jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 14 May 2012

ਗੁਰਸ਼ਰਨ ਸਿੰਘ ਬਾਰੇ ਦਸਤਾਵੇਜੀ ਫਿਲਮ, ਨਾਟਕਾਂ ਅਤੇ ਗੀਤਾਂ ਭਰੀ ਹੋਵੇਗੀ ਪਹਿਲੀ ਮਈ ਦੀ ਯਾਦਗਾਰੀ ਸੱਭਿਆਚਾਰਕ ਰਾਤ

www.sabblok.blogspot.com
ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਵੱਲੋਂ ਇਸ ਵਾਰ ਪੰਜਾਬੀ ਭਵਨ ਲੁਧਿਆਣਾ ਵਿਖੇ ਪਹਿਲੀ ਮਈ ਨੂੰ ਨਾਟਕਾਂ ਅਤੇ ਗੀਤਾਂ ਭਰੀ ਰਾਤ ਕੌਮਾਂਤਰੀ ਦਿਹਾੜੇ ਦੇ ਅਮਰ ਸ਼ੀਹਦਾਂ ਦੇ ਨਾਲ ਨਾਲ ਸ਼੍ਰੋਮਣੀ ਨਾਟਕਕਾਰ ਸ਼੍ਰੀ ਗੁਰਸ਼ਰਨ ਸਿੰਘ ਨੂੰ ਵੀ ਸਮਰਪਤ ਕੀਤੀ ਜਾ ਰਹੀ ਹੈ। 
ਪਲਸ ਮੰਚ ਦੇ ਬੁਲਾਰੇ ਅਮੋਲਕ ਸਿੰਘ ਨੇ ਇਸ ਯਾਦਗਾਰੀ ਇਨਕਲਾਬੀ ਸਭਿਆਚਾਰਕ ਰਾਤ ਦੀਆਂ ਤਿਆਰੀਆਂ ਨੂੰ ਸੂਬਾ ਕਮੇਟੀ ਵੱਲੋਂ ਅੰਤਿਮ ਛੋਹਾਂ ਦਿੱਤੇ ਜਾਣ ਬਾਰੇ ਪ੍ਰੈਸ ਨੂੰ ਦੱਸਿਆ ਕਿ ਇਸ ਰਾਤ ਗੁਰਸ਼ਰਨ ਸਿੰਘ ਦੀ ਬਹੁ-ਪੱਖੀ ਜੀਵਨ-ਗਾਥਾ ਨੂੰ ਰੂਪਮਾਨ ਕਰਦੀ ਦਸਤਾਵੇਜ਼ੀ ਫਿਲਮ ਲੋਕ ਅਰਪਣ ਕੀਤੀ ਜਾਏਗੀ ਅਤੇ ਇਸਦਾ ਸ਼ੋਅ ਵਿਖਾਇਆ ਜਾਏਗਾ। ਪਲਸ ਮੰਚ ਵੱਲੋਂ ਤਿਆਰ ਕੀਤੀ 'ਸਦਾ ਸਫ਼ਰ 'ਤੇ ਭਾਅ ਜੀ ਗੁਰਸ਼ਰਨ ਸਿੰਘ'  ਨਾਮੀ ਫਿਲਮ ਦੇ ਨਿਰਦੇਸ਼ਕ ਮਾਸਟਰ ਤਰਲੋਚਨ ਸਿੰਘ ਹਨ। ਇਸ ਮੌਕੇ 'ਤੇ ਗੁਰਸ਼ਰਨ ਸਿੰਘ ਦੀ ਇਨਕਲਾਬੀ ਨਾਟ-ਪ੍ਰੰਪਰਾ ਦਾ ਝੰਡਾ ਬੁਲੰਦ ਰੱਖਣ ਦਾ ਅਹਿਦ ਲਿਆ ਜਾਵੇਗਾ। 
ਅਮੋਲਕ ਸਿੰਘ ਨੇ ਦੱਸਿਆ ਕਿ ਪਹਿਲੀ ਮਈ ਰਾਤ ਠੀਕ 8 ਵਜੇ ਪਹਿਲਾ ਨਾਟਕ 'ਅੱਖਾਂ' ਹੋਏਗਾ ਅਤੇ 2 ਮਈ ਸਰਘੀ ਵੇਲੇ ਤੱਕ ਹੋਣ ਵਾਲੇ ਸਭੇ ਨਾਟਕ ਗੁਰਸ਼ਰਨ ਸਿੰਘ ਜੀ ਦੀ ਹੀ ਕਲਮ ਤੋਂ ਲਿਖੇ ਹੋਏ ਹਨ। 
ਉਹਨਾਂ ਦੱਸਿਆ ਕਿ 'ਅੱਖਾਂ, ਮਿੱਟੀ ਦਾ ਮੁੱਲ', 'ਧਮਕ ਨਗਾਰੇ ਦੀ', 'ਸੀਸ ਤਲੀ 'ਤੇ' ਅਤੇ 'ਸੁਖੀ ਵਸੇ ਮਸਕੀਨੀਆ' ਅੰਮ੍ਰਿਤਸਰ ਨਾਟਕ ਕਲਾ ਕੇਂਦਰ, ਚੰਡੀਗੜ੍ਹ (ਏਕੱਤਰ), ਚੇਤਨਾ ਕਲਾ ਕੇਂਦਰ ਚਮਕੌਰ ਸਾਹਿਬ (ਗੁਰਪ੍ਰੀਤ ਕੌਰ), ਮੰਚ ਰੰਗਮੰਚ ਅੰਮ੍ਰਿਤਸਰ (ਕੇਵਲ ਧਾਲੀਵਾਲ), ਲੋਕ ਕਲਾ ਮੰਚ ਮੰਡੀ ਮੁੱਲਾਂਪੁਰ (ਹਰਕੇਸ਼ ਚੌਧਰੀ) ਅਤੇ ਸੁਚੇਤਕ ਰੰਗਮੰਚ ਮੁਹਾਲੀ (ਅਨੀਤਾ-ਸ਼ਬਦੀਸ਼) ਨਾਟ ਮੰਡਲੀਆਂ ਵੱਲੋਂ ਖੇਡੇ ਜਾਣਗੇ। 
ਕਵੀਸ਼ਰੀ ਜੱਥਾ ਰਸੂਲਪੁਰ (ਅਮਰਜੀਤ ਪ੍ਰਦੇਸੀ ਅਤੇ ਸਾਥੀ), ਲੋਕ ਸੰਗੀਤ ਮੰਡਲੀ ਭਦੌੜ (ਮਾਸਟਰ ਰਾਮ ਕੁਮਾਰ) ਅਤੇ ਕਵੀਸ਼ਰੀ ਜੱਥਾ (ਮੁਖਤਿਆਰ ਜਫ਼ਰ) ਆਪਣੇ ਸੰਗੀਤਕ ਰੰਗ ਨਾਲ ਸਰੋਤਿਆਂ ਦੇ ਰੂਬਰੂ ਹੋਣਗੇ। 
ਪੁਸਤਕ ਪ੍ਰਦਰਸ਼ਨੀ ਅਤੇ ਪੁਸਤਕ ਰਿਲੀਜ਼ ਸਮਾਰੋਹ ਦਾ ਆਪਣਾ ਨਿਵੇਕਲਾ ਆਕਰਸ਼ਣ ਹੋਏਗਾ। 
ਪਲਸ ਮੰਚ ਨਾਲ ਜੁੜੀਆਂ ਪੰਜਾਬ ਭਰ ਦੀਆਂ ਰੰਗ ਟੋਲੀਆਂ ਨੇ ਪੰਜਾਬ ਭਰ 'ਚ ਮੁਹਿੰਮ ਲਾਮਬੰਦ ਕਰਕੇ ਪਹਿਲੀ ਮਈ ਦੀ ਰਾਤ ਨੂੰ ਯਾਦਗਾਰੀ ਸਭਿਆਚਾਰਕ ਰਾਤ ਬਣਾਉਣ ਲਈ ਮਿਸਾਲੀ ਉੱਦਮ ਕੀਤਾ ਹੈ। 

No comments: