Print all
In new window

ssa g
Inbox
x


Apr 23
ਨਕੋਦਰ, 23 ਅਪ੍ਰੈਲ (ਟੋਨੀ/ਵਿਜਯ)-ਇਤਿਹਾਸਕ ਅਤੇ ਧਾਰਮਿਕ ਪਹਿਲੂ ਤੋਂ ਪ੍ਰਸਿੱਧ ਨਕੋਦਰ ਸ਼ਹਿਰ ਸਦਾ ਵਿਕਾਸ ਲਈ ਤਰਸਦਾ ਰਿਹਾ ਹੈ। ਸ਼ਹਿਰ ਦੇ ਵਧੇਰੇ ਖੇਤਰਾਂ ’ਚ ਵਿਕਾਸ ਨਾ ਹੋਣ ਕਾਰਨ ਲੋਕ ਨਰਕ-ਭਰੀ ਜ਼ਿੰਦਗੀ ਜਿਉੂਣ ਲਈ ਮਜਬੂਰ ਹਨ। ਅੱਡਾ ਮਹਿਤਪੁਰ ਦੀ ਹਾਲਤ ਨਰਕ ਜਿਹਾ ਮੰਜ਼ਰ ਪੇਸ਼ ਕਰ ਰਹੀ ਹੈ। ਸਥਾਨਕ ਲੋਕ ਨਗਰ ਕੌਂਸਲ ਦੀ ਅਣਦੇਖੀ ਦਾ ਸ਼ਿਕਾਰ ਹੋਣ ਕਾਰਨ ਦੁਖੀ ਹਨ। ਮੁਹੱਲਾ ਵਾਸੀ ਬਲਵਿੰਦਰ ਸਿੰਘ ਸੰਧੂ, ਈਸ਼ਵਰ ਬੱਤਰਾ ਨੰਬਰਦਾਰ, ਅਸ਼ੋਕ ਕੁਮਾਰ, ਸੱਤਪਾਲ, ਰਵੀ, ਸੁਰਿੰਦਰ ਕੁਮਾਰ, ਕਮਲ ਕਿਸ਼ੋਰ, ਮਦਨ ਲਾਲ, ਵਿੱਕੀ ਕਪੂਰ, ਸੰਦੀਪ ਕੁਮਾਰ, ਕੁਲਵੰਤ ਸਿੰਘ, ਵਿਜੈ ਕੁਮਾਰ, ਰਾਕੇਸ਼ ਧੀਰ, ਕਿਰਨਵੀਰ ਰਾਜੂ, ਰਾਕੇਸ਼ ਚੰਦਰ ਆਦਿ ਨੇ ਦੱਸਿਆ ਕਿ ਮੁਹੱਲੇ ਵਿੱਚ ਗੰਦਗੀ ਦੀ ਭਰਮਾਰ ਅਤੇ ਸੀਵਰੇਜ ਸਦਾ ਜਾਮ ਰਹਿਣ ਕਾਰਨ ਜ਼ਿੰਦਗੀ ਨਰਕ ਬਣੀ ਹੋਈ ਹੈ। ਸੀਵਰੇਜ ਦਾ ਗੰਦਾ ਪਾਣੀ ਸੜਕ ’ਚ ਵਹਿੰਦਾ ਰਹਿੰਦਾ ਹੈ, ਜਿਸ ਕਾਰਨ ਭਿਆਨਕ ਬੀਮਾਰੀਆਂ ਫੈਲਣ ਤੋਂ ਇਲਾਵਾ ਮਕਾਨਾਂ ਨੂੰ ਵੀ ਨੁਕਸਾਨ ਪਹੁੰਚ ਰਿਹਾ ਹੈ। ਟੁੱਟੀਆਂ ਸੜਕਾਂ ਅਤੇ ਸੜਕਾਂ ’ਚ ਖੜ੍ਹਾ ਪਾਣੀ ਮੁਹੱਲਾ ਵਾਸੀਆਂ ਤੇ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਿਆ ਰਹਿੰਦਾ ਹੈ।

ਮੁਹੱਲਾ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇਸ ਸੰਬੰਧੀ ਡੀ.ਸੀ. ਸਾਹਿਬ, ਸਥਾਨਕ ਸਰਕਾਰਾਂ, ਐ¤ਸ.ਡੀ.ਐ¤ਮ. ਸਾਹਿਬ, ਈ.ਓ. ਨਗਰ ਕੌਂਸਲ ਅਤੇ ਹੋਰ ਸੀਨੀਅਰ ਅਧਿਕਾਰੀਆਂ ਕੋਲ ਕਈ ਵਾਰ ਫਰਿਆਦ ਕਰਨ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਹੋ ਰਹੀ। ਲੋਕਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮਕਾਨਾਂ ਨੂੰ ਕੋਈ ਨੁਕਸਾਨ ਜਾਂ ਬੀਮਾਰੀ ਫੈਲਦੀ ਹੈ ਤਾਂ ਸਾਰੀ ਜ਼ਿੰਮੇਵਾਰੀ ਨਗਰ ਕੌਂਸਲ ਦੀ ਹੋਵੇਗੀ। ਇਸ ਤੋਂ ਇਲਾਵਾ ਸ਼ਹਿਰ ਦਾ ਐ¤ਮ.ਸੀ. ਚੌਂਕ ਸੜਕ ਅਤੇ ਜਲੰਧਰ ਰੋਡ ਦੀ ਵੀ ਹਾਲਤ ਪਿਛਲੇ ਕਾਫ਼ੀ ਅਰਸੇ ਤੋਂ ਖਸਤਾ ਹਾਲਤ ਬਣੀ ਹੋਈ ਹੈ।

ਲੋਕਾਂ ਦਾ ਕਹਿਣਾ ਹੈ ਕਿ ਨਗਰ ਕੌਂਸਲ ਨੇ ਸ਼ਹਿਰ ਦੇ ਵਿਕਾਸ ਲਈ ਜੋ 1 ਕਰੋੜ ਦਾ ਟੈਂਡਰ ਪਾਸ ਕੀਤਾ ਹੈ, ਕੀ ਉਹ ਖ਼ਰਚ ਵੀ ਕੀਤਾ ਜਾਵੇਗਾ ਜਾਂ ਨਹੀਂ?