ਮੁੰਬਈ(PTI)—ਬਾਲੀਵੁੱਡ ਅਦਾਕਾਰ ਸ਼ਾਹਰੁਖ  ਨੇ ਬਹੁਤ ਸਾਰੀਆਂ ਰੋਮਾਂਟਿਕ ਫਿਲਮਾਂ ਦਿੱਤੀਆਂ ਹਨ ਪਰ ਫਿਰ ਵੀ ਉਨ੍ਹਾਂ ਨੂੰ 'ਕਿੰਗ ਆਫ ਰੋਮਾਂਸ' ਕਹਾਉਣਾ ਪਸੰਦ ਨਹੀਂ ਹੈ।
ਬਾਲੀਵੁੱਡ 'ਚ ਆਪਣੀ ਯਾਤਰਾ ਉਨ੍ਹਾਂ ਨੇ 1992 'ਚ ਆਈ ਫਿਲਮ 'ਦੀਵਾਨਾ' ਤੋਂ ਕੀਤੀ ਸੀ। ਇਸ ਤੋਂ ਬਾਅਦ ਸ਼ਾਹਰੁਖ ਨੇ 'ਡਰ', 'ਬਾਜ਼ੀਗਰ', 'ਅੰਜਾਮ' ਵਰਗੀਆਂ ਸਫਲ ਫਿਲਮਾਂ ਕੀਤੀਆਂ, ਜਿਸ 'ਚ ਉਨ੍ਹਾਂ ਨੇ ਨਕਾਰਾਤਮਕ ਅਕਸ ਵਾਲਾ ਕਿਰਦਾਰ ਨਿਭਾਇਆ ਸੀ ਪਰ ਸਾਲ 1995 'ਚ ਆਈ ਫਿਲਮ 'ਦਿਲਵਾਲੇ ਦੁਲਹਨੀਆ ਲੈ ਜਾਏਂਗੇ'  ਉਹ ਫਿਲਮ ਸੀ, ਜਿਸ ਨੇ ਸ਼ਾਹਰੁਖ ਨੂੰ ਰੋਮਾਂਟਿਕ ਅਦਾਕਾਰ ਦਾ ਅਕਸ ਦਿੱਤਾ।
ਸ਼ਾਹਰੁਖ ਨੇ ਦੱਸਿਆ, ''ਮੈਂ ਇਸ ਗੱਲ ਨੂੰ ਮੰਨਦਾ ਹਾਂ ਕਿ ਕੁੜੀਆਂ ਮੈਨੂੰ ਰੋਮਾਂਟਿਕ ਕਿਰਦਾਰ 'ਚ ਪਸੰਦ ਕਰਦੀਆਂ ਹਨ। ਮੈਂ ਇਨ੍ਹਾਂ ਸਾਰਿਆਂ ਦਾ ਆਦਰ ਕਰਦਾ ਹਾਂ ਪਰ ਮੈਂ 'ਕਿੰਗ ਆਫ ਰੋਮਾਂਸ' ਦੀ ਬਜਾਏ 'ਬਾਦਸ਼ਾਹ' ਕਹਾਉਣਾ ਵਧੇਰੇ ਪਸੰਦ ਕਰਾਂਗਾ। ਮੈਂ ਇਕ ਅਦਾਕਾਰ ਹਾਂ। ਮੈਂ 75 ਫਿਲਮਾਂ ਕੀਤੀਆਂ ਹਨ ਅਤੇ ਮੈਂ ਇੰਡਸਟਰੀ 'ਚ 21 ਸਾਲ ਬਿਤਾਏ ਹਨ।'' ਉਨ੍ਹਾਂ ਕਿਹਾ, ''ਮੈਨੂੰ 'ਕਿੰਗ ਆਫ ਰੋਮਾਂਸ' ਕਹਾਉਣਾ ਪਸੰਦ ਨਹੀਂ। ਅਦਾਕਾਰ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਰੋਮਾਂਟਿਕ ਅਕਸ ਤੱਕ ਹੀ ਸੀਮਤ ਨਹੀਂ ਕੀਤਾ ਜਾਣਾ ਚਾਹੀਦਾ।