www.sabblok.blogspot.com
-
ਨਕੋਦਰ -(ਟੋਨੀ/ਵਿਜਯ)ਅੱਜ ਸਵੇਰੇ ਮੁਹੱਲਾ ਜੈਨ ਤਿਵਾੜੀਆ ਗਲੀ ਵਿਖੇ ਇਕ ਮਕਾਨ ਦੀ ਕੰਧ
ਨੂੰ ਪਲਸਤਰ ਕਰਦਿਆਂ ਟੁੱਟੀ ਪੈੜ ਕਾਰਨ ਤਿੰਨ ਮਜ਼ਦੂਰ ਹੇਠਾਂ ਡਿੱਗਣ ਕਾਰਨ ਜ਼ਖ਼ਮੀ ਹੋ
ਗਏ। ਜ਼ਖ਼ਮੀ ਮਜ਼ਦੂਰਾਂ ਨੂੰ ਜਲੰਧਰ ਦੇ ਇਕ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।
ਜ਼ਖ਼ਮੀਆਂ 'ਚੋਂ ਇਕ ਮਜ਼ਦੂਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ
ਮੁਹੱਲਾ ਜੈਨ ਵਿਖੇ ਇਕ ਮਕਾਨ ਨੂੰ ਪਲੱਸਤਰ ਕਰਦੇ ਸਮੇਂ ਖੜ੍ਹੇ ਹੋਣ ਲਈ ਬਣਾਈ ਗਈ ਪੈੜ
ਦਾ ਅਚਾਨਕ ਬਾਂਸ ਟੁੱਟ ਗਿਆ, ਜਿਸ ਕਾਰਨ ਉਸ ਉੱਪਰ ਖੜ੍ਹੇ ਮਜ਼ਦੂਰ ਕਾਫੀ ਉਚਾਈ ਤੋਂ
ਹੇਠਾਂ ਡਿੱਗ ਪਏ। ਹਾਦਸੇ ਵਿਚ ਵਿੱਕੀ ਪੁੱਤਰ ਸ਼ੀਤਲ, ਕਾਲਾ ਪੁੱਤਰ ਬਲਵਿੰਦਰ (ਸਾਰੇ
ਵਾਸੀ ਪਿੰਡ ਸਿਆਣੀਵਾਲ) ਜ਼ਖ਼ਮੀ ਹੋ ਗਏ। ਵਿੱਕੀ ਦੇ ਪੱਟ ਦੀ ਹੱਡੀ 'ਤੇ ਚੂਲਾ ਟੁੱਟਣ
ਕਾਰਨ ਹਾਲਤ ਗੰਭੀਰ ਬਣੀ ਹੋਈ ਹੈ।

No comments:
Post a Comment