www.sabblok.blogspot.com
ਨਕੋਦਰ, ( ਟੋਨੀ )-ਅੱਜ ਸਵੇਰੇ ਨਕੋਦਰ-ਜਲੰਧਰ ਬਾਈਪਾਸ ਚੌਕ ਵਿਚ ਇਕ ਸਕੂਲ ਬੱਸ ਅਤੇ ਟਰੱਕ ਦਰਮਿਆਨ ਟੱਕਰ ਹੋ ਜਾਣ ਕਾਰਨ ਬੱਸ ਵਿਚ ਸਵਾਰ 15 ਵਿਦਿਆਰਥਾਣਾਂ ਜ਼ਖ਼ਮੀ ਹੋ ਗਈਆਂ । ਹਾਦਸੇ ਦੌਰਾਨ ਵਿਦਿਆਰਥਣਾਂ ਦੇ ਮਾਮੂਲੀ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਸਥਾਨਕ ਇਕ ਨਿੱਜੀ ਹਸਪਤਾਲ ਵਿਚੋਂ ਮੁੱਢਲੀ ਡਾਕਟਰੀ ਸਹਾਇਤਾ ਉਪਰੰਤ ਛੁੱਟੀ ਦੇ ਦਿੱਤੀ ਗਈ । ਪੁਲਸ ਨੇ ਬੱਸ ਡਰਾਈਵਰ ਦੇ ਬਿਆਨਾਂ 'ਤੇ ਟਰੱਕ ਚਾਲਕ ਖਿਲਾਫ ਕੇਸ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਕੈਂਬਰਿਜ ਇੰਟਰਨੈਸ਼ਨਲ ਗਰਲਜ਼ ਸਕੂਲ ਦੀ ਬੱਸ ਨਕੋਦਰ ਤੋਂ ਵਿਦਿਆਰਥਣਾਂ ਨੂੰ ਲੈ ਕੇ ਜਲੰਧਰ ਜਾ ਰਹੀ ਸੀ । ਬੱਸ ਜਦੋਂ ਜਲੰਧਰ ਰੋਡ ਬਾਈਪਾਸ ਚੌਕ 'ਚ ਪੁੱਜੀ ਤਾਂ ਮਲਸੀਆਂ ਵਲੋਂ ਰਹੇ ਇਕ ਟਰੱਕ ਨੇ ਬੱਸ ਨੂੰ ਟੱਕਰ ਮਾਰ ਦਿੱਤੀ । ਹਾਦਸੇ ਦੌਰਾਨ ਸਕੂਲ ਬੱਸ ਪਲਟ ਗਈ, ਜਿਸ ਸਦਕਾ ਬੱਸ ਵਿਚ ਸਵਾਰ 15 ਵਿਦਿਆਰਥਣਾਂ ਮਾਮੂਲੀ ਜ਼ਖਮੀ ਹੋ ਗਈਆਂ ਹਾਦਸੇ 'ਚ ਵਿਦਿਆਰਥਣਾਂ ਤੋਂ ਇਲਾਵਾ ਡਰਾਈਵਰ ਹਰਭਜਨ ਸਿੰਘ ਵਾਸੀ ਪਿੰਡ ਬਜੂਹਾ ਖੁਰਦ ਵੀ ਮਸਾਂ ਬਚਿਆ । ਹਾਦਸੇ ਦੀ ਸੂਚਨਾ ਮਿਲਦੇ ਹੀ ਵਿਦਿਆਰਥਣਾਂ ਦੇ ਪਰਿਵਾਰਕ ਮੈਂਬਰ ਮੌਕੇ 'ਤੇ ਪੁੱਜੇ ਤੇ ਪੁਲਸ ਦੀ ਸਹਾਇਤਾ ਨਾਲ ਨੇੜਲੇ ਇਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿਥੋਂ ਉਨ੍ਹਾਂ ਨੂੰ ਮੁਢਲੀ ਡਾਕਟਰੀ ਸਹਾਇਤਾ ਉਪਰੰਤ ਛੁੱਟੀ ਦੇ ਦਿੱਤੀ ਗਈ। ਪੁਲਸ ਨੇ ਮੌਕੇ 'ਤੇ ਪੁੱਜ ਕੇ ਪਲਟੀ ਹੋਈ ਬੱਸ ਨੂੰ ਲੋਕਾਂ ਦੇ ਸਹਿਯੋਗ ਨਾਲ ਸਿੱਧਾ ਕਰਕੇ ਰਸਤਾ ਸਾਫ ਕਰਵਾਇਆ। ਪੁਲਸ ਨੇ ਬੱਸ ਡਰਾਈਵਰ ਹਰਭਜਨ ਸਿੰਘ ਦੇ ਬਿਆਨਾਂ ਤੇ ਟਰੱਕ ਚਾਲਕ ਇੰਦਰਜੀਤ ਸਿੰਘ ਵਾਸੀ ਪਿੰਡ ਸਰੀਂਹ ਖਿਲਾਫ ਕੇਸ ਦਰਜ ਕਰ ਲਿਆ ਹੈ ।
No comments:
Post a Comment