jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 13 June 2012

ਮੁੱਖ ਮੰਤਰੀ ਪੰਜਾਬ, ਕੈਬਨਿਟ ਮੰਤਰੀਆਂ ਅਤੇ ਹੋਰ ਰਾਜਨੀਤਿਕ ਆਗੂਆਂ ਵੱਲੋਂ ਸਵ: ਅਮਰਜੀਤ ਸਿੰਘ ਸਾਹੀ ਨੂੰ ਸ਼ਰਧਾਂਜ਼ਲੀਆਂ ਭੇਂਟ :

ਫੋਟੋ -ਨਿੱਕੂ ਦਸੂਹਾ
www.sabblok.blogspot.com
ਦਸੂਹਾ, 12 ਜੂਨ( ਸੁਰਜੀਤ ਸਿੰਘ ਨਿੱਕੂ) ਰਾਸ਼ਟਰਪਤੀ ਦੀ ਚੋਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਯੂ.ਪੀ.ਏ. ਵੱਲੋਂ ਐਲਾਨੇ ਗਏ ਰਾਸ਼ਟਰਪਤੀ ਚੋਣ ਲਈ ਉਮੀਦਵਾਰ ਦੀ ਮੱਦਦ ਨਹੀਂ ਕਰੇਗਾ। ਸ਼੍ਰੋਮਣੀ ਅਕਾਲੀ ਦਲ ਨੈਸ਼ਨਲ ਡੈਮੋਕਰੇਟਿਵ ਅਲਾਇੰਸ (ਐਨ ਡੀ ਏ) ਦਾ ਇੱਕ ਹਿੱਸਾ ਹੈ ਅਤੇ ਐਨ.ਡੀ.ਏ. ਵੱਲੋਂ ਰਾਸ਼ਟਰਪਤੀ ਦੀ ਚੋਣ ਲਈ ਐਲਾਨੇ ਗਏ ਉਮੀਦਵਾਰ ਦੀ ਹਮਾਇਤ ਕਰੇਗਾ। ਐਨ.ਡੀ.ਏ. ਉਮੀਦਵਾਰ ਦੀ ਚੋਣ ਐਨ.ਡੀ.ਏ. ਭਾਈਵਾਲ ਦੀ ਮੀਟਿੰਗ ਵਿੱਚ ਕੀਤੀ ਜਾਵੇਗੀ। ਰਾਸ਼ਟਰਪਤੀ ਦੀ ਚੋਣ ਵਾਸਤੇ ਐਨ.ਡੀ.ਏ. ਪਾਰਟੀਆਂ ਵਿਚਾਰਧਾਰਕ ਤੌਰ ਤੇ ਇੱਕ ਜੁੱਟ ਹਨ। ਇਹ ਪ੍ਰਗਟਾਵਾ ਸ੍ਰ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਅੱਜ ਇਥੇ ਦਸੂਹਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਸ੍ਰ: ਬਾਦਲ ਅੱਜ ਇਥੇ ਸਵ: ਅਮਰਜੀਤ ਸਿੰਘ ਸਾਹੀ ਦੇ ਸ਼ਰਧਾਂਜ਼ਲੀ ਸਮਾਰੋਹ ਵਿੱਚ ਹਿੱਸਾ ਲੈਣ ਆਏ ਸਨ। 
 ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਸੂਬੇ ਦੇ ਕਰਜਾ ਮੁਆਫੀ ਸਬੰਧੀ ਕੇਂਦਰ ਉਤੇ ਪਾਏ ਜਾ ਰਹੇ ਦਬਾਅ ਸਬੰਧੀ ਪੁੱਛੇ ਅਸਵਾਲ ਦੇ ਜਵਾਬ ਵਿੱਚ ਉਨ•ਾਂ ਕਿਹਾ ਕਿ ਕਰਜੇ ਦੇ ਬੋਝ ਹੇਠ ਸੂਬਿਆਂ ਦੇ ਕਰਜ਼ਿਆਂ ਨੂੰ ਮੁਆਫ਼ ਕਰਨਾ ਇਹ ਕੇਂਦਰ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ। ਉਨ•ਾਂ ਕਰਜੇ ਦੇ ਬੋਝ ਹੇਠ ਦੱਬੇ ਪੰਜਾਬ ਦੀ ਗੱਲ ਕਰਦਿਆਂ ਕਿਹਾ ਕਿ ਇਹ ਕਰਜਾ ਸੂਬੇ ਸਿਰ ਰਾਸ਼ਟਰੀ ਹਿੱਤਾਂ ਅਤੇ ਦੇਸ਼ ਦੀ ਏਕਤਾ, ਅਖੰਡਤਾ ਕਾਰਨ ਚੜਿਆ ਹੈ ਜਿਸ ਕਰਕੇ ਇਸ ਕਰਜੇ ਨੂੰ ਮੁਆਫ਼ ਕਰਨਾ ਕੇਂਦਰ ਸਰਕਾਰ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ। ਸਵ: ਅਮਰਜੀਤ ਸਿੰਘ ਸਾਹੀ ਦੇ ਪ੍ਰੀਵਾਰ ਦੇ ਮੈਂਬਰ ਨੂੰ ਦਸੂਹਾ ਤੋਂ ਟਿਕਟ ਦਿੱਤੇ ਜਾਣ ਸਬੰਧੀ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਇਹ ਭਾਰਤੀ ਜਨਤਾ ਪਾਰਟੀ ਦਾ ਆਪਣਾ ਮਾਮਲਾ ਹੈ। ਪਾਰਟੀ ਉਮੀਦਵਾਰ ਸਬੰਧੀ ਜੋ ਫੈਸਲਾ ਕਰੇਗੀ, ਅਕਾਲੀ ਦਲ ਉਸ ਦੀ ਹਮਾਇਤ ਕਰੇਗਾ। 
 ਸ਼ਰਧਾਂਜ਼ਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਸਵ: ਅਮਰਜੀਤ ਸਿੰਘ ਸਾਹੀ ਇੱਕ ਸੂਝਵਾਨ ਅਤੇ ਇਮਾਨਦਾਰ ਆਗੂ ਸਨ ਜਿਹੜੇ ਕਿ ਸਿਆਸੀ ਲੋਕਾਂ ਲਈ ਇੱਕ ਚਾਨਣ ਮੁਨਾਰੇ ਦੀ ਤਰ•ਾਂ ਸਨ। ਲੋਕਾਂ ਦੀਆਂ ਦੁੱਖ ਤਕਲੀਫ਼ਾਂ ਨੂੰ ਹੱਲ ਕਰਨ ਵਾਸਤੇ ਉਹ ਦਿਨ ਰਾਤ ਯਤਨਸ਼ੀਲ ਰਹਿੰਦੇ ਸਨ ਅਤੇ ਉਨ•ਾਂ ਪ੍ਰਤੀ ਲੋਕਾਂ ਦਾ ਵਿਸ਼ਵਾਸ਼ ਅੱਜ ਦੇ ਇਸ ਇਕੱਠ ਤੋਂ ਲਗਾਇਆ ਜਾ ਸਕਦਾ ਹੈ। ਉਨ•ਾਂ ਕਿਹਾ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਦੇ ਮੁਦਈ ਸਨ ਅਤੇ ਉਹ ਇਲਾਕੇ ਤੇ ਪੰਜਾਬ ਵਿੱਚ ਭਾਈਚਾਰਕ ਸਾਂਝਾ ਨੂੰ ਮਜ਼ਬੂਤ ਕਰਨ ਲਈ ਹਮੇਸ਼ਾਂ ਹੀ ਯਤਨਸ਼ੀਲ ਰਹਿੰਦੇ ਸਨ। ਉਨ•ਾਂ ਕਿਹਾ ਕਿ ਉਹ ਅਕਾਲੀ ਭਾਜਪਾ ਸਰਕਾਰ ਦੇ ਮੁੱਖੀ ਹੋਣ ਦੇ ਨਾਤੇ ਇਸ ਪ੍ਰੀਵਾਰ ਦੇ ਦੁੱਖ ਵਿੱਚ ਸਰੀਕ ਹੁੰਦੇ ਹੋਏ ਪ੍ਰੀਵਾਰ ਨੂੰ ਇਹ ਵਿਸ਼ਵਾਸ਼ ਦੁਆਉਂਦੇ ਹਨ ਕਿ ਪ੍ਰੀਵਾਰ ਨੂੰ ਜਦੋਂ ਵੀ ਕੋਈ ਦੁੱਖ ਤਕਲੀਫ਼ ਜਾਂ ਕੋਈ ਸਮੱਸਿਆ ਪੇਸ਼ ਆਉਂਦੀ ਹੈ ਤਾਂ ਉਹ ਇਸ ਪ੍ਰੀਵਾਰ ਦੇ ਵੱਡੇ ਵਡੇਰਿਆਂ ਅਦੇ ਤੌਰ ਤੇ ਇਨ•ਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਯਤਨ ਕਰਨਗੇ। 
 ਇਸ ਮੌਕੇ ਤੇ ਸ੍ਰ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਸਵ: ਅਮਰਜੀਤ ਸਿੰਘ ਸਾਹੀ ਦੇ ਬੇਟੇ ਡਾ. ਹਰਸਿਮਰਤ ਸਿੰਘ ਸਾਹੀ ਨੂੰ ਪੱਗੜੀ ਭੇਂਟ ਕੀਤੀ। ਇਸ ਤੋਂ ਇਲਾਵਾ ਹੋਰ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਜਥੇਬੰਦੀਆਂ ਵੱਲੋਂ ਵੀ ਸਵ: ਅਮਰਜੀਤ ਸਿੰਘ ਸਾਹੀ ਦੇ ਬੇਟੇ ਡਾ. ਹਰਸਿਮਰਤ ਸਿੰਘ ਨੂੰ ਪਗੜੀ ਭੇਂਟ ਕਰਨ ਦੀ ਰਸਮ ਅਦਾ ਕੀਤੀ।
 ਇਸ ਮੌਕੇ ਤੇ ਸ੍ਰ: ਬਿਕਰਮ ਸਿੰਘ ਮਜੀਠੀਆ ਲੋਕ ਸੰਪਰਕ ਅਤੇ ਮਾਲ ਮੰਤਰੀ ਪੰਜਾਬ ਨੇ ਕਿਹਾ ਕਿ ਸਵ: ਅਮਰਜੀਤ ਸਿੰਘ ਸਾਹੀ ਇਸ ਇਲਾਕੇ ਦੇ ਇੱਕ ਅਜਿਹੇ ਲੋਕ ਨੇਤਾ ਸਨ ਜਿਨ•ਾਂ ਨੇ ਆਪਣਾ ਜੀਵਨ ਪਿੰਡ ਦੀ ਸਰਪੰਚੀ, ਨਗਰ ਕੌਂਸਲ ਮੈਂਬਰ ਤੋਂ ਸ਼ੁਰੂ ਕੀਤਾ ਅਤੇ ਉਹ ਲਗਾਤਾਰ ਦੋ ਵਾਰ ਇਸ ਹਲਕੇ ਦੇ ਪ੍ਰਤੀਨਿੱਧ ਬਣੇ। ਉਨ•ਾਂ ਕਿਹਾ ਕਿ ਸਵ: ਸਾਹੀ ਦੇ ਲੋਕਾਂ ਨਾਲ ਜੁੜੇ ਹੋਣ ਕਰਕੇ ਹੀ ਕਾਂਗਰਸ ਦੇ ਬਹੁਤ ਹੀ ਮਜ਼ਬੂਤ ਤੇ ਪੁਰਾਣੇ ਗੜ• ਨੂੰ ਤੋੜਿਆ ਹੈ। ਉਨ•ਾਂ ਕਿਹਾ ਕਿ ਉਨ•ਾਂ ਦੇ ਕੰਮ ਕਰਨ ਦੇ ਤਰੀਕੇ ਅਤੇ ਇਮਾਨਦਾਰਵਾਲੀ ਸ਼ਵੀ ਤੋਂ ਰਾਜਨੀਤਵਾਨਾਂ ਨੂੰ ਸੇਧ ਲੈਣੀ ਚਾਹੀਦੀ ਹੈ। ਉਨ•ਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ; ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਯੂਥ ਅਕਾਲੀ ਦਲ ਵੱਲੋਂ ਪ੍ਰੀਵਾਰ ਦੇ ਦੁੱਖ ਵਿੱਚ ਸ਼ਾਮਲ ਹੁੰਦਿਆਂ ਕਿਹਾ ਕਿ ਸਵ: ਸਾਹੀ ਵੱਲੋਂ ਰਾਜਨੀਤੀ ਦੇ ਨਾਲ ਨਾਲ ਪ੍ਰੀਵਾਰਕ ਜਿੰਮੇਵਾਰੀਆਂ ਨਿਭਾਉਂਦਿਆਂ ਬੱਚਿਆਂ ਨੂੰ ਉਚੇਰੀ ਤਲੀਮ ਮੁਹੱਈਆ ਕਰਵਾਈ ਹੈ ਅਤੇ ਉਨ•ਾਂ ਦਾ ਸਪੁੱਤਰ ਆਪਣੇ ਪਿਤਾ ਦੇ ਪਦਚਿੰਨਾਂ ਤੇ ਚਲਦਾ ਹੋਇਆਂ ਲੋਕਾਂ ਦੀ ਸੇਵਾ ਕਰਦਾ ਰਹੇਗਾ ਅਤੇ ਆਪਣੇ ਪਿਤਾ ਦੇ ਅਧੂਰੇ ਸੁਪਨਿਆਂ ਨੂੰ ਸਾਕਾਰ ਰਕੇਗਾ। 
 ਇਸ ਮੌਕੇ ਤੇ ਸ੍ਰੀ ਜੇ ਪੀ ਨੱਢਾ ਕੌਮੀ ਜਨਰਲ ਸਕੱਤਰ ਭਾਜਪਾ ਨੇ ਪ੍ਰੀਵਾਰ ਨਾਲ ਦੁੱਖ ਸਾਂਝਾ ਕਰਦਿਆਂ ਸਵ: ਸਾਹੀ ਨੂੰ ਮਿਹਨਤਕਸ਼ ਲੋਕਾਂ ਦਾ ਨੇਤਾ ਤੇ ਪਾਰਟੀ ਦਾ ਅਨੁਸ਼ਾਸ਼ਤ ਵਰਕਰ ਤੇ ਆਗੂ ਦੱਸਿਆ ਅਤੇ ਪਾਰਟੀ ਵੱਲੋਂ ਪ੍ਰੀਵਾਰ ਨੂੰ ਭਵਿੱਖ ਵਿੱਚ ਹਰ ਸੰਭਵ ਸਹਾਇਤਾ ਦੇਣ ਦਾ ਵਿਸ਼ਵਾਸ਼ ਦੁਆਇਆ।
 ਸ੍ਰੀ ਅਸ਼ਵਨੀ ਸ਼ਰਮਾ ਪ੍ਰਧਾਨ ਭਾਜਪਾ ਪੰਜਾਬ ਨੇ ਇਸ ਮੌਕੇ ਤੇ ਸ਼ਰਧਾਂਜ਼ਲੀ ਭੇਂਟ ਕਰਦਿਆਂ ਸਵ: ਸਾਹੀ ਦੀ ਮੌਤ ਨਾਲ ਪ੍ਰੀਵਾਰ ਲਈ ਵੱਡਾ ਘਾਟਾ ਪਿਆ ਹੈ, ਉਥੇ ਪਾਰਟੀ ਇੱਕ ਚੰਗੇ ਆਗੂ ਤੋਂ ਵਾਂਝੀ ਹੋ ਗਈ ਹੈ। 
 ਇਸ ਮੌਕੇ ਤੇ ਭਗਤ ਚੁੰਨੀ ਲਾਲ ਸਥਾਨਕ ਸਰਕਾਰਾਂ ਮੰਤਰੀ ਪੰਜਾਬ, ਅਨਿਲ ਜੋਸ਼ੀ ਉਦਯੋਗ ਮੰਤਰੀ ਪੰਜਾਬ, ਸੁਰਜੀਤ ਕੁਮਾਰ ਜਿਆਣੀ ਵਣ ਮੰਤਰੀ ਪੰਜਾਬ, ਸਰਵਣ ਸਿੰਘ ਫਿਲੌਰ ਜੇਲ ਮੰਤਰੀ ਪੰਜਾਬ, ਸੰਤੋਸ਼ ਚੌਧਰੀ ਐਮ ਪੀ, ਬੀਬੀ ਮਹਿੰਦਰ ਕੌਰ ਜੋਸ਼, ਦੇਸ਼ ਰਾਜ ਸਿੰਘ ਧੁੱਗਾ, ਸੋਹਨ ਸਿੰਘ ਠੰਡਲ, ਚੌਧਰੀ ਨੰਦ ਲਾਲ, ਪਵਨ ਟਿਨੂੰ, ਸੋਮ ਪ੍ਰਕਾਸ਼, ਗੁਰਬਚਨ ਸਿੰਘ ਬਬੇਹਾਲੀ (ਸਾਰੇ ਮੁੱਖ ਪਾਰਲੀਮਾਨੀ ਸਕੱਤਰ), ਅਵਿਨਾਸ਼ ਰਾਏ ਖੰਨਾ ਮੈਂਬਰ ਰਾਜ ਸਭਾ, ਗੁਰਪ੍ਰਤਾਪ ਸਿੰਘ ਬਡਾਲਾ ਵਿਧਾਇਕ ਨਕੋਦਰ, ਸੁਖਵਿੰਦਰ ਸਿੰਘ ਰੰਧਾਵਾ ਵਿਧਾਇਕ, ਸੁੰਦਰ ਸ਼ਾਮ ਅਰੋੜਾ ਵਿਧਾਇਕ ਹੁਸ਼ਿਆਰਪੁਰ, ਤਰਿੰਪਤ ਰਜਿੰਦਰ ਸਿੰਘ ਬਾਜਵਾ, ਅਮ੍ਰਿਤ ਸਾਗਰ, ਸੰਗਤ ਸਿੰਘ ਗਿਲਜੀਆਂ ਵਿਧਾਇਕ ਟਾਂਡਾ, ਸੁਰਿੰਦਰ ਸਿੰਘ ਭੁਲੇਵਾਲ ਰਾਠਾਂ ਵਿਧਾਇਕ ਗੜ•ਸ਼ੰਕਰ, ਜਥੇ: ਰਣਜੀਤ ਸਿੰਘ ਤਲਵੰਡੀ ਸਾਬਕਾ ਵਿਧਾਇਕ,  ਮਾਸਟਰ ਮੋਹਨ ਲਾਲ ਸਾਬਕਾ ਮੰਤਰੀ ਪੰਜਾਬ, ਲਕਸ਼ਮੀ ਕਾਂਤਾ ਚਾਵਲਾ ਸਾਬਕਾ ਮੰਤਰੀ ਪੰਜਾਬ, ਤੀਕਸ਼ਨ ਸੂਦ ਸਾਬਕਾ ਮੰਤਰੀ, ਮਨਪ੍ਰੀਤ ਸਿੰਘ ਬਾਦਲ, ਜਤਿੰਦਰ ਸਿੰਘ ਲਾਲੀ ਬਾਜਵਾ, ਰਜਨੀਸ਼ ਬੱਬੀ ਵਿਧਾਇਕ ਮੁਕੇਰੀਆਂ, ਲਵ ਕੁਮਾਰ ਗੋਲਡੀ, ਬਲਵੰਤ ਸਿੰਘ ਰਾਮੂਵਾਲੀਆ, ਬਲਬੀਰ ਸਿੰਘ ਮਿਆਣੀ ਸਾਬਕਾ ਮੰਤਰੀ ਪੰਜਾਬ, ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ, ਧਾਰਮਿਕ, ਸਮਾਜਿਕ ਅਤੇ ਹੋਰ ਪਤਵੰਤੇ ਹਾਜ਼ਰ ਸਨ। 

No comments: