www.sabblok.blogspot.com
ਨਕੋਦਰ, (ਟੋਨੀ )-ਹਾਈ ਕੋਰਟ ਦੇ ਹੁਕਮਾਂ 'ਤੇ ਸਥਾਨਕ ਪੁਲਸ ਨੇ ਨਾਕਾਬੰਦੀ ਕਰਕੇ ਸ਼ਹਿਰ 'ਚ ਵਾਹਨਾਂ ਦੇ ਸ਼ੀਸ਼ਿਆਂ 'ਤੇ ਚੜ੍ਹੀਆਂ ਕਾਲੀਆਂ ਫਿਲਮਾਂ ਲੁਹਾਉਣ ਅਤੇ ਲੁੱਟ-ਖੋਹ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਨਾਕਾਬੰਦੀ ਕਰਕੇ ਪੁਲਸ ਨੇ ਵਾਹਨਾਂ ਤੋਂ ਕਾਲੀਆਂ ਫਿਲਮਾਂ ਲੁਹਾਈਆਂ ਅਤੇ 50 ਦੇ ਕਰੀਬ ਚਲਾਨ ਕੱਟੇ ਅਤੇ ਦਰਜਨ ਦੇ ਕਰੀਬ ਵ੍ਹੀਕਲ ਬਾਊਂਡ ਕੀਤੇ। ਡੀ. ਅੱੈਸ. ਪੀ. ਹਰਮੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਸਿਟੀ ਥਾਣਾ ਮੁਖੀ ਗੁਰਮੀਤ ਸਿੰਘ ਸਿੱਧੂ ਅਤੇ ਪੁਲਸ ਪਾਰਟੀ ਨੇ ਸ਼ਹਿਰ ਦੇ ਵੱਖ ਵੱਖ ਚੌਕਾਂ ਵਿਚ ਨਾਕਾਬੰਦੀ ਕਰਕੇ ਵ੍ਹੀਕਲਾਂ ਦੀ ਚੈਕਿੰਗ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਹਰਮੀਤ ਸਿੰਘ ਹੁੰਦਲ ਨੇ ਦੱਸਿਆ ਕਿ ਸਬ ਡਵੀਜ਼ਨ ਨਕੋਦਰ ਅਧੀਨ ਥਾਣੇ ਦੇ ਮੁਲਾਜ਼ਮਾਂ ਨੂੰ ਵੀ ਸਖਤ ਹਦਾਇਤਾਂ 'ਚ ਕਿਹਾ ਕਿ ਉਹ ਆਪਣੀਆਂ ਨਿੱਜੀ ਅਤੇ ਸਰਕਾਰੀ ਗੱਡੀਆਂ ਤੋਂ ਵੀ ਕਾਲੀਆਂ ਫਿਲਮਾਂ ਉਤਾਰ ਦੇਣ ਨਹੀਂ ਤਾ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਨਵੇਂ ਆਏ ਥਾਣਾ ਮੁਖੀ ਗੁਰਮੀਤ ਸਿੰਘ ਸਿੱਧੂ ਨੇ ਅੱਜ ਸਕੂਲਾਂ ਅਤੇ ਕਾਲਜਾਂ ਦੇ ਬਾਹਰ ਛੁੱਟੀ ਸਮੇਂ ਲੜਕੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ ਭੂੰਡ ਆਸ਼ਕਾਂ, ਵਾਹਨਾਂ 'ਤੇ ਟ੍ਰਿਪਲ ਰਾਈਡਿੰਗ, ਮੋਟਰਸਾਈਕਲ 'ਤੇ ਪਟਾਕੇ ਚਲਾ ਕੇ ਸ਼ਹਿਰ ਵਿਚ ਦਹਿਸ਼ਤ ਫੈਲਾਉਣ ਵਾਲੇ ਗੁੰਡਾਂ ਅਨਸਰਾਂ ਅਤੇ ਅਧੂਰੇ ਕਾਗਜ਼ਾਂ ਅਤੇ ਬਿਨਾਂ ਕਾਗਜ਼ਾਂ ਵਾਲੇ ਵਾਹਨਾਂ ਦੇ ਚਲਾਨ ਕੱਟੇ ਗਏ ।

No comments:
Post a Comment