jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 14 May 2012

ਗੁਰਪਾਲ ਸਿੰਘ ਪਾਲੀ ਪ੍ਰੈਸ ਕਲੱਬ ਨਕੋਦਰ ਦੇ ਬਣੇ ਪ੍ਰਧਾਨ

www.sabblok.blogspot.com

ਨਕੋਦਰ, 23 ਅਪ੍ਰੈਲ (ਟੋਨੀ/ਵਿਜਯ )-ਪ੍ਰੈ¤ਸ ਦੇ ਮਿਆਰ ਨੂੰ ਉ¤ਚਾ ਚੁੱਕਣ ਅਤੇ ਪ੍ਰੈ¤ਸ ਕਲੱਬ ਨਕੋਦਰ (ਰਜਿ.) ਦੀ ਸਾਲਾਨਾ ਚੋਣ ਕਰਨ ਲਈ ਅਸ਼ੋਕ ਛਾਬੜਾ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ, ਜਿਸ ਵਿੱਚ ਪ੍ਰਧਾਨ ਦੀ ਚੋਣ ਕਰਨ ਦਾ ਏਜੰਡਾ ਪੇਸ਼ ਕੀਤਾ ਗਿਆ। ਇਸ ਦੌਰਾਨ ਹਾਜ਼ਰ ਮੈਂਬਰਾਂ ਨੇ ਗੁਰਪਾਲ ਸਿੰਘ ਪਾਲੀ ਨੂੰ ਪ੍ਰੈ¤ਸ ਕਲੱਬ ਦਾ ਪ੍ਰਧਾਨ ਚੁਣਿਆ ਗਿਆ ਅਤੇ ਉਨ੍ਹਾਂ ਨੂੰ ਪ੍ਰੈਸ ਕਲੱਬ ਦੇ ਬਾਕੀ ਅਹੁਦੇਦਾਰ ਚੁਣਨ ਦਾ ਅਧਿਕਾਰ ਵੀ ਦਿੱਤਾ ਗਿਆ। ਚੋਣ ਦੌਰਾਨ ਰਾਮ ਸਿੰਘ ਔਲਖ ਨੂੰ ਸਰਪ੍ਰਸਤ, ਅਸ਼ੋਕ ਪੁਰੀ ਨੂੰ ਚੇਅਰਮੈਨ, ਅਸ਼ੋਕ ਛਾਬੜਾ ਨੂੰ  ਸਕੱਤਰ, ਸਚਿਨ ਧੀਰ ਨੂੰ ਸਕੱਤਰ, ਅਸ਼ੋਕ ਕੱਕੜ ਨੂੰ ਖ਼ਜ਼ਾਨਚੀ ਅਤੇ ਸੁਖਵਿੰਦਰ ਸੋਹਲ ਨੂੰ ਮੀਤ ਪ੍ਰਧਾਨ ਚੁਣਿਆ ਗਿਆ।

ਇਸ ਮੌਕੇ ਪ੍ਰਧਾਨ ਗੁਰਪਾਲ ਸਿੰਘ ਪਾਲੀ ਨੇ ਕਿਹਾ ਕਿ ਪੱਤਰਕਾਰੀ ਇੱਕ ਸਮਾਜਿਕ ਕਿੱਤਾ ਹੈ। ਸਮਾਜ ਵਿੱਚ ਲੋਕਾਂ ਨਾਲ ਦਿਨ-ਬ-ਦਿਨ ਹੋ ਰਹੀ ਧੱਕੇਸ਼ਾਹੀ ਅਤੇ ਪੱਤਰਕਾਰਤਾ ਖੇਤਰ ਵਿੱਚ ਆ ਰਹੀਆਂ ਮੁਸ਼ਕਲਾਂ ਨੂੰ ਕਲੱਬ ਮੈਂਬਰਾਂ ਦੇ ਸਹਿਯੋਗ ਨਾਲ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ। ਉਹ ਕਲੱਬ ਦੀ ਮਜਬੂਤੀ ਲਈ ਆਉਣ ਵਾਲੇ ਸਮੇਂ ਵਿੱਚ ਹਮੇਸ਼ਾ ਤੱਤਪਰ ਰਹਿਣਗੇ। ਇਸ ਮੌਕੇ ਇਕਬਾਲ ਮਿੰਟੂ, ਚੇਤਨ ਗਗਨ, ਦਲਜੀਤ ਸ਼ਰਮਾ, ਅਰਵਿੰਦਰ ਪਾਲ ਟੋਨੀ, ਕਮਲਦੀਪ ਧੀਰ, ਜਸਵਿੰਦਰ ਚੁੰਬਰ, ਸੰਜੀਵ ਪੁਰੀ, ਪੁਨੀਤ ਅਰੋੜਾ, ਵਿਜੈ ਢੱਡਾ, ਤਰਲੋਕ ਆਦਿ ਹਾਜ਼ਰ ਸਨ।
----------------------------------------------

No comments: