੀਆਂ ਡੇਅਰੀ ਵਿਕਾਸ ਕੋਰ ਕਮੇਟੀਆਂ ਦੇ ਤਹਿਤ ਹੀ ਜਿਲ੍ਹਾ ਪਟਿਆਲਾ ਡਈ ਵੀ ਡੇਅਰੀ ਵਿਕਾਸ ਕੋਰ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ। ਇਸ ਕੋਰ ਕਮੇਟੀ ਦੇ ਕਨਵੀਨਰ ਅਤੇ ਡਿਪਟੀ ਡਾਇਰੈਕਟਰ, ਡੇਅਰੀ, ਪਟਿਆਲਾ ਸ੍ਰੀ ਅਸ਼ੋਕ ਰੌਣੀ ਨੇ ਵਿਭਾਗੀ ਗਤੀਵਿਧੀਆਂ ਅਤੇ ਸਕੀਮਾਂ ਵਿੱਚ ਪ੍ਰਗਤੀ ਬਾਰੇ ਜਾਣਕਾਰੀ ਦਿੰਦਿਆਂ ਦਿੱਤੀ। 
ਇਸ ਮੌਕੇ ਦੋਧੀ ਯੂਨੀਅਨ ਦੇ ਨੁਮਾਇੰਦੇ ਸ. ਮੱਖਣ ਸਿੰਘ ਦੌਣ ਕਲਾਂ ਨੇ ਕਿਹਾ ਕਿ ਜੇਕਰ ਦੁੱਧ ਦੇ ਰੇਟਾਂ, ਮਿਲਕ ਪਲਾਂਟਾਂ ਵੱਲੋਂ ਦੁੱਧ ਨਾ ਚੁੱਕਣ ਅਤੇ ਬਣਾਉਟੀ ਦੁੱਧ ਤੇ ਕੰਟਰੋਲ ਨਾ ਕੀਤਾ ਗਿਆ ਤਾਂ ਬਹੁਤ ਜਲਦੀ ਹੀ ਕਿਸਾਨਾਂ ਦਾ ਦੁੱਧ ਸੜਕਾਂ ਤੇ ਰੁਲੇਗਾ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਬਾਹਰੋਂ ਆਉਣ ਵਾਲੇ ਦੁੱਧ ਦੀ ਮਿਲਕ ਪਲਾਂਟਾਂ ਵਿੱਚ ਆਮਦ 'ਤੇ ਰੋਕ ਲਗਾਈ ਜਾਣੀ ਚਾਹੀਦੀ ਹੈ। ਸਹਿਕਾਰੀ ਮਿਲਕ ਉਤਪਾਦਕ ਯੂਨਿਅਨ ਦੇ ਡਾਇਰੈਕਟਰ ਸ. ਸੁਖਜਿੰਦਰ ਸਿੰਘ ਮਵੀ ਨੇ ਕਿਹਾ ਕਿ ਮਿਲਾਵਟ ਵਾਲੇ ਦੁੱਧ ਤੇ ਕੰਟਰੋਲ ਕਰਨ ਲਈ ਸੈਂਪਲਿੰਗ ਵਿੱਚ ਪਾਰਦਰਸ਼ਤਾ ਲਿਆਉਣ ਲਈ ਕਿਸੇ ਇੱਕ ਅਗਾਂਹਵਧੂ ਡੇਅਰੀ ਕਿਸਾਨ ਤੋਂ ਇਲਾਵਾ ਜਿੰਮੇਵਾਰ ਵਿਭਾਗ ਦੀ ਸਮੁੱਚੀ ਸਾਂਝੀ ਟੀਮ ਬਣਾਕੇ ਸੈਂਪਲਿੰਗ ਕੀਤੀ ਜਾਣੀ ਚਾਹੀਦੀ ਹੈ। ਗਰੇਵਾਲ ਫਾਰਮ ਬਹਾਦਰਗੜ੍ਹ ਦੇ ਸੁਰਿੰਦਰ ਸਿੰਘ ਨੇ ਪਸ਼ੂ ਪਾਲਣ ਵਿਭਾਗ ਵੱਲੋਂ ਕੇਵਲ ਦੋ ਦੁਧਾਰੂ ਪਸ਼ੂਆਂ ਦੇ ਬੀਮੇ ਦੀ ਸਕੀਮ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇੱਕ ਡੇਅਰੀ ਫਾਰਮ ਤੇ ਖੜ੍ਹੇ ਸਾਰੇ ਦੁਧਾਰੂ ਪਸ਼ੂਆਂ ਦਾ ਬੀਮਾ ਕੀਤੇ ਜਾਣ ਦੀ ਸਕੀਮ ਹੋਣੀ ਚਾਹੀਦੀ ਹੈ।
ਇਸ ਮੀਟਿੰਗ ਵਿੱਚ ਸ੍ਰ: ਬਲਵਿੰਦਰ ਸਿੰਘ ਸੋਹਲ, ਮੁੱਖ ਖੇਤੀਬਾੜੀ ਅਫਸਰ, ਜੀ.ਐੱਮ., ਜਿਲ੍ਹਾ ਉਦਯੋਗ ਕੇਂਦਰ, ਪਟਿਆਲਾ, ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਡਾ. ਜੈ ਦੇਵ ਸਿੰਘ, ਲੀਡ ਬੈਂਕ ਅਫਸਰ ਸ੍ਰ. ਐਚ.ਐਸ. ਰੇਖੀ, ਮਿਲਕ ਪਲਾਂਟ, ਦੋਧੀ ਯੂਨਿਅਨ ਦੇ ਨੁਮਾਇੰਦੇ ਅਤੇ ਅਗਾਂਹ ਵਧੂ ਡੇਅਰੀ ਕਿਸਾਨਾਂ ਨੇ ਮੈਂਬਰਾਂ ਵੱਜੋਂ ਭਾਗ ਲਿਆ। ਅੰਤ ਵਿੱਚ ਡਾ. ਬਲਵਿੰਦਰ ਸਿੰਘ ਸੋਹਲ ਨੇ ਏ.ਡੀ.ਸੀ. (ਵਿਕਾਸ) ਅਤੇ ਮੀਟਿੰਗ ਵਿੱਚ ਪਹੁੰਚੇ ਡੇਅਰੀ ਵਿਕਾਸ ਕੋਰ ਕਮੇਟੀ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ।

ਓਬਾਮਾ ਨੇ ਮਨਮੋਹਨ ਸਿੰਘ ਨਾਲ ਕੀਤੀ ਫੋਨ ਤੇ ਗੱਲਬਾਤ

ਓਬਾਮਾ ਨੇ ਮਨਮੋਹਨ ਸਿੰਘ ਨਾਲ ਕੀਤੀ ਫੋਨ ਤੇ ਗੱਲਬਾਤ
ਵਾਸ਼ਿੰਗਟਨ  (ਪੀ. ਐਮ. ਆਈ.) :- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਬੀਤੇ ਦਿਨ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਵਿਸ਼ੇਸ਼ ਤੌਰ 'ਤੇ ਫੋਨ 'ਤੇ ਗੱਲਬਾਤ ਕੀਤੀ ਅਤੇ ਦੂਜੀ ਵਾਰ ਰਾਸ਼ਟਰਪਤੀ ਚੁਣੇ ਜਾਣ 'ਤੇ ਮਨਮੋਹਣ ਸਿੰਘ ਵੱਲੋਂ ਦਿੱਤੀ ਗਈ ਵਧਾਈ ਲਈ ਉਨ੍ਹਾਂ ਦਾ ਧੰਨਵਾਦ ਪ੍ਰਗਟ ਕੀਤਾ ਅਤੇ ਨਾਲ ਹੀ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਵਿਸ਼ਵ ਦੇ ਸਾਹਮਣੇ ਮੌਜੂਦ ਗੰਭੀਰ ਚੁਣੌਤੀਆਂ ਦਾ ਹੱਲ ਕਰਨਗੇ। ਇਸ ਦੇ ਨਾਲ ਹੀ ਓਬਾਮਾ ਨੇ ਵਿਸ਼ਵ ਦੇ ਦਰਜਨ ਭਰ ਹੋਰ ਨੇਤਾਵਾਂ ਨੂੰ ਵੀ ਫੋਨ ਕਰ ਕੇ ਇਸੇ ਤਰ੍ਹਾਂ ਗੱਲਬਾਤ ਕੀਤੀ। 
ਵ੍ਹਾਈਟ ਹਾਊਸ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ, ''ਓਬਾਮਾ ਨੂੰ ਦੂਜੀ ਵਾਰ ਰਾਸ਼ਟਰਪਤੀ ਚੁਣੇ ਜਾਣ 'ਤੇ ਦੁਨੀਆ ਭਰ ਦੇ ਨੇਤਾਵਾਂ ਤੋਂ ਵਧਾਈ ਸੰਦੇਸ਼ ਮਿਲੇ ਹਨ। ਓਬਾਮਾ ਨੇ ਇਨ੍ਹਾਂ ਸਾਰੇ ਸੁਨੇਹਿਆਂ ਦੀ ਸ਼ਲਾਘਾ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਵਿਸ਼ਵ ਦੇ ਸਾਹਮਣੇ ਪੇਸ਼ ਗੰਭੀਰ ਚੁਣੌਤੀਆਂ ਦੇ ਹੱਲ ਲਈ ਆਪਣੇ ਹਮਰੁਤਬਾ ਵਿਸ਼ਵ ਨੇਤਾਵਾਂ ਨਾਲ ਮਿਲ ਕੇ ਆਪਣੇ ਕੰਮ ਨੂੰ ਜਾਰੀ ਰੱਖਣਾ ਚਾਹੁੰਦੇ ਹਨ।''
ਬਿਆਨ ਵਿਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਨੇ ਡਾ. ਮਨਮੋਹਣ ਸਿੰਘ ਸਮੇਤ ਕੁਝ ਨੇਤਾਵਾਂ ਨੂੰ ਨਿੱਜੀ ਤੌਰ 'ਤੇ ਫੋਨ ਕਰ ਕੇ ਜਵਾਬ ਦਿੱਤਾ ਅਤੇ ਉਨ੍ਹਾਂ ਦਾ ਧੰਨਵਾਦ ਪ੍ਰਗਟ ਕੀਤਾ। ਰਾਸ਼ਟਰਪਤੀ ਨੇ ਇਨ੍ਹਾਂ ਨੇਤਾਵਾਂ ਨਾਲ ਮਿਲ ਕੇ ਅੱਗੇ ਵਧਣ ਲਈ ਉਨ੍ਹਾਂ ਨਾਲ ਗੂੜ੍ਹੇ ਸਹਿਯੋਗ ਰਾਹੀਂ ਕੰਮ ਕਰਨ ਦੀ ਆਪਣੀ ਇੱਛਾ ਦਾ ਪ੍ਰਗਟਾਵਾ ਕੀਤਾ। 
ਜਿਨ੍ਹਾਂ ਨੇਤਾਵਾਂ ਨੂੰ ਓਬਾਮਾ ਨੇ ਫੋਨ ਕਰ ਕੇ ਧੰਨਵਾਦ ਕੀਤਾ, ਉਨ੍ਹਾਂ ਵਿਚ ਡਾ. ਮਨਮੋਹਨ ਸਿੰਘ ਤੋਂ ਇਲਾਵਾ ਆਸਟਰੇਲੀਆ ਦੀ ਪ੍ਰਧਾਨ ਮੰਤਰੀ ਜੂਲੀਆ ਗਿਲਾਰਡ, ਬ੍ਰਾਜ਼ੀਲ ਦੇ ਰਾਸ਼ਟਰਪਤੀ ਦਿਲਮਾ ਰੌਸਫ, ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ, ਫਰਾਂਸ ਦੇ ਰਾਸ਼ਟਰਪਤੀ ਐੱਫ. ਹੋਲਾਂਦ, ਜਰਮਨੀ ਦੀ ਚਾਂਸਲਰ ਐਂਜਲਾ ਮਰਕੇਲ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਡੈਵਿਡ ਕੈਮਰੂਨ ਵੀ ਸ਼ਾਮਲ ਹਨ।
 

Thursday, 8 November 2012

ਸੁਖਬੀਰ ਤੇ ਮਜੀਠੀਆ ਨੇ ਲਿਆ ਪਾਕਿਸਤਾਨੀ ਗੋਲ ਗੱਪਿਆਂ ਦਾ ਮਜ਼ਾ

ਸੁਖਬੀਰ ਤੇ ਮਜੀਠੀਆ ਨੇ ਲਿਆ ਪਾਕਿਸਤਾਨੀ ਗੋਲ ਗੱਪਿਆਂ ਦਾ ਮਜ਼ਾ

ਸੁਖਬੀਰ ਤੇ ਮਜੀਠੀਆ ਨੇ ਲਿਆ ਪਾਕਿਸਤਾਨੀ ਗੋਲ ਗੱਪਿਆਂ ਦਾ ਮਜ਼ਾ
ਲਾਹੌਰ(PTI)—  ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜੋ ਕਿ ਆਪਣੇ ਵਫਦ ਨਾਲ ਪਾਕਿਸਤਾਨ ਦੌਰੇ 'ਤੇ ਹਨ, ਨੇ ਆਪਣੀ ਫੇਰੀ ਦੌਰਾਨ ਕਈ ਅਹਿਮ ਮੁੱਦਿਆਂ 'ਤੇ ਪਾਕਿਸਤਾਨ ਸਰਕਾਰ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ। ਆਪਣੀ ਇਸ ਫੇਰੀ ਦੌਰਾਨ ਕੁਝ ਸਮ੍ਹਾ ਕੱਢ ਉਹ ਲਾਹੌਰ ਦੀ ਸੈਰ ਨੂੰ ਨਿਕਲੇ। ਸੁਖਬੀਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਸਣੇ ਹੋਰ ਮੈਂਬਰ ਲਾਹੌਰ ਦੀ ਮਸ਼ਹੂਰ ਫੂਡ ਸਟਰੀਟ 'ਚ ਪੁੱਜੇ ਜਿੱਥੇ ਉਨ੍ਹਾਂ ਨੇ ਗੋਲ-ਗੱਪਿਆਂ ਦਾ ਆਨੰਦ ਮਾਣਿਆ। ਇਸ ਤੋਂ ਬਾਅਦ ਉਨ੍ਹਾਂ ਨੇ ਵੈਜੀਟੇਬਲ ਬਿਰੀਆਨੀ, ਪਨੀਰ ਸਾਗ, ਹਰਿਆਲੀ ਵੈਜ਼ੀਟੇਬਲ,ਅਤੇ ਗਰਮਾਗਰਮ ਪੂਰੀ-ਛੋਲਿਆਂ ਦਾ ਵੀ ਸਵਾਦ ਚੱਖਿਆ। ਉਪ ਮੁੱਖ ਮੰਤਰੀ ਲਾਹੌਰ ਦੀ ਇਸ ਫੂਡ ਸਟਰੀਟ ਨੂੰ ਦੇਖ ਕੇ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਰਜਤ ਅਗਰਵਾਲ ਜੋ ਕਿ ਉਨ੍ਹਾਂ ਦੇ ਵਫਦ ਦੇ ਨਾਲ ਸਨ, ਨੂੰ ਸਲਾਹ ਦਿੱਤੀ ਕਿ ਅੰਮ੍ਰਿਤਸਰ 'ਚ ਵੀ ਇਸੇ ਤਰ੍ਹਾਂ ਦੀ ਫੂਡ ਸਟਰੀਟ ਬਣਾਈ ਜਾਵੇ।  ਲਾਹੌਰ ਦੇ ਸਿੱਖਿਆ ਮੰਤਰੀ ਮਨਜ਼ੈਮ ਕਾਦਰੀ ਨੇ ਸੁਖਬੀਰ ਨੂੰ ਦੱਸਿਆ ਕਿ ਇਸ ਸਟਰੀਟ ਦੀ ਇਤਿਹਾਸਕ ਦਿੱਖ ਲਈ ਸਰਕਾਰ ਸਮੇਂ-ਸਮੇਂ 'ਤੇ ਕਈ ਕਦਮ ਚੁੱਕਦੀ ਰਹੀ ਹੈ।

ਅਮ ਾਂਖਹੈ ਅਮ ਾਂਖਘਿ ਦਖਡਹੈ ਠਢਟ ੍ਰਹੈ ਭਚ੍ਵ੍ਰ੦ ੋਫ ਠਓ||

ਅਮ ਾਂਖਹੈ ਅਮ ਾਂਖਘਿ ਦਖਡਹੈ ਠਢਟ ੍ਰਹੈ ਭਚ੍ਵ੍ਰ੦ ੋਫ ਠਓ|||
(ਜਕਤਖ ੍ਰਗੰ ੍ਰਖ ਂਤਵਗਖ;੦ਂਮਕ੦ ਾਲ੍ਵ੦ਿ ਵ੦ਠ ਡਗ; ਾ੍ਵਬ ਫਰਟ ਲਮੀਗ)
ਜਠਝਵਓ ਲਗਮੜ
ਠਜਅਵਚਲਗ.ਗ"ਪਠ.ਜ;|ਫਰਠ
ਦਰਤ੍ਰਰ! ;ਖਾਂ ਦਖ ਜਤਗ;ਖਾਂ ;ਕ੦ ਠਮ=੦ ਫਮੀਚਝਦਮ ੀਹੁ ਬਗ ਠਹਲਓਗ ੀਹੈ ਜਕਤ ੍ਰਰਟ -ਚਾਡਹੈ ਜਤਗ;ਖਾਂ ਜਕਤ ;ਖਾਂ ਦਮ ੀਰ ੀ੦ ਅੀ੦ਟ ਤਾਦਮ ਤ੦ੁ ਤਰ ;ਖਾਂ ਬੜ. ਾਖ ਹਖ ਾਚJ ੱ;੍ਰ ;੍ਵਪਖ ੍ਰਹੈ ਹਰ ਠਗੰ੦ ਤਹਮ ਦਖਘਮ ਹ੦ ਾਲਓ; ੀਰਡਖਪ੦ੁ ੀਚਘਖ ੀ੦ ਜਕਾ ^ਲਗ ਜਠ;੦ ੀਢ ਜਾ ਂਮਤਵਞਖ;੦ਂਮ ਅਓਝ ਬਝਹਮਲ ਜਡਫ ੀਰ ਗੀਖ ਾਲ੍ਵ੦ਿ ਡਗ; ਾ੍ਵਬ ਜਡਫ ੍ਹਹੈ ਅੀ੦ਟ ਜਠ;੦! ਜਕਾ ਲਮਗ ੍ਰਹੈ ਧਾ੦ਅ ਜਹੀਮ ਅੀ੦ਟ ਂਮਜਕਂਮ ਜਾ ਜਕਝJ ਜਾਡਖਟ ੀਰ ਤਾਦਮ! ਬਗ ਹਦਰਟ ਜਕਤ ਪ੍ਵ; ਦ੦ ਬਚਛਵ੦ ਾ੦੍ਰ੦ ੍ਰਹੈ ਜਕੀ ਜਕਾ ਾ+ੜਮ ਤ੍ਵਫ ਤਮਲ੍ਰ ੀਰਕ੦ੁ ਠਅ ੋਫ ਲੀਚ੍ਰ ਤਮਗਖ ਜਡਫਮਗ ਂਮਕਖ ਜਾ ਜਕਝJ ਜਾ.ਚਟ ੀਰਜਕਂਮੁ ਜਹਅ.ਹੈ ਜਡਫਰਟ ਤਨ ੍ਰਰਟ ਬਜੀ;ਹੈ ੍ਰਹੈ ਜਕੀ੦ ਤਰਫ ਂਮਕ੦ ਜਾ ਜਬਙ;ਖ ਲਮਗ ਹਰ ਜਾਗਾਗ੦ ਅਜਛਂਹੈ ਅਓਝ ;ਢ ਾਖ ੀਰਕ੦ ਤ੦ ਛਮਜਕਦ .ਚੀ੦ ਡਹ.ਮ ਗੀ੦ ੀਰਡਖਪ੦ੁ ਬਗ ਹਦਰਟ ੀਰਗ ਂ੍ਵਪਖ ਬੜ੍ਰਮ; ਾ੦੍ਰ੦ ੍ਰਹੈ ਬ੍ਰਮ ;੍ਵਜਪਂਮ ਜਾ ਜਕੀ ਾਮਗਅ ਅੀ੦ਟ ੀਢੁ ੍ਹਖਗ ਦਓਹ੦ ਪ੍ਵ; ਹਰ ਤਮੀਠਘਖ ਂਮਕ੦ .ਚੀ ਜਕੀ ਤ੦ ਜਾ ਜਬਙ;ਖ ਲਮਗ ਕਖਾਖ ਦ੦ ਾਠ੦ ਾਮਗਅ ਦਰ ਵ੦ਠਹੈ ਦਮ ਹਮਘਮ ਡ੦ ਜਕਾ ਾਮਗਅ ੀਰ ਤਾਦਮ ੀਢੁ ਬਗ ਜਕੀ ਡ੦ ਤੀ੦ ਅੀ੦ ;ਪਦਮ ਜਾ.ਚਟਜਾ ਜਕਤ ਲਮਗ ਤ੍ਵਚਾਂ੦-ਤਹੈਦ੦ ਠ੍ਵਤਮ ੍ਰਹੈ ਕਖਾਮ ੀਰਜਕਂਮ ੀਢ ਂ੍ਰਖ ਤਮਗ੦ਂਹੈ ਭਗਖ;ਓ ਵ੦ਠਹੈ ਅਖ ਂਮਤਵਞਖ;੦ਂਅ ਾਲ੍ਵ੦ਿ ੍ਹਢਗਿਖਛਅ ਦਖ Jਝਖਿ ੍ਹ੍ਵ;ਖ ਜਕਾ੍ਵਜTਂਹੈ ੀਰ ਾਖ ਹਰਗਹੈ-ਛਰਗਹੈ ਅਮ; ਾ੍ਵਬ ਦ੦ਂਹੈ ਜ੍ਰਂਮਗ੦ਂਹੈ ੋਫ ਜਦਅ-ਗਮ੍ਰ ਜਕਾ ਾ੦੍ਰਮ ੀਰਜਕਂਮ ੀਢੁ

੍ਹਖਗ ੀਰਗ ਾ੦ ਾਮਗਅ ੀਰ ਤਾਦਮੈ ਲ੍ਵਤ ੍ਹਖਗ ਛ੍ਵਾ ਦ੦ ਤਓਕ੦ ਜਤਂਮਤ੍ਰ ੍ਰਖ ਂਮ ਾਖ ਂਵਾਦ੦ ੀਢੁ ਬਗ ਜਕ੍ਹਖ ਡ੦ ੀਢਗਮਅ੦ ੀਚਝਦ੦ ੀਢ ਜਾ ਜਕਾ ਡਗ; ਾ੍ਵਬ ;ਕ੦ ਜਕਾ ਜਬਝ ਿਬ੍ਵਣਗ ਦ੦ ਜਤਂਮਤ੍ਰ!!! ਠਖਗਮ ਜਬਝ ਿਬ੍ਵਣਗ ਾਜੀਘ ਦਮ ਠ੍ਰ;ਲ ਜਕੀ੦ ੀਢ ਜਾ ਹਖ ਜਤਂਮਤ੍ਰ .ਚ~ਫ ਬ੍ਵਣਗ੦ ੀਚਝਦ੦ ੍ਰਹੈ ਜਕਤ ੍ਰਗ.ਹੈ ਂਮਤਵਞਖ;੦ਂਮ ਦਮ ਨਹੈਮਿ ਅੀ੦ਟ ਵਮਜ;ਂਮ ਹਮਘਮ ਤ੦ੁ ੀਹੈ ਜਕਾ ਪ੍ਵ; ਜਕ੍ਵ੍ਹਖ ੰਗਓਗ ਤਮਲ੍ਰ ੀਚਝਦ੦ ੀਢ ਜਾ .ਚ~ਫ ਬ੍ਵਣਗਖ ;ਰਾ ਜਬਝ ਿਬ੍ਵਣਗ ਦ੦ ਜਤਂਮਤ੍ਰ ੍ਰਖ .ਚ੍ਰਮਗਓ ੀਰਕਖ ਬਕਖ ;ਪਦਖ ੀਅੁ ਜਕੀਰ ਜਹੀਮ ਾਚJ ਪ;੦ ਠਚੀ੍ਵਜ;ਂਹੈ ਦਖ ਵਓਗਅਮਠਢਟਵ ੋਫ ੍ਰਹੈ ੀਚਝਦਮ ਤਚਜਘਂਮ ਤ੦ ਬਗ ਠਚ;ਾ ਬ੍ਵਣਗ ੍ਰਖ ਬਜੀ;੦ ਡਮਗ ਭਚ੍ਵ੍ਰ੦ ਜਪ੍ਵ;੦ ੀਚਝਦ੦ ਦਖਾਂ੦ ੀਢੁ

ਦਰਤ੍ਰਰ! ੍ਹਰੜ.ਮ ਲੀਚ੍ਰ ਜਬਙਰਾੜ ੍ਹਗਰ; ਾਖ ਦਖਾਂਦਖ ੀਹੁ ਜਬਙ;ਖ ਡਗ; ਾ੍ਵਬ ਦ+ਗਮਅ ਂਮਤਵਞਖ;੦ਂਮ ੍ਰਰਟ ਦਰ ਵ੦ਠਹੈ ਦਖ ਹਮਘ ਦਖ ਾਮਗਅ ਦਮ ਬ੍ਰਮ ੍ਰਹੈ ਤਨ ਅਓਝ ੀਢ ਲ੍ਵਤ ਹਮਘ ਾਖ ਂਘਹਮਘ ਲਘਦਖ ੀਹੁ ਜਬਙ;ਖ ਲਮਗ ਜਕਾ ਾਲ੍ਵ੦ਿ ੍ਹਢਗਿਖਛਅ ੍ਰਖ ਜਕਾ ਜਤਂਮਤ੦ ੍ਹਢਗਿਖਛਅ ਦ੦ Tਝ-੦ ਹਝਪ ਫ;੦ ਤ੦ੁ ਜਕੀ ਡ੦ ਤਚਜਘਂਮ ਤ੦ ਜਾ ਜਕਾ ਾ੍ਵਦਮਡਮਗ ਜਤਂਮਤ੦ ਅਖ੍ਰਮ ਹ੦ ਦ੦ ਜਕ੍ਵਙਮ ਅਓਝ ੍ਹਚ; ਫੜ.ਮਕਖ ਪਕਖ ਤਅੁ ਬਗ .ਚਤ ਡਾ੍ਰ ਾਚJ ਜਕਾ ਾਤਓਗ ਾਚJ ਾ;੍ਵਲਹੈ ਦਮ ਡ੦ ਤ੦ ਜਹਅ.ਹੈ ਦ੦ =ਚ੍ਵਵ ਦਮ =ਮਜਕਦਮ ਜਕੀ ਜਤਂਮਤ੦ ;ਰਾ ;ਢ ਪਕਖ ਤਅੁ .ਚੀ ੍ਰਹੈ ‘ਅਜਛਂਹੈ’ ਡਮ;ਮ ਂਢਬ੦ਤਰ ਿ‘ਦਰ ਵ੦ਠਹੈ’ ਡਮ;ਖ ਂਢਬ੦ਤਰ ਿਅਮ;ਰਟ ਜੰਂਮਦਮ ਜੀ੍ਵਵ ੀਰ ਜਪਂਮ ਤਰ ਤਨ ਦਮ ਜਣਂਮਅ .ਚਣਗ ਫਜ;ਂਮ ਜਪਂਮ ਅੀ੦ਟ ੍ਰਹੈ ਜਬਙ;ਖ ਤਮ; ੀ੦ ਲੀਚ੍ਰ ਾਚJ ੀਰਘਮ ਤ੦ੁ

ੀਚਘ ਜਕਾ ਪ੍ਵ; ਹਰ ਤਠJ ੍ਰਰਟ ਲਮੀਗ ੀਢ ਜਾ ਤਮਖਿ ਜਕੀ ਜਤਂਮਤ੦ ;ਰਾ ਤਮਅਓਝ ਜਡਦਖਛ ਲਢਜTਂਹੈ ਅਓਝ ਡ੦ ਜਾ.ਚਟ ਅੀ੦ਟ ਜਹ.ਚਘ ਜਦਝਦਖ!!! ੀਗ ੍ਰ੦ਹਖ ਜਦਅ ਤਚਘ੦ਦਮ ਜਾ ੍ਹ;ਹੈ ਠਝ੍ਰਗ੦ ਂਮਜਕਂਮ ਤ੦ ੍ਰਖ ੍ਹ;ਹੈ ਲਝਦਖ ਅਓਝ ਂਮਤਵਞਖ;੦ਂਮ ਜਕਾਮਕ੦ ਦਮ ਬਗਣਮਅ ੍ਹਮਬ ਜਪਂਮੁ .ਚਤ ੍ਰਰਟ ਂ੍ਵਪਖ ਜਬ੍ਵਙਖ ਾਦਖ ਂਮਤਵਖਞਜ;ਂਮਕ੦ ਬਗਣਮਅ ਹ੦ ਜਾ੍ਰਖ ਅੰਗ ਅੀ੦ਟ ਂਮ.ਚਟਦਖੁ ਲ੍ਵਤ ਾ੦ ਾਜੀਘਮ ਾਦਖ ਠ੦ਟੀ ਬਕਖ ੍ਰਰਟ ਜਹਡਖਟ ਾ੦ਜੜਂਹੈ ਜਦਤਦ੦ਂਹੈ ਜਕਝJ ਜਾਤਖ ਂ^ਲਮਗ ੋਫ ਜਲਂਮਅ ੰਗਓਗ ਙਬਡਮ ਜਦਝਦਖ ੀਅੁ ਫ;ਰ ਜਕਤ ਜਡਫ ਡ੦ ਤਮਅਓਝ ਾਰਕ੦ ਜਕ੍ਰਗਮੰ ਅੀ੦ਟ ਾਰਕ੦ ਜਾਤਖ ਬਮਗਵ੦ ;ਕ੦ ਾਚJ ਾਗਖ ਜਕੀ .ਚਤ ਦਮ ਂਮਬਘਮ ਜਲੰਅਢ~ਤ ੀਢੁ ਬਗ ਹਦਰਟ ਜਕੀਰ ਜਹੀਖ ;ਰਾ ਂਮਠ ;ਰਾਹੈ ਦ੦ਂਹੈ ਨਮਡਅਮਡਹੈ ਅਮ; ਾਂਖਦਿਖ ੀਅ ੍ਰਹੈ .ਚਤ ਡਾ੍ਰ J੍ਵ;ਘਮ ਠਚਛਜਾ; ਾਝਠ ੀਝਚਦਮ ੀਢੁ ੀਚਘ .ਚੀ ੰਠਮਅਮ ੍ਰਹੈ ਜਗੀਮ ਅੀ੦ਟ ਹਦਰਟ ਜਕਾ ੍ਰਗ੍ਹਮ ਠ੦੦ਿਂਮ ਤ੦ ਹਰ ਤਬ੦ਾਗ ੋਫ ਲਰ; ਜਦ੍ਵ੍ਰਮ ਲ੍ਵਤ .ਚੀ੦ ਬਗਡਮਅ ਫੜ. ਜਪਂਮੁ ਂ੍ਵਹ ਾ੍ਵ;. ੍ਰਹੈ ਤਝਡਮਦ ਗਫਖ ਹਹੈਦਖ ੀਅ ਹ੦ੁ ਠਖਗਖ ਜਹੀਮ ਅਮ ਤਠJ ਡ੦ ੀਗ ਡਗ੍ਰਮਗਖ ਦਮ ਭਗਖ ਲਢTਮ ੀ੦ ਹਡਮਲ ਠਝਪਦਮ ੀਢੁ

ਜਕਤ ਲਮਗ ੍ਰਹੈ ਂਮਤਵਞਖ;੦ਂਮ ਜਡਫ ਜਕਾਰ ਾਲ੍ਵ੦ਿ ੍ਹਢਗਿਖਛਅ ੀਢ ੍ਰਖ .ਚੀ ਡ੦ ਤਗਲ ਤਝਠ੍ਰ੦ ਅਮ; ਲਘ੦ ਾਮਗਹਾਮਗਅ੦ ਅਮ; ;ਢਤ ੀਢੁ ਬਗ ੍ਹਖਗ ਡ੦ ਹਦਰਟ ਡਗ; ਾ੍ਵਬ ਾਠਖਵ੦ ੍ਰਰਟ ਬਚ੍ਵਜਙਂਮ ਜਪਂਮ ੍ਰਹੈ .ਚੀ ਾਜੀਝਦਖ ਜਾ ਂਮਤਵਞਖ;੦ਂਮ ੋਫ ਦਰ ੍ਹਢਗਿਖਛਅਹੈ ਾਝਠ ਾਗ ਗੀ੦ਂਹੈ ੀਅੁ ਜਹਅ.ਹੈ ਲਝਜਦਂਹੈ ਅਮ; .ਚਅ.ਹੈ ਤਝਬਗਾ ਾ੦੍ਰਮ .ਚੀ ਾਜੀਝਦਖ ਜਾ ਂਤ੦ਟ ਡਗ; ਾ੍ਵਬ ੋਫ ਾਂਖਘਿ ਦਖ ਜਕ੍ਵਙਚਾ ਅੀ੦ਟ ੀਹੈ ਜਾ.ਚਟਜਾ ਤਮਖਿ ਾਰ; ਾਰਕ੦ ਵ੦ਠ ੀ੦ ਅੀ੦ਟ ੀਢੁ ਬਗ ਤ੍ਵਫ ੍ਰਹੈ ਜਕੀ ੀਢ ਜਾ ਜਕਤ ਡਾ੍ਰ ਂਮਤਵਞਖ;੦ਂਮ ੋਫ ਦਤ ਦਖ ਾਗ੦ਲ ਾਲ੍ਵ੦ਿ ਦਖ ਾ;੍ਵਲ ੀਅ ੍ਰਖ ੍ਰਾਗ੦ਲਅ ਤਮਗਖ ਂਮਤਵਞਖ;੦ਂਅ ਾਲ੍ਵ੦ਿ ੍ਹਢਗਿਖਛਅ ਦਖ Jਝਖਿ ੍ਹ੍ਵ;ਖ ਜਕਾ੍ਵTਖ ੀਅੁ ੀਚਘ ਤਡਮ; ਜਕੀ ਾਂੜ.ਮ ੀਝਚਦਮ ੀਢ ਜਾ ਡਗ; ਾ੍ਵਬ ਾਠਖਵ੦ ਅਖ ਂਮਤਵਞਖ;੦ਂਮ ੋਫ ਜਾਤ ਅਮ; ਤਝਬਗਾ ਾ੦੍ਰਮੁ ਜਕੀ ੍ਰਹੈ ੀਮ;ਖ ਨਜਡ੍ਵਾਂ ਦਖ ਪਗਨ ੋਫ ੀਢੁ ਬਗ ਤਡਮ; ੍ਰਹੈ ਤਮਖਿ ਠਓਝੀਹੈ ੍ਰਖ ੀਚਘਖ ੀ੦ ੀਅੁ

ਜਕਤ ਠਮਠ;ਖ ੋਫ ਹਦਰਟ ਂਮਤਵਞਖ;੦ਂਅ ਾਲ੍ਵ੦ਿ ੍ਹਢਗਿਖਛਅ ਦਖ ਬਗਣਮਅ ਤਚਾਂਹ੦੍ਰ ਜਤਝਭ ਹ+ੀ; ਂ੍ਰਖ ਤਾ੍ਵ੍ਰਗ ਗ+ਅ੦ਟ ਗਝਣਮਡਮ ਅਮ; ਪ੍ਵ; ਾ੦੍ਰ੦ ੍ਰਹੈ .ਚੀ ਾਜੀਝਦਖ ਜਾ ਂਤ੦ਟ ਡ੦ ਤਗਾਮਗ ਦਖ ਜਕਤ =ਢਤ;ਖ ੍ਰਰਟ ੀਢਗਮਅ ੀਹੁ ਹਦਰਟ ਂਤ੦ਟ ਂਜਣਾਮਗ੦ਂਹੈ ਅਮ; ਪ੍ਵ; ਾਗਦਖ ੀਹੈ ੍ਰਹੈ .ਚੀ ਾਜੀਝਦਖ ੀਅ ਬਜੀ;ਹੈ ਦਓਹਖ ਲਝਜਦਂਹੈ ਅਮ; ਤਠJ+੍ਰਮ ਾਗਰ ੍ਹਖਗ ਪ੍ਵ; ਾਜਗਥੁ ਂ੍ਰਖ ਹਦਰਟ ਂਤ੦ਟ .ਚਅ.ਹੈ ਦਓਹਖ ਲਝਜਦਂਹੈ ਦਮ ਾਝਵਢ~ਾਵ ਠਝਪਦਖ ੀਹੈ ੍ਰਹੈ .ਚੀ ਾਰਕ੦ ਜਦਝਦਮ ਅੀ੦ਟੁ ਹਦਰਟ ਜਾ ਂਤ੦ਟ ਲਢT ਾਖ ਪ੍ਵ;ਲਮ੍ਰ ਾਗਅ ਅਓਝ ਜ੍ਰਂਮਗ ੀਹੁ ਬਗ ੀਚਘ ਜਕੀ ਤਠJ ੍ਰਰਟ ਲਮੀਗ ਦ੦ ਪ੍ਵ; ੀਢ ਜਾ ਦਓਹ੦ ਜਣਗ ਪ੍ਵ;ਲਮ੍ਰ ਾਗਅ ;ਕ੦ ਠਓੀਗਖ ਜਾ.ਚਟ ਅੀ੦ਟ ਂਮ ਗੀ੦ੁ ੀਰ ਤਾਦਮ ੀਢ ਜਾ ਾਲ੍ਵ੦ਿ ੍ਹਢਗਿਖਛਅ ੋਫ ਾਰਕ੦ .ਓਘ੍ਰਮਕ੦ ੀਰਡਖ ਬਗ ਦਓਹ੦ ਜਣਗ ਅਓਝ ਜਕਤ ਪ੍ਵ; ਅਓਝ ਹਅ੍ਰਮ ਦ੦ ਾਫਜੀਗ੦ ੋਫ ;ਢ ਾਖ ਂਮ.ਚਘਮ ਫਮੀ੦ਦਮ ੀਢੁ ਅਮ ਜਾ ਂਮਬਘ੦ਂਹੈ ਜਅ੍ਵਹ੦ ਗਝਹਛਹੈ ;ਕ੦ ੀੰਮਗਹੈ ਾਲ੍ਵ੦ਿ ਬਞਖਠ੦ਂਹੈ ੍ਰਖ ਤਢਟਾੜਖ ਾਲ੍ਵ੦ਿ ਜਾਂਮਿਗ੦ਂਹੈ ਦ੦ਂਹੈ ਨਮਡਅਮਡਹੈ ਅਮ; ਾਂਖਘਿਮ ਫਮੀ੦ਦਮੁ

ਂਮਬਘਖ ਬ੍ਵਣਗ ੍ਰਖ ਂਤ੦ਟ ਂ੍ਵਹ ਾਮ=੦ ਾਰਜਛਛ ਾ੦੍ਰ੦ ਜਾ ਾਰਕ੦ ਤਗਾਮਗ੦ ਬ੍ਵਾਂ ਹਮਜਘਂਮ ਹਮ ਤਾਖੁ ਬਗ ਤਚਾਂਲ੦ਗ ਲਮਦ; ਬਮਜਾਤ੍ਰਮਅ ਦਖ ਦ+ਗਖ ੍ਰਖ ੀਰਘ ਾਮਗਅ ਲੀਚ੍ਰਖ ਠਝ੍ਰਗ੦ ਂ੍ਰਖ ਤਝ੍ਰਗ੦ .ਚਅ.ਹੈ ਅਮ; ਪਕਖ ੀਰਕਖ ੀਅੁ ਦਓਹ੦ ਾ੍ਰਮਗ ਦਖ ਂਜਣਾਮਗ੦ਂਹੈ ੋਫ ਕਖਅ੦ ਹਚਗਂ੍ਰ ਅੀ੦ਟ ਜਾ .ਚੀ ਜਾ੍ਰਖ ਠ੦੦ਿਂਮ ਤਮੀਠਘਖ ਪ੍ਵ; ਾਗ ਤਾਘੁ ਂ੍ਵਹ ਠਢਟ ਬਝਹਮਲ ਾਂਖ ਿਠਜਾਠਖ ੋਫ ਪ੍ਵ; ਾ੦੍ਰ੦, ਹਦਰਟ ੍ਰ੍ਵਾ ੍ਰਹੈ ਠਢਟ ਕਖਣਗ;੦ਂਹੈ-.ਚਣਗ;੦ਂਹੈ ਪ੍ਵ;ਹੈ ਾਗਦਮ ਜਗੀਮ ੍ਰਹੈ ਂਜਣਾਮਗ੦ ਠਖਗ੦ ਪ੍ਵ; ਤਚਘਦਖ ਗੀਖ ਬਗ ਹਦਰਟ ਠਢਟ ਜੀਮ ਜਾ ਠਢਟ ‘ੀਗਠਅ ਗਖ੦ਿਥ’ ;ਕ੦ ੍ਰਚੀਮਖਿ ਅਮ; ਪ੍ਵ; ਾਗਅ੦ ਫਮੀਚਝਦਮ ੀਹੈ ੍ਰਹੈ ਅਮ; ਦ੦ ਅਮ; ਠਖਗ੦ ਂਮਡਮੰ .ਚਅ.ਹੈ ਅਓਝ ਤਚਘਅਰਟ ੀਵ ਪਕ੦ੁ ਹਦਰਟ ਠਢਟ ੀਢ;ਰ ੀਢ;ਰ ਾਗਦਖ ਅਖ ਜੀਮ ਜਾ ਦਚਲਮਗਮ ਾਮ; ਾਗਦਮ ੀਹੈ ੍ਰਹੈ .ਚਅ.ਹੈ ਅਓਝ ਜਕੀ ਪ੍ਵ; ਤਚਘ ਪਕ੦! ਠਢਟ ਤਰਜਫਂਮ ਜਾ ਛਮਜਕਦ ਤ੍ਵਫ੦ ਅਮ ਤਚਘਦ੦ ੀਰਡਖ ਦਚਲਮਗਮ ਹਦਰਟ ਾਮ; ਾ੦੍ਰ੦ ੍ਰਹੈ ਜਕਾ ਲ੦ਲ੦ ਹ੦ ਅਖ ਫਚ~ਜਾਂਮ ੍ਰਖ ਾਜੀਝਦਖ ਤਮਜੀਲ ੍ਰਹੈ ਂਮਜ=ਤ ੋਫ ਅੀ੦ਟ ਹਰ ਜਤਗ= 30 ਤਢਾਝ ਿਬਜੀ;ਹੈ ਠਖਗਖ ਅਮ; ਜਕਤਖ =ਰਅ ੍ਰਖ ਪ੍ਵ; ਾਗ ਗੀਖ ਤਅੁ ਂਮਤ ਦ੦ ਜਕਾਰ ਜਕਾ ਜਾਗਅ .ਚ~ਭਖ ਜਾਂਮਿਗ੦ ੍ਰਖ ਜਤਂਮਤ੍ਰਦਮਅ ਬਗਪਵ ਜਤਝਭ ਦਖ ਗਓਬ ੋਫ ਜਦਾਂਮਕ੦ ਜਦਝਦ੦ ੀਢ ਜਹਅ.ਹੈ ਅਮ; ਤਝਬਗਾ ਾ੦੍ਰਮ ੀਢ ੍ਰਖ ਜਾਤਖ ਫਝਪਖ ਹਡਮਲ ਦ੦ .ਚ੦ਾ ੋਫ ੀਹੁ

ਜਬਙ;ਖ ਾਚJ ਡਾ੍ਰ ੍ਰਰਟ ਬਝਹਮਲ ਦਖ .ਚਬ ਠਚ੍ਵਾਂ ਠਝ੍ਰਗ੦ ਠਮਅਧਰਪ ਤਚਾਂਲ੦ਗ ਜਤਝਭ ਲਮਦ; ੀਰਗਹੈ ਅਖ ਾਲ੍ਵ੦ਿ ਡਗ; ਾ੍ਵਬ ਡ੍ਵ; ^ਮਤ ਜਣਂਮਅ ਜਦ੍ਵ੍ਰਮ ੀਢੁ ਜਹਤ ਦ੦ ੀਗ ਬਮਤਖ ਤ;ਮੀਘਮ ੀਰ ਗੀ੦ ੀਢੁ .ਚਅ.ਹੈ ਬ;ਖਵ=ਮਗਠ ਲਘਮ ਾਖ ਂਮਬਘਮ =ਗੰ ਜਅਨਮ ਜਦ੍ਵ੍ਰਮ ੀਢੁ ਬਗ .ਚਤ ਅਓਝ ਡਗ੍ਰਘਮ ੍ਰਹੈ ਂਮਠ ;ਰਾਹੈ ਅਖ ੀਢੁ ੀਗ ਾਝਠ ਤਚਾਂਲ੦ਗ ਲਮਦ; ੍ਰਹੈ ਾਗਅਰਟ ਜਗੀਮੁ ਤਰ ਾਚJ ਜਕਾ ;ਰਾਹੈ ਅਓਝ ਜਕਤ ਦ੦ ੰਝਚਠਖਡਮਗ੦ ਦਖ ਜਦ੍ਵ੍ਰ੦ ਪਕ੦ ੀਢੁ ੀਚਘ ਹਦਰਟ ਜਕਤ ਾਝਠ ;ਕ੦ ੰਝਚਠਖਡਮਗ ;ਰਾਹੈ ਦ੦ ਪ੍ਵ; ਾਗਦਖ ੀਹੈ ੍ਰਹੈ .ਚ੍ਹਖ ਜਕੀਰ ਜਹੀਮ ੱਢਗ ਹਚਝਠਖਡਮਗਅਮ ਾਝਠ ੍ਰਹੈ ਾਰਕ੦ ਅਮ ਤਠJ ਲਝਦਮ ੀ੦ ਾਗ ਤਾਦਮ ੀਢ! ਜਾ.ਚਟਜਾ ਦਓਗ ਂਝਦਖਛ੦ ਲਝਦਖ ƒ ੍ਰਹੈ ਜਬਿ;ਰਠਢਜਵਾ ਪ੍ਵ;ਹੈ ਦ੦ ਤਰJ੦ ੀਝਚਦ੦ ੀਢੁ ਬਗ ਜਕ੍ਹਖ ੍ਰਹੈ ਹਚਂਮਾਹੈ ਡਮ;੦ ਪ੍ਵ; ੀ੦ ;ਪਦ੦ ੀਢ, ਹਰ ਠਢਟ ;ਖਾਂ ਦਖ ਜਤਗ;ਖਾਂ ੋਫ ਾਜੀ ਫਚ੍ਵਜਾਂਮ ੀਹੁ ਜਕੀਰ ਜਹੀਖ ਕ੦ਗਾਂਮ ਨਗਖ ;ਰਾ ਾਲ੍ਵ੦ਿ ਦਖ ਹਰੜਹੈ ’ਫ ਲਢT ਗੀਖ ੀਅ ੍ਰਖ ਹਖ ਾ੍ਵ;. ਅਓਝ ਜਕੀ੦ ਾਲ੍ਵ੦ਿ ਤਗਾਮਗ ਦਖ ਹਰੜਹੈ ੋਫ ਲਢT ਪਕ੦ ੍ਰਹੈ ੀਢਗਮਅ ੀਰਘ ਦ੦ ;ਰੜ ਅੀ੦ਟੁ ਜਕਤ ਪ੍ਵ; ਡ੍ਵ; ਲਮਦ; ਤਮਜੀਲ ਅਓਝ ਜਡਛਖਛ ਜਣਂਮਅ ਦਖਘਮ ੀ੦ ਬਢਘਮ ਅੀ੦ਟ ੍ਰਹੈ ੍ਹਖਗ ਜਪ੍ਵ;੦ ੀਰਕ੦ ਭਚ੍ਵ੍ਰ੦ ਾਝਠ ਜਾਤਖ ਦਖ ਡ੦ ਅੀ੦ਟ ਂਮ.ਚਘ੦!!!
ਂਝ੍ਰ ਜਡਫ ਜਕਾ ਪ੍ਵ; ਦਮ ਣਗਡਮਤ ੍ਰਹੈ ੀਢ ਜਾ ਜਕੀਰ ਜਹੀਖ ਡਗ; ਾ੍ਵਬ ੋਫ ਾਂਖ ਾਖ ;ਢਘਮ ਡ੦ ਾ੦ ੀਢ, ਜਹਤ ਜਡਫ ਪ;੦ ਠਚੀ੍ਵਜ;ਂਹੈ ਡਮ;੦ ਜਤਂਮਤ੍ਰ ਫ;ਦ੦ ੀਰਡਖੁ

Wednesday, 7 November 2012

ਅਲਬਰਟਾ ਦੀ ਵਿਧਾਨ ਸਭਾ ਚ ਕੰਗ ਨੇ ਕੀਤਾ ਪੰਜਾਬੀ ਚ ਭਾਸ਼ਣ

ਅਲਬਰਟਾ ਦੀ ਵਿਧਾਨ ਸਭਾ ਚ ਕੰਗ ਨੇ ਕੀਤਾ ਪੰਜਾਬੀ ਚ ਭਾਸ਼ਣ
ਐਡਮਿੰਟਨ (PTI.) :- ਅਲਬਰਟਾ ਦੀ ਵਿਧਾਨ ਸਭਾ ਵਿਚ ਵਿਧਾਇਕ ਦਰਸ਼ਨ ਸਿੰਘ ਕੰਗ ਨੇ ਪੰਜਾਬੀ 'ਚ ਭਾਸ਼ਣ ਦਿੱਤਾ, ਜਿਸ ਨੂੰ ਸਾਰੇ ਹੀ ਬਹੁਤ ਧਿਆਨ ਨਾਲ ਸੁਣ ਰਹੇ ਸਨ।
ਦਰਸ਼ਨ ਕੰਗ ਨੇ ਦੱਸਿਆ ਕਿ ਸਭ ਕੋਲ ਹੀ ਅੰਗਰੇਜ਼ੀ 'ਚ ਅੁਨਵਾਦ ਕੀਤਾ ਹੋਇਆ ਭਾਸ਼ਣ ਵੀ ਮੌਜੂਦ ਸੀ, ਇਸ ਲਈ ਗੋਰੇ ਅਤੇ ਹੋਰ ਮੈਂਬਰ ਪੂਰੀ ਗੱਲ ਸਮਝ ਰਹੇ ਸਨ। ਉਨ੍ਹਾਂ ਕਿਹਾ ਕਿ ਕੈਨੇਡਾ 'ਚ ਬੋਲੀਆਂ ਜਾਂਦੀਆਂ 200 ਤੋਂ ਵੱਧ ਭਾਸ਼ਾਵਾਂ 'ਚ ਪੰਜਾਬੀ ਵੀ ਸ਼ਾਮਲ ਹੈ, ਇਸ ਕਰਕੇ ਉਨ੍ਹਾਂ ਨੇ ਆਪਣਾ ਭਾਸ਼ਣ ਆਪਣੀ ਜ਼ੁਬਾਨ 'ਚ ਦਿੱਤਾ। 
ਸਾਰੇ ਮੈਂਬਰਾਂ ਨੇ ਉਨ੍ਹਾਂ ਦੀ ਇਸ ਗੱਲ ਲਈ ਸ਼ਲਾਘਾ ਕੀਤੀ ਅਤੇ ਖਾਸ ਕਰਕੇ ਪੰਜਾਬੀ ਭਾਈਚਾਰੇ ਨੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ।
 

ਵਿਦਿਆਰਥੀ ਪੰਜਾਬ ਰੋਡਵੇਜ ਵੱਸ ਚਾਲਕਾਂ ਤੋਂ ਦੁੱਖੀ

ਵਿਦਿਆਰਥੀ ਪੰਜਾਬ ਰੋਡਵੇਜ ਵੱਸ ਚਾਲਕਾਂ ਤੋਂ ਦੁੱਖੀ
ਮੋਰਿੰਡਾ, 6 ਨਵੰਬਰ (PTI) :-ਮੋਰਿੰਡਾ ਤੋਂ ਚੰਡੀਗੜ• ਮੋਹਾਲੀ ਆਦਿ ਕਾਲਜਾਂ ਵਿਚ ਜਾਣ ਵਾਲੇ ਵਿਦਿਆਰਥੀ ਪੰਜਾਬ ਰੋਡਵੇਜ ਵੱਸ ਚਾਲਕਾਂ ਤੋਂ ਦੁੱਖੀ ਹਨ ਕਿਉਂਕਿ ਬੱਸ ਚਾਲਕ ਅਪਣੀਆਂ ਬੱਸਾਂ ਕਦੇ ਬੱਸ ਅੱਡੇ ਤੋਂ ਪਹਿਲਾਂ ਅਤੇ ਕਦੇ ਬੱਸ ਅੱਡੇ ਤੋਂ ਦੂਰ ਜਾਕੇ ਰੋਕਦੇ ਹਨ ਜਿਸ ਨਾਲ ਵਿਦਿਆਰਥੀਆਂ ਨੂੰ ਕਦੇ ਅੱਗੇ ਵੱਲ ਅਤੇ ਕਦੇ ਪਿੱਛੇ ਵੱਲ ਦੌੜਕੇ ਬੱਸਾਂ ਫੜਣੀਆਂ ਪੈਂਦੀਆਂ ਹਨ। ਇਸੇ ਕਾਰਣ ਅਨੇਕ ਵਿਦਿਆਰਥੀ ਸੱਟਾਂ ਵੀ ਖਾ ਚੁੱਕੇ ਹਨ ਪਰੰਤੂ ਪੰਜਾਬ ਰੋਡਵੇਜ ਅਧਿਕਾਰੀ ਇਸ ਸਬੰਧੀ ਵਾਰ ਵਾਰ ਮੰਗ ਕਰਨ 'ਤੇ ਵੀ ਅੱਖਾਂ ਮੁੰਦੀ ਬੈਠੇ ਹਨ। ਇਸਤੋਂ ਇਹ ਅੰਦਾਜਾ ਵੀ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਕਿ ਜੇਕਰ ਮੁੰਡਿਆਂ ਨੂੰ ਬੱਸਾਂ ਫੜਣ ਲਈ ਇੰਨੀ ਭੱਜ ਦੌੜ ਕਰਨੀ ਪੈਂਦੀ ਤਾਂ ਤਾਂ ਲੜਕੀਆਂ ਵਿਚਾਰੀਆਂ ਦਾ ਕੀ ਹਾਲ ਹੁੰਦਾ ਹੋਵੇਗਾ। ਇਸੇ ਕਾਰਣ ਤੰਗ ਹੋਏ ਵਿਦਿਆਰਥੀ ਬੱਸਾਂ ਦੇ ਅੱਗੇ ਖੜ• ਕੇ ਬੱਸਾਂ ਰੋਕਣ ਲਈ ਮਜਬੂਰ ਹੋ ਜਾਂਦੇ ਹਨ ਜਦਕਿ ਇਹ ਬਹੁਤ ਹੀ ਜੋਖਿਮ ਭਰਿਆ ਕੰਮ ਹੈ ਪਰੰਤੂ ਵਿਦਿਆਰਥੀ ਲਾਚਾਰ ਦਿਖਾਈ ਦਿੰਦੇ ਹਨ। ਇੰਡੀਅਨ ਨੈਸ਼ਨਲ ਟ੍ਰੇਡ ਯੂਨੀਅਨ ਯੂਥ ਕਾਂਗਰਸ ਦੇ ਬਲਾਕ ਪ੍ਰਧਾਨ ਮਨਿੰਦਰ ਸਿੰਘ ਮਨੀ, ਇਲਾਕੇ ਦੇ ਲੋਕਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਪੰਜਾਬ ਰੋਡਵੇਜ ਦੇ ਊਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਪੰਜਾਬ ਰੋਡਵੇਜ ਦੇ ਡਰਾਇਵਰਾਂ ਨੂੰ  ਬੱਸਾਂ ਮੋਰਿੰਡਾ ਬੱਸ ਅੱਡੇ ਦੇ ਅੰਦਰ ਜਾਣ ਦੇ ਹੁਕਮ ਦਿੱਤੇ ਜਾਣ ਤਾਂ ਜੋ ਵਿਦਿਆਰਥੀ ਅਸਾਨੀ ਨਾਲ ਬੱਸਾਂ 'ਚ ਚੜ• ਸਕਣ। ਇਸ ਸਬੰਧੀ ਮੋਹਾਲੀ ਦੇ ਸਰਕਾਰੀ ਕਾਲਜ ਅਤੇ ਹੋਰਨਾਂ ਕਾਲਜਾਂ ਵਿਚ ਜਾਣ ਵਾਲੇ ਵਿਦਿਆਰਥੀਆਂ ਗੁਰਪ੍ਰੀਤ ਸਿੰਘ ਭੋਲੂ ਰਤਨਗੜ•, ਸਾਹਿਲ ਪੁਰੀ, ਸੁੱਖੀ ਮਾਨ, ਹਰਮਿੰਨਤ ਸਿੰਘ ਮੋਰਿੰਡਾ, ਰੱਜਤ, ਜੋਤ ਨਾਗਰਾ, ਅਰਵਿੰਦਰ ਸਿੰਘ ਕੌਡੂ, ਲਖਵਿੰਦਰ ਸਿੰਘ ਲੱਕੀ, ਦਰਸ਼ਨ ਮੰਡ, ਰਮਨਦੀਪ ਸਿੰਘ ਅਤੇ ਹੋਰ ਅਨੇਕਾਂ ਵਿਦਿਆਰਥੀਆਂ ਨੇ ਕਿਹਾ ਕਿ ਪੰਜਾਬ ਰੋਡਵੇਜ ਦੇ ਬੱਸ ਚਾਲਕ ਵਿਦਿਆਰਥੀਆਂ ਨੂੰ ਬੱਸਾਂ ਵਿਚ ਲੈਕੇ ਜਾਣ ਤੋਂ ਪਤਾ ਨਹੀਂ ਕਿਊੰ ਕਤਰਾਉਂਦੇ ਹਨ। ਉਨ•ਾਂ ਜਿਲ•ਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪੰਜਾਬ ਰੋਡਵੇਜ ਦੀਆਂ ਬੱਸਾਂ ਦਾ ਮੋਰਿੰਡਾ ਬੱਸ ਦੇ ਅੰਦਰ ਜਾਣਾ ਯਕੀਨੀ ਬਣਾਇਆ ਜਾਵੇ।

ਸਚਿਨ ਨੂੰ 'ਆਰਡਰ ਆਫ ਆਸਟਰੇਲੀਆ' ਨਾਲ ਸਨਮਾਨਿਤ ਕੀਤਾ

ਸਚਿਨ ਨੂੰ 'ਆਰਡਰ ਆਫ ਆਸਟਰੇਲੀਆ' ਨਾਲ ਸਨਮਾਨਿਤ ਕੀਤਾ


ਮੁੰਬਈ(PTI)- ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੇ ਨਾਂਅ ਉਸ ਸਮੇਂ ਇਕ ਹੋਰ ਉਪਲਬਧੀ ਜੁੜ ਗਈ, ਜਦੋਂ ਮੁੰਬਈ ਵਿਖੇ ਇਕ ਸਮਾਰੋਹ ਦੌਰਾਨ ਉਨ੍ਹਾਂ ਨੂੰ ਆਸਟਰੇਲੀਆ ਦੇ ਸਰਬਉੱਚ ਨਾਗਰਿਕ ਸਨਮਾਨ 'ਆਰਡਰ ਆਫ ਆਸਟਰੇਲੀਆ' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਇਹ ਸਨਮਾਨ ਆਸਟਰੇਲੀਆ ਦੇ ਖੇਤਰੀ ਕਲਾ ਮੰਤਰੀ ਸਾਈਮਨ ਕ੍ਰੀਨ ਵਲੋਂ ਮੁੰਬਈ 'ਚ ਇਕ ਪ੍ਰੋਗਰਾਮ ਦੌਰਾਨ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਬੀਤੇ ਮਹੀਨੇ ਆਸਟਰੇਲੀਆ ਦੀ ਪ੍ਰਧਾਨ ਮੰਤਰੀ ਜੁਲੀਆ ਗਿਲਾਰਡ ਨੇ ਆਪਣੇ ਭਾਰਤ ਦੌਰੇ ਦੌਰਾਨ ਇਸ ਮਹਾਨ ਭਾਰਤੀ ਕ੍ਰਿਕਟਰ ਨੂੰ 'ਆਰਡਰ ਆਫ ਆਸਟਰੇਲੀਆ' ਐਵਾਰਡ ਦੀ ਮੈਂਬਰਸ਼ਿਪ ਨਾਲ ਸਨਮਾਨਿਤ ਕੀਤੇ ਜਾਣ ਦਾ ਐਲਾਨ ਕੀਤਾ ਸੀ। ਕਿਸੇ ਗੈਰ ਅਸਟ੍ਰੇਲੀਆਈ ਨਾਗਰਿਕ ਨੂੰ ਇਹ ਸਨਮਾਨ ਕਦੇ-ਕਦਾਈ ਹੀ ਦਿੱਤਾ ਜਾਂਦਾ ਹੈ। ਜੁਲੀਆ ਗਿਲਾਰਡ ਨੇ ਕਿਹਾ ਸੀ ਕਿ ਆਸਟਰੇਲੀਆ ਅਤੇ ਭਾਰਤ ਨੂੰ ਜੋੜਨ 'ਚ ਕ੍ਰਿਕਟ ਦੀ ਅਹਿਮ ਭੂਮਿਕਾ ਰਹੀ ਹੈ। ਦੋਵੇਂ ਦੇਸ਼ ਕ੍ਰਿਕਟ ਦੇ ਦੀਵਾਨੇ ਹਨ। ਸਚਿਨ ਇਹ ਸਨਮਾਨ ਹਾਸਲ ਕਰਨ ਵਾਲੇ ਸਿਰਫ ਦੂਜੇ ਭਾਰਤੀ ਹੋਣਗੇ। ਇਸ ਤੋਂ ਪਹਿਲਾਂ ਸਾਬਕਾ ਅਟਾਰਨੀ ਜਨਰਲ ਸੋਲੀ ਸੋਰਾਬਜੀ ਨੂੰ ਵੀ ਇਸ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।
 ਸਚਿਨ ਇਸ ਐਵਾਰਡ ਨਾਲ ਸਨਮਾਨਿਤ ਹੋਣ ਵਾਲੇ ਪਹਿਲੇ ਕ੍ਰਿਕਟਰ ਨਹੀਂ ਹਨ। ਇਸ ਤੋਂ ਪਹਿਲਾਂ 2009 'ਚ ਵੈਸਟ ਇੰਡੀਜ਼ ਦੇ ਮਹਾਨ ਕ੍ਰਿਕਟਰ ਬ੍ਰਾਇਨ ਲਾਰਾ ਵੀ ਇਸ ਐਵਾਰਡ ਨਾਲ ਸਨਮਾਨਿਤ ਹੋ ਚੁੱਕੇ ਹਨ।

'ਸੈਂਡੀ' ਵੀ ਨਹੀਂ ਰੋਕ ਸਕਿਆ ਓਬਾਮਾ ਦੀ ਜਿੱਤ

'ਸੈਂਡੀ' ਵੀ ਨਹੀਂ ਰੋਕ ਸਕਿਆ ਓਬਾਮਾ ਦੀ ਜਿੱਤ


'ਸੈਂਡੀ' ਵੀ ਨਹੀਂ ਰੋਕ ਸਕਿਆ ਓਬਾਮਾ ਦੀ ਜਿੱਤ
ਵਾਸ਼ਿੰਗਟਨ(PTI)- ਅਮਰੀਕਾ ਦੇ ਪੂਰਬੀ ਤੱਟ 'ਤੇ ਪਿਛਲੇ ਹਫਤੇ ਆਏ ਤੂਫਾਨ 'ਸੈਂਡੀ' ਦੀ ਭਿਆਨਕਤਾ ਵੀ ਬਰਾਕ ਓਬਾਮਾ ਨੂੰ ਰਾਸ਼ਟਰਪਤੀ ਚੋਣਾਂ ਜਿੱਤਣ ਤੋਂ ਨਹੀਂ ਰੋਕ ਸਕੀ। ਅਮਰੀਕਾ ਦੇ ਪੂਰਬੀ ਤੱਟ 'ਤੇ ਪਿਛਲੇ ਹਫਤੇ ਆਏ ਭਿਆਨਕ ਤੂਫਾਨ 'ਸੈਂਡੀ' ਦੀ ਲਪੇਟ ਵਿਚ ਆਉਣ ਨਾਲ ਅਮਰੀਕਾ ਅਤੇ ਕੈਨੇਡਾ ਦੇ ਸੈਂਕੜੇ ਲੋਕ ਮਾਰੇ ਗਏ ਸਨ ਅਤੇ ਅਰਬਾਂ ਦੀ ਸੰਪਤੀ ਦਾ ਵੀ ਨੁਕਸਾਨ ਹੋਇਆ ਸੀ।
ਸੈਂਡੀ ਤੂਫਾਨ ਤੋਂ ਬਾਅਦ ਦੀ ਸਥਿਤੀ ਨੂੰ ਬਿਹਤਰ ਢੰਗ ਨਾਲ ਨਜਿੱਠਣ ਕਾਰਣ ਬਰਾਕ ਓਬਾਮਾ ਨੂੰ ਚੋਣਾਂ ਵਿਚ ਕਾਫੀ ਫਾਇਦਾ ਮਿਲਦਾ ਹੋਇਆ ਨਜ਼ਰ ਆਇਆ ਸੀ।
ਇਨ੍ਹਾਂ ਚੋਣਾਂ ਦੌਰਾਨ ਲਗਭਗ 12 ਕਰੋੜ ਅਮਰੀਕੀਆਂ ਨੇ ਵੋਟ ਪਾਈ। ਚੋਣਾਂ ਤੋਂ ਪਹਿਲਾਂ ਦੋਵਾਂ ਉਮੀਦਵਾਰਾਂ ਵਿਚਕਾਰ ਚੱਲੀ ਲੰਬੀ ਪ੍ਰਚਾਰ ਮੁਹਿੰਮ ਦੌਰਾਨ ਤਿੱਖੀਆਂ ਬਹਿਸਾਂ ਹੋਈਆਂ।
ਚੱਕਰਵਾਤੀ ਤੂਫਾਨ 'ਸੈਂਡੀ' ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਅਮਰੀਕਾ ਦੇ ਸ਼ਹਿਰ ਨਿਊਜਰਸੀ ਅਤੇ ਨਿਊਯਾਰਕ ਵਿਚ ਰਾਸ਼ਟਰਪਤੀ ਚੋਣਾਂ ਦੇ ਲਈ ਵੱਡੀ ਗਿਣਤੀ ਵਿਚ ਲੋਕਾਂ ਨੇ ਵੋਟਾਂ ਪਾਈਆਂ। ਇਨ੍ਹਾਂ ਦੋਵਾਂ ਸ਼ਹਿਰਾਂ ਵਿਚ ਤੂਫਾਨ ਨੇ ਸਭ ਤੋਂ ਵਧ ਤਬਾਹੀ ਮਚਾਈ ਸੀ।
ਸੂਬੇ ਵਿਚ ਲੋਕਾਂ ਨੂੰ ਈ ਮੇਲ ਰਾਹੀਂ ਵੋਟ ਪਾਉਣ ਦੀ ਸਹੂਲਤ ਦਿੱਤੀ ਗਈ ਸੀ ਅਤੇ ਵੋਟ ਪਾਉਣ ਦਾ ਸਮਾਂ ਵੀ ਵਧਾ ਕੇ ਮੰਗਲਵਾਰ ਰਾਤ 8 ਵਜੇ ਤੱਕ ਕਰ ਦਿੱਤਾ ਗਿਆ ਸੀ। ਇਹ ਧਿਆਨ ਰੱਖਿਆ ਗਿਆ ਕਿ ਤੂਫਾਨ ਦੇ ਕਾਰਣ ਬੇਘਰ ਹੋਏ ਅਤੇ ਆਪਣਾ ਸ਼ਹਿਰ ਛੱਡਣ ਵਾਲੇ ਲੋਕ ਵੋਟ ਪਾਉਣ ਤੋਂ ਵਾਂਝੇ ਨਾ ਰਹਿ ਜਾਣ।
ਉੱਥੇ ਹੀ ਨਿਊਯਾਰਕ ਵਿਚ ਆਪਣੇ ਘਰ ਤੋਂ ਦੂਰ ਜਾਂ ਅਲੱਗ ਰਹਿ ਰਹੇ 1,40,000 ਤੋਂ ਵਧ ਲੋਕਾਂ ਲਈ 60 ਤੋਂ ਜ਼ਿਆਦਾ ਮਤਦਾਨ ਕੇਂਦਰਾਂ ਦੀ ਜਗ੍ਹਾ ਬਦਲੀ ਗਈ ਸੀ।
'ਸੈਂਡੀ' ਨੇ ਇਸ ਤੋਂ ਪਹਿਲਾਂ ਕੈਰੇਬੀਆਈ ਟਾਪੂਆਂ 'ਤੇ ਵੀ ਕਹਿਰ ਢਾਹਿਆ ਸੀ, ਜਿਸ ਨਾਲ 69 ਲੋਕਾਂ ਦੀ ਮੌਤ ਹੋ ਗਈ ਸੀ। ਹੈਤੀ ਵਿਚ ਲਗਭਗ 54 ਅਤੇ ਕਿਊਬਾ ਵਿਚ 11 ਵਿਅਕਤੀ ਮਾਰੇ ਗਏ ਸਨ। ਤੂਫਾਨ ਦੇ ਕਾਰਨ ਜਾਨ-ਮਾਲ ਦਾ ਕਾਫੀ ਨੁਕਸਾਨ ਹੋਇਆ ਹੈ।

'ਕਿੰਗ ਆਫ ਰੋਮਾਂਸ' ਦੀ ਬਜਾਏ 'ਬਾਦਸ਼ਾਹ' ਕਹਾਉਣਾ ਪਸੰਦ—ਸ਼ਾਹਰੁਖ

'ਕਿੰਗ ਆਫ ਰੋਮਾਂਸ' ਦੀ ਬਜਾਏ 'ਬਾਦਸ਼ਾਹ' ਕਹਾਉਣਾ ਪਸੰਦ—ਸ਼ਾਹਰੁਖ


ਮੁੰਬਈ(PTI)—ਬਾਲੀਵੁੱਡ ਅਦਾਕਾਰ ਸ਼ਾਹਰੁਖ  ਨੇ ਬਹੁਤ ਸਾਰੀਆਂ ਰੋਮਾਂਟਿਕ ਫਿਲਮਾਂ ਦਿੱਤੀਆਂ ਹਨ ਪਰ ਫਿਰ ਵੀ ਉਨ੍ਹਾਂ ਨੂੰ 'ਕਿੰਗ ਆਫ ਰੋਮਾਂਸ' ਕਹਾਉਣਾ ਪਸੰਦ ਨਹੀਂ ਹੈ।
ਬਾਲੀਵੁੱਡ 'ਚ ਆਪਣੀ ਯਾਤਰਾ ਉਨ੍ਹਾਂ ਨੇ 1992 'ਚ ਆਈ ਫਿਲਮ 'ਦੀਵਾਨਾ' ਤੋਂ ਕੀਤੀ ਸੀ। ਇਸ ਤੋਂ ਬਾਅਦ ਸ਼ਾਹਰੁਖ ਨੇ 'ਡਰ', 'ਬਾਜ਼ੀਗਰ', 'ਅੰਜਾਮ' ਵਰਗੀਆਂ ਸਫਲ ਫਿਲਮਾਂ ਕੀਤੀਆਂ, ਜਿਸ 'ਚ ਉਨ੍ਹਾਂ ਨੇ ਨਕਾਰਾਤਮਕ ਅਕਸ ਵਾਲਾ ਕਿਰਦਾਰ ਨਿਭਾਇਆ ਸੀ ਪਰ ਸਾਲ 1995 'ਚ ਆਈ ਫਿਲਮ 'ਦਿਲਵਾਲੇ ਦੁਲਹਨੀਆ ਲੈ ਜਾਏਂਗੇ'  ਉਹ ਫਿਲਮ ਸੀ, ਜਿਸ ਨੇ ਸ਼ਾਹਰੁਖ ਨੂੰ ਰੋਮਾਂਟਿਕ ਅਦਾਕਾਰ ਦਾ ਅਕਸ ਦਿੱਤਾ।
ਸ਼ਾਹਰੁਖ ਨੇ ਦੱਸਿਆ, ''ਮੈਂ ਇਸ ਗੱਲ ਨੂੰ ਮੰਨਦਾ ਹਾਂ ਕਿ ਕੁੜੀਆਂ ਮੈਨੂੰ ਰੋਮਾਂਟਿਕ ਕਿਰਦਾਰ 'ਚ ਪਸੰਦ ਕਰਦੀਆਂ ਹਨ। ਮੈਂ ਇਨ੍ਹਾਂ ਸਾਰਿਆਂ ਦਾ ਆਦਰ ਕਰਦਾ ਹਾਂ ਪਰ ਮੈਂ 'ਕਿੰਗ ਆਫ ਰੋਮਾਂਸ' ਦੀ ਬਜਾਏ 'ਬਾਦਸ਼ਾਹ' ਕਹਾਉਣਾ ਵਧੇਰੇ ਪਸੰਦ ਕਰਾਂਗਾ। ਮੈਂ ਇਕ ਅਦਾਕਾਰ ਹਾਂ। ਮੈਂ 75 ਫਿਲਮਾਂ ਕੀਤੀਆਂ ਹਨ ਅਤੇ ਮੈਂ ਇੰਡਸਟਰੀ 'ਚ 21 ਸਾਲ ਬਿਤਾਏ ਹਨ।'' ਉਨ੍ਹਾਂ ਕਿਹਾ, ''ਮੈਨੂੰ 'ਕਿੰਗ ਆਫ ਰੋਮਾਂਸ' ਕਹਾਉਣਾ ਪਸੰਦ ਨਹੀਂ। ਅਦਾਕਾਰ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਰੋਮਾਂਟਿਕ ਅਕਸ ਤੱਕ ਹੀ ਸੀਮਤ ਨਹੀਂ ਕੀਤਾ ਜਾਣਾ ਚਾਹੀਦਾ।

ਅਜੇ ਦੇਵਗਨ ਖਿਲਾਫ ਬੋਲੇ ਸ਼ਾਹਰੁਖ

ਅਜੇ ਦੇਵਗਨ ਖਿਲਾਫ ਬੋਲੇ ਸ਼ਾਹਰੁਖ


ਅਜੇ ਦੇਵਗਨ ਖਿਲਾਫ ਬੋਲੇ ਸ਼ਾਹਰੁਖ
ਮੁੰਬਈ(PTI)—ਦੀਵਾਲੀ ਦੇ ਮੌਕੇ 'ਤੇ ਅਜੇ ਦੇਵਗਨ ਦੀ 'ਸਨ ਆਫ ਸਰਦਾਰ' ਅਤੇ ਸ਼ਾਹਰੁਖ ਖਾਨ ਦੀ 'ਜਬ ਤਕ ਹੈ ਜਾਨ' ਫਿਲਮ ਰਿਲੀਜ਼ ਹੋ ਰਹੀ ਹੈ। ਇਨ੍ਹਾਂ ਫਿਲਮਾਂ ਸੰਬੰਧੀ ਲਗਾਤਾਰ ਵਿਵਾਦ ਜਾਰੀ ਹਨ। ਇਨ੍ਹਾਂ ਵਿਵਾਦਾਂ ਖਿਲਾਫ ਬੋਲਦੇ ਹੋਏ ਸ਼ਾਹਰੁਖ ਨੇ ਕਿਹਾ ਕਿ ਫਿਲਮੀ ਦੁਨੀਆ ਦਾ ਬਜ਼ਾਰ ਇਕ ਸੁਤੰਤਰ ਬਜ਼ਾਰ ਹੈ ਅਤੇ ਇਸ 'ਤੇ ਕਿਸੇ ਦਾ ਏਕਾਧਿਕਾਰ ਨਹੀਂ ਹੈ।
ਜ਼ਿਕਰਯੋਗ ਹੈ ਕਿ ਫਿਲਮ 'ਏਕ ਥਾ ਟਾਈਗਰ' ਦੇ ਰਿਲੀਜ਼ ਹੋਣ ਸਮੇਂ ਯਸ਼ਰਾਜ ਫਿਲਮਜ਼ ਨੇ ਸਿੰਗਲ ਸਕਰੀਨ ਸਿਨੇਮਾ ਘਰਾਂ ਨਾਲ ਸਮਝੌਤਾ ਕੀਤਾ ਸੀ। ਇਸ ਸਮਝੌਤੇ ਅਧੀਨ 'ਜਬ ਤਕ ਹੈ ਜਾਨ' ਫਿਲਮ ਨੂੰ ਦਿਖਾਏ ਜਾਣ ਦੀ ਸ਼ਰਤ ਸੀ। ਇਸ ਸ਼ਰਤ ਕਾਰਨ ਦੇਵਗਨ ਦੀ ਫਿਲਮ 'ਸਨ ਆਫ ਸਰਦਾਰ' ਨੂੰ ਘੱਟ ਸਿਨੇਮਾ ਘਰ ਮਿਲਣਗੇ। ਅਜੇ ਇਸ ਮਾਮਲੇ ਨੂੰ ਭਾਰਤੀ ਮੁਕਾਬਲੇਬਾਜ਼ ਕਮਿਸ਼ਨ ਤੱਕ ਵੀ ਲੈ ਗਏ। ਅਜੇ ਨੇ ਯਸ਼ਰਾਜ ਫਿਲਮਜ਼ 'ਤੇ ਦੋਸ਼ ਲਗਾਇਆ ਕਿ ਉਹ ਆਪਣੀ ਫਿਲਮ ਦੀ ਵਧੇਰੇ ਸਕਰੀਨਾਂ 'ਤੇ ਪ੍ਰਦਰਸ਼ਨ ਲਈ ਆਪਣੇ ਰੁਤਬੇ ਦੀ ਗਲਤ ਵਰਤੋਂ ਕਰ ਰਹੇ ਹਨ, ਹਾਲਾਂਕਿ ਭਾਰਤੀ ਮੁਕਾਬਲੇਬਾਜ਼ ਕਮਿਸ਼ਨ ਨੇ ਅਜੇ ਦੀ ਸ਼ਿਕਾਇਤ ਰੱਦ ਕਰ ਦਿੱਤੀ ਹੈ।
ਇਸ ਸੰਬੰਧੀ ਸ਼ਾਹਰੁਖ ਨੇ ਕਿਹਾ, ''ਇਹ ਫਾਲਤੂ ਦਾ ਝਗੜਾ ਹੈ ਅਤੇ ਇਸ ਲਈ ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਮੈਨੂੰ ਨਹੀਂ ਪਤਾ ਕਿ ਇਸ ਨੂੰ ਕਿਵੇਂ ਸੁਲਝਾਇਆ ਜਾਵੇ। ਕੀ ਹੁਣ ਮੈਨੂੰ ਫਿਲਮ ਰਿਲੀਜ਼ ਕਰਨ ਲਈ ਕਿਸੇ ਦੀ ਇਜਾਜ਼ਤ ਲੈਣੀ ਪਵੇਗੀ।''

ਅਜੇ-ਸ਼ਾਹਰੁਖ ਦੀ ਲੜਾਈ 'ਚ ਹੁਣ ਸਲਮਾਨ ਵੀ ਸ਼ਾਮਲ

ਅਜੇ-ਸ਼ਾਹਰੁਖ ਦੀ ਲੜਾਈ 'ਚ ਹੁਣ ਸਲਮਾਨ ਵੀ ਸ਼ਾਮਲ


ਅਜੇ-ਸ਼ਾਹਰੁਖ ਦੀ ਲੜਾਈ 'ਚ ਹੁਣ ਸਲਮਾਨ ਵੀ ਸ਼ਾਮਲ
ਮੁੰਬਈ(PTI)—ਸ਼ਾਹਰੁਖ  ਦੀ 'ਜਬ ਤਕ ਹੈ ਜਾਨ' ਅਤੇ ਅਜੇ ਦੇਵਗਨ ਦੀ 'ਸਨ ਆਫ ਸਰਦਾਰ' ਫਿਲਮ ਨੂੰ ਲੈ ਕੇ ਚੱਲ ਰਹੀ ਲੜਾਈ 'ਚ ਹੁਣ ਸਲਮਾਨ ਖਾਨ ਵੀ ਆ ਗਏ ਹਨ। ਸਲਮਾਨ ਖਾਨ ਅਦਾਕਾਰ ਅਜੇ ਦੇ ਦੋਸਤ ਹਨ, ਇਸ ਲਈ ਉਨ੍ਹਾਂ ਨੇ ਹੁਣ ਸ਼ਾਹਰੁਖ ਖਾਨ 'ਤੇ ਆਪਣਾ ਨਿਸ਼ਾਨਾ ਸਾਧਿਆ ਹੈ।
ਸਲਮਾਨ ਦਾ ਕਹਿਣਾ ਹੈ ਕਿ ਜੇ ਅਜੇ ਨਾਲ ਇਨਸਾਫ ਨਹੀਂ ਹੋਇਆ ਤਾਂ ਉਹ ਆਪਣੀ ਫਿਲਮ 'ਕਿੱਕ' ਨੂੰ ਉਸ ਦਿਨ ਹੀ ਰਿਲੀਜ਼ ਕਰਨਗੇ, ਜਿਸ ਦਿਨ ਸ਼ਾਹਰੁਖ ਦੀ ਫਿਲਮ 'ਚੇਨਈ ਐਕਸਪ੍ਰੈੱਸ' ਰਿਲੀਜ਼ ਹੋਵੇਗੀ। ਸਲਮਾਨ ਦੇ ਕਰੀਬੀਆਂ ਮੁਤਾਬਕ ਉਹ ਸ਼ਾਹਰੁਖ ਨਾਲ 2013 'ਚ ਸਿੱਧੀ ਟੱਕਰ ਲੈਣਗੇ। ਸਲਮਾਨ ਦੀ ਅਜੇ ਦੇਵਗਨ ਅਤੇ ਸੰਜੇ ਦੱਤ ਨਾਲ ਵਧੀਆ ਦੋਸਤੀ ਹੈ। ਉਹ ਇਸ ਨੂੰ ਨਿਭਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ।

ਓਬਾਮਾ ਦੇ ਸਿਰ ਸਜਿਆ ਅਮਰੀਕਾ ਦੇ ਰਾਸ਼ਟਰਪਤੀ ਦਾ ਤਾਜ



ਓਬਾਮਾ ਦੇ ਸਿਰ ਸਜਿਆ ਅਮਰੀਕਾ ਦੇ ਰਾਸ਼ਟਰਪਤੀ ਦਾ ਤਾਜ


ਵਾਸ਼ਿੰਗਟਨ(PTI)- ਅਮਰੀਕਾ ਦੇ ਨਵੇਂ ਰਾਸ਼ਟਰਪਤੀ ਦੇ ਤੌਰ 'ਤੇ ਬਰਾਕ ਓਬਾਮਾ ਨੇ ਇਕ ਵਾਰ ਫਿਰ ਬਾਜ਼ੀ ਮਾਰ ਲਈ ਹੈ। ਅਮਰੀਕੀ ਰਾਸ਼ਟਰਪਤੀ ਬਣਨ ਲਈ 270 ਇਲੈੱਕਟੋਰਲ ਵੋਟਾਂ ਦੀ ਜ਼ਰੂਰਤ ਹੁੰਦੀ ਹੈ ਅਤੇ ਓਬਾਮਾ ਨੂੰ 303 ਵੋਟਾਂ ਹਾਸਲ ਹੋਈਆਂ ਹਨ। ਡੈਮੋਕਰੇਟ ਬਰਾਕ ਓਬਾਮਾ ਨੇ ਵੋਟਾਂ ਦੀ ਗਿਣਤੀ ਵਿਚ ਪਹਿਲਾਂ ਤੋਂ ਹੀ ਲੀਡ ਹਾਸਲ ਕੀਤੀ ਹੋਈ ਸੀ। ਜਿੱਤ ਤੋਂ ਬਾਅਦ ਓਬਾਮਾ ਨੇ ਟਵੀਟ ਕੀਤਾ ਹੈ ਕਿ ਅਗਲੇ 4 ਸਾਲ ਲਈ ਉਨ੍ਹਾਂ ਨੂੰ ਰਾਸ਼ਟਰਪਤੀ ਦੀ ਕੁਰਸੀ ਮਿਲ ਗਈ ਹੈ। ਓਬਾਮਾ ਨੇ ਜਿੱਤ ਲਈ ਦੇਸ਼ ਵਾਸੀਆਂ ਦਾ ਧੰਨਵਾਦ ਕੀਤਾ ਹੈ। ਓਬਾਮਾ ਨੇ ਟਵਿੱਟਰ 'ਤੇ ਲਿਖਿਆ, ''ਚਾਰ ਸਾਲ ਹੋਰ।''
ਉਨ੍ਹਾਂ ਨੇ ਇਕ ਹੋਰ ਟਵੀਟ ਵਿਚ ਲਿਖਿਆ, ''ਇਸ ਸਭ ਵਿਚ ਅਸੀਂ ਸਾਰੇ ਇਕੱਠੇ ਹਾਂ। ਅਸੀਂ ਜਿਸ ਤਰ੍ਹਾਂ ਚੋਣ ਮੁਹਿੰਮ ਚਲਾਈ ਅਤੇ ਅਸੀਂ ਜੋ ਹਾਂ... ਉਸ ਸਭ ਵਿਚ ਅਸੀਂ ਇਕੱਠੇ ਹਾਂ। ਸ਼ੁਕਰੀਆ।''
ਓਬਾਮਾ ਦੇ ਸਮਰਥਕਾਂ ਵਿਚ ਖੁਸ਼ੀ ਦਾ ਮਾਹੌਲ ਹੈ। ਉੱਥੇ ਦੂਜੇ ਪਾਸੇ ਰੀਪਬਲੀਕਨ ਉਮੀਦਵਾਰ ਮਿਟ ਰੋਮਨੀ ਨੂੰ 206 ਇਲੈਕਟੋਰਲ ਵੋਟ ਹਾਸਲ ਹੋਏ।
ਓਬਾਮਾ ਸਮਰਥਕਾਂ ਨੇ ਕੀਤੀ ਆਤਿਸ਼ਬਾਜ਼ੀ
ਅਮਰੀਕਾ ਦੀਆਂ 57ਵੀਆਂ ਰਾਸ਼ਟਰਪਤੀ ਚੋਣਾਂ ਕਾਫੀ ਉੱਥਲ-ਪੁੱਥਲ ਭਰੀਆਂ ਰਹੀਆਂ। ਕਈ ਵਾਰ ਓਬਾਮਾ ਦਾ ਪੱਲੜਾ ਭਾਰੀ ਰਿਹਾ ਅਤੇ ਕਈ ਵਾਰ ਰੋਮਨੀ ਅੱਗੇ ਚੱਲ ਰਹੇ ਸਨ। ਚੋਣ ਤੋਂ ਬਾਅਦ ਓਬਾਮਾ ਸਮਰਥਕਾਂ ਨੇ ਭਾਰੀ ਆਤਿਸ਼ਬਾਜ਼ੀ ਕਰ ਕੇ ਜਿੱਤ ਦਾ ਜਸ਼ਨ ਮਨਾਇਆ।
ਜਿੱਤ ਬਾਰੇ ਪਤਾ ਲੱਗਣ ਦੇ ਨਾਲ ਹੀ ਓਬਾਮਾ ਸਮਰਥਕ ਸੜਕ 'ਤੇ ਆ ਕੇ ਜਸ਼ਨ ਮਨਾਉਣ ਲੱਗੇ। ਸ਼ਿਕਾਗੋ ਵਿਚ ਓਬਾਮਾ ਦੀ ਪ੍ਰਚਾਰ ਮੁਹਿੰਮ ਦੇ ਹੈੱਡਕੁਆਟਰ ਦੇ ਸਾਹਮਣੇ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋ ਗਏ। ਸ਼ਿਕਾਗੋ ਤੋਂ ਲੈ ਕੇ ਨਿਊਯਾਰਕ ਦੇ ਟਾਈਮ ਸਕੁਏਅਰ ਤੱਕ ਲੋਕ ਝੂਮਦੇ ਹੋਏ ਨਜ਼ਰ ਆਏ।

ਕੈਲਫੋਰਨੀਆ 'ਚ ਜਿੱਤ ਰਹੀ ਅਹਿਮ
ਕੈਲਫੋਰਨੀਆ ਵਿਚ ਸਭ ਤੋਂ ਵਧ 55 ਇਲੈੱਕਟੋਰਲ ਵੋਟਾਂ ਹਨ ਅਤੇ ਇੱਥੇ ਭਾਰੀ ਜਿੱਤ ਨਾਲ ਹੀ ਓਬਾਮਾ ਦਾ ਦੁਬਾਰਾ ਰਾਸ਼ਟਰਪਤੀ ਬਣਨਾ ਤੈਅ ਹੋਇਆ। ਕੈਲਫੋਰਨੀਆ ਦੇ ਨਤੀਜੇ ਆਉਣ ਤੋਂ ਪਹਿਲਾਂ ਰੋਮਨੀ ਨੇ ਓਬਾਮਾ 'ਤੇ ਲੀਡ ਹਾਸਲ ਕੀਤੀ ਹੋਈ ਸੀ।
ਇਸ ਤੋਂ ਇਲਾਵਾ ਲੋਰਿਡਾ ਵਿਚ ਵੀ ਦੋਹਾਂ ਵਿਚਕਾਰ ਸਖਤ ਮੁਕਾਬਲਾ ਦੇਖਣ ਨੂੰ ਮਿਲਿਆ, ਜਿੱਥੇ ਕੁੱਲ 29 ਇਲੈੱਕਟੋਰਲ ਵੋਟਾਂ ਹਨ।

ਕਿਧਰੇ ਖੁਸ਼ੀ ਅਤੇ ਕਿਧਰੇ ਗਮ
ਖਬਰਾਂ ਦੇ ਚੈਨਲਾਂ 'ਤੇ ਓਬਾਮਾ ਦੀ ਜਿੱਤ ਐਲਾਨ ਕੀਤੇ ਜਾਣ ਤੋਂ ਬਾਅਦ ਬੋਸਟਨ ਵਿਚ ਮਿਟ ਰੋਮਨੀ ਦਾ ਪ੍ਰਚਾਰ ਮੁਹਿੰਮ ਹੈੱਡਕੁਆਟਰ ਵਿਚ ਗਮ ਵਿਚ ਡੁੱਬ ਗਿਆ। ਰੋਮਨੀ ਦਾ ਦੂਜਾ ਘਰ ਕਹੇ ਜਾਣ ਵਾਲੇ ਨਿਊ ਹੈਂਪਸ਼ਾਇਰ ਅਤੇ ਵਿਸਕਾਂਸਿਨ ਵਿਚ ਮਿਲੀ ਹਾਰ ਨਾਲ ਰੀਪਬਲੀਕਨ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ।


ਰੋਮਨੀ ਨੇ ਓਬਾਮਾ ਨੂੰ ਦਿੱਤੀ ਵਧਾਈ
ਮਿਟ ਰੋਮਨੀ ਨੇ ਬਰਾਕ ਓਬਾਮਾ ਨੂੰ ਦੁਬਾਰਾ ਰਾਸ਼ਟਰਪਤੀ ਬਣਨ 'ਤੇ ਵਧਾਈ ਦਿੱਤੀ ਹੈ। ਰੋਮਨੀ ਨੇ ਅਮਰੀਕਾ ਵਿਚ ਇਕ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ, ''ਮੈਂ ਰਾਸ਼ਟਰਪਤੀ ਓਬਾਮਾ ਨੂੰ ਵਧਾਈ ਦੇਣ ਲਈ ਹੁਣੇ ਫੋਨ ਕੀਤਾ। ਮੈਂ ਉਨ੍ਹਾਂ ਨੂੰ, ਉਨ੍ਹਾਂ ਦੀ ਪਤਨੀ ਅਤੇ ਬੇਟੀਆਂ ਨੂੰ ਵਧਾਈ ਦਿੱਤੀ।''
ਰੋਮਨੀ ਨੇ ਕਿਹਾ ਕਿ ਇਹ ਔਖੀਆਂ ਚੁਣੌਤੀਆਂ ਦਾ ਸਮਾਂ ਹੈ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਰਾਸ਼ਟਰਪਤੀ ਓਬਾਮਾ ਸਾਡੇ ਦੇਸ਼ ਦੀ ਅਗਵਾਈ ਕਰਨ ਵਿਚ ਸਫਲ ਰਹਿਣ।

Tuesday, 6 November 2012

ਸੁਖਬੀਰ ਦੇ ਪਾਕਿ ਦੌਰੇ ਕਾਰਨ ਲਟਕਿਆ ਅਹਿਮ ਫੈਸਲਾ


ਸੁਖਬੀਰ ਦੇ ਪਾਕਿ ਦੌਰੇ ਕਾਰਨ ਲਟਕਿਆ ਅਹਿਮ ਫੈਸਲਾ


ਪਟਿਆਲਾ,(PTI)- ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਅੱਜ ਪਾਕਿਸਤਾਨ ਰਵਾਨਾ ਹੋਣ ਕਾਰਨ ਸ਼ਾਹੀ ਸ਼ਹਿਰ ਪਟਿਆਲਾ ਦੇ ਵਿਕਾਸ ਦੇ ਮਾਮਲੇ ਵਿਚ ਲਿਆ ਜਾਣਾ ਵਾਲਾ ਅਹਿਮ ਫੈਸਲਾ ਲਟਕ ਗਿਆ ਹੈ, ਜਿਸ ਦੇ ਹੁਣ ਉਨ੍ਹਾਂ ਦੇ ਪਾਕਿ ਦੌਰੇ ਤੋਂ ਵਾਪਸੀ ਮਗਰੋਂ ਹੀ ਹੋਣ ਦੀ ਸੰਭਾਵਨਾ ਹੈ। ਨਗਰ ਨਿਗਮ ਨੇ ਸ਼ਾਹੀ ਸ਼ਹਿਰ ਦੇ ਵਿਕਾਸ ਕਾਰਜਾਂ ਦੀ ਲੀਹੋਂ ਲੱਥੀ ਗੱਡੀ ਨੂੰ ਮੁੜ ਲੀਹ 'ਤੇ ਪਾਉਣ ਲਈ 7700 ਗਜ਼ ਥਾਂ ਪੁੱਡਾ ਨੂੰ ਦੇਣ ਦਾ ਫੈਸਲਾ ਕੀਤਾ ਸੀ ਤਾਂ ਕਿ ਉਸ ਨੂੰ 40 ਕਰੋੜ ਰੁਪਏ ਮਿਲ ਸਕਣ। ਨਿਗਮ ਨੂੰ ਪਿਛਲੇ ਹਫਤੇ ਮੰਗਲਵਾਰ ਨੂੰ ਘੱਟ ਤੋਂ ਘੱਟ 10 ਕਰੋੜ ਰੁਪਏ ਮਿਲ ਜਾਣ ਦੀ ਆਸ ਸੀ ਪਰ ਉਸ ਦੀਆਂ ਆਸਾਂ ਨੂੰ ਬੂਰ ਨਾ ਪਿਆ, ਜਿਸ ਮਗਰੋਂ ਨਿਗਮ ਨੇ ਇਹ ਜ਼ਮੀਨ ਖੁਦ ਨਿਲਾਮ ਕਰਨ ਦਾ ਵੀ ਐਲਾਨ ਕਰ ਦਿੱਤਾ। ਮੇਅਰ ਜਸਪਾਲ ਸਿੰਘ ਪ੍ਰਧਾਨ ਨੇ ਦੱਸਿਆ ਕਿ ਅਸਲ ਵਿਚ ਨਿਗਮ ਨੂੰ ਪੇਸ਼ਗੀ ਵਜੋਂ 20 ਕਰੋੜ ਰੁਪਏ ਲੋੜੀਂਦੇ ਹਨ। ਪੁੱਡਾ ਵਲੋਂ ਪੈਸੇ ਜ਼ਮੀਨ ਦੀ ਨਿਲਾਮੀ ਤੋਂ ਬਾਅਦ ਦੇਣ ਦੀ ਗੱਲ ਕਹੀ ਜਾ ਰਹੀ ਹੈ, ਜਦਕਿ ਨਿਗਮ ਨੂੰ ਪੈਸੇ ਦੀ ਹੁਣ ਸਖ਼ਤ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਹੁਣ ਇਹ ਮਾਮਲਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕੋਲ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜੋ ਅੱਜ ਪਾਕਿਸਤਾਨ ਰਵਾਨਾ ਹੋਏ ਹਨ, ਦੀ 8 ਨਵੰਬਰ ਨੂੰ ਵਤਨ ਵਾਪਸੀ ਤੋਂ ਬਾਅਦ ਇਸ ਮਾਮਲੇ ਵਿਚ ਫੈਸਲਾ ਲਿਆ ਜਾਵੇਗਾ।

ਯਸ਼ਰਾਜ ਫਿਲਮਜ਼ ਖਿਲਾਫ ਦੇਵਗਨ ਦੀ ਅਰਜ਼ੀ ਰੱਦ


ਯਸ਼ਰਾਜ ਫਿਲਮਜ਼ ਖਿਲਾਫ ਦੇਵਗਨ ਦੀ ਅਰਜ਼ੀ ਰੱਦ


ਨਵੀਂ ਦਿੱਲੀ(PTI)—ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ (ਸੀ. ਸੀ. ਆਈ.) ਨੇ ਯਸ਼ਰਾਜ ਫਿਲਮਜ਼ ਖਿਲਾਫ ਅਦਾਕਾਰ ਅਜੈ ਦੇਵਗਨ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ। ਦੇਵਗਨ ਨੇ ਆਪਣੀ ਅਰਜ਼ੀ 'ਚ ਯਸ਼ਰਾਜ ਫਿਲਮਜ਼ 'ਤੇ ਹਿੰਦੀ ਫਿਲਮ ਉਦਯੋਗ 'ਚ ਆਪਣੀ ਮਜ਼ਬੂਤ ਸਥਿਤੀ ਦਾ ਫਾਇਦਾ ਚੁੱਕਣ ਦਾ ਦੋਸ਼ ਲਗਾਇਆ ਸੀ। ਸੀ. ਸੀ. ਆਈ. ਨੇ ਅਰਜ਼ੀ ਨੂੰ ਰੱਦ ਕਰਦਿਆਂ ਕਿਹਾ ਕਿ ਇਸਦਾ ਕੋਈ ਅਧਾਰ ਨਹੀਂ ਹੈ।
ਅਦਾਕਾਰ-ਨਿਰਮਾਤਾ ਅਜੈ ਦੇਵਗਨ ਨੇ ਇਹ ਸ਼ਿਕਾਇਤ ਅਜਿਹੇ ਸਮੇਂ 'ਚ ਕੀਤੀ ਹੈ, ਜਦੋਂ ਕਿ ਦੋਹਾਂ ਪੱਖਾਂ ਦੀਆਂ ਫਿਲਮਾਂ ਇਸ ਮਹੀਨੇ ਰਿਲੀਜ਼ ਹੋ ਰਹੀਆਂ ਹਨ।
ਸੀ. ਸੀ. ਆਈ. ਦੇ ਇਕ ਮੁੱਖ ਅਧਿਕਾਰੀ ਨੇ ਕਿਹਾ, ''ਕਮਿਸ਼ਨ ਨੇ ਯਸ਼ਰਾਜ ਫਿਲਮਜ਼ ਖਿਲਾਫ ਅਜੈ ਦੇਵਗਨ ਦੀ ਅਰਜ਼ੀ ਰੱਦ ਕਰ ਦਿੱਤੀ ਹੈ, ਕਿਉਂਕਿ ਇਸ 'ਚ ਕੋਈ ਅਧਾਰ ਨਹੀਂ ਹੈ। ਇਹ ਸ਼ਿਕਾਇਤ ਮੁਕਾਬਲੇਬਾਜ਼ੀ ਕਮਿਸ਼ਨ ਦੇ ਨਿਯਮਾਂ ਦੇ ਉਲੰਘਣ ਦੇ ਘੇਰੇ 'ਚ ਨਹੀਂ ਆਉਂਦੀ।''

100ਵਾਂ ਟੈਸਟ ਮੈਚ ਖੇਡਣ ਨੂੰ ਲੈ ਕੇ ਉਤਸ਼ਾਹਿਤ ਹੈ ਵਰਿੰਦਰ ਸਹਿਵਾਗ


100ਵਾਂ ਟੈਸਟ ਮੈਚ ਖੇਡਣ ਨੂੰ ਲੈ ਕੇ ਉਤਸ਼ਾਹਿਤ ਹੈ ਸਹਿਵਾਗ


ਨਵੀਂ ਦਿੱਲੀ(PTI)-  ਸਹਿਵਾਗ ਇੰਗਲੈਂਡ ਦੇ ਖਿਲਾਫ 15 ਨਵੰਬਰ ਤੋਂ ਸ਼ੁਰੂ ਹੋ ਰਹੀ 4 ਟੈਸਟ ਮੈਚਾਂ ਦੀ ਲੜੀ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ ਕਿਉਂਕਿ ਉਸ ਨੂੰ 100 ਟੈਸਟ ਮੈਚ ਖੇਡਣ ਵਾਲੇ ਕ੍ਰਿਕਟਰਾਂ 'ਚ ਸ਼ਾਮਲ ਹੋਣ ਤੋਂ ਇਲਾਵਾ ਭਾਰਤ ਦੀ ਜਿੱਤ 'ਚ ਮਹੱਤਵਪੂਰਨ ਭੂਮਿਕਾ ਨਿਭਾਉਣ ਦਾ ਮੌਕਾ ਮਿਲੇਗਾ। ਹੁਣ ਤੱਕ 98 ਟੈਸਟ ਮੈਚ ਖੇਡਣ ਵਾਲੇ ਸਹਿਵਾਗ ਨੇ ਮੰਨਿਆ ਹੈ ਕਿ ਉਹ 100ਵਾਂ ਟੈਸਟ ਮੈਚ ਖੇਡਣ ਨੂੰ ਲੈ ਕੇ ਉਤਸ਼ਾਹਿਤ ਹੈ।
ਸਹਿਵਾਗ ਨੇ ਕਿਹਾ ਕਿ ਮੇਰਾ ਪਹਿਲਾ ਸੁਪਨਾ ਦੇਸ਼ ਵਲੋਂ ਖੇਡਣਾ ਸੀ। ਉਸ ਤੋਂ ਬਾਅਦ ਮੈਂ 100 ਟੈਸਟ ਮੈਚ ਖੇਡਣ ਦਾ ਸੁਪਨਾ ਦੇਖਣ ਲੱਗਿਆ। ਮੈਨੂੰ ਖੁਸ਼ੀ ਹੈ ਕਿ ਇਹ ਪਲ ਛੇਤੀ ਆਵੇਗਾ। ਭਾਰਤ ਵਲੋਂ ਹੁਣ ਤੱਕ 8 ਕ੍ਰਿਕਟਰਾਂ ਨੇ 100 ਤੋਂ ਵਧ ਟੈਸਟ ਮੈਚ ਖੇਡੇ ਹਨ। ਇੰਗਲੈਂਡ ਦੇ ਖਿਲਾਫ 4 ਟੈਸਟ ਮੈਚਾਂ ਦੀ ਲੜੀ ਦੌਰਾਨ ਸਹਿਵਾਗ ਤੋਂ ਇਲਾਵਾ ਹਰਭਜਨ ਸਿੰਘ ਵੀ 100 ਟੈਸਟ ਮੈਚ ਖੇਡਣ ਵਾਲੇ ਕ੍ਰਿਕਟਰਾਂ 'ਚ ਸ਼ਾਮਲ ਹੋ ਸਕਦਾ ਹਨ। ਹਰਭਜਨ ਨੇ ਵੀ ਹੁਣ ਤੱਕ 98 ਟੈਸਟ ਮੈਚ ਖੇਡੇ ਹਨ।
ਸਹਿਵਾਗ ਨੇ ਕਿਹਾ ਕਿ ਵਧੀਆ ਕ੍ਰਿਕਟ ਖੇਡਣਾ ਸਾਡੇ ਲਈ ਮਹੱਤਵਪੂਰਨ ਹੈ। ਬਦਲਾ ਲੈਣ ਵਰਗੀਆਂ ਗੱਲਾਂ ਮੀਡੀਆ ਕਰਦੀ ਹੈ। ਸਾਡੇ ਲਈ ਉਨ੍ਹਾਂ ਨੂੰ ਹਰਾਉਣਾ ਮਹੱਤਵਪੂਰਨ ਹੈ।

ਬਠਿੰਡਾ ਸੀਟ ਬਾਰੇ ਅਜੇ ਪੱਤੇ ਨਹੀਂ ਖੋਲ੍ਹਾਂਗੇ : ਮਨਪ੍ਰੀਤ


ਬਠਿੰਡਾ ਸੀਟ ਬਾਰੇ ਅਜੇ ਪੱਤੇ ਨਹੀਂ ਖੋਲ੍ਹਾਂਗੇ : ਮਨਪ੍ਰੀਤ

ਬਠਿੰਡਾ ਸੀਟ ਬਾਰੇ ਅਜੇ ਪੱਤੇ ਨਹੀਂ ਖੋਲ੍ਹਾਂਗੇ : ਮਨਪ੍ਰੀਤ
* ਸੋਢੀ ਕਾਂਡ ਦੇ ਪਿੱਛੇ ਸੁਖਬੀਰ * ਪੰਜਾਬ ਹਰਿਆਣਾ ਦੇ ਮੁਕਾਬਲੇ ਪੱਛੜਿਆ
ਜਲੰਧਰ (PTI)-ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਬਠਿੰਡਾ ਸੰਸਦੀ ਸੀਟ ਨੂੰ ਲੈ ਕੇ ਉਨ੍ਹਾਂ ਦੀ ਪਾਰਟੀ ਆਪਣੇ ਪੱਤੇ ਨਹੀਂ ਖੋਲ੍ਹੇਗੀ ਕਿਉਂਕਿ ਅਜੇ ਚੋਣਾਂ 'ਚ 18 ਮਹੀਨਿਆਂ ਦਾ ਸਮਾਂ ਬਾਕੀ ਹੈ। ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅਜੇ ਇਹ ਕਹਿਣਾ ਮੁਸ਼ਕਲ ਹੈ ਕਿ ਬਠਿੰਡਾ ਤੋਂ ਉਹ ਖੁਦ ਚੋਣ ਲੜਣਗੇ ਜਾਂ ਕੋਈ ਹੋਰ ਪਰ ਇੰਨਾ ਤੈਅ ਹੈ ਕਿ ਅਕਾਲੀ ਦਲ ਦੀ ਵੱਕਾਰੀ ਸੀਟ ਨੂੰ ਲੈ ਕੇ ਪੀਪਲਜ਼ ਪਾਰਟੀ ਮਜ਼ਬੂਤ ਉਮੀਦਵਾਰ ਚੋਣ ਮੈਦਾਨ 'ਚ ਉਤਾਰੇਗੀ।
ਉਨ੍ਹਾਂ ਕਿਹਾ ਕਿ ਬਠਿੰਡਾ ਸੀਟ 'ਤੇ ਕਾਂਗਰਸ ਦੀ ਹਮਾਇਤ ਲੈਣ ਜਾਂ ਨਾ ਲੈਣ ਸੰਬੰਧੀ ਅਜੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗਾ। ਮਨਪ੍ਰੀਤ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਬਠਿੰਡਾ ਸੀਟ ਨੂੰ ਹਲਕੇ 'ਚ ਨਹੀਂ ਲਵੇਗੀ। ਮਨਪ੍ਰੀਤ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਦਫਤਰ ਸਕੱਤਰ ਅਰੁਣਜੋਤ ਸਿੰਘ ਸੋਢੀ  ਕਾਂਡ ਪਿੱਛੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ  ਪੀਪਲਜ਼ ਪਾਰਟੀ ਦੇ ਗਠਨ ਤੋਂ ਬਾਅਦ ਹੀ ਉਸ ਦੇ ਨੇਤਾਵਾਂ ਨੂੰ ਤੋੜਣ ਲਈ ਲਾਲਚ ਅਤੇ ਡਰਾਉਣ, ਧਮਕਾਉਣ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਪੀਪਲਜ਼ ਪਾਰਟੀ  'ਚ ਚੋਣ ਤਾਲਮੇਲ ਬਾਰੇ ਫੈਸਲਾ ਚੋਣਾਂ ਦੇ ਨੇੜੇ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ 20 ਨਵੰਬਰ ਨੂੰ ਚੰਡੀਗੜ੍ਹ 'ਚ ਬੁਲਾਈ ਗਈ ਸਰਵ ਪਾਰਟੀ ਬੈਠਕ 'ਚ ਪੰਜਾਬ ਮਾਮਲਿਆਂ 'ਤੇ ਚਰਚਾ ਹੋਵੇਗੀ ਅਤੇ ਇਸ 'ਚ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਸਮੇਤ ਮੁੱਖ ਵਿਰੋਧੀ ਪਾਰਟੀਆਂ ਨੂੰ ਚਿੱਠੀ ਭੇਜੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਹਰਿਆਣਾ ਦੇ ਮੁਕਾਬਲੇ ਵਿਕਾਸ ਦੇ ਨਜ਼ਰੀਏ ਨਾਲ ਪੱਛੜ ਗਿਆ ਹੈ। ਪਿਛਲੇ ਦਿਨੀਂ ਅਜਿਹੀ ਖਬਰ ਆਈ ਸੀ ਕਿ ਅਜੇ ਤਕ ਪੰਜਾਬ ਨੇ ਆਪਣੀ ਸਾਲਾਨਾ ਯੋਜਨਾ ਦੇ 25 ਫੀਸਦੀ ਹਿੱਸੇ 'ਤੇ ਹੀ ਅਮਲ ਕੀਤਾ ਹੈ। ਉਸ ਤੋਂ ਬਾਅਦ ਵਿਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਬਿਆਨ ਦਿੱਤਾ ਕਿ ਪੰਜਾਬ ਸਾਲਾਨਾ ਯੋਜਨਾ ਦੇ 50 ਫੀਸਦੀ ਟੀਚਿਆਂ ਨੂੰ ਹਾਸਿਲ ਕਰਨ ਦੀ ਕੋਸ਼ਿਸ਼ ਕਰੇਗਾ। ਮਨਪ੍ਰੀਤ  ਨੇ ਕਿਹਾ ਕਿ ਹਰਿਆਣਾ ਦੀ ਸਾਲਾਨਾ ਯੋਜਨਾ 28 ਹਜ਼ਾਰ ਕਰੋੜ ਦੀ ਹੈ ਅਤੇ ਹਰਿਆਣਾ 100 ਫੀਸਦੀ ਸਾਲਾਨਾ ਯੋਜਨਾ ਦੇ ਟੀਚਿਆਂ ਨੂੰ ਹਾਸਿਲ ਕਰ ਰਿਹਾ ਹੈ ਜਦਕਿ ਪੰਜਾਬ ਦੀ ਸਾਲਾਨਾ ਯੋਜਨਾ 14 ਹਜ਼ਾਰ ਕਰੋੜ ਦੀ ਹੈ। ਜੇਕਰ ਪੰਜਾਬ 7 ਹਜ਼ਾਰ ਕਰੋੜ ਦੇ ਟੀਚੇ ਨੂੰ ਹਾਸਿਲ ਕਰਦਾ ਹੈ ਤਾਂ ਵੀ ਉਹ ਹਰਿਆਣਾ ਦੀ ਤੁਲਨਾ 'ਚ 21 ਹਜ਼ਾਰ ਕਰੋੜ ਪਿੱਛੇ ਰਹਿ ਜਾਵੇਗਾ। ਅਗਲੇ 10 ਸਾਲਾਂ 'ਚ ਪੰਜਾਬ, ਹਰਿਆਣਾ ਦੇ ਮੁਕਾਬਲੇ 2 ਲੱਖ ਕਰੋੜ ਨਾਲ ਪੱਛੜ ਜਾਵੇਗਾ। ਉਨ੍ਹਾਂ ਕਿਹਾ ਕਿ ਉਪ ਮੁੱਖ ਮੰਤਰੀ  ਦਾਅਵਾ ਕਰ ਰਹੇ ਹਨ ਕਿ ਟੈਕਸ ਕੁਲੈਕਸ਼ਨ ਚੰਗੀ ਚੱਲ ਰਹੀ ਹੈ ਪਰ ਜਦੋਂ ਤਕ ਉਹ ਆਪਣੇ ਖਰਚਿਆਂ ਨੂੰ ਘੱਟ ਨਹੀਂ ਕਰਦੇ, ਉਦੋਂ ਤਕ ਕੁਝ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਬਟਾਲਾ 'ਚ ਅਨੇਕਾਂ ਮੌਤਾਂ ਹੋ ਚੁੱਕੀਆਂ ਹਨ ਪਰ ਸਰਕਾਰ ਨੇ ਸਾਰ ਤਕ  ਨਹੀਂ ਲਈ। ਇਸ ਮੌਕੇ ਡਾ. ਨਵਜੋਤ ਦਹੀਆ, ਭੱਟੀ, ਬਾਬਾ ਰਜਿੰਦਰ ਸਿੰਘ ਜੌਹਲ, ਕੌਂਸਲਰ ਰਾਜਾ ਅਤੇ ਹੋਰ ਨੇਤਾ ਵੀ ਮੌਜੂਦ ਸਨ।

ਸ਼ਰੂਤੀ ਮਾਮਲੇ ਦੇ ਸਾਰੇ ਦੋਸ਼ੀਆਂ ਨੂੰ ਫੜਨ 'ਚ ਥਾਣਾ ਮੁਖੀ ਸਾਦਿਕ ਨੇ ਅਹਿਮ ਭੂਮਿਕਾ ਨਿਭਾਈ

                       ਸ਼ਰੂਤੀ ਮਾਮਲੇ ਦੇ ਸਾਰੇ ਦੋਸ਼ੀਆਂ ਨੂੰ ਫੜਨ 'ਚ ਥਾਣਾ ਮੁਖੀ ਸਾਦਿਕ ਨੇ ਅਹਿਮ ਭੂਮਿਕਾ ਨਿਭਾਈ

ਫਰੀਦਕੋਟ, 5 ਨਵੰਬਰ 
-ਸ਼ਰੂਤੀ ਮਾਮਲਾ ਪੰਜਾਬ ਦੇ ਹਰ ਪ੍ਰਾਣੀ ਦੀ ਜ਼ਬਾਨ ਤੇ ਹੈ ਪੰਜਾਬ ਨਹੀਂ ਬਲਕਿ ਦੁਨੀਆਂ ਭਰ ਵਿੱਚ ਚਰਚਾ ਦਾ ਵਿਸ਼ਾ ਬਣੇ ਫਰੀਦਕੋਟ ਦੀ ਲੜਕੀ ਸ਼ਰੂਤੀ ਅਗਵਾ ਕਾਂਡ ਨੂੰ ਲੈ ਕੇ ਜਿਥੇ ਲੋਕਾਂ ਦੀ ਨਜ਼ਰਾਂ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਤੇ ਲੱਗੀਆਂ ਰਹੀਆਂ ਉਥੇ ਹੀ ਇਸ ਦੀ ਕਮਾਂਡ ਸੰਭਾਲ ਰਹੇ ਐਸ.ਐਸ.ਪੀ ਫਰੀਦਕੋਟ ਦੇ ਦਿਸ਼ਾ ਨਿਰਦੇਸ਼ਾਂ 'ਤੇ ਬਣਾਈਆਂ ਗਈਆਂ ਟੀਮਾਂ ਵਿੱਚੋਂ ਗੋਆ ਗਈ ਟੀਮ ਵਿੱਚ ਸਾਦਿਕ ਥਾਣੇ ਦੇ ਮੁੱਖ ਅਫਸਰ ਸ਼੍ਰੀ ਸੰਜੀਵ ਕੁਮਾਰ ਵੀ ਗਏ ਅਤੇ ਉਨ•ਾਂ ਨੇ  ਦੋਸ਼ੀਆਂ ਨੂੰ ਫੜਨ ਵਿੱਚ ਅਹਿਮ ਭੂਮਿਕਾ ਨਿਭਾਈ। ਗੋਆ ਗਈ ਟੀਮ ਵਿੱਚ ਸ਼ਾਮਲ ਇਸ ਅਫਸਰ ਨੇ ਨਿਸ਼ਾਨ ਸਿੰਘ ਤੇ ਸ਼ਰੂਤੀ ਨੂੰ ਗੋਆ ਤੋਂ ਬਰਾਮਦ ਕਰਕੇ ਆਪਣੀ ਕਾਬਲੀਅਤ ਦਾ ਜਿੱਥੇ ਪ੍ਰਤੱਖ ਪ੍ਰਮਾਣ ਦਿੱਤਾ ਉਥੇ ਹੀ ਸੰਜੀਵ ਕੁਮਾਰ ਦੀ ਅਗਵਾਈ ਹੇਠ ਸੁਖਦਰਸ਼ਨ ਸਿੰਘ ਏ.ਐਸ.ਆਈ, ਲੇਡੀ ਪੁਲਿਸ ਅਤੇ ਸਾਦਿਕ ਦੇ ਪੁਲਿਸ ਮੁਲਾਜ਼ਮਾਂ ਸਮੇਤ ਚੰਡੀਗੜ• ਗਈ ਇਸ ਟੀਮ ਨੇ ਸ਼ੁਰੂਤੀ ਕੇਸ ਨਾਲ ਸਬੰਧਤ ਮਨਜਿੰਦਰ ਸਿੰਘ ਉਰਫ ਡਿੰਪੀ ਸਮਰਾ ਅਤੇ ਨਿਸ਼ਾਨ ਸਿੰਘ ਦੀ ਮਾਤਾ ਨਵਜੋਤ ਕੌਰ ਬਰਾੜ ਨੂੰ ਸਮੇਤ ਪਨਾਹ ਦੇਣ ਵਾਲੇ ਕਥਿਤ ਦੋਸ਼ੀ ਪੰਕਜ਼ ਗੌਤਮ ਦੇ ਫਲੈਟ ਤੋਂ ਤਿੰਨਾਂ ਨੂੰ ਗ੍ਰਿਫਤਾਰ ਕਰਕੇ ਦੂਸਰੀ ਵਾਰ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ ਹੈ। ਇਸ ਅਧਿਕਾਰੀ ਨੇ ਆਪਣੇ ਉੱਚ ਅਫਸਰਾਂ ਦੇ ਭਰੋਸੇ ਨੂੰ ਕਾਇਮ ਰੱਖਿਆ ਤੇ ਇਸ ਕੇਸ ਨੂੰ ਸੁਲਝਾਉਣ ਅਤੇ ਤਫਤੀਸ਼ ਮੁਕੰਮਲ ਕਰਾਉਣ ਵਿੱਚ ਅਹਿਮ ਰੋਲ ਅਦਾ ਕੀਤਾ। ਇਨਾਂ ਤਿੰਨਾਂ ਦੋਸ਼ੀਆਂ ਨੂੰ ਅੱਜ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ।
 
ਫੋਟੋ; 05 ਜੀ ਐਸ ਸੀ : ਸਾਦਿਕ ਥਾਣੇ ਦੇ ਮੁੱਖ ਅਫਸਰ ਸੰਜੀਵ ਕੁਮਾਰ  । ਤਸਵੀਰ ਗੁਰਭੇਜ ਸਿੰਘ ਚੌਹਾਨ

Panditrao Dharennavar's Cycle


Panditrao Dharennavar's Cycle Yatra  reaches Nabha and requests newly married couple not to play vulgar songs in marriage part



               Panditrao Dharennavar who is carrying cycle yatra all over Punjab, today reached Nabha near Patiyala. He  has been requesting newly married couple not to play vulgar songs in their marriage party. On the way to Patiyala, Panditrao stoped  at "Chahal  Farms" near Nabha  where Mr marriage was going on. Panditrao requested Mr not to play vulgar songs in the marriage. Accepting the request, Mr immedilty  ordered his DJ party  not to play any kind of  vulgar songs.It was happy movement for all those who attended the marriage party when there was not a single vulgar songs was being played. Panditrao said " Punjabi Government's decision to ban vulgar songs in state  Buses,  is welcome step but there is urgent need to ban vulgar songs in Marriage party because it is holy movement of life  for the newly married couple but it is sad that vulgar songs are being played.  Panditrao said "Punjabi  is holy language, but few money minded singers are producing alcoholic and vulgar songs which are corrupting young minds in Punjab therefore urgent steps need to be taked by the Punjab Government.







Panditrao Dharennavar is originally from Karnataka but now he is in teaching Sociology  in Government college sector.46 Chandigarh. He has learned Punjabi and has written 8 books in Punjabi. He has also translated Sri Jap Ji Saheb, Sri Sukhmani Saheb and Zafaranama into Kannada language.

Friday, 2 November 2012

ਗ਼ਦਰ ਸ਼ਤਾਬਦੀ ਵੱਲ..

www.sabblok.blogspot.com
.

ਅੱਜ ਜਿਸ ਵੇਲੇ ਅਸੀਂ 21ਵਾਂ ਮੇਲਾ ਮਨਾ ਰਹੇ ਹਾਂ ਤਾਂ ਉਸ ਵੇਲੇ ਗ਼ਦਰ ਪਾਰਟੀ ਦੀ ਸਥਾਪਨਾ ਦਾ 99ਵਾਂ ਵਰ•ਾ ਹੈ!  ਇਹ ਮੇਲਾ ਗ਼ਦਰ ਪਾਰਟੀ ਦੀ ਸਥਾਪਨਾ ਦੇ ਸ਼ਤਾਬਦੀ ਜਸ਼ਨਾਂ ਲਈ ਸਰਗਰਮੀਆਂ ਹੋਰ ਤੇਜ਼ ਕਰਨ ਦੇ ਹੋਕੇ ਨਾਲ ਸ਼ੁਰੂ ਹੋ ਰਿਹਾ ਹੈ।  ਇਕੀਵਾਂ ਮੇਲਾ ਗ਼ਦਰ ਪਾਰਟੀ ਦੇ ਸ਼ਤਾਬਦੀ ਜਸ਼ਨਾਂ ਦੇ ਸੁਨੇਹੇ ਨੂੰ ਬੁਲੰਦ ਕਰਦਾ ਹੋਇਆ ਸਾਰਾ ਸਾਲ ਅਗਲੇ ਮੇਲੇ ਤੱਕ ਗ਼ਦਰ ਪਾਰਟੀ ਦੇ ਪ੍ਰੋਗਰਾਮ ਨੂੰ ਪਿੰਡ-ਪਿੰਡ, ਸ਼ਹਿਰ-ਸ਼ਹਿਰ ਦੇਸ਼ ਭਰ ਤੇ ਸਮੁੱਚੇ ਵਿਸ਼ਵ 'ਚ ਪ੍ਰਚਾਰਨ ਦਾ ਸੱਦਾ ਦੇ ਰਿਹਾ ਹੈ!
1913 ਵਿਚ ਅਮਰੀਕਾ ਦੀ ਧਰਤੀ 'ਤੇ ਜਥੇਬੰਦ ਹੋਈ ਗ਼ਦਰ ਪਾਰਟੀ ਨੇ ਹਿੰਦੋਸਤਾਨ ਨੂੰ ਅੰਗਰੇਜ਼ ਸਾਮਰਾਜ ਦੇ ਜੂਲੇ ਤੋਂ ਮੁਕਤ ਕਰਾਉਣ ਦਾ ਬਿਗਲ ਵਜਾਉਂਦਿਆਂ ਵਿਸ਼ਵ ਭਾਈਚਾਰੇ ਦੀ ਸਾਂਝੀਵਾਲਤਾ, ਬਰਾਬਰੀ ਤੇ ਪੂਰਨ ਅਜ਼ਾਦੀ ਦਾ ਦ੍ਰਿੜ• ਸੰਕਲਪ ਲੈ ਕੇ ਗ਼ਦਰੀਆਂ ਨੇ ਅੰਗਰੇਜ਼ਾਂ ਵਿਰੁੱਧ ਜੰਗ ਦਾ ਐਲਾਨ ਕੀਤਾ ਸੀ, ਜੋ ਬੱਬਰ ਅਕਾਲੀ ਲਹਿਰ, ਕਿਰਤੀ ਲਹਿਰ, ਨੌਜਵਾਨ ਭਾਰਤ ਸਭਾ ਤੋਂ ਆਈ.ਐਨ.ਏ. ਤੱਕ ਨਿਰੰਤਰ ਸੰਘਰਸ਼ ਦੇ ਰੂਪ 'ਚ ਜਾਰੀ ਰਹੀ।
ਦੇਸ਼ ਅੰਗਰੇਜ਼ੀ ਸਾਮਰਾਜ ਤੋਂ ਤਾਂ ਅਜ਼ਾਦ ਕਰਾ ਲਿਆ ਗਿਆ, ਪਰ ਪ੍ਰਾਪਤ ਲੰਗੜੀ ਅਜ਼ਾਦੀ ਦੇ ਕਾਰਨ ਬਰਾਬਰੀ ਤੇ ਪੂਰਨ ਅਜ਼ਾਦੀ ਦੀ ਜੰਗ ਅੱਜ ਵੀ ਜਾਰੀ ਹੈ।
ਗ਼ਦਰੀਆਂ ਵਲੋਂ ਖੂਨ ਵਗਾ ਕੇ ਅਜ਼ਾਦ ਕਰਾਏ ਦੇਸ਼ ਵਿਚ ਜਦੋਂ ਅੱਜ ਨਵੇਂ ਰੂਪ ਵਿਚ ਈਸਟ ਇੰਡੀਆ ਕੰਪਨੀ ਦੇ ਕਈ ਨਵੇਂ ਰੂਪ ਪੈਰ ਪਸਾਰ ਰਹੇ ਹਨ ਤਾਂ ਉਨ•ਾਂ ਦੀ ਲਲਕਾਰ ਸਾਨੂੰ ਚੌਕਸ ਹੋਣ ਲਈ ਵੰਗਾਰਦੀ ਹੈ:

ਜਦ ਨੀਂਦ ਹਿੰਦ ਨੂੰ ਘੋਰਾਂ ਦੀ, ਤਦ ਫੇਰੀ ਪੈ ਗਈ ਚੋਰਾਂ ਦੀ,
ਲੁੱਟ ਦੌਲਤ ਕਈ ਕਰੋੜਾਂ ਦੀ, ਹਿੰਦ ਸਮਝੇ ਵਾਂਗਰ ਢੋਰਾਂ ਦੀ।
ਆ ਜ਼ਾਲਮ ਪਾੜ ਲਗਾਇਆ ਹੈ, ਹੁਣ ਨਵਾਂ ਜ਼ਮਾਨਾ ਆਇਆ ਹੈ।
ਜਦ ਡਿੱਠਾ ਹਿੰਦ ਨਕਾਰੀ ਹੈ, ਵੜੇ ਚੋਰ ਖੋਲ• ਕੇ ਬਾਰੀ ਹੈ।  (ਗ਼ਦਰ ਦੀ ਗੂੰਜ)

ਗ਼ਦਰ ਪਾਰਟੀ ਦੇ ਸੂਰਬੀਰਾਂ ਨੇ ਸਾਮਰਾਜੀ ਹਾਕਮਾਂ ਵਿਰੁੱਧ ਲੜੀ ਜੰਗ ਵਿਚ ਲਾ-ਮਿਸਾਲ ਕੁਰਬਾਨੀਆਂ ਕੀਤੀਆਂ।  ਕਰਤਾਰ ਸਿੰਘ ਸਰਾਭਾ, ਵਿਸ਼ਨੂੰ ਗਣੇਸ਼ ਪਿੰਗਲੇ, ਰਹਿਮਤ ਅਲੀ ਅਤੇ ਪੰਡਤ ਕਾਂਸ਼ੀ ਰਾਮ ਮੜੌਲੀ ਨੇ ਇਕੋ ਥਾਂ ਫਾਂਸੀ ਦਾ ਰੱਸਾ ਚੁੰਮ ਕੇ ਅਜ਼ਾਦੀ ਸੰਗਰਾਮ ਦੇ ਇਤਿਹਾਸ ਨੂੰ ਆਪਣੇ ਸਾਂਝੇ ਖੂਨ ਨਾਲ ਸਿੰਜਿਆ ਅਤੇ ਜਬਰ ਵਿਰੁੱੱਧ ਬਿਨਾਂ ਕਿਸੇ ਜਾਤੀ ਭੇਦਭਾਵ ਦੇ ਉਨ•ਾਂ ਇਕਜੁਟ ਹੋ ਕੇ ਸਾਨੂੰ ਸੰਘਰਸ਼ ਕਰਨ ਦਾ ਰਾਹ ਵਿਖਾਇਆ ਸੀ।
ਕਈ ਸਾਧਨਾਂ ਰਾਹੀਂ ਦੇਸੀ ਤੇ ਵਿਦੇਸ਼ੀ ਲੁਟੇਰਾ ਸਾਨੂੰ ਜਾਤਾਂ-ਧਰਮਾਂ 'ਚ ਵੰਡ ਕੇ ਆਪਣਾ ਦਾਅ ਲਾਉਣ ਦੀਆਂ ਭਰਪੂਰ ਕੋਸ਼ਿਸ਼ਾਂ ਵਿਚ ਹੈ ਤਾਂ ਗ਼ਦਰ ਗੂੰਜ ਇਕ ਵਾਰ ਫੇਰ ਸਾਨੂੰ ਸੁਚੇਤ ਕਰਦੀ ਹੈ:

ਸੀਗਾ ਮਸ਼ਹੂਰ ਨਾਮ ਸਾਰੇ ਹਿੰਦ ਦਾ, ਦਿਸਦਾ ਪ੍ਰੌਹੁਣਾ ਹੁਣ ਘੜੀ ਬਿੰਦ ਦਾ।
ਰਹਿਣ ਵਾਲੇ ਅਸੀਂ ਇਸ ਹੀਰੇ ਦੇਸ਼ ਦੇ, ਡੁੱਬ ਚਲੇ ਮਾਰੇ ਮਜ਼ਹਬੀ ਕਲੇਸ਼ ਦੇ।
ਛੱਡ ਦਿਉ ਸਵਾਲ ਹਿੰਦੂ ਮੁਸਲਮਾਨ ਦਾ, ਵੇਲਾ ਵੀਰੋ ਆ ਗਿਆ ਹਿੰਦ ਨੂੰ ਬਚਾਉਣ ਦਾ।

ਹੁਣ ਫੇਰਦੁਬਾਰਾ ਕਰਤਾਰ ਸਿੰਘ ਸਰਾਭੇ, ਵਿਸ਼ਨੂੰ ਗਣੇਸ਼ ਪਿੰਗਲੇ, ਰਹਿਮਤ ਅਲੀ ਅਤੇ ਪੰਡਤ ਕਾਂਸ਼ੀ ਰਾਮ ਮੜੌਲੀ ਦੀ ਕੌਮੀ ਏਕਤਾ ਵਾਲੀ ਸਪਿਰਿਟ ਵੰਡਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ।
20 ਸਾਲ ਪਹਿਲਾਂ ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ ਗ਼ਦਰ ਪਾਰਟੀ ਦੇ ਸਿਰਲੱਥ ਯੋਧਿਆਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਮੇਲੇ ਦਾ ਆਗਾਜ਼ ਕੀਤਾ ਗਿਆ ਸੀ।
20ਵਾਂ ਮੇਲਾ ਭਾਰਤ ਦੀ ਅਜ਼ਾਦੀ ਦੇ ਸੰਗਰਾਮ ਵਿਚ ਫ਼ੌਜੀ ਬਗ਼ਾਵਤਾਂ ਦੀ ਦੇਣ ਨੂੰ ਸਮਰਪਤ ਕੀਤਾ ਗਿਆ ਸੀ, ਇਸ ਵਾਰ ਸਥਾਪਨਾ ਸ਼ਤਾਬਦੀ-2013 ਦੀ ਲੜੀ ਵਜੋਂ 21ਵਾਂ ਮੇਲਾ ਅਜ਼ਾਦ ਹਿੰਦ ਫੌਜ ਦੇ ਸਿਰਲੱਥ ਯੋਧਿਆਂ ਨੂੰ ਸਮਰਪਤ ਕਰਨ ਦਾ ਫੈਸਲਾ ਕੀਤਾ ਹੈ।  ਗ਼ਦਰ ਸ਼ਤਾਬਦੀ ਦਾ ਸੁਨੇਹਾ ਪਿੰਡਾਂ, ਕਸਬਿਆਂ, ਸ਼ਹਿਰਾਂ, ਵਿਦਿਅਕ ਅਦਾਰਿਆਂ ਤੋਂ ਲੈ ਕੇ ਕੁੱਲੀਆਂ ਤੱਕ ਪਹੁੰਚਾਉਣ ਲਈ ਗ਼ਦਰ ਲਹਿਰ ਦੇ ਵਾਰਿਸਾਂ ਨੂੰ ਸਰਗਰਮ ਹੋਣ ਦਾ ਸੱਦਾ ਦਿੱਤਾ ਹੈ।  ਗ਼ਦਰ ਪਾਰਟੀ ਦੀ ਸ਼ਤਾਬਦੀ ਮੁਹਿੰਮ ਬਾਰੇ ਦੇਸ਼ ਭਗਤ ਯਾਦਗਾਰ ਕਮੇਟੀ ਨੇ ਦੇਸ਼ ਭਗਤ ਯਾਦਗਾਰ ਜਲੰਧਰ ਤੋਂ ਗ਼ਦਰ ਲਹਿਰ ਅਤੇ ਇਸ ਦੀਆਂ ਅਗਲੀਆਂ ਕੜੀਆਂ ਦੇ ਇਤਿਹਾਸ ਨੂੰ ਕਿਤਾਬਾਂ, ਕਿਤਾਬਚਿਆ ਅਤੇ ਪੈਂਫਲੈਂਟ ਦੇ ਰੂਪ ਵਿਚ ਛਾਪ ਕੇ ਵੰਡਣ, ਲਾਇਬ੍ਰੇਰੀ ਅੰਦਰ ਮੌਜੂਦ ਇਤਿਹਾਸਕ ਦਸਤਾਵੇਜ਼ਾਂ, ਕਿਤਾਬਾਂ ਨੂੰ ਇੰਟਰਨੈੱਟ ਤੇ ਮੁਹਈਆ ਕਰਾਉਣ ਅਤੇ ਏਸ ਵੱਡਮੁੱਲੇ ਇਤਿਹਾਸਕ ਖਜ਼ਾਨੇ ਦੀ ਮੁਕੰਮਲ ਸੂਚੀ (ਕੈਟਾਲਾਗ) ਛਾਪਣ ਲਈ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਇਸ ਨੂੰ ਪ੍ਰਚਾਰਨ ਤੇ ਪ੍ਰਸਾਰਨ ਲਈ ਯਤਨਸ਼ੀਲ ਹੈ ਅਤੇ ਇਸ ਕਾਰਜ ਨੂੰ ਸ਼ਤਾਬਦੀ ਸਾਲ ਦੇ ਅੰਦਰ-ਅੰਦਰ ਮੁਕੰਮਲ ਕਰ ਲੈਣ ਲਈ ਦ੍ਰਿੜ•ਚਿਤ ਹੈ।
ਕਮੇਟੀ ਵਲੋਂ ਸ਼ਤਾਬਦੀ ਮੁਹਿੰਮ ਸਬੰਧੀ ਇਕ ਅਪੀਲ ਵੀ ਛਾਪ ਕੇ ਵੱਡੀ ਪੱਧਰ 'ਤੇ ਵੰਡੀ ਜਾ ਰਹੀ ਹੈ।  ਕਮੇਟੀ ਦੇ ਇਨ•ਾਂ ਯਤਨਾਂ ਨੂੰ ਭਰਪੂਰ ਹੁੰਗਾਰਾ ਮਿਲ ਰਿਹਾ ਹੈ।
ਗ਼ਦਰ ਪਾਰਟੀ ਦੇ ਮੁਕੰਮਲ ਅਜ਼ਾਦੀ, ਜਮਹੂਰੀਅਤ ਅਤੇ ਧਰਮ ਨਿਰਪੱਖਤਾ ਦੀ ਬੁਨਿਆਦ 'ਤੇ ਨਿਆਂ ਭਰਪੂਰ ਖੁਸ਼ਹਾਲ, ਬਰਾਬਰੀ ਵਾਲੇ ਸਮਾਜ ਸਿਰਜਣ ਦੇ ਉਦੇਸ਼ ਨੂੰ ਪਰਣਾਈਆਂ ਹੋਈਆਂ ਰਾਜਸੀ ਪਾਰਟੀਆਂ, ਜਨਤਕ ਜਥੇਬੰਦੀਆਂ, ਲੇਖਕਾਂ, ਬੁੱਧੀਜੀਵੀਆਂ ਤੇ ਕਲਾਕਾਰਾਂ ਵਲੋਂ ਆਪਣੇ ਆਪਣੇ ਪੈਂਤੜੇ ਤੋਂ ਸ਼ਤਾਬਦੀ ਜਸ਼ਨਾਂ ਦੀ ਲੜੀ ਤੋਰੀ ਗਈ ਹੈ।  ਗ਼ਦਰੀ ਸ਼ਹੀਦਾਂ ਦੇ ਪਿੰਡਾਂ, ਇਲਾਕਿਆਂ ਵਿਚ ਵੱਖ-ਵੱਖ ਜਥੇਬੰਦੀਆਂ ਵਲੋਂ ਮੇਲਿਆਂ, ਕਾਨਫਰੰਸਾਂ, ਕਨਵੈਨਸ਼ਨਾਂ ਦਾ ਸਿਲਸਿਲਾ ਸ਼ੁਰੂ ਹੈ।  ਕਾਫ਼ਲੇ ਤੁਰੇ ਹਨ।
21ਵੇਂ ਮੇਲੇ 'ਤੇ ਜਿਥੇ ਅਸੀਂ ਅਜ਼ਾਦ ਹਿੰਦ ਫ਼ੌਜ ਦੇ ਸੂਰਬੀਰਾਂ ਵਲੋਂ ਅਜ਼ਾਦੀ ਸੰਗਰਾਮ ਵਿਚ ਦਿੱਤੀਆਂ ਕੁਰਬਾਨੀਆਂ ਨੂੰ ਸਿਜਦਾ ਕਰ ਰਹੇ ਹਾਂ ਉਥੇ ਉਨ•ਾਂ ਵਲੋਂ ਹੱਕ ਤੇ ਸੱਚ ਦੀ ਸ਼ੁਰੂ ਕੀਤੀ ਜੰਗ ਨੂੰ ਜਿੱਤ ਦੇ ਅੰਤਿਮ ਪੜਾਅ ਤੱਕ ਲੈ ਜਾਣ ਲਈ ਆਉ ਆਪਾਂ ਸਾਰੇ ਗ਼ਦਰ ਪਾਰਟੀ ਦੀ ਸ਼ਤਾਬਦੀ ਦੇ ਸਾਲ ਲਈ ਹੋਰ ਵੀ ਸਰਗਰਮੀ ਨਾਲ ਜੁਟ ਜਾਈਏ!

-ਗੁਰਮੀਤ
ਕੋ-ਕਨਵੀਨਰ
ਗ਼ਦਰ ਪਾਰਟੀ ਸ਼ਤਾਬਦੀ ਕਮਟੀ,
ਦਸ਼ ਭਗਤ ਯਾਦਗਾਰ ਹਾਲ, ਜਲੰਧਰ।
98149 64455

HAPPY BIRTHDAY SRK--ਹੈਪੀ ਬਰਥ-ਡੇ ਸ਼ਾਹਰੁਖ ਖਾਨ


ਹੈਪੀ ਬਰਥ-ਡੇ ਸ਼ਾਹਰੁਖ ਖਾਨ

ਬਾਲੀਵੁੱਡ (PTI) ਦੇ ਸੁਪਰ ਸਟਾਰ ਸ਼ਾਹਰੁਖ ਖਾਨ 2 ਨਵੰਬਰ ਨੂੰ ਆਪਣਾ ਜਨਮ ਦਿਨ ਮਨਾ ਰਹੇ ਹਨ। ਸ਼ਾਹਰੁਖ 47 ਸਾਲਾਂ ਦੇ ਹੋ ਗਏ ਹਨ।

ਮਨਪ੍ਰੀਤ ਬਾਦਲ ਵਲੋਂ ਕਾਂਗਰਸ ਨੂੰ ਗਠਬੰਧਨ ਦੀ ਪੇਸ਼ਕਸ਼

ਮਨਪ੍ਰੀਤ ਬਾਦਲ ਵਲੋਂ ਕਾਂਗਰਸ ਨੂੰ ਗਠਬੰਧਨ ਦੀ ਪੇਸ਼ਕਸ਼


ਚੰਡੀਗੜ੍ਹ(PTI)— ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ  ਸਾਂਝੀ ਸਰਕਾਰ ਖਿਲਾਫ ਮਜ਼ਬੂਤੀ ਨਾਲ ਖੜ੍ਹੇ ਹੋਣ ਲਈ ਕਾਂਗਰਸ ਸਾਹਮਣੇ ਗਠਬੰਧਨ ਦੀ ਪੇਸ਼ਕਸ਼ ਕੀਤੀ ਹੈ। 22 ਜ਼ਿਲਾ ਮੁਖੀਆਂ ਸਣੇ ਉਨ੍ਹਾਂ ਦੇ ਦਲ ਦੇ ਮੈਂਬਰਾਂ ਨੇ ਪੰਜਾਬ ਦੇ ਹਿੱਤਾਂ 'ਚ ਕਾਂਗਰਸ ਨਾਲ ਗਠਜੋੜ ਦੇ ਪ੍ਰਸਤਾਵ 'ਤੇ ਸਹਿਮਤੀ ਜਤਾਈ ਹੈ। ਹਾਲਾਂਕਿ ਬਾਦਲ ਨੇ ਇਹ ਵੀ ਕਿਹਾ ਕਿ ਇਹ ਪ੍ਰਸਤਾਵ ਪੀ. ਪੀ.  ਪੀ. ਸਾਂਝਾ ਮੋਰਚਾ ਸਾਹਮਣੇ ਰੱਖਿਆ ਜਾਏਗਾ। ਸਾਂਝਾ ਮੋਰਚਾ 'ਚ ਸ਼੍ਰੋਮਣੀ ਅਕਾਲੀ ਦਲ (ਐਲ) ਅਤੇ ਵਾਮ ਦਲ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸਾਂਝਾ ਮੋਰਚਾ ਨਾਲ ਇਕ ਆਮ ਸਹਿਮਤੀ ਬਣਨ ਤੋਂ ਬਾਅਦ ਹੀ ਇਕ ਮਜ਼ਬੂਤ ਗਠਬੰਧਨ ਬਣਾਇਆ ਜਾਏਗਾ।
ਉਨ੍ਹਾਂ ਦਾਅਵਾ ਕੀਤਾ ਕਿ ਅਗਲੀਆਂ ਚੋਣਾਂ 'ਚ ਉਹ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ ਚੁਣੌਤੀ ਪੇਸ਼ ਕਰਨਗੇ। ਬਾਦਲ ਨੇ ਆਪਣੇ ਦਲ ਦੇ ਮੀਡੀਆ ਮੁਖੀ ਅਰੂਣਜੋਤ ਸੋਢੀ ਵਲੋਂ ਲਗਾਏ ਤਾਨਾਸ਼ਾਹ ਰਵੱਈਏ ਅਤੇ ਫੰਡਾਂ ਦੇ ਗਲਤ ਇਸਤੇਮਾਲ ਦੇ ਦੋਸ਼ਾਂ ਨੂੰ ਖਾਰਿਜ ਕਰਦੇ ਹੋਏ ਕਿਹਾ ਕਿ ਸੋਢੀ ਨੂੰ 15 ਦਿਨ ਪਹਿਲਾਂ ਹੀ ਦਫਤਰ ਛੱਡਣ ਲਈ ਕਿਹਾ ਜਾ ਚੁੱਕਾ ਹੈ।

ਸੁਖਬੀਰ ਸਿੰਘ ਬਾਦਲ ਵਲੋਂ ਸੂਬੇ ਅੰਦਰ ਕੌਮੀ ਸ਼ਾਹ ਮਾਰਗ ਪ੍ਰੋਜੇਕਟਾਂ ਦੇ ਤੇਜ਼ੀ ਨਾਲ ਨਿਰਮਾਣ ਦੇ ਨਿਰਦੇਸ਼

ਸੁਖਬੀਰ ਸਿੰਘ ਬਾਦਲ ਵਲੋਂ ਸੂਬੇ ਅੰਦਰ ਕੌਮੀ ਸ਼ਾਹ ਮਾਰਗ ਪ੍ਰੋਜੇਕਟਾਂ ਦੇ ਤੇਜ਼ੀ ਨਾਲ ਨਿਰਮਾਣ ਦੇ ਨਿਰਦੇਸ਼


  • ਚੰਡੀਗੜ੍ਹ-ਲੁਧਿਆਣਾ ਸੜਕ ਨੂੰ ਅੱਠ ਮਾਰਗੀਕਰਨ ਦੀ ਮਿਲੀ ਪ੍ਰਵਾਨਗੀ
ਚੰਡੀਗੜ੍ਹ, 21 ਅਕਤੂਬਰ : ਚੰਡੀਗੜ੍ਹ ਅਤੇ ਲੁਧਿਆਣਾ ਵਿਚਲੇ ਅਹਿਮ ਕੌਮੀ ਸ਼ਾਹ ਮਾਰਗ ਦੇ ਅੱਠ ਮਾਰਗੀਕਰਨ ਦਾ ਰਾਹ ਪੱਧਰਾ ਕਰਦਿਆਂ ਕੇਂਦਰ ਸਰਕਾਰ ਨੇ ਇਸ ਲਈ ਲੋੜੀਂਦੀ ਪ੍ਰਵਾਨਗੀ ਦੇ ਦਿੱਤੀ ਹੈ। 
      ਇਹ ਜਾਣਕਾਰੀ ਕੌਮੀ ਸ਼ਾਹ ਮਾਰਗ ਅਥਾਰਿਟੀ (ਐਨ ਐਚ ਏ ਆਈ) ਦੇ ਪ੍ਰਤੀਨਿਧੀਆਂ ਵਲੋਂ  ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਲੋਂ ਰਾਜ ਅੰਦਰ ਚਲ ਰਹੇ ਵੱਖ ਵੱਖ ਕੌਮੀ ਸ਼ਾਹ ਮਾਰਗ ਪ੍ਰੋਜੇਕਟਾਂ ਦੀ ਪ੍ਰਗਤੀ ਦੀ ਸਮੀਖਿਆ ਮੌਕੇ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਕੇਂਦਰੀ ਜ਼ਮੀਨੀ ਆਵਾਜਾਈ ਮੰਤਰਾਲੇ ਨੇ ਇਸ ਪ੍ਰੋਜੇਕਟ ਨੂੰ ਸਿਧਾਂਤਕ ਰੂਪ ਵਿਚ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਇਸ ਸਬੰਧ ਵਿਚ ਅੰਤਿਮ ਫੈਸਲਾ ਪੰਜਾਬ ਸਰਕਾਰ ਵਲੋਂ ਪੇਸ਼ ਕੀਤੀ ਜਾਣ ਵਾਲੀ ਵਿਸਥਾਰਿਤ ਪ੍ਰੋਜੇਕਟ ਰਿਪੋਰਟ ਉਪਰਾਂਤ ਲਿਆ ਜਾਵੇਗਾ। 
ਇਸ ਤੋਂ ਪਹਿਲਾਂ ਪੰਜਾਬ ਦੇ ਉਪ ਮੁੱਖ ਮੰਤਰੀ ਨੇ ਹਰ ਪੋਜੇਕਟ ਨੂੰ ਮੁਕੰਮਲ ਕਰਨ ਦੀ ਸਮਾਂ ਸੀਮਾਂ ਨਿਸ਼ਚਿਤ ਕਰਦਿਆਂ ਇੰਨਾਂ ਦੇ ਤੇਜ਼ੀ ਨਾਲ ਮੁਕੰਮਲ ਹੋਣ ਦੇ ਰਾਹ ਵਿਚ ਆ ਰਹੇ ਅੜਚਨਾਂ ਨੂੰ ਦੂਰ ਕਰਦਿਆਂ ਅਤੇ ਸਬੰਧਤ ਅਥਾਰਟੀਆਂ ਨੂੰ ਇਨਾਂ ਦੇ ਸਮੇਂ ਸਿਰ ਮੁਕੰਮਲ ਹੋਣ ਲਈ ਜਵਾਬਦੇਹ ਬਣਾਉਂਦਿਆਂ ਰਾਜ ਦੇ ਸਰਬ ਪੱਖੀ ਵਿਕਾਸ ਲਈ ਬੇਹੱਦ ਅਹਿਮੀਅਤ ਰੱਖਦੇ ਇੰਨਾ ਸ਼ਾਹ ਮਾਰਗਾਂ ਪੋਜੇਕਟਾਂ ਦੇ ਨਿਰਮਾਣ ਕਾਰਜ਼ ਨੂੰ ਤੇਜ਼ ਲੀਹਾਂ ਤੇ ਪਾ ਦਿੱਤਾ ਹੈ। 
      ਇਸ ਉੱਚ ਪੱਧਰੀ ਮੀਟਿੰਗ ਵਿਚ ਐਨ ਐਚ ਏ ਆਈ ਦੇ ਖੇਤਰੀ ਮੁੱਖੀ ਫੌਜ ਵਲੋਂ ਪੱਛਮੀ ਕਮਾਂਡ ਦੇ ਪ੍ਰਤੀਨਿਧੀਆਂ, ਸਬੰਧਤ ਜਿਲਿਆਂ ਦੇ ਡਿਪਟੀ ਕਮਿਸ਼ਨਰਾਂ ਤੋਂ ਇਲਾਵਾ ਲੋਕ ਨਿਰਮਾਣ ਵਿਭਾਗ, ਜੰਗਲਾਤ ਵਾਤਾਵਰਨ ਅਤੇ ਹੋਰ ਸਬੰਧਤ ਵਿਭਾਗਾਂ ਦੇ ਪ੍ਰਮੁੱਖ ਸਕੱਤਰਾਂ ਨੇ ਭਾਗ ਲਿਆ। ਮੀਟਿੰਗ ਵਿਚ ਸ. ਬਾਦਲ ਨੇ ਕੌਮੀ ਸ਼ਾਹ ਮਾਰਗ -1 ਦੇ 6 ਮਾਰਗੀਕਰਨ, ਕੌਮੀ ਸ਼ਾਹਮਾਰਗ-1 ਦੇ ਜਲੰਧਰ ਤੋਂ ਢਿਲਵਾਂ ਤੱਕ ਹਿੱਸੇ ਦੇ 6 ਮਾਰਗੀਕਰਨ, ਕੌਮੀ ਸ਼ਾਹਮਾਰਗ-1 ਏ ਦੇ ਜਲੰਧਰ ਤੋਂ ਪਠਾਨਕੋਟ ਤੱਕ ਚਾਰਮਾਰਗੀਕਰਨ, ਕੌਮੀ ਸ਼ਾਹਮਾਰਗ-15 ਦੇ ਪਠਾਨਕੋਟ ਤੋਂ ਅੰਮ੍ਰਿਤਸਰ ਤੱਕ ਚਾਰ ਮਾਰਗੀਕਰਨ, ਕੌਮੀ ਸ਼ਾਹਮਾਰਗ-95 ਦੇ ਲੁਧਿਆਣਾ ਤੋਂ ਤਲਵੰਡੀ ਤੱਕ 4 ਮਾਰਗੀਕਰਨ, ਕੌਮੀ ਸ਼ਾਹਮਾਰਗ-21 ਏ ਕੁਰਾਲੀ ਤੋਂ ਜ਼ੀਰਕਪੁਰ ਤੱਕ ਚਾਰ ਮਾਰਗੀਕਰਨ ਅਤੇ ਕੌਮੀ ਸ਼ਾਹਮਾਰਗ-152 ਦੇ ਅੰਬਾਲਾ ਤੋਂ ਚੰਡੀਗੜ੍ਹ ਤੱਕ 4 ਮਾਰਗੀਕਰਨ ਸਮੇਤ ਹਰ ਪ੍ਰੋਜੇਕਟ ਦੀ ਪ੍ਰਗਤੀ ਦਾ ਬਾਰੀਕੀ ਨਾਲ ਜਾਇਜਾ ਲਿਆ। 
      ਸ. ਬਾਦਲ ਨੇ ਕਿਹਾ ਕਿ ਕੌਮੀ ਸ਼ਾਹਮਾਰਗ-1 ਦੇ 6 ਮਾਰਗੀਕਰਨ ਲਈ ਉਹ ਜਲੰਧਰ ਵਿਖੇ 400 ਏਕੜ ਜ਼ਮੀਨ ਨੂੰ ਐਕਵਾਇਰ ਕਰਨ ਲਈ ਭਾਰਤੀ ਫੌਜ ਦੇ ਉੱਚ ਅਧਿਕਾਰੀਆਂ ਨਾਲ ਤਾਲਮੇਲ ਕਰਣਗੇ ਅਤੇ ਉਨ੍ਹਾਂ ਡਿਪਟੀ ਕਮਿਸ਼ਨਰ ਜਲੰਧਰ ਨੂੰ ਹਦਾਇਤ ਕੀਤੀ ਕੀ ਜਲੰਧਰ ਵਿਚ ਪੀ ਏ ਪੀ ਚੌਕ ਨੇੜੇ ਨਜ਼ਾਇਜ਼ ਕਬਜ਼ਿਆਂ ਨੂੰ ਤੁਰੰਤ ਹਟਾਇਆ ਜਾਵੇ ਤਾਂ ਜੋ ਰੇਲਵੇ ਓਵਰਬ੍ਰਿਜ ਨੂੰ ਛੇਤੀ ਮੁਕੰਮਲ ਕੀਤਾ ਜਾ ਸਕੇ। ਮੀਟਿੰਗ ਵਿਚ ਇਹ ਵੀ ਫੈਸਲਾ ਕੀਤਾ ਗਿਆ ਕਿ ਕੌਮੀ ਸ਼ਾਹਮਾਰਗ-1 ਤੇ ਲੁਧਿਆਣਾ ਵਿੱਚ ਇਕ ਵਾਧੂ ਪ੍ਰਵੇਸ਼ਕੀ ਅਤੇ ਬਾਹਰ ਜਾਣ ਦਾ ਰਾਸਤਾ ਬਣਾਇਆ ਜਾਵੇਗਾ। ਮੁਆਵਜ਼ੇ ਦੇ ਪੈਸੇ ਵੰਡਣ ਦੀ ਹੌਲੀ ਗਤੀ 'ਤੇ ਚਿੰਤਾ ਪ੍ਰਕਟ ਕਰਦਿਆਂ ਉਨ੍ਹਾਂ ਰਾਜਪੁਰਾ, ਫਤਿਹਗੜ੍ਹ ਸਾਹਿਬ, ਲੁਧਿਆਣਾ ਪੱਛਮੀ, ਲੁਧਿਆਣਾ ਪੂਰਬੀ, ਪਾਇਲ, ਫਗਵਾੜਾ ਅਤੇ ਫਿਲੌਰ ਦੇ ਉਪ ਮੰਡਲ ਅਧਿਕਾਰੀਆਂ ਨੂੰ ਇਹ ਕੰਮ 10 ਦਿਨਾਂ ਦੇ ਅੰਦਰ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। 
ਜਲੰਧਰ-ਢਿਲਵਾਂ ਸੈਕਸ਼ਨ ਦੇ 6 ਮਾਰਗੀਕਰਨ ਦੀ ਸਮੀਖਿਆ ਕਰਦਿਆਂ ਸ. ਬਾਦਲ ਨੇ ਜਲੰਧਰ ਦੇ ਡਿਪਟੀ ਕਮਿਸ਼ਨਰ ਨੂੰ ਹਦਾਇਤ ਕੀਤੀ ਕਿ ਕਰਤਾਰਪੁਰ ਨੇੜਲੇ ਖੇਤਰ ਦੇ ਮੁਆਵਜ਼ੇ ਦੇ ਮਾਮਲੇ ਨੂੰ ਛੇਤੀ ਹਲ ਕੀਤਾ ਜਾਵੇ। ਇਸੇ ਤਰ੍ਹਾਂ ਐਨ ਐਚ-1 ਏ ਦੇ ਜਲੰਧਰ ਤੋਂ ਪਠਾਨਕੋਟ ਤੱਕ ਚਾਰ ਮਾਰਗੀਕਰਨ ਦੇ ਮਾਮਲੇ ਵਿਚ ਲੋਕ ਨਿਰਮਾਣ ਵਿਭਾਗ ਨੇ ਇਹ ਭਰੋਸਾ ਦਿਵਾਇਆ ਕਿ ਉਹ ਪਿੰਡ ਢੱਕੀ ਨੇੜੇ ਲੋਕ ਨਿਰਮਾਣ ਵਿਭਾਗ ਦੀ ਜ਼ਮੀਨ ਐਨ ਐਚ ਏ ਆਈ ਨੂੰ ਸੌਂਪ ਦੇਣਗੇ ਅਤੇ ਫੌਜ ਦੇ ਅਧਿਕਾਰੀਆਂ ਵਲੋਂ ਵੀ ਫਿਲੌਰ ਅਤੇ ਨੰਗਲ ਨੇੜੇ 48 ਏਕੜ ਜ਼ਮੀਨ ਤਬਦੀਲ ਕਰਨ ਦਾ ਭਰੌਸਾ ਦਿੱਤਾ ਗਿਆ ਹੈ। ਇਹ ਵੀ ਫੈਸਲਾ ਕੀਤਾ ਗਿਆ ਕਿ ਪਿੰਡ ਚੌਲਾਂਗ ਨੇੜੇ ਇਕ ਅੰਡਰ ਪੱਥ ਦਾ ਨਿਰਮਾਣ ਕੀਤਾ ਜਾਵੇਗਾ। 
       ਉਪ ਮੁੱਖ ਮੰਤਰੀ ਨੇ ਪਠਾਨਕੋਟ, ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰਾਂ ਨੂੰ ਗੁੰਮ ਖਸਰਾ ਨੰਬਰਾਂ ਦੀ ਸਮੱਸਿਆ ਦਾ ਨਿਪਟਾਰਾ ਕਰਨ ਲਈ ਕਿਹਾ ਅਤੇ ਪਾਵਰਕਾਮ ਨੂੰ ਕੌਮੀ ਸ਼ਾਹਮਾਰਗ ਦੇ ਰਾਹ ਵਿੱਚ ਆਉਂਦਿਆਂ ਸਾਰੀਆਂ ਲਾਈਨਾਂ ਨੂੰ ਵੀ ਪਰ੍ਹੇ ਹਟਾਉਣ ਲਈ ਨਿਰਦੇਸ਼ ਦਿੱਤੇ। ਕੌਮੀ ਸ਼ਾਹਮਾਰਗ 95 ਦੇ ਚਾਰ ਮਾਰਗੀਕਰਨ ਦੀ ਹੌਲੀ ਗਤੀ ਤੇ ਚਿੰਤਾ ਜ਼ਾਹਿਰ ਕਰਦਿਆਂ ਸ. ਬਾਦਲ ਨੇ ਵਿੱਤ ਕਮਿਸ਼ਨਰ ਜੰਗਲਾਤ ਨੂੰ ਜੰਗਲਾਤ ਨਾਲ ਸਬੰਧਤ ਅਤੇ ਪ੍ਰਮੁੱਖ ਸਕੱਤਰ ਸਿੰਜ਼ਾਈ ਨੂੰ ਸਾਹਮਾਰਗ ਤੇ ਆਉਣ ਵਾਲੇ ਪੁਲਾਂ ਦੇ ਡਿਜ਼ਾਇਨਾਂ ਨੂੰ ਤੁਰੰਤ ਅੰਤਿਮ ਰੂਪ ਦੇਣ ਲਈ ਕਿਹਾ। ਕੌਮੀ ਸ਼ਾਹ ਮਾਰਗ 21 ਦੇ ਕੁਰਾਲੀ-ਜ਼ੀਰਕਪੁਰ ਹਿੱਸੇ ਦੇ ਤੇਜ਼ੀ ਨਾਲ ਚਾਰ ਮਾਰਗੀ ਕਰਨ ਦੀ ਲੋੜ ਤੇ ਜ਼ੋਰ ਦਿੰਦਿਆ ਸ. ਬਾਦਲ ਨੇ ਰੂਪਨਗਰ ਦੇ ਡਿਪਟੀ ਕਮਿਸ਼ਨਰ ਨੂੰ ਐਕਵਾਇਰ ਕਰਨ ਦੀ ਪ੍ਰਕ੍ਰਿਆ ਨੂੰ ਤੇਜ਼ੀ ਨਾਲ ਮੁਕੰਮਲ ਕਰਨ ਅਤੇ ਆਬਕਾਰੀ ਅਤੇ ਕਰ ਵਿਭਾਗ ਨੂੰ ਆਪਣਾ ਬੈਰੀਅਰ ਸ਼ਿਫਟ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ  ਕੌਮੀ ਸ਼ਾਹਮਾਰਗ 152 ਦੇ ਅੰਬਾਲਾ-ਚੰਡੀਗੜ੍ਹ ਹਿੱਸੇ ਦੇ ਵੀ ਤੇਜ਼ੀ ਨਾਲ ਮੁਕੰਮਲੀਕਰਨ ਦੀ ਲੋੜ ਦੇ ਜ਼ੋਰ ਦਿੱਤਾ। 
      ਮੀਟਿੰਗ ਵਿੱਚ ਹੋਰਨਾ ਤੋ ਇਲਾਵਾ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ. ਸ਼ਰਨਜੀਤ ਸਿੰਘ ਢਿਲੋਂ, ਉਪ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਅਤੇ ਸਕੱਤਰ ਲੋਕ ਨਿਰਮਾਣ ਸ੍ਰੀ ਪੀ ਐਸ ਔਜਲਾ, ਉਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਅਜੈ ਕੁਮਾਰ ਮਹਾਜਨ, ਐਨ ਐਚ ਏ ਆਈ, ਰੱਖਿਆ ਵਿਭਾਗ, ਜੰਗਲਾਤ, ਬਿਜ਼ਲੀ, ਸਿੰਜ਼ਾਈ ਅਤੇ ਸੀਵਰੇਜ਼ ਆਦਿ ਵਿਭਾਗਾਂ ਦੇ ਪ੍ਰਤੀਨਿਧਿਆਂ ਤੋਂ ਇਲਾਵਾ ਅੰਮ੍ਰਿਤਸਰ, ਜਲੰਧਰ, ਪਠਾਨਕੋਟ, ਗੁਰਦਾਸਪੂਰ, ਰੂਪਨਗਰ ਅਤੇ ਮੋਗਾ ਦੇ ਡਿਪਟੀ ਕਮਿਸ਼ਨਰਾਂ ਨੇ ਹਿੱਸਾ ਲਿਆ।

ਪੰਜਾਬ ਦੀ ਨਵੀਂ ਸਨਅਤੀ ਪ੍ਰੋਤਸ਼ਾਹਨ ਨੀਤੀ ਜਨਵਰੀ 'ਚ – ਸੁਖਬੀਰ ਸਿੰਘ ਬਾਦਲ

ਪੰਜਾਬ ਦੀ ਨਵੀਂ ਸਨਅਤੀ ਪ੍ਰੋਤਸ਼ਾਹਨ ਨੀਤੀ ਜਨਵਰੀ 'ਚ – ਸੁਖਬੀਰ ਸਿੰਘ ਬਾਦਲ


  • ਪੰਜਾਬ ਵੈਟ ਅਦਾ ਕਰਨ ਵਾਲਿਆਂ ਦੀ ਦਰਜਾਬੰਦੀ ਕਰੇਗਾ
  • ਸਨਅਤਕਾਰਾਂ ਦੇ ਵੱਖ ਵੱਖ ਬਕਾਇਆਂ ਦੇ ਯਕਮੁਸ਼ਤ ਨਿਪਟਾਰੇ ਦਾ ਪ੍ਰਸਤਾਵ
  • ਹੋਟਲਾਂ, ਰੀਅਲ ਅਸਟੇਟ ਅਤੇ ਹਸਪਤਾਲਾਂ ਨੂੰ ਮਿਲੇਗਾ ਸਨਅਤੀ ਦਰਜਾ
  • ਕੰਡੀ ਅਤੇ ਨੀਮ ਪਹਾੜੀ ਖੇਤਰਾਂ 'ਚ ਸਨਅਤੀ ਕਲਸਟਰਾਂ ਦੀ ਸਥਾਪਨਾ ਦਾ ਪ੍ਰਸਤਾਵ
  • ਮੈਡੀਸਿਟੀ, ਐਜੂਸਿਟੀ ਅਤੇ ਐਂਟਰਟੇਨਮੈਂਟ ਸਿਟੀ ਨਿਵੇਸ਼ ਲਈ ਨਵੇਂ ਕੇਂਦਰਾਂ ਵਜੋਂ ਉਭਰਣਗੇ
  • ਵਾਹਘਾ ਸਰਹੱਦ ਦੇ ਖੁਲ੍ਹਣ ਨਾਲ ਪੰਜਾਬ ਦੱਖਣੀ ਪੂਰਬੀ ਏਸ਼ੀਆ ਦਾ ਪਸੰਦੀਦਾ ਨਿਵੇਸ਼ ਕੇਂਦਰ ਬਣੇਗਾ
  • 3561 ਕਰੋੜ ਰੁਪਏ ਦਾ ਮਿਸ਼ਨ ਲੁਧਿਆਣਾ ਪੰਜਾਬ ਦੇ ਮਾਨਚੈਸਟਰ ਦੀ ਬਦਲੇਗਾ ਨੁਹਾਰ
ਲੁਧਿਆਣਾ, 2 ਨਵੰਬਰ: ਪੰਜਾਬ ਸਰਕਾਰ ਵਲੋਂ ਅਗਲੇ ਚਾਰ ਸਾਲਾਂ ਦੌਰਾਨ 1 ਲੱਖ ਕਰੋੜ ਰੁਪਏ ਦੇ ਨਿਵੇਸ਼ ਨੂੰ ਆਕਰਸ਼ਤ ਕਰਨ ਦੇ ਇਕਲੌਤੇ ਮਕਸਦ ਨਾਲ ਸਾਲ 2013 ਦੀ ਸ਼ੁਰੂਆਤ ਨਵੀਂ ਸਨਅਤੀ ਪ੍ਰੋਤਸ਼ਾਹਨ ਨੀਤੀ ਨਾਲ ਹੋਵੇਗੀ।
        ਅੱਜ ਇਥੇ ਇਹ ਐਲਾਨ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਲੋਂ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ (ਸੀ.ਆਈ.ਆਈ) ਵਲੋਂ ਤਿਆਰ ਕੀਤੇ ਰੋਡ ਸ਼ੋਅ 'ਡੈਸਟੀਨੇਸ਼ਨ ਪੰਜਾਬ' ਦੇ ਦੂਸਰੇ ਐਡੀਸ਼ਨ ਦਾ ਉਦਘਾਟਨ ਕਰਨ ਮੌਕੇ ਕੀਤਾ ਗਿਆ। ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਵਲੋਂ ਵੱਡੇ ਸਨਅਤਕਾਰਾਂ ਦੇ ਇਕ ਕੋਰ ਗਰੁਪ ਦੇ ਗਠਨ ਤੋਂ ਇਲਾਵਾ ਵੱਖ ਵੱਖ ਖੇਤਰਾਂ ਲਈ ਉਨ੍ਹਾਂ ਦੀ ਅਗਵਾਈ ਹੇਠ ਸਬ-ਕਮੇਟੀਆਂ ਬਣਾਈਆਂ ਗਈਆਂ ਹਨ ਜੋ ਸਨਅਤੀ ਖੇਤਰ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦਿਆਂ ਨਵੀਂ ਸਨਅਤੀ ਪ੍ਰੋਤਸ਼ਾਹਨ ਨੀਤੀ ਨੂੰ ਅੰਤਮ ਛੋਹਾਂ ਦੇ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੋਰ ਗਰੁਪ ਦੀਆਂ ਸਿਫਾਰਿਸ਼ਾਂ ਮੁਤਾਬਕ ਕਾਨੂੰਨਾਂ ਵਿਚ ਲੋੜੀਂਦੀਆਂ ਸੋਧਾਂ ਕੀਤੀਆਂ ਜਾ ਰਹੀਆਂ ਹਨ ਅਤੇ ਜਨਵਰੀ 2013 ਤੱਕ ਢੁੱਕਵੀਂ ਕਾਨੂੰਨੀ ਵਿਵਸਥਾ ਨਾਲ ਲੈਸ ਨਵੀਂ ਸਨਅਤੀ ਪ੍ਰੋਤਸ਼ਾਹਨ ਨੀਤੀ ਰਾਜ ਵਿਚ ਲਾਗੂ ਹੋ ਜਾਵੇਗੀ।
        ਉਨ੍ਹਾਂ ਅਗੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕੰਡੀ ਅਤੇ ਨੀਮ ਪਹਾੜੀ ਖੇਤਰਾਂ ਅੰਦਰ ਸਨਅਤ ਅਧਾਰਤ ਸਨਅਤੀ ਕਲਸਟਰ ਸਥਾਪਤ ਕੀਤੇ ਜਾ ਰਹੇ ਹਨ ਅਤੇ ਇਸ ਮਕਸਦ ਲਈ ਐਕੁਆਇਰ ਕੀਤੀ ਜਾਣ ਵਾਲੀ ਜਮੀਨ ਦੀ ਸਨਾਖਤ ਵੀ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਗੁਜਰਾਤ ਪੈਟਰਨ 'ਤੇ ਸਨਅਤਕਾਰਾਂ ਨੂੰ ਜਮੀਨ ਦੀ ਪੇਸ਼ਕਸ਼ ਕੀਤੀ ਜਾਵੇਗੀ।
        ਆਪਣਾ ਵੈਟ ਸਹੀ ਸਮੇਂ 'ਤੇ ਅਦਾ ਕਰਨ ਵਾਲੇ ਕਰਦਾਤਾਵਾਂ ਨੂੰ ਪਹਿਲ ਦੇ ਅਧਾਰ 'ਤੇ ਵੈਟ ਰਿਫੰਡ ਕਰਨ ਬਾਰੇ ਆਬਕਾਰੀ ਅਤੇ ਕਰ ਵਿਭਾਗ ਦੀ ਨਵੀਂ ਨੀਤੀ ਦਾ ਐਲਾਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਵੈਟ ਅਦਾ ਕਰਨ ਵਾਲਿਆਂ ਦੀ ਏ, ਬੀ ਅਤੇ ਸੀ ਕੈਟਾਗਰੀ ਵਿਚ ਦਰਜਾਬੰਦੀ ਹੋਵੇਗੀ ਅਤੇ ਏ ਕੈਟਾਗਰੀ ਵਾਲਿਆਂ ਨੂੰ ਪਹਿਲ ਦੇ ਅਧਾਰ 'ਤੇ ਵੈਟ ਰਿਫੰਡ ਮਿਲੇਗਾ। ਉਨ੍ਹਾਂ ਕਿਹਾ ਕਿ ਵਿਭਾਗ ਵਿਚ ਮੁਕੰਮਲ ਕੰਪਿਊਟਰੀਕਰਨ ਜ਼ਰੀਏ 100 ਫੀਸਦੀ ਪਾਰਦਰਸ਼ਤਾ ਦਾ ਯੁਗ ਸ਼ੁਰੂ ਹੋ ਚੁੱਕਿਆ ਹੈ ਜਿਸ ਨਾਲ ਕਰ ਦਾਤਾਵਾਂ ਨੂੰ ਆਪਣੀ ਰਿਟਰਨਾਂ ਭਰਨ ਵਿਚ ਵੱਡੀ ਸੌਖ ਹੋਵੇਗੀ।
         ਹੋਟਲ, ਰੀਅਲ ਅਸਟੇਟ ਅਤੇ ਸਿਹਤ ਖੇਤਰਾਂ ਲਈ ਵੱਡੇ ਗੱਫੇ ਦਾ ਐਲਾਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਰਾਜ ਸਰਕਾਰ ਇਨ੍ਹਾਂ ਖੇਤਰਾਂ ਵਿਚ ਨਿਵੇਸ਼ ਨੂੰ ਉਤਸ਼ਾਹਤ ਕਰਨ ਲਈ ਛੇਤੀ ਹੀ ਇਨ੍ਹਾਂ ਨੂੰ ਸਨਅਤੀ ਦਰਜਾ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਲਾਂਪੁਰ ਨੇੜੇ ਮੈਡੀਸਿਟੀ, ਮੋਹਾਲੀ ਵਿਖੇ ਐਜੂਸਿਟੀ ਅਤੇ ਸਾਹਨੇਵਾਲ ਨੇੜੇ ਐਂਟਰਟੇਨਮੈਂਟ ਸਿਟੀ ਭਵਿੱਖ ਦੇ ਨਿਵੇਸ਼ ਲਈ ਪ੍ਰਮੁੱਖ ਕੇਂਦਰਾਂ ਵਜੋਂ ਉਭਰ ਕੇ ਸਾਹਮਣੇ ਆਉਣਗੇ। ਸ. ਬਾਦਲ ਨੇ ਕਿਹਾ ਕਿ ਸਾਹਨੇਵਾਲ ਨੇੜੇ 500 ਏਕੜ ਜਮੀਨ ਐਕੁਆਇਰ ਕਰਨ ਨਾਲ ਸਾਹਨੇਵਾਲ ਹਵਾਈ ਪੱਟੀ ਦੇ ਵਿਸਥਾਰ ਦੇ ਕੰਮ ਵਿਚ ਤੇਜ਼ੀ ਆਵੇਗੀ ਤੇ ਇਸ ਵਿਸਥਾਰ ਉਪਰੰਤ ਰਾਤ ਸਮੇਂ ਵੀ ਵੱਡੇ ਬੋਇੰਗ ਜਹਾਜ ਲੁਧਿਆਣਾ ਵਿਖੇ ਉਤਰ ਸਕਣਗੇ।
        ਬੇਹਤਰ ਹਵਾਈ ਸੰਪਰਕ ਦੀ ਲੋੜ 'ਤੇ ਜ਼ੋਰ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਬਠਿੰਡਾ ਏਅਰਪੋਰਟ ਉਦਘਾਟਨ ਲਈ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੀ ਪ੍ਰਵਾਨਗੀ ਦੀ ਉਡੀਕ ਕਰ ਰਿਹਾ ਹੈ ਜਦੋਂ ਕਿ ਮਾਛੀਵਾੜਾ ਇੰਟਰਨੈਸ਼ਨਲ ਏਅਰਪੋਰਟ ਦੀ ਵਿਸਥਾਰਤ ਪ੍ਰੋਜੈਕਟ ਰਿਪੋਰਟ ਮੰਤਰਾਲੇ ਵਲੋਂ ਪਹਿਲਾਂ ਹੀ ਪ੍ਰਵਾਨ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਨਾਮਵਰ ਬੁਨਿਆਦੀ ਢਾਂਚਾ ਵਿਕਾਸ ਕੰਪਨੀ ਐਲ ਐਂਡ ਟੀ ਵਲੋਂ ਮੋਹਾਲੀ ਕੌਮਾਂਤਰੀ ਹਵਾਈਅੱਡੇ ਦੀ ਉਸਾਰੀ ਪਹਿਲਾਂ ਹੀ ਆਰੰਭ ਕੀਤੀ ਜਾ ਚੁੱਕੀ ਹੈ।
         ਉਪ ਮੁੱਖ ਮੰਤਰੀ ਨੇ ਕਿਹਾ ਕਿ ਉਹ ਪੂਰਬੀ ਪੰਜਾਬ ਨਾਲ ਦੁਵੱਲੇ ਵਪਾਰਕ ਅਤੇ ਸਨਅਤੀ ਸਬੰਧਾਂ ਵਿਚ ਸੁਧਾਰ ਲਿਆਉਣ ਲਈ ਪਾਕਿਸਤਾਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵਾਹਘਾ ਸਰਹੱਦ ਦੇ ਵਪਾਰ ਲਈ ਖੁੱਲ੍ਹਣ ਨਾਲ ਸਾਨੂੰ ਪੰਜਾਬ ਨੂੰ ਦੱਖਣੀ ਪੂਰਬੀ ਏਸ਼ੀਆ ਦਾ ਸਨਅਤੀ ਨਿਵੇਸ਼ ਬਨਾਉਣ ਲਈ ਇਕ ਨਵਾਂ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਬਹੁਤ ਛੇਤੀ ਹੀ ਪਾਕਿਸਤਾਨ ਵਲੋਂ ਕਰਾਚੀ ਬੰਦਰਗਾਹ ਦੀ ਤਰਜ 'ਤੇ ਵਾਹਘਾ ਤੋਂ 6000 ਵਸਤਾਂ ਦੀ ਬਰਾਮਦ ਅਤੇ ਦਰਾਮਦ ਦੀ ਆਗਿਆ ਦਿੱਤੀ ਜਾ ਰਹੀ ਹੈ ਜਦੋਂ ਕਿ ਇਸ ਵੇਲੇ ਇਥੋਂ ਸਿਰਫ 137 ਵਸਤਾਂ ਦਾ ਹੀ ਵਪਾਰ ਹੋ ਰਿਹਾ ਹੈ।
          ਸ. ਬਾਦਲ ਨੇ ਦੱਸਿਆ ਕਿ ਲੁਧਿਆਣਾ ਅਤੇ ਇਸ ਦੇ ਨਾਲ ਲਗਦੇ ਇਲਾਕਿਆਂ ਦੇ ਮਿਸ਼ਨ ਲੁਧਿਆਣਾ ਤਹਿਤ 3561 ਕਰੋੜ ਰੁਪਏ ਦੇ ਸੰਗਠਤ ਵਿਕਾਸ ਪ੍ਰੋਜੈਕਟ ਨਾਲ ਭਾਰਤ ਦੇ ਮੈਨਚੈਸਟਰ ਲੁਧਿਆਣਾ ਦੀ ਨੁਹਾਰ ਬਦਲ ਜਾਵੇਗੀ ਅਤੇ ਇਹ ਰਾਜ ਦਾ ਬਹੁ-ਹਜਾਰ ਕਰੋੜੀ ਸੰਗਠਤ ਵਿਕਾਸ ਯੋਜਨਾ ਵਾਲਾ ਪਹਿਲਾ ਸ਼ਹਿਰ ਹੋਵੇਗਾ। ਉਨ੍ਹਾਂ ਕਿਹਾ ਕਿ ਸਭ ਤੋਂ ਵੱਧ ਤਰਜੀਹ ਜਲ ਸਪਲਾਈ ਅਤੇ ਸੀਵਰੇਜ ਵਿਵਸਥਾ ਤੋਂ ਵਾਂਝੀਆਂ ਥਾਵਾਂ 'ਤੇ ਇਹ ਸਹੂਲਤਾਂ ਪ੍ਰਦਾਨ ਕਰਨ ਨੂੰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਿਰਫ ਇਕ ਕੰਪਨੀ ਨੂੰ ਹੀ ਅਗਲੇ 10 ਸਾਲਾਂ ਲਈ ਇਨ੍ਹਾਂ ਸਮੂਹ ਪ੍ਰੋਜੈਕਟਾਂ ਦੀ ਦੇਖ-ਰੇਖ ਦੀ ਜਿੰਮੇਵਾਰੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 779 ਟਿਊਬਵੈਲਾਂ ਜ਼ਰੀਏ 1639 ਕਿਲੋਮੀਟਰ ਪੀਣ ਵਾਲੇ ਪਾਣੀ ਦੀ ਸਪਲਾਈ ਦੇ ਨੈਟਵਰਕ ਨੂੰ ਚਲਾਇਆ ਜਾ ਰਿਹਾ ਹੈ ਅਤੇ ਬਾਕੀ ਰਹਿੰਦੇ 17 ਫੀਸਦੀ ਹਿੱਸੇ ਲਈ ਕੰਮ ਸ਼ੁਰੂ ਹੋ ਚੁੱਕਾ ਹੈ। ਇਸ ਤੋਂ ਇਲਾਵਾ 182 ਕਿਲੋਮੀਟਰ ਮੁੱਖ ਸੀਵਰ ਅਤੇ 1279 ਕਿਲੋਮੀਟਰ ਬਰਾਂਚ ਸੀਵਰ ਰਾਹੀਂ 87 ਫੀਸਦੀ ਲੁਧਿਆਣਾ ਸ਼ਹਿਰ ਨੂੰ ਕਵਰ ਕੀਤਾ ਜਾ ਚੁੱਕਿਆ ਹੈ ਅਤੇ ਬਾਕੀ ਰਹਿੰਦੇ 13 ਫੀਸਦੀ ਖੇਤਰ ਲਈ ਨਵੇਂ ਮਿਸ਼ਨ ਤਹਿਤ ਵਿਵਸਥਾ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੱਖ ਵੱਖ ਸਨਅਤਕਾਰਾਂ ਨੇ ਉਹਨਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਉਪ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ ਜਿਨ੍ਹਾਂ ਪਹਿਲ ਦੇ ਅਧਾਰ 'ਤੇ ਹਲ ਕਰਨ ਦਾ ਭਰੋਸਾ ਦਿੱਤਾ।
        ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਬਿਕਰਮ ਸਿੰਘ ਮਜੀਠੀਆ, ਮਾਲ ਮੰਤਰੀ, ਸ਼੍ਰੀ ਸ਼ਰਨਜੀਤ ਸਿੰਘ ਢਿੱਲੋਂ, ਲੋਕ ਨਿਰਮਾਣ ਮੰਤਰੀ ਅਤੇ ਸ਼੍ਰੀ ਮਹੇਸ਼ ਇੰਦਰ ਸਿੰਘ ਗਰੇਵਾਲ, ਸਲਾਹਕਾਰ/ਮੁੱਖ ਮੰਤਰੀ ਪ੍ਰਮੁੱਖ ਤੌਰ 'ਤੇ ਹਾਜ਼ਰ ਸਨ।

Electronic Billboards To Dot All Punjab Cities-Sukhbir..

Electronic Billboards To Dot All Punjab Cities-Sukhbir...
http://www.5dariyanews.com/full-story.aspx?mid=3&nid=1693
Electronic Billboards To Dot All Punjab Cities-Sukhbir..
http://www.5dariyanews.com/full-story.aspx?mid=3&nid=1693

Thursday, 1 November 2012

ਬੱਸ ਹੇਠ ਆਉਣ ਕਾਰਨ 1 ਜ਼ਖ਼ਮੀ ਤੇ 1 ਦੀ ਮੌਤ

www.sabblok.blogspot.com 

ਨਕੋਦਰ, 31 ਅਕਤੂਬਰ (ਟੋਨੀ /ਬਿੱਟੂ )- ਪਿਛਲੀ ਦਿਨੇ ਬਾਅਦ ਦੁਪਹਿਰ ਤਕਰੀਬਨ 3 ਵਜੇ ਦੇ ਕਰੀਬ ਮਲਸੀ ਆਂ ਰੋਡ ਲਧੜਾ ਦੇ ਨਾਜਦੀਕ ਇਕ ਵਿਅਕਤੀ ਦੀ ਮੌਤ ਤੇ ਇਕ ਦੇ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਦੋਵੇਂ ਵਿਅਕਤੀ ਇਕ ਮੋਟਰਸਾਈਕਲ 'ਤੇ ਸਵਾਰ ਸਨ ਤੇ ਇਹ ਨਕੋਦਰ ਤੋਂ ਮਲਸੀਆਂ ਵੱਲ ਜਾ ਰਹੇ ਸਨ ਕਿ ਮਗਰੋਂ ਆ ਰਹੀ ਇਕ ਤੇਜ਼ ਰਫਤਾਰ ਇੰਡੀਕਾ ਕਾਰ ਨੇ ਜ਼ਬਰਦਸਤ ਟੱਕਰ ਮਾਰੀ ਤੇ ਸਾਹਮਣੇ ਤੋਂ ਆ ਰਹੀ ਇਕ ਪ੍ਰਾਈਵੇਟ ਬੱਸ ਦੇ ਪਿਛਲੇ ਟਾਇਰ ਹੇਠਾਂ ਆਉਣ ਨਾਲ ਇਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ 108 ਐਂਬੂਲੈਂਸ ਵਿਚ ਨਕੋਦਰ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ, ਜੋ ਜ਼ੇਰੇ ਇਲਾਜ ਹੈ ਤੇ ਮ੍ਰਿਤਕ ਦੀ ਲਾਸ਼ ਸਿਵਲ ਹਸਪਤਾਲ ਦੇ ਮੁਰਦਾ ਘਰ ਵਿਚ ਰੱਖੀ ਗਈ ਹੈ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਦੀ ਪਛਾਣ ਕਮਲ ਮੋਹਨ ਪੁੱਤਰ ਸ਼ਿਵ ਲਾਲ ਵਾਰਡ ਨੰ: 8 ਲੋਹੀਆਂ ਖਾਸ ਵਜੋਂ ਹੋਈ ਹੈ ਅਤੇ ਜ਼ਖ਼ਮੀ ਮੱਖਣ ਸਿੰਘ ਪੁੱਤਰ ਸੁਰਜੀਤ ਸਿੰਘ ਹੁਸੈਨਪੁਰ ਵਜੋਂ ਹੋਈ। ਹਾਦਸੇ ਤੋਂ ਬਾਅਦ ਇੰਡੀਕਾ ਕਾਰ ਵਾਲਾ ਫਰਾਰ ਦੱਸਿਆ ਜਾ ਰਿਹਾਂ ਹੈ