ਸੁਖਬੀਰ ਦੇ ਪਾਕਿ ਦੌਰੇ ਕਾਰਨ ਲਟਕਿਆ ਅਹਿਮ ਫੈਸਲਾ
ਪਟਿਆਲਾ,(PTI)- ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਅੱਜ ਪਾਕਿਸਤਾਨ ਰਵਾਨਾ ਹੋਣ ਕਾਰਨ ਸ਼ਾਹੀ ਸ਼ਹਿਰ ਪਟਿਆਲਾ ਦੇ ਵਿਕਾਸ ਦੇ ਮਾਮਲੇ ਵਿਚ ਲਿਆ ਜਾਣਾ ਵਾਲਾ ਅਹਿਮ ਫੈਸਲਾ ਲਟਕ ਗਿਆ ਹੈ, ਜਿਸ ਦੇ ਹੁਣ ਉਨ੍ਹਾਂ ਦੇ ਪਾਕਿ ਦੌਰੇ ਤੋਂ ਵਾਪਸੀ ਮਗਰੋਂ ਹੀ ਹੋਣ ਦੀ ਸੰਭਾਵਨਾ ਹੈ। ਨਗਰ ਨਿਗਮ ਨੇ ਸ਼ਾਹੀ ਸ਼ਹਿਰ ਦੇ ਵਿਕਾਸ ਕਾਰਜਾਂ ਦੀ ਲੀਹੋਂ ਲੱਥੀ ਗੱਡੀ ਨੂੰ ਮੁੜ ਲੀਹ 'ਤੇ ਪਾਉਣ ਲਈ 7700 ਗਜ਼ ਥਾਂ ਪੁੱਡਾ ਨੂੰ ਦੇਣ ਦਾ ਫੈਸਲਾ ਕੀਤਾ ਸੀ ਤਾਂ ਕਿ ਉਸ ਨੂੰ 40 ਕਰੋੜ ਰੁਪਏ ਮਿਲ ਸਕਣ। ਨਿਗਮ ਨੂੰ ਪਿਛਲੇ ਹਫਤੇ ਮੰਗਲਵਾਰ ਨੂੰ ਘੱਟ ਤੋਂ ਘੱਟ 10 ਕਰੋੜ ਰੁਪਏ ਮਿਲ ਜਾਣ ਦੀ ਆਸ ਸੀ ਪਰ ਉਸ ਦੀਆਂ ਆਸਾਂ ਨੂੰ ਬੂਰ ਨਾ ਪਿਆ, ਜਿਸ ਮਗਰੋਂ ਨਿਗਮ ਨੇ ਇਹ ਜ਼ਮੀਨ ਖੁਦ ਨਿਲਾਮ ਕਰਨ ਦਾ ਵੀ ਐਲਾਨ ਕਰ ਦਿੱਤਾ। ਮੇਅਰ ਜਸਪਾਲ ਸਿੰਘ ਪ੍ਰਧਾਨ ਨੇ ਦੱਸਿਆ ਕਿ ਅਸਲ ਵਿਚ ਨਿਗਮ ਨੂੰ ਪੇਸ਼ਗੀ ਵਜੋਂ 20 ਕਰੋੜ ਰੁਪਏ ਲੋੜੀਂਦੇ ਹਨ। ਪੁੱਡਾ ਵਲੋਂ ਪੈਸੇ ਜ਼ਮੀਨ ਦੀ ਨਿਲਾਮੀ ਤੋਂ ਬਾਅਦ ਦੇਣ ਦੀ ਗੱਲ ਕਹੀ ਜਾ ਰਹੀ ਹੈ, ਜਦਕਿ ਨਿਗਮ ਨੂੰ ਪੈਸੇ ਦੀ ਹੁਣ ਸਖ਼ਤ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਹੁਣ ਇਹ ਮਾਮਲਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕੋਲ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜੋ ਅੱਜ ਪਾਕਿਸਤਾਨ ਰਵਾਨਾ ਹੋਏ ਹਨ, ਦੀ 8 ਨਵੰਬਰ ਨੂੰ ਵਤਨ ਵਾਪਸੀ ਤੋਂ ਬਾਅਦ ਇਸ ਮਾਮਲੇ ਵਿਚ ਫੈਸਲਾ ਲਿਆ ਜਾਵੇਗਾ।
No comments:
Post a Comment