www.sabblok.blogspot.com
ਨਕੋਦਰ, 31 ਅਕਤੂਬਰ (ਟੋਨੀ /ਬਿੱਟੂ )- ਪਿਛਲੀ ਦਿਨੇ ਬਾਅਦ ਦੁਪਹਿਰ ਤਕਰੀਬਨ 3 ਵਜੇ ਦੇ ਕਰੀਬ ਮਲਸੀ ਆਂ ਰੋਡ ਲਧੜਾ ਦੇ ਨਾਜਦੀਕ ਇਕ ਵਿਅਕਤੀ ਦੀ ਮੌਤ ਤੇ ਇਕ ਦੇ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਦੋਵੇਂ ਵਿਅਕਤੀ ਇਕ ਮੋਟਰਸਾਈਕਲ 'ਤੇ ਸਵਾਰ ਸਨ ਤੇ ਇਹ ਨਕੋਦਰ ਤੋਂ ਮਲਸੀਆਂ ਵੱਲ ਜਾ ਰਹੇ ਸਨ ਕਿ ਮਗਰੋਂ ਆ ਰਹੀ ਇਕ ਤੇਜ਼ ਰਫਤਾਰ ਇੰਡੀਕਾ ਕਾਰ ਨੇ ਜ਼ਬਰਦਸਤ ਟੱਕਰ ਮਾਰੀ ਤੇ ਸਾਹਮਣੇ ਤੋਂ ਆ ਰਹੀ ਇਕ ਪ੍ਰਾਈਵੇਟ ਬੱਸ ਦੇ ਪਿਛਲੇ ਟਾਇਰ ਹੇਠਾਂ ਆਉਣ ਨਾਲ ਇਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ 108 ਐਂਬੂਲੈਂਸ ਵਿਚ ਨਕੋਦਰ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ, ਜੋ ਜ਼ੇਰੇ ਇਲਾਜ ਹੈ ਤੇ ਮ੍ਰਿਤਕ ਦੀ ਲਾਸ਼ ਸਿਵਲ ਹਸਪਤਾਲ ਦੇ ਮੁਰਦਾ ਘਰ ਵਿਚ ਰੱਖੀ ਗਈ ਹੈ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਦੀ ਪਛਾਣ ਕਮਲ ਮੋਹਨ ਪੁੱਤਰ ਸ਼ਿਵ ਲਾਲ ਵਾਰਡ ਨੰ: 8 ਲੋਹੀਆਂ ਖਾਸ ਵਜੋਂ ਹੋਈ ਹੈ ਅਤੇ ਜ਼ਖ਼ਮੀ ਮੱਖਣ ਸਿੰਘ ਪੁੱਤਰ ਸੁਰਜੀਤ ਸਿੰਘ ਹੁਸੈਨਪੁਰ ਵਜੋਂ ਹੋਈ। ਹਾਦਸੇ ਤੋਂ ਬਾਅਦ ਇੰਡੀਕਾ ਕਾਰ ਵਾਲਾ ਫਰਾਰ ਦੱਸਿਆ ਜਾ ਰਿਹਾਂ ਹੈ

No comments:
Post a Comment