jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 6 November 2012

ਸ਼ਰੂਤੀ ਮਾਮਲੇ ਦੇ ਸਾਰੇ ਦੋਸ਼ੀਆਂ ਨੂੰ ਫੜਨ 'ਚ ਥਾਣਾ ਮੁਖੀ ਸਾਦਿਕ ਨੇ ਅਹਿਮ ਭੂਮਿਕਾ ਨਿਭਾਈ

                       ਸ਼ਰੂਤੀ ਮਾਮਲੇ ਦੇ ਸਾਰੇ ਦੋਸ਼ੀਆਂ ਨੂੰ ਫੜਨ 'ਚ ਥਾਣਾ ਮੁਖੀ ਸਾਦਿਕ ਨੇ ਅਹਿਮ ਭੂਮਿਕਾ ਨਿਭਾਈ

ਫਰੀਦਕੋਟ, 5 ਨਵੰਬਰ 
-ਸ਼ਰੂਤੀ ਮਾਮਲਾ ਪੰਜਾਬ ਦੇ ਹਰ ਪ੍ਰਾਣੀ ਦੀ ਜ਼ਬਾਨ ਤੇ ਹੈ ਪੰਜਾਬ ਨਹੀਂ ਬਲਕਿ ਦੁਨੀਆਂ ਭਰ ਵਿੱਚ ਚਰਚਾ ਦਾ ਵਿਸ਼ਾ ਬਣੇ ਫਰੀਦਕੋਟ ਦੀ ਲੜਕੀ ਸ਼ਰੂਤੀ ਅਗਵਾ ਕਾਂਡ ਨੂੰ ਲੈ ਕੇ ਜਿਥੇ ਲੋਕਾਂ ਦੀ ਨਜ਼ਰਾਂ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਤੇ ਲੱਗੀਆਂ ਰਹੀਆਂ ਉਥੇ ਹੀ ਇਸ ਦੀ ਕਮਾਂਡ ਸੰਭਾਲ ਰਹੇ ਐਸ.ਐਸ.ਪੀ ਫਰੀਦਕੋਟ ਦੇ ਦਿਸ਼ਾ ਨਿਰਦੇਸ਼ਾਂ 'ਤੇ ਬਣਾਈਆਂ ਗਈਆਂ ਟੀਮਾਂ ਵਿੱਚੋਂ ਗੋਆ ਗਈ ਟੀਮ ਵਿੱਚ ਸਾਦਿਕ ਥਾਣੇ ਦੇ ਮੁੱਖ ਅਫਸਰ ਸ਼੍ਰੀ ਸੰਜੀਵ ਕੁਮਾਰ ਵੀ ਗਏ ਅਤੇ ਉਨ•ਾਂ ਨੇ  ਦੋਸ਼ੀਆਂ ਨੂੰ ਫੜਨ ਵਿੱਚ ਅਹਿਮ ਭੂਮਿਕਾ ਨਿਭਾਈ। ਗੋਆ ਗਈ ਟੀਮ ਵਿੱਚ ਸ਼ਾਮਲ ਇਸ ਅਫਸਰ ਨੇ ਨਿਸ਼ਾਨ ਸਿੰਘ ਤੇ ਸ਼ਰੂਤੀ ਨੂੰ ਗੋਆ ਤੋਂ ਬਰਾਮਦ ਕਰਕੇ ਆਪਣੀ ਕਾਬਲੀਅਤ ਦਾ ਜਿੱਥੇ ਪ੍ਰਤੱਖ ਪ੍ਰਮਾਣ ਦਿੱਤਾ ਉਥੇ ਹੀ ਸੰਜੀਵ ਕੁਮਾਰ ਦੀ ਅਗਵਾਈ ਹੇਠ ਸੁਖਦਰਸ਼ਨ ਸਿੰਘ ਏ.ਐਸ.ਆਈ, ਲੇਡੀ ਪੁਲਿਸ ਅਤੇ ਸਾਦਿਕ ਦੇ ਪੁਲਿਸ ਮੁਲਾਜ਼ਮਾਂ ਸਮੇਤ ਚੰਡੀਗੜ• ਗਈ ਇਸ ਟੀਮ ਨੇ ਸ਼ੁਰੂਤੀ ਕੇਸ ਨਾਲ ਸਬੰਧਤ ਮਨਜਿੰਦਰ ਸਿੰਘ ਉਰਫ ਡਿੰਪੀ ਸਮਰਾ ਅਤੇ ਨਿਸ਼ਾਨ ਸਿੰਘ ਦੀ ਮਾਤਾ ਨਵਜੋਤ ਕੌਰ ਬਰਾੜ ਨੂੰ ਸਮੇਤ ਪਨਾਹ ਦੇਣ ਵਾਲੇ ਕਥਿਤ ਦੋਸ਼ੀ ਪੰਕਜ਼ ਗੌਤਮ ਦੇ ਫਲੈਟ ਤੋਂ ਤਿੰਨਾਂ ਨੂੰ ਗ੍ਰਿਫਤਾਰ ਕਰਕੇ ਦੂਸਰੀ ਵਾਰ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ ਹੈ। ਇਸ ਅਧਿਕਾਰੀ ਨੇ ਆਪਣੇ ਉੱਚ ਅਫਸਰਾਂ ਦੇ ਭਰੋਸੇ ਨੂੰ ਕਾਇਮ ਰੱਖਿਆ ਤੇ ਇਸ ਕੇਸ ਨੂੰ ਸੁਲਝਾਉਣ ਅਤੇ ਤਫਤੀਸ਼ ਮੁਕੰਮਲ ਕਰਾਉਣ ਵਿੱਚ ਅਹਿਮ ਰੋਲ ਅਦਾ ਕੀਤਾ। ਇਨਾਂ ਤਿੰਨਾਂ ਦੋਸ਼ੀਆਂ ਨੂੰ ਅੱਜ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ।
 
ਫੋਟੋ; 05 ਜੀ ਐਸ ਸੀ : ਸਾਦਿਕ ਥਾਣੇ ਦੇ ਮੁੱਖ ਅਫਸਰ ਸੰਜੀਵ ਕੁਮਾਰ  । ਤਸਵੀਰ ਗੁਰਭੇਜ ਸਿੰਘ ਚੌਹਾਨ

No comments: