ਯਸ਼ਰਾਜ ਫਿਲਮਜ਼ ਖਿਲਾਫ ਦੇਵਗਨ ਦੀ ਅਰਜ਼ੀ ਰੱਦ
ਨਵੀਂ ਦਿੱਲੀ(PTI)—ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ (ਸੀ. ਸੀ. ਆਈ.) ਨੇ ਯਸ਼ਰਾਜ ਫਿਲਮਜ਼ ਖਿਲਾਫ ਅਦਾਕਾਰ ਅਜੈ ਦੇਵਗਨ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ। ਦੇਵਗਨ ਨੇ ਆਪਣੀ ਅਰਜ਼ੀ 'ਚ ਯਸ਼ਰਾਜ ਫਿਲਮਜ਼ 'ਤੇ ਹਿੰਦੀ ਫਿਲਮ ਉਦਯੋਗ 'ਚ ਆਪਣੀ ਮਜ਼ਬੂਤ ਸਥਿਤੀ ਦਾ ਫਾਇਦਾ ਚੁੱਕਣ ਦਾ ਦੋਸ਼ ਲਗਾਇਆ ਸੀ। ਸੀ. ਸੀ. ਆਈ. ਨੇ ਅਰਜ਼ੀ ਨੂੰ ਰੱਦ ਕਰਦਿਆਂ ਕਿਹਾ ਕਿ ਇਸਦਾ ਕੋਈ ਅਧਾਰ ਨਹੀਂ ਹੈ।
ਅਦਾਕਾਰ-ਨਿਰਮਾਤਾ ਅਜੈ ਦੇਵਗਨ ਨੇ ਇਹ ਸ਼ਿਕਾਇਤ ਅਜਿਹੇ ਸਮੇਂ 'ਚ ਕੀਤੀ ਹੈ, ਜਦੋਂ ਕਿ ਦੋਹਾਂ ਪੱਖਾਂ ਦੀਆਂ ਫਿਲਮਾਂ ਇਸ ਮਹੀਨੇ ਰਿਲੀਜ਼ ਹੋ ਰਹੀਆਂ ਹਨ।
ਸੀ. ਸੀ. ਆਈ. ਦੇ ਇਕ ਮੁੱਖ ਅਧਿਕਾਰੀ ਨੇ ਕਿਹਾ, ''ਕਮਿਸ਼ਨ ਨੇ ਯਸ਼ਰਾਜ ਫਿਲਮਜ਼ ਖਿਲਾਫ ਅਜੈ ਦੇਵਗਨ ਦੀ ਅਰਜ਼ੀ ਰੱਦ ਕਰ ਦਿੱਤੀ ਹੈ, ਕਿਉਂਕਿ ਇਸ 'ਚ ਕੋਈ ਅਧਾਰ ਨਹੀਂ ਹੈ। ਇਹ ਸ਼ਿਕਾਇਤ ਮੁਕਾਬਲੇਬਾਜ਼ੀ ਕਮਿਸ਼ਨ ਦੇ ਨਿਯਮਾਂ ਦੇ ਉਲੰਘਣ ਦੇ ਘੇਰੇ 'ਚ ਨਹੀਂ ਆਉਂਦੀ।''

No comments:
Post a Comment