www.sabblok.blogspot.com
ਨਕੋਦਰ {ਟੋਨੀ)--ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੀਆਂ ਚੋਣਾਂ 'ਚ ਅਕਾਲੀਆਂ ਨੂੰ
ਧੱਕੇਸ਼ਾਹੀ ਨਹੀਂ ਕਰਨ ਦਿੱਤੀ ਜਾਵੇਗੀ। ਇਹ ਵਿਚਾਰ ਸਾਬਕਾ ਵਿਧਾਇਕ ਅਮਰਜੀਤ ਸਿੰਘ ਸਮਰਾ
ਨੇ ਸਥਾਨਕ ਨਗਰ ਕੌਂਸਲ ਦੇ ਵਾਰਡ ਨੰਬਰ 1 ਦੀ ਜ਼ਿਮਨੀ ਚੋਣ ਨੂੰ ਲੈ ਕੇ ਅੱਜ ਕਾਂਗਰਸੀ
ਆਗੂਆਂ, ਵਰਕਰਾਂ, ਕੌਂਸਲਰਾਂ ਅਤੇ ਸ਼ਹਿਰ ਵਾਸੀਆਂ ਨਾਲ ਭਰਵੀਂ ਮੀਟਿੰਗ ਕਰਕੇ ਵੱਖ-ਵੱਖ
ਆਗੂਆਂ ਤੋਂ ਚੋਣਾਂ ਸਬੰਧੀ ਸੁਝਾਅ ਲਏ। ਇਸ ਮੌਕੇ ਸ. ਸਮਰਾ ਨੇ ਹਾਜ਼ਰ ਕਾਂਗਰਸੀ ਆਗੂਆਂ
'ਚ ਇਕ ਨਵੀਂ ਰੂਹ ਭਰਦਿਆਂ ਕਿਹਾ ਕਿ ਇਕ ਜੁੱਟ ਹੋ ਕੇ ਵਾਰਡ ਨੰਬਰ 1 ਦੇ ਕਾਂਗਰਸੀ
ਉਮੀਦਵਾਰ ਇਕਬਾਲ ਸਿੰਘ ਮਿੰਟੂ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਇਹ ਸੀਟ ਕਾਂਗਰਸ
ਪਾਰਟੀ ਦੀ ਝੋਲੀ ਵਿਚ ਪਾਓ। ਕਾਂਗਰਸੀ ਆਗੂ ਕੇਵਲ ਸਿੰਘ ਤੱਖਰ, ਜਸਵੀਰ ਸਿੰਘ ਉਪਲ, ਕੇ.
ਕੇ. ਖੱਟਰ, ਰਵੀ ਭੂਸ਼ਨ ਮਹਿਤਾ, ਪ੍ਰੇਮ ਸਾਗਰ, ਪ੍ਰਮੋਦ ਭਾਰਦਵਾਜ, ਬਲਰਾਮ ਭਾਰਦਵਾਜ,
ਮੋਹਿਤ ਭੱਲਾ, ਪ੍ਰੇਮਪਾਲ ਭਾਟੀਆ, ਜਸਪ੍ਰੀਤ ਢਿੱਲੋਂ, ਕਿਰਨਦੀਪ ਧੀਰ, ਅਸ਼ਵਨੀ ਕੋਹਲੀ
ਪਵਨ ਗਿੱਲ ਅਤੇ ਵਾਰਡ ਵਾਸੀਆਂ ਨੇ ਹਰ ਤਰ੍ਹਾਂ ਦਾ ਸਾਥ ਦੇਣ ਦਾ ਵਿਸ਼ਵਾਸ ਦਿਵਾਇਆ। ਇਸ
ਮੌਕੇ ਸਰਬਜੀਤ ਸਮਰਾ, ਅਮਰਦੀਪ ਸਮਰਾ, ਅਸ਼ਵਨੀ ਕੋਹਲੀ ਕੌਂਸਲਰ, ਬੱਬੂ ਭਾਟੀਆ, ਮਨਜੀਤ
ਸੰਧੂ, ਰਵਿੰਦਰ ਕੱਲਾ, ਅਰੁਣ ਗੁਪਤਾ, ਜੋਗਿੰਦਰ ਭਗਤ ਕੌਂਸਲਰ, ਜੋਨੂੰ ਨਈਅਰ, ਅਸ਼ੋਕ
ਗਾਬਾ, ਬਲਿਹਾਰ ਸਿੰਘ, ਮੋਨੂੰ ਠੇਕੇਦਾਰ, ਵਿਕੀ ਅਨੇਜਾ, ਅਮਰ ਸਿੰਘ ਜੇ. ਈ., ਗੌਰਵ
ਜੈਨ, ਸੁਖਵਿੰਦਰ ਪੀਟਰ, ਪ੍ਰਾਣ ਕਨੌਜੀਆ, ਪਰਮਜੀਤ ਠਰੂ, ਹਰੀਸ਼ ਸ਼ਰਮਾ, ਕੈਪਟਨ ਗੁਰਮੇਜ
ਸਿੰਘ, ਇੰਦਰਜੀਤ ਸ਼ਰਮਾ ਤੇ ਕਾਂਗਰਸੀ ਆਂਗੂ ਹਾਜ਼ਰ ਸਨ।
No comments:
Post a Comment