ਚੰਡੀਗੜ੍ਹ(PTI)— ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ  ਸਾਂਝੀ ਸਰਕਾਰ ਖਿਲਾਫ ਮਜ਼ਬੂਤੀ ਨਾਲ ਖੜ੍ਹੇ ਹੋਣ ਲਈ ਕਾਂਗਰਸ ਸਾਹਮਣੇ ਗਠਬੰਧਨ ਦੀ ਪੇਸ਼ਕਸ਼ ਕੀਤੀ ਹੈ। 22 ਜ਼ਿਲਾ ਮੁਖੀਆਂ ਸਣੇ ਉਨ੍ਹਾਂ ਦੇ ਦਲ ਦੇ ਮੈਂਬਰਾਂ ਨੇ ਪੰਜਾਬ ਦੇ ਹਿੱਤਾਂ 'ਚ ਕਾਂਗਰਸ ਨਾਲ ਗਠਜੋੜ ਦੇ ਪ੍ਰਸਤਾਵ 'ਤੇ ਸਹਿਮਤੀ ਜਤਾਈ ਹੈ। ਹਾਲਾਂਕਿ ਬਾਦਲ ਨੇ ਇਹ ਵੀ ਕਿਹਾ ਕਿ ਇਹ ਪ੍ਰਸਤਾਵ ਪੀ. ਪੀ.  ਪੀ. ਸਾਂਝਾ ਮੋਰਚਾ ਸਾਹਮਣੇ ਰੱਖਿਆ ਜਾਏਗਾ। ਸਾਂਝਾ ਮੋਰਚਾ 'ਚ ਸ਼੍ਰੋਮਣੀ ਅਕਾਲੀ ਦਲ (ਐਲ) ਅਤੇ ਵਾਮ ਦਲ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸਾਂਝਾ ਮੋਰਚਾ ਨਾਲ ਇਕ ਆਮ ਸਹਿਮਤੀ ਬਣਨ ਤੋਂ ਬਾਅਦ ਹੀ ਇਕ ਮਜ਼ਬੂਤ ਗਠਬੰਧਨ ਬਣਾਇਆ ਜਾਏਗਾ।
ਉਨ੍ਹਾਂ ਦਾਅਵਾ ਕੀਤਾ ਕਿ ਅਗਲੀਆਂ ਚੋਣਾਂ 'ਚ ਉਹ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ ਚੁਣੌਤੀ ਪੇਸ਼ ਕਰਨਗੇ। ਬਾਦਲ ਨੇ ਆਪਣੇ ਦਲ ਦੇ ਮੀਡੀਆ ਮੁਖੀ ਅਰੂਣਜੋਤ ਸੋਢੀ ਵਲੋਂ ਲਗਾਏ ਤਾਨਾਸ਼ਾਹ ਰਵੱਈਏ ਅਤੇ ਫੰਡਾਂ ਦੇ ਗਲਤ ਇਸਤੇਮਾਲ ਦੇ ਦੋਸ਼ਾਂ ਨੂੰ ਖਾਰਿਜ ਕਰਦੇ ਹੋਏ ਕਿਹਾ ਕਿ ਸੋਢੀ ਨੂੰ 15 ਦਿਨ ਪਹਿਲਾਂ ਹੀ ਦਫਤਰ ਛੱਡਣ ਲਈ ਕਿਹਾ ਜਾ ਚੁੱਕਾ ਹੈ।