jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 29 May 2012

ਵਾਹਨਾਂ ਤੋਂ ਕਾਲੀਆਂ ਫਿਲਮਾਂ ਲੁਹਾਈਆਂ

www.sabblok.blogspot.com
ਨਕੋਦਰ,  (ਟੋਨੀ )-ਹਾਈ ਕੋਰਟ ਦੇ ਹੁਕਮਾਂ 'ਤੇ ਸਥਾਨਕ ਪੁਲਸ ਨੇ ਨਾਕਾਬੰਦੀ ਕਰਕੇ ਸ਼ਹਿਰ 'ਚ ਵਾਹਨਾਂ ਦੇ ਸ਼ੀਸ਼ਿਆਂ 'ਤੇ ਚੜ੍ਹੀਆਂ ਕਾਲੀਆਂ ਫਿਲਮਾਂ ਲੁਹਾਉਣ ਅਤੇ ਲੁੱਟ-ਖੋਹ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਨਾਕਾਬੰਦੀ ਕਰਕੇ ਪੁਲਸ ਨੇ ਵਾਹਨਾਂ ਤੋਂ ਕਾਲੀਆਂ ਫਿਲਮਾਂ ਲੁਹਾਈਆਂ ਅਤੇ 50 ਦੇ ਕਰੀਬ ਚਲਾਨ ਕੱਟੇ ਅਤੇ ਦਰਜਨ ਦੇ ਕਰੀਬ ਵ੍ਹੀਕਲ ਬਾਊਂਡ ਕੀਤੇ। ਡੀ. ਅੱੈਸ. ਪੀ. ਹਰਮੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਸਿਟੀ ਥਾਣਾ ਮੁਖੀ ਗੁਰਮੀਤ ਸਿੰਘ ਸਿੱਧੂ ਅਤੇ ਪੁਲਸ ਪਾਰਟੀ ਨੇ ਸ਼ਹਿਰ ਦੇ ਵੱਖ ਵੱਖ ਚੌਕਾਂ ਵਿਚ ਨਾਕਾਬੰਦੀ ਕਰਕੇ ਵ੍ਹੀਕਲਾਂ ਦੀ ਚੈਕਿੰਗ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਹਰਮੀਤ ਸਿੰਘ ਹੁੰਦਲ ਨੇ ਦੱਸਿਆ ਕਿ ਸਬ ਡਵੀਜ਼ਨ ਨਕੋਦਰ ਅਧੀਨ ਥਾਣੇ ਦੇ ਮੁਲਾਜ਼ਮਾਂ ਨੂੰ ਵੀ ਸਖਤ ਹਦਾਇਤਾਂ 'ਚ ਕਿਹਾ ਕਿ ਉਹ ਆਪਣੀਆਂ ਨਿੱਜੀ ਅਤੇ ਸਰਕਾਰੀ ਗੱਡੀਆਂ ਤੋਂ ਵੀ ਕਾਲੀਆਂ ਫਿਲਮਾਂ ਉਤਾਰ ਦੇਣ ਨਹੀਂ ਤਾ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਨਵੇਂ ਆਏ ਥਾਣਾ ਮੁਖੀ ਗੁਰਮੀਤ ਸਿੰਘ ਸਿੱਧੂ ਨੇ ਅੱਜ ਸਕੂਲਾਂ ਅਤੇ ਕਾਲਜਾਂ ਦੇ ਬਾਹਰ ਛੁੱਟੀ ਸਮੇਂ ਲੜਕੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ ਭੂੰਡ ਆਸ਼ਕਾਂ, ਵਾਹਨਾਂ 'ਤੇ ਟ੍ਰਿਪਲ ਰਾਈਡਿੰਗ, ਮੋਟਰਸਾਈਕਲ 'ਤੇ ਪਟਾਕੇ ਚਲਾ ਕੇ ਸ਼ਹਿਰ ਵਿਚ ਦਹਿਸ਼ਤ ਫੈਲਾਉਣ ਵਾਲੇ ਗੁੰਡਾਂ ਅਨਸਰਾਂ ਅਤੇ ਅਧੂਰੇ ਕਾਗਜ਼ਾਂ ਅਤੇ ਬਿਨਾਂ ਕਾਗਜ਼ਾਂ ਵਾਲੇ ਵਾਹਨਾਂ ਦੇ ਚਲਾਨ ਕੱਟੇ ਗਏ ।

ਸਕੂਲ ਬੱਸ ਤੇ ਟਰੱਕ ਵਿਚਕਾਰ ਟੱਕਰ

www.sabblok.blogspot.com
ਨਕੋਦਰ,  ( ਟੋਨੀ )-ਅੱਜ ਸਵੇਰੇ ਨਕੋਦਰ-ਜਲੰਧਰ ਬਾਈਪਾਸ ਚੌਕ ਵਿਚ ਇਕ ਸਕੂਲ ਬੱਸ ਅਤੇ ਟਰੱਕ ਦਰਮਿਆਨ ਟੱਕਰ ਹੋ ਜਾਣ ਕਾਰਨ ਬੱਸ ਵਿਚ ਸਵਾਰ 15 ਵਿਦਿਆਰਥਾਣਾਂ ਜ਼ਖ਼ਮੀ ਹੋ ਗਈਆਂ । ਹਾਦਸੇ ਦੌਰਾਨ ਵਿਦਿਆਰਥਣਾਂ ਦੇ ਮਾਮੂਲੀ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਸਥਾਨਕ ਇਕ ਨਿੱਜੀ ਹਸਪਤਾਲ ਵਿਚੋਂ ਮੁੱਢਲੀ ਡਾਕਟਰੀ ਸਹਾਇਤਾ ਉਪਰੰਤ ਛੁੱਟੀ ਦੇ ਦਿੱਤੀ ਗਈ । ਪੁਲਸ ਨੇ ਬੱਸ ਡਰਾਈਵਰ ਦੇ ਬਿਆਨਾਂ 'ਤੇ ਟਰੱਕ ਚਾਲਕ ਖਿਲਾਫ ਕੇਸ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਕੈਂਬਰਿਜ ਇੰਟਰਨੈਸ਼ਨਲ ਗਰਲਜ਼ ਸਕੂਲ ਦੀ ਬੱਸ ਨਕੋਦਰ ਤੋਂ ਵਿਦਿਆਰਥਣਾਂ ਨੂੰ ਲੈ ਕੇ ਜਲੰਧਰ ਜਾ ਰਹੀ ਸੀ । ਬੱਸ ਜਦੋਂ ਜਲੰਧਰ ਰੋਡ ਬਾਈਪਾਸ ਚੌਕ 'ਚ ਪੁੱਜੀ ਤਾਂ ਮਲਸੀਆਂ ਵਲੋਂ ਰਹੇ ਇਕ ਟਰੱਕ ਨੇ ਬੱਸ ਨੂੰ ਟੱਕਰ ਮਾਰ ਦਿੱਤੀ । ਹਾਦਸੇ ਦੌਰਾਨ ਸਕੂਲ ਬੱਸ ਪਲਟ ਗਈ, ਜਿਸ ਸਦਕਾ ਬੱਸ ਵਿਚ ਸਵਾਰ 15 ਵਿਦਿਆਰਥਣਾਂ ਮਾਮੂਲੀ ਜ਼ਖਮੀ ਹੋ ਗਈਆਂ ਹਾਦਸੇ 'ਚ ਵਿਦਿਆਰਥਣਾਂ ਤੋਂ ਇਲਾਵਾ ਡਰਾਈਵਰ ਹਰਭਜਨ ਸਿੰਘ ਵਾਸੀ ਪਿੰਡ ਬਜੂਹਾ ਖੁਰਦ ਵੀ ਮਸਾਂ ਬਚਿਆ । ਹਾਦਸੇ ਦੀ ਸੂਚਨਾ ਮਿਲਦੇ ਹੀ ਵਿਦਿਆਰਥਣਾਂ ਦੇ ਪਰਿਵਾਰਕ ਮੈਂਬਰ ਮੌਕੇ 'ਤੇ ਪੁੱਜੇ ਤੇ ਪੁਲਸ ਦੀ ਸਹਾਇਤਾ ਨਾਲ ਨੇੜਲੇ ਇਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿਥੋਂ ਉਨ੍ਹਾਂ ਨੂੰ ਮੁਢਲੀ ਡਾਕਟਰੀ ਸਹਾਇਤਾ ਉਪਰੰਤ ਛੁੱਟੀ ਦੇ ਦਿੱਤੀ ਗਈ। ਪੁਲਸ ਨੇ ਮੌਕੇ 'ਤੇ  ਪੁੱਜ ਕੇ ਪਲਟੀ  ਹੋਈ ਬੱਸ ਨੂੰ ਲੋਕਾਂ ਦੇ ਸਹਿਯੋਗ ਨਾਲ ਸਿੱਧਾ ਕਰਕੇ ਰਸਤਾ ਸਾਫ ਕਰਵਾਇਆ। ਪੁਲਸ ਨੇ ਬੱਸ ਡਰਾਈਵਰ ਹਰਭਜਨ ਸਿੰਘ ਦੇ ਬਿਆਨਾਂ ਤੇ ਟਰੱਕ ਚਾਲਕ ਇੰਦਰਜੀਤ ਸਿੰਘ ਵਾਸੀ ਪਿੰਡ ਸਰੀਂਹ ਖਿਲਾਫ ਕੇਸ ਦਰਜ ਕਰ ਲਿਆ ਹੈ ।

ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਹਾੜੇ 'ਤੇ ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ ਦੇ ਸਮਾਗਮਾਂ ਦੀ ਲੜੀ ਦਾ ਐਲਾਨ

www.sabblok.blogspot.com




 


ਸੂਬਾਈ ਸਿਖਰ ਸਮਾਗਮ ਯਾਦਗਾਰ ਹਾਲ 'ਚ 1 ਨਵੰਬਰ 2013 ਨੂੰ

ਜਲੰਧਰ, 24 ਮਈ:                                               24 ਮਈ 1896 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਵਿਖੇ ਜਨਮੇ, ਗ਼ਦਰ ਪਾਰਟੀ ਦੇ ਜਿਸ ਬਾਲ-ਜਰਨੈਲ ਨੂੰ 19 ਵਰ੍ਹਿਆਂ ਦੀ ਉਮਰ 'ਚ ਬਰਤਾਨਵੀ ਹਕੂਮਤ ਨੇ ਲਾਹੌਰ ਕੇਂਦਰੀ ਜੇਲ੍ਹ 'ਚ ਫਾਂਸੀ ਲਟਕਾ ਦਿੱਤਾ ਸੀ ਅੱਜ ਉਸਦੇ ਜਨਮ ਦਿਹਾੜੇ 'ਤੇ ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ ਦੇਸ਼-ਵਿਦੇਸ਼ ਅੰਦਰ ਮਨਾਉਣ ਲਈ ਦੋ ਵਰ੍ਹੇ ਲੰਮੀ ਮੁਹਿੰਮ ਸਬੰਧੀ, ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ 'ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ ਦੇ ਉਦੇਸ਼ ਅਤੇ ਸਰਗਰਮੀ ਦੀ ਰੂਪ-ਰੇਖਾ' ਕਿਤਾਬਚਾ ਲੋਕ-ਅਰਪਣ ਕੀਤਾ ਗਿਆ।  ਕਮੇਟੀ ਵਲੋਂ 2008 ਤੋਂ ਸ਼ੁਰੂ ਕੀਤੀ ਲੜੀਵਾਰ ਮੁਹਿੰਮ ਨੂੰ ਅੱਜ ਬੁਲੰਦੀ 'ਤੇ ਪਹੁੰਚਾਉਣ ਲਈ ਸਿਖਰ ਸ਼ਤਾਬਦੀ ਸਮਾਰੋਹ 2013 ਦੀ ਆਧਾਰਸ਼ਿਲਾ ਅਤੇ ਕਾਰਜ-ਸੇਧ ਐਲਾਨ ਕੀਤੀ ਗਈ। 
         ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ ਇਹ ਐਲਾਨ ਵੀ ਕੀਤਾ ਗਿਆ ਕਿ ਹੁਣ ਤੋਂ ਸ਼ੁਰੂ ਹੋਈ ਇਸ ਲੜੀ ਦੇ ਸਿਖਰ 'ਤੇ ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ ਸਮਾਰੋਹ-2013 ਗ਼ਦਰੀ ਬਾਬਿਆਂ ਦੇ 1 ਨਵੰਬਰ 2013 'ਚ ਮੇਲੇ ਦੀ ਸਿਖਰ 'ਤੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿੱਚ ਯਾਦਗਾਰੀ ਅੰਦਾਜ਼ 'ਚ ਮਨਾਇਆ ਜਾਏਗਾ।
ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਦੇ ਮੁੱਖ ਦੁਆਰ 'ਚ ਪ੍ਰਵੇਸ਼ ਹੁੰਦਿਆਂ ਹੀ ਬਣੇ ਖੁੱਲ੍ਹੇ ਪਾਰਕ ਅਤੇ ਮੰਚ ਨੂੰ 'ਸ਼ਹੀਦ ਕਰਤਾਰ ਸਿੰਘ ਸਰਾਭਾ ਮੰਚ' ਦਾ ਨਾਂਅ ਦਿੱਤਾ ਗਿਆ।  ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਅੱਜ ਸਰਾਭਾ ਦੇ ਜਨਮ ਦਿਨ 'ਤੇ ਜਿਥੇ ਆਰਥਕ, ਸਮਾਜਕ, ਰਾਜਨੀਤਕ ਅਤੇ ਜਿਹਨੀ ਗ਼ੁਲਾਮੀ ਦਾ ਹਨੇਰਾ ਦੂਰ ਕਰਨ ਅਤੇ ਆਜ਼ਾਦ, ਜਮਹੂਰੀ, ਧਰਮ-ਨਿਰਪੱਖ, ਖੁਸ਼ਹਾਲ, ਜਾਤ-ਪਾਤ ਦੇ ਭੇਦ ਭਾਵ ਤੋਂ ਮੁਕਤ, ਔਰਤ ਵਰਗ ਦੀ ਬਰਾਬਰੀ ਅਤੇ ਸਾਂਝੀਵਾਲਤਾ ਭਰੇ ਸਮਾਜ ਦੀ ਸਿਰਜਣਾ ਲਈ ਕੁਰਬਾਨ ਹੋਵੇ ਰੌਸ਼ਨ ਦਿਮਾਗ ਇਨਕਲਾਬੀ ਦੇਸ਼ ਭਗਤਾਂ ਦੀ ਸੋਚ ਦੀ ਰੌਸ਼ਨੀ, ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ ਮੁਹਿੰਮ ਅਤੇ 2013 'ਚ ਹੋਣ ਵਾਲੇ ਸਿਖ਼ਰ ਸਮਾਗਮ ਰਾਹੀਂ ਲੋਕਾਂ ਤੱਕ ਲਿਜਾਣ ਦਾ ਸੰਕਲਪ ਉਚਿਆਇਆ ਗਿਆ।
ਅੱਜ ਜਾਰੀ ਕੀਤੇ ਕਿਤਾਬਚੇ 'ਚ ਗ਼ਦਰ ਲਹਿਰ ਦੇ ਉਠਾਣ ਵੇਲੇ ਦੇ ਦੌਰ ਬਾਰੇ ਜ਼ਿਕਰਯੋਗ ਹੈ ਕਿ ਹਿੰਦੋਸਤਾਨ ਦੀ ਆਜ਼ਾਦੀ ਲਈ ਅਮਰੀਕਾ ਦੀ ਧਰਤੀ 'ਤੇ ਵਸਦੇ ਭਾਰਤੀਆਂ ਨੇ 'ਹਿੰਦੋਸਤਾਨੀ ਐਸੋਸੀਏਸ਼ਨ ਆਫ਼ ਪੈਸਿਫਿਕ ਕੋਸਟ' ਨਾਂਅ ਦੀ ਜੱਥੇਬੰਦੀ ਬਣਾਈ ਸੀ।  ਇਕ ਨਵੰਬਰ 1913 ਨੂੰ 'ਗ਼ਦਰ' ਅਖ਼ਬਾਰ ਦੀ ਪ੍ਰਕਾਸ਼ਨਾ ਅਤੇ ਮਕਬੂਲੀਅਤ ਸਦਕਾ ਇਸਨੂੰ ਗ਼ਦਰ ਪਾਰਟੀ ਵਜੋਂ ਹੀ ਜਾਣਿਆ ਜਾਣ ਲੱਗਾ।  ਇਸ ਗ਼ਦਰ ਲਹਿਰ 'ਚ 8000 ਲੋਕ ਅਮਰੀਕਾ, ਕੈਨੇਡਾ, ਹਾਂਗਕਾਂਗ ਅਤੇ ਫਿਲਪਾਈਨ ਆਦਿ ਦੇਸ਼ਾਂ ਤੋਂ ਆਪਣਾ ਸਭ ਕੁੱਝ ਨਿਛਾਵਰ ਕਰਨ ਦੇ ਦ੍ਰਿੜ ਇਰਾਦੇ ਅਤੇ ਦੇਸ਼ ਭਗਤੀ ਲਈ ਸਮਰਪਤ ਵਿਚਾਰਧਾਰਾ ਨਾਲ ਲੈਸ ਹੋ ਕੇ ਆਏ।  ਆਜ਼ਾਦੀ ਲਈ ਆਖਰੀ ਦਮ ਤੱਕ ਜੂਝਦੇ ਰਹੇ।  ਇਨ੍ਹਾਂ ਗ਼ਦਰੀ ਦੇਸ਼ ਭਗਤਾਂ 'ਚੋਂ 202 ਨੂੰ ਫਾਂਸੀ ਲਟਕਾਇਆ ਗਿਆ, 316 ਨੂੰ ਉਮਰ ਕੈਦ ਦੀਆਂ ਸਖ਼ਤ ਸਜ਼ਾਵਾਂ ਦੇ ਕੇ ਕਾਲੇ ਪਾਣੀ ਵਰਗੀਆਂ ਨਰਕੀ ਜੇਲ੍ਹਾਂ 'ਚ ਸੁੱਟਿਆ ਗਿਆ।  121 ਨੂੰ ਘੱਟ ਸਖ਼ਤ ਸਜ਼ਾਵਾਂ ਹੋਈਆਂ।  ਗ਼ਦਰ ਲਹਿਰ ਦੀਆਂ ਅਗਲੀਆਂ ਕੜੀਆਂ, ਬੱਬਰ ਅਕਾਲੀ ਲਹਿਰ, ਕਿਰਤੀ ਲਹਿਰ, ਨੌਜਵਾਨ ਭਾਰਤ ਸਭਾ ਲਹਿਰ, ਫੌਜੀ ਬਗਾਵਤਾਂ ਅਤੇ ਆਜ਼ਾਦ ਹਿੰਦ ਫੌਜ ਤੱਕ ਗ਼ਦਰ ਲਹਿਰ ਵੀ ਅਮਿੱਟ ਮੋਹਰ ਛਾਪ ਰਹੀ ਹੈ ਅਤੇ ਅੱਜ ਗ਼ਦਰ ਲਹਿਰ ਦੇ ਉਦੇਸ਼ਾਂ ਦੀ ਪ੍ਰਸੰਗਕਤਾ ਹੋਰ ਵੀ ਉੱਘੜ ਅਤੇ ਤਿੱਖੀ ਹੋ ਗਈ ਹੈ ਜਦੋਂ ਵਿਸ਼ਵੀਕਰਣ ਦੇ ਨਾਂਅ ਹੇਠ ਸਾਡੇ ਵਰਗੇ ਮੁਲਕ ਅੰਦਰ ਲੋਕਾਂ ਦੀ ਲੁੱਟ ਅਤੇ ਕੁੱਟ ਦਾ ਸਿਲਸਿਲਾ ਹੋਰ ਵੀ ਵਿਆਪਕ ਅਤੇ ਤਿੱਖਾ ਕਰ ਦਿੱਤਾ ਹੈ। 
ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਬੁਲਾਈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ ਨੇ ਕਿਹਾ ਕਿ ਗ਼ਦਰੀ ਦੇਸ਼ ਭਗਤਾਂ ਨੇ ਸੌ ਵਰ੍ਹੇ ਪਹਿਲਾਂ ਇਹ ਅਹਿਦ ਲਿਆ ਕਿ ਦੁਨੀਆਂ ਦੇ ਕਿਸੇ ਵੀ ਕੋਨੇ 'ਚ ਵਸਦੇ ਗ਼ਦਰੀ ਦਾ ਮੁੱਢਲਾ ਫਰਜ਼ ਹੋਏਗਾ ਉਥੇ ਚੱਲ ਰਹੀ ਸਾਮਰਾਜ ਵਿਰੋਧੀ ਲਹਿਰ 'ਚ ਡਟਕੇ ਆਪਣਾ ਯੋਗਦਾਨ ਪਾਉਣਾ, ਇਉਂ ਕਰਕੇ ਉਹ ਨਾਲ ਦੀ ਨਾਲ ਹੀ ਆਪਣੀ ਮਾਂ ਧਰਤੀ ਉਪਰ ਚੱਲ ਰਹੇ ਸਾਮਰਾਜ ਵਿਰੋਧੀ ਆਜ਼ਾਦੀ ਸੰਗਰਾਮ 'ਚ ਵੀ ਹਿੱਸਾ ਪਾ ਰਿਹਾ ਹੋਵੇਗਾ।  ਉਨ੍ਹਾਂ ਨੇ ਬਦੇਸ਼ੀ ਅਤੇ ਦੇਸੀ ਹਰ ਤਰ੍ਹਾਂ ਦੀ ਗ਼ੁਲਾਮੀ ਤੋਂ ਭਾਰਤ ਨੂੰ ਆਜ਼ਾਦ ਕਰਾਕੇ, ਖਰੀ ਕੌਮੀ ਆਜ਼ਾਦੀ ਦਾ ਸੁਪਨਾ ਲਿਆ।  ਉਹਨਾਂ ਦੇ ਇਹ ਸੁਪਨੇ ਅਧੂਰੇ ਹਨ।  ਸ਼ਤਾਬਦੀ ਰਸਮੀ ਤੌਰ 'ਤੇ ਮਨਾਉਣ ਦਾ ਕੋਈ ਅਰਥ ਨਹੀਂ ਅਸਲ 'ਚ ਵਕਤ ਦੀ ਲੋੜ ਤਾਂ ਗ਼ਦਰ ਲਹਿਰ ਦੇ ਉਦੇਸ਼ਾਂ ਦੀ ਪਰਸੰਗਕਤਾ ਉਭਾਰਨ ਦੀ ਹੈ ਅਤੇ ਗ਼ਦਰੀ ਸੋਚਵਾਨਾਂ ਵਾਂਗ ਗੰਭੀਰਤਾ ਨਾਲ ਅੱਗੇ ਲੱਗਕੇ ਲੋਕਾਂ ਨੂੰ ਜਾਗਣ ਅਤੇ ਜੂਝਣ ਦਾ ਹੋਕਾ ਦੇਣ ਦੀ ਹੈ।
ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਨੇ ਆਪਣੇ ਸੰਬੋਧਨ 'ਚ ਗੱਲ ਅੱਗੇ ਤੋਰਦਿਆਂ ਕਿਹਾ ਕਿ ਅੱਜ ਜਦੋਂ 65 ਵਰ੍ਹਿਆਂ ਮਗਰੋਂ ਵੀ ਸਾਡੇ ਮੁਲਕ ਦੇ ਮੁੱਠੀ ਭਰ ਅਜ਼ਾਰੇਦਾਰ ਘਰਾਣਿਆਂ ਕੋਲ ਕੁੱਲ ਪੂੰਜ਼ੀ ਦਾ 80 ਪ੍ਰਤੀਸ਼ਤ ਤੋਂ ਵੀ ਵੱਧ ਧਨ ਦੌਲਤ ਹੈ ਅਤੇ ਦੂਜੇ ਬੰਨੇ 80 ਪ੍ਰਤੀਸ਼ਤ ਲੋਕ ਗਰੀਬੀ ਰੇਖਾ ਤੋਂ ਵੀ ਹੇਠਾਂ ਗੁਜ਼ਾਰਾ ਕਰ ਰਹੇ ਹਨ।  ਇਨ੍ਹਾਂ ਹਾਲਤਾਂ ਅੰਦਰ ਜਦੋਂ ਅਸੀਂ ਪੰਜਾਬ, ਮੁਲਕ ਦੇ ਹੋਰਨਾਂ ਥਾਵਾਂ ਅਤੇ ਬਦੇਸ਼ਾਂ ਅੰਦਰ ਜਿੱਥੇ ਵੀ ਸ਼ਤਾਬਦੀ ਸਮਾਰੋਹਾਂ ਦੀ ਲੜੀ ਤੋਰਨ ਜਾ ਰਹੇ ਹਾਂ ਉਥੇ ਸਾਡਾ ਕੇਂਦਰੀ ਨੁਕਤਾ ਹੋਏਗਾ ਲੋਕਾਂ ਨੂੰ ਜਾਗਰੂਕ ਕਰਨਾ ਕਿ ਉਹਨਾਂ ਨੂੰ ਭੁੱਖ-ਨੰਗ, ਕਰਜ਼ੇ, ਗਰੀਬੀ, ਮੰਦਹਾਲੀ, ਖੁਦਕੁਸ਼ੀਆਂ, ਬੇਰੁਜ਼ਗਾਰੀ, ਸਿੱਖਿਆ, ਸਿਹਤ, ਅਸ਼ਲੀਲ ਸਭਿਆਚਾਰ, ਫਿਰਕਾਪ੍ਰਸਤੀ, ਜਾਤ-ਪਾਤ, ਹਰ ਵੰਨਗੀ ਦੀ ਵਿਤਕਰੇਬਾਜ਼ੀ, ਔਰਤਾਂ ਉਪਰ ਚੌਤਰਫ਼ੇ ਦਾਬੇ ਅਤੇ ਜ਼ਬਰ ਜ਼ੁਲਮ ਤੋਂ ਮੁਕਤ ਨਿਜ਼ਾਮ ਸਿਰਜਣ ਲਈ ਗ਼ਦਰੀ ਸੋਚਵਾਨ, ਚਿੰਤਨਸ਼ੀਲ ਅਤੇ ਰੌਸ਼ਨ ਦਿਮਾਗ ਦੇਸ਼ ਭਗਤਾਂ ਦੇ ਪਾਏ ਪੂਰਨਿਆਂ 'ਤੇ ਹੋਰ ਅੱਗੇ ਵੱਧਕੇ ਆਪਣੇ ਸਵੈਮਾਣ ਭਰਿਆ ਪ੍ਰਬੰਧ ਸਿਰਜਣ ਲਈ ਲੋਕਾਂ ਨੂੰ ਸੰਘਰਸ਼ਸ਼ੀਲ ਹੋਣ ਦਾ ਸੱਦਾ ਦੇਣਾ।
ਸ਼ਤਾਬਦੀ ਸਮਾਰੋਹ ਦੇ ਸਿਖਰ 2013 ਤੱਕ ਚੱਲਣ ਵਾਲੀਆਂ ਸਰਗਰਮੀਆਂ ਸੂਤਰਬੱਧ ਕਰਨ ਲਈ ਉਚੇਚੇ ਤੌਰ 'ਤੇ ਜੱਥੇਬੰਦ ਕੀਤੀ 'ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ ਮੁਹਿੰਮ ਕਮੇਟੀ' ਦੇ ਕਨਵੀਨਰ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਉਪ ਪ੍ਰਧਾਨ ਨੌਨਿਹਾਲ ਸਿੰਘ ਨੇ ਮੀਡੀਆ ਪਰਿਵਾਰ ਅੱਗੇ ਮੁਹਿੰਮ ਦੀ ਤਫ਼ਸੀਲ ਅਤੇ ਕਾਰਜਾਂ ਬਾਰੇ ਬਿਆਨਦਿਆਂ ਕਿਹਾ ਕਿ ਸ਼ਤਾਬਦੀ ਦੀ ਸਫ਼ਲਤਾ ਲਈ ਅਸੀਂ ਦੇਸ਼ ਵਿਦੇਸ਼ ਵਿਸ਼ੇਸ਼ ਕਰਕੇ ਪੰਜਾਬ ਦੇ ਸਮੂਹ ਬੁੱਧੀਜੀਵੀਆਂ, ਇਤਿਹਾਸਕਾਰਾਂ, ਖੋਜ਼ਕਾਰਾਂ, ਲੇਖਕਾਂ, ਸਾਹਿਤਕਾਰਾਂ ਅਤੇ ਪੱਤਰਕਾਰ ਭਾਈਚਾਰੇ ਸਮੇਤ ਗ਼ਦਰ ਲਹਿਰ ਦੀਆਂ ਵਾਰਸ ਸਮੂਹ ਜਨਤਕ ਜਮਹੂਰੀ ਜੱਥੇਬੰਦੀਆਂ ਨੂੰ ਇਸ ਮੁਹਿੰਮ 'ਚ ਖ਼ੁਦ ਅੱਗੇ ਹੋਕੇ ਆਪਣੇ ਹਿੱਸੇ ਦਾ ਯੋਗਦਾਨ ਪਾਉਣ ਦੀ ਅਪੀਲ ਕਰਦੇ ਹਾਂ।  ਉਨ੍ਹਾਂ ਉਚੇਚਾ ਜ਼ੋਰ ਦਿੰਦਿਆਂ ਕਿਹਾ ਕਿ ਗ਼ਦਰੀ ਸਿਰਫ਼ 'ਜੋਸ਼' ਭਰਪੂਰ ਨਹੀਂ ਸਨ।  ਉਹ ਗੰਭੀਰ ਇਨਕਲਾਬੀ ਸਨ ਜਿਨ੍ਹਾਂ ਪਾਸ ਬਦੇਸ਼ੀ ਅਤੇ ਦੇਸੀ ਲੋਕ-ਦੋਖੀ ਪ੍ਰਬੰਧ ਮੂਲੋਂ ਬਦਲਕੇ ਨਵਾਂ, ਤਰੱਕੀਪਸੰਦ, ਜਮਹੂਰੀ ਅਤੇ ਸਾਂਝੀਵਾਲਤਾ ਭਰਿਆ ਸਮਾਜ ਸਿਰਜਣ ਦੀ ਦੂਰ-ਦ੍ਰਿਸ਼ਟੀ ਸੀ।  ਉਹ ਸਿਰਫ ਜਾਂਬਾਜ ਸੂਰਮੇ ਹੀ ਨਹੀਂ ਸਨ ਇਸ ਤੋਂ ਕਿਤੇ ਵਧਕੇ ਉਹ ਬੌਧਿਕ ਪੱਖੋਂ ਚੇਤਨ ਅਤੇ ਰੌਸ਼ਨ ਦਿਮਾਗ ਅਸਧਾਰਣ ਸਖਸ਼ੀਅਤਾਂ ਸਨ।

ਉਨ੍ਹਾਂ ਦੱਸਿਆ ਕਿ ਅਸੀਂ ਪੰਜਾਬ ਦੇ ਵੱਖ-ਵੱਖ ਪਿੰਡਾਂ ਨਾਲ ਸਬੰਧਤ ਦੇਸ਼-ਭਗਤਾਂ ਦੀ ਵੱਡ-ਅਕਾਰੀ ਸੂਚੀ ਤਿਆਰ ਕੀਤੀ ਹੈ।  ਜਿਹੜੀ ਸਥਾਨਕ ਅਤੇ ਇਲਾਕਾ ਪੱਧਰ 'ਤੇ ਆਪਣੇ ਮਹਿਬੂਬ ਸ਼ਹੀਦਾਂ ਅਤੇ ਸੰਗਰਾਮੀਆਂ ਨੂੰ ਸਿਜਦਾ ਕਰਨ ਲਈ ਲੋਕਾਂ ਨੂੰ ਨਾਲ ਲੈ ਕੇ ਤੁਰਨ 'ਚ ਮਦਦਗਾਰ ਸਾਬਤ ਹੋਏਗੀ।  ਪਿੰਡਾਂ 'ਚ ਯਾਦਗਾਰਾਂ, ਲਾਇਬਰੇਰੀਆਂ ਬਣਾਉਣ, ਸਾਂਝੀਆਂ ਥਾਵਾਂ ਤੇ ਉਨ੍ਹਾਂ ਗ਼ਦਰੀਆਂ ਬਾਰੇ ਜਾਣਕਾਰੀ ਬਿਆਨਦੇ ਬੋਰਡ ਲਗਾਉਣ, ਸਮਾਗਮ ਕਰਨ 'ਚ ਮੱਦਦ ਮਿਲੇਗੀ।
ਸ਼ਤਾਬਦੀ ਮੁਹਿੰਮ ਕਮੇਟੀ ਦੇ ਕੋ-ਕਨਵੀਨਰ ਗੁਰਮੀਤ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਕਿ ਗੀਤਾਂ, ਕਵੀਸ਼ਰੀ ਅਤੇ ਢਾਡੀ ਰੰਗ 'ਚ ਢੁਕਵੀਂ ਕੈਸਿਟ, ਗੀਤ-ਸੰਗ੍ਰਿਹ ਛਪਵਾਉਣ, ਦਸਤਾਵੇਜ਼ੀ ਫ਼ਿਲਮ, ਗ਼ਦਰ ਸ਼ਤਾਬਦੀ ਨੂੰ ਸਮਰਪਤ ਰੰਗ ਮੰਚ ਦੀਆਂ ਵਰਕਸ਼ਾਪਾਂ ਲਗਾਕੇ ਗ਼ਦਰੀ ਸਾਹਿਤ/ਸਭਿਆਚਾਰ ਨੂੰ ਸਮੋਂਦੀ ਅਤੇ ਅਜੋਕੀਆਂ ਚੁਣੌਤੀ ਨੂੰ ਮੁਖ਼ਾਤਬ ਹੁੰਦੀ ਸਭਿਆਚਾਰਕ ਲਹਿਰ ਖੜੀ ਕੀਤੀ ਜਾਏਗੀ।  ਉਹਨਾਂ ਨੇ ਪੰਜਾਬ ਦੇ ਸਮੂਹ ਰੰਗ ਕਰਮੀਆਂ, ਕਵੀਆਂ, ਸੰਗੀਤਕਾਰਾਂ ਅਤੇ ਗਾਇਕਾਂ ਨੂੰ ਸੱਦਾ ਦਿੱਤਾ ਕਿ ਉਹ ਬਦਲਵਾਂ ਇਨਕਲਾਬੀ ਸਭਿਆਚਾਰ ਉਸਾਰਕੇ ਗ਼ਦਰੀ ਸ਼ਹੀਦਾਂ ਨੂੰ ਹਕੀਕੀ ਸ਼ਰਧਾਂਜ਼ਲੀ ਦੇਣ ਲਈ ਅੱਗੇ ਆਉਣ।  

ਫਰਾਂਸੀਸੀ ਨਾਟਕ 'ਬਿੱਛੂ' ਦਾ ਮੰਚਣ

www.sabblok.blogspot.com

ਦਰਸ਼ਕਾਂ ਦੇ ਮਨਾਂ 'ਤੇ ਅਮਿੱਟ ਪ੍ਰਭਾਵ ਛੱਡ ਗਿਆ

ਜਲੰਧਰ, 28 ਮਈ:                                               ਸੰਸਾਰ ਪ੍ਰਸਿੱਧ ਫਰਾਂਸਿਸੀ ਨਾਟਕਕਾਰ ਮੋਲੇਰੇ ਦੀ ਸ਼ਾਹਕਾਰ ਰਚਨਾ 'ਬਿੱਛੂ' ਦਾ ਹਿੰਦੀ ਰੁਪਾਂਤਰਤ ਮੰਚਣ ਸਥਾਨਕ ਦੇਸ਼ ਭਗਤ ਯਾਦਗਾਰ ਹਾਲ 'ਚ 'ਯੁਵਾ' ਜਲੰਧਰ ਦੀ ਰੰਗ ਟੋਲੀ ਵੱਲੋਂ ਪ੍ਰੋ. ਅੰਕੁਰ ਸ਼ਰਮਾ ਦੀ ਨਿਰਦੇਸ਼ਨਾ 'ਚ ਅਜੇਹੀ ਬਿਹਤਰੀਨ ਅਦਾਕਾਰੀ ਦੇ ਅੰਦਾਜ਼ 'ਚ ਕੀਤਾ ਗਿਆ ਕਿ ਦਰਸ਼ਕਾਂ ਦੇ ਮਨ ਦੀ ਡਾਇਰੀ ਉਪਰ ਸੰਵੇਦਨਸ਼ੀਲ ਨਾਟਕੀ ਛੋਹਾਂ ਦਾ ਪ੍ਰਭਾਵ ਚਿਰਕੇ ਤੱਕ ਬਰਕਰਾਰ ਰਹੇਗਾ।
ਇਹ ਜ਼ਿਕਰ ਕੀਤੇ ਹੀ ਪਤਾ ਲੱਗਦਾ ਹੈ ਕਿ ਇਸਦੀ ਰਚਨਾ ਫਰਾਂਸ ਦੀ ਸਰਜ਼ਮੀਂ 'ਤੇ ਹੋਈ ਹੈ ਇਸ ਦੀ ਪਟ-ਕਥਾ, ਸੰਵਾਦ, ਰਿਸ਼ਤਿਆਂ ਦੀ ਉਧੇੜ ਬੁਣ, ਤਣਾਅ, ਸਰੋਕਾਰ, ਮੁਹੱਬਤ, ਠੱਗੀ ਆਦਿ ਕਦਮ ਕਦਮ 'ਤੇ ਇਉਂ ਭੁਲੇਖਾ ਪਾਉਂਦੀ ਹੈ ਕਿ ਇਹ ਭਾਰਤੀ ਸਮਾਜ ਦੀ ਹੀ ਕਹਾਣੀ ਹੈ।
ਮਾਇਆ ਮੋਹ ਦੇ ਮੱਕੜ-ਜਾਲ 'ਚ ਫਸੀ, ਪੁਰਾਤਨ ਰਹੁ-ਰੀਤਾਂ ਦੇ ਜ਼ਮੂਦ 'ਚ ਜਕੜੀ ਪੀੜ੍ਹੀ, ਨਵੇਂ ਯੁੱਗ ਦੀ ਸਰਦਲ 'ਤੇ ਪੱਬ ਧਰਦੀ ਜੁਆਨੀ ਦੇ ਪ੍ਰੇਮ-ਵਿਆਹ, ਪੁਰਾਣੇ ਅਤੇ ਨਵੇਂ ਸੰਸਕਾਰਾਂ ਦੇ ਤਿੱਖੇ, ਗੁੰਝਲਦਾਰ ਟਕਰਾਅ ਨਾਟਕ ਨੂੰ ਉਚੇਰੇ ਮੁਕਾਮ 'ਤੇ ਪਹੁੰਚਾ ਗਏ।
ਮੁੱਖ ਅਭਿਨੈ ਪ੍ਰੋ. ਅੰਕੁਰ ਸ਼ਰਮਾ ਨੇ ਜਿਸ ਅੰਦਾਜ਼ 'ਚ ਕੀਤਾ ਜਿਵੇਂ ਉਸਦੀ ਪੂਰੀ ਟੀਮ ਇੱਕ ਇੱਕ ਸੰਵਾਦ 'ਤੇ ਖਰੀ ਉੱਤਰੀ ਇਸ ਨੇ ਸਾਬਤ ਕਰ ਦਿੱਤਾ ਕਿ ਜਲੰਧਰ ਅੰਦਰ 'ਯੁਵਾ' ਨੇ ਵਿਸ਼ਿਆਂ ਦੀ ਚੋਣ ਅਤੇ ਕਲਾਤਮਕ ਪੱਖੋਂ ਰੰਗ ਮੰਚ ਨੂੰ ਨਵੇਂ ਮੁਕਾਮ 'ਤੇ ਪਹੁੰਚਾ ਦਿੱਤਾ ਹੈ।

ਮੰਚ ਸੰਚਾਲਨ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕੀਤਾ।  ਇਸ ਮੌਕੇ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਅਤੇ ਟਰੱਸਟੀ ਗੁਰਮੀਤ ਤੋਂ ਇਲਾਵਾ ਸ਼ਹਿਰ ਦੇ ਬੁੱਧੀਜੀਵੀ ਹਾਜ਼ਰ ਸਨ।
î§Ú çÚÅñé ç¶ô í×å ïÅç×Åð Õî¶àÆ ç¶ ÃÇíÁÅÚÅðÕ Çò§× ç¶ ÕéòÆéð Áî¯ñÕ ÇÃ§Ø é¶ ÕÆåÅÍ  ÇÂà î½Õ¶ Õî¶àÆ ç¶ Üéðñ ÃÕ¾åð âÅ. ðØìÆð Õ½ð Áå¶ àð¾ÃàÆ ×¹ðîÆå 寺 ÇÂñÅòÅ ôÇÔð ç¶ ì¹¾èÆÜÆòÆ ÔÅ÷ð ÃéÍ 
www.sabblok.blogspot.com

ਸਟੇਟ ਪਬਲਿਕ ਸਕੂਲ ਨਕੋਦਰ 'ਚ ਸਹੋਦਿਆ ਮੈਥੇਮੈਟਿਕਸ ਐਂਡ ਸਾਇੰਸ ਕੁਇੱਜ਼ ਮੁਕਾਬਲੇ ਦਾ ਆਯੋਜਨ

www.sabblok.blogspot.com
ਨਕੋਦਰ,  (ਟੋਨੀ )-ਸਟੇਟ ਪਬਲਿਕ ਸਕੂਲ ਨਕੋਦਰ 'ਚ ਸਹੋਦਿਆ ਮੈਥੇਮੈਟਿਕਸ ਐਂਡ ਸਾਇੰਸ
ਕੁਇੱਜ਼ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇਸ ਮੁਕਾਬਲੇ 'ਚ ਸੀ. ਬੀ. ਐੱਸ. ਈ. ਦੇ 14
ਸਕੂਲਾਂ ਦੀ ਟੀਮ ਨੇ ਭਾਗ ਲਿਆ। ਮੁਕਾਬਲੇ ਦਾ ਆਰੰਭ ਗਰੁੱਪ ਆਫ ਸਟੇਟ ਪਬਲਿਕ ਸਕੂਲ ਦੀ
ਉਪ-ਪ੍ਰਧਾਨ ਡਾ. ਗਗਨਦੀਪ ਕੌਰ ਨੇ ਸ਼ਮ੍ਹਾ ਰੌਸ਼ਨ ਕਰਕੇ ਕੀਤਾ। ਜੱਜ ਸਾਹਿਬਾਨ ਵਲੋਂ
ਦੂਜੀ ਸਕ੍ਰੀਨਿੰਗ ਦੇ ਬਾਅਦ ਦਿੱਲੀ ਪਬਲਿਕ ਸਕੂਲ, ਇਨੋਸੈਂਟ ਹਾਰਟ, ਸਟੇਟ ਪਬਲਿਕ ਸਕੂਲ
ਨਕੋਦਰ ਤੇ ਆਰਮੀ ਪਬਲਿਕ ਸਕੂਲ ਦੀਆਂ ਟੀਮਾਂ ਨੂੰ ਮੁਕਾਬਲੇ ਲਈ ਚੁਣਿਆ ਗਿਆ।
ਵਿਦਿਆਰਥੀਆਂ ਨੇ ਵੱਖ-ਵੱਖ ਰਾਊਂਡ 'ਚ ਯੋਗਤਾ ਤੇ ਬੁੱਧੀਮਤਾ ਦਾ ਪ੍ਰਦਰਸ਼ਨ ਕਰਕੇ
ਪ੍ਰਸ਼ਨਾਂ ਦਾ ਉਤਰ ਦਿੱਤਾ। ਜੱਜ ਮੰਡਲ ਨੇ ਦਿੱਲੀ ਪਬਲਿਕ ਸਕੂਲ ਦੀ ਟੀਮ ਨੂੰ ਪਹਿਲੇ,
ਇਨੋਸੈਂਟ ਹਾਰਟ ਸਕੂਲ ਦੀ ਟੀਮ ਨੂੰ ਦੂਸਰੇ ਤੇ ਸਟੇਟ ਪਬਲਿਕ ਸਕੂਲ ਨਕੋਦਰ ਦੀ ਟੀਮ ਨੂੰ
ਤੀਸਰੇ ਸਥਾਨ 'ਤੇ ਘੋਸ਼ਿਤ ਕੀਤਾ।  ਡਾ. ਗਗਨਦੀਪ ਕੌਰ ਤੇ ਪ੍ਰਿੰਸੀਪਲ ਆਰ. ਐੱਸ. ਪਵਾਰ
ਨੇ ਜੇਤੂਆਂ ਨੂੰ ਸਨਮਾਨਿਤ ਕੀਤਾ। ਸਾਰੇ ਪ੍ਰਤੀਯੋਗੀ ਬੱਚਿਆਂ ਨੂੰ ਪ੍ਰਮਾਣ ਪੱਤਰ ਤੇ
ਅਧਿਆਪਕਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ

ਚੋਣਾਂ 'ਚ ਅਕਾਲੀਆਂ ਨੂੰ ਧੱਕੇਸ਼ਾਹੀ ਨਹੀਂ ਕਰਨ ਦਿੱਤੀ ਜਾਵੇਗੀ : ਸਮਰਾ

www.sabblok.blogspot.com ਨਕੋਦਰ {ਟੋਨੀ)--ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੀਆਂ ਚੋਣਾਂ 'ਚ ਅਕਾਲੀਆਂ ਨੂੰ ਧੱਕੇਸ਼ਾਹੀ ਨਹੀਂ ਕਰਨ ਦਿੱਤੀ ਜਾਵੇਗੀ। ਇਹ ਵਿਚਾਰ ਸਾਬਕਾ ਵਿਧਾਇਕ ਅਮਰਜੀਤ ਸਿੰਘ ਸਮਰਾ ਨੇ ਸਥਾਨਕ ਨਗਰ ਕੌਂਸਲ ਦੇ ਵਾਰਡ ਨੰਬਰ 1 ਦੀ ਜ਼ਿਮਨੀ ਚੋਣ ਨੂੰ ਲੈ ਕੇ ਅੱਜ ਕਾਂਗਰਸੀ ਆਗੂਆਂ, ਵਰਕਰਾਂ, ਕੌਂਸਲਰਾਂ ਅਤੇ ਸ਼ਹਿਰ ਵਾਸੀਆਂ ਨਾਲ ਭਰਵੀਂ ਮੀਟਿੰਗ ਕਰਕੇ ਵੱਖ-ਵੱਖ ਆਗੂਆਂ ਤੋਂ ਚੋਣਾਂ ਸਬੰਧੀ ਸੁਝਾਅ ਲਏ। ਇਸ ਮੌਕੇ ਸ. ਸਮਰਾ ਨੇ ਹਾਜ਼ਰ ਕਾਂਗਰਸੀ ਆਗੂਆਂ 'ਚ ਇਕ ਨਵੀਂ ਰੂਹ ਭਰਦਿਆਂ ਕਿਹਾ ਕਿ ਇਕ ਜੁੱਟ ਹੋ ਕੇ ਵਾਰਡ ਨੰਬਰ 1 ਦੇ ਕਾਂਗਰਸੀ ਉਮੀਦਵਾਰ ਇਕਬਾਲ ਸਿੰਘ ਮਿੰਟੂ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਇਹ ਸੀਟ ਕਾਂਗਰਸ ਪਾਰਟੀ ਦੀ ਝੋਲੀ ਵਿਚ ਪਾਓ। ਕਾਂਗਰਸੀ ਆਗੂ ਕੇਵਲ ਸਿੰਘ ਤੱਖਰ, ਜਸਵੀਰ ਸਿੰਘ ਉਪਲ, ਕੇ. ਕੇ. ਖੱਟਰ, ਰਵੀ ਭੂਸ਼ਨ ਮਹਿਤਾ, ਪ੍ਰੇਮ ਸਾਗਰ, ਪ੍ਰਮੋਦ ਭਾਰਦਵਾਜ, ਬਲਰਾਮ ਭਾਰਦਵਾਜ, ਮੋਹਿਤ ਭੱਲਾ, ਪ੍ਰੇਮਪਾਲ ਭਾਟੀਆ, ਜਸਪ੍ਰੀਤ ਢਿੱਲੋਂ, ਕਿਰਨਦੀਪ ਧੀਰ, ਅਸ਼ਵਨੀ ਕੋਹਲੀ ਪਵਨ ਗਿੱਲ ਅਤੇ ਵਾਰਡ ਵਾਸੀਆਂ ਨੇ ਹਰ ਤਰ੍ਹਾਂ ਦਾ ਸਾਥ ਦੇਣ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਸਰਬਜੀਤ ਸਮਰਾ, ਅਮਰਦੀਪ ਸਮਰਾ, ਅਸ਼ਵਨੀ ਕੋਹਲੀ ਕੌਂਸਲਰ, ਬੱਬੂ ਭਾਟੀਆ, ਮਨਜੀਤ ਸੰਧੂ, ਰਵਿੰਦਰ ਕੱਲਾ, ਅਰੁਣ ਗੁਪਤਾ, ਜੋਗਿੰਦਰ ਭਗਤ ਕੌਂਸਲਰ, ਜੋਨੂੰ ਨਈਅਰ, ਅਸ਼ੋਕ ਗਾਬਾ, ਬਲਿਹਾਰ ਸਿੰਘ, ਮੋਨੂੰ ਠੇਕੇਦਾਰ, ਵਿਕੀ ਅਨੇਜਾ, ਅਮਰ ਸਿੰਘ ਜੇ. ਈ., ਗੌਰਵ ਜੈਨ, ਸੁਖਵਿੰਦਰ ਪੀਟਰ, ਪ੍ਰਾਣ ਕਨੌਜੀਆ, ਪਰਮਜੀਤ ਠਰੂ, ਹਰੀਸ਼ ਸ਼ਰਮਾ, ਕੈਪਟਨ ਗੁਰਮੇਜ ਸਿੰਘ, ਇੰਦਰਜੀਤ ਸ਼ਰਮਾ ਤੇ ਕਾਂਗਰਸੀ ਆਂਗੂ ਹਾਜ਼ਰ ਸਨ।

ਪਰਿਵਾਰ ਤੋਂ ਦਾਜ ਮੰਗਣ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ

www.sabblok.blogspot.com ਨਕੋਦਰ, ਮਈ (ਟੋਨੀ )-ਨਕੋਦਰ ਸ਼ਹਿਰ ਦੇ ਨੇੜੇ ਪਿੰਡ ਬੋਪਾਰਾਏ ਕਲਾਂ ਦੇ ਮਹਿੰਦਰ ਸਿੰਘ ਨੇ ਇਕ ਰੈਸਟੋਰੈਂਟ ਵਿਚ ਪ੍ਰੇਸ ਕਾਨਫ਼ਰੰਸ ਕੀਤੀ। ਇਸ ਵਿਚ ਉਨ੍ਹਾਂ ਨੇ ਆਪਣੀ ਬੇਟੀ ਦੀ ਸ਼ਾਦੀ ਵਿਚ ਉਸ ਦੇ ਪਤੀ ਦੁਆਰਾ ਦਹੇਜ ਦੀ ਮੰਗ ਕਰਨ ਬਾਰੇ ਦੱਸਿਆ। ਲੜਕੀ ਦੇ ਪਿਤਾ ਨੇ ਕਿਹਾ ਕਿ ਮੈਂ ਆਪਣੀ ਲੜਕੀ ਦੀ ਸ਼ਾਦੀ 2007 ਨੂੰ ਸੰਪਨ ਕੁਮਾਰ ਦੇ ਨਾਲ ਨਿਊਜ਼ੀਲੈਂਡ ਵਿਚ ਕੀਤੀ ਸੀ। ਉਹ ਲੜਕੀ ਨੂੰ ਕੁਝ ਸਮੇਂ ਬਾਅਦ ਤੰਗ ਪ੍ਰੇਸ਼ਾਨ ਕਰਨ ਲੱਗਾ। ਉਹ ਉਸ ਕੋਲ ਆਪਣੇ ਰਹਿਣ ਦਾ ਖਰਚ ਵੀ ਬਟੋਰਦਾ ਰਿਹਾ। ਕੁਝ ਸਮੇਂ ਬਾਅਦ ਲੜਕੀ ਨੂੰ ਝਾਂਸਾ ਦੇ ਕੇ ਭਾਰਤ ਵਾਪਸ ਆ ਗਿਆ। ਲੜਕੀ ਦੇ ਪਿਤਾ ਨੇ ਦੱਸਿਆ ਕਿ ਲੜਕੀ ਦੇ ਪਤੀ ਨੇ ਉਨ੍ਹਾਂ ਪਾਸੋਂ 10,00000 ਰੁਪਏ ਦੀ ਮੰਗ ਕੀਤੀ। ਲੜਕੇ ਦੀ ਮਾਂ ਨੇ ਕਿਹਾ ਕਿ ਜੇ ਮੰਗ ਪੂਰੀ ਨਾ ਕੀਤੀ ਗਈ ਤਾਂ ਲੜਕੀ ਨੂੰ ਘਰ ਬਿਠਾ ਲਵੋ। ਲੜਕੀ ਦੇ ਪਿਤਾ ਮਹਿੰਦਰ ਸਿੰਘ ਨੇ ਉਸ ਦੀ ਸ਼ਿਕਾਇਤ ਐਸ. ਐਸ. ਪੀ. ਜਲੰਧਰ ਅਤੇ ਪੁਲਿਸ ਥਾਣਾ ਨਕੋਦਰ ਸਦਰ ਨੂੰ ਦਿੱਤੀ। ਉਨ੍ਹਾਂ ਨੇ ਮੰਗ ਕੀਤੀ ਕਿ ਲੜਕੇ ਤੇ ਉਸ ਦੀ ਮਾਂ 'ਤੇ ਬਣਦੀ ਕਾਰਵਾਈ ਕੀਤੀ ਜਾਵ

ਠੰਢੇ ਮਿੱਠੇ ਜਲ ਦੀ ਛਬੀਲ

www.sabblok.blogspot.com ਨਕੋਦਰ, (ਟੋਨੀ )-ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਜ ਸਥਾਨਕ ਕਾਂਗਰਸ ਦਫਤਰ ਵਿਖੇ ਠੰਢੇ ਮਿੱਠੇ ਜਲ ਦੀ ਛਬੀਲ ਯੂਥ ਕਾਂਗਰਸ ਨਕੋਦਰ ਵਲੋਂ ਸਾਬਕਾ ਵਿਧਾਇਕ ਅਮਰਜੀਤ ਸਿੰਘ ਸ਼ਰਮਾ ਦੀ ਅਗਵਾਈ ਹੇਠ ਲਗਾਈ। ਇਸ ਮੌਕੇ ਇਕਬਾਲ ਸਿੰਘ ਮਿੰਟੂ, ਕੇਵਲ ਸਿੰਘ ਤੱਖਰ, ਰਜਨੀਸ਼ ਗੌਤਮ ਪ੍ਰਧਾਨ ਯੂਥ ਕਾਂਗਰਸ ਨਕੋਦਰ, ਹੈਪੀ ਸ਼ਰਮਾ, ਅਸ਼ਵਨੀ ਕੋਹਲੀ ਕੌਸਲਰ, ਗਗਨਦੀਪ ਸਿੰਘ, ਮੋਹਿਤ ਭੱਲਾ, ਜੋਨੂ ਨਈਅਰ, ਪ੍ਰੇਮ ਪਾਲ ਭਾਟੀਆ, ਜਸਪ੍ਰੀਤ ਸਿੰਘ ਢਿੱਲੋਂ ਹਾਜ਼ਰ ਸਨ।

Saturday, 19 May 2012

Friday, 18 May 2012

ਅਸਮਾਜਿਕ ਤੱਤਾਂ ਨੂੰ ਬਖਸ਼ਿਆ ਨਹੀਂ ਜਾਵੇਗਾ-ਗੁਰਮੀਤ ਸਿੰਘ

www.sabblok.blogspot.com

ਨਕੋਦਰ (ਟੋਨੀ )-ਨਕੋਦਰ ਸਿਟੀ ਥਾਣੇ ’ਚ ਨਵੇਂ ਆਏ ਥਾਣਾ ਮੁਖੀ ਸ. ਗੁਰਮੀਤ ਸਿੰਘ ਨੇ
ਪ੍ਰੈਸ ਮਿਲਣੀ ’ਚ ਸ਼ਹਿਰ ਅਤੇ ਇਲਾਕੇ ’ਚ ਗ਼ੈਰ-ਕਾਨੂੰਨੀ ਧੰਦਿਆਂ ਨੂੰ ਰੋਕਣ,  ਨਸ਼ਿਆਂ
ਦੇ ਸੌਦਾਗਰਾਂ ਨਾਲ ਸਖ਼ਤੀ ਨਾਲ ਨਿਪਟਣ ਦਾ ਆਪਣਾ ਇਰਾਦਾ ਦੁਹਰਾਇਆ। ਥਾਣਾ ਮੁਖੀ ਨੇ
ਸ਼ਹਿਰ ਅਤੇ ਇਲਾਕਾ ਵਾਸੀਆਂ ਤੋਂ ਸਹਿਯੋਗ ਦੀ ਅਪੀਲ ਵੀ ਕੀਤੀ। ਉਸ ਤਰਫ ਅਪੀਲ ਕਰ ਰਹੇ
ਸਨ ਤੇ ਚੋਰ ਸਹਿਰ ਦੇ ਗਗਨ ਪਾਰਕ ਦੇ ਨਜੀਦੀਕ ਡਾਂਕਟਰ ਕਸਤੂਰੀ ਵਧਵਾਂ ਦੇ ਘਰ ਚੋਰੀ
ਇਨਜਾਮ ਦੇ ਰਹੇ ਸਨ।ਚੋਰਾਂ ਨੂੰ ਕੋਈ ਖੋਫ ਨਹੀ ਚੋਰਾ ਨੇ ਤਾ ਸ਼ਹਿਰ  ਵਿਚ ਪੂਰੀ ਦਹਿਸ਼ਤ
ਫੈਲਲਾ ਰਾਖੀ  ਹੈ ਰਾਤ ਦੀ ਕੋਈ ਗਸਤ ਨਾਈ ਲਾਗ ਰਈ ਤੇ ਥਾਣਾ ਮੁਖੀ ਨੇ  ਕਿਹਾ ਕਿ ਮੈ
ਜਲਦ ਤੋ ਜਲਦ ਇਹਨਾ ਅਨਸਰਾ ਨੂ ਨਾਥ ਪਾਵਆ ਗਾ
ਅਸਮਾਜਿਕ ਤੱਤਾਂ ਨੂੰ ਬਖਸ਼ਿਆ ਨਹੀਂ ਜਾਵੇਗਾ

Wednesday, 16 May 2012

www.sabblok.blogspot.com

 ਗੁਰਭੇਜ ਸਿੰਘ ਚੌਹਾਨ 
 ਸੰਪਾਦਕ ਰਾਜਨੀਤਕ ਮਾਮਲੇ
  ਪੰਜਾਬੀ ਨਿਊਜ਼ ਆਨਲਾਈਨ
98143 06545 
ਵਿਧਾਨ ਸਭਾ ਚੋਣਾਂ ਹੋਣ ਤੋਂ ਤੁਰੰਤ ਬਾਅਦ ਮਨਪ੍ਰੀਤ ਸਿੰਘ ਬਾਦਲ ਨੇ ਚੈਨਲਾਂ ਅਤੇ ਅਖਬਾਰਾਂ ਵਿਚ ਬਿਆਨ ਦਿੱਤਾ ਸੀ ਕਿ ਮੈਨੂੰ ਲੰਬੀ ਹਲਕੇ ਤੋਂ ਆਪਣੇ ਤਾਇਆ ਜੀ ਬਾਦਲ ਸਾਹਿਬ ਦੀ ਹਾਰ ਦਾ ਸਭ ਤੋਂ ਵੱਡਾ ਦੁੱਖ ਹੋਵੇਗਾ। ਪਰ ਇਸਦੇ ਨਾਲ ਹੀ ਮਨਪ੍ਰੀਤ ਦੇ ਸਤਿਕਾਰਯੋਗ ਪਿਤਾ ਜੀ ਸ: ਗੁਰਦਾਸ ਸਿੰਘ ਬਾਦਲ ਨੇ ਬਿਆਨ ਦਿੱਤਾ ਕਿ ਲੰਬੀ ਤੋਂ ਸ: ਪ੍ਰਕਾਸ਼ ਸਿੰਘ ਬਾਦਲ ਹੀ ਜਿੱਤਣਗੇ। ਇਸ ਬਿਆਨ ਤੋਂ ਲੋਕਾਂ ਵਿਚ ਘੁਸਰ ਮੁਸਰ ਸ਼ੁਰੂ ਹੋ ਗਈ ਸੀ ਕਿ ਮਾਮਲਾ ਗੜਬੜ ਹੈ। ਹੋਇਆ ਵੀ ਸੱਚ ਕਿ ਜਦੋਂ ਸ: ਬਾਦਲ ਇਕੱਲੇ ਮਹੇਸ਼ਇੰਦਰ ਬਾਦਲ ਨਾਲ ਚੋਣ ਲੜੇ ਸੀ ਤਾਂ ਉਹ 10 ਕੁ ਹਜ਼ਾਰ ਵੋਟ ਤੇ ਜਿੱਤੇ ਅਤੇ ਹੁਣ ਤਿਕੋਣੀ ਟੱਕਰ ਵਿਚ ਉਸਤੋਂ ਕਿਤੇ ਜਿਆਦਾ ਵੋਟਾਂ ਨਾਲ ਜਿੱਤ ਹੋਈ ਅਤੇ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਅੰਦਰਖਾਤੇ ਗੁਰਦਾਸ ਸਿੰਘ ਬਾਦਲ ਨੇ ਪਰਕਾਸ਼ ਸਿੰਘ ਬਾਦਲ ਨੂੰ ਵੋਟ ਪਵਾਈ ਹੈ ਅਤੇ ਇਕ ਰਾਜਨੀਤਕ ਚਾਲ ਤਹਿਤ ਇਨਾਂ ਦੋਹਾਂ ਪਰੀਵਾਰਾਂ ਦਾ ਇਹ ਚੋਣ ਵੱਖ ਵੱਖ ਲੜਨਾ ਕਾਂਗਰਸ ਨੂੰ ਹਰਾਉਣ ਲਈ ਇਕ ਰਣਨੀਤੀ ਸੀ ਤਾਂ ਕਿ ਅਕਾਲੀ ਦਲ ਤੋਂ ਰੁੱਸੇ ਲੋਕ ਕਾਂਗਰਸ ਵੱਲ ਜਾਣ ਦੀ ਬਜਾਏ ਪੀਪਲਜ਼ ਪਾਰਟੀ ਨੂੰ ਵੋਟ ਪਾ ਦੇਣਗੇ। ਇਹ ਰਣਨੀਤੀ ਸਫਲ ਰਹੀ ਅਤੇ ਪੰਜਾਬ ਵਿਚ ਕਾਂਗਰਸ ਦੀ ਹਾਰ ਦਾ ਮੁੱਖ ਕਾਰਨ ਪੀ ਪੀ ਪੀ ਹੀ ਬਣੀ ਅਤੇ ਬਾਦਲ ਸਰਕਾਰ ਨੂੰ ਮੁੜ ਸੱਤਾ ਵਿਚ ਲਿਆਉਣ ਲਈ ਸਹਾਈ ਹੋਈ। ਇਸ ਗੱਲ ਦੀ ਪ੍ਰੋੜਤਾ ਕਾਂਗਰਸ ਪਾਰਟੀ ਦੀ ਪ੍ਰਧਾਨ ਸੋਨੀਆਂ ਗਾਂਧੀ ਵੀ ਕਰ ਚੁੱਕੀ ਹੈ। ਚੋਣਾਂ ਜਿੱਤਣ ਤੋਂ ਬਾਅਦ ਸ: ਪਰਕਾਸ਼ ਸਿੰਘ ਬਾਦਲ ਜਿੱਥੇ ਆਪਣੇ ਭਰਾ ਗੁਰਦਾਸ ਸਿੰਘ ਬਾਦਲ ਨੂੰ ਲਗਾਤਾਰ ਮਿਲਦੇ ਗਿਲਦੇ ਆ  ਰਹੇ, ਉੱਥੇ ਉਨਾਂ ਨੇ ਆਪਣੇ ਭਰਾ ਲਈ ਇਕ ਮਹਿੰਗੀ ਕੈਮਰੀ ਗੱਡੀ ਸਰਕਾਰ ਵੱਲੋਂ ਦੇਣ ਦਾ ਐਲਾਨ ਵੀ ਕੀਤਾ ਹੈ। ਦੇਣੀ ਵੀ ਚਾਹੀਦੀ ਹੈ, ਕਿਉਂ ਕਿ ਜੇਕਰ ਪੀਪਲਜ਼ ਪਾਰਟੀ ਖੜੀ ਨਾ ਹੁੰਦੀ ਤਾਂ ਅੱਜ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਹੋਣੀ ਸੀ। ਇੱਥੇ ਇਕ ਹੋਰ ਅਜਿਹੀ ਰਾਜਨੀਤਕ ਘਟਨਾ ਦਾ ਜਿਕਰ ਕਰਨਾਂ ਬਣਦਾ ਹੈ ਕਿ ਜਦੋਂ ਸ: ਦਰਬਾਰਾ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣੇ ਤਾਂ ਹਰਚੰਦ ਸਿੰਘ ਫੱਤਣਵਾਲਾ ਮੁਕਤਸਰ ਤੋਂ ਅਕਾਲੀ ਦਲ ਦੀ ਟਿਕਟ ਤੇ ਐਮ ਐਲ ਏ ਦੀ ਚੋਣ ਕਾਂਗਰਸ ਦੇ ਉਮੀਦਵਾਰ ਸ: ਹਰਚਰਨ ਸਿੰਘ ਬਰਾੜ ਨਾਲ  ਲੜੇ ਅਤੇ ਸ: ਬਰਾੜ ਨੂੰ ਹਰਾ ਦਿੱਤਾ ਪਰ ਸਰਕਾਰ ਕਾਂਗਰਸ ਦੀ ਬਣ ਗਈ ਅਤੇ ਮੁੱਖ ਮੰਤਰੀ ਸ: ਦਰਬਾਰਾ ਸਿੰਘ ਬਣੇ। ਉਸ ਸਮੇਂ ਸ: ਹਰਚੰਦ ਸਿੰਘ ਫੱਤਣਵਾਲਾ ਨੇ ਸ: ਦਰਬਾਰਾ ਸਿੰਘ ਨੂੰ ਮਸ਼ਕਰੀ ਲਹਿਜੇ ਚ ਕਿਹਾ ਕਿ ਮੁੱਖ ਮੰਤਰੀ ਸਾਹਬ ਤੁਹਾਨੂੰ ਮੇਰੀ ਤਸਵੀਰ ਆਪਣੇ ਕਮਰੇ ਚ ਲਗਾਕੇ ਰੱਖਣੀ ਚਾਹੀਦੀ ਹੈ , ਕਿਉਂ ਕਿ ਜੇ ਮੈਂ ਮੁਕਤਸਰ ਤੋਂ ਹਰਚਰਨ ਸਿੰਘ ਬਰਾੜ ਨੂੰ ਨਾਂ ਹਰਾਉਂਦਾ ਤਾਂ ਅੱਜ ਤੁਹਾਡੀ ਥਾਂ ਤੇ ਮੁੱਖ ਮੰਤਰੀ ਦੀ ਕੁਰਸੀ ਤੇ ਹਰਚਰਨ ਸਿੰਘ ਬਰਾੜ ਨੇ ਬੈਠੇ ਹੋਣਾ ਸੀ। ਸੋ ਜੇ ਪੀਪਲਜ਼ ਪਾਰਟੀ ਨਾਂ ਹੁੰਦੀ ਤਾਂ ਅੱਜ ਮੁੱਖ ਮੰਤਰੀ ਰਾਜਾ ਸਾਹਿਬ ਨੇ ਹੋਣਾਂ ਸੀ। ਇਹ ਪੀਪਲਜ਼ ਪਾਰਟੀ ਦੀ ਦੇਣ ਹੈ ਕਿ ਅਕਾਲੀ ਦਲ ਦੀ ਸਰਕਾਰ ਦੁਬਾਰਾ ਹੋਂਦ ਵਿਚ ਆਈ।  ਜਦੋਂ ਮਨਪ੍ਰੀਤ ਸਿੰਘ ਬਾਦਲ ਨੇ ਪੀਪਲਜ਼ ਪਾਰਟੀ ਦਾ ਐਲਾਨ ਕੀਤਾ ਸੀ ਤਾਂ ਅਸੀਂ ਉਦੋਂ ਹੀ ਇਕ ਲੇਖ ਲਿਖਕੇ ਇਹ ਸ਼ੱਕ ਜਾਹਿਰ ਕੀਤਾ ਸੀ ਕਿ ਇਹ ਕੋਈ ਰਾਜਨੀਤਕ ਚਾਲ ਹੋ ਸਕਦੀ ਹੈ। ਕਿਉਂ ਕਿ ਸ: ਬਾਦਲ ਦੀ ਸਰਕਾਰ ਵਿਚ 4 ਸਾਲ ਖਜ਼ਾਨਾਂ ਮੰਤਰੀ ਰਹਿਣ ਵਾਲੇ ਮਨਪ੍ਰੀਤ ਸਿੰਘ ਬਾਦਲ ਨੂੰ ਪਹਿਲੇ 4 ਸਾਲ ਬਾਦਲ ਸਰਕਾਰ ਦੀਆਂ ਮਨਮਾਨੀਆਂ ਦਾ ਖਿਆਲ ਕਿਉਂ ਨਾਂ ਆਇਆ। ਮਨਪ੍ਰੀਤ ਬਾਦਲ ਦੇ ਖਜ਼ਾਨਾਂ ਮੰਤਰੀ ਹੁੰਦਿਆਂ ਪੰਜਾਬ ਦੇ ਖਜ਼ਾਨੇ ਦਾ 80 ਪ੍ਰਤੀਸ਼ਤ ਪੈਸਾ ਗਿੱਦੜਬਹਾ, ਬਠਿੰਡਾ, ਲੰਬੀ ਅਤੇ ਜਲਾਲਾਬਾਦ ਹਲਕੇ ਤੇ ਖਰਚ ਹੋਇਆ। ਉਂਦੋਂ ਮਨਪ੍ਰੀਤ ਬਾਦਲ ਨੇ ਇਹ ਕਿਉਂ ਨਾ ਕਿਹਾ ਕਿ ਤਾਇਆ ਜੀ ਬਾਕੀ 113 ਹਲਕਿਆਂ ਚ ਵੀ ਬੰਦੇ ਹੀ ਰਹਿੰਦੇ ਹਨ, ਚਾਰ ਹਲਕਿਆਂ ਨੂੰ ਹੀ ਸਹੂਲਤਾਂ ਕਿਉਂ ਦਿੱਤੀਆਂ ਜਾ ਰਹੀਆਂ ਹਨ। ਪਰ ਉਹ ਚੁੱਪ ਰਹੇ ਅਤੇ ਅਖੀਰਲੇ ਸਾਲ ਸਭ ਕੁੱਝ ਮਾੜਾ ਜਾਪਣ ਲੱਗ ਪਿਆ। ਚੋਣਾਂ ਤੋਂ ਬਾਅਦ ਵੀ ਉਨਾਂ ਨੇ ਆਪਣੀ ਪਾਰਟੀ ਦੀ ਕੋਈ ਸਰਗਰਮੀ ਨਹੀਂ ਵਿਖਾਈ ਤੇ ਹੁਣ ਨਗਰ ਨਿਗਮ ਅਤੇ ਹੋਰ ਅਦਾਰਿਆਂ ਦੀਆਂ ਚੋਣਾਂ ਨੂੰ ਅਤੇ ਲੋਕ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਜੱਥੇਬੰਦਕ ਢਾਂਚੇ ਦਾ ਐਲਾਨ ਕੀਤਾ ਹੈ ਤਾਂ ਕਿ ਨਿਰਾਸ਼ ਵਰਕਰ ਖਿੰਡਪੁੰਡ ਨਾ ਜਾਣ। ਲੋਕਾਂ ਦੀਆਂ ਕਿਆਸ ਅਰਾਂਈਆਂ ਅਨੁਸਾਰ ਇਨਾਂ ਚੋਣਾਂ ਵਿਚ ਵੀ ਅਸਿੱਧੇ ਢੰਗ ਨਾਲ ਅਕਾਲੀ ਦਲ ਦੀ ਹੀ ਮਦਦ ਕੀਤੀ ਜਾਵੇਗੀ। ਇਹ ਵੀ ਸੁਣਨ ਨੂੰ ਮਿਲ ਰਿਹਾ ਹੈ ਕਿ ਲੋਕ ਸਭਾ ਦੀ ਚੋਣ ਮਨਪ੍ਰੀਤ ਸਿੰਘ ਬਾਦਲ ਨੂੰ ਅਕਾਲੀ ਦਲ ਦੀ ਟਿਕਟ ਤੇ ਹੀ ਲੜਾਈ ਜਾਵੇਗੀ ਅਤੇ ਜਿਤਾਕੇ ਕੇਂਦਰ ਵਿਚ ਭੇਜਿਆ ਜਾਵੇਗਾ। ਭਾਵੇਂ ਮਨਪ੍ਰੀਤ ਸਿੰਘ ਬਾਦਲ ਇਨਾਂ ਕਿਆਸ ਅਰਾਂਈਆਂ ਦਾ ਖੰਡਨ ਕਰ ਰਹੇ ਹਨ ਪਰ ਉਨਾਂ ਦੇ ਪਿਤਾ ਸ: ਗੁਰਦਾਸ ਸਿੰਘ ਬਾਦਲ ਨੇ ਗੋਲਮੋਲ ਗੱਲ ਕਰ ਦਿੱਤੀ ਹੈ ਕਿ ਹਾਲੇ ਤਾਂ ਅਕਾਲੀ ਦਲ ਵਿਚ ਰਲੇਵੇਂ ਦੀ ਕੋਈ ਗੱਲ ਨਹੀਂ ਪਰ ਫੇਰ ਵੀ ਇਸ਼ਾਰਾ ਕਰ ਦਿੱਤਾ ਹੈ ਕਿ ਸਿਆਸਤ ਵਿਚ ਸਭ ਸੰਭਵ ਹੈ। 

ਸੀਵਰੇਜ ਜਾਮ ਨਾ ਖੁੱਲ੍ਹਣ ਕਾਰਨ ਪ੍ਰੇਸ਼ਾਨ ਹੋਏ ਮੁਹੱਲਾ ਵਾਸੀਆਂ ਨੇ ਕੰਮ ਰੁਕਵਾਇਆ

www.sabblok.blogspot.com
ਨਕੋਦਰ ( ਟੋਨੀ )-ਅਜ 18 ਦਿਨ ਬੀਤ ਜਾਣ ਤੋਂ ਬਾਅਦ ਵੀ ਦੱਖਣੀ ਅੱਡੇ ਨਾਲ ਲੱਗਦੇ ਮੁੱਹਲਾ ਗੁਰੂ ਨਾਨਕਪੁਰਾ ’ਚ ਸੀਵਰੇਜ ਡਾਟ ਲਾਈਨ ’ਚ ਲੱਗਾ ਜਾਮ ਅਜੇ ਵੀ ਨਹੀ ਖੁੱਲ੍ਹ ਸਕਿਆ। ਪਿਛਲੇ ਦੋ ਹਫਤਿਆਂ ਤੋਂ ਡਾਟ ਲਾਈਨ ਖਾਲੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਸੀਵਰੇਜ ਜਾਮ ਨੂੰ ਖੁੱਲ੍ਹਦਾ ਨਾ ਵੇਖ ਕੇ ਮੁਹੱਲੇ ਵਿੱਚ ਗੰਦੇ ਪਾਣੀ ਦੀ ਬਦਬੂ ਨਾਲ ਪ੍ਰਦੂਸ਼ਿਤ ਵਾਤਾਵਰਣ ਤੋਂ ਪਰੇਸ਼ਾਨ ਮੁਹੱਲਾ ਵਾਸਿਆਂ ਨੇ ਐਤਵਾਰ ਨੂੰ ਦੋਵੇਂ ਪੰਪਾਂ ਨੂੰ ਬੰਦ ਕਰਵਾ ਦਿੱਤਾ।

ਮੁਹੱਲਾ ਵਾਸੀ ਹਰਭਜਨ ਸਿੰਘ ਸੰਘੇੜਾ, ਰਮਨੀਕ, ਚਰਨਜੀਤ ਸਿੰਘ, ਸੁਰਜੀਤ ਸਿੰਘ, ਲਖਬੀਰ ਸਿੰਘ, ਸ਼ਰਨਜੀਤ ਸਿੰਘ ਸੰਘੇੜਾ, ਸੰਜੀਵ ਕੁਮਾਰ, ਸੁਰਜੀਤ ਸਿੰਘ,  ਸੰਤੋਸ਼ ਰਾਣੀ, ਰਾਜਰਾਣੀ ਨੇ ਆਪਣੀਆਂ ਮੁਸ਼ਕਲਾ ਬਾਰੇ ਦੱਸਦਿਆ ਕਿਹਾ ਕਿ ਪਿਛਲੇ 15 ਦਿਨਾਂ ਤੋਂ ਸੀਵਰੇਜ ਖੋਲ੍ਹਣ ਲਈ ਦੋ ਪੰਪਾਂ ਨਾਲ ਪਾਣੀ ਕੱਢ ਕੇ ਡਾਟ ਲਾਈਨ ਖਾਲੀ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਰਮਚਾਰੀ ਭਾਵੇਂ ਦਿਨ-ਰਾਤ ਕੰਮ ਕਰ ਰਹੇ ਹਨ, ਪਰ ਪਾਣੀ ਦਾ ਲੈਵਲ ਘੱਟ ਨਹੀਂ ਹੋ ਰਿਹਾ।ਗੰਦਾ ਪਾਣੀ ਕੱਢਣ ਨਾਲ ਮੁਹੱਲੇ ’ਚ ਵਾਤਾਵਰਣ ਦੂਸ਼ਿਤ ਹੋ ਰਿਹਾ ਹੈ। ਉਨ੍ਹਾਂ ਦਾ ਰਾਤ- ਦਿਨ ਸਾਹ ਲੈਣਾ ਮੁਸ਼ਿਕਲ ਹੋ ਰਿਹਾ ਹੈ। ਸਿਹਤ ਵਿਭਾਗ ਵਲੋਂ ਵੀ ਮੁਹੱਲੇ ਵਿੱਚ ਫੈਲੇ ਦੂਸ਼ਿਤ ਵਾਤਾਵਰਣ ਨੂੰ ਵੇਖਦਿਆ ਕੋਈ ਸਹਾਇਤਾ ਨਹੀ ਕੀਤੀ ਜਾ ਰਹੀ। ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ ਪ੍ਰਸ਼ਾਸਨ ਵਲੋਂ ਕਿਹਾ ਜਾ ਰਿਹਾ ਹੈ ਕਿ ਦੱਖਣੀ ਅੱਡੇ ਦੇ ਦੁਕਾਨਦਾਰਾਂ ਨੂੰ ਗੰਦੇ ਪਾਣੀ ਤੋਂ ਰਾਹਤ ਦਿੱਤੀ ਜਾ ਰਹੀ ਹੈ, ਜਦਕਿ ਉਹ ਗੰਦੇ ਪਾਣੀ ਦੀ ਬਦਬੂ ਤੋਂ ਪਰੇਸ਼ਾਨ ਹੋ ਰਹੇ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਇਸ ਜਾਮ ਨੂੰ ਖੋਲ੍ਹਣ ਲਈ ਫਗਵਾੜੇ ਤੋਂ ਮਸ਼ੀਨ ਲਿਆਂਦੀ ਜਾਵੇ ਅਤੇ ਜਾਮ ਜਲਦੀ ਖੋਲ੍ਹ ਕੇ ਉਨ੍ਹਾਂ ਨੂੰ ਰਾਹਤ ਦਿੱਤੀ ਜਾਵੇ। ਇਸ ਸਬੰਧੀ ਈ.ਓ. ਪ੍ਰਦੀਪ ਕੁਮਾਰ ਨੇ ਦੱਸਿਆ ਹੈ ਕਿ ਮੁਹੱਲਾ ਵਾਸੀਆਂ ਦੀ ਸਮੱਸਿਆ ਨੂੰ ਵੇਖਦਿਆਂ ਸੀਵਰੇਜ ਖੋਲ੍ਹਣ ਲਈ ਗੰਦੇ ਪਾਣੀ ਨੂੰ ਬਾਹਰ ਕੱਢਣ ਲਈ ਡਾਈਵਰਟ ਕਰ ਦਿੱਤਾ ਹੈ।

Monday, 14 May 2012

ਸੇਵਾ ਮੁਕਤੀ 'ਤੇ ਬਲਦੇਵ ਸਿੰਘ ਦਿਓਲ ਦਾ ਸਨਮਾਨ

www.sabblok.blogspot.com

ਜਲੰਧਰ:   ਪੰਜਾਬ ਪੁਲਿਸ ਦੀ 37 ਸਾਲਾਂ ਸੇਵਾ ਉਪਰੰਤ ਬਲਦੇਵ ਸਿੰਘ ਦਿਓਲ ਬਤੌਰ ਏ.ਐਸ.ਆਈ. ਮਾਹਿਲਪੁਰ ਸੇਵਾ ਮੁਕਤ ਹੋਏ।  25 ਅਪ੍ਰੈਲ 1954 ਨੂੰ ਸ. ਕਰਨੈਲ ਸਿੰਘ ਦਿਓਲ ਤੇ ਮਾਤਾ ਗੁਰਦੀਪ ਕੌਰ ਦੇ ਘਰ ਪਿੰਡ ਧਾਮੂਲੀ ਜ਼ਿਲਾ ਜਲੰਧਰ ਵਿੱਚ ਪੈਦਾ ਹੋਏ ਸ. ਦਿਓਲ ਜੁਲਾਈ 1975 ਤੋਂ ਪੁਲਿਸ ਸੇਵਾ ਵਿੱਚ ਸਨ।  ਉਨ•ਾਂ ਦੀ ਸੇਵਾ ਮੁਕਤੀ ਦੇ ਅਵਸਰ 'ਤੇ ਪਹਿਲਾ ਵਿਭਾਗ ਵਲੋਂ ਹੁਸ਼ਿਆਰਪੁਰ ਅਤੇ ਮਾਹਿਲਪੁਰ ਵਿਖੇ ਉਨ•ਾਂ ਵਿਦਾਇਗੀ ਪਾਰਟੀ ਸਬੰਧੀ ਭਾਵਪੂਰਤ ਸਮਾਗਮ ਕੀਤਾ।  ਉਸ ਉਪਰੰਤ ਜਲੰਧਰ ਵਿਖੇ ਉਨ•ਾਂ ਸਬੰਧੀਆਂ ਤੇ ਸਨੇਹੀਆਂ ਨੇ ਇਕ ਨਿੱਘਾ ਸਨਮਾਨ ਸਮਾਰੋਹ ਆਯੋਜਿਤ ਕੀਤਾ।  ਇਸ ਸਮਾਗਮ ਦੌਰਾਨ ਇੰਸਪੈਕਟਰ ਸੁਰਿੰਦਰ ਸਿੰਘ, ਬਿਲਡਰ ਕੁਲਵਿੰਦਰ ਸਿੰਘ ਸੱਗੂ, ਸ਼ਿਵਰਾਜ ਸਿੰਘ ਤੇ ਦੀਪ ਸਿੰਘ ਏ.ਐਸ.ਆਈ. ਤੋਂ ਇਲਾਵਾ ਥਾਣੇਦਾਰ ਸੁਖਵਿੰਦਰ ਸਿੰਘ ਦਿਓਲ, ਪ੍ਰੋ. ਗੋਪਾਲ ਸਿੰਘ ਬੁੱਟਰ, ਡਾ. ਜਸਪਾਲ ਸਿੰਘ ਡਗਾਮ, ਬਲਵਿੰਦਰ ਸਿੰਘ ਸਟਾਰ ਮੋਟਰ ਵਾਲੇ ਅਤੇ ਹੋਰ ਪਤਵੰਤੇ ਸੱਜਣਾਂ ਨੇ ਸ. ਬਲਦੇਵ ਸਿੰਘ ਦਿਓਲ ਦੀਆਂ ਸ਼ਾਨਦਾਰ ਸੇਵਾਵਾਂ ਦੀ ਪ੍ਰਸੰਸ਼ਾ ਕੀਤੀ।  ਬੁਲਾਰਿਆਂ ਨੇ ਕਿਹਾ ਕਿ ਸ. ਦਿਓਲ ਅਤੇ ਉਨ•ਾਂ ਸੁਪਤਨੀ ਸਵ. ਬੀਬੀ ਹਰਦੇਵ ਕੌਰ ਦਿਓਲ ਦੂਸਰਿਆਂ ਦੇ ਕੰਮ ਆਉਣ ਵਿੱਚ ਬੜੀ ਖੁਸ਼ੀ ਅਤੇ ਚਾਅ ਮਹਿਸੂਸ ਕਰਦੇ ਸਨ।  ਬੁਲਾਰਿਆਂ ਨੇ ਸ. ਬਲਦੇਵ ਸਿੰਘ ਦਿਓਲ ਦੀ ਲੰਮੀ, ਤੰਦਰੁਸਤ ਅਤੇ ਸਰਗਰਮ ਜਿੰਦਗੀ ਦੀ ਕਾਮਨਾ ਕੀਤੀ।

ਨਕੋਦਰ ਸ਼ਹਿਰ ਸਦਾ ਵਿਕਾਸ ਲਈ ਤਰਸਦਾ ਰਿਹਾ ਹੈ

www.sabblok.blogspot.com

ਨਕੋਦਰ (ਟੋਨੀ)-ਇਤਿਹਾਸਕ ਅਤੇ ਧਾਰਮਿਕ ਪਹਿਲੂ ਤੋਂ ਪ੍ਰਸਿੱਧ ਨਕੋਦਰ
ਸ਼ਹਿਰਸਦਾ ਵਿਕਾਸ ਲਈ ਤਰਸਦਾ ਰਿਹਾ ਹੈ।  ਸ਼ਹਿਰ ਦੇ ਵਧੇਰੇ ਖੇਤਰਾਂ ’ਚ ਵਿਕਾਸ ਨਾ ਹੋਣ
ਕਾਰਨ ਲੋਕ ਨਰਕ-ਭਰੀ ਜ਼ਿੰਦਗੀ ਜਿਉੂਣ ਲਈ ਹਨ।ਦਖਣੀਮਜਬੂਰ  ਅੱਡਾ ਦੀ ਹਾਲਤ ਨਰਕ ਜਿਹਾ
ਮੰਜ਼ਰ ਪੇਸ਼ ਕਰ ਰਹੀ ਹੈ। ਸਥਾਨਕ ਲੋਕ ਨਗਰ ਕੌਂਸਲ ਦੀ ਅਣਦੇਖੀ ਦਾ ਸ਼ਿਕਾਰ ਹੋਣ ਕਾਰਨ
ਦੁਖੀ ਹਨ। ਗੰਦਗੀ ਦੀ ਭਰਮਾਰ ਅਤੇ ਸੀਵਰੇਜ ਜਾਮ ਰਹਿਣ ਕਾਰਨ ਜ਼ਿੰਦਗੀ ਨਰਕ ਬਾਨੀ
ਹੋਈ ਹੈ ਨਕੋਦਰ ਦੀ ਮਸ਼ਹੂਰ ਧਾਰਮਿੱਕ ਅਸਥਾਨ ਡੇਰਾ ਬਾਬਾ ਮੁਰਾਦ ਸ਼ਹਾ ਜੀ ਦਾ ਮੇਲਾ
੧ਤਾਰੀਕ ,੨ ਤਾਰੀਕ ਸ਼ਰਧਾਂ ਨਾਲ ਮਨਾਇਆ ਗਿਆ ਪਰ ਆਂੳਣ ਵਾਲੇ ਸ਼ਰਧਾਲੂ ਨੂ ਸੜਕ ਤੇ ਗੰਦੇ
ਪਾਣੀ ਦੇ ਲਗੇ ਦਰਿਯਾ ਵਿਚੋ ਲਗ ਕੇ ਜਾਣਾ ਪੀਆ l ਲੋਕਾ ਨੂ ਮੁਹ ਤੇ ਰੁਮਾਲ ਰੱਖ ਕ
ਜਾਣਾ ਪਿਆ ਲਗਾਤਾਰ 5 ਦਿਨਾ ਤੋ ਦੁਕਾਨਦਾਰ ਗੰਦੇ ਪਾਣੀ ਵਿਚ ਗੁਜਾਰਾ ਕਰ ਰੇ ਹਨ l
ਅੱਜ ਸਾਰੇ ਦੁਕਾਨਦਾਰਾ ਦਾ ਸਬਰ ਟੁਟ ਗਿਆ ਤੇ ਧਰਨਾ ਲਾਉਣ ਲਈ ਮਜਬੂਰ ਹੋ ਗਏ ਸਾਰੇ
ਦੁਕਾਨਦਾਰਾ ਨੇ ਮਿਲ ਕੇ ਰਸਤਾ ਬੰਦ ਕਰ ਦੀਤਾ ਤੇ ਰਾਹਗਿਰਾ ਬੜੀ ਮੁਸ਼ਕਲ ਆਈ ਤੇ
ਨਕੋਦਰ ਦੇ ਐਸ.ਡੀ ਐਮ ਨੇ ਆ ਕੇ ਧਰ੍ਨਾਕਿਰਇਆ ਨੂ ਭੋਰਸਾ ਦਿਤਾ ਕੀ ਜਲਦੀ ਪਾਣੀ ਦੇ
ਨਿਕਾਸ ਦਾ ਹਲ ਕਰ ਦੀਤਾ ਜਾਵੇਗਾ ਭਾਰਤੀ ਜਨਤਾ ਪਾਰਟੀ ਐ.ਸੀ ਮੋਰਚਾ ਦੇ
ਕੁਲਵਿੰਦਰ ਕਲਰ ਨੇ ਕਿਹਾ ਕੀ ਜਲਦੀ ਹਲ ਨਾ ਕੀਤਾ ਤਾ ਬਿਮਾਰੀ ਫ਼ੈਲਨ ਦਾ ਡਰ ਹੈ ,ਅਸ਼ੋਕ
ਜੈਨ,ਵਿਕ੍ਕੀ ਚੁਘ ,ਗੋਲਡੀ ਅਨਜਾ ,ਇੰਦ੍ਦਰ ਤਨੇਜਾ .ਕਪਿਲ .ਅਬਿਨੰਦਨ ,ਬਤਰਾ .ਧੀਰ
,ਆਦਿ ਸ਼ਾਮੀਲ ਸ

ਬੀਰ ਪਿੰਡ ’ਚ ਵਿਧਾਇਕ ਵਡਾਲਾ ਦਾ ਕੀਤਾ ਸਨਮਾਨ

www.sabblok.blogspot.com

ਨਕੋਦਰ (ਟੋਨੀ)ਬੀਤੇ ਦਿਨੀਂ ਇੱਥੋਂ ਨਜ਼ਦੀਕ ਬੀਰ ਪਿੰਡ ਵਿਖੇ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਦੇ ਵਿਧਾਇਕ ਚੁਣੇ ਜਾਣ ਦੀ ਖੁਸ਼ੀ ਵਿੱਚ ਗੁਰਦੁਆਰਾ ਸਿੰਘ ਸਭਾ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ ਤੇ ਕੀਰਤਨ ਦਰਬਾਰ ਸਜਾਇਆ ਗਿਆ। ਇਸ ਮੌਕੇ ਜ. ਗੁਰਪ੍ਰਤਾਪ ਸਿੰਘ ਵਡਾਲਾ ਦਾ ਸਰਪੰਚ ਬੀਬੀ ਇੰਦਰਜੀਤ ਕੌਰ ਮਾਨ ਦੀ ਅਗਵਾਈ ਵਿੱਚ ਸਨਮਾਨ ਕੀਤਾ ਗਿਆ। ਇਸ ਮੌਕੇ ਅਜੀਤ ਸਿੰਘ, ਭਜਨ ਰਾਮ, ਪਾਸਟਰ ਦੇਬੂ, ਕੁਸ਼ੱਲਿਆ, ਮੈਂਬਰ ਪੰਚਾਇਤ ਗੁਰਦੀਪ ਸਿੰਘ ਥਿੰਦ, ਨੰਬਰਦਾਰ ਅਮਰੀਕ ਸਿੰਘ, ਗੁਰਦਾਵਰ ਸਿੰਘ, ਕਸ਼ਮੀਰਾ ਸਿੰਘ, ਜਿੰਦਰ ਸਿੰਘ ਪ੍ਰਵਾਸੀ ਭਾਰਤੀ, ਸੁਰਜੀਤ ਸਿੰਘ ਫੌਜੀ, ਮਲਕੀਤ ਸਿੰਘ, ਲਹਿੰਬਰ ਸਿੰਘ, ਗੁਰਦਿਆਲ ਸਿੰਘ, ਜਸਦੀਪ ਸਿੰਘ ਜੱਸ, ਜਸਵੀਰ ਸਿੰਘ ਜੱਸੀ, ਸ਼ੌਕਤਅਲੀ, ਸੰਦੀਪ, ਜਸਕਰਨ, ਹੈਪੀ, ਭਿੰਦਾ, ਰਵੀ, ਗੋਪੀ ਉਪਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।
------------------------------------------------------------

ਥਾਣਾ ਮਹਿਤਪੁਰ ਨੂ ਵਾਟਰ ਫਿਲਟਰ ਕੀਤਾ ਦਾਨ

www.sabblok.blogspot.com

ਨਾਕੂਦਾਰ (ਟੋਨੀ)-ਸ: ਕੁਲਜੀਤ ਸਿੰਘ ਪਿੰਡ ਸਲੇਮਾਂ ਨੇ ਸ: ਨਰਵੈਲ ਸਿੰਘ ਰਾਣਾ ਸਰਪੰਚ ਰਾਈਵਾਲ, ਸ: ਦਲਬੀਰ ਸਿੰਘ ਸੰਧੂ ਤੇ ਜ: ਬਲਦੇਵ ਸਿੰਘ ਕਲਿਆਣ ਮੈਂਬਰ ਸ਼੍ਰੋਮਣੀ ਕਮੇਟੀ ਦੀ ਪ੍ਰੇਰਨਾ ਸਦਕਾ ਥਾਣਾ ਮਹਿਤਪੁਰ ਨੂੰ ਜਨ ਹਿਤ ਲਈ ਵਾਟਰ ਫਿਲਟਰ ਦਾਨ ਕੀਤਾ ਹੈ।
ਫਿਲਟਰ ਦਾਨ ਕਰਨ ਮੌਕੇ ਸ: ਹਰਮੀਤ ਸਿੰਘ ਹੁੰਦਲ ਡੀ. ਐਸ. ਪੀ. ਨਕੋਦਰ ਵਿਸ਼ੇਸ਼ ਤੌਰ ’ਤੇ ਪੁਜੇ ਹੋਏ ਸਨ।।ਉਨ੍ਹਾਂ ਭਰੋਸਾ ਦਿਤਾ ਕਿ ਇੰਸਪੈਕਟਰ ਸ: ਸੁਖਵਿੰਦਰ ਸਿੰਘ ਸੰਧੂ ਐਸ. ਐਚ.ਓ. ਮਹਿਤਪੁਰ ਸਮਾਜ ਵਿਰੋਧੀ ਅਨਸਰਾਂ ਨੂੰ ਨਥ ਪਾਉਣ ਤੇ ਜਨਤਾ ਦੀ ਜਾਨ ਮਾਲ ਦੀ ਹਿਫਾਜ਼ਤ ਲਈ ਪੂਰੀ ਤਰ੍ਹਾਂ ਯਤਨਸ਼ੀਲ ਹ।।ਦਾਨੀ ਸ: ਕੁਲਜੀਤ ਸਿੰਘ  ਨਾਲ ਸੂਬੇਦਾਰ ਬਲਵਿੰਦਰ ਸਿੰਘ, ਸ: ਕਸ਼ਮੀਰ ਸਿੰਘ, ਸ: ਸੁਰਿੰਦਰ ਸਿੰਘ, , ਸ: ਨਰਵੈਲ ਸਿੰਘ ਰਾਣਾ ਸਰਪੰਚ ਵੀ ਪੁਜੇ ਹੋਏ ਸਨ।
ਮਹਿਤਪੁਰ ਦੇ ਪਤਵੰਤਿਆਂ ’ਚੋਂ ਸ: ਬਲਦੇਵ ਸਿੰਘ ਕਲਿਆਣ ਮੈਂਬਰ ਸ਼੍ਰੋਮਣੀ ਕਮੇਟੀ, ਸ੍ਰੀ ਰਮੇਸ਼ ਵਰਮਾ ਚੇਅਰਮੈਨ, ਸ: ਮਹਿੰਦਰ ਸਿੰਘ ਦਿਲਗੀਰ ਸੀਨੀਅਰ ਮੀਤ ਪ੍ਰਧਾਨ ਆਦਿ ਹਾਜ਼ਰ ਸਨ।

ਨਰਕ ਜਿਹਾ ਮੰਜ਼ਰ ਪੇਸ਼ ਕਰ ਰਿਹੈ ਦਖਣੀ ਅੱਡਾ

www.sabblok.blogspot.com
ਨਕੋਦਰ (ਟੋਨੀ))-ਇਤਿਹਾਸਕ ਅਤੇ ਧਾਰਮਿਕ ਪਹਿਲੂ ਤੋਂ ਪ੍ਰਸਿੱਧ ਨਕੋਦਰ ਸ਼ਹਿਰ ਸਦਾ ਵਿਕਾਸ ਲਈ ਤਰਸਦਾ ਰਿਹਾ ਹੈ। ਸ਼ਹਿਰ ਦੇ ਵਧੇਰੇ ਖੇਤਰਾਂ ’ਚ ਵਿਕਾਸ ਨਾ ਹੋਣ ਕਾਰਨ ਲੋਕ ਨਰਕ-ਭਰੀ ਜ਼ਿੰਦਗੀ ਜਿਉੂਣ ਲਈ ਮਜਬੂਰ ਹਨ।ਦਖਣੀ ਅੱਡਾ  ਦੀ ਹਾਲਤ ਨਰਕ ਜਿਹਾ ਮੰਜ਼ਰ ਪੇਸ਼ ਕਰ ਰਹੀ ਹੈ। ਸਥਾਨਕ ਲੋਕ ਨਗਰ ਕੌਂਸਲ ਦੀ ਅਣਦੇਖੀ ਦਾ ਸ਼ਿਕਾਰ ਹੋਣ ਕਾਰਨ ਦੁਖੀ ਹਨ।  ਗੰਦਗੀ ਦੀ ਭਰਮਾਰ ਅਤੇ ਸੀਵਰੇਜ ਜਾਮ ਰਹਿਣ ਕਾਰਨ ਜ਼ਿੰਦਗੀ  ਨਰਕ ਬਾਨੀ
ਹੋਈ  ਹੈ ਨਕੋਦਰ ਦੀ ਮਸ਼ਹੂਰ ਧਾਰਮਿੱਕ ਅਸਥਾਨ   ਡੇਰਾ  ਬਾਬਾ ਮੁਰਾਦ ਸ਼ਹਾ ਜੀ ਦਾ ਮੇਲਾ ੧ਤਾਰੀਕ ,੨ ਤਾਰੀਕ ਸ਼ਰਧਾਂ ਨਾਲ ਮਨਾਇਆ ਗਿਆ ਪਰ ਆਂੳਣ ਵਾਲੇ ਸ਼ਰਧਾਲੂ ਨੂ ਸੜਕ ਤੇ ਗੰਦੇ ਪਾਣੀ ਦੇ ਲਗੇ ਦਰਿਯਾ  ਵਿਚੋ ਲਾਗ  ਕੇ ਜਾਣਾ ਪੀਆ l ਲੋਕਾ ਨੂ  ਮੁਹ ਤੇ ਰੁਮਾਲ ਰੱਖ ਕ ਜਾਣਾ ਪਿਆ ਲਗਾਤਾਰ ੩ ਦਿਨਾ ਤੋ ਦੁਕਾਨਦਾਰ ਗੰਦੇ ਪਾਣੀ ਵਿਚ ਗੁਜਾਰਾ ਕਰ ਰੇ  ਹਨ l  ਬਿਮਾਰੀ ਫ਼ੈਲਨ ਦਾ ਡਰ ਹੈ l ਜਲਦੀ  ਜਲਦੀ ਹਲ ਕੀਤਾ ਜਾਵੇ 

Holy Gift to Governor of Punjab by Kannadiga

www.sabblok.blogspot.com


                            The holy gift  of Zafaranama and Sri Jap Ji  Saheb  in Kannada was given to His Excellency Shivaraj Patil by Pandit Rao Dharennavar. The translated  "Zafaranama" and Sri Jap Ji  Saheb  was delivered to Governor who is well verse with Kannada language.   His Excellency  Shivraj Patil who is literary person himself has knowledge of 6 languages and penned dozen of books.  He was happy to receive  holy gift.   It is for the first time that  the holy Sri Jap Ji Saheb and Zafaranama were being translated into Kannada by Pandit Rao Dharennavar who is from Karnataka but he has learnt Punjabi so well that he has written 8 books in Punjabi till now. He has been working to promote Punjabi language  with traveling in villages by cycle.  He also plays Ekangi natak   to spread  the importance of  mother tong. He has plan to conduct  Kannada -Punjabi  literary festival in coming days  so that people of south and north come together to build strong united India.He  is so much influenced by Punjabi language that he is teaching Punjabi to non Punjabi people in Chandigarh and surrounding areas. He is presently working as assistant Professor in Govt College, sector 46  Chandigarh but originally he is from small village Shirashyad of Bijpaur District  in Karanataka.
                         He has so far translated  Zafaranama, Sri Jap Ji Saheb and Sri Sukhmani Saheb into Kannada.. Pandit Rao Dharennavar is presently working on translation of Holy Sri Gurugranth Saheb into Kannada. About his work he says " It is God who is making me to do this holy work, I will complete the assignment given by God to me ". His Excellency  Shivraj  Patil all praise for his work. His Excellency  Shivraj Patil gave his 2 volume  books  "The Dasbodh of Ramdas Swami" to Pandit Rao Dharennavar to tranlste into Kannada and Punjabi. He tendered all cooperation for his work.

handicrafts articles

www.sabblok.blogspot.com

ਇਨ ਹੀ ਕੀ ਕਿਰਪਾ ਸੇਏ...(ਸਵੈ-ਕਥਨ)

www.sabblok.blogspot.com
ਲਾਲ ਸਿੰਘ ਦਸੂਹਾ
ਆਪਣੇ ਬਾਰੇ ਲਿਖਣਾ ਇਕ ਤਰ੍ਹਾਂ ਨਾਲ ਤਿੱਖੀ ਧਾਰ ਤੇ ਤੁਰਨ ਵਰਗਾ ਲੱਗਦਾ । ਇਸ ਦਾ ਕਾਰਨ ਸ਼ਾਇਦ ਇਹ ਹੋਵੇ ਕਿ ਇਉਂ ਕਰਦਿਆਂ ਮੈਂ-ਮੈਂ” ਦੀ ਮੁਹਾਰਨੀ ਬਹੁਤੀ ਹੀ ਪੜ੍ਹਨੀ ਪੈਂਦੀ ਐ । ਉਂਝ  ਮੈਂ  ਪਾਤਰ ਰਾਹੀਂ ਹੋਈ ਸਮੁੱਚੀ ਅਭਿਵਿਅਕਤੀ ਬਾਰੇ ਟਾਕਰਵੀਆਂ ਰਾਵਾਂ ਹਨ । ਸਾਡੀ ਬੋਲੀ ਦੀ ਬਹੁ-ਗਿਣਤੀ ਕਹਾਣੀ, ਅਤੇ ਗ਼ਜਲ ਨੂੰ ਛੱਡ ਕੇ ਕਰੀਬ ਕਰੀਬ ਸਾਰੀ ਕਵਿਤਾ ਮੈਂ ਪਾਤਰ ਵਿੱਚ ਅੰਕਤ ਹੋਈ ਲੱਭਦੀ ਹੈ । ਸ਼ਾਇਦ ਇਸ ਲਈ ਸੁਰਜੀਤ ਪਾਤਰ ਦੇ ਕੱਦ-ਕਾਠ ਦਾ ਸ਼ਾਇਰ ਵੀ ਇਸ ਵੰਨਗੀ ਨਾਲ ਸਹਿਮਤੀ ਪ੍ਰਗਟਾਉਂਦਾ ਹੈ , ਭਾਵੇਂ ਦੱਬੀ ਸੁਰ ਵਿੱਚ ਹੀ । ਉਸ ਅਨੁਸਾਰ ‘ ਮੈਂ  ਹਮੇਸ਼ਾਂ ਲੇਖਕ ਦੀ ਨਹੀਂ ਹੁੰਦੀ । ਕਦੀ ਇਹ ਆਪਣੇ ਦੇਸ਼ , ਕਦੇ ਧਰਮ ਦੀ , ਕਦੇ ਵਰਗ ਦੀ ਤੇ ਕਦੀ ਮਾਨਵਤਾ ਦੀ ਮੈਂ ਹੁੰਦੀ ਹੈ ।
ਇਸ ਦੇ ਵਿਪਰੀਤ ਦੂਸਰੀ ਧਿਰ ਦੀ ਧਾਰਨਾ ਹੈ ਕਿ ਮੈਂ ਸ਼ਬਦ ਦਾ ਨਿਰੰਤਰ ਦੁਹਰਾਇਆ ਜਾਣਾ ਕਿਸੇ ਵੀ ਤਰ੍ਹਾਂ ਕਲਾਤਮਕ ਵਿਅਕਤੀਤਵ ਦਾ ਚਿੰਨ੍ਹ ਨਹੀਂ । ਇਹਨ੍ਹਾਂ ਦੋਨਾਂ ਧਾਰਨਾਵਾਂ ਦੇ ਗੁਣ-ਅਵਗੁਣ ਵੀ ਹੋਣਗੇ ਤੇ ਸੀਮਾਵਾਂ –ਸਮਰੱਥਾਵਾਂ ਵੀ । ਹੱਥਲੀ ਲਿਖਤ ਇਸ ਬਹਿਸ ਦਾ ਵਿਸ਼ਾ ਨਹੀਂ । ਤਾਂ ਵੀ ਥੋੜ੍ਹੀ ਕੁ ਜਿੰਨੀ ਸ਼ੰਕਾ-ਨਵਿਰਤੀ ਲਈ ਇਹ ਜ਼ਰੂਰ ਪੁੱਛਿਆ ਜਾ ਸਕਦਾ ਹੈ ਕਿ ਕੀ ਅਧਿਆਤਮ ਦੀਆਂ ਸੁਰਾਂ-ਤਰਜ਼ਾਂ ਦੇ ਨਾਲ ਵਿਵਹਾਰਕ , ਸਮਾਜਕ, ਰਾਜਨੀਤਕ ਸੁਨੇਹਾ ਦਿੰਦਾ ਭਗਵਤ ਗੀਤਾ-ਗ੍ਰੰਥ ਅੰਦਰਲਾ ਮੈਂ ਪਾਤਰ , ਆਪਣੀ ਉਦੇਸ਼-ਪੂਰਤੀ ਵਿੱਚ ਵੱਧ ਕਾਰਗਰ ਜਾਪਦਾ ਹੈ ਜਾਂ ਗੁਰਬਾਣੀ ਰਾਹੀਂ ਕੁਦਰਤ ਦੇ ਅਦਭੁਤ ਪਾਸਾਰ ਸਮੇਤ ਮਨੁੱਖ ਦੀ ਰੂਹ-ਜਾਨ ਤਕ ਪੁੱਜਣ ਵਾਲਾ ਅਨਯ-ਪੁਰਖ ਰਾਹੀਂ ਪ੍ਰਸਾਰਤ-ਪ੍ਰਕਾਸ਼ਤ ਹੋਇਆ ਗੁਰ-ਉਪਦੇਸ਼ ?
ਮੇਰੇ ਨਿੱਜ ਨੂੰ ਅਨਯ-ਪੁਰਖ ਰਾਹੀਂ ਹੋਂਦ ਵਿੱਚ ਆਈ ਹਰ ਲਿਖਤ ਇਸ ਲਈ ਪਸੰਦ ਹੈ ਕਿ ਇਹ ਇੱਕ ਤਰ੍ਹਾਂ ਨਾਲ ਲੇਖਕ ਦੇ ਧੁਰ ਅੰਦਰ ਕਿਧਰੇ ਘਰ ਕਰੀ ਬੈਠੀ ਮਨੁੱਖੀ ਹਊਮੈਂ ਤੋਂ ਬਚੀ ਹੋਈ ਜਾਪਦੀ ਹੈ । ਸ਼ਾਇਦ ਇਹ ਹੀ ਕਾਰਨ ਹੋਵੇ ਕਿ ਮੇਰੀਆਂ ਬਹੁ-ਗਿਣਤੀ ਕਹਾਣੀਆਂ ਥਰਡ-ਪਰਸਨ ਰਾਹੀਂ ਹੀ ਅੰਕਿਤ ਹੋਈਆਂ ਅਤੇ ਥੋੜ੍ਹੀ ਕੁ ਗਿਣਤੀ ਵਿੱਚ ਮੈਂ ਪਾਤਰ ਭਾਵ ਉੱਤਮ-ਪੁਰਖ ਰਾਹੀਂ ਅਤੇ ਕੇਵਲ ਦੋ ਕਹਾਣੀਆਂ  ਮਾਰਖੋਰੇ  ਤੇ  ਅਕਾਲਗੜ੍ਹ  ਮੱਧਮ ਪੁਰਖ ( ਸੈਂਕੜ ਪਰਸਨ ) ਰਾਹੀਂ ।
ਜੇ ਮੇਰੀ ਹੁਣ ਤਕ ਦੀ ਕਿਰਤ –ਕਮਾਈ ਦਾ ਜੋੜ-ਤੋੜ ਵਾਚਣਾ ਹੋਵੇ , ਪਹਿਲੀ ਪੁਸਤਕ ਮਾਰਖੋਰੇ  ਦੀਆਂ ਤੇਰਾਂ ਕਹਾਣੀਆਂ ਵਿਚੋਂ ਚਾਰ- ਨਾਇਟ-ਸਰਵਿਸ ਧੁੰਦ  , ਅਜੇ ਮੈਂ ਜੀਉਂਦਾ ਹਾਂ  ਤੇ ਉਹ ਵੀ ਕੀ ਕਰਦਾ  , ਤੀਜੀ ਪੁਸਤਕ ਧੁੱਪ-ਛਾਂ  ਦੀਆਂ ਸੱਤ ਕਹਾਣੀਆਂ ਵਿੱਚ ਕੇਵਲ ਇੱਕ ਧੁੱਪ-ਛਾਂ , ਚੌਥੀ ਪੁਸਤਕ ਕਾਲੀ-ਮਿੱਟੀ  ਦੀਆਂ ਸੱਤ ਕਹਾਣੀਆਂ ਵਿਚੋਂ ਵੀ ਇਕ ਬੂਟਾ ਰਾਮ ਪੂਰਾ ਹੋ ਗਿਆ !  ; ਪੰਜਵੀਂ ਪੁਸਤਕ ਅੱਧੇ ਅਧੂਰੇ  ਦੀਆਂ ਸੱਤ ਕਹਾਣੀਆਂ ਵਿਚੋਂ ਵੀ ਇਕ ਪੌੜੀ ; ਅਤੇ ਛੇਵੀਂ ਪੁਸਤਕ ਗੜ੍ਹੀ ਬਖਸ਼ਾ ਸਿੰਘ  ਦੀਆਂ ਛੇ ਕਹਾਣੀਆਂ ਵਿੱਚੋਂ ਤਿੰਨ ਕਹਾਣੀਆਂ – ਥਰਸਟੀ ਕਰੋਅ  ,’ਚੀਕ ਬੁਲਬਲੀ  ਦੇ ‘ ਐਚਕਨ ‘ ਫਸਟ ਪਰਸਨ ਵਿੱਚ ਲਿਖੀਆਂ ਗਈਆਂ ਹਨ । ਇਹਨਾਂ ਦਾ ਕੁੱਲ ਜੋੜ ਕੇਵਲ ਦਸ ਹੀ ਬਣਦਾ ਹੈ , ਦੂਜੀ ਕਹਾਣੀ ਪੁਸਤਕ ਬਲੌਰ  ਵਿੱਚ ਕੋਈ ਵੀ ਕਹਾਣੀ ਉੱਤਮ-ਪੁਰਖੀ ਨਹੀਂ ਹੈ ।
ਉਂਝ ਤਾਂ ਲੇਖਕ ਦੀ ਸਮੁੱਚੀ ਹੋਂਦ ਉਸਦੀ ਹਰ ਲਿਖਤ ਵਿਚ ਹਾਜ਼ਰ –ਨਾਜ਼ਰ ਹੁੰਦੀ ਹੈ । ਕਿਉਂਕਿ ਲੇਖਕ ਨੇ ਅਮੂਰਤ ਚੀਜ਼ਾਂ ਤੋਂ ਪਹਿਲਾਂ ਨਿੱਗਰ ਯਥਾਰਥ ਦੇ ਰੂ-ਬ-ਰੂ ਹੋਣਾ ਹੁੰਦਾ । ਤਾਂ ਵੀ ਯਥਾਰਥ ਦੀ ਨਿਰੀ –ਪੁਰੀ ਫੋਟੋਗਰਾਫੀ ਵੀ ਸਾਹਿਤ ਨੂੰ ਪ੍ਰਵਾਨ ਨਹੀਂ । ਹਰ ਲਿਖਤ ਅੱਧੇ-ਪਚੱਧੇ ਕਾਲਪਨਿਕ ਵਿਸਥਾਰ ਦੇ ਆਸਰੇ ਉਸਰਦੀ ਹੈ । ਇਸ ਕਾਲਪਨਿੱਤਾ ਤੇ ਯਥਾਰਥ ਦੇ ਸੁਮੇਲ ਨੂੰ ਸਮਤਲ ਰੱਖਣ ਲਈ ਮੈਨੂੰ ਉਹ ਕਹਾਣੀਆਂ ‘ ਮੈਂ  ਪਾਤਰ ਲਿਖਣ ਦੀ ਸੌਖ ਰਹੀ ਜਿਹਨਾਂ ਦੇ  ਵਿਸਥਾਰ ਅੰਦਰ ਮੇਰੀ ਹੋਂਦ ਵੱਧ ਦਖ਼ਲ-ਅੰਦਾਜ਼ ਸੀ ।
ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਉੱਤਮ-ਪੁਰਖ ਰਾਹੀਂ ਲਿਖੀਆਂ ਕਹਾਣੀਆਂ ਵਿੱਚ ਮੈਂ ਲਿਖਤ ਅੰਦਰਲੇ ਸੱਚ ਦੇ ਬਹੁਤ ਨੇੜੇ ਪੁੱਜਿਆ ਰਿਹਾਂ ਹਾਂ ਜਾਂ ਇਹਨਾਂ ਅੰਦਰ ਪੇਸ਼ ਹੋਏ ਪਾਤਰਾਂ ਦੇ ਸਾਰੇ ਦੁੱਖ-ਦਰਦ ਮੈਂ ਆਪਣੇ ਅੰਦਰ ਵੀ ਸਮੇਅ ਲਏ ਹਨ , ਪਰ ਏਨਾ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਇਉਂ ਕਰਦਿਆਂ ਮੈਨੂੰ ਉਹਨਾਂ ਵਰਗਾ ਹੋਣ-ਦਿਸਣ ਲੱਗਿਆਂ ਚੰਗਾ-ਚੰਗਾ ਲੱਗਦਾ ਰਿਹਾ । ਉਦਾਹਰਨ ਹਿਤ ਮਾਰਖੋਰੇ  ਪੁਸਤਕ ਵਿਚਲੀ ‘ ਨਾਇਟ-ਸਰਵਿਸ  ਕਹਾਣੀ ਅੱਸੀਵਿਆਂ ਦੇ ਸ਼ੁਰੂ ਵਿੱਚ , ਦਿੱਲੀ ਤੋਂ ਜਲੰਧਰ ਤਕ ਕੀਤੀ ਇਕ ਰਾਤ ਦੀ ਬੱਸ-ਯਾਤਰਾ ਦੀ ਪ੍ਰਤੀਫਲ ਹੈ । ਹੁਣ ਪੱਕਾ ਚੇਤਾ ਨਹੀਂ ਇਸ ਕਹਾਣੀ ਨੂੰ ਹੁੱਝ ਮਾਰਨ ਵਾਲਾ ਪਾਤਰ ਅੰਬਾਲੇ ਉੱਤਰਿਆ ਸੀ ਜਾਂ ਲਧਿਆਣੇ । ਚੜ੍ਹਿਆ ਉਹ ਦਿੱਲੀ ਸਬਜ਼ੀ ਮੰਡੀਉਂ ਸੀ । ਸ਼ਕਲੋਂ-ਸੂਰਤੋਂ ਉਹ ਨਾ ਨਿਪਾਲੀ ਗੋਰਖਾ ਲੱਗਦਾ ਸੀ ਨਾ ਬਿਹਾਰੀ ਭਈਆ । ਮਧਰਾ-ਭਰਵਾਂ ਬਦਨ, ਮੋਕਲੇ ਹੱਡ-ਪੈਰ , ਮੂੰਹ-ਚਿਹਰਾ ਅਤਿ ਦਾ ਕਰੂਪ । ਮਨੁੱਖੀ ਨਸਲ ਦੇ ਕਿਸੇ ਪੁਰਖੇ ਸ਼ਮਪੈਂਜੀ ਜਾਂ ਬੋਬੀਨ ਵਰਗਾ । ਉਸਦੇ ਗਲ ਇਕ ਵੰਡੀ ਸੀ ਤੇ ਤੇੜ ਕੱਛਾ । ਵੰਡੀ ਦੀ ਲੰਮੀ-ਲਮਕਦੀ ਜੇਬ ਤੁੰਨੀ ਪਈ ਸੀ , ਪਤਾ ਨਹੀਂ ਕੀ ਕੁਝ ਨਾਲ । ਉਹ ਮੇਰੇ ਨਾਲ ਦੀ ਖਾਲੀ ਸੀਟ ਤੇ ਬੈਠਦਿਆਂ ਸਾਰ ਸੌਂ ਗਿਆ । ਉਸਦਾ ਭਾਰਾ ਸਿਰ ਕਦੀ ਮੇਰੇ ਮੋਢੇ ਚ ਵੱਜਦਾ, ਕਦੀ ਸਾਹਮਣੀ ਸੀਟ ਦੇ ਡੰਡੇ ਤੇ । ਮੈਨੂੰ ਉਸ ਅੰਦਰ ਅਭਿਵਿਅਕਤ ਭਾਰਤ ਦੀ ਕੋਈ ਪੁਰਾਣੀ ਸਦੀ ਦ੍ਰਿਸ਼ਟੀਮਾਨ ਹੋ ਗਈ । ਮੈਂ ਇਸ ਨੂੰ ਅਠਾਰਵੀਂ ਦਾ ਨਾਮ ਦੇ ਲਿਆ । ਬਾਕੀ ਦੋਨੋਂ ਸਦੀਆਂ  ਨਾਲ ਬੱਸ ਭਰੀ ਪਈ ਸੀ – ਕੋਈ  ਆਧੁਨਿਕ ਕੋਈ ਅਤਿ-ਆਧੁਨਿਕ । ਮੈਨੂੰ ਲੱਗਾ ਇਸ ਪਾਤਰ ਨੂੰ ਉਘਾੜਨ ਲਈ ਆਮ ਤਰਕਪੂਰਨ ਮਨੌਤਾਂ ਦਾ ਸਹਾਰਾ ਵੀ ਲੈਣਾ ਪਵੇਗਾ ਤੇ ਮੇਰੇ ਨਾਲ ਖਹਿ ਕੇ ਬੈਠੇ ਯਥਾਰਥ  ਦਾ ਵੀ । ਇਹ ਕੰਮ ਅਨਯ-ਪੁਰਖ ਰਾਹੀਂ ਨਹੀਂ ਸੀ ਹੋ ਸਕਣਾ ।
ਇਹੋ ਵਿਧੀ ਧੁੰਦ  ਕਹਾਣੀ ਲਿਖਦਿਆਂ , ਇਤਿਹਾਸ ਦੇ ਇਕ  ਵਿਚਿੱਤਰ ਕਿਰਦਾਰ ਭਾਈ ਘਨ੍ਹੱਈਆ ਨੂੰ  ਮੈਂ  ਪਾਤਰ ਵਿੱਚ ਸਮੋਅ ਕੇ ਅਪਨਾਉਂਣੀ ਪਈ ।
ਤੱਥ ਗਵਾਹ ਨੇ ਕਿ ਪੰਜਾਬ ਵਿਚਲੇ ਜ਼ਿਮੀਦਾਰਾਂ ਵਿਚੋਂ ਸੱਤ ਪ੍ਰਤੀਸ਼ਤ ਵੱਡੇ ਜ਼ਿਮੀਦਾਰ ਸੈਂਤੀ ਪ੍ਰਤੀਸ਼ਤ ਜ਼ਮੀਨ ਤੇ ਕਾਬਜ਼ ਹਨ । ਇਹਨਾਂ ਦੇ ਖੁਰਖਿਆਂ ਵਿਚੋਂ ਸੰਨ 1699 ਈ: ਦੀ ਵਿਸਾਖੀ ਵਾਲੇ ਦਿਨ ਆਨੰਦਪੁਰ ਅੱਵਲ ਤਾਂ ਕੋਈ ਗਿਆ ਹੀ ਨਹੀਂ ਹੋਣਾ , ਜੇ ਕੋਈ ਇੱਕ-ਅੱਧ ਚਲਾ ਵੀ ਗਿਆ ਹੋਵੇਗਾ , ਤਾਂ ਉਹ ਗੁਰੂ ਦੀ ਲਹੂ ਮੰਗਦੀ ਤਲਵਾਰ ਵੱਲ ਦੇਖਕੇ ਜ਼ਰੂਰ ਖਿਸਕ ਆਇਆ ਹੋਵੇਗਾ । ਤੇ ਗੁਰੂ ਵਿਚਾਰੇ ਲਈ ਬਚੇ ਹੋਣਗੇ , ਇਹਨਾਂ ਫਿਊਡਲ ਲਾਰਡਾਂ ਦੇ ਖੇਤਾਂ ਵਿਚ ਕੰਮ ਕਰਨ ਵਾਲੇ ਕਿਰਤੀ-ਕਾਮੇ , ਨਾਈ, ਛੀਂਬੇ , ਖੱਤਰੀ । ਭਾਈ ਘਨ੍ਹੱਇਆ ਦੇ ਪਾਤਰ ਰਾਹੀਂ ਇਹ ਕਹਾਣੀ,ਦਿੱਲੀ ਦੀਆਂ ਔਰੰਗੇ ਤੋਂ ਤਰੰਗੇ ਤਕ ਦੀਆਂ ਸਰਕਾਰਾਂ ਲਈ ਫੀਡ-ਬੈਂਕ ਬਣਦੀ ਰਹੀ ਤੇ ਭਾਈਵਾਲੀ ਨਿਭਾਉਂਦੀ ਆਈ ,ਇਸ ਭੋਂਪਤੀ ਜਮਾਤ ਦੇ ਅਵਸਰਵਾਦੀ ਤੇ ਤਸ਼ੱਦਦੀ ਕਿਰਦਾਰ ਤੇ ਟਿੱਪਟੀ ਕਰਨ ਦਾ ਸਾਹਸ ਕਰਦੀ ਹੈ । ਪੰਜਾਬ ਦੇ ਸੰਦਰਭ ਵਿਚ ਇਹ ਕੰਮ ਵੇਲੇ ਦੀ ਸਰਕਾਰ ਵੱਲੋਂ ਖੱਬੀ ਲਹਿਰ ਦੇ ਇਕ ਤਿੱਖੇ ਦਸਤੇ ਨਕਸਲਵਾਦ ਨੂੰ ਬਹੁਤ ਹੀ ਬੇ-ਰਹਿਮੀ ਨਾਲ ਮਾਰੇ-ਕੋਹੇ ਜਾਣ ਦੇ ਦਰਦ ਨੂੰ ਮਹਿਸੂਸਦੀ , ਗੋਬਿੰਦ ਗੁਰੂ ਕੋਲ ਇਕ ਚਿੱਠੀ ਦੇ ਰੂਪ ਵਿਚ ਆਪਣਾ ਦੁੱਖ ਰੋਂਦੀ ਹੈ । ਮੈਨੂੰ ਇਹ ਮੰਨ ਲੈਣ ਵਿੱਚ ਕੋਈ ਝਿਜਕ ਨਹੀਂ ਕਿ ਮੇਰੀਆਂ ਕਰੀਬ ਸਾਰੀਆਂ ਹੀ ਕਹਾਣੀਂਆਂ ਦੀ ਪਿੱਠ ਭੂਮੀ ਚ ਪ੍ਰਤੀਬੱਧਤਾ ਦਾ ਮਾਰਕਸੀ ਸਿਧਾਂਤ ਕਾਰਜਸ਼ੀਲ ਰਿਹਾ ਹੈ ।
ਮੇਰੀ ਮਾਨਸਿਕਤਾ ਪਿਛਲੀ ਅੱਧੀ ਸਦੀ ਦੀ ਪਰਛਾਈਂ ਹੇਠ ਨਿਵੇਕਲੀ ਤਰ੍ਹਾਂ ਦੇ ਪ੍ਰਭਾਵ ਗ੍ਰਹਿਣ ਕਰਦੀ , ਜਿੱਥੇ ਸਮਾਜਕ ਤਬਦੀਲੀ ਦੇ ਮਾਰਕਸੀ ਸਿਧਾਂਤ ਨੂੰ ਪ੍ਰਣਾਏ ਸੁਹਿਰਦ ਕਾਮਿਆਂ ਦੀ ਕਾਰਜਸ਼ੈਲੀ ਨੂੰ ਸਮਰਪਤ ਹੋ ਉੱਠੀ , ਉੱਥੇ ਭਾਂਜਵਾਦੀ ਤੇ ਪਿੱਛਾਖੜੀ ਅਨਸਰਾਂ ਦਾ ਖੁੱਲ੍ਹਾ ਵਿਰੋਧ ਕਰਨ ਵਿੱਚ ਵੀ ਪਿੱਛੇ ਨਹੀਂ ਰਹੀ । ਪੰਜਾਬੀ ਮੱਧ ਵਰਗ ਆਪਣੀ ਕਬਾਇਲੀ ਪਿੱਠਭੂਮੀ ਕਾਰਨ ਜਿੰਨੀ ਰਫ਼ਤਾਰ ਨਾਲ ਸਮਾਜਕ-ਰਾਜਨੀਤਕ-ਸਭਿਆਚਰਕ ਖੇਤਰ ਵਿਚ ਅਗਾਂਹ ਵਧਿਆ , ਓਨੀ ਹੀ ਤੇਜ਼ੀ ਨਾਲ ਪਿੱਛਲਖੁਰੀ ਦੌੜ ਨਿਕਲਿਆ । ਸੰਨ 1962 ਵਿੱਚ ਦੋ ਥਾਈ ਟੁਕੜੇ ਹੋਇਆ ਰਾਜਸੀ ਵਿੰਗ, ਸੰਨ 1967 ਵਿੱਚ ਤਿੰਨ ਅਤੇ ਪਿੱਛੋਂ ਤੇਰਾਂ , ਤੇ ਫਿਰ ਪਤਾ ਨਹੀਂ ਕਿੰਨੇ ਥਾਈਂ ਵੰਡਿਆ ਗਿਆ । ਜਿਸ ਦੇ ਫਲ-ਸਰੂਪ ਮਾਰਕਸੀ ਸਿਧਾਂਤ ਤੇ ਆਸਥਾ ਰੱਖਣ ਵਾਲੇ ਜਨਸਧਾਰਨ ਸਮੇਤ,ਘਰ-ਵਾਰ ਛੱਡ ਕੇ ਯੁਗ-ਗ਼ਦਰੀ ਕਰਨ ਨਿਕਲਿਆ ਸੁਹਿਰਦ ਕਾਮਾ ਵੀ ਨਿਰਾਸਤਾ ਦੀ ਦਲਦਲ ਵਿਚ ਖੁੱਭ ਗਿਆ । ਮਾਰਖੋਰੇ  ਸੰਗ੍ਰਹਿ ਦੀ ਅੰਤਲੀ ਕਹਾਣੀ ਉਹ ਵੀ ਕੀ ਕਰਦਾ !   ਬਲੌਰ  ਕਹਾਣੀ ਸ਼ੰਗ੍ਰਹਿ ਦੀ ਕਹਾਣੀ ਬਲੌਰ  ਅਤੇ ਕਾਲੀ ਮਿੱਟੀ  ਸੰਗ੍ਰਹਿ ਦੀ ਬੂਟਾ ਰਾਮ ਪੂਰਾ ਹੋ ਗਿਆ !  ਤਾਂ ਸਿੱਧੇ ਰੂਪ ਵਿਚ ਹੀ ਇਸ ਨਿਰਾਸਤਾ ਚੋਂ ਉਪਜੀਆਂ ਕਹਾਣੀਆਂ ਹਨ , ਪਰ ਇਸ ਦੀ ਪਰਛਾਈਂ ਮੇਰੀਆਂ ਹੁਣ ਤੱਕ ਦੀਆਂ ਕਰੀਬ ਸਾਰੀਆਂ ਹੀ ਕਹਾਣੀਆਂ ਤੇ ਦੇਖੀ ਜਾ ਸਕਦੀ ਹੈ ।
ਉਹ ਵੀ ਕੀ ਕਰਦਾ !  ਅੰਦਰ ਅੰਕਤ ਹੋਏ ਭਾਵ , ਮੇਰੀ ਗੂੜ੍ਹ ਜਾਣ-ਪਛਾਣ ਵਾਲੇ ਮਾਸਟਰ ਰਵੀ ਕੁਮਾਰ ਅੰਦਰ ਖੌਲਦੇ ਸਨ । ਉਹ ਪਠਾਨਕੋਟ ਲਾਗੇ ਤੋਂ ਪੱਕੀ ਸਕੂਲ ਅਧਿਆਪਕੀ ਛੱਡ ਕੇ ਕੁਲ ਵਕਤੀ ਕਾਮਾ ਬਣ ਗਿਆ ਸੀ । ਐੱਸ.ਐੱਨ.ਗਰੁੱਪ ਦਾ ਕੇਂਦਰੀ ਕਮੇਟੀ ਮੈਂਬਰ ਤੇ ਪੰਜਾਬ –ਹਿਮਾਚਲ ਸੂਬਿਆਂ ਦਾ ਸਾਂਝਾ ਸਕੱਤਰ ਬਲਦੇਵ ਸਿੰਘ ਗਰੇਵਾਲ ਪਹਿਲੋਂ ਰਵੀ ਦੀ ਭੈਣ ਨੂੰ ਵਿਆਹ ਕੇ ਉਸ ਨੂੰ ਘਰੋਂ ਲੈ ਗਿਆ , ਫਿਰ ਉਸਨੇ ਰਵੀ ਉੱਪਰ ਇੱਕ ਉੱਘੇ ਕਹਾਣੀਕਾਰ ਦੀ ਲੜਕੀ ਨਾਲ ਬਣਾਏ ਸੰਪਰਕ ਦੀ ਕੋਝੀ ਜਿਹੀ ਤੁਹਮਤ ਲਾ ਕੇ ਉਸਨੂੰ ਦੋ ਸਾਲਾਂ ਲਈ ਪਾਰਟੀ ਤੋਂ ਸਸਪੈਂਡ ਕਰ ਦਿੱਤਾ ਸੀ । ਰਵੀ ਦੇ ਦਰਦ ਨੂੰ ਮਹਿਸੂਸਣ ਲਈ ਮੈਂ  ਪਾਤਰ ਦਾ ਆਸਰਾ ਲੈਣਾ ਇਕ ਤਰ੍ਹਾਂ ਨਾਲ ਮੇਰੀ ਮਜਬੂਰੀ ਹੀ ਬਣ ਗਈ ਸੀ ।
ਇਵੇਂ ਹੀ  ਅਜੇ ਮੈਂ ਜੀਊਂਦਾ ਹਾਂ  ਦੀ ਪਿੱਠ –ਭੂਮੀ ਵਿੱਚ 1975 ਦੀ ਐਂਮਰਜੈਂਸੀ ਵਿਰੁੱਧ ਰੰਜਸ਼ ਦੀ ਭਾਵਨਾ ਕਾਰਜਸ਼ੀਲ ਹੈ ਜਿਸ ਸਮੇਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਸਾਰੀਆਂ ਵਿਧਾਨਕ ਤੇ ਪ੍ਰਸ਼ਾਸਨਕ ਸ਼ਕਤੀਆਂ ਆਪਣੀ ਮੁੱਠ ਚ ਕਰਕੇ ਲੋਕ-ਤੰਤਰੀ ਵਿਵਸਥਾਂ ਦੀ ਗਲਾ ਘੁੱਟਿਆ ਗਿਆ ਸੀ । ਉਸ ਸਮੇਂ ਤਾਂ ਉਹ ਮੈਡਮ ਪ੍ਰਧਾਨ ਮੰਤਰੀ ਪਦ ਨੂੰ ਅਮਰੀਕੀ ਵਿਵਸਥਾ ਵਾਲੇ ਰਾਸ਼ਟਰਪਤੀ ਪ੍ਰਬੰਧ ਵਿੱਚ ਤਬਦੀਲ ਕਰਨ ਦੀਆਂ ਸਕੀਮਾਂ ਵੀ ਘੜਨ ਲੱਗ ਪਈ ਸੀ , ਪਰ ਅੰਗਰੇਜ਼ੀ ਰਾਜ ਦੀਆਂ ਤਲਖੀਆਂ ਹੰਢਾ ਚੁੱਕੇ ਭਾਰਤੀਆਂ ਨੇ ਇਸ ਉੱਥਲ-ਪੁੱਥਲ ਨੂੰ ਵੇਲੇ ਸਿਰ ਸਾਂਭ ਲਿਆ ਸੀ ।
ਮੇਰੀ ਦੂਸਰੀ ਕਹਾਣੀ ਪੁਸਤਕ ਬਲੌਰ  ਵਿੱਚ ਬਲੌਰ  ਨਾਮੀ ਕਹਾਣੀ ਵਿਚ ਤਿੰਨ ਟੋਟਿਆਂ ਚ ਵੰਡੀ ਗਈ ਖੱਬੀ ਰਾਜਨੀਤਕ ਪਾਰਟੀ ਦੇ ਪ੍ਰਵਚਨ-ਵਕਤਾ ਆਪਣੇ ਹਿੱਸੇ ਦਾ ਕਾਰਜ ਕਰਨ ਵਾਲੇ ਨਿਮਨ ਵਰਗੀ ਬਹਾਦਰ ਨੂੰ , ਪਿੰਡ ਦੀ ਮੱਧ-ਸ੍ਰੈਣਿਤ ਸੱਤਾ-ਸੰਪੰਨ ਜਮਾਤ ਵੱਲੋਂ ਹੋਏ ਹਮਲੇ ਅੰਦਰ ਘਿਰੇ ਨੂੰ ਸਿਧਾਂਤ ਦਾ ਉਪਦੇਸ਼ ਤਾਂ ਖੂਬ ਰੱਜਵਾਂ ਦਿੰਦੇ ਹਨ ,ਪਰ ਅਸਲ ਵਿਚ ਉਸ ਨਾਲ ਉੱਠ ਤੁਰਨ ਨੂੰ ਕੋਈ ਵੀ ਤਿਆਰ ਨਹੀਂ । ਇਸ ਕਹਾਣੀ ਵਿਚ ਮੇਰੀ ਮੈਂ  ਸੁਜਾਨ ਸਿੰਘ ਦੇ ਰੂਪ ਵਿਚ ਹਾਜ਼ਰ ਹੋ ਕੇ , ਨਿਰਾਸ ਹੋਈ ਲੋਕਾਈ ਦੇ ਪ੍ਰਤੀਨਿਧ ਬਹਾਦਰ ਨੂੰ ਢਾਰਸ ਹੀ ਨਹੀਂ ਦਿੰਦੀ , ਸਗੋਂ ਉਸਦਾ ਪੂਰਾ ਪੂਰਾ ਸਾਥ ਦੇਣ ਦੀ ਬਚਨਬੱਧਤਾ ਵੀ ਦੁਹਰਾਉਂਦੀ ਹੈ ।
ਇਉਂ ਕਰਨ ਨਾਲ ਅਜਿਹੀਆਂ ਹਾਲਤਾਂ ਵਿਚ , ਮੇਰੀ ਲੋਚਾ ਅਨੁਸਾਰ ਸਾਹਿਤ ਦੀ ਬਣਦੀ ਭੂਮਿਕਾ ਨੂੰ ਵੀ ਬਲ ਮਿਲਿਆ ਹੈ ਤੇ ਆਪਣਾ ਭਾਰ ਕੱਦਵਰ ਕਹਾਣੀਕਾਰ ਸੁਜਾਨ ਸਿੰਘ ਦੇ ਮੋਢਿਆਂ ਤੇ ਸੁੱਟ ਕੇ ਮੈਂ ਆਪਣੇ ਅੰਦਰਲੀ ਹਉਂ ਤੋਂ ਵੀ ਬਚਿਆ ਰਿਹਾ ਹਾਂ ।
ਪਰ , ਇਵੇਂ ਦਾ ਬਚਾਅ ਕਾਲੀ ਮਿੱਟੀ  ਪੁਸਤਕ ਦੀ ਅੰਤਲੀ ਕਹਾਣੀ ਬੂਟਾ ਰਾਮ ਪੂਰਾ ਹੋ ਗਿਆ !  ਵਿਚ ਨਹੀਂ ਹੋ ਸਕਿਆ ।ਇਸ ਦੇ ਕਈਆਂ ਕਾਰਨਾਂ ਚੋਂ ਦੋ ਕੁ ਦਾ ਵਰਨਣ ਕਰਨਾ ਜ਼ਰੂਰੀ ਹੈ । ਇਕ ਤਾਂ ਪੰਜਾਬ ਅੰਦਰਲਾ ਅੱਸੀਵਿਆਂ ਦਾ ਕਾਲਾ ਦੌਰ ਪੂਰੇ ਜੋਬਨ ਤੇ ਸੀ । ਪੰਜਾਬ ਦਾ ਐਂਗਰੀ ਯੰਗ-ਮੈਨ  ਇਕ ਵੱਡੇ ਭੁਲਾਵੇ ਦੀ ਲਪੇਟ ਵਿਚ ਆ ਕੇ ਬੇ-ਲਗਾਮ ਹੋਇਆ ਫਿਰਦਾ ਸੀ । ਇਹ ਬੇ-ਲਗਾਮੀ  ਧਰਮ ਦੀ ਪੁੱਠ ਕਾਰਨ ਮੂਰਖਤਾ ਭਰੇ ਐਕਸ਼ਨਾਂ ਵਿਚ ਗ਼ਲਤਾਨ ਹੋ ਗਈ ਸੀ । ਇਸ ਨੂੰ ਇੱਥੋਂ ਦੀ ਨਾ ਬੁੱਧੀਮੱਤਾ ਦੀ ਪਛਾਣ ਰਹੀ ਸੀ , ਨਾ ਜਾਤ-ਜਮਾਤ ਸਮੇਤ ਆਪਣੇ-ਪਰਾਏ ਦੀ । ਇਸ ਨੂੰ ਠੱਲ੍ਹ ਪਾਉਣ ਲਈ ਸਟੇਟ ਨੇ ਵੀ ਹਥਿਆਰਬੰਦ ਦਸਤਿਆਂ ਦੇ ਸਾਰੇ ਰੱਸੇ ਖੋਲ੍ਹ ਦਿੱਤੇ ਸਨ । ਸਿੱਟੇ ਵਜੋਂ ਸਾਰਾ ਪੰਜਾਬ ਲਹੂ-ਲੁਹਾਣ ਹੋਇਆ ਪਿਆ ਸੀ । ਬੂਟਾ ਰਾਮ ਪੂਰਾ ਹੋ ਗਿਆ !  ਦੇ ਲਿਖਤ ਕਾਰਜ ਪਿੱਛੇ ਕਾਰਜਸ਼ੀਲ ਦੂਜਾ ਵੱਡਾ ਕਾਰਨ ਸੀ – ਵਿਸ਼ਵ ਭਰ ਨੂੰ ਇਕ ਬਦਲਵੇਂ ਪ੍ਰਬੰਧ ਤੇ ਲੱਗੀ ਰਹੀ ਟੇਕ ਦਾ ਟੁੱਟ ਜਾਣਾ , ਉਹ ਵੀ ਪੌਣੀ ਕੁ ਸਦੀ ਪੂਰੀ ਕਰਨ ਪਿੱਛੋਂ ਹੀ ।
ਇਹਨਾਂ ਕਾਰਨਾਂ ਕਾਰਨ ਮੇਰੇ ਜ਼ਿਹਨੀ ਤੁਆਜ਼ਨ  ਨੂੰ ਇਕ ਸਾਹਿਤਕ ਸਹਾਰੇ ਦੀ ਲੋੜ ਦੀ ਜਿਵੇਂ ਖੋਹ ਜਿਹੀ ਪੈਣ ਲੱਗ ਪਈ । ਅੰਦਰ ਪਸਰੀ ਨਿਰਾਸ਼ਾ ਦਿਨ-ਪ੍ਰਤੀ ਦਿਨ ਵੱਧਦੀ ਜਾ ਰਹੀ ਸੀ , ਪਰ ਕੁਝ ਵੀ ਲਿਖੇ ਜਾਣ ਦੀ ਕੋਈ ਵੀ ਤੰਦ ਹੱਥ ਨਹੀਂ ਸੀ ਲੱਗ ਰਹੀ । ਮੈਂ ਸਾਹਿਤ ਸਭਾ ਦਸੂਹਾ-ਗੜ੍ਹਦੀਵਾਲਾ ਦਾ ਜਨਰਲ ਸਕੱਤਰ  ਹੋਣ ਨਾਤੇ ਸਭਾ ਵੱਲੋਂ ਕੋਈ ਸਾਹਿਤਕ ਸਮਾਗਮ ਰੱਖ ਕੇ ਥੋੜ੍ਹੀ ਬਹੁਤ ਰਾਹਤ ਲੱਭਣ ਦੇ ਉਪਰਾਲੇ ਵਿੱਚ ਰੁੱਝ ਗਿਆ । ਸਭਾ ਵਾਲਿਆਂ ਆਪਣੇ ਮਰਹੂਮ ਪ੍ਰਧਾਨ ਪ੍ਰੋ: ਦੀਦਾਰ ਦੀ ਬਰਸੀ ਤੇ ਇਕ ਕਵੀ ਦਰਬਾਰ ਕਰਵਾਉਣ ਲਈ ਇੱਕ ਮਿਤੀ ਨਿਸਚਤ ਕਰ ਲਈ । ਪਰ ਝੱਟ ਹੀ ਇਕ ਹਾਜ਼ਰ ਮੈਂਬਰ ਨੇ ਇਹ ਜਾਣਕਾਰੀ ਦੇ ਦਿੱਤੀ ਕਿ ਉਸ ਦਿਨ ਤਾਂ ਸਭਾ ਦੇ ਇਕ ਸਰਗਰਮ ਮੈਂਬਰ ਪ੍ਰੋ: ਬਲਦੇਵ ਬੱਲੀ ਦੇ ਭਰਾ ਦਾ ਭੋਗ ਹੈ । ਸਾਡੇ ਵਿਚੋਂ ਕਿਸੇ ਨੂੰ ਵੀ ਬੱਲੀ ਦੇ ਭਰਾ ਦੇ ਗੁਜ਼ਰ ਜਾਣ ਦੀ ਜਾਣਕਾਰੀ ਨਹੀਂ ਸੀ , ਉਸ ਮੈਂਬਰ ਤੋਂ ਬਿਨਾਂ । ਇਹ ਸੂਚਨਾ ਮਿਲਣ ਤੇ ਮੇਰੇ ਅੰਦਰੋਂ ਜਿਵੇਂ ਹੌਲ ਜਿਹਾ ਉੱਠਿਆ –  ਹੈਂਅ ਬੂਟਾ ਰਾਮ ਪੂਰਾ ਹੋ ਗਿਆ !  ਚੰਗੇ ਭਲੇ ਤੰਦਰੁਸਤ ਦਿਸਦੇ ਬੂਟਾ ਰਾਮ ਕੰਮਪਾਊਡਰ ਨੂੰ ਤਾਂ ਸਰਕਾਰੀ ਹਸਪਤਾਲ ਦੇ ਨਸ਼ੀਲੇ ਟੀਕੇ , ਕੈਪਸੂਲ ਲੈ ਬੈਠੇ ਸਨ , ਪਰ ਮੇਰੇ ਅੰਦਰ ਬਣੇ ਦਬਾਅ ਦੇ ਵਿਸਰਜਤ ਹੋਣ ਲਈ ਅਤਿ ਮਹੱਤਵਪੂਰਨ ਪਾਤਰ ਦੀ ਲੱਭਤ ਹੋ ਗਈ ਸੀ ।
ਅਸਲੀਅਤ ਦੇ ਵਰਤਾਰੇ ਵਿਚ ਇਹ ਪਾਤਰ ਜੋ ਕਹਾਣੀ ਵਿਚ ਕਾਮਰੇਡ ਹਰਭਜਨ ਵਜੋਂ ਅੰਕਤ ਹੈ , ਮੇਰੇ ਸੰਪਰਕ ਅੰਦਰਲੇ ਦੋ ਵਿਅਕਤੀਆਂ ਦਾ ਮਿਸ਼ਰਨ ਹੈ । ਇਕ , ਰੋਪੜ ਲਾਗੇ ਪਿੰਡ ਚਲਾਕੀ ਦਾ ਤਾਰਾ ਸਿੰਘ , ਜਿਸ ਦੇ ਹਲਕਿਆਂ ਅਨੁਸਾਰ  ਰੱਖੇ ਵੱਖ ਵੱਖ ਨਾਵਾਂ ਵਿਚੋਂ ਕੰਢੀ ਏਰੀਏ ਲਈ ਰੱਖਿਆ ਨਾਮ ਮੱਖਣ ਸੀ । ਉਹ ਚਾਰੂ ਮਜੁਮਦਾਰ ਦੀ ਸੈਂਟਰਲ ਕਮੇਟੀ ਤੋਂ ਵੱਖ ਹੋਏ ਸੱਤਿਆ ਨਰਾਇਣ ਸਿੰਘ ਦੀ ਆਪਣੀ ਕੇਂਦਰੀ ਕਮੇਟੀ ਦੇ ਮੈਂਬਰ ਤੇ ਪੰਜਾਬ-ਹਿਮਾਚਲ ਦੇ ਸਕੱਤਰ ਦਾ ਸਹਾਇਕ ਸੀ । ਦੂਜਾ , ਜ਼ਿਲ੍ਹਾ ਹੁਸ਼ਿਆਰਪੁਰ ਦੇ ਹਰਿਆਣਾ ਕਸਬੇ ਦੇ ਲਾਗਲੇ ਪਿੰਡ ਅੱਬੋਵਾਲ ਦੇ ਖਾਂਦੇ –ਪੀਂਦੇ ਕਿਸਾਨ ਦੇ ਪਹਿਲੇ ਵਿਆਹ ਦਾ ਘਰੋਂ ਭੱਜਿਆ ਪੁੱਤਰ , ਮਾਂ –ਮਹਿੱਟਰ ਮੋਹਨ ਹੈ।  ਮੋਹਨ ਸਾਡੇ ਪਿੰਡ ਝੱਜਾਂ ਦੇ ਚੜ੍ਹਦੇ ਪਾਸੇ ਸਥਿਤ ਇਕ ਛੋਟੀ ਜਿਹੀ ਮਟੀ , ਜੋ ਬਣ੍ਹਾ-ਸਾਬ੍ਹ ਕਰਕੇ ਜਾਣੀ ਜਾਂਦੀ ਹੈ  , ਲਾਗੇ ਕੁੱਲੀ ਪਾ ਕੇ ਇਸ ਲਈ ਆ ਟਿਕਿਆ ਕਿ ਉਸ ਦੇ ਪਿਉ ਨੇ ਕੰਜਰੀ ਬਾਜ਼ਾਰੋਂ ਆਪਣੇ ਲਈ ਦੂਜੀ ਘਰਵਾਲੀ ਲਿਆ ਵਸਾਈ ਸੀ । ਇਹਨਾਂ ਦੋਨਾਂ ਪਾਤਰਾਂ ਦੀ ਗਹਿ-ਗੱਚ ਇਕਸੁਰਤਾ ਕਾਰਨ ਹੋਂਦ ਵਿਚ ਆਈ ਕਹਾਣੀ ਬੂਟਾ ਰਾਮ ਪੂਰਾ ਹੋ ਗਿਆ !  ਦਾ ਇਹ ਵਿਸ਼ਵਾਸ਼ ਅਜੇ ਵੀ ਬਰਕਰਾਰ ਹੈ ਕਿ ਅਤਿਵਾਦ ਦੋ ਦੌਰ ਦਾ ਦੂਹਰਾ ਤਸ਼ੱਦਦ ਝੱਲ ਕੇ ਵੀ  ਬੂਟਾ ਰਾਮ ਦੀ ਕੁੱਲੀ ਅੰਦਰ ਜਗਦਾ ਦੀਵਾ  ਅਜੇ ਵੀ ਲੋਕਾਈ ਦੇ ਬੰਨੇ –ਬਨੇਰਿਆਂ ਤਕ ਆਪਣਾ ਚਾਨਣ ਅੱਪੜਦਾ ਕਰਨ ਦੀ ਸਮਰੱਥਾ ਰੱਖਦਾ ਹੈ।
ਇਸ ਕਹਾਣੀ ਨੂੰ ਮੈਂ  ਪਾਤਰ ਰਾਹੀਂ ਉਲੀਕਦਿਆਂ ਮੇਰੀ ਮੈਂ , ਆਪਣੇ ਅੰਦਰਲੀ ਹਉਂ-ਹਉਮੈਂ ਦਾ ਖੁੱਲ੍ਹਮ-ਖੁੱਲ੍ਹਾ ਸ਼ਿਕਾਰ ਤਾਂ ਭਾਵੇਂ ਨਹੀਂ ਹੋਈ , ਤਾਂ ਵੀ ਇਸ ਕਹਾਣੀ ਅੰਦਰਲੇ ਕਿੰਨੇ ਸਾਰੇ ਕਾਰਜ ਨੂੰ ਆਪਣੇ ਸਿਰ ਲੈ ਕੇ ਮੈਂ , ਅੰਦਰ ਜਮ੍ਹਾਂ ਹੋਏ ਮਣਾਂ-ਮੂਹੀ ਬੋਝ ਨੂੰ ਕਾਫੀ ਸਾਰਾ ਹਲਕਾ ਜਰੂਰ ਕਰ ਸਕਿਆ ਸੀ ।
ਯੂਨਾਨੀ ਲੇਖਕ ਜ਼ੋਰਬਾ ਲਿਖਦਾ ਹੈ ਕਿ ਜਦੋਂ ਯੂਨਾਨ ਤੇ ਬਲਗਾਰੀਆ ਦੀ ਜੰਗ ਹੋ ਰਹੀ ਸੀ , ਮੇਰੇ ਅੰਦਰ ਇਕ ਰਾਤ ਦੁਸ਼ਕਣੀ ਦੀ ਵਿਹੁ ਘੁਲ ਗਈ । ਮੈਂ ਦੋ ਮਿੱਤਰਾਂ ਨੂੰ ਨਾਲ ਲੈ ਕੇ ਸਰਹੱਦ ਚੀਰ ਕੇ ਬੁਲਗਾਰੀਆ ਚਲਾ ਗਿਆ , ਤੇ ਰਾਤ ਦੇ ਹਨੇਰੇ ਵਿਚ ਪਾਦਰੀ ਨੂੰ ਮਾਰ ਕੇ ਆ ਗਿਆ । ਕੁਝ ਦਿਨਾਂ ਪਿੱਛੋਂ ਜੰਗ ਥਮ ਗਈ , ਸੁਲਾਹਨਾਮੇ ਹੋ ਗਏ  ।ਪਰ ਉਦੋਂ ਯੂਨਾਨ ਦੇ ਖੇਤਾਂ-ਪੈਲੀਆਂ ਵਿਚ ਉਜਾੜ ਪੈ ਚੁੱਕੀ ਸੀ ।ਸਰਹੱਦ ਖੁੱਲ੍ਹ ਗਈ ਸੀ । ਇਸ ਲਈ ਕਈ ਲੋਕ ਹਿੰਮਤ ਕਰਕੇ ਜਾਂਦੇ , ਬੁਲਗਾਰੀਆ ਵਿਚੋਂ ਜੋ ਸਬਜ਼ੀ-ਭਾਜੀ ਲੱਭਦੀ ਖਰੀਦ ਲਿਆਉਂਦੇ ।
ਜ਼ੋਰਬਾ ਲਿਖਦਾ ਹੈ , ਮੈਂ ਵੀ ਇਕ ਦਿਨ ਕੁਝ ਖਰੀਦਣ ਲਈ ਗਿਆ ਤਾਂ ਇਕ ਸੜਕ ਉੱਤੇ ਪੰਜ ਨਿੱਕੇ ਨਿੱਕੇ ਬਾਲ ਭੀਖ ਮੰਗਦੇ ਦੇਖੇ । ਬੜੇ ਪਿਆਰੇ ਬੱਚੇ ਸਨ । ਮੈਂ ਕੋਲ ਜਾ ਕੇ ਉਹਨਾਂ ਨੂੰ ਪਿਆਰ ਕੀਤਾ । ਛੋਟੇ ਨੂੰ ਬਾਹਵਾਂ ਵਿਚ  ਚੁੱਕ ਲਿਆ ਤੇ ਪੁੱਛਿਆ –  ਤੁਸੀ ਕਿਹਦੇ ਬੱਚੇ ਹੋ ? ਬੱਚਿਆਂ ਦੇ ਕੱਪੜੇ ਪਾਟੇ ਹੋਏ ਸਨ । ਮੂੰਹ ਰੁਲ੍ਹੇ ਹੋਏ ਸਨ ਤੇ ਉਹ ਬੜੀਆਂ ਵੀਰਾਨ ਅੱਖਾਂ ਨਾਲ ਇਕ ਦੂਜੇ ਨੂੰ ਦੇਖਦੇ ਸਨ । ਉਹਨਾਂ ਵਿਚੋਂ ਜਿਹੜਾ ਕੋਈ ਵੱਡਾ ਸੀ , ਬੋਲਿਆ –  ਅਸੀਂ ਪਾਦਰੀ ਦੇ ਬੱਚੇ ਹਾਂ । ਸਾਡੇ ਬਾਪ ਨੂੰ ਕੋਈ ਵੱਢ ਗਿਆ ਸੀ ।  ਉਸ ਘੜੀ ਦਾ ਆਪਣਾ ਹਾਲ ਜ਼ੋਰਬਾ ਲਿਖਦਾ ਹੈ –ਮੇਰੇ ਬੈਝੇ ਵਿੱਚ ਜਿੰਨੇ ਪੈਸੇ ਸਨ , ਛੇਤੀ ਨਾਲ ਸਾਰੇ ਬੱਚਿਆਂ ਦੀ ਝੋਲੀ ਪਾ ਕੇ ਮੈਂ ਉੱਥੋ ਦੌੜ ਪਿਆ । ਅੱਜ ਤਕ ਦੌੜਦਾ ਆ ਰਿਹਾ ਹਾਂ – ਆਪਣੇ ਆਪ ਤੋਂ ਦੌੜ ਰਿਹਾ ਹਾਂ ।
ਜ਼ੋਰਬਾ ਦੀ ਉਦਾਹਰਨ ਵਰਗੀ , ਮੇਰੇ ਨਿੱਜ ਦੀ ਦੌੜ ਇਕ ਤਰ੍ਹਾਂ ਨਾਲ ਮੇਰੇ ਅੰਦਰਲੇ ਖ਼ਲਾਅ ਨੂੰ ਭਰਨ ਦੀ ਯਤਨ ਹੀ ਹੈ । ਇਹ ਖ਼ਲਾਅ ਭਲੀ-ਚੰਗੀ ਲਹਿਰ ਦੇ ਟੁਕੜਿਆਂ ਵਿੱਚ ਵਟ ਜਾਣ ਕਾਰਨ ਵੀ ਬਣਿਆ ਤੇ ਪੰਜਾਬ ਅੰਦਰ ਡੂਢ ਦਹਾਕਾ ਛਾਏ-ਪਸਰੇ ਰਹੇ ਕਾਲੇ ਦੌਰ ਕਾਰਨ ਵੀ । ਕੁਝ ਪ੍ਰਗਤੀਸ਼ੀਲ ਸਾਹਿਤ-ਸੰਵੇਦਨਾ ਵੀ ਇਸ ਖ਼ਲਾਅ ਨੂੰ ਭਰਨ-ਪੂਰਨ ਲਈ ਆਪਣੇ ਆਪਣੇ ਢੰਗ ਨਾਲ ਯਤਨਸ਼ੀਲ ਰਹੀ । ਮੇਰੇ ਲਈ ਪੰਜਾਬ ਦੀ ਅਮੀਰ ਵਿਰਾਸਤ ਅਤੇ ਭਾਰਤੀ ਆਜ਼ਾਦੀ ਲਈ ਲੜ੍ਹੇ ਯੁੱਧ ਦਾ ਮਿਸਾਲੀ ਇਤਿਹਾਸ ਇਕ ਬੇ-ਜੌੜ ਠੁੰਮਣਾ ਸਿੱਧ ਹੋਇਆ । ਇਸ ਇਤਿਹਾਸ ਦੇ ਸੁਨਹਿਰੀ ਪੱਤਰੇ ਜਿੱਥੇ ਯੋਧਿਆਂ , ਸੂਰਬੀਰਾਂ , ਸਿਰੜੀ ਕਾਮਿਆਂ ਦੇ ਲਹੂ ਨਾਲ ਲਿਬੜੇ ਪਏ ਹਨ , ਉੱਥੇ ਇਹ ਨਿਰਾਸਤਾ ਦਾ ਗ੍ਰਿਫਤ ਵਿਚ ਆ ਚੁੱਕੀਆਂ ਕੌਮੀ  ਲਹਿਰਾਂ ਅੰਦਰ ਇਕ ਤਰ੍ਹਾਂ ਨਾਲ ਨਵੇਂ ਸਿਰਿਉਂ ਨਵੀਂ ਜਾਨ ਪਾਉਣ ਦਾ ਪਵਿੱਤਰ ਕਾਰਜ ਵੀ ਕਰਦੇ ਹਨ । ਇਸ ਵਿਚ ਕਾਮਾਗਾਟਾ ਮਾਰੂ ਵਾਲੀਆਂ ਘਟਨਾਵਾਂ ਵੀ ਸ਼ਾਮਲ ਹਨ ਅਤੇ ਕਿਰਤੀ ਲਹਿਰ,ਗ਼ਦਰ ਲਹਿਰ, ਬੱਬਰ ਅਕਾਲੀ ਲਹਿਰ, ਭਾਰਤ ਨੌਜਵਾਨ ਸਭਾ , ਸਮੇਤ ਖੱਬੀ ਧਿਰ ਦੀ ਕਾਰਜਸ਼ੈਲੀ ਵੀ । ਇਕ ਅੰਦਾਜ਼ੇ ਮੁਤਾਬਕ ਇਹਨਾਂ ਵਿਚੋਂ ਇਕੱਲੇ ਕਮਿਊਨਿਸਟਾਂ ਨੂੰ ਹੋਈ ਕੈਦ, ਫਾਂਸੀਆਂ ਤੇ ਹੋਰਨਾਂ ਸਜ਼ਾਵਾਂ ਤੋ ਇਲਾਵਾ ,ਸਭ ਦੀ ਜੋੜ ਕੇ ਚਾਰ ਹਜ਼ਾਰ ਸਾਲ ਬਣਦੀ ਹੈ ।
ਇਹਨਾਂ ਲਹਿਰਾਂ , ਘਟਨਾਂਵਾਂ ਅਤੇ ਸਜ਼ਾਵਾਂ ਦੇ ਭਾਗੀਦਾਰ ਬਣਦੇ ਰਹੇ ਦੇਸ਼-ਭਗਤਾਂ ਦਾ ਆਪਣੇ ਆਪ ਨੂੰ ਕਰਜ਼ਦਾਰ ਸਮਝ ਮੇ ਮੈਂ ਇਹਨਾਂ ਦੀ ਪੁਆਂਦੀ ਜਾ ਬੈਠਾ । ਇਹਨਾਂ ਨਾਲ ਰੱਜ ਕੇ ਗੱਲਾਂ ਕੀਤੀਆਂ । ਇਹ ਸਾਰੀਆਂ ਨਵਾਂ ਜ਼ਮਾਨਾ  ਅਖਬਾਰ ਨੇ ਜਿਉਂ ਦੀਆਂ ਤਿਉਂ ਛਾਪੀਆਂ ਬੋਦਲਾਂ ਪਿੰਡ ਦੇ ਕਾਮਰੇਡ ਗੁਰਬ਼ਖਸ਼ ਸਿੰਘ , ਜਿਸ ਨੇ ਗੁਰਦੁਵਾਰਾ ਸੁਧਾਰ ਲਹਿਰ ਤੋਂ ਸ਼ੁਰੂ ਹੋ ਕੇ ਪੰਜਾਬ ਦੇ ਬੱਸ ਕਰਾਇਆ ਘੋਲ ਤਕ ਲਾ-ਮਿਸਾਲ ਹਿੱਸੇਦਾਰੀ ਪਾਈ ; ਗੰਭੋਆਲ ਪਿੰਡ ਦੇ ਕਾਮਰੇਡ ਯੋਗਰਾਜ , ਜਿਸ ਨੇ ਭਾਰਤ ਨੌਜਵਾਨ ਸਭਾ ਗੁਰਦਾਸਪੁਰ ਇਕਾਈ ਦਾ ਗਠਨ ਕਰਕੇ ਬਹੁਤ ਹੀ ਖਤਰਨਾਕ  ਕੰਮਾਂ ਨੂੰ ਅੰਜਾਮ ਵੀ ਦਿੱਤਾ ਤੇ ਸੰਨ ਉਨਤਾਲੀ-ਚਾਲੀ ਦੇ ਕਿਸਾਨ ਮੋਰਚੇ ਦੀ ਅਗਵਾਈ ਵੀ ਕੀਤੀ , ਜਿਸ ਦਾ ਇਕ ਸਾਲ ਕੁ ਦੀ ਉਮਰ ਦਾ ਪਲੇਠੀ ਦਾ ਪੁੱਤਰ ਗੁਰਮੀਤ ਲਾਹੌਰ ਦੇ ਕੈਦਖਾਨੇ ਦੇ ਹੁਸੜ ਕਾਰਨ ਟਾਈਫਾਈਡ ਬੁਖਾਰ ਨਾਲ ਜੇਲ੍ਹ ਅੰਦਰ ਹੀ ਸੁਰਗਵਾਸ ਹੋ ਗਿਆ ; ਅਤੇ ਕੱਲੋਆਲ ਪਿੰਡ ਦੇ ਬਾਪੂ ਸੋਹਨ ਸਿੰਘ ਆਈ.ਐਨੀ.ਏ. ਜਿਸ ਨੇ ਦੂਜੀ ਵੱਡੀ ਜੰਗ ਸਮੇਂ ਇਟਲੀ ਵਿਖੇ ਸੁਭਾਸ਼ ਚੰਦਰ ਬੋਸ ਵੱਲੋਂ ਗਠਨ ਕੀਤੀ ਵਿਦਰੋਹੀ ਫੌਜ ਵਿਚ ਸ਼ਾਮਲ ਹੋਣ ਦੀ ਪਹਿਲ ਕਦਮੀ ਕੀਤੀ; ਤਿੰਨਾਂ ਦੇ ਇਤਿਹਾਸਕ ਅਮਲ ਨੂੰ ਆਧਾਰ ਬਣਾ ਕੇ ਲਿਖੀ ਕਹਾਣੀ ਗੜ੍ਹੀ ਬਖ਼ਸ਼ਾ ਸਿੰਘ  ਆਪਣੇ ਸਿਰ ਚੜ੍ਹੇ ਇਹਨਾਂ ਸੂਰਬੀਰਾਂ ਦੇ ਕਰਜ਼ ਦੇ ਭਾਰ ਨੂੰ ਹੌਲਿਆਂ ਕਰਨ ਦੀ ਤਰਕੀਬ ਹੈ । ਇਵੇਂ ਦੀ ਲਿਖਤ ਲੜੀ ਕਹਾਣੀ ਅਕਾਲਗੜ੍ਹ  ਵਿਚ ਵੀ ਚਾਲੂ ਰਹੀ ਤੇ ਗਦ਼ਰ  ਵਿੱਚ ਵੀ ।  ਅਕਾਲਗੜ੍ਹ  ਝੀਂਗੜ ਕਲਾਂ ਦੇ ਨਕਸਲੀ ਆਗੂ ਕਾਮਰੇਡ ਬਚਿੱਤਰ ਸਿੰਘ ਅਤੇ ਮਲ੍ਹੇਆਲ ਪਿੰਡ ਦੇ ਸੀ.ਪੀ.ਐੱਮ. ਦੀ ਦਸੂਹਾ ਤਹਿਸੀਲ ਇਕਾਈ ਦੇ ਸਕੱਤਰ ਕਾਮਰੇਡ ਬੇਅੰਤ ਸਿੰਘ ਤੇ ਟੇਕ ਰੱਖਦੀ ਹੋਈ ਇਹਨਾਂ ਦੋਨਾਂ ਦੇ ਗੂੜ੍ਹੇ ਸੰਪਰਕ ਵਿਚ ਰਹੇ ਬਾਬਾ ਬੂਝਾ ਸਿੰਘ ਤੇ ਤੇਜਾ ਸਿੰਘ ਸੁਤੰਤਰ ਦੀ ਜੋੜੀ ਵੱਲੋਂ ਰਿਆਸਤੀ ਰਾਜਿਆਂ ਦੇ ਜਾਗੀਰਦਾਰਾਂ ਵਿਰੁੱਧ ਚਲੀ ਮੁਜਾਰਾ ਲਹਿਰ ਨੂੰ ਸਫ਼ਲਤਾ ਤਕ ਅਪੜਾਉਣ ਦੇ ਉਹਨਾਂ ਦੇ ਰੋਲ ਦਾ ਜ਼ਿਕਰ ਵੀ ਛੇੜਦੀ ਹੈ ।
ਆਪਣੇ ਲੋਕਾਂ ਲਈ ਬਰਾਬਰੀ , ਆਜ਼ਾਦੀ , ਭਾਈਚਾਰਕ ਏਕਤ ਵਰਗੇ ਸੁਨਹਿਰੀ ਅਦਰਸ਼ਾਂ ਲਈ ਉਮਰਾਂ ਦੀਆਂ ਉਮਰਾਂ ਵਾਰ ਦੇਣ ਵਾਲੇ ਦੇਸ਼ ਭਗਤਾਂ ਦੀ , ਅੰਗਰੇਜ਼ਾਂ ਦੇ ਚਲੇ ਜਾਣ ਪਿੱਛੋਂ ਹੋਂਦ ਵਿਚ ਆਈਆਂ ਆਪਣੀਆਂ ਗਿਣ ਹੁੰਦੀਆਂ ਸਰਕਾਰਾਂ ਸਮੇਂ ਵੀ , ਹੁੰਦੀ ਰਹੀ ਤੇ ਹੋ ਰਹੀ ਦੁਰਗਤ ਨੂੰ ਛੋਂਹਦੀ ਕਹਾਣੀ ਗਦ਼ਰ  ਨੂੰ ,ਪਹਿਲੀ ਟੋਹ ਸਿਖਰ ਦੁਪਹਿਰਾਂ ਦੇ ਤਿੱਖੇ ਹੁਸੜ ਅੰਦਰ ਅਲਾਣੀ-ਢਿਲਕੀ ਮੰਜੀ ਤੇ ਨੰਗੇ-ਧੜ ਪਏ , ਅੱਸੀਵਿਆਂ ਨੂੰ ਟੱਪੇ ਗਿਆਨ ਸਿੰਘ ਮੂਣਕ ਨੇ ਲਾਈ , ਫਿਰ ਇਸ ਵਿਚ ਹੋਰ ਵੀ ਕਈ ਜਣੇ ਸ਼ਾਮਲ ਹੋ ਗਏ ।
ਇਵੇਂ ਦੀਆਂ ਕਹਾਣੀਆਂ ਲਿਖਕੇ ਮੈਂ ਆਪਣੇ ਅੰਦਰ ਪਸਰੇ ਖ਼ਲਾਅ ਨੂੰ ਪੂਰਨ ਦਾ ਯਤਨ ਵੀ ਕੀਤਾ ਹੈ ਅਤੇ ਨਾਲ ਦੀ ਨਾਲ , ਕੇਵਲ ਤੇ ਕੇਵਲ ਵਰਤਮਾਨ ਵਿੱਚ ਜਿਉਂਦੀ ਖੱਬੀ ਧਿਰ ਨੂੰ ਹਜ਼ਾਰੀ ਪ੍ਰਸ਼ਾਦ ਦਿਵੇਦੀ ਦਾ ਇਹ ਕਥਨ ਕਿ  ਇਤਿਹਾਸ ਤੇ ਵਰਤਮਾਨ ਮਨੁੱਖ ਦੇ ਦੋ ਪੈਰ ਹਨ  ਨੂੰ ਭੁੱਲ ਜਾਣ ਤੋਂ ਬਚਾਈ ਰੱਖਣ ਦਾ ਵੀ ਉਪਰਾਲਾ ਕੀਤਾ ਹੈ । ਕਿਉਂਜੋ ਇਤਿਹਾਸ ਨੂੰ ਇਕ ਵਾਰ ਭੁੱਲ ਜਾਣ ਦੀ ਗ਼ਲਤੀ ਵਾਰ ਵਾਰ ਹੋ ਕੇ ਇਕ ਵੱਡੇ ਦੁਖਾਂਤ ਵਿਚ ਬਦਲ ਜਾਂਦੀ ਹੈ । ਸ਼ਾਇਦ ਇਸੇ ਲਈ ਡਾ: ਜੇ.ਬੀ.ਸੇਖੋਂ ਨੇ ਇਹਨਾਂ ਕਹਾਣੀਆਂ ਦੀ ਮੁੱਖ ਸੁਰ ਨੂੰ ਸੂਤਰਬੱਧ ਕਰਦਿਆਂ , ਇਹਨਾਂ ਦੇ ਕੇਂਦਰੀ ਫਿਕਰ ਨੂੰ ਇਨਕਲਾਬੀ ਬੰਦੇ ਦੀ ਸਿਧਾਂਤਕ ਤੇ ਵਿਹਾਰਕ ਵਿੱਥ ਨੂੰ ਮੁਤਾਬਿਕ ਹੋ ਕੇ ਇਹਨਾਂ ਨੂੰ ਪੰਜਾਬ ਦੇ ਵਿਸ਼ੇਸ਼ ਇਤਿਹਾਸਕ ਯੁਗ ਅੰਦਰ ਅਵਸਰਵਾਦ ਦੀ ਭੇਟ ਚੜ੍ਹ ਰਹੀਆਂ ਖੱਬੇ-ਪੱਖੀ ਤੇ ਲੋਕ-ਹਿਤੂ ਪ੍ਰਤੀਬੱਧਤਾਵਾਂ ਨੂੰ ਪੰਜਾਬੀ ਮਨੁੱਖ ਦੀ ਦੱਬੀ-ਘੁੱਟੀ ਤੇ ਨਪੀੜੀ ਮਾਨਸਿਕਤਾ ਦੁਆਰਾ ਪੇਸ਼ ਹੋਈਆਂ ਕਿਹਾ ਹੈ ।
ਇਸ ਤੱਥ ਨੂੰ ਹੋਰ ਸਪਸ਼ਟ ਕਰਦਿਆਂ ਮੈਂ ਇਹ ਕਹਿਣ ਦੀ ਖੁੱਲ੍ਹ ਲਵਾਂਗਾ ਕਿ ਲੇਖਕ ਦੀ ਪਹਿਲੀ ਪ੍ਰਤੀਬੱਧਤਾ ਸੱਤਾਹੀਣ ,ਲੁੱਟੋ-ਪੁੱਟੇ ਜਾ ਰਹੇ ਲੋਕਾਂ ਨਾਲ ਹੋਣੀ ਚਾਹੀਦੀ ਹੈ । ਲੋਕ ਕੋਈ ਭੀੜ ਜਾਂ ਵਹੀਰ ਨਹੀਂ ਹੁੰਦੇ । ਇਹ ਉਹ ਹਨ ਜਿਹੜੇ ਕੰਮ ਕਰਦੇ ਹਨ । ਵਿਰੋਧਾਂ ਵਾਲੇ ਸਮਾਜ ਵਿਚ ਉਹ ਪਿਸਦੇ ਵੀ ਹਨ ਤੇ  ਇਹੋ ਲੋਕ ਇਤਿਹਾਸ ਬਣਾਉਣ ਵਾਲੀ ਨਿਰਣਾਇਕ ਸ਼ਕਤੀ ਵੀ ਬਣਦੇ ਹਨ ।ਇਹ ਜ਼ਰੂਰੀ ਨਹੀਂ ਕਿ ਇਸ ਨਿਰਣਾਇਕ ਲੋਕ-ਸ਼ਕਤੀ ਲਈ ਪ੍ਰਤੀਬੱਧ ਹੋਣ ਵਾਸਤੇ ਹਰ ਕੋਈ ਇਕੋ-ਇਕ ਨਿਸ਼ਚਤ ਮਾਰਕਸਵਾਦ ਦੇ ਸਿਧਾਂਤ ਦਾ ਗਿਆਤਾ ਹੋਵੇ । ਜਿਹਨਾਂ ਲਿਖਤਾਂ ਲਈ ਇਸ ਸਿਧਾਂਤ ਦੇ ਅਮਲ ਦਾ ਸਹਾਰਾ ਲਿਆ ਗਿਆ ਉਹ ਇਕ ਤਰ੍ਹਾਂ ਨਾਲ ਸੋਨੇ ਤੇ ਸੁਹਾਗੇ ਵਰਗੀਆਂ ਉਦਾਹਰਨਾਂ ਹਨ । ਪਰ ਇਸ ਸਿਧਾਂਤ ਦੀ ਅਮਲਕਾਰੀ ਤੋਂ ਪੂਰਵਲੀਆਂ ਅਨੇਕਾਂ ਲਿਖਤਾਂ ਵੀ ਨਿਰਾ-ਪੁਰਾ ਸੋਨਾ ਹਨ ।ਸੋਲਾਂ ਹਜ਼ਾਰ ਏਕੜ ਦੀ ਮਾਲਕੀ ਤੋਂ ਪੂਰੀ ਤਰ੍ਹਾਂ ਬੇਲਾਗ ਹੋ ਕੇ ਕਿਸਾਨਾਂ-ਮਜ਼ਦੂਰਾਂ ਦੀਆਂ ਤਰਸਯੋਗ ਜੀਵਨ-ਹਾਲਤਾਂ ਨੂੰ ਵਰਨਣ ਕਰਦੀਆਂ ਤਾਲਸਤਾਏ ਦੀਆਂ ਲਿਖਤਾਂ ,ਰੂਸ ਦੀ ਜ਼ਾਰਦਾਰੀ ਸਮੇਂ ਦੀਆਂ ਸੰਸਾਰ ਪ੍ਰਸਿੱਧ ਬੇ-ਜੋੜ ਲਿਖਤਾਂ ਹਨ । ਇਵੇਂ ਹੀ ਜਾਹਨ ਸਟੇਨਬੈਕ ਦੇ ਨਾਵਲ ਦਾ ਗਰੈਪਸ ਆਫ ਰਾਬ  ਦੀ ਲਾ-ਮਿਸਾਲ ਉਦਾਹਰਨ ਹੈ , ਜਿਸ ਦੇ ਛਪਦਿਆਂ ਸਾਰ ਅਮਰੀਕਾ ਵਿਚ ਏਨਾ ਹੰਗਾਮਾ ਹੋਇਆ ਕਿ ਵ੍ਹਾਇਟ ਹਾਊਸ ਕੰਬ ਉੱਠਿਆ ਸੀ । ਉਸ ਵੇਲੇ ਦੇ ਰਾਸ਼ਟਰਪਤੀ ਰੂਜ਼ਵੈਲਟ ਨੂੰ ਆਪਣੀ ਪਤਨੀ ਲੇਡੀ ਰੂਜ਼ਵੇਲਟ ਨੂੰ ਮਜ਼ਦੂਰਾਂ ਦੀ ਸਹੀ ਸਹੀ ਹਾਲਤ ਦਾ ਪਤਾ ਲਾਉਣ ਲਈ ਕਹਿਣਾ ਪਿਆ ਸੀ । ਲੇਡੀ ਰੂਜ਼ਵੈਲਟ ਨੇ ਆਪਣੀ ਰੀਪੋਰਟ ਵਿੱਚ ਦੱਸਿਆ ਸੀ ਕਿ ਨਾਵਲ ਵਿਚ ਲਿਖੀ ਮਜ਼ਦੂਰਾਂ ਦੀ ਸਥਿਤੀ ਇਕ ਕੌੜੀ ਸੱਚਾਈ ਹੈ । ਜੇ ਇਹਨਾਂ ਦੇ ਹਾਲਾਤ ਨਾ ਸੁਧਾਰੇ ਗਏ ਤਾਂ ਅਮਰੀਕਾ ਤਹਿਸ-ਨਹਿਸ ਹੋ ਜਾਵੇਗਾ । ਰਾਸ਼ਟਰਪਤੀ ਨੇ ਇਕ ਕਮਿਸ਼ਨ ਬਿਠਾ ਕੇ ਉਸ ਦੀਆਂ ਸ਼ਿਫਾਰਸ਼ਾਂ ਤੇ ਮਜ਼ਦੂਰਾਂ ਲਈ ਅਸਰਦਾਰ ਕਾਨੂੰਨ ਬਣਾਏ ਸਨ ।
ਅਜਿਹੀਆਂ ਮਿਸਾਲੀ ਲਿਖਤਾਂ ਦੀ ਪੰਜਾਬੀ ਗਲਪਕਾਰੀ ਅੰਦਰ ਅਣਹੋਂਦ ਸਾਹਿਤ ਦੇ ਮਹਾਨ , ਸ਼੍ਰੋਮਣੀ ਜਾਂ ਸੁੱਧ ਰਤਨ ਬਣਨ-ਦਿਸਣ ਦੀ ਦੌੜ ਵਿਚ ਉਲਝੇ ਲੇਖਕਾਂ ਸਾਹਮਣੇ ਇਕ ਵੱਡਾ ਪ੍ਰਸ਼ਨ-ਚਿੰਨ ਖੜ੍ਹਾ ਕਰਦੀ ਹੈ ।
ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਮੁੱਢ-ਕਦੀਮ ਤੋਂ ਵਿਦਹੋਰੀ ਤੇ ਨਿਰਣਾਇਕ ਸੁਰ ਆਪਣਾਉਣ ਵਾਲੇ ਆਪਣੇ ਸਾਹਿਤਕ ਪੁਰਖਿਆਂ ਦੀ ਸਾਹਿਤਕ ਸਮਝਦਾਰੀ ਤੋਂ ਅੱਜ ਦੀ ਪੀੜ੍ਹੀ ਬਿਲਕੁਲ ਅਣਜਾਣ ਹੈ । ਜਾਂ ਤਲਵਾਰ ਤੇ ਕਲਮ  ਨੂੰ ਹੀ ਸੰਸਾਰ ਦੀਆਂ ਦੋ ਨਿਰਣਾਇਕ ਸ਼ਕਤੀਆਂ ਕਹਿਣ ਵਾਲੇ ਨੈਪੋਲੀਅਨ ਦੇ ਸੱਚ ਵਰਗੇ ਕਥਨ ਨੂੰ , ਇਸ ਨੇ ਅਣਗੌਲਿਆਂ ਕਰ ਛੱਡਿਆ ਹੈ। ਤਾਂ ਵੀ ਕਿਧਰੇ ਨਾ ਕਿਧਰੇ ਕੋਈ ਗੜਬੜ ਜ਼ਰੂਰ ਹੋਈ ਦਿਸਦੀ ਹੈ । ਇਹ ਗੜਬੜ ਸਮਾਜਕ ਬਣਤਰ ਅਤੇ ਇਸ ਅੰਦਰ ਕਾਰਜਸ਼ੀਲ ਧਿਰਾਂ ਦੀਆਂ ਜਮਾਤੀ ਤੇ ਆਪਸੀ ਵਿਰੋਧਤਾਈਆਂ ਦੇ ਅਨੁਪਾਤ ਨੂੰ ਸਮਝਣ ਵਿਚ ਹੋਈ ਲਗਦੀ ਹੈ ।
ਮੇਰੀ ਅਲਪ ਜਿਹੀ ਸਮਝ ਮੁਤਾਬਕ ਲੋਕ ਸਮੂਹ ਨੂੰ ਆਪਣੇ ਬਣਦੇ ਹਿੱਸੇ ਤੋਂ ਵਾਂਝਿਆਂ ਕਰਨ ਵਾਲੇ ਕਈਆਂ ਤੱਤਾਂ ਵਿਚੋਂ ਮੁੱਖ , ਪੰਜਾਬ ਦੇ ਸੰਦਰਭ ਵਿਚ ਇੱਥੋਂ ਦੀ ਫਿਊਡਲ ਦੀ ਰਹਿੰਦ-ਖੂਹਦ ਹੀ ਜਿੰਮੇਵਾਰ ਹੈ । ਜਿਸ ਅੰਦਰਲੀ ਹਉਂ ਉਸਦੀ ਬਿਖਰ ਚੁੱਕੀ ਸਲਤਨਤ ਦੇ ਬਾਵਜੂਦ , ਥਾਂ ਪੁਰ ਥਾਂ ਆਪਣੀਆਂ ਟੰਗਾਂ ਫਸਾਈ ਰੱਖਦੀ ਹੈ । ਇਸ ਦਾ ਸਾਥ ਗਲੋਬਲੀ ਪਾਸਾਰ ਦੀ ਨਿੱਜੀਕਰਨ ਦੀ ਨੀਤੀ ਦੇ ਸਿੱਟੇ ਵਜੋਂ, ਵੱਡੇ ਮਹਾਜਨੀ ਕਿੱਤਿਆਂ ਵੱਲ ਨੂੰ ਪੈਰ ਪਸਾਰਦਾ ਇੱਥੋਂ ਦਾ ਛੋਟਾ ਵਿਉਪਾਰੀ ਕਈ ਸਾਰੇ ਅੰਤਰ-ਵਿਰੋਧਾਂ ਦੇ ਹੁੰਦਿਆਂ ਹੋਇਆਂ ਵੀ ਦੇਣ ਲੱਗ ਪਿਆ ਹੈ । ਮੇਰੀਆਂ ਅਨਯ-ਪੁਰਖ ਰਾਹੀਂ ਅੰਕਤ ਹੋਈਆਂ ਕਹਾਣੀਆਂ ਵਿਚੋਂ ਛਿੰਝ  ਦੇ ਬਾਪੂ ਜੀ , ਧੁੱਪ-ਛਾਂ  ਕਹਾਣੀ ਦੇ ਸੰਘੇ-ਸਿੰਘਪੁਰੀ ਸਰਦਾਰ , ਚੀਕ-ਬੁਲਬਲੀ   ਦਾ ਗੁਰਭਗਤ ਸਿੰਘ ਸੰਧੂ , ਐਚਕਨ  ਕਹਾਣੀ ਦਾ ਗੁਰਮਖੁਜੀਤ ਸਿੰਘ ਸ਼ਾਹੀ , ਪਿੜੀਆਂ   ਦਾ ਭੱਠਾ ਮਾਲਕ ਦੀਨ ਦਿਆਲ , ਜੜ੍ਹ  ਕਹਾਣੀ ਦਾ ਤਾਰਾ ਸਿੰਘ ਮੱਲ੍ਹੀ ਤੇ ਲੋਕ ਨਾਥ ਲੰਬੜ , ਵੱਡੀ ਧਿਰ  ਦੇ ਸਿਰੀ ਰਾਮ ਤੇ ਅਲਾਟੀਏ । ਚਿੱਟੀ ਬੇਂਈ –ਕਾਲੀ ਬੇਈਂ  ਦੇ ਖੇਤ-ਖੱਤੇ ਤੇ ਫਾਰਮ , ਵਾਰੀ ਸਿਰ ਦਾ ਮਾਮਾ ਜੀ ਬੀ.ਡੀ.ਮਹਾਜਨ ਤੇ ਮਾਮੀ ਜੀ ; ਮਾਰਖੋਰੇ  ਕਹਾਣੀ ਦਾ ਪ੍ਰੋ : ਕੌੜਾ , ਮੋਮਬੱਤੀਆਂ  ਦਾ ਸ਼ੈੱਲਰ ਮਾਲਕ ਗਿਆਨ ਸ਼ਾਹ , ਰੁਮਾਲੀ  ਦਾ ਮੋਹਣਾ ਪਹਿਲਵਾਨ , ਉੱਚੇ ਰੁੱਖਾਂ ਦੀ ਛਾਂ  ਦਾ ਵੱਡਾ ਸੰਤ , ਪੈਰਾਂ ਭਾਰ –ਹੱਥਾਂ ਭਾਰ  ਦਾ ਸੋਡੀ ਸਰਦਾਰ , ਸੌਰੀ ਜਗਨ  ਦਾ ਹੋਟਲ ਚੀਫ਼ ਮੈਨੇਜਰ ਜਗਨ ਨਾਥ , ਅੱਧੇ-ਅਧੂਰੇ  ਦਾ ਪੀ.ਟੀ.ਆਈ. ਗਿੱਲ , ਜਿੰਨ  ਕਹਾਣੀ ਦਾ ਚਰਨੀ ਉਰਫ ਰੱਬ ਜੀ , ਇਕ ਕੰਢੇ ਵਾਲਾ ਦਰਿਆ  ਦੇ ਕੁਮਾਰ ਜੀ ਤੇ ਵਰਮਾ ਆਦਿ ਪਾਤਰ ਉਪਰੋਤਕ ਭਾਈਚਾਰਾਂ ਦੀ ਪਹਿਲੀ ਜਾਂ ਦੂਜੀ ਵੰਨਗੀ ਵਿਚ ਸ਼ਾਮਲ ਹੋ ਸਕਦੇ ਹਨ ।
ਭਾਵੇਂ ਹਰ ਵਿਅਕਤੀ ਦਾ ਕਿਰਦਾਰੀ ਵਰਤਾਉ , ਸੁਭਾਅ, ਬੁੱਧ ਵਿਵੇਕ ਵੱਖਰਾ ਵੱਖਰਾ ਹੁੰਦਾ ਹੈ ਤਾਂ ਵੀ ਇਸ ਸਮੂਹ ਦੇ ਜਮਾਤੀ ਅਮਲ ਨੂੰ ਸਮਝਣ ਲਈ ਕੁਝ ਇਕ ਉਦਾਹਰਨਾਂ ਦੇਣੀਆਂ ਗੈਰ-ਵਾਜਬ ਨਹੀਂ ਹੋਣਗੀਆਂ । ਅਜਿਹੇ ਪਾਤਰ ਮੇਰੀਆਂ ਬਹੁ ਗਿਣਤੀ ਕਹਾਣੀਆਂ ਵਿਚ ਵਿਭਿੰਨ ਵਿਅਕਤੀ ਹੁੰਦੇ ਹੋਏ ਵੀ ਇਕ ਜਮਾਤ ਦੇ ਪ੍ਰਤੀਨਿਧ ਹਨ। ਇਹਨਾਂ ਵਿਚੋਂ ਸੰਘੇ ਸਿੰਘਪੁਰੀ ਸਰਦਾਰ ਗੁਰਦਾਸਪੁਰ ਜ਼ਿਲ੍ਹੇ ਦੇ ਨਹਿਰ ਕੰਢਲੇ ਇਕ ਪਿੰਡ ਦੀ ਸਾਰੀ ਭੋਂਇੰ ਦੇ ਮਾਲਕ ਦੋ ਸਕੇ ਭਰਾ ਸਨ । ਇਹਨਾਂ ਵਿਚੋਂ ਇਕ ਦਸੂਹੇ ਦੇ ਇਕ ਚੀਮਾ ਪਰਿਵਾਰ ਵਿਚ ਵਿਆਹਿਆ ਹੋਇਆ ਸੀ । ਉਸ ਦੇ ਇਕਲੌਤੇ ਲੜਕੇ ਨੇ ਕੰਨਸਟਰੱਕਸ਼ਨ ਕੰਪਨੀ ਖੋਲ੍ਹ ਕੇ ਮੁਕੇਰੀਆਂ ਹਾਈਡਲ ਦੇ ਇਕ ਪਾਵਰ ਹਾਊਸ ਨੂੰ ਬਣਵਾਉਣ ਦਾ ਠੇਕਾ ਵੀ ਲੈ ਰੱਖਿਆ ਸੀ । ਏਨਾ ਕੁਝ ਹੁੰਦਿਆ ਹੋਇਆ ਵੀ ਉਸ ਸੰਘੇ ਸਰਦਾਰ ਨੇ ਚੀਮਾ ਪਰਿਵਾਰ ਤੋਂ ਆਪਣੀ ਘਰ ਵਾਲੀ ਦੇ ਹਿੱਸੇ ਆਉਂਦੇ ਖੇਤ-ਖੱਤਿਆਂ ਸਮੇਤ ਵੱਡੀ ਹਵੇਲੀ ਵਿਚ ਬਣਦਾ ਆਪਣਾ ਹਿੱਸਾ ਕੋਰਟ-ਕਚਹਿਰੀ ਰਾਹੀਂ ਪ੍ਰਾਪਤ ਕਰਕੇ ਵੇਚ ਦਿੱਤਾ ਸੀ ।
 ਐਚਕਨ  ਕਹਾਣੀ ਦਾ ਗੁਰਮੁਖਜੀਤ ਸਿੰਘ ਸ਼ਾਹੀ ਮੁਕੇਰੀਆਂ ਲਾਗਲੇ ਪਿੰਡ ਕੌਲਪੁਰ ਦਾ ਗਿਆਨੀ ਕਰਨੈਲ ਸਿੰਘ ਹੈ , ਜਿਸ ਨੇ ਲਾਇਲਪੁਰ ਦੇ ਚੱਕ ਨੰਬਰ 41 ਦੇ ਹਾਈ ਸਕੂਲ ਵਿਚ  ਪੜ੍ਹਦਿਆਂ ਹੈੱਡ ਮਾਸਟਰ , ਮਾਸਟਰ ਤਾਰਾ ਸਿੰਘ , ਗਿਆਨੀ ਕਰਤਾਰ ਸਿੰਘ,ਮਾਸਟਰ ਪੂਰਨਾ ਨੰਦ ਤੋਂ ਪ੍ਰਾਪਤ ਕੀਤੀ ਚੇਟਕ  ਬੱਸ ਥੋੜ੍ਹਾ ਚਿਰ ਹੀ ਕਾਇਮ ਰੱਖੀ । ਸੰਨ 47 ਦੇ ਉਜਾੜੇ ਪਿੱਛੋਂ ਇਧਰ ਆ ਕੇ ਆਪਣੀ ਸੱਜ-ਵਿਆਹੀ ਪਤਨੀ ਨਾਲ ਮਿਲ ਕੇ ਜੋਗਿੰਦਰ ਬਾਹਰਲੇ ਨਾਲ ਉਪੇਰੇ ਵੀ ਥੋੜ੍ਹਾ ਕੁ ਚਿਰ ਖੇਡੇ ਤੇ ਗਾਏ । ਪਰ ਕੌਲਪੁਰ ਪਿੰਡ ਵਿਖੇ ਹੋਈ ਪੱਕੀ ਅਲਾਟਮੈਂਟ ਪਿੱਛੋਂ, ਉਸ ਅੰਦਰਲਾ ਸਰਦਾਰ ਇਕ ਦਮ ਜਾਗ ਉੱਠਿਆ । ਆਪਣੀ ਰਾਜਸੀ ਸਰਗਰਮੀ ਸਾਰੀ  ਦੀ ਸਾਰੀ ਮਾਸਟਰ ਬਚਿੱਤਰ ਸਿੰਘ ਸਿਰ ਸੁੱਟ ਕੇ ਆਪ ਸਾਹਿਤ ਸਭਾ ਮੁਕੇਰੀਆਂ ਦੀ ਪ੍ਰਧਾਨਗੀ, ਜੀ.ਟੀ.ਯੂ. ਢਿੱਲੋ ਗਰੁੱਪ ਦੀ ਸਥਾਨਕ ਅਹੁਦੇਦਾਰੀ ਤਕ ਸੀਮਤ ਹੋ ਕੇ ਖੱਬੀਆਂ ਧਿਰਾਂ ਨਾਲ ਮੂੰਹ ਜੁਬਾਨੀ ਦੀ ਹਮਦਰਦੀ ਤੋਂ ਵੀ ਗੁਰੇਜ਼ ਕਰਨ ਲੱਗ ਪਿਆ ਸੀ ।
ਇਵੇਂ ਹੀ ਸੌਰੀ ਜਗਨ  ਕਹਾਣੀ ਦੀ ਲਿਖਤ ਪਿੱਛੇ ਦਿੱਲੀ ਦੇ ਇੱਕ ਯੂਥ ਕਾਂਗਰਸੀ ਵੱਲੋਂ ਆਪਣੀ ਜਿਊਂਦੀ ਪਤਨੀ ਨੂੰ ਤੰਦੂਰ ਵਿੱਚ ਸੁੱਟ ਕੇ ਸਾੜ ਦੇਣ ਦੀ ਘਟਨਾ ਵੀ ਕਾਰਜਸ਼ੀਲ ਹੈ ਅਤੇ ਯੁਗਾਂਡਾ ਦੇ ਈਦੀ ਅਮੀਨ ਵਰਗੇ ਸਿਰਫਿਰੇ ਤਾਨਾਸ਼ਾਹ ਦੀ ਵੀ, ਜਿਸ ਦੇ ਨਾਸ਼ਤੇ  ਵਿਚ ਬਲੂਰ ਬਾਲਾਂ ਦੇ ਤਲੇ-ਭੁੱਜੇ ਬੋਟ ਪਰੋਸੇ ਜਾਂਦੇ ਸਨ । ਇਸ ਕਹਾਣੀ ਦੀ ਲਿਖਤ –ਹੋਂਦ ਦਾ ,ਤਤਕਾਲੀ ਕਾਰਨ ਅਖਬਾਜ ਵਿਚ ਛਪੀ ਉਹ ਖ਼ਬਰ ਵੀ ਬਣਿਆ ਜਿਸ ਵਿੱਚ ਤਾਈਵਾਨ ਦੇ ਇੱਕ ਰੈਸਟੋਂਰੈਂਟ ਵਿਚ ਇਕ ਆਦਮੀ ਨਵਜੰਮੇ ਬੱਚਿਆਂ ਦਾ ਤਲਿਆ ਬਦਨ ਪਲੇਟ ਵਿਚ ਰੱਖ ਕੇ ਖਾਂਦਿਆਂ ਦਰਸਾਇਆ ਗਿਆ ਸੀ ।
ਪੰਜਾਬੀ ਕਹਾਣੀ ਸਮੇਤ ਸਮੁੱਚੇ ਵਿਸ਼ਵ ਸਾਹਿਤ ਦਾ ਕੇਂਦਰੀ ਆਧਾਰ ਬਣਨ ਵਾਲੇ ਸਾਧਾਰਨ ਮਨੁੱਖ ਦੀਆਂ ਜੀਵਨ ਹਾਲਤਾਂ ਨੂੰ ਕਲੰਕਤ ਕਰਨ ਵਾਲੀ ਇਕ ਜਮਾਤ ਨੂੰ ਚਣੌਤੀ ਦੇਣ ਵਾਲੇ ਸੌਰੀ ਜਗਨ  ਕਹਾਣੀ ਦੇ ਅਖ਼ਤਰ ਝਟਕਈ ਵਰਗੇ ਹੋਰ ਵੀ ਅਨੇਕਾਂ ਪਾਤਰ ਮੇਰੀ ਸਮਰੱਥਾ-ਯੋਗਤਾ ਅਨੁਸਾਰ ਆਪਣਾ ਵਿਰੋਧ ਦਰਜ ਕਰਵਾਉਂਦੇ ਹੀ ਰਹਿੰਦੇ ਹਨ । ਭਾਵੇਂ ਸਮਾਜ ਅੰਦਰਲੀ ਸੱਤਾ-ਸੰਪੰਨ       ਸ਼੍ਰੇਣੀ ਸਮਕਾਲ ਦੇ ਰਾਜਨੀਤਕ-ਆਰਥਿਕ-ਸੱਭਿਆਚਰਕ ਵਰਤਾਰੇ ਨੂੰ ਆਪਣੇ ਹਿੱਤਾਂ ਅਨੁਸਾਰ ਤੋਰਨ ਢਾਲਣ ਲਈ ਲੋਕ-ਭਲਾਈ,ਉੱਨਤੀ-ਤਰੱਕੀ ਦੀ ਅਲੰਬਰਦਾਰ ਹੋਣ-ਦਿੱਸਣ ਦੇ ਮਖੌਟੇ ਚਾੜ੍ਹੀ , ਲੋਕ-ਪ੍ਰਤੀਨਿਧਾਂ ਨੂੰ ਲੁਭਾਉਣ ਦੇ ਯਤਨ ਵੀ ਕਰਦੀ ਹੈ । ਧਰਮ ਨਾਮੀਂ ਵਰਤਾਰਾ ਇਸ ਸ਼੍ਰੈਣੀ ਦੇ ਇਸ ਕਾਰਜ ਨੂੰ ਸਭ ਤੋਂ ਵੱਧ ਬਲ ਬਖਸ਼ਦਾ ਹੈ । ਇਸ ਨੂੰ ਇਸ ਕਥਨ ਦੀ ਸੱਚਾਈ ਦਾ ਪੂਰਾ ਪਤਾ ਹੈ ਕਿ ਧਰਮ ਆਮ ਲੋਕਾਂ ਦੀਆਂ ਨਜ਼ਰਾਂ ਵਿੱਚ ਇੱਕ ਸੱਚਾਈ, ਅਕਲਮੰਦ ਲੋਕਾਂ ਦੀਆਂ ਨਜ਼ਰਾਂ ਵਿੱਚ ਇਕ ਝੂਠ ਅਤੇ ਹਾਕਮਾਂ ਦੀਆਂ ਨਜ਼ਰਾਂ ਵਿੱਚ ਇਕ ਲਾਭਕਾਰੀ ਚੀਜ਼ ਹੈ ।  ਇਕ ਸਰਵੇਖਣ ਮੁਤਾਬਕ ਇਸ ਲਾਭਕਾਰੀ ਚੀਜ਼  ਦੇ ਇਸ ਸਮੇਂ ਦੇਸ਼ ਵਿੱਚ ਸਥਾਨਾਂ ਦੀ ਗਿਣਤੀ 25 ਲੱਖ ਤਕ ਪਹੁੰਚ ਗਈ ਹੈ । ਜਦਕਿ ਜਨਸਮੂਹ ਦੀ ਸਿੱਖਿਆ-ਸਿਹਤ ਲਈ ਅਤਿ ਜ਼ਰੂਰੀ ਸੰਸਥਾਵਾਂ , ਸਕੂਲ ਕੇਵਲ ਪੰਦਰਾਂ ਲੱਖ ਅਤੇ ਹਸਪਤਾਲ ਸਿਰਫ਼ 75,000 ਹੀ ਹਨ । ਹਾਕਮ ਧਿਰ ਤੇ ਡੇਰਾਵਾਦ ਦੇ ਗੱਠਜੋੜ ਰਾਹੀਂ ਉਪਜਦਾ ਵਿਗਸਦਾ ਸਰਕਾਰਾਂ ਨਾਮ ਦਾ ਢਕਵੰਜ , ਲੋਕ-ਸਮੂਹ ਦੀ ਹੋਂਦ-ਹੋਣੀ ਦੇ ਕੀਤੇ ਜਾਂਦੇ ਵਿਕਾਸ ਦੇ ਨਾਂ ਤੇ ਕੇਵਲ ਆਪਣੇ ਸਰਪ੍ਰਸਤਾਂ ਦੀ ਹੀ ਸੇਵਾ ਕਰਦਾ ਹੈ । ਅਰਥ-ਸ਼ਾਸਤਰ ਇਹਨਾਂ ਸਰਪ੍ਰਸਤਾਂ ਦੀ ਟੀਸੀ ਤੇ ਬੈਠੇ , ਉਹਨਾਂ ਪੰਜ ਘਰਾਣਿਆਂ ਦਾ ਹਵਾਲਾ ਦੇਣਾ ਵੀ ਨਹੀਂ ਭੁੱਲਦਾ ਜਿੰਨ੍ਹਾਂ ਦੇ ਉਦਯੋਗਕ-ਵਿਉਪਾਰਕ ਵਸੀਲਿਆਂ ਦੀ ਰੋਜ਼ਾਨਾ ਆਮਦਨ ਤੀਹ ਕਰੋੜ ਰੁਪਏ ਬਣਦੀ ਹੈ ਅਤੇ ਸੰਨ 2007 ਵਿਚ ਇੱਕੀ ਦੀ ਗਿਣਤੀ ਤੋਂ ਵਧ ਕੇ ਹੁਣ ਚਾਰ ਸੌ ਨੂੰ ਟੱਪੀ ਅਰਬਪਤੀਆਂ ਦੀ ਵੀ , ਜਿਹਨਾਂ ਦੇ ਰਹਿਮ-ਕਰਮ ਤੇ ਦੇਸ਼ ਦੀਆਂ ਵੱਡੀਆਂ ਛੋਟੀਆਂ ਸਰਕਾਰਾਂ ਬਣਦੀਆਂ ਟਿਕਦੀਆਂ ਹਨ । ਇਹ ਸਰਕਾਰਾਂ ਵੀਹ ਰੁਪਏ ਰੋਜ਼ਾਨਾ ਆਮਦਨ ਵਾਲੇ ਮੁਲਕ ਦੇ 77 % ਲੋਕ-ਸਮੂਹ ਦੇ ਵਿਕਾਸ ਲਈ ਚਿੰਤਾਵਾਨ  ਵੀ ਰਹਿੰਦੀਆਂ ਹਨ । ਪਰ ਜਾਣੇ-ਪਛਾਣੇ ਅਰਥ ਸ਼ਾਸਤਰੀ ਗੈਲਬੁੱਬ ਨੇ ਵਿਕਾਸ ਦੀ ਇਉਂ ਦੀ ਪ੍ਰਕਿਰਿਆ ਨੂੰ ਘੋੜਿਆਂ ਨੂੰ ਜਵਾਰ ਚਾਰਨ ਦੇ ਉਸ ਢੰਗ ਵਰਗੀ ਆਖਿਆ ਸੀ ,ਜਿਸ ਵਿਚੋਂ ਥੋੜ੍ਹੀ ਜਿਹੀ ਚਿੜੀਆ ਵਾਸਤੇ ਸੜਕਾਂ ਤੇ ਵੀ ਖਿੱਲਰ ਜਾਏ । 
ਸਾਡੇ ਮੁਲਕ ਦੇ ਛੋਟੇ-ਵੱਡੇ , ਹੇਠਲੇ-ਉੱਤਲੇ ਸਦਨਾਂ ਦੇ ਸੈਂਕੜਿਆਂ ਦੀ ਗਿਣਤੀ ਨੂੰ ਪੁੱਜਦੇ ਮੰਤਰੀਆਂ , ਮੁੱਖ-ਮੰਤਰੀਆਂ ਦੇ ਵਿਵਹਾਰ ਦਾ ਇਕ ਪੱਖ ਮਾਰਖੋਰੇ ‘ ਵਿੱਚ ਪ੍ਰੋ: ਕੌੜੇ ਦੇ ਝੋਲੀ ਚੁੱਕ ਕਿਰਦਾਰ ਰਾਹੀਂ ਵੀ ਪੇਸ਼ ਹੋਇਆ ਹੈ । ਇਸ ਕਹਾਣੀ ਦਾ ਉਸਾਰੂ-ਬਿੰਦੂ ਬੜਾ ਬਚਿੱਤਰ ਹੈ । ਸਾਡੇ ਪਿੰਡ ਝੱਜਾਂ ਦੇ ਦੱਖਣ ਵਾਲੇ ਪਾਸੇ ਮੀਲ ਕੁ ਵਿੱਥ ਤੇ ਪਿੰਡ ਹੈ ਉੱਚਾ-ਬਡਾਲਾ ਤੇ ਉੱਤਰ ਪਾਸੇ ਪਿੰਡ ਨੈਣੋਵਾਲ ਵੈਦ । ਸੰਨ 47 ਦੀ ਉੱਥਲ-ਪੁੱਥਲ ਕਾਰਨ ਉੱਜੜੇ ਇਹ ਦੋਨੋਂ ਪਿੰਡ , ਖੂਬ ਮੋਟੇ –ਤਾਜ਼ੇ ਦੋ ਸਾਨ੍ਹਾਂ ਨੇ ਇਕ ਇਕ ਕਰਕੇ ਜਿਵੇਂ ਮੱਲ ਹੀ ਲਏ ਸਨ । ਜੇ ਨੈਣੋਵਾਲ ਵੈਦ ਰਹਿੰਦਾ ਬੱਗਾ ਸਾਨ੍ਹ ਰੱਜ-ਮੇਲ੍ਹ ਕੇ ਬੜ੍ਹਕ ਮਾਰਦਾ ਤਾਂ ਬਡਾਲੇ ਰਹਿੰਦੇ ਕਾਲੇ ਸਾਨ੍ਹ ਤੋਂ ਬਰਦਾਸ਼ਤ ਨਾ ਹੁੰਦੀ । ਇਵੇਂ ਹੀ ਜੇ  ਕਾਲਾ ਪਹਿਲ ਕਰ ਜਾਂਦਾ ਤਾਂ ਬੱਗੇ ਤੋਂ ਸਹਾਰੀ ਨਾ ਜਾਂਦੀ । ਦੋਨੋਂ ਮਿੱਟੀ ਪੁੱਟਦੇ ਇਕ ਦੂਜੇ ਨੂੰ ਜਿਵੇਂ ਖਾ ਜਾਣ ਲਈ ਦੁੜਕੀ ਪੈ ਜਾਂਦੇ । ਵਿਚਕਾਰ ਸਾਡੇ ਪਿੰਡ ਦੀ ਖੁੱਲ੍ਹੀ ਰੌਅ ਇਹਨਾਂ ਦੇ ਯੁੱਧ-ਦੰਗਲ ਲਈ ਜਿਵੇਂ ਰਾਖਵੀਂ ਹੋਈ ਰਹਿੰਦੀ । ਅਸੀਂ ਛੋਟੇ ਬੱਚੇ ਕੋਠਿਆਂ ਤੇ ਚੜ੍ਹ ਕੇ ਇਹਨਾਂ ਦੀ ਘਮਸਾਣ-ਕੁਸ਼ਤੀ ਦਾ ਆਨੰਦ ਵੀ ਲਈ ਜਾਂਦੇ ਤੇ ਡਰੀ ਵੀ ਜਾਂਦੇ । ਕਦੀ ਕਾਲਾ ਬੱਗੇ ਨੂੰ ਹਰਾ ਕੇ ਭਜਾ ਦਿੰਦਾ , ਕਦੀ ਬੱਗਾ ਕਾਲੇ ਨੂੰ । ਇਕ ਵਾਰ ਬੱਗੇ ਨੇ ਕਾਲੇ ਨੂੰ ਬੇਰੀਆਂ ਦੇ ਝੁੰਡ ਚ ਫਸਾ ਕੇ ਉਸਦਾ ਸਿੰਙ ਤੋੜ ਦਿੱਤਾ । ਉਸ ਤੋਂ ਪਿੱਛੋਂ ਕਾਲੇ ਨੇ ਕੋਈ ਟੱਕਰ ਨਹੀਂ ਸੀ ਲਈ । ਸੰਨ 1952 ਵਿਚ ਹੋਈ ਚੋਣ ਵਿਚ ਕਾਂਗਰਸ ਪਾਰਟੀ ਦੀ ਜਿੱਤ ਨੇ ਵੀ ਕਹਾਣੀ ਦੇ ਉਸਾਰ ਲਈ ਗੁੰਦਵੀਂ ਸਾਹਇਤਾ ਕੀਤੀ । ਇਸ ਕਹਾਣੀ ਦੇ ਹੋਰ ਵੇਰਵੇ ਸਭ ਦੇ ਸਾਹਮਣੇ ਚਿੱਟੇ ਦਿਨ ਵਾਂਗ ਖਿੱਲਰੇ-ਪਸਰੇ ਪਏ ਹਨ ।ਇਵੇਂ ਹੀ ਧੁੱਪ-ਛਾਂ  ਕਹਾਣੀ-ਸੰਗ੍ਰਹਿ ਦੀ ਕਹਾਣੀ , ਵੱਡੀ ਗੱਲ  ਮੰਦ-ਬੱਧੀ ਭੋਲੂ ਤੋਂ ਪੁਜਾਰੀ ਜੀ , ਫਿਰ ਫੈਕਟਰੀ ਮਾਲਕ , ਤੇ ਫਿਰ ਮੰਤਰੀ ਜੀ ਤਕ ਦੀ ਉਨਤੀ-ਤਰੱਕੀ ਕਰਦੇ ਇਕ ਸਿਆਸੀ ਖਿਡਾਰੀ ਦੀਆਂ ਕਲਾਬਾਜ਼ੀਆਂ ਦਾ ਜ਼ਿਕਰ ਛੇੜਦੀ ਹੈ ।
ਇਸ ਦਾ ਉਸਾਰ –ਬਿੰਦੂ ਵੀ ਘੱਟ ਰੌਚਿਕ ਨਹੀਂ ।
ਦਸੂਹਾ ਕਸਬੇ ਦੇ ਐੱਸ.ਡੀ.ਐਮ. ਦਫਤਰ ਨੂੰ ਮੁੜਦੀ ਗਲੀ ਦੀ ਐਨ ਨੁੱਕਰ ਤੇ ਇਕ ਮੰਦਰ ਹੈ। ਤਿੰਨ ਕੁ ਦਹਾਕੇ ਪਹਿਲਾਂ ਇਸ ਦਾ ਕੋਈ ਨਾਮ-ਨਿਸ਼ਾਨ ਨਹੀਂ ਸੀ । ਹਾਂ ਇੱਥੇ ਛੋਟਾ ਜਿਹਾ ਪਿੱਪਲ ਜ਼ਰੂਰ ਸੀ । ਜਲੰਧਰੋਂ ਪਠਾਨਕੋਟ ਜਾਂਦੀ ਇਕਹਿਰੀ ਵੱਡੀ ਸੜਕ ਕੰਢੇ ਇੱਥੇ ਮੂਲਾ ਨਾਂ ਦਾ ਇੱਕ ਆਦਿ ਧਰਮੀ ਜੁੱਤੀਆਂ ਗੰਢਣ ਬੈਠਦਾ ਹੁੰਦਾ ਸੀ । ਪਹਿਲਾਂ ਉਸਨੇ ਬੈਠਣ ਗੋਚਰੀ ਥਾਂ ਨੂੰ ਮਿੱਟੀ ਪਾ ਕੇ ਉੱਚਾ ਕਰ ਲਿਆ । ਫਿਰ ਪਿੱਪਲ ਦੁਆਰੇ ਗੋਲ ਥੜ੍ਹ੍ਹੀ ਜਿਹੀ ਬਣਾ ਕੇ ਬੈਠਣ ਲੱਗ ਪਿਆ । ਉਹਦੇ ਪਰਲੋਕ ਸਿੱਧਾਰਨ ਪਿੱਛੋਂ, ਲਾਗੇ ਦੇ ਹੀ ਘਰ ਦਾ ਇਕ ਪੰਡਿਤ ਦੁਰਗਾ , ਜੋ ਮੱਝਾਂ –ਘੋੜੀਆਂ ਲਈ ਹਾਜ਼ਮੇ ਦੀ ਦੁਆਈ ਬਣਾਇਆ ਕਰਦਾ ਸੀ , ਨੇ ਇਕ ਛਿੱਕੂ ਵਿੱਚ ਰੱਖ ਕੇ ਦੁਆਈ ਦੀਆਂ ਪਿੰਨੀਆਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ । ਫਿਰ ਪਤਾ ਨਹੀਂ ਉਸਦੇ ਮਨ ਚ ਕੀ ਆਈ , ਆਪਣੇ ਬੈਠਣ ਵਾਲੀ ਥਾਂ ਤੇ ਛਿੜਕਾਅ ਕਰਨ ਦੇ ਨਾਲ ਨਾਲ ਉਸਨੇ ਪਿੱਪਲ ਦਾ ਪਤਲਾ ਜਿਹਾ ਤਣਾ ਧੋਣਾ-ਸੁਆਰਨਾ ਸ਼ੁਰੂ ਕਰ ਦਿੱਤਾ । ਨਾਲ ਹੀ ਇਕ ਭਗਵੇਂ ਰੰਗੀ ਝੰਡੀ ਪਿੱਪਲ ਦੀ ਇਕ ਟਾਹਣੀ ਨਾਲ ਬੰਨ੍ਹ ਦਿੱਤੀ । ਹੁਣ ਲੋੜਵੰਦ ਉਸਦੀਆਂ ਗੋਲੀਆਂ ਵੀ ਖਰੀਦਦੇ ਤੇ ਝੰਡੀ ਲੱਗੇ ਪਿੱਪਲ ਮੁੱਢ ਚੁਆਨੀ-ਅਠਿਆਨੀ ਦਾ ਮੱਥਾ ਵੀ ਟੇਕਣ ਲੱਗ ਪਏ । ਬੱਸ ਉਸ ਸ਼ੁਰੂਆਤ ਤੋਂ ਚਾਲੂ ਹੋਇਆ ਮੰਦਰ-ਖੇਲ੍ਹ ਅੱਜ ਪੂਰੀ ਮਾਨਤਾ ਵਾਲੀ ਥਾਂ ਬਣਿਆ ਹੋਇਆ । ਪੰਡਿਤ ਦੁਰਗਾ ਦਾਸ ਦੇ ਮੁੰਡੇ ਪ੍ਰੇਮ ਚੰਦ ਨੇ ਘਰ-ਕਮਰਿਆਂ ਦੀ ਥਾਂ ਦੁਕਾਨਾਂ ਉਸਾਰ ਲਈਆਂ ਹਨ । ਮੰਦਰ-ਚੜ੍ਹਾਵੇ ਨਾਲ ਵੀ ਉਸ ਬਿਨਾਂ ਕਿਸੇ ਦਾ ਕੋਈ ਲਾਗਾ-ਦੇਗਾ ਨਹੀਂ ।
ਜਲੰਧਰ ਤੋਂ ਪਠਾਨਕੋਟ ਵਾਲੀ ਜਰਨੈਲੀ ਸੜਕ ਇਕਹਿਰੀ ਤੋਂ ਦੋ ਮਾਰਗੀ ਤੇ ਹੁਣ ਦੋ ਤੋਂ ਚਾਰ-ਮਾਰਗੀ ਹੁੰਦੀ ਨੇ ਮੰਦਰ ਲਾਗਲੇ ਪਿੱਪਲ ਦੀ ਬਲੀ ਤਾਂ ਲੈ ਲਈ ਹੈ , ਪਰ ਪ੍ਰੇਮ ਪੰਡਿਤ ਤੇ ਮੰਦਰ ਦਾ ਸੜਕ ਅਮਲਾ ਵਾਲ਼ ਤਕ ਨਹੀਂ ਵਿੰਗਾ ਕਰ ਸਕਿਆ ।
ਪੁਸਤਕਾਂ ਤੋਂ ਬਾਹਰ ਦੀ ਕਹਾਣੀ ਜੁਬਾੜੇ ‘ ਦਾ ਸਰੋਤ , ਅੱਜ ਦੀ ਸਿਆਸਤ ਵਿੱਚ ਪਰਿਵਾਰਵਾਦ ਦਾ ਖੁੱਲ੍ਹਮ-ਖੁੱਲ੍ਹਾ ਖ਼ਲਾਰ ਵੀ ਹੈ ਅਤੇ ਹਰ ਸ਼ਹਿਰ , ਹਰ ਕਸਬੇ ਵਿਚ , ਤੰਗੀਆਂ-ਤੁਰਸ਼ੀਆਂ ਦੀ ਜਿੱਲਣ ਵਿੱਚ ਫਸੀ ਕਿਸਾਨੀ ਦੀਆਂ ਉਪਜਾਊ ਜ਼ਮੀਨਾਂ ਕੌਡੀਆਂ ਭਾਅ  ਹਥਿਆ ਕੇ ਉਸਾਰੇ ਜਾ ਰਹੇ ਪੈਲਿਸਾਂ , ਰੀਜ਼ੋਰਟਾਂ , ਵੱਡੇ –ਹੱਟਾਂ ਦੇ ਨਾਲ ਨਾਲ ਸ਼ਹਿਰਾਂ ਵੱਲੋਂ ਨਾਲ ਲਗਦੇ ਪਿੰਡਾਂ ਨੂੰ ਇਕ ਤਰ੍ਹਾਂ ਖਾਣ-ਨਿਗਲਣ ਦੀ ਹਾਬੜੀ ਮੁੰਹਿਮ ਵਾਂਗ ਉਸਰਦੀਆਂ ਕਾਲੋਨੀਆਂ ਕਿਸੇ ਵੀ ਸੂਝਵਾਨ ਪਾਠਕ ਲਈ ਓਪਰੀਆਂ ਨਹੀਂ ਹਨ ।
ਇੱਥੇ ਇਹ ਮੰਨ ਲੈਣ ਵਿਚ ਕੋਈ ਝਿਜਕ ਨਹੀਂ ਕਿ ਸਮਕਾਲ ਦੇ ਸੰਸਾਰੀਕਰਨ ਦੇ ਵਰਤਾਰੇ ਨੇ , ਸੂਚਨਾ-ਤਕਨਾਲੋਜੀ ਦੇ ਤੇਜ਼-ਤਰਾਰ ਯੁੱਗ ਵਿਚ ਨਵ-ਪੂੰਜੀਵਾਦ ਦੇ ਕਰੂਰ ਪਰਪੰਚ ਨੇ ,ਮਨੁੱਖ ਦੀ ਬੌਧਿਕਤਾ , ਮਾਨਸਿਕਤਾ ਤੇ ਭਾਵੁਕਤਾ ਦੇ ਸਮੀਕਰਨ ਨਿਘਾਰ ਦੀ ਸਭ ਤੋਂ ਹੇਠਲੀ ਹੱਦ ਤਕ ਉੱਥਲ-ਪੁੱਥਲ ਕਰ ਦਿੱਤੇ ਹਨ । ਸਾਡੀ ਬੋਲੀ ਦੇ ਲੇਖਕ ਸਮੇਤ ਕਲਾ ਖੇਤਰ ਦਾ ਸ਼ਾਇਦ ਹੀ ਕੋਈ ਸੰਦੇਵਨਸ਼ੀਲ ਵਿਅਕਤੀ ਵਿਉਪਾਰੀਕਰਨ ਦੇ ਇਕ ਵਿਕਰਾਨ ਪ੍ਰਭਾਵ ਤੋਂ ਬਚਿਆ ਹੋਵੇ । ਹੁਣ ਕਲਕਾਰਾਂ ਦੀ ਪ੍ਰਗਤੀਸ਼ੀਲ ਗਿਣ ਹੁੰਦੀ ਸੰਵੇਦਨਾ ਵੀ , ਉੱਤਰ-ਆਧੁਨਿਕ ਹੋਈ ਪਾਪੂਲਇਜ਼ਮ ਦੀ ਗ੍ਰਿਫਤ ਵਿਚ ਆ ਗਈ ਹੈ । ਗੜ੍ਹ ਬਖਸ਼ਾ ਸਿੰਘ  ਕਹਾਣੀ ਸੰਗ੍ਰਹਿ ਅੰਦਰਲੀ ਕਹਾਣੀ ਥਰਸਟੀ ਕਰੋਅ ‘ ਕਲਾ-ਖੇਤਰ ਅੰਦਰ ਪਸਰ ਗਈ ਪੈਸੇ ਦੇ ਪ੍ਰਸਿੱਧੀ ਦੀ ਪ੍ਰਾਪਤੀ ਲਈ ਸੰਗੀਤ ਵਰਗੀ ਪਾਰਸ ਗਿਣ ਹੁੰਦੀ ਸਿਨਫ਼ ਵਿੱਚ ਵੀ ਬਲਿਊ-ਡਾਕੂਮੈਂਟੇਸ਼ਨ ਦੇ ਨੰਗ-ਨੰਗੇਜ ਦੀ ਦਖਲਅੰਦਾਜ਼ੀ ਉੱਤੇ ਫਿਕਰਮੰਦ ਹੈ ।
ਇਹ ਠੀਕ ਹੈ ਕਿ ਗਲੋਬਲ ਪਿੰਡ ਦੇ ਅਖੌਤੀ ਵਿਕਾਸ ਮਾਡਲ ਨੇ ਵਿਸ਼ਵ ਵਿਆਪੀ ਸੰਕਟ ਖੜ੍ਹੇ ਕੀਤੇ ਹਨ । ਇਕ ਭਾਸ਼ਾ ,ਇਕ ਸੱਭਿਆਚਾਰ ਵੱਲ ਨੂੰ ਵਧ ਰਹੇ ਇਸ ਵਰਤਾਰੇ ਨੇ ਸਭਿਆਚਰਕ ਅਨੇਕਤਾਵਾਂ ਦੀ ਬੇਸ਼ਕੀਮਤੀ ਦੌਲਤ ਨੂੰ ਵੀ ਖੋਰਾ ਲਾਇਆ ਹੈ ਅਤੇ ਮਨੁੱਖ ਅੰਦਰਲੀ ਮਨੁੱਖਤਾ ਨੂੰ ਅੰਦਰੋ-ਅੰਦਰ ਖਾ ਕੇ ਇਸ ਦੀ ਦ੍ਰਿਸ਼ਟੀ ਨੂੰ ਵੀ ਧੁੰਧਲਾ ਕੀਤਾ ਹੈ । ਤਾਂ ਵੀ ਸਾਡੇ ਜਨ-ਸਮੂਹ ਦੇ ਇਕ ਵੱਡੇ ਹਿੱਸੇ ਨੂੰ ,ਨਾ ਤਾਂ ਮੰਡੀ ਆਰਥਿਕਤਾ ਦੀ ਚਮਕ-ਦਮਕ ਹੀ ਰਾਸ ਆਉਂਦੀ ਦਿਸਦੀ ਹੈ ਤੇ ਨਾ ਹੀ ਇਸ ਦੇ ਬੀਮਾਰ ਸਭਿਆਚਾਰ ਕਾਰਨ ਵਿਭਾਜਤ ਹੋਏ ਰਿਸ਼ਤਿਆਂ ਦੀ ਅਨੈਤਿਕਤਾ ।
ਅੱਜੋਕੇ ਕੇਂਦਰੀਕ੍ਰਿਤ ਵਿਕਾਸ-ਪ੍ਰਬੰਧ ਦਾ ਇਕ ਨਾਂਹ-ਪੱਖ ਇਹ ਵੀ ਹੈ ਕਿ ਇਸ ਸਾਹਮਣੇ ਬਦਲਵਾਂ ਮਾਡਲ ਪੇਸ਼ ਕਰਨ ਵਾਲੀਆਂ ਸਾਡੇ ਮੁਲਕ ਦੀਆਂ ਖੱਬੀਆਂ ਧਿਰਾਂ ਨੇ ਜਾਂ ਤਾਂ ਉਸੇ ਮਾਡਲ ਦੀ ਪ੍ਰਸੰਗਕਤਾ ਨੂੰ ਹੂ-ਬ-ਹੂ ਪ੍ਰਵਾਨ ਕਰ ਲਿਆ ਹੈ , ਜਾਂ ਫਿਰ ਆਪਣੇ ਵਰਤਾਰੇ ਨੂੰ ਅਪਡੇਟ ਕਰਕੇ , ਵਿਸ਼ਵੀਕ੍ਰਿਤ ਨੀਤੀਆਂ ਦੇ ਅਨੁਸਾਰੀ ਹੋਣ ਦਾ ਨਿਰਣਾ ਲੈ ਲਿਆ ਹੈ । ਇਸ ਦੇ ਸਿੱਟੇ ਵਜੋਂ ਸਾਡੇ ਸਾਹਿਤ , ਵਿਸ਼ੇਸ਼ ਕਰਕੇ ਕਹਾਣੀ ਲੇਖਕ ਨੇ ਮੰਡੀ ਦਾ ਕਹਾਣੀਕਾਰ ਬਣਨ ਨੂੰ ਪਹਿਲ ਦੇ ਦਿੱਤੀ ਜਾਂ ਫਿਰ ਸਮੁੱਚੇ ਮਾਨਵੀ ਸਮਾਜ ਦੀ ਥਾਂ ਇਸ ਅੰਦਰਲੇ ਜਾਤੀ , ਉਪ –ਜਾਤੀ ਟੋਟਿਆਂ ਦੁਆਲੇ ਆਪਣੀ ਕਲਮ ਨੂੰ ਕੇਂਦਰਤ ਕਰ ਲਿਆ । ਫਲ-ਸਰੂਪ ਅੱਜ ਦੀ ਚੋਖੀ ਕਹਾਣੀ ਯੋਗ-ਅਯੋਗ ਜਿਨਸੀ ਸੰਬੰਧਾਂ ਦੁਆਲੇ , ਜਾਂ ਦਲਿਤ ਗਿਣ ਹੁੰਦੇ ਵਰਗਾਂ ਦੀਆਂ ਲੌੜਾਂ-ਔਕੜਾਂ ਦੇ ਉਪ-ਭਾਵੁਕ ਵਰਨਣ ਦੁਆਲੇ ਹੀ ਪਰਿਕਰਮਾ ਕਰਦੀ ਜਾਪਦੀ ਹੈ 
ਪ੍ਰਗਤੀਸ਼ੀਲਤਾ-ਪ੍ਰਗਤੀਵਾਦ ਵਰਗੇ ਸੰਕਲਪ ਤਾਂ ਅੱਜ ਦੀ ਕਹਾਣੀ ਨੇ ਜਿਵੇਂ ਕਿਸੇ ਡੂੰਘੀ ਕਬਰ ਅੰਦਰ ਦਫ਼ਨਾ ਦਿੱਤੇ ਹੋਣ । ਪਰ ਮੇਰੀ ਕਹਾਣੀ ਲਿਖਤ ਨੂੰ ਅਜੇ ਤਕ ਵੀ ਇਹ ਦੋਨੋਂ ਸੰਕਲਪ ਕਿਸੇ ਵੀ ਤਰ੍ਹਾਂ ਬੀਤ ਚੁੱਕੇ ਸਮੇਂ ਦੀ ਦਾਸਤਾਨ ਨਹੀਂ ਜਾਪਦੇ । ਮੈਨੂੰ ਅੱਜ ਵੀ ਇਹਨਾਂ ਅੰਦਰ ਪੂਰੀ ਦੀ ਪੂਰੀ ਮਨੁੱਖਤਾ ਲਈ ਕਲਿਆਣਕਾਰੀ ਵਿਵਸਥਾ ਉਸਾਰ ਲੈਣ ਦੀ ਸ਼ਕਤੀ ਦਾ ਆਭਾਸ ਹੈ । ਭਾਵੇਂ ਕਿ, ਇਤਿਹਾਸ ਦੀਆਂ ਕਈ ਸਾਰੀਆਂ ਉਦਾਹਰਨਾਂ ਵਰਗਾ ਤਿਆਗ ਤੇ ਦ੍ਰਿੜ ਸੰਕਲਪ ਇਸ ਸਿਧਾਂਤ ਦੇ ਪੈਰੋਕਾਰਾਂ ਅੰਦਰੋਂ ਅਲੋਪ ਹੋ ਗਿਆ ਹੈ , ਤਾਂ ਵੀ ਹੋ ਚੀ ਮਿੰਨ੍ਹ ਦੀ ਸਾਦਗੀ ਦੇ ਬਚਨਬੱਧਤਾ ਦੀ ਉਦਾਹਰਨ ਇਹਨਾਂ ਕਾਮਿਆਂ ਅੰਦਰੋਂ ਖਿਸਕ ਚੁੱਕੀ ਦ੍ਰਿੜਤਾ ਨੂੰ ਮੁੜ ਪੈਰਾਂ ਸਿਰ ਕਰ ਸਕਦੀ ਹੈ ।
ਸਾਡੇ ਦੇਸ਼ ਦੇ ਸਾਬਕਾ ਰਾਸ਼ਟਰਪਤੀ ਆਰ.ਕੇ.ਨਰਾਇਣਨ ਨੇ ਦੱਸਿਆ ਕਿ ਉਹ ਆਈ.ਐੱਫ.ਐੱਸ. ਵਿਚ ਨਿਯੁਕਤ ਹੋ ਕੇ ਵੀਅਤਨਾਮ ਦੇ ਪ੍ਰਧਾਨ ਹੋ ਚੀ ਮਿੰਨ੍ਹ ਨੂੰ ਉਸ ਦੇ ਰਾਸ਼ਟਰਪਤੀ ਨਿਵਾਸ ਤੇ ਮਿਲਣ ਗਏ । ਮਹੱਲ ਬਹੁਤ ਸ਼ਾਨਦਾਰ ਇਮਾਰਤ ਸੀ । ਉਹਨਾਂ ਨੂੰ ਦੱਸਿਆ ਗਿਆ ਕਿ ਪ੍ਰਧਾਨ ਜੀ ਇਸ ਮਹੱਲ ਵਿੱਚ ਨਹੀਂ , ਨਾਲ ਲਗਦੇ ਛੋਟੇ ਜਿਹੇ ਮਕਾਨ ਵਿੱਚ ਨਿਵਾਸ ਕਰਦੇ ਹਨ । ਮਹੱਲ ਸਿਰਫ਼ ਸਰਕਾਰੀ ਮਹਿਮਾਨਾਂ ਲਈ ਵਰਤਿਆ ਜਾਂਦਾ ਹੈ । ਨਾਰਾਇਣਨ ਉਸ ਘਰ ਵਿਚ ਚਲੇ ਗਏ । ਜਾਂਦਿਆ ਉਹਨਾਂ ਦੇਖਿਆ ਕਿ ਪ੍ਰਧਾਨ ਹੋ ਚੀ ਮਿੰਨ੍ਹ ਮੱਝ ਚੋ ਰਹੇ ਸਨ । ਹੋ ਚੀ ਮਿੰਨ੍ਹ ਨੇ ਇਹ ਵੀ ਦੱਸਿਆ ਕਿ ਉਹਨਾਂ ਨੂੰ ਰਾਸ਼ਨ ਤੇ ਕੱਪੜੇ ਆਮ ਨਾਗਰਿਕਾਂ ਵਾਂਗ ਹੀ ਮਿਲਦੇ ਹਨ ।
ਇਹ ਸ਼ਾਇਦ ਵੀਅਤਨਾਮੀ ਪ੍ਰਧਾਨ ਵਰਗੇ ਕਾਰਜਕਰਤਾਵਾਂ ਦੀ ਉਦਾਹਰਨ ਦਾ ਸਿੱਟਾ ਹੋਵੇ ਕਿ ਮੇਰੀ ਕਹਾਣੀ ਗੜ੍ਹੀ ਬਖਸ਼ਾ ਸਿੰਘ  ਦਾ ਪਾਤਰ ਸਮਿੱਤਰ ਆਪਣੇ ਉਮਰ ਭਰ ਦੇ ਜੋਟੀਦਾਰ ,ਤਿਆਗ ਦੇ ਦ੍ਰਿੜ-ਸੰਕਲਪ ਦੇ ਧਾਰਨੀ ਰਹੇ ਕਾਮਰੇਡ ਜੱਥੇਦਾਰ ਗੁਰਬਖਸ਼ ਸਿੰਘ ਦੇ ਅਕਾਲ ਚਲਾਣਾ ਕਰ ਜਾਣ ਪਿੱਛੋਂ , ਉਸ ਦੀ ਸੋਗੀ ਸੱਥ ਤੇ ਬੈਠਾ ਟਿਕਟਿਕੀ ਲਾਈ ਅਜੇ ਵੀ ਜੱਥੇਦਾਰ ਵਰਗੇ ਕਿਸੇ ਦੀ ਆਮਦ ਨੂੰ ਤਾਂਘ ਰਿਹਾ ਹੈ । ਇਵੇਂ ਹੀ  ਅਕਾਲਗੜ੍ਹ  , ਕਹਾਣੀ ਦੇ ਪਾਤਰ ,ਪਿਆਰਾ ਤੇ ਗਿਆਨੀ ਬੰਤ ਸਿੰਘ ; ਜੁਬਾੜੇ ‘ ਕਹਾਣੀ ਦੇ ਮਹਿੰਗਾ ਸਿੰਘ –ਬਚਨ ਕੌਰ ; ਇਕ ਕੰਢੇ ਵਾਲਾ ਦਰਿਆ  ਦੇ ਕਰਮੇਂ ; ਜਿੰਨ  ਕਹਾਣੀ ਦੇ ਕਿਰਪਾ ਸਿੰਘ ; ਪੌੜੀ  ਕਹਾਣੀ ਦੇ ਪਾਲਾ ਸਿੰਘ ; ‘ਅੱਧੇ-ਅਧੂਰੇ  ਕਹਾਣੀ ਦੇ ਪਾਤਰ ਸਾਧੂ ;ਸੌਰੀ ਜਗਨ  ਦੇ ਅਖ਼ਤਰ ;  ਬੂਟਾ ਰਾਮ ਪੂਰਾ ਹੋ ਗਿਆ  ਦੇ ਕਾਮਰੇਡ ਹਰਭਜਨ ; ਝਾਂਜਰ  ਕਹਾਣੀ ਦੀ ਬੰਤੀ ; ਮਿੱਟੀ  ਕਹਾਣੀ ਦੇ ਆਤੂ ਬੁੜ੍ਹੇ ;’ ਛਿੰਝ  ਕਹਾਣੀ ਦੇ ਮਾਂ ਜੀ ;ਹਥਿਆਰ  ਕਹਾਣੀ ਦੇ ਨੌਕਰ ਮੁੰਡੇ ; ‘ ਜੜ੍ਹ  ਕਹਾਣੀ ਦੇ ਮਾਸਟਰ ਸ਼ਾਮ ਸੁੰਦਰ ਵਰਗੇ ਪਾਤਰਾਂ ਦੀਆਂ ਹੋਰ ਵੀ ਕਈ ਉਦਾਹਰਨਾਂ ਹਨ, ਜਿਹਨਾਂ ਕਾਰਨ ਮੇਰੀਆਂ ਕਹਾਣੀਆਂ ਦੀ ਪੜ੍ਹਤ ਨੂੰ ਪ੍ਰਗਤੀਵਾਦੀ ਲੇਖਣੀ ਹੋਣ ਦਾ ਮਾਣ ਮਿਲਦਾ ਰਿਹਾ ।
ਇਹ ਇਸ ਮਾਣ ਦਾ ਹੀ ਸਿੱਟਾ ਸਮਝਿਆ ਜਾਏ ਮਿ ਮੈਂ ਆਪਣੀ ਲਿਖਣ ਚੇਤਨਾ ਨੂੰ ਅਮਰਜੀਤ ਢੁੱਡੀਕੇ ਦੇ ਗ਼ਜ਼ਲ ਦੇ ਇਸ ਸ਼ਿਅਰ ਅੰਦਰਲੇ ਸੁਨੇਹੇ ਤੋਂ ਲਾਂਭੇ ਨਹੀਂ ਲੈ ਜਾ ਸਕਿਆ , ਅਤੇ ਨਾ ਹੀ ਇਸ ਦੀ ਅਗਾਂਹ ਤੋਂ ਉਮੀਦ ਕੀਤੀ ਜਾਣੀ ਚਾਹੀਦੀ ਹੈ ।
ਆਖ਼ਰੀ ਕਤਰਾ ਜਦੋਂ ਤਕ ਤੇਲ ਦਾ ਉਸਦੇ ਕੋਲ ਸੀ ,
ਨ੍ਹੇਰ ਸੰਗ ਦੀਵੇ ਦਾ ਲੜ੍ਹਨਾ,ਜੂਝਣਾ ਜਾਰੀ ਰਿਹਾ ।
..........
ਆਮੀਨ
-----------
-----------

ਪਤਾ :
ਨੇੜੇ ਐੱਸ.ਡੀ.ਐਮ. ਦਫ਼ਤਰ,
ਦਸੂਹਾ(ਜ਼ਿਲ੍ਹਾ : ਹੁਸ਼ਿਆਰਪੁਰ,ਪੰਜਾਬ)
ਫੋਨ : 094655-74866

ਮੋਮਬੱਤੀਆਂ ( ਮਿੰਨੀ ਕਹਾਣੀ)

www.sabblok.blogspot.com

ਲਾਲ ਸਿੰਘ ਦਸੂਹਾ
ਕਿਲ੍ਹੇ-ਮਹੱਲੇ ਦੀ ਘਾਟੀ ਵਰਗੀ ਗਲੀ ਬੀਰੂ ਨੇ ਡਰਦੇ ਡਰਦੇ ਚੜ੍ਹੀ , ਤੇ ਡਰਦੇ ਡਰਦੇ ਹੀ ਸੇਠ ਗਿਆਨ ਸ਼ਾਹ ਦੇ ਘਰ ਦੀਆਂ ਤਿੰਨ ਪੌੜੀਆਂ ਚੜ੍ਹ, ਡਿਊੜੀ ਤੇ ਬੂਹੇ ਤੇ ਹੱਥ ਰੱਖ ਕੇ ਉਹਨੇ ਸਹਿਮੀ ਜਹੀ ਵਾਜ਼ ਮਾਰੀ –  ਵੱਡੇ ਬਾਊ ਜੀ  । ਘੜੀ ਪਲ ਖ਼ੜਾ ਰਹਿਣ ਤੇ ਅੰਦਰੋਂ ਕੋਈ ਬਿੜਕ ਨਾ ਆਉਂਦੀ ਦੇਖ ਕੇ , ਉਸ ਨੇ ਬੂਹੇ ਤੇ ਹਲਕਾ ਜਿਹਾ ਹੱਥ ਮਾਰ ਕੇ ਫਿਰ ਕਿਹਾ –  ਛੋਟੇ ਬਾਬੂ ਜੀ । 
ਹਵਾ ਦੇ ਫੱਟਾਏ ਵਾਂਗ ਦਰਵਾਜ਼ਾ ਖੁਲ੍ਹਿਆ ਤੇ ਅੰਦਰੋਂ ਫੁਲਝੜੀ ਦੇ ਚੰਗਿਆੜਿਆਂ ਵਾਂਗ ਚਿੜ-ਚਿੜ ਕਰਦੀ ਇਕ ਮੂੰਹ-ਜ਼ੋਰ ਛੋਕਰੀ ਨੇ ਆਉਂਦਿਆਂ ਹੀ ਦੋ ਚਾਰ ਗਾਲ੍ਹਾਂ ਵਗਾਹ ਮਾਰੀਆਂ –  ਨਾਨਸੈਂਸ , ਈਡਇਟ , ਗੰਵਾਰ ਕਹੀਂ ਕਾ ........ ਪਾਪਾ ਔਰ ਭਈਆ ਅੰਦਰ ਲਕਸ਼ਮੀ ਪੂਜਾ ਕਰਤੇ ਹੈਂ........ਕਿਆ ਸ਼ੋਰ ਮਚਾ ਰੱਖਾ ਹੈ ਤੂਨੇ ਬਾਹਰ ........ਕਿਆ ਕਾਮ ਹੈ ਉਨ ਸੇ ....ਬੇਵਕੂਫ਼ ਕਹੀਂ ਕਾ ......ਬੱਕ , ਕਿਆ ਬਾਤ ਹੈ ? 
ਸਹਿਮੀ ਜਿਹੀ ਆਵਾਜ਼ ਵਿਚ ਬੀਰੂ ਨੇ ,ਸਾਰੀ ਝਿੜਕ ਝੰਭ ਅਣਸੁਣੀ ਕਰ ਕੇ ਕਿਹਾ –  ਬੇਟਾ ........ਵੱਡੇ ਬਾਬੂ ਜੀ ਨਾਲ ਕੰਮ ਆਂ , ਥੋੜ੍ਹਾਂ ਜਿਹਾ ........
 ਲਕਸ਼ਮੀ ਪੂਜਾ ਕਰਦੇ ਪਏ ਨੇ........ਅਭੀ ਨਹੀਂ ਮਿਲ ਸਕਤੇ........ਦੋ ਘੰਟੇ ਬਾਅਦ ਆਨਾ........ ਕੁੜੀ ਦੀ ਤਲਖੀ ਅੰਗਰੇਜ਼ੀ-ਨੁਮਾ ਹਿੰਦੀ ਤੋਂ ਹਿੰਦੀ-ਨੁਮਾ ਪੰਜਾਬੀ ਵਲ ਆਈ ਤੇ ਉਹ ਦਰਵਾਜ਼ਾ ਬੰਦ ਕਰ ਕੇ ਮੁੜਦੀ ਹੋਈ ।
ਤੰਗ ਗਲੀਆਂ ਅਤੇ ਦੋ-ਦੋ ਤਿੰਨ-ਤਿੰਨ ਮੰਜ਼ਲੇ ਚੁਬਾਰਿਆਂ ਵਿਚਕਾਰ ਘਿਰੇ ਬੀਰੂ ਨੂੰ ਲੌਡੇ ਵੇਲੇ ਹੀ ਸੂਰਜ ਛਿਪ ਗਿਆ ਜਾਪਣ ਲੱਗਾ । ਗਲੀ ਵਿੱਚ ਚੜ੍ਹਦੇ ਮੋਟਰ ਸਾਇਕਲਾਂ,ਸਕੂਟਰਾਂ ਦੀ ਠੁੱਸ  ਜਿਹੀ ਆਵਾਜ਼ ਵਾਂਗ, ਉਸ ਦਾ ਹਉਕਾ ਬੰਦ ਦਰਵਾਜ਼ੇ ਨਾਲ ਵੱਜ ਕੇ ਮੁੜਿਆ ਅਤੇ ਉਹ ਪੌੜੀਆਂ ਉਤਰ ਕੇ ਗਲੀ ਵਿਚ ਆ ਖੜਾ ਹੋਇਆ । ਲਮਕਦੇ ਪੈਰੀਂ ਤਿੱਖੀ ਉਤਰਾਈ ਤੇ ਵੀ ਜੂੰ-ਚਾਲੇ ਘਸੀਟ ਹੁੰਦਾ , ਉਹ ਵੱਡੇ ਬਾਜ਼ਾਰ ਵਿੱਚ ਪਹੁੰਚ ਗਿਆ । ਚਾਨਣੀਆਂ ਕਨਾਤਾਂ ਨਾਲ ਢੱਕੇ ਬਾਜ਼ਾਰ ਵਿਚ ਹਲਵਾਈ ਦੇ ਥਾਲਾਂ ਦੀਆਂ ਟੋਕਣਾਂ ਦੁਆਲੇ ਤੇ ਫੁਲਝੜੀਆਂ ਪਟਾਕਿਆਂ ਦਿਆਂ ਭੰਡਾਰਾਂ ਦੁਆਲੇ ਲੋਕ ਖੱਖਰਾਂ ਵਾਂਗੂੰ ਝੁਰਮਟ ਬਣਾਈ ਖੜੇ ਸਨ ।
........ ਤਾਊ, ਫੁਲਚੜ੍ਹੀ ਜੂਰ ਲਾਈਂ “, ਉਹਦੇ ਨਿੱਕੇ ਦੇ ਕਹੇ ਇਹ ਸ਼ਬਦ ਉਸ ਦਾ ਅੰਦਰਲਾ ਝਰੀਟ ਗਏ । ਪਰ ........ ਤਾਊ , ਜਲੇਬੀਆਂ ਬੀ , ਵੱਡੀ ਕੁੜੀ ਕਰਮੋਂ ਦੀ ਫ਼ਰਮਾਇਸ਼ ਯਾਦ ਆਉਂਦਿਆਂ ਤਕ ਉਹ ਥੋੜ੍ਹਾ ਸੰਭਲ ਗਿਆ।
ਬਾਜ਼ਾਰ ਵਲ ਨੂੰ ਜਾਣ ਦੀ ਥਾਂ ਉਹ ਮੁੜਦੇ ਪੈਰੀਂ ਕਿਲ੍ਹੇ-ਮੱਹਲੇ ਦੀ ਘਾਟੀ ਵਰਗੀ ਗਲੀ ਚੜ੍ਹਦਾ ਫਿਰ ਗਿਆਨ ਸ਼ਾਹ ਦੇ ਘਰ ਦੀਆਂ ਤਿੰਨ ਪੌੜੀਆਂ ਚੜ੍ਹ ਕੇ ਡਿਓੜੀ ਸਾਹਮਣੇ ਜਾ ਖੜਾ ਹੋਇਆ । ਥੋੜਾ ਭਾਰਾ ਤੇ ਕਸਵਾਂ ਹੱਥ ਦਰਵਾਜ਼ੇ ਤੇ ਮਾਰ ਕੇ ਉਸ ਨੇ ਨਿੱਢਰ ਜਿਹੀ ਉੱਚੀ ਆਵਾਜ਼ ਮਾਰੀ –“ ਬਾਬੂ ਜੀ । 
ਕੁਝ ਪਲਾਂ ਵਿਚ ਹੀ ਚੌੜੇ ਨੰਗੇ ਪਿੰਡੇ ਤੇ ਲਮਕਦੀ ਪਸ਼ਮੀਨੇ ਦੀ ਕਸ਼ਮੀਰੀ ਸ਼ਾਲ ਹੇਠ, ਦੁੱਧ-ਚਿੱਟੀ ਮਲਮਲ ਦੀ ਧੋਤੀ ਦੀ ਕੰਨੀ ਲੱਤਾਂ ਵਿਚਕਾਰੋਂ ਕੱਢ ਕੇ ਪਿੱਠ ਵਿੱਚ ਅੰੜੁਗੀ , ਮੱਥੇ ਤੇ ਵੱਡਾ ਸਾਰਾ ਕੇਸਰ ਦਾ ਤਿਲਕ ਲਾਈ , ਸੇਠ ਗਿਆਨ ਸ਼ਾਹ ਨੇ ਹੌਲੇ ਜਿਹੇ ਦਰਵਾਜ਼ਾ ਖੋਲ੍ਹਿਆਂ ਅਤੇ ਬੜੇ ਹੀ ਧੀਰਜ ਨਾਲ ਪੁੱਛਿਆ –  ਕੀ ਗੱਲ ਨੇ ਬੀਰੂ ? 
ਬੜੇ ਹੀ ਧੀਰਜ ਨਾਲ ਬੀਰੂ ਨੇ ਉੱਤਰ ਦਿੱਤਾ –  ਬਾਬੂ ਜੀ........ਜੁਆਕ ਪਟਾਕਿਆਂ ,ਜਲੇਬੀਆਂ ਨੂੰ ਮਗਰ ਪਏ ਵੇ ਆ, ਦਬਾਲੀ ਕਰਕੇ , ਬੜੀ ਕਿਰਪਾ ਹੋਊ , ਜੇ ਦਹਾਂ ਦਿਹਾੜੀਆਂ ਦਾ ਸਾਬ੍ਹ ਕਰੋਂ ਤਾਂ ਅੱਜ........ਵਰ੍ਹੇ ਦਿਨਾਂ ਦੇ ਦਿਨ , ਮੂੰਹ ਮਿੱਠਾ ਹੋ ਜਾਊ ਗਰੀਬਾਂ ਦਾ ਬੀ । 
ਧੀਰਜ ਨਾਲ ਹੀ ਸੇਠ ਗਿਆਨ ਸ਼ਾਹ ਨੇ ਆਖਿਆ –  ਬੀਰੂ ........ਤੂੰ ਤਾਂ ਸਿਆਣਾ ਨੇ ........ਸੋਕ ਪੰਜ ਬੋਰੀਆਂ ਕਿੱਦਾਂ ਹੋ ਸਕਦੀ ਨੇ , ਤੁਸਾਂ ਆਪੋ ਚੀ ਦੀ ਚੋਰ ਪਕੜ ਦਿਓ ਨੇ ,ਓਨਾ ਚਿਰ ਮੈਂ ਵੀਹਾਂ ਚੋਂ ਕਿਸੇ ਨੂੰ ਵੀ ਟਕਾ ਨਈਂ ਦੇਣਾ ਨੇ ........ਨਾਲੇ ਅੱਜ ਤਾਂ ਹੈ ਈ ਲਕਸ਼ਮੀ ਪੂਜਾ........
ਤਲ਼ਖ ਹੋਣ ਨੂੰ ਆਹੁਲਦਾ ਸ਼ੈਲਰ ਦਾ ਮਾਲਕ ਏਨਾ ਕਹਿ ਕੇ ਪੈਰ ਪਿਛਾਂਹ ਵਲ ਨੂੰ ਪਰਤਣ ਹੀ ਵਾਲਾ ਸੀ ਕਿ ਛੋਟਾ ਬਾਬੂ ਭੜਕਵੀਂ ਆਵਾਜ਼ ਵਿਚ ਆ ਧਮਾਕਿਆ –  ਕੀ ਗੱਲ ਆ ਓਏ , ਬੀਰੂ ਕੇ ਬੱਚੇ ,ਘੰਟਾ ਹੋ ਗਿਆ ਤੈਨੂੰ ਛਾਉਣੀ ਪਾਈ ਨੂੰ ਐਥੇ........ਪੈਹੇ ਕਾਰਖਾਨੇ ਮਿਲਦੇ ਹੁੰਦੇ ਆ ਕਿ ਘਰ........ਦੌੜ ਜਾ ਨਈਂ ਤਾਂ........
ਬੀਰੂ ਨੇ ਹੱਥ ਜੋੜ ਕੇ ਤਰਲਾ ਕੀਤਾ –  ਬਾਬੂ ਜੀ........ਆਪਣੀ ਦੁਕਾਨ ਤੋਂ ਪਟਾਕੇ-ਪਟੂਕੇ ਈ ਲੈ ਦਿਓ , ਹੁਧਾਰ........ਹੋਰ ਨਈਂ ਤਾਂ........ਨਿਆਣੇ........
ਉਹਦੀ ਗੱਲ ਟੁਕਦਿਆਂ ਛੋਟਾ ਬਾਬੂ ਕੜਕਿਆ –  ਲਕਸ਼ਮੀ ਪੂਜਾ ਆਲੇ ਦਿਨ ਤੈਨੂੰ ਉਧਾਰ ਕਿਹੜਾ ਦੈਊ........ਗਧੇ ........
 ਬਾਊ........ਹੁਧਾਰ ਜਾਂ ਮਜੂਰੀ ਦੇਣ ਚ ਛੱਲਮੀ ਕਿਹੜਾ ਅੜਿਕਾ ਡਾਉਂਦੀ ਆ........ਆਪੂੰ ਜਿਹੜੇ ਜ਼ਾਰਾਂ ਘਰੀ  ਲਿਆਉਂਦੇ ਓ ਰੋਜ਼ , ਉਹ ਨਈਂ ਕਿਸੇ ਦੀ ਮ੍ਰੇਨਤ........
ਬੀਰੂ ਦਾ ਵਾਕ ਹਾਲੀ ਪੂਰਾ ਵੀ ਨਹੀਂ ਸੀ ਹੋਇਆ ਛੋਟੇ ਬਾਬੂ ਨੇ ਉਸ ਨੂੰ ਧੱਫਾ ਮਾਰ ਕੇ ਪੌੜੀਆਂ ਤੋਂ ਗਲੀ ਵਿੱਚ ਸੁੱਟਦੇ ਨੇ ਆਖਿਆ – “ ਦਫਾ ਹੋ ਜਾ....ਆਇਆ ਸਾਨੂੰ ਮੱਤਾਂ ਦੇਣ........ਹਰਾਮਜ਼ਾਦਾ........ਕੁੱਤਾ........। 
ਡਿੱਗੇ ਹੋਏ ਬੀਰੂ ਦੇ ਉਠਦੇ ਦੇ ਜੋੜਾਂ-ਹੱਡਾਂ ਵਿਚੋਂ ਨਿਕਲਦੇ ਕੜਾਕੇ,ਘਰਾਂ ਅੰਦਰ ਚਲਦੇ ਪਟਾਕਿਆਂ ਵਿੱਚ ਗੁਆਚ ਗਏ ।ਛਿੱਲੇ ਗਏ ਗੋਡਿਆਂ ਵਿਚੋਂ ਸਿੰਮਦਾ ਲਹੂ ਗਲੀ ਤੋਂ ਬਾਜ਼ਾਰ ਤੱਕ ਪਹੁੰਚਦਿਆਂ ਗਿੱਟਿਆਂ ਤਕ ਅਪੜ ਗਿਆ ।ਜਗਮਗ ਕਰਦੇ ਬਨੇਰਿਆਂ ਦੇ ਚਾਨਣ ਵਿਚ ਸ਼ਾਹ ਕਾਲੇ ਦਿਲਾਂ ਵਾਲੇ ਸੇਠਾਂ ਵਿਰੁੱਧ ਮੱਘਦੇ,ਘਰ ਵਲ ਤੁਰੇ ਜਾਂਦੇ  ਬੀਰੂ ਨੂੰ ਹੱਥ-ਰੇੜ੍ਹੀ ਤੇ ਫੁਲਝੜੀਆਂ ਪਟਾਕੇ ਵੇਚ ਕੇ ਆਉਂਦਾ , ਉਹਦਾ ਸਾਥੀ ਪੱਲੇਦਾਰ ਤਿਲਕ ਰਾਜ ‘ ਕਵੀ  ਟੱਕਰ ਗਿਆ । ਬੀਰੂ ਦੀ ਟੁੱਟੀ ਖੁਸੀ ਹਾਲਤ ਤੋਂ ਕਵੀ ਸਾਰੀ ਗੱਲ ਭਾਂਪ ਗਿਆ ਤੇ ਰੇੜ੍ਹੀ ਤੇ ਖਿਲਰੇ ਬਚਦੇ ਸਾਰੇ ਪਟਾਕੇ ਉਹਦੀ ਝੋਲੀ ਬੰਨ੍ਹ ਕੇ , ਕੰਨ ਚ ਕੁਝ ਆਖ , ਕਰਾਏ ਤੇ ਲਿਆਂਦੀ ਰੇੜ੍ਹੀ ਮੋੜਨ ਚਲਾ ਗਿਆ ।
ਤਿੱਖੇ ਪੈਰੀਂ ਘਰ ਪਹੁੰਚ ਕੇ , ਬੀਰੂ ਨੇ ਕੱਚੇ ਕੋਠੇ ਦੇ ਕੱਚੇ ਵਾਗਲੇ ਅੰਦਰ ਹੁੰਦੀ ਮਧਮ ਜਿਹੀ ਦੀਵੇ  ਦੀ ਲੋਅ ਵਿੱਚ ਕੁਵੇਲੇ ਪਹੁੰਚ ਕੇ ਦੇਖਿਆ ਕਿ ਨਿੱਕਾ ਫੁਲਝੜੀਆਂ ਦੀ ਉਡੀਕ ਵਿਚ ਉਬਾਸੀਆਂ ਲੈ ਰਿਹਾ ਸੀ ਅਤੇ ਕਰਮੋਂ ਮਾਂ ਦੀ ਗੋਦੀ ਵਿਚ ਸਿਰ ਸੁੱਟੀ ਜਲੇਬੀਆਂ ਉਡੀਕ ਰਹੀ ਸੀ ।
ਪਰਨੇ ਲੜ ਬੱਝੀ ਇਕੋ ਹੀ ਗੰਢ ਦੇਖ ਕੇ ਕਰਮੋਂ ਨੇ ਤਾਂ ਸਧਰਾਈਆਂ ਨਜ਼ਰਾਂ ਨਾਲ ਬੀਰੂ ਵੱਲ ਦੇਖਿਆ ਅਤੇ ਸ਼ਹਿਰੋਂ ਹਟਵੀਂ ਨਿਵਾਣ ਥਾਂ ਵੱਸੀ ਆਪਣੀ ਬੱਸਤੀ ਵਾਂਗ ਨੀਵੀਂ ਪਾ ਲਈ , ਪਰ ਬੀਰੂ ਦੀ ਤਰ੍ਹਾਂ ਕੁਵੇਲੇ ਘਰ ਪਰਤੇ ਦਿਹਾੜੀਦਾਰਾਂ,ਰਿਕਸ਼ੇ-ਰੇੜ੍ਹੀ ਵਾਲਿਆਂ ਦੇ ਢਾਰਿਆਂ ਅੰਦਰ ਪਸਰਿਆਂ ਹਨੇਰਾ,ਪੱਗਾਂ ਦੇ ਲੜਾਂ ਨਾਲ ਬੰਨ੍ਹੀਆਂ ਮੋਮਬੱਤੀਆਂ ਅੰਦਰ ਸਮੋਏ ਚਾਨਣ ਤੋਂ ਡਰਦਾ , ਬਸਤੀਉਂ ਬਾਹਰ ਹੋ ਗਿਆ। ਸ਼ਹਿਰੋਂ ਸੁਣਦੇ ਵਿਰਲੇ ਵਿਰਲੇ ਪਟਾਕਿਆਂ ਦੀ ਆਵਾਜ਼ , ਵਿਹੜੇ ਵਿਚ ਨਿੱਕੇ ਨਾਲ ਖੇਡ ਵਿਚ ਰੁਝੇ ਬਾਲਾਂ ਨੇ ਅਣਸੁਣੀ ਕਰ ਦਿੱਤੀ । ਮਾਂ ਤੇ ਕਰਮੋਂ ਨੂੰ ਬਾਲਾਂ ਨਾਲ ਰੁੱਝੀਆਂ ਨੂੰ ਪਤਾ ਨਾ ਲੱਗਾ ਕਿ ਬੀਰੂ ਕਦੋਂ ਤੇ ਕਿਓਂ ਘਰੋਂ ਬਾਹਰ ਚਲਾ ਗਿਆ – ਕਰਮੋਂ ਲਈ ਜਲੇਬੀਆਂ ਲੈਣ ਜਾਂ ਸੋਕੇ ਨਾਲ ਘਟਿਆ ਝੋਨੇ ਦੀਆਂ ਪੰਜਾਂ ਬੋਰੀਆਂ ਦਾ ਸੇਠਾਂ ਨਾਲ ਹਿਸਾਬ ਕਰਨ ?

----------------
ਪਤਾ :
ਨੇੜੇ ਐੱਸ.ਡੀ.ਐਮ. ਦਫ਼ਤਰ,
ਦਸੂਹਾ(ਜ਼ਿਲ੍ਹਾ : ਹੁਸ਼ਿਆਰਪੁਰ,ਪੰਜਾਬ)
ਫੋਨ : 094655-74866
-------------------------------------------------------------