ਅਜੇ-ਸ਼ਾਹਰੁਖ ਦੀ ਲੜਾਈ 'ਚ ਹੁਣ ਸਲਮਾਨ ਵੀ ਸ਼ਾਮਲ
ਮੁੰਬਈ(PTI)—ਸ਼ਾਹਰੁਖ ਦੀ 'ਜਬ ਤਕ ਹੈ ਜਾਨ' ਅਤੇ ਅਜੇ ਦੇਵਗਨ ਦੀ 'ਸਨ ਆਫ ਸਰਦਾਰ' ਫਿਲਮ ਨੂੰ ਲੈ ਕੇ
ਚੱਲ ਰਹੀ ਲੜਾਈ 'ਚ ਹੁਣ ਸਲਮਾਨ ਖਾਨ ਵੀ ਆ ਗਏ ਹਨ। ਸਲਮਾਨ ਖਾਨ ਅਦਾਕਾਰ ਅਜੇ ਦੇ ਦੋਸਤ
ਹਨ, ਇਸ ਲਈ ਉਨ੍ਹਾਂ ਨੇ ਹੁਣ ਸ਼ਾਹਰੁਖ ਖਾਨ 'ਤੇ ਆਪਣਾ ਨਿਸ਼ਾਨਾ ਸਾਧਿਆ ਹੈ।
ਸਲਮਾਨ ਦਾ ਕਹਿਣਾ ਹੈ ਕਿ ਜੇ ਅਜੇ ਨਾਲ ਇਨਸਾਫ ਨਹੀਂ ਹੋਇਆ ਤਾਂ ਉਹ ਆਪਣੀ ਫਿਲਮ 'ਕਿੱਕ' ਨੂੰ ਉਸ ਦਿਨ ਹੀ ਰਿਲੀਜ਼ ਕਰਨਗੇ, ਜਿਸ ਦਿਨ ਸ਼ਾਹਰੁਖ ਦੀ ਫਿਲਮ 'ਚੇਨਈ ਐਕਸਪ੍ਰੈੱਸ' ਰਿਲੀਜ਼ ਹੋਵੇਗੀ। ਸਲਮਾਨ ਦੇ ਕਰੀਬੀਆਂ ਮੁਤਾਬਕ ਉਹ ਸ਼ਾਹਰੁਖ ਨਾਲ 2013 'ਚ ਸਿੱਧੀ ਟੱਕਰ ਲੈਣਗੇ। ਸਲਮਾਨ ਦੀ ਅਜੇ ਦੇਵਗਨ ਅਤੇ ਸੰਜੇ ਦੱਤ ਨਾਲ ਵਧੀਆ ਦੋਸਤੀ ਹੈ। ਉਹ ਇਸ ਨੂੰ ਨਿਭਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ।

No comments:
Post a Comment