ਐਡਮਿੰਟਨ (PTI.) :- ਅਲਬਰਟਾ ਦੀ ਵਿਧਾਨ ਸਭਾ ਵਿਚ ਵਿਧਾਇਕ ਦਰਸ਼ਨ ਸਿੰਘ ਕੰਗ ਨੇ
ਪੰਜਾਬੀ 'ਚ ਭਾਸ਼ਣ ਦਿੱਤਾ, ਜਿਸ ਨੂੰ ਸਾਰੇ ਹੀ ਬਹੁਤ ਧਿਆਨ ਨਾਲ ਸੁਣ ਰਹੇ ਸਨ।ਦਰਸ਼ਨ
ਕੰਗ ਨੇ ਦੱਸਿਆ ਕਿ ਸਭ ਕੋਲ ਹੀ ਅੰਗਰੇਜ਼ੀ 'ਚ ਅੁਨਵਾਦ ਕੀਤਾ ਹੋਇਆ ਭਾਸ਼ਣ ਵੀ ਮੌਜੂਦ
ਸੀ, ਇਸ ਲਈ ਗੋਰੇ ਅਤੇ ਹੋਰ ਮੈਂਬਰ ਪੂਰੀ ਗੱਲ ਸਮਝ ਰਹੇ ਸਨ। ਉਨ੍ਹਾਂ ਕਿਹਾ ਕਿ ਕੈਨੇਡਾ
'ਚ ਬੋਲੀਆਂ ਜਾਂਦੀਆਂ 200 ਤੋਂ ਵੱਧ ਭਾਸ਼ਾਵਾਂ 'ਚ ਪੰਜਾਬੀ ਵੀ ਸ਼ਾਮਲ ਹੈ, ਇਸ ਕਰਕੇ
ਉਨ੍ਹਾਂ ਨੇ ਆਪਣਾ ਭਾਸ਼ਣ ਆਪਣੀ ਜ਼ੁਬਾਨ 'ਚ ਦਿੱਤਾ। ਸਾਰੇ ਮੈਂਬਰਾਂ ਨੇ ਉਨ੍ਹਾਂ ਦੀ ਇਸ ਗੱਲ ਲਈ ਸ਼ਲਾਘਾ ਕੀਤੀ ਅਤੇ ਖਾਸ ਕਰਕੇ ਪੰਜਾਬੀ ਭਾਈਚਾਰੇ ਨੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ।
|
No comments:
Post a Comment