www.sabblok.blogspot.com
ਨਕੋਦਰ, (ਟੋਨੀ )-ਸਟੇਟ ਪਬਲਿਕ ਸਕੂਲ ਨਕੋਦਰ 'ਚ ਸਹੋਦਿਆ ਮੈਥੇਮੈਟਿਕਸ ਐਂਡ ਸਾਇੰਸ
ਕੁਇੱਜ਼ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇਸ ਮੁਕਾਬਲੇ 'ਚ ਸੀ. ਬੀ. ਐੱਸ. ਈ. ਦੇ 14
ਸਕੂਲਾਂ ਦੀ ਟੀਮ ਨੇ ਭਾਗ ਲਿਆ। ਮੁਕਾਬਲੇ ਦਾ ਆਰੰਭ ਗਰੁੱਪ ਆਫ ਸਟੇਟ ਪਬਲਿਕ ਸਕੂਲ ਦੀ
ਉਪ-ਪ੍ਰਧਾਨ ਡਾ. ਗਗਨਦੀਪ ਕੌਰ ਨੇ ਸ਼ਮ੍ਹਾ ਰੌਸ਼ਨ ਕਰਕੇ ਕੀਤਾ। ਜੱਜ ਸਾਹਿਬਾਨ ਵਲੋਂ
ਦੂਜੀ ਸਕ੍ਰੀਨਿੰਗ ਦੇ ਬਾਅਦ ਦਿੱਲੀ ਪਬਲਿਕ ਸਕੂਲ, ਇਨੋਸੈਂਟ ਹਾਰਟ, ਸਟੇਟ ਪਬਲਿਕ ਸਕੂਲ
ਨਕੋਦਰ ਤੇ ਆਰਮੀ ਪਬਲਿਕ ਸਕੂਲ ਦੀਆਂ ਟੀਮਾਂ ਨੂੰ ਮੁਕਾਬਲੇ ਲਈ ਚੁਣਿਆ ਗਿਆ।
ਵਿਦਿਆਰਥੀਆਂ ਨੇ ਵੱਖ-ਵੱਖ ਰਾਊਂਡ 'ਚ ਯੋਗਤਾ ਤੇ ਬੁੱਧੀਮਤਾ ਦਾ ਪ੍ਰਦਰਸ਼ਨ ਕਰਕੇ
ਪ੍ਰਸ਼ਨਾਂ ਦਾ ਉਤਰ ਦਿੱਤਾ। ਜੱਜ ਮੰਡਲ ਨੇ ਦਿੱਲੀ ਪਬਲਿਕ ਸਕੂਲ ਦੀ ਟੀਮ ਨੂੰ ਪਹਿਲੇ,
ਇਨੋਸੈਂਟ ਹਾਰਟ ਸਕੂਲ ਦੀ ਟੀਮ ਨੂੰ ਦੂਸਰੇ ਤੇ ਸਟੇਟ ਪਬਲਿਕ ਸਕੂਲ ਨਕੋਦਰ ਦੀ ਟੀਮ ਨੂੰ
ਤੀਸਰੇ ਸਥਾਨ 'ਤੇ ਘੋਸ਼ਿਤ ਕੀਤਾ। ਡਾ. ਗਗਨਦੀਪ ਕੌਰ ਤੇ ਪ੍ਰਿੰਸੀਪਲ ਆਰ. ਐੱਸ. ਪਵਾਰ
ਨੇ ਜੇਤੂਆਂ ਨੂੰ ਸਨਮਾਨਿਤ ਕੀਤਾ। ਸਾਰੇ ਪ੍ਰਤੀਯੋਗੀ ਬੱਚਿਆਂ ਨੂੰ ਪ੍ਰਮਾਣ ਪੱਤਰ ਤੇ
ਅਧਿਆਪਕਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ

No comments:
Post a Comment